Skip to content

Skip to table of contents

“ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨ ਵਿਚ ਤੁਹਾਡਾ ਿਨੱਘਾ ਸੁਆਗਤ ਕੀਤਾ ਜਾਂਦਾ ਹੈ

“ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨ ਵਿਚ ਤੁਹਾਡਾ ਿਨੱਘਾ ਸੁਆਗਤ ਕੀਤਾ ਜਾਂਦਾ ਹੈ

“ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨ ਵਿਚ ਤੁਹਾਡਾ ਨਿੱਘਾ ਸੁਆਗਤ ਕੀਤਾ ਜਾਂਦਾ ਹੈ

◼ ਸੰਸਾਰ ਭਰ ਵਿਚ ਹੋ ਰਹੇ ਸੈਂਕੜਿਆਂ ਹੀ ਤਿੰਨ ਦਿਨਾਂ ਦੇ ਸੰਮੇਲਨਾਂ ਵਿਚ ਲੱਖਾਂ ਹੀ ਲੋਕ ਹਾਜ਼ਰ ਹੋਣਗੇ। ਅਮਰੀਕਾ ਵਿਚ ਅਜਿਹੇ 211 ਸੰਮੇਲਨ ਹੋਣਗੇ। ਇਨ੍ਹਾਂ ਵਿੱਚੋਂ ਪਹਿਲਾ ਸੰਮੇਲਨ ਮਈ 28-30 ਨੂੰ ਹੋਵੇਗਾ ਅਤੇ ਆਖ਼ਰੀ ਸੰਮੇਲਨ ਸਤੰਬਰ 10-12 ਨੂੰ ਹੋਵੇਗਾ। ਆਮ ਤੌਰ ਤੇ ਇਹ ਸੰਮੇਲਨ ਸ਼ੁੱਕਰਵਾਰ ਤੋਂ ਐਤਵਾਰ ਤਕ ਹੁੰਦੇ ਹਨ ਅਤੇ ਸੰਭਵ ਹੈ ਕਿ ਤੁਹਾਡੇ ਨੇੜੇ ਕਿਸੇ ਸ਼ਹਿਰ ਵਿਚ ਅਜਿਹਾ ਇਕ ਸੰਮੇਲਨ ਹੋਵੇਗਾ।

ਜ਼ਿਆਦਾਤਰ ਇਲਾਕਿਆਂ ਵਿਚ ਪ੍ਰੋਗ੍ਰਾਮ ਸਵੇਰ ਨੂੰ 9:30 ਸੰਗੀਤ ਨਾਲ ਸ਼ੁਰੂ ਕੀਤਾ ਜਾਵੇਗਾ। ਸ਼ੁੱਕਰਵਾਰ ਦਾ ਵਿਸ਼ਾ ਹੈ “ਤੁਹਾਡਾ ਰਾਹ ਇਹੋ ਹੀ ਹੈ, ਇਸ ਵਿਚ ਚੱਲੋ।” ਸਾਰਿਆਂ ਦਾ ਨਿੱਘਾ ਸੁਆਗਤ ਕਰਨ ਲਈ “ਯਹੋਵਾਹ ਦੇ ਰਾਹਾਂ ਬਾਰੇ ਸਿੱਖਣ ਲਈ ਹਾਜ਼ਰ” ਨਾਂ ਦਾ ਭਾਸ਼ਣ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਕੁਝ ਲੋਕਾਂ ਦੀਆਂ ਇੰਟਰਵਿਊਆਂ ਲਈਆਂ ਜਾਣਗੀਆਂ ਜੋ ਵਫ਼ਾਦਾਰੀ ਨਾਲ ਯਹੋਵਾਹ ਦੇ ਨਾਲ-ਨਾਲ ਚੱਲਦੇ ਹਨ। “ਆਪਣੇ ਆਪ ਨੂੰ ਪਰਖਦੇ ਰਹੋ” ਅਤੇ “ਪਰਮੇਸ਼ੁਰ ਦੇ ਬਚਨ ਦੇ ਚਾਨਣ ਵਿਚ ਹਰ ਰੋਜ਼ ਚੱਲੋ” ਨਾਂ ਦੇ ਭਾਸ਼ਣਾਂ ਤੋਂ ਬਾਅਦ ਸਵੇਰ ਦਾ ਪ੍ਰੋਗ੍ਰਾਮ “ਖ਼ਤਰਨਾਕ ਸਮਿਆਂ ਵਿਚ ਯਹੋਵਾਹ ਦੇ ਅੰਗ-ਸੰਗ ਚੱਲੋ” ਨਾਂ ਦੇ ਖ਼ਾਸ ਭਾਸ਼ਣ ਨਾਲ ਸਮਾਪਤ ਕੀਤਾ ਜਾਵੇਗਾ।

ਸ਼ੁੱਕਰਵਾਰ ਦੁਪਹਿਰ ਨੂੰ ਤਿੰਨ ਹਿੱਸਿਆਂ ਦੀ ਭਾਸ਼ਣ-ਲੜੀ ਪੇਸ਼ ਕੀਤੀ ਜਾਵੇਗੀ ਜਿਸ ਦਾ ਵਿਸ਼ਾ ਹੈ “ਹੋਸ਼ੇਆ ਦੀ ਭਵਿੱਖਬਾਣੀ ਯਹੋਵਾਹ ਦੇ ਨਾਲ-ਨਾਲ ਚੱਲਣ ਵਿਚ ਸਾਡੀ ਮਦਦ ਕਰਦੀ ਹੈ।” ਇਸ ਤੋਂ ਬਾਅਦ “‘ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ’ ਉਸ ਨੂੰ ਅੱਡ ਨਾ ਕਰੋ” ਅਤੇ “ਪਵਿੱਤਰ ਸਭਾਵਾਂ ਦਾ ਆਦਰ ਕਰੋ” ਨਾਂ ਦੇ ਭਾਸ਼ਣ ਦਿੱਤੇ ਜਾਣਗੇ। ਦਿਨ ਦੇ ਆਖ਼ਰੀ ਭਾਸ਼ਣ ਦਾ ਵਿਸ਼ਾ ਹੈ “ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ” ਅਤੇ ਇਹ ਭਾਸ਼ਣ ਵੱਖੋ-ਵੱਖਰੀਆਂ ਬੋਲੀਆਂ ਬੋਲਣ ਵਾਲਿਆਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਸਭ ਨੂੰ ਉਤਸ਼ਾਹਿਤ ਕਰੇਗਾ।

ਸ਼ਨੀਵਾਰ ਦਾ ਵਿਸ਼ਾ ਹੈ “ਚੌਕਸੀ ਨਾਲ ਦੇਖੋ ਕਿ ਤੁਸੀਂ ਕਿੱਦਾਂ ਚੱਲਦੇ ਹੋ।” ਸਵੇਰ ਦੀ ਭਾਸ਼ਣ-ਲੜੀ “ਪ੍ਰਚਾਰਕਾਂ ਵਜੋਂ ਤਰੱਕੀ ਕਰੋ” ਵਿਚ ਸਮਝਾਇਆ ਜਾਵੇਗਾ ਕਿ ਅਸੀਂ ਹੋਰ ਬੋਲੀ ਬੋਲਣ ਵਾਲਿਆਂ ਤਕ ਖ਼ੁਸ਼ ਖ਼ਬਰੀ ਕਿਵੇਂ ਪਹੁੰਚਾ ਸਕਦੇ ਹਾਂ। ਸਵੇਰ ਦਾ ਪ੍ਰੋਗ੍ਰਾਮ ਇਸ ਮਹੱਤਵਪੂਰਣ ਭਾਸ਼ਣ ਨਾਲ ਸਮਾਪਤ ਕੀਤਾ ਜਾਵੇਗਾ “ਯਹੋਵਾਹ ਨਾਲ ਚੱਲਣ ਦਾ ਸੱਦਾ ਕਬੂਲ ਕਰੋ,” ਜਿਸ ਤੋਂ ਬਾਅਦ ਉਨ੍ਹਾਂ ਦਾ ਬਪਤਿਸਮਾ ਹੋਵੇਗਾ ਜੋ ਬਪਤਿਸਮਾ ਲੈਣ ਦੇ ਯੋਗ ਹਨ।

ਸ਼ਨੀਵਾਰ ਦੁਪਹਿਰ ਨੂੰ “ਕਿਸੇ ਗੱਲ ਵਿਚ ਠੋਕਰ ਦਾ ਕਾਰਨ ਨਾ ਬਣੋ” ਤੇ “ਤਾਜ਼ਾ ਕਰਨ ਵਾਲੇ ਚੰਗੇ ਕੰਮ” ਨਾਮਕ ਭਾਸ਼ਣ ਦਿੱਤੇ ਜਾਣਗੇ। ਇਨ੍ਹਾਂ ਤੋਂ ਬਾਅਦ “ਯਹੋਵਾਹ ਸਾਡਾ ਅਯਾਲੀ ਹੈ,” “ਜ਼ਰੂਰੀ ਕੰਮਾਂ ਲਈ ਸਮਾਂ ਕੱਢੋ” ਅਤੇ “ਵਧਦੇ ਚਾਨਣ ਵਿਚ ਚੱਲਦੇ ਰਹੋ” ਵਿਸ਼ਿਆਂ ਤੇ ਭਾਗ ਪੇਸ਼ ਕੀਤੇ ਜਾਣਗੇ ਜਿਨ੍ਹਾਂ ਵਿਚ ਹੌਸਲਾ ਵਧਾਉਣ ਵਾਲੀਆਂ ਇੰਟਰਵਿਊਆਂ ਲਈਆਂ ਜਾਣਗੀਆਂ। ਪ੍ਰੋਗ੍ਰਾਮ ਨੂੰ ਸਮਾਪਤ ਕਰਨ ਲਈ ਇਕ ਗੰਭੀਰ ਭਾਸ਼ਣ ਦਿੱਤਾ ਜਾਵੇਗਾ ਜਿਸ ਦਾ ਵਿਸ਼ਾ ਹੈ “‘ਜਾਗਦੇ ਰਹੋ, ਤਿਆਰ ਰਹੋ’—ਦੁਨੀਆਂ ਦੇ ਨਿਆਂ ਦਾ ਸਮਾਂ ਨੇੜੇ ਹੈ!”

ਐਤਵਾਰ ਦੇ ਪ੍ਰੋਗ੍ਰਾਮ ਦਾ ਵਿਸ਼ਾ ਹੈ “ਸਚਿਆਈ ਉੱਤੇ ਚੱਲਦੇ ਰਹੋ।” “ਨੌਜਵਾਨੋ, ਧਰਮ ਦੇ ਰਾਹ ਉੱਤੇ ਚੱਲੋ” ਨਾਂ ਦੇ ਭਾਸ਼ਣ ਵਿਚ ਦਿਨ ਦੇ ਵਿਸ਼ੇ ਉੱਤੇ ਜ਼ੋਰ ਪਾਇਆ ਜਾਵੇਗਾ। ਇਸ ਤੋਂ ਬਾਅਦ ਪੌਲੁਸ ਰਸੂਲ ਦੀ ਸੇਵਕਾਈ ਬਾਰੇ ਇਕ ਡਰਾਮਾ ਪੇਸ਼ ਕੀਤਾ ਜਾਵੇਗਾ। ਡਰਾਮੇ ਤੋਂ ਬਾਅਦ ਇਕ ਭਾਸ਼ਣ ਦਿੱਤਾ ਜਾਵੇਗਾ ਜੋ ਡਰਾਮੇ ਦੇ ਸਬਕਾਂ ਵੱਲ ਧਿਆਨ ਖਿੱਚੇਗਾ। ਦੁਪਹਿਰ ਦੇ ਪ੍ਰੋਗ੍ਰਾਮ ਵਿਚ ਪਬਲਿਕ ਭਾਸ਼ਣ ਪੇਸ਼ ਕੀਤਾ ਜਾਵੇਗਾ ਜਿਸ ਦਾ ਵਿਸ਼ਾ ਹੈ “ਪਰਮੇਸ਼ੁਰ ਦੇ ਅੰਗ-ਸੰਗ ਚੱਲਣ ਨਾਲ ਹੁਣ ਅਤੇ ਅਗਾਹਾਂ ਨੂੰ ਬਰਕਤਾਂ ਮਿਲਣਗੀਆਂ।”

ਆਪਣੇ ਇਲਾਕੇ ਵਿਚ ਹੋ ਰਹੇ ਸੰਮੇਲਨ ਬਾਰੇ ਪਤਾ ਕਰਨ ਲਈ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਜਾ ਕੇ ਪੁੱਛ ਸਕਦੇ ਹੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖ ਸਕਦੇ ਹੋ। ਪਹਿਰਾਬੁਰਜ ਦੇ 1 ਮਾਰਚ ਅੰਕ ਵਿਚ ਤੁਸੀਂ ਅਮਰੀਕਾ, ਕੈਨੇਡਾ, ਇੰਗਲੈਂਡ, ਆਇਰਲੈਂਡ ਅਤੇ ਮਾਲਟਾ ਵਿਚ ਹੋ ਰਹੇ ਸਾਰੇ ਸੰਮੇਲਨਾਂ ਦੇ ਪਤੇ ਦੇਖ ਸਕਦੇ ਹੋ। (g04 6/08)