ਨੌਜਵਾਨਾਂ ਨੂੰ ਇਸੇ ਦੀ ਤਾਂ ਲੋੜ ਹੈ
ਨੌਜਵਾਨਾਂ ਨੂੰ ਇਸੇ ਦੀ ਤਾਂ ਲੋੜ ਹੈ
ਛੋਟੀ ਅਤੇ ਵੱਡੀ ਉਮਰ ਦੇ ਕਈ ਪਾਠਕ ਸਾਲਾਂ ਤੋਂ ਕਹਿੰਦੇ ਆਏ ਹਨ ਕਿ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਕਿਤਾਬ ਵਿਚ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਨੌਜਵਾਨਾਂ ਨੂੰ ਇਸੇ ਦੀ ਤਾਂ ਲੋੜ ਹੈ। ਮੈਕਸੀਕੋ ਦੇ ਸੀਨਾਲੋਆ ਪ੍ਰਾਂਤ ਦੀ ਇਕ ਅੱਲ੍ਹੜ ਮੁਟਿਆਰ ਨੇ ਆਪਣੇ ਕੁਝ ਦੋਸਤਾਂ ਲਈ 10 ਕਿਤਾਬਾਂ ਮੰਗਵਾਈਆਂ। ਉਸ ਨੇ ਕਿਹਾ ਕਿ ਭਾਵੇਂ ਉਹ ਯਹੋਵਾਹ ਦੀ ਗਵਾਹ ਨਹੀਂ ਹੈ, ਪਰ ਉਸ ਨੂੰ ਇਹ ਕਿਤਾਬ ਬਹੁਤ ਵਧੀਆ ਲੱਗੀ। ਉਸ ਨੇ ਕਿਹਾ: “ਮੈਂ ਤੁਹਾਡਾ ਬਹੁਤ ਆਦਰ ਕਰਦੀ ਹਾਂ।”
ਉਸ ਨੇ ਦੱਸਿਆ: “ਮੇਰੇ ਕਈ ਦੋਸਤ ਜ਼ਿੰਦਗੀ ਸੰਬੰਧੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਾਣਨੇ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਇਹ ਕਿਤਾਬ ਦਿਖਾਈ ਜੋ ਉਨ੍ਹਾਂ ਨੂੰ ਬਹੁਤ ਚੰਗੀ ਲੱਗੀ। ਇਹ ਬਹੁਤ ਹੀ ਵਧੀਆ ਕਿਤਾਬ ਹੈ ਜਿਸ ਵਿਚ ਨੌਜਵਾਨਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ ਗਿਆ ਹੈ।” ਉਸ ਨੇ ਬੇਨਤੀ ਕੀਤੀ ਕਿ ਇਹ ਕਿਤਾਬਾਂ ਸਕੂਲ ਵਿਚ ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ-ਪਹਿਲਾਂ ਭੇਜ ਦਿੱਤੀਆਂ ਜਾਣ।
ਨੌਜਵਾਨਾਂ ਦੇ ਸਵਾਲ ਕਿਤਾਬ ਦੇ 39 ਅਧਿਆਇ ਹਨ। ਇਨ੍ਹਾਂ ਵਿੱਚੋਂ ਕੁਝ ਕੁ ਅਧਿਆਇ ਇਹ ਹਨ: “ਮੈਂ ਕੀ ਕਰਾਂ ਕਿ ਮੇਰੇ ਮਾਤਾ-ਪਿਤਾ ਮੈਨੂੰ ਜ਼ਿਆਦਾ ਛੋਟ ਦੇਣ?” “ਮੈਂ ਸੱਚੇ ਮਿੱਤਰ ਕਿਵੇਂ ਬਣਾਵਾਂ?” “ਵਿਆਹ ਤੋਂ ਪਹਿਲਾਂ ਸੈਕਸ ਦੇ ਬਾਰੇ ਕੀ?” ਅਤੇ “ਮੈਨੂੰ ਕਿਵੇਂ ਪਤਾ ਲੱਗੇ ਕਿ ਇਹ ਸੱਚਾ ਪਿਆਰ ਹੈ?” ਜੇ ਤੁਸੀਂ ਇਸ 320 ਸਫ਼ਿਆਂ ਵਾਲੀ ਕਿਤਾਬ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। (g04 10/8)
□ ਮੈਂ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ ਕਿਤਾਬ ਬਾਰੇ ਹੋਰ ਜਾਣਕਾਰੀ ਚਾਹੁੰਦਾ ਹੈ।
□ ਕਿਰਪਾ ਕਰ ਕੇ ਮੁਫ਼ਤ ਬਾਈਬਲ ਸਟੱਡੀ ਕਰਾਉਣ ਲਈ ਮੈਨੂੰ ਮਿਲੋ।