Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

“ਪਿੱਛਲੇ 500 ਸਾਲਾਂ ਵਿਚ ਇਨਸਾਨ ਨੇ 844 ਕਿਸਮ ਦੇ ਜੀਵ-ਜੰਤੂਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ।”—IUCN, ਇੰਟਰਨੈਸ਼ਨਲ ਯੂਨੀਅਨ ਫ਼ਾਰ ਦ ਕਾਨਸਰਵੇਸ਼ਨ ਆਫ਼ ਨੇਚਰ ਐਂਡ ਨੇਚਰ ਰਿਸੋਰਸਿਸ ਵਰਲਡ ਕਾਨਸਰਵੇਸ਼ਨ ਯੂਨੀਅਨ, ਸਵਿਟਜ਼ਰਲੈਂਡ।

ਸਰਕਾਰੀ ਅੰਕੜਿਆਂ ਮੁਤਾਬਕ ਬ੍ਰਿਟੇਨ ਦੇ 6 ਫੀ ਸਦੀ ਆਦਮੀ ਤੇ ਤੀਵੀਆਂ ਸਮਲਿੰਗੀ ਹਨ। 2005 ਵਿਚ ਪਾਸ ਕੀਤੇ ਗਏ ਕਾਨੂੰਨ ਅਨੁਸਾਰ “ਇੱਕੋ ਲਿੰਗ ਦੇ ਲੋਕਾਂ ਨੂੰ ਇਕ ਦੂਜੇ ਨਾਲ ‘ਵਿਆਹ’ ਕਰਾਉਣ ਦੀ ਵੀ ਇਜਾਜ਼ਤ ਹੈ।” ਇਨ੍ਹਾਂ ਨੂੰ ਉਹ ਸਾਰੇ ਹੱਕ ਵੀ ਮਿਲਦੇ ਹਨ ਜੋ ਇਕ ਆਦਮੀ ਤੇ ਤੀਵੀਂ ਦੇ ਵਿਆਹ ਕਰਾਉਣ ਤੇ ਉਨ੍ਹਾਂ ਨੂੰ ਮਿਲਦੇ ਹਨ।—ਦ ਡੇਲੀ ਟੈਲੀਗ੍ਰਾਫ਼, ਇੰਗਲੈਂਡ। (g 11/06)

“ਅੱਧੇ ਤੋਂ ਜ਼ਿਆਦਾ ਪਤੀ-ਪਤਨੀ ਕਬੂਲ ਕਰਦੇ ਹਨ ਕਿ ਉਹ ਆਪਣੇ ਖ਼ਰਚੇ ਦੇ ਮਾਮਲੇ ਵਿਚ ਇਕ ਦੂਜੇ ਨਾਲ ਝੂਠ ਬੋਲਦੇ ਹਨ।”—ਦ ਵੌਲ ਸਟ੍ਰੀਟ ਜਰਨਲ, ਅਮਰੀਕਾ।

ਓਸ਼ਨੀਆ, ਵਨਾਵਟੂ ਵਿਚ ਟਾਇਗਵੋ ਟਾਪੂ ਉੱਤੇ ਲੋਟੇਊ ਨਾਂ ਦਾ ਪਿੰਡ ਸ਼ਾਇਦ ਪਹਿਲਾ ਪਿੰਡ ਹੈ ਜੋ ਮੌਸਮ ਵਿਚ ਆ ਰਹੀ ਤਬਦੀਲੀ ਕਰਕੇ ਖਾਲੀ ਕਰਨਾ ਪਿਆ ਤੇ ਹੋਰ ਜਗ੍ਹਾ ਵਸਾਉਣਾ ਪਿਆ। “ਤੂਫ਼ਾਨੀ ਲਹਿਰਾਂ” ਕਰਕੇ ਇਸ ਪਿੰਡ ਦੇ ਘਰਾਂ ਵਿਚ ਵਾਰ-ਵਾਰ ਪਾਣੀ ਆ ਜਾਂਦਾ ਸੀ।—ਵਨਾਵਟੂ ਨਿਊਜ਼, ਵਨਾਵਟੂ। (g 12/06)

ਬਾਰਾਂ ਸਾਲਾਂ ਤੋਂ ਕੈਦ ਵਿਚ—ਆਖ਼ਰ ਕਿਉਂ?

ਪੂਰਬੀ ਅਫ਼ਰੀਕਾ ਵਿਚ ਪੈਂਦੇ ਐਰੀਟ੍ਰੀਆ ਦੇਸ਼ ਦੇ ਸੋਵੋ ਸ਼ਹਿਰ ਵਿਚ ਯਹੋਵਾਹ ਦੇ ਤਿੰਨ ਗਵਾਹ ਪਿਛਲੇ ਬਾਰਾਂ ਸਾਲਾਂ ਤੋਂ ਕੈਦ ਵਿਚ ਸਜ਼ਾ ਭੁਗਤ ਰਹੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਨਾ ਤਾਂ ਰਿਪੋਰਟ ਦਰਜ ਕਰਾਈ ਗਈ ਹੈ ਤੇ ਨਾ ਹੀ ਕਦੀ ਮੁਕੱਦਮਾ ਚਲਾਇਆ ਗਿਆ। ਉਨ੍ਹਾਂ ਨੂੰ ਆਪਣੇ ਪਰਿਵਾਰ ਤੇ ਹੋਰਨਾਂ ਨੂੰ ਮਿਲਣ ਤਕ ਦੀ ਇਜਾਜ਼ਤ ਨਹੀਂ ਹੈ। ਕਿਉਂ ਨਹੀਂ? ਕਿਉਂਕਿ ਉਨ੍ਹਾਂ ਨੇ ਮਿਲਟਰੀ ਵਿਚ ਕੰਮ ਕਰਨ ਤੋਂ ਇਨਕਾਰ ਕੀਤਾ ਹੈ। ਐਰੀਟ੍ਰੀਆ ਦੇ ਕਾਨੂੰਨ ਅਨੁਸਾਰ ਆਦਮੀਆਂ ਲਈ ਫ਼ੌਜ ਵਿਚ ਸੇਵਾ ਕਰਨੀ ਲਾਜ਼ਮੀ ਹੈ। ਕੋਈ ਵੀ ਇਹ ਕਹਿ ਕੇ ਫ਼ੌਜੀ ਸੇਵਾ ਤੋਂ ਮੁਕਤ ਨਹੀਂ ਹੋ ਸਕਦਾ ਕਿ ਉਸ ਦੀ ਜ਼ਮੀਰ ਉਸ ਨੂੰ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਦਿੰਦੀ। ਇਨਕਾਰ ਕਰਨ ਵਾਲੇ ਨੌਜਵਾਨਾਂ ਨੂੰ ਗਿਰਫ਼ਤਾਰ ਕਰ ਕੇ ਇਕ ਮਿਲਟਰੀ ਕੈਂਪ ਵਿਚ ਕੈਦ ਕੀਤਾ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ-ਮਾਰਿਆ ਜਾਂਦਾ ਹੈ ਤੇ ਤਸੀਹੇ ਦਿੱਤੇ ਜਾਂਦੇ ਹਨ। (g 10/06)

ਨੌਕਰੀ ਤੇ ਬੇਰੁਖੀ

ਦ ਵੌਲ ਸਟ੍ਰੀਟ ਜਰਨਲ ਅਨੁਸਾਰ “ਲੋਕ ਜਦ ਕੰਮ ਤੇ ਬਤਮੀਜ਼ੀ ਨਾਲ ਪੇਸ਼ ਆਉਂਦੇ ਹਨ, ਇਸ ਦਾ ਨੁਕਸਾਨ ਮਾਲਕਾਂ ਨੂੰ ਸਹਿਣਾ ਪੈਂਦਾ ਹੈ ਕਿਉਂਕਿ ਕਰਮਚਾਰੀ ਸਮਾਂ ਜ਼ਾਇਆ ਕਰਨ ਲੱਗ ਪੈਂਦੇ ਹਨ ਜਾਂ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ ਤੇ ਕਈ ਵਾਰ ਅੱਕ ਕੇ ਨੌਕਰੀ ਹੀ ਛੱਡ ਜਾਂਦੇ ਹਨ।” ਤਕਰੀਬਨ 3,000 ਕਰਮਚਾਰੀਆਂ ਦੇ ਸਰਵੇ ਤੋਂ ਪਤਾ ਚੱਲਿਆ ਹੈ ਕਿ 90 ਫੀ ਸਦੀ ਕਰਮਚਾਰੀ “ਬੇਰੁਖੀ ਦਾ ਸ਼ਿਕਾਰ ਹੋਏ ਹਨ।” ਇਨ੍ਹਾਂ ਵਿੱਚੋਂ ਅੱਧਿਆਂ ਨੇ ਕਿਹਾ ਕਿ ਇਸ ਬੇਰੁਖੀ ਦਾ ਅਸਰ ਸਿੱਧਾ ਉਨ੍ਹਾਂ ਦੇ ਕੰਮ ਉੱਤੇ ਪਿਆ ਹੈ ਕਿਉਂ ਜੋ “ਆਪਣੇ ਨਾਲ ਹੋਈ ਬਦਤਮੀਜ਼ੀ ਬਾਰੇ ਹੀ ਸੋਚਦੇ ਰਹਿਣ ਕਰਕੇ ਉਨ੍ਹਾਂ ਦਾ ਸਮਾਂ ਜ਼ਾਇਆ ਗਿਆ।” ਇਨ੍ਹਾਂ ਵਿੱਚੋਂ “25 ਫੀ ਸਦੀ ਪੂਰਾ ਦਿਲ ਲਾ ਕੇ ਕੰਮ ਨਹੀਂ ਕਰਦੇ।” ਅੱਠਾਂ ਵਿੱਚੋਂ ਇਕ ਬੰਦਾ ਨੌਕਰੀ ਹੀ ਛੱਡ ਗਿਆ। ਕੈਲੇਫ਼ੋਰਨੀਆ ਦੀ ਇਕ ਯੂਨੀਵਰਸਿਟੀ ਦੀ ਇਕ ਮੈਨੇਜਮੈਂਟ ਪ੍ਰੋਫ਼ੈਸਰ ਕ੍ਰਿਸਟੀਨ ਪੋਰੇਥ ਦੇ ਅਨੁਸਾਰ “ਜੇ ਕੰਪਨੀ ਵਿਚ ਲੋਕ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ, ਕੰਮ ਤੋਂ ਗ਼ੈਰ-ਹਾਜ਼ਰ ਰਹਿੰਦੇ ਹਨ ਤੇ ਚੋਰੀ ਕਰਦੇ ਹਨ, ਤਾਂ ਇਹ ਇਸ ਗੱਲ ਦੀ ਨਿਸ਼ਾਨੀ ਹੋ ਸਕਦੀ ਹੈ ਕਿ ਉਨ੍ਹਾਂ ਨਾਲ ਕੰਮ ਤੇ ਬਦਤਮੀਜ਼ੀ ਹੁੰਦੀ ਹੈ।” (g 11/06)

ਵਧੀਆ ਬਾਲਣ

ਐੱਲ ਪੌਈਸ ਸਪੇਨੀ ਅਖ਼ਬਾਰ ਦੇ ਅਨੁਸਾਰ “ਹੁਣ ਜ਼ੈਤੂਨਾਂ ਦੀਆਂ ਗਿਟਕਾਂ ਨੂੰ ਬਾਲਣ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ।” ਮੈਡਰਿਡ ਵਿਚ ਘੱਟੋ-ਘੱਟ 300 ਘਰਾਂ ਵਿਚ ਕਮਰਿਆਂ ਤੇ ਪਾਣੀ ਨੂੰ ਇਸ ਬਾਲਣ ਨਾਲ ਗਰਮ ਕੀਤਾ ਜਾਂਦਾ ਹੈ। ਜ਼ੈਤੂਨਾਂ ਦੀਆਂ ਗਿਟਕਾਂ ਸਸਤੇ ਭਾਅ ਤੇ ਮਿਲ ਜਾਂਦੀਆਂ ਹਨ। ਇਹ ਤੇਲ ਨਾਲੋਂ 60 ਫੀ ਸਦੀ ਤੇ ਕੋਲਿਆਂ ਨਾਲੋਂ 20 ਫੀ ਸਦੀ ਸਸਤੀਆਂ ਹਨ। ਇਨ੍ਹਾਂ ਨੂੰ ਬਾਲਣ ਤੇ ਉੱਨੀ ਹੀ ਕਾਰਬਨ ਡਾਇਆਕਸਾਈਡ ਨਿਕਲਦੀ ਜਿੰਨੀ ਇਨ੍ਹਾਂ ਦੇ ਖ਼ੁਦ ਸੜਨ-ਗਲ਼ਣ ਤੇ ਨਿਕਲਦੀ ਹੈ। ਇਸ ਕਰਕੇ ਹਵਾ ਵਿਚ ਪ੍ਰਦੂਸ਼ਣ ਵੀ ਨਹੀਂ ਵਧਦਾ। ਇਹ ਮਿਲ ਵੀ ਬੜੀ ਆਸਾਨੀ ਨਾਲ ਜਾਂਦੀਆਂ ਹਨ। ਜ਼ੈਤੂਨਾਂ ਵਿੱਚੋਂ ਤੇਲ ਕੱਢਣ ਤੋਂ ਬਾਅਦ ਗਿਟਕਾਂ ਦੇ ਢੇਰ ਲੱਗ ਜਾਂਦੇ ਹਨ ਤੇ ਦੁਨੀਆਂ ਭਰ ਵਿਚ ਸਪੇਨ ਸਭ ਤੋਂ ਜ਼ਿਆਦਾ ਜ਼ੈਤੂਨ ਦੇ ਤੇਲ ਦਾ ਉਤਪਾਦਨ ਕਰਦਾ  ਹੈ। (g 10/06)

ਸੌ ਸਾਲ ਤੋਂ ਉੱਪਰ ਜੀਣਾ ਕੋਈ ਵੱਡੀ ਗੱਲ ਨਹੀਂ

ਨਵਾਂ ਵਿਗਿਆਨੀ (ਅੰਗ੍ਰੇਜ਼ੀ) ਰਸਾਲੇ ਅਨੁਸਾਰ ਅੱਜ-ਕੱਲ੍ਹ 100 ਸਾਲ ਦੀ ਉਮਰ ਤਕ ਜੀਉਣਾ ਕੋਈ ਵੱਡੀ ਗੱਲ ਨਹੀਂ ਹੈ। ਸੰਸਾਰ ਭਰ ਵਿਚ ਤਕਰੀਬਨ 2,00,000 ਲੋਕ ਹਨ ਜਿਨ੍ਹਾਂ ਦੀ ਉਮਰ ਸੌ ਸਾਲ ਜਾਂ ਇਸ ਤੋਂ ਉੱਪਰ ਹੈ। ਇਸ ਤੋਂ ਇਲਾਵਾ, ਇਸ ਰਸਾਲੇ ਅਨੁਸਾਰ ਇਨ੍ਹਾਂ ਵਿੱਚੋਂ 66 ਜਣੇ 110 ਸਾਲਾਂ ਦੇ ਹਨ। ਇਸ ਰਸਾਲੇ ਮੁਤਾਬਕ ਲੰਬੀ ਉਮਰ ਦੇ ਦਾਅਵਿਆਂ ਨੂੰ ਸੱਚ ਸਾਬਤ ਕਰਨਾ ਮੁਸ਼ਕਲ ਹੈ, ਪਰ ‘ਸਹੀ-ਸਹੀ ਰਿਕਾਰਡ ਨਾ ਹੋਣ ਕਰਕੇ ਇਹ ਵੀ ਮਤਲਬ ਕੱਢਿਆ ਜਾ ਸਕਦਾ ਹੈ ਕਿ ਅੱਜ ਜੀ ਰਹੇ 110 ਸਾਲਾਂ ਦੇ ਵਿਅਕਤੀਆਂ ਦੀ ਗਿਣਤੀ 450 ਵੀ ਹੋ ਸਕਦੀ ਹੈ।’ (g 12/06)