Skip to content

Skip to table of contents

ਨੌਜਵਾਨ ਜੋ ਆਪਣੀ ਨਿਹਚਾ ਦਾ ਇਜ਼ਹਾਰ ਕਰਦੇ ਹਨ

ਨੌਜਵਾਨ ਜੋ ਆਪਣੀ ਨਿਹਚਾ ਦਾ ਇਜ਼ਹਾਰ ਕਰਦੇ ਹਨ

ਨੌਜਵਾਨ ਜੋ ਆਪਣੀ ਨਿਹਚਾ ਦਾ ਇਜ਼ਹਾਰ ਕਰਦੇ ਹਨ

ਯਹੋਵਾਹ ਦੇ ਗਵਾਹਾਂ ਵਿਚਕਾਰ ਬਹੁਤ ਸਾਰੇ ਨੌਜਵਾਨ ਹਨ। ਉਹ ਪਰਮੇਸ਼ੁਰ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਬਾਈਬਲ ਦੇ ਮਿਆਰਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਨੌਜਵਾਨਾਂ ਨੂੰ ਆਪਣੇ ਵਿਸ਼ਵਾਸਾਂ ਉੱਤੇ ਬਹੁਤ ਮਾਣ ਹੈ ਅਤੇ ਇਹ ਦੂਜਿਆਂ ਨਾਲ ਇਸ ਬਾਰੇ ਗੱਲ ਕਰਨ ਤੋਂ ਝਿਜਕਦੇ ਨਹੀਂ। ਇਨ੍ਹਾਂ ਕੁਝ ਮਿਸਾਲਾਂ ਤੇ ਗੌਰ ਕਰੋ।

▪ ਜਦੋਂ ਹਾਲੀ ਛੇਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਉਸ ਦੀ ਕਲਾਸ ਨੂੰ ਇਕ ਲੇਖ ਲਿਖਣ ਲਈ ਕਿਹਾ ਗਿਆ ਸੀ। ਉਸ ਲੇਖ ਦਾ ਵਿਸ਼ਾ ਸੀ “ਤੁਸੀਂ ਹਿੰਸਾ ਤੋਂ ਬਗੈਰ ਆਤੰਕਵਾਦ ਨੂੰ ਕਿਸ ਤਰ੍ਹਾਂ ਖ਼ਤਮ ਕਰੋਗੇ?” ਹਾਲੀ ਨੇ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਆਪਣੇ ਵਿਸ਼ਵਾਸਾਂ ਬਾਰੇ ਅਰ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸਿਆ। ਉਸ ਨੇ ਸਮਝਾਇਆ ਕਿ ਇਤਿਹਾਸ ਦੌਰਾਨ ‘ਇਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਆਇਆ ਹੈ।’ (ਉਪਦੇਸ਼ਕ ਦੀ ਪੋਥੀ 8:9) ਫਿਰ ਉਸ ਨੇ ਕਲਾਸ ਦਾ ਧਿਆਨ ਪਰਮੇਸ਼ੁਰ ਦੀ ਸਰਕਾਰ ਵੱਲ ਖਿੱਚਿਆ ਜੋ ਇਨਸਾਨਾਂ ਦੀ ਅਸਲੀ ਉਮੀਦ ਹੈ। ਉਸ ਨੇ ਲਿਖਿਆ: “ਕਿਉਂਕਿ ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਉਸ ਸਰਕਾਰ ਦਾ ਰਾਜਾ ਬਣਾਇਆ ਹੈ ਸਾਰੀਆਂ ਮੁਸ਼ਕਲਾਂ ਖ਼ਤਮ ਕੀਤੀਆਂ ਜਾਣਗੀਆਂ ਜਿਸ ਵਿਚ ਆਤੰਕਵਾਦ ਵੀ ਸ਼ਾਮਲ ਹੈ।” ਹਾਲੀ ਨੇ ਅੱਗੇ ਸਮਝਾਇਆ ਕਿ ਯਿਸੂ ਉਹ ਕੰਮ ਕਰੇਗਾ ਜੋ ਕੋਈ ਮਾਨਵੀ ਹਾਕਮ ਨਹੀਂ ਕਰ ਸਕਦਾ। ਉਸ ਨੇ ਲਿਖਿਆ ਕਿ “ਜਦੋਂ ਯਿਸੂ ਧਰਤੀ ਤੇ ਸੀ ਉਸ ਨੇ ਲੋਕਾਂ ਨੂੰ ਦਿਖਾਇਆ ਕਿ ਉਹ ਕਿਸ ਤਰ੍ਹਾਂ ਦਾ ਰਾਜਾ ਬਣੇਗਾ। ਉਹ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। ਉਸ ਨੇ ਬੀਮਾਰਾਂ ਨੂੰ ਠੀਕ ਕਰਨ ਅਤੇ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨ ਰਾਹੀਂ ਦਿਖਾਇਆ ਕਿ ਉਸ ਕੋਲ ਕਿੰਨੀ ਸ਼ਕਤੀ ਹੈ। ਕੋਈ ਵੀ ਮਾਨਵੀ ਸਰਕਾਰ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਨਹੀਂ ਕਰ ਸਕਦੀ ਪਰ ਪਰਮੇਸ਼ੁਰ ਆਪਣੀ ਸਰਕਾਰ ਰਾਹੀਂ ਇਸ ਤਰ੍ਹਾਂ ਕਰ ਸਕਦਾ ਹੈ।” ਹਾਲੀ ਨੇ ਆਪਣੇ ਲੇਖ ਦੀ ਸਮਾਪਤੀ ਵਿਚ ਕਿਹਾ: “ਆਤੰਕਵਾਦ ਦੀ ਸਮੱਸਿਆ ਨੂੰ ਇਨਸਾਨ ਨਹੀਂ ਬਲਕਿ ਰੱਬ ਹੀ ਖ਼ਤਮ ਕਰ ਸਕਦਾ ਹੈ।”

ਟੀਚਰ ਨੇ ਰਿਪੋਰਟ ਤੇ ਲਿਖਿਆ: “ਵਾਹ! ਹਾਲੀ ਤੂੰ ਤਾਂ ਬਹੁਤ ਸੋਚ-ਸਮਝ ਕੇ ਇਹ ਗੱਲਾਂ ਲਿਖੀਆਂ ਹਨ।” ਟੀਚਰ ਨੂੰ ਇਹ ਵੀ ਬਹੁਤ ਚੰਗਾ ਲੱਗਾ ਕਿ ਹਾਲੀ ਨੇ ਜੋ ਵੀ ਲਿਖਿਆ ਸੀ ਉਸ ਦੇ ਨਾਲ-ਨਾਲ ਬਾਈਬਲ ਦੇ ਹਵਾਲੇ ਵੀ ਦਿੱਤੇ ਸਨ। ਇਸ ਤੋਂ ਬਾਅਦ ਹਾਲੀ ਨੂੰ ਟੀਚਰ ਨੂੰ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਬਾਰੇ ਦੱਸਣ ਦਾ ਮੌਕਾ ਮਿਲਿਆ। ਇਹ ਸਕੂਲ ਯਹੋਵਾਹ ਦੇ ਗਵਾਹਾਂ ਦੁਆਰਾ ਹਰ ਹਫ਼ਤੇ ਚਲਾਇਆ ਜਾਂਦਾ ਹੈ ਅਰ ਇਸ ਵਿਚ ਗੱਲਬਾਤ ਕਰਨ ਅਤੇ ਬਾਈਬਲ ਨੂੰ ਸਮਝਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਹਾਲੀ ਦੀ ਟੀਚਰ ਨੇ ਮਿਨਿਸਟ੍ਰੀ ਸਕੂਲ ਵਿਚ ਵਰਤੀ ਜਾਣ ਵਾਲੀ ਕਿਤਾਬ ਰੱਖ ਲਈ।

ਜੈਸੀਕਾ ਵੀ ਆਪਣੇ ਸਕੂਲ ਕੰਮ ਰਾਹੀਂ ਆਪਣੀ ਨਿਹਚਾ ਬਾਰੇ ਗੱਲ ਕਰ ਸਕੀ ਹੈ। ਉਹ ਕਹਿੰਦੀ ਹੈ ਕਿ “ਮੈਂ ਆਪਣੇ ਧਰਮ ਬਾਰੇ ਤਿੰਨ ਲੇਖ ਲਿਖੇ ਹਨ। ਪਹਿਲਾ ਲੇਖ ਯਹੋਵਾਹ ਦੇ ਗਵਾਹਾਂ ਅਤੇ ਉਪਾਸਨਾ ਕਰਨ ਦੇ ਹੱਕ ਬਾਰੇ ਸੀ। ਟੀਚਰ ਨੇ ਇਸ ਲੇਖ ਨੂੰ ਸਾਰਿਆਂ ਦੇ ਪੜ੍ਹਨ ਵਾਸਤੇ ਲਾਇਬ੍ਰੇਰੀ ਵਿਚ ਰੱਖਿਆ। ਫਿਰ ਮੈਂ ਆਪਣੇ ਬਪਤਿਸਮੇ ਬਾਰੇ ਲੇਖ ਲਿਖਿਆ ਅਤੇ ਉਸ ਵਿਚ ਮੈਂ ਦੱਸਿਆ ਕਿ ਇਹ ਦਿਨ ਮੇਰੇ ਲਈ ਕਿਉਂ ਖ਼ਾਸ ਸੀ। ਸਾਰੀ ਕਲਾਸ ਨੇ ਆਪੋ-ਆਪਣੇ ਲੇਖ ਇਕ-ਦੂਸਰੇ ਨੂੰ ਪੜ੍ਹਨ ਵਾਸਤੇ ਦਿੱਤੇ, ਇਸ ਤਰ੍ਹਾਂ ਸਾਰਿਆਂ ਨੂੰ ਮੇਰਾ ਲੇਖ ਪੜ੍ਹਨ ਦਾ ਮੌਕਾ ਮਿਲਿਆ। ਇਕ ਕੁੜੀ ਨੇ ਕਿਹਾ: ‘ਤੇਰਾ ਲੇਖ ਬਹੁਤ ਚੰਗਾ ਹੈ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਯਹੋਵਾਹ ਦੀ ਗਵਾਹ ਬਣਨ ਲਈ ਕੀ ਕੁਝ ਕਰਨਾ ਪੈਂਦਾ ਹੈ। ਆਪਣੇ ਬਪਤਿਸਮਾ ਲਈ ਵਧਾਈਆਂ!’ ਇਕ ਹੋਰ ਕੁੜੀ ਨੇ ਕਿਹਾ: ਬੱਲੇ-ਬੱਲੇ, ਤੇਰੀ ਕਹਾਣੀ ਤਾਂ ਬਹੁਤ ਵਧੀਆ ਸੀ! ਤੇਰਾ ਵਿਸ਼ਵਾਸ ਤਾਂ ਬਹੁਤ ਪੱਕਾ ਹੈ!’ ਇਕ ਮੁੰਡੇ ਨੇ ਕਿਹਾ: ‘ਸ਼ਾਬਾਸ਼, ਤੂੰ ਤਾਂ ਬਹੁਤ ਸਮਝਦਾਰ ਨਿਕਲੀ।’”

▪ ਜਦੋਂ ਮਲਿਸਾ 11 ਸਾਲਾਂ ਦੀ ਸੀ ਤਾਂ ਉਸ ਨੂੰ ਆਪਣੇ ਵਿਸ਼ਵਾਸ ਬਾਰੇ ਗੱਲ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ। “ਸਾਡੀ ਸਕੂਲ ਦੀ ਨਰਸ ਸਰੀਰ ਦੀ ਰੱਖਿਆ ਪ੍ਰਣਾਲੀ (immune system) ਬਾਰੇ ਗੱਲ ਕਰਨ ਲਈ ਸਾਡੀ ਸਾਇੰਸ ਕਲਾਸ ਨੂੰ ਆਈ ਅਤੇ ਖ਼ੂਨ ਲੈਣ ਬਾਰੇ ਗੱਲ ਚੱਲ ਪਈ। ਕਲਾਸ ਤੋਂ ਬਾਅਦ ਮੈਂ ਆਪਣੇ ਸਾਇੰਸ ਟੀਚਰ ਨੂੰ ਸਾਡੀ ਸੰਸਥਾ ਵੱਲੋਂ ਖ਼ੂਨ ਦੇ ਇਕ ਵਿਡਿਓ ਬਾਰੇ ਦੱਸਿਆ। ਅਗਲੇ ਦਿਨ ਮੈਂ ਇਹ ਵਿਡਿਓ ਟੀਚਰ ਨੂੰ ਦਿੱਤਾ ਅਤੇ ਉਸ ਨੇ ਘਰ ਲੈ ਜਾ ਕੇ ਆਪਣੇ ਪਰਿਵਾਰ ਨਾਲ ਬੈਠ ਕੇ ਦੇਖਿਆ। ਉਸ ਤੋਂ ਬਾਅਦ ਉਸ ਨੇ ਇਸ ਵਿਡਿਓ ਨੂੰ ਦੋ ਕਲਾਸਾਂ ਨੂੰ ਦਿਖਾਇਆ, ਜਿਨ੍ਹਾਂ ਵਿੱਚੋਂ ਇਕ ਕਲਾਸ ਮੇਰੀ ਸੀ। ਵਿਡਿਓ ਦੇਖਣ ਤੋਂ ਬਾਅਦ ਉਸ ਨੇ ਕਲਾਸ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਚੰਗੀਆਂ ਗੱਲਾਂ ਦੱਸੀਆਂ। ਉਸ ਨੇ ਕਿਹਾ ਕਿ ਗਵਾਹਾਂ ਕਰਕੇ ਹੀ ਲਹੂ ਦੀ ਬਜਾਇ ਹੋਰ ਦਵਾਈਆਂ ਵਰਤੀਆਂ ਜਾ ਸਕਦੀਆਂ ਹਨ। ਜਦੋਂ ਉਸ ਨੇ ਵਿਡਿਓ ਮੈਨੂੰ ਵਾਪਸ ਦਿੱਤਾ, ਤਾਂ ਉਸ ਨੇ ਮੈਨੂੰ ਪੁੱਛਿਆ ਕਿ ‘ਸਕੂਲ ਦੀ ਲਾਇਬ੍ਰੇਰੀ ਲਈ ਮੈਨੂੰ ਇਕ ਕਾਪੀ ਕਿੱਥੋਂ ਮਿਲ ਸਕਦੀ ਹੈ?’ ਮੈਂ ਉਸ ਨੂੰ ਲਿਆ ਕੇ ਇਕ ਕਾਪੀ ਦੇ ਦਿੱਤੀ। ਉਹ ਬਹੁਤ ਹੀ ਖ਼ੁਸ਼ ਹੋਇਆ ਅਤੇ ਇਸ ਤੋਂ ਮੈਨੂੰ ਵੀ ਬਹੁਤ ਖ਼ੁਸ਼ੀ ਮਿਲੀ।”

ਹਾਲੀ, ਜੈਸੀਕਾ ਅਰ ਮਲਿਸਾ ਕਈ ਨੌਜਵਾਨ ਗਵਾਹਾਂ ਦੇ ਵਾਂਗ ਹਨ ਜੋ ਆਪਣੀ ਜਵਾਨੀ ਵਿਚ ਆਪਣੇ ਕਰਤਾਰ ਨੂੰ ਚੇਤੇ ਰੱਖਣ ਦੀ ਸਲਾਹ ਉੱਤੇ ਚੱਲਦੇ ਹਨ। (ਉਪਦੇਸ਼ਕ ਦੀ ਪੋਥੀ 12:1) ਕੀ ਤੁਸੀਂ ਵੀ ਇਨ੍ਹਾਂ ਵਾਂਗ ਗਵਾਹੀ ਦਿੰਦੇ ਹੋ? ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਤਾਂ ਇਹ ਗੱਲ ਨਾ ਭੁੱਲੋ ਕਿ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹੋ ਅਤੇ ਉਹ ਤੁਹਾਡੀ ਮਿਹਨਤ ਨੂੰ ਬਹੁਤ ਕੀਮਤੀ ਸਮਝਦਾ ਹੈ।—ਕਹਾਉਤਾਂ 27:11; ਇਬਰਾਨੀਆਂ 6:10.

ਜਦੋਂ ਤੁਸੀਂ ਸਕੂਲੇ ਬੱਚਿਆਂ ਤੇ ਟੀਚਰਾਂ ਨਾਲ ਆਪਣੇ ਵਿਸ਼ਵਾਸ ਬਾਰੇ ਗੱਲ ਕਰਦੇ ਹੋ, ਤਾਂ ਤੁਸੀਂ ਯਹੋਵਾਹ ਤੇ ਉਸ ਦੇ ਮਕਸਦਾਂ ਬਾਰੇ ਅੱਛੀ ਗਵਾਹੀ ਦੇ ਰਹੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਵਿਸ਼ਵਾਸ ਪੱਕਾ ਬਣਦਾ ਹੈ ਅਤੇ ਤੁਸੀਂ ਸਮਝ ਲੈਂਦੇ ਹੋ ਕਿ ਪਰਮੇਸ਼ੁਰ ਦਾ ਸੇਵਕ ਹੋਣਾ ਇਕ ਸਨਮਾਨ ਹੈ। (ਯਿਰਮਿਯਾਹ 9:24) ਸਕੂਲ ਵਿਚ ਗਵਾਹੀ ਦੇਣ ਦੁਆਰਾ ਕਈ ਚੀਜ਼ਾਂ ਤੋਂ ਤੁਹਾਡਾ ਬਚਾਅ ਹੁੰਦਾ ਹੈ। ਜੈਸੀਕਾ ਨੇ ਕਿਹਾ: “ਆਪਣੇ ਵਿਸ਼ਵਾਸ ਬਾਰੇ ਗੱਲ ਕਰਨ ਦਾ ਇਹ ਫ਼ਾਇਦਾ ਹੈ ਕਿ ਸਕੂਲ ਵਿਚ ਬੱਚੇ ਮੈਨੂੰ ਉਹ ਕੰਮ ਕਰਨ ਲਈ ਮਜਬੂਰ ਨਹੀਂ ਕਰਦੇ ਜੋ ਬਾਈਬਲ ਦੇ ਖ਼ਿਲਾਫ਼ ਹਨ।” (g04 9/08)

[ਸਫ਼ੇ 14 ਉੱਤੇ ਤਸਵੀਰਾਂ]

ਹਾਲੀ

[ਸਫ਼ੇ 14, 15 ਉੱਤੇ ਤਸਵੀਰਾਂ]

ਜੈਸੀਕਾ

[ਸਫ਼ੇ 15 ਉੱਤੇ ਤਸਵੀਰਾਂ]

ਮਲਿਸਾ