Skip to content

Skip to table of contents

ਸਿਨਮਿਆਂ ਵਿਚ ਕਿਹੜੀਆਂ ਫ਼ਿਲਮਾਂ ਲੱਗੀਆਂ ਹਨ?

ਸਿਨਮਿਆਂ ਵਿਚ ਕਿਹੜੀਆਂ ਫ਼ਿਲਮਾਂ ਲੱਗੀਆਂ ਹਨ?

ਸਿਨਮਿਆਂ ਵਿਚ ਕਿਹੜੀਆਂ ਫ਼ਿਲਮਾਂ ਲੱਗੀਆਂ ਹਨ?

ਗਰਮੀਆਂ ਦੇ ਮੌਸਮ ਵਿਚ ਆਮ ਕਰਕੇ ਲੋਕ ਕੀ ਕਰਨਾ ਪਸੰਦ ਕਰਦੇ ਹਨ? ਗਰਮੀਆਂ ਵਿਚ ਛੁੱਟੀਆਂ ਹੋਣ ਕਰਕੇ ਲੋਕ ਘੁੰਮਣ-ਫਿਰਨ, ਸਮੁੰਦਰ ਕਿਨਾਰੇ ਜਾਂ ਪਾਰਕਾਂ ਵਿਚ ਟਹਿਲਣ ਜਾਂਦੇ ਹਨ।

ਪਰ ਫ਼ਿਲਮ ਇੰਡਸਟਰੀ ਵਿਚ ਕੰਮ ਕਰਦੇ ਲੋਕ ਇਸ ਗੱਲੋਂ ਖ਼ੁਸ਼ ਹੁੰਦੇ ਹਨ ਕਿ ਗਰਮੀਆਂ ਦੌਰਾਨ ਕਰੋੜਾਂ ਲੋਕ ਸਿਨਮਾ-ਘਰਾਂ ਵੱਲ ਮੂੰਹ ਕਰਦੇ ਹਨ। ਇਸ ਵੇਲੇ ਇਕੱਲੇ ਅਮਰੀਕਾ ਵਿਚ ਹੀ ਘੱਟੋ-ਘੱਟ 35,000 ਸਿਨਮਾ ਸਕ੍ਰੀਨ ਹਨ ਅਤੇ ਪਿਛਲੇ ਕੁਝ ਸਾਲਾਂ ਦੌਰਾਨ, ਫ਼ਿਲਮਾਂ ਤੋਂ ਹੋਣ ਵਾਲੀ 40 ਪ੍ਰਤਿਸ਼ਤ ਕਮਾਈ ਗਰਮੀਆਂ ਵਿਚ ਹੀ ਹੋਈ ਹੈ। * ਮੂਵੀਲਾਈਨ ਰਸਾਲੇ ਦੀ ਐਡੀਟਰ ਹਾਈਡੀ ਪਾਰਕਰ ਨੇ ਕਿਹਾ ਕਿ “ਜਿਵੇਂ ਕ੍ਰਿਸਮਸ ਦੌਰਾਨ ਵਪਾਰ ਜਗਤ ਨੂੰ ਬਹੁਤ ਫ਼ਾਇਦਾ ਹੁੰਦਾ ਹੈ,” ਉਸੇ ਤਰ੍ਹਾਂ ਗਰਮੀਆਂ ਦੌਰਾਨ ਫ਼ਿਲਮ ਜਗਤ ਨੂੰ ਚੰਗੀ ਕਮਾਈ ਹੁੰਦੀ ਹੈ।

ਪਰ ਪਹਿਲਾਂ ਗਰਮੀਆਂ ਵਿਚ ਇੰਨੀ ਕਮਾਈ ਨਹੀਂ ਹੁੰਦੀ ਸੀ ਕਿਉਂਕਿ ਪਹਿਲਾਂ ਅਮਰੀਕਾ ਵਿਚ ਗਰਮੀਆਂ ਦੇ ਮਹੀਨਿਆਂ ਦੌਰਾਨ ਬਹੁਤ ਘੱਟ ਲੋਕ ਸਿਨਮਾ-ਘਰਾਂ ਵਿਚ ਫ਼ਿਲਮਾਂ ਦੇਖਣ ਜਾਂਦੇ ਸਨ। ਇਸ ਕਰਕੇ ਬਹੁਤ ਸਾਰੇ ਸਿਨਮਾ-ਘਰ ਆਪਣੇ ਸ਼ੋਆਂ ਦੀ ਗਿਣਤੀ ਘਟਾ ਦਿੰਦੇ ਸਨ ਜਾਂ ਫਿਰ ਸਿਨਮਾ-ਘਰ ਬੰਦ ਕਰ ਦਿੱਤੇ ਜਾਂਦੇ ਸਨ। ਪਰ 1970 ਦੇ ਦਹਾਕੇ ਦੇ ਮੱਧ ਵਿਚ ਸਿਨਮਾਂ-ਘਰਾਂ ਵਿਚ ਏਅਰ-ਕੰਡਿਸ਼ਨਰ ਲੱਗ ਗਏ। ਇਸ ਕਰਕੇ ਕਰੋੜਾਂ ਲੋਕ ਗਰਮੀ ਵਿਚ ਧੁੱਪੇ ਤੁਰਨ-ਫਿਰਨ ਨਾਲੋਂ ਸਿਨਮਾ-ਘਰਾਂ ਵਿਚ ਜਾਣ ਲੱਗੇ। ਬੱਚਿਆਂ ਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ। ਇਸ ਲਈ ਫ਼ਿਲਮਾਂ ਬਣਾਉਣ ਵਾਲਿਆਂ ਨੇ ਬੱਚਿਆਂ ਨੂੰ ਵੀ ਅਣਗੌਲਿਆਂ ਨਹੀਂ ਕੀਤਾ। ਜਲਦੀ ਹੀ ਗਰਮੀਆਂ ਵਿਚ “ਬਲਾਕਬਸਟਰ” ਫ਼ਿਲਮਾਂ ਦਾ ਦੌਰ ਸ਼ੁਰੂ ਹੋ ਗਿਆ। * ਇਸ ਨਾਲ ਫ਼ਿਲਮਾਂ ਬਣਾਉਣ ਅਤੇ ਇਨ੍ਹਾਂ ਨੂੰ ਵੇਚਣ ਦੇ ਤਰੀਕਿਆਂ ਵਿਚ ਵੱਡੀ ਤਬਦੀਲੀ ਆਈ। ਅਸੀਂ ਅਗਲੇ ਲੇਖ ਵਿਚ ਇਸ ਬਾਰੇ ਹੋਰ ਦੇਖਾਂਗੇ। (g05 5/8)

[ਫੁਟਨੋਟ]

^ ਪੈਰਾ 3 ਅਮਰੀਕਾ ਵਿਚ ਗਰਮੀਆਂ ਵਿਚ ਫ਼ਿਲਮਾਂ ਦਾ ਦੌਰ ਮਈ ਤੋਂ ਸ਼ੁਰੂ ਹੋ ਕੇ ਸਤੰਬਰ ਤਕ ਚੱਲਦਾ ਹੈ।

^ ਪੈਰਾ 4 ਆਮ ਤੌਰ ਤੇ ਸ਼ਬਦ “ਬਲਾਕਬਸਟਰ” ਉਨ੍ਹਾਂ ਸੁਪਰਹਿੱਟ ਫ਼ਿਲਮਾਂ ਲਈ ਵਰਤਿਆ ਜਾਂਦਾ ਹੈ ਜੋ 10 ਕਰੋੜ ਡਾਲਰ ਜਾਂ ਉਸ ਤੋਂ ਜ਼ਿਆਦਾ ਪੈਸਾ ਕਮਾਉਂਦੀਆਂ ਹਨ। ਪਰ ਅੱਜ-ਕੱਲ੍ਹ ਕਿਸੇ ਵੀ ਹਿੱਟ ਫ਼ਿਲਮ ਨੂੰ ਬਲਾਕਬਸਟਰ ਫ਼ਿਲਮ ਕਹਿ ਦਿੱਤਾ ਜਾਂਦਾ ਹੈ ਭਾਵੇਂ ਉਹ ਜਿੰਨਾ ਮਰਜ਼ੀ ਪੈਸਾ ਕਮਾਵੇ।