Skip to content

Skip to table of contents

ਆਓ ਤੇ ਪਬਲਿਕ ਭਾਸ਼ਣ ਸੁਣੋ “ਸਾਨੂੰ ਕਿਸ ਦੇ ਆਗਿਆਕਾਰ ਹੋਣਾ ਚਾਹੀਦਾ ਹੈ?”

ਆਓ ਤੇ ਪਬਲਿਕ ਭਾਸ਼ਣ ਸੁਣੋ “ਸਾਨੂੰ ਕਿਸ ਦੇ ਆਗਿਆਕਾਰ ਹੋਣਾ ਚਾਹੀਦਾ ਹੈ?”

ਆਓ ਤੇ ਪਬਲਿਕ ਭਾਸ਼ਣ ਸੁਣੋ “ਸਾਨੂੰ ਕਿਸ ਦੇ ਆਗਿਆਕਾਰ ਹੋਣਾ ਚਾਹੀਦਾ ਹੈ?”

ਬਹੁਤ ਸਾਰੇ ਲੋਕਾਂ ਨੂੰ ਕਿਸੇ ਦਾ ਕਹਿਣਾ ਮੰਨਣਾ ਚੰਗਾ ਨਹੀਂ ਲੱਗਦਾ। ਆਮ ਹੀ ਇਹ ਸੁਣਨ ਨੂੰ ਮਿਲਦਾ ਹੈ ਕਿ ‘ਮੈਂ ਆਪਣੀ ਮਰਜ਼ੀ ਨਾਲ ਸਭ ਕੁਝ ਕਰਨਾ ਚਾਹੁੰਦਾ ਹਾਂ।’ ਪਰ ਸੱਚ ਤਾਂ ਇਹ ਹੈ ਕਿ ਅਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਖ਼ੁਦ-ਬ-ਖ਼ੁਦ ਕਹਿਣਾ ਮੰਨਦੇ ਹਾਂ ਜਾਂ ਆਗਿਆਕਾਰੀ ਦਿਖਾਉਂਦੇ ਹਾਂ। ਜਦੋਂ ਵੀ ਅਸੀਂ ਚੇਤਾਵਨੀ ਦੇਣ ਵਾਲੇ ਕਿਸੇ ਸਾਈਨ-ਬੋਰਡ ਵੱਲ ਧਿਆਨ ਦਿੰਦੇ ਹਾਂ ਜਾਂ ਹਿਦਾਇਤਾਂ ਉੱਤੇ ਚੱਲਦੇ ਹਾਂ, ਤਾਂ ਅਸੀਂ ਆਗਿਆਕਾਰੀ ਦਿਖਾ ਰਹੇ ਹੁੰਦੇ ਹਾਂ। ਨਾਲੇ ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਸਮਾਜ ਵਿਚ ਅਮਨ-ਚੈਨ ਕਾਇਮ ਰੱਖਣ ਲਈ ਸਰਕਾਰ ਦੇ ਨਿਯਮਾਂ ਨੂੰ ਮੰਨਣਾ ਜ਼ਰੂਰੀ ਹੈ? ਜ਼ਰਾ ਕਲਪਨਾ ਕਰੋ ਕਿ ਜੇ ਸਾਰੇ ਲੋਕ ਟ੍ਰੈਫਿਕ ਨਿਯਮਾਂ ਤੇ ਚੱਲਣ ਤੋਂ ਇਨਕਾਰ ਕਰ ਦੇਣ ਤਾਂ ਕੀ ਹੋਵੇਗਾ!

ਪਰ ਜਦੋਂ ਇਨਸਾਨ ਦੂਸਰੇ ਇਨਸਾਨਾਂ ਤੇ ਅਧਿਕਾਰ ਚਲਾਉਣ ਲੱਗਦੇ ਹਨ, ਤਾਂ ਉਸ ਦੇ ਹਮੇਸ਼ਾ ਚੰਗੇ ਨਤੀਜੇ ਨਹੀਂ ਨਿਕਲਦੇ। ਬਹੁਤ ਚਿਰ ਪਹਿਲਾਂ ਬਾਈਬਲ ਵਿਚ ਦੱਸਿਆ ਗਿਆ ਸੀ ਕਿ “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਕੀ ਅਜਿਹਾ ਕੋਈ ਹਾਕਮ ਹੈ ਜਿਸ ਉੱਤੇ ਅਸੀਂ ਭਰੋਸਾ ਰੱਖ ਕੇ ਉਸ ਦਾ ਕਹਿਣਾ ਮੰਨ ਸਕਦੇ ਹਾਂ? ਜੇ ਹੈ, ਤਾਂ ਅਸੀਂ ਉਸ ਨੂੰ ਕਿਵੇਂ ਪਛਾਣ ਸਕਦੇ ਹਾਂ? ਅਤੇ ਉਸ ਦੀ ਹਕੂਮਤ ਅਧੀਨ ਅਸੀਂ ਕਿਹੜੀਆਂ ਉਮੀਦਾਂ ਰੱਖ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਇਕ ਪਬਲਿਕ ਭਾਸ਼ਣ ਵਿਚ ਦਿੱਤੇ ਜਾਣਗੇ ਜਿਸ ਦਾ ਵਿਸ਼ਾ ਹੈ: “ਸਾਨੂੰ ਕਿਸ ਦੇ ਆਗਿਆਕਾਰ ਹੋਣਾ ਚਾਹੀਦਾ ਹੈ?” ਇਹ ਭਾਸ਼ਣ ਇਸ ਮਹੀਨੇ ਸ਼ੁਰੂ ਹੋ ਰਹੇ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨਾਂ ਵਿਚ ਦਿੱਤਾ ਜਾਵੇਗਾ। ਦੁਨੀਆਂ ਭਰ ਵਿਚ ਸੈਂਕੜੇ ਹੀ ਅਜਿਹੇ ਸੰਮੇਲਨ ਕੀਤੇ ਜਾਣਗੇ। ਤੁਸੀਂ ਆਪਣੇ ਸਭ ਤੋਂ ਨੇੜੇ ਹੋਣ ਵਾਲੇ ਸੰਮੇਲਨ ਦੀ ਥਾਂ ਦਾ ਪਤਾ ਕਰਨ ਲਈ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਜਾਂ 5ਵੇਂ ਸਫ਼ੇ ਤੇ ਦਿੱਤੇ ਪਤਿਆਂ ਤੇ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖੋ। (g05 5/22)