ਜੀਵਨ ਦਾ ਮਕਸਦ ਕੀ ਹੈ?
ਜੀਵਨ ਦਾ ਮਕਸਦ ਕੀ ਹੈ?
◼ ਸਦੀਆਂ ਤੋਂ ਫ਼ਿਲਾਸਫ਼ਰ, ਧਰਮ-ਸ਼ਾਸਤਰੀ, ਅਤੇ ਆਮ ਇਨਸਾਨ ਉੱਪਰ ਪੁੱਛੇ ਗਏ ਸਵਾਲ ਦਾ ਜਵਾਬ ਲੱਭਣ ਦੀ ਜੱਦੋ-ਜਹਿਦ ਕਰਦੇ ਆਏ ਹਨ। ਪਰ ਉਨ੍ਹਾਂ ਦੀ ਹਰ ਕੋਸ਼ਿਸ਼ ਵਿਅਰਥ ਸਾਬਤ ਹੋਈ ਹੈ। ਇਸ ਲਈ ਕਈ ਇਹ ਮਨ ਬੈਠੇ ਹਨ ਕਿ ਇਸ ਸਵਾਲ ਦਾ ਕੋਈ ਜਵਾਬ ਹੈ ਹੀ ਨਹੀਂ। ਪਰ ਅਸਲ ਵਿਚ ਤੁਸੀਂ ਇਸ ਸਵਾਲ ਦਾ ਜਵਾਬ ਪਾ ਸਕਦੇ ਹੋ। ਇਹ ਇਕ ਸੌਖਾ ਜਿਹਾ ਜਵਾਬ ਹੈ ਜੋ ਤੁਹਾਡੀ ਜ਼ਿੰਦਗੀ ਦਾ ਰੁਖ ਮੋੜ ਸਕਦਾ ਹੈ।
ਬਾਈਬਲ ਇਸ ਸਵਾਲ ਦਾ ਜਵਾਬ ਦਿੰਦੀ ਹੈ। ਖ਼ੁਸ਼ਹਾਲ ਅਤੇ ਮਕਸਦ ਨਾਲ ਭਰਪੂਰ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਪਹਿਲਾ ਇਹ ਜਾਣੀਏ ਕਿ ਪਰਮੇਸ਼ੁਰ ਨੇ ਬੇਇਨਸਾਫ਼ੀ ਅਤੇ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੱਤੀ ਹੈ। ਜਵਾਬ ਜਾਣਨ ਤੋਂ ਬਾਅਦ ਸਾਨੂੰ ਪਰਮੇਸ਼ੁਰ ਨੂੰ ਵੀ ਜਾਣਨ ਦੀ ਲੋੜ ਹੈ। ਪਰ ਸਵਾਲ ਉੱਠਦਾ ਹੈ ਕਿ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਨਾਂ ਦੇ 32 ਸਫ਼ਿਆਂ ਦੇ ਬਰੋਸ਼ਰ ਨੇ ਕਈਆਂ ਦੀ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਲੱਭਣ ਵਿਚ ਮਦਦ ਕੀਤੀ ਹੈ। (g05 9/8)
ਤੁਸੀਂ ਹੋਰ ਜਾਣਕਾਰੀ ਲਈ ਇਸ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ ਸਫ਼ਾ 5 ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਸਕਦੇ ਹੋ।
□ ਮੈਨੂੰ ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਬਰੋਸ਼ਰ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ।
□ ਮੈਂ ਮੁਫ਼ਤ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।