Skip to content

Skip to table of contents

ਰੱਬ ਨੂੰ ਸਾਡੀ ਪਰਵਾਹ ਹੈ!

ਰੱਬ ਨੂੰ ਸਾਡੀ ਪਰਵਾਹ ਹੈ!

ਰੱਬ ਨੂੰ ਸਾਡੀ ਪਰਵਾਹ ਹੈ!

ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਦੇ ਮਸਲੇ ਨੂੰ ਸੁਲਝਾਉਣ ਦੇ ਪਰਮੇਸ਼ੁਰ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਉਹ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ। ਉਸ ਨੂੰ ਸਾਡੇ ਭਵਿੱਖ ਦੀ ਚਿੰਤਾ ਹੈ। ਕਿਰਪਾ ਕਰ ਕੇ ਅੱਗੇ ਦਿੱਤੇ ਸਬੂਤਾਂ ਤੇ ਵਿਚਾਰ ਕਰੋ ਕਿ ਰੱਬ ਨੂੰ ਸਾਡੀ ਪਰਵਾਹ ਹੈ ਅਤੇ ਹਵਾਲਿਆਂ ਨੂੰ ਬਾਈਬਲ ਵਿੱਚੋਂ ਪੜ੍ਹੋ।

● ਉਸ ਨੇ ਸਾਨੂੰ ਰਹਿਣ ਲਈ ਧਰਤੀ ਦਿੱਤੀ ਹੈ ਜੋ ਕੁਦਰਤੀ ਨਜ਼ਾਰਿਆਂ ਅਤੇ ਭਾਂਤ-ਭਾਂਤ ਦੇ ਪਸ਼ੂ-ਪੰਛੀਆਂ ਨਾਲ ਭਰੀ ਪਈ ਹੈ। ਇਹ ਸੁੰਦਰ ਧਰਤੀ ਸਾਨੂੰ ਤਰ੍ਹਾਂ-ਤਰ੍ਹਾਂ ਦੀ ਉਪਜ ਦਿੰਦੀ ਹੈ।—ਰਸੂਲਾਂ ਦੇ ਕਰਤੱਬ 14:17; ਰੋਮੀਆਂ 1:20.

● ਉਸ ਨੇ ਸਾਨੂੰ ਇੰਨਾ ਵਧੀਆ ਸਰੀਰ ਦਿੱਤਾ ਹੈ ਕਿ ਅਸੀਂ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦਾ ਆਨੰਦ ਮਾਣ ਸਕਦੇ ਹਾਂ। ਮਿਸਾਲ ਲਈ, ਲਜ਼ੀਜ਼ ਖਾਣੇ ਦਾ ਸੁਆਦ, ਡੁੱਬਦੇ ਸੂਰਜ ਦਾ ਨਜ਼ਾਰਾ, ਬੱਚੇ ਦੀਆਂ ਕਿਲਕਾਰੀਆਂ ਸੁਣਨੀਆਂ ਅਤੇ ਆਪਣੇ ਕਿਸੇ ਅਜ਼ੀਜ਼ ਦਾ ਪਿਆਰ ਮਹਿਸੂਸ ਕਰਨਾ।—ਜ਼ਬੂਰਾਂ ਦੀ ਪੋਥੀ 139:14.

● ਯਹੋਵਾਹ ਸਾਨੂੰ ਚੰਗੀ ਸਿੱਖਿਆ ਦਿੰਦਾ ਹੈ ਜਿਸ ਦੀ ਮਦਦ ਨਾਲ ਅਸੀਂ ਸਮੱਸਿਆਵਾਂ ਅਤੇ ਦਬਾਵਾਂ ਦਾ ਸਾਮ੍ਹਣਾ ਕਰ ਸਕਦੇ ਹਾਂ।—ਜ਼ਬੂਰਾਂ ਦੀ ਪੋਥੀ 19:7, 8; 119:105; ਯਸਾਯਾਹ 48:17, 18.

● ਉਸ ਨੇ ਸਾਨੂੰ ਸ਼ਾਨਦਾਰ ਉਮੀਦ ਦਿੱਤੀ ਹੈ ਕਿ ਅਸੀਂ ਫਿਰਦੌਸ ਵਰਗੀ ਧਰਤੀ ਉੱਤੇ ਸਦਾ ਲਈ ਜੀ ਸਕਦੇ ਹਾਂ ਅਤੇ ਆਪਣੇ ਮਰ ਚੁੱਕੇ ਸਕੇ-ਸੰਬੰਧੀਆਂ ਨੂੰ ਦੁਬਾਰਾ ਮਿਲ ਸਕਦੇ ਹਾਂ ਜਦੋਂ ਉਨ੍ਹਾਂ ਨੂੰ ਜ਼ਿੰਦਾ ਕੀਤਾ ਜਾਵੇਗਾ।—ਜ਼ਬੂਰਾਂ ਦੀ ਪੋਥੀ 37:10, 11, 29; ਯੂਹੰਨਾ 5:28, 29.

● ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੀ ਖ਼ਾਤਰ ਮਰਨ ਲਈ ਭੇਜਿਆ ਤਾਂਕਿ ਅਸੀਂ ਸਦਾ ਦੀ ਜ਼ਿੰਦਗੀ ਪਾ ਸਕੀਏ।—ਯੂਹੰਨਾ 3:16.

● ਉਸ ਨੇ ਸਵਰਗ ਵਿਚ ਆਪਣਾ ਰਾਜ ਸਥਾਪਿਤ ਕੀਤਾ ਹੈ ਅਤੇ ਇਸ ਗੱਲ ਦਾ ਚੋਖਾ ਸਬੂਤ ਦਿੱਤਾ ਹੈ ਕਿ ਇਹ ਰਾਜ ਜਲਦੀ ਹੀ ਧਰਤੀ ਉੱਤੇ ਆਪਣੀ ਹਕੂਮਤ ਸ਼ੁਰੂ ਕਰੇਗਾ।—ਯਸਾਯਾਹ 9:6, 7; ਮੱਤੀ 24:3, 4, 7; ਪਰਕਾਸ਼ ਦੀ ਪੋਥੀ 11:15; 12:10.

● ਉਹ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਪ੍ਰਾਰਥਨਾ ਵਿਚ ਉਸ ਅੱਗੇ ਆਪਣਾ ਦਿਲ ਖੋਲ੍ਹ ਦੇਈਏ। ਜਦ ਅਸੀਂ ਇੱਦਾਂ ਕਰਦੇ ਹਾਂ, ਤਾਂ ਉਹ ਸੱਚ-ਮੁੱਚ ਸਾਡੀ ਸੁਣਦਾ ਹੈ।—ਜ਼ਬੂਰਾਂ ਦੀ ਪੋਥੀ 62:8; 1 ਯੂਹੰਨਾ 5:14, 15.

● ਉਹ ਵਾਰ-ਵਾਰ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਤੇ ਉਸ ਨੂੰ ਸਾਡੀ ਪਰਵਾਹ ਹੈ।—1 ਯੂਹੰਨਾ 4:9, 10, 19. (g 11/06)