Skip to content

Skip to table of contents

ਇਕ ਦੁਖੀ ਨੌਜਵਾਨ ਲਈ ਆਸਰਾ

ਇਕ ਦੁਖੀ ਨੌਜਵਾਨ ਲਈ ਆਸਰਾ

ਇਕ ਦੁਖੀ ਨੌਜਵਾਨ ਲਈ ਆਸਰਾ

ਮੈਕਸੀਕੋ ਵਿਚ 13 ਸਾਲਾਂ ਦੀ ਸੀਬੀਆ ਨਾਂ ਦੀ ਕੁੜੀ ਨੇ ਦੇਖਿਆ ਕਿ ਉਸ ਦੀ ਜਮਾਤਣ ਅਕਸਰ ਸਕੂਲੇ ਰੋਂਦੀ ਆਉਂਦੀ ਸੀ। ਉਸ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਕ ਦਿਨ ਉਸ ਨੇ ਸੀਬੀਆ ਨੂੰ ਆਪਣੇ ਦਿਲ ਦਾ ਹਾਲ ਸੁਣਾਇਆ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਸ਼ਰਾਬੀ ਸੀ ਤੇ ਉਸ ਦੀ ਮਾਂ ਨੂੰ ਕੁੱਟਦਾ-ਮਾਰਦਾ ਸੀ।

ਸੀਬੀਆ ਅੱਗੇ ਦੱਸਦੀ ਹੈ: “ਉਸ ਨੇ ਮੈਨੂੰ ਦੱਸਿਆ ਕਿ ਉਹ ਜੀਉਣਾ ਨਹੀਂ ਚਾਹੁੰਦੀ ਸੀ, ਇਸ ਲਈ ਉਹ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕੀ ਸੀ। ਉਸ ਨੇ ਕਿਹਾ ਕਿ ਉਸ ਨਾਲ ਕੋਈ ਪਿਆਰ ਨਹੀਂ ਕਰਦਾ ਤੇ ਉਹ ਇਕੱਲੀ-ਇਕੱਲੀ ਮਹਿਸੂਸ ਕਰਦੀ ਸੀ। ਮੈਂ ਉਸ ਨੂੰ ਦੱਸਿਆ ਕਿ ਸੰਸਾਰ ਦੀ ਸਭ ਤੋਂ ਮਹਾਨ ਹਸਤੀ, ਅਰਥਾਤ ਯਹੋਵਾਹ ਪਰਮੇਸ਼ੁਰ ਉਸ ਨਾਲ ਬੇਹੱਦ ਪਿਆਰ ਕਰਦਾ ਸੀ। ਫਿਰ ਮੈਂ ਉਸ ਨੂੰ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਦੱਸਿਆ।”

ਬਾਅਦ ਵਿਚ ਸੀਬੀਆ ਨੇ ਇਸ ਲੜਕੀ ਨੂੰ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਨਾਂ ਦੀ ਪੁਸਤਕ ਦਿੱਤੀ ਤੇ ਅੱਧੀ ਛੁੱਟੀ ਵੇਲੇ ਉਸ ਨਾਲ ਸਟੱਡੀ ਕਰਨ ਲੱਗ ਪਈ। ਹੌਲੀ-ਹੌਲੀ ਉਹ ਲੜਕੀ ਦੂਸਰਿਆਂ ਨਾਲ ਮਿਲਣ-ਵਰਤਣ ਲੱਗ ਪਈ ਤੇ ਉਸ ਦੇ ਚਿਹਰੇ ਤੇ ਰੌਣਕ ਆ ਗਈ। ਇਕ ਚਿੱਠੀ ਵਿਚ ਉਸ ਨੇ ਸੀਬੀਆ ਨੂੰ ਲਿਖਿਆ: “ਮੈਂ ਤੇਰੀ ਦੋਸਤੀ ਤੇ ਹਮਦਰਦੀ ਲਈ ਸ਼ੁਕਰੀਆ ਕਹਿਣਾ ਚਾਹੁੰਦੀ ਹਾਂ। ਤੂੰ ਮੈਨੂੰ ਭੈਣਾਂ ਵਾਂਗ ਪਿਆਰ ਕੀਤਾ ਜੋ ਮੈਂ ਹਮੇਸ਼ਾ ਚਾਹੁੰਦੀ ਸੀ। ਤੇਰੇ ਹੀ ਕਰਕੇ ਮੈਂ ਹੁਣ ਯਹੋਵਾਹ ਪਰਮੇਸ਼ੁਰ ਨੂੰ ਵੀ ਜਾਣਦੀ ਹਾਂ ਜੋ ਮੇਰੀ ਪਰਵਾਹ ਕਰਦਾ ਹੈ।”

ਸ਼ਾਇਦ ਤੁਸੀਂ ਕਿਸੇ ਨੌਜਵਾਨ ਨੂੰ ਜਾਣਦੇ ਹੋਵੋ ਜਿਸ ਨੂੰ ਨੌਜਵਾਨਾਂ ਦੇ ਸਵਾਲ ਪੁਸਤਕ ਤੋਂ ਲਾਭ ਹੋ ਸਕਦਾ ਹੈ। ਇਸ ਦੇ 39 ਅਧਿਆਵਾਂ ਵਿੱਚੋਂ ਕੁਝ ਇਕ ਦੇ ਵਿਸ਼ੇ ਹਨ: “ਮੈਂ ਪੱਕੇ ਦੋਸਤ ਕਿੱਦਾਂ ਬਣਾ ਸਕਦਾ ਹਾਂ?,” “ਕੀ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਠੀਕ ਹੈ?,” ਤੇ “ਮੈਂ ਕਿੱਦਾਂ ਜਾਣ ਸਕਦਾ ਹਾਂ ਕਿ ਇਹ ਸੱਚਾ ਪ੍ਰੇਮ ਹੈ?” ਤੁਸੀਂ ਹੇਠਾਂ ਦਿੱਤੀ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ ਸਫ਼ਾ 5 ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਕੇ ਹੋਰ ਜਾਣਕਾਰੀ ਮੰਗ ਸਕਦੇ ਹੋ। (g 10/06)

□ ਇੱਥੇ ਦਿਖਾਈ ਗਈ ਪੁਸਤਕ ਬਾਰੇ ਮੈਂ ਹੋਰ ਜਾਣਕਾਰੀ ਚਾਹੁੰਦਾ ਹਾਂ।

□ ਮੈਂ ਮੁਫ਼ਤ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।