Skip to content

Skip to table of contents

ਪਰਮੇਸ਼ੁਰ ਦੇ ਬਚਨ ਦੀ ਜਾਂਚ ਕਰੋ!

ਪਰਮੇਸ਼ੁਰ ਦੇ ਬਚਨ ਦੀ ਜਾਂਚ ਕਰੋ!

ਪਰਮੇਸ਼ੁਰ ਦੇ ਬਚਨ ਦੀ ਜਾਂਚ ਕਰੋ!

ਪਰਮੇਸ਼ੁਰ ਦੇ ਬਚਨ ਦੀ ਜਾਂਚ ਕਰਨ ਵਿਚ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਨਾਮਕ ਪੁਸਤਕ ਤੁਹਾਡੀ ਮਦਦ ਕਰੇਗੀ। ਇਸ ਪੁਸਤਕ ਰਾਹੀਂ ਤੁਸੀਂ ਬਾਈਬਲ ਦੀ ਪੜ੍ਹਾਈ ਕਰ ਕੇ ਸਿੱਖੀਆਂ ਗੱਲਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰ ਸਕੋਗੇ। ਪੱਛਮੀ ਅਫ਼ਰੀਕਾ, ਨਾਈਜੀਰੀਆ ਵਿਚ ਰਹਿਣ ਵਾਲੇ ਇਕ ਗਵਾਹ ਨੇ ਇਸ ਪੁਸਤਕ ਬਾਰੇ ਕਿਹਾ: “ਇਸ ਪੁਸਤਕ ਵਿਚ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਹਰ ਅਧਿਆਇ ਦੇ ਅੰਤ ਵਿਚ ਕੁਝ ਵਧੀਆ ਸਵਾਲ ਪੁੱਛੇ ਗਏ ਹਨ। ਇਨ੍ਹਾਂ ਸਵਾਲਾਂ ਉੱਤੇ ਵਿਚਾਰ ਕਰਨ ਨਾਲ ਅਸੀਂ ਪੜ੍ਹੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਅਤੇ ਇਨ੍ਹਾਂ ਦਾ ਸਾਡਿਆਂ ਦਿਲਾਂ ਉੱਤੇ ਗਹਿਰਾ ਅਸਰ ਪੈਂਦਾ ਹੈ।”

ਇਕ ਭੈਣ ਨੇ, ਜੋ ਕਈ ਸਾਲਾਂ ਤੋਂ ਲੋਕਾਂ ਨੂੰ ਬਾਈਬਲ ਸਿਖਾਉਂਦੀ ਆਈ ਹੈ, ਇਸ ਪੁਸਤਕ ਬਾਰੇ ਕਿਹਾ: “ਇਹ ਬਹੁਤ ਹੀ ਸੌਖੀ ਕਿਤਾਬ ਹੈ! ਇਸ ਕਿਤਾਬ ਰਾਹੀਂ ਲੋਕਾਂ ਨਾਲ ਸਟੱਡੀ ਕਰਨ ਵਿਚ ਮੈਨੂੰ ਬਹੁਤ ਹੀ ਖ਼ੁਸ਼ੀ ਮਿਲਦੀ ਹੈ।”

ਇਸ ਪੁਸਤਕ ਦੀ ਜਾਂਚ ਕਰਨ ਤੋਂ ਬਾਅਦ ਸ਼ਾਇਦ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰੋ। ਇਸ ਦੇ ਕੁਝ ਵਿਸ਼ਿਆਂ ਵੱਲ ਧਿਆਨ ਦਿਓ: “ਇਕ ਵਾਦ-ਵਿਸ਼ਾ ਜਿਸ ਵਿਚ ਸਾਰੇ ਸ਼ਾਮਲ ਹਨ,” “ਪਰਮੇਸ਼ੁਰ ਨੇ ਦੁਸ਼ਟਤਾ ਨੂੰ ਕਿਉਂ ਜਾਰੀ ਰਹਿਣ ਦਿੱਤਾ ਹੈ,” “ਦੁਬਾਰਾ ਜੀ ਉੱਠਣ ਦੀ ਵਧੀਆ ਉਮੀਦ” ਅਤੇ “ਸਲਾਹ ਨੂੰ ਸੁਣੋ ਤੇ ਸਿੱਖਿਆ ਨੂੰ ਕਬੂਲ ਕਰੋ।” ਜੇ ਤੁਸੀਂ ਇਹ 192 ਸਫ਼ਿਆਂ ਵਾਲੀ ਕਿਤਾਬ ਪੜ੍ਹਨੀ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। (g04 4/08)

□ ਮੈਂ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਲੈਣੀ ਚਾਹੁੰਦਾ ਹੈ।

□ ਮੁਫ਼ਤ ਬਾਈਬਲ ਸਟੱਡੀ ਕਰਨ ਲਈ ਮੇਰੇ ਨਾਲ ਸੰਪਰਕ ਕਰੋ।

[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Cover of book: U.S. Navy photo