Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਅਮਰੀਕਾ ਵਿਚ ਕੈਲੇਫ਼ੋਰਨੀਆ ਰਾਜ ਦੀਆਂ ਦੋ ਨੈਸ਼ਨਲ ਪਾਰਕਾਂ ਦੀਆਂ ਗੁਫ਼ਾਵਾਂ ਵਿੱਚੋਂ ਜਾਨਵਰਾਂ ਦੀਆਂ 27 ਨਵੀਆਂ ਕਿਸਮਾਂ ਲੱਭੀਆਂ ਗਈਆਂ ਹਨ। ਨੈਸ਼ਨਲ ਪਾਰਕ ਸਰਵਿਸ ਦੇ ਇਕ ਮਾਹਰ ਅਨੁਸਾਰ “ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਸ੍ਰਿਸ਼ਟ ਕੀਤੀਆਂ ਗਈਆਂ ਚੀਜ਼ਾਂ ਬਾਰੇ ਬਹੁਤ ਘੱਟ ਜਾਣਦੇ ਹਾਂ।”—ਅਮਰੀਕਾ ਦਾ ਰਸਾਲਾ ਸਮਿਥਸੋਨੀਅਨ।

ਦੁਨੀਆਂ ਦੇ 20 ਫੀ ਸਦੀ ਲੋਕਾਂ ਨੂੰ ਪੀਣ ਯੋਗ ਪਾਣੀ ਨਹੀਂ ਮਿਲਦਾ। ਅਤੇ 40 ਫੀ ਸਦੀ ਲੋਕਾਂ ਕੋਲ ਸਾਫ਼-ਸਫ਼ਾਈ ਦੀਆਂ ਸਹੂਲਤਾਂ ਨਹੀਂ ਹਨ।—ਮੈਕਸੀਕੋ ਸਿਟੀ ਦੀ ਅਖ਼ਬਾਰ ਮੀਲੰਨੀਓ। (g 1/07)

“ਸਾਰਾ ਦਿਨ ਟੈਲੀਵਿਯਨ ਲਾਈ ਰੱਖਣ, ਪਰਿਵਾਰ ਵਜੋਂ ਇਕੱਠੇ ਬੈਠ ਕੇ ਖਾਣਾ ਨਾ ਖਾਣ, ਇੱਥੋਂ ਤਕ ਕਿ ਪੁਸ਼ਚੇਅਰਾਂ ਵਿਚ ਬੈਠੇ ਬੱਚਿਆਂ ਦੇ ਅੱਗੇ ਦੇਖਦੇ ਰਹਿਣ ਕਾਰਨ ਮਾਪਿਆਂ ਅਤੇ ਬੱਚਿਆਂ ਵਿਚਕਾਰ ਗੱਲਬਾਤ ਕਰਨ ਦੇ ਮੌਕੇ ਖੁੰਝਦੇ ਜਾ ਰਹੇ  ਹਨ। ਨਤੀਜੇ ਵਜੋਂ ਜਦ ਬੱਚੇ ਸਕੂਲ ਜਾਣ ਲੱਗਦੇ ਹਨ, ਤਾਂ ਉਹ “ਗੁੱਸੇਖ਼ੋਰ ਸੁਭਾਅ ਦੇ ਬਣ” ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਹੋਰਨਾਂ ਨਾਲ ਗੱਲਬਾਤ ਕਰਨੀ ਮੁਸ਼ਕਲ ਲੱਗਦੀ ਹੈ।—ਅੰਗ੍ਰੇਜ਼ੀ ਅਖ਼ਬਾਰ ਦੀ ਇੰਡੀਪੇਨਡੰਟ। (g 2/07)

ਦਫ਼ਤਰ ਵਿਚ ਬੈਕਟੀਰੀਆ

ਐਰੀਜ਼ੋਨਾ ਦੀ ਯੂਨੀਵਰਸਿਟੀ ਦੇ ਰਸਾਇਣ-ਵਿਗਿਆਨੀਆਂ ਨੇ ਇਹ ਪਤਾ ਕਰਨ ਲਈ ਖੋਜ ਕੀਤੀ ਕਿ ਅਮਰੀਕਾ ਦੇ ਕੁਝ ਸ਼ਹਿਰਾਂ ਦੇ ਦਫ਼ਤਰਾਂ ਵਿਚ ਕਿੰਨੇ ਕੁ ਬੈਕਟੀਰੀਆ ਹਨ। ਇਸ ਖੋਜ ਦਾ ਨਤੀਜਾ ਕੀ ਨਿਕਲਿਆ? ਗਲੋਬ ਐਂਡ ਮੇਲ ਅਖ਼ਬਾਰ ਮੁਤਾਬਕ ਦਫ਼ਤਰਾਂ ਵਿਚ “ਪੰਜ ਸਭ ਤੋਂ ਜ਼ਿਆਦਾ ਗੰਦੀਆਂ ਚੀਜ਼ਾਂ ਵਿੱਚੋਂ ਪਹਿਲਾਂ ਟੈਲੀਫ਼ੋਨ ਹੈ, ਫਿਰ ਡੈੱਸਕ, ਫਿਰ ਪੀਣ ਵਾਲੇ ਪਾਣੀ ਦੀਆਂ ਟੂਟੀਆਂ, ਫਿਰ ਮਾਈਕ੍ਰੋਵੇਵ ਦੇ ਹੈਂਡਲ ਅਤੇ ਕੀ-ਬੋਰਡ।” ਇਸ ਰਿਪੋਰਟ ਅਨੁਸਾਰ: “ਦਫ਼ਤਰ ਦੇ ਡੈੱਸਕ ਉੱਤੇ ਖਾਣੇ ਦੇ ਮੇਜ਼ ਨਾਲੋਂ 100 ਗੁਣਾ ਜ਼ਿਆਦਾ ਅਤੇ ਟਾਇਲਟ ਦੀ ਸੀਟ ਨਾਲੋਂ 400 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ।” (g 1/07)

ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗ

ਗਰਮ ਦੇਸ਼ਾਂ ਵਿਚ ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗਾਂ ਲਈ ਦਵਾਈ ਦੀ ਖੋਜ ਨਹੀਂ ਕੀਤੀ ਜਾ ਰਹੀ। ਸਕਾਟਲੈਂਡ ਵਿਚ ਡੰਡੀ ਯੂਨੀਵਰਸਿਟੀ ਦੇ ਇਕ ਜੀਵ-ਵਿਗਿਆਨੀ ਨੇ ਕਿਹਾ: “ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਇਨ੍ਹਾਂ ਰੋਗਾਂ ਲਈ ਨਵੀਆਂ ਦਵਾਈਆਂ ਨਹੀਂ ਬਣਾ ਰਹੀਆਂ।” ਲੇਕਿਨ ਕਿਉਂ? ਕਿਉਂਕਿ ਉਨ੍ਹਾਂ ਨੂੰ ਕੋਈ ਨਫ਼ਾ ਹੁੰਦਾ ਨਜ਼ਰ ਨਹੀਂ ਆਉਂਦਾ। ਉਨ੍ਹਾਂ ਨੂੰ ਪਤਾ ਹੈ ਕਿ ਜਿੰਨਾ ਪੈਸਾ ਉਹ ਇਨ੍ਹਾਂ ਦਵਾਈਆਂ ਦੀ ਖੋਜ ਕਰਨ ਵਿਚ ਲਾਉਣਗੇ, ਉਹ ਪੈਸਾ ਉਨ੍ਹਾਂ ਨੂੰ ਵਾਪਸ ਨਹੀਂ ਮਿਲਣ ਵਾਲਾ। ਅਜਿਹੀਆਂ ਕੰਪਨੀਆਂ ਅਲਜ਼ਹਾਏਮੀਰ, ਮੋਟਾਪਾ ਅਤੇ ਬਾਂਝਪਣ ਜਾਂ ਨਾਮਰਦੀ ਵਰਗੇ ਰੋਗਾਂ ਲਈ ਦਵਾਈਆਂ ਬਣਾਉਣੀਆਂ ਜ਼ਿਆਦਾ ਪਸੰਦ ਕਰਦੀਆਂ ਹਨ ਕਿਉਂਕਿ ਅਜਿਹੀਆਂ ਦਵਾਈਆਂ ਬਣਾਉਣ ਨਾਲ ਬਹੁਤ ਨਫ਼ਾ ਹੁੰਦਾ ਹੈ। ਨਿਊ ਸਾਇੰਟਿਸਟ ਰਸਾਲੇ ਨੇ ਅੰਦਾਜ਼ਾ ਲਗਾਇਆ ਹੈ ਕਿ “ਦੁਨੀਆਂ ਭਰ ਵਿਚ ਹਰ ਸਾਲ ਤਕਰੀਬਨ ਦਸ ਲੱਖ ਲੋਕ ਮਲੇਰੀਏ ਦੇ ਕਾਰਨ ਦਮ ਤੋੜਦੇ ਹਨ ਕਿਉਂਕਿ ਹਾਲੇ ਤਕ ਇਸ ਬੀਮਾਰੀ ਲਈ ਕੋਈ ਸੁਰੱਖਿਅਤ ਤੇ ਅਸਰਦਾਰ ਦਵਾਈ ਨਹੀਂ ਬਣਾਈ ਗਈ।” (g 2/07)

ਦੁਨੀਆਂ ਭਰ ਵਿਚ ਫੈਲ ਰਿਹਾ ਸ਼ੱਕਰ ਰੋਗ

ਨਿਊਯਾਰਕ ਟਾਈਮਜ਼ ਅਖ਼ਬਾਰ ਮੁਤਾਬਕ ਸ਼ੱਕਰ ਰੋਗ ਦੀ ਇਕ ਰਿਸਰਚ ਸੰਸਥਾ ਨੇ ਰਿਪੋਰਟ ਦਿੱਤੀ ਕਿ ਪਿਛਲੇ ਵੀਹ ਸਾਲਾਂ ਦੌਰਾਨ, ਦੁਨੀਆਂ ਭਰ ਵਿਚ ਸ਼ੱਕਰ ਰੋਗ ਦੇ ਮਰੀਜ਼ਾਂ ਦੀ ਗਿਣਤੀ 3 ਕਰੋੜ ਤੋਂ 23 ਕਰੋੜ ਤਕ ਵਧ ਗਈ ਹੈ। ਉਨ੍ਹਾਂ ਦਸ ਦੇਸ਼ਾਂ ਵਿੱਚੋਂ ਜਿੱਥੇ ਸਭ ਤੋਂ ਜ਼ਿਆਦਾ ਲੋਕ ਇਸ ਰੋਗ ਨਾਲ ਪੀੜਿਤ ਹਨ, ਸੱਤ ਗ਼ਰੀਬ ਦੇਸ਼ ਹਨ। ਇਸ ਸੰਸਥਾ ਦਾ ਪ੍ਰੈਜ਼ੀਡੈਂਟ ਡਾਕਟਰ ਮਾਰਟਿਨ ਸਿਲਿੰਕ ਕਹਿੰਦਾ ਹੈ: “ਸ਼ੱਕਰ ਦਾ ਰੋਗ ਦੁਨੀਆਂ ਦੀ ਇਕ ਵੱਡੀ ਸਮੱਸਿਆ ਹੈ।” ਰਿਪੋਰਟ ਅੱਗੇ ਕਹਿੰਦੀ ਹੈ: “ਦੁਨੀਆਂ  ਦੇ  ਸਭ  ਤੋਂ ਗ਼ਰੀਬ ਦੇਸ਼ਾਂ ਵਿਚ ਇਹ ਰੋਗ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਦੇ ਬਰਾਬਰ ਹੈ।”

ਦੁਨੀਆਂ ਦੀ ਸਭ ਤੋਂ ਉੱਚੀ ਰੇਲਵੇ ਲਾਈਨ

ਦੁਨੀਆਂ ਦੀ ਸਭ ਤੋਂ ਉੱਚੀ ਰੇਲਵੇ ਲਾਈਨ ਦੀ ਚੱਠ ਜੁਲਾਈ 2006 ਵਿਚ ਕੀਤੀ ਗਈ ਸੀ। ਇਹ ਰੇਲਵੇ ਲਾਈਨ ਬੇਜਿੰਗ ਤੋਂ ਲੈ ਕੇ ਤਿੱਬਤ ਦੀ ਰਾਜਧਾਨੀ ਲਾਸਾ ਤਕ ਜਾਂਦੀ ਹੈ ਜੋ ਤਕਰੀਬਨ 3,000 ਕਿਲੋਮੀਟਰ ਦਾ ਫ਼ਾਸਲਾ ਹੈ। ਨਿਊਯਾਰਕ ਟਾਈਮਜ਼ ਅਖ਼ਬਾਰ ਕਹਿੰਦੀ ਹੈ: “ਇਹ ਲਾਈਨ ਇੰਜੀਨੀਅਰੀ ਦਾ ਉੱਤਮ ਨਮੂਨਾ ਹੈ। ਇਹ ਬਰਫ਼ੀਲੀ ਜ਼ਮੀਨ ਪਾਰ ਕਰਦੀ ਹੋਈ ਸਮੁੰਦਰ ਦੀ ਸਤਹ ਤੋਂ 4,800 ਮੀਟਰ ਦੀ ਉਚਾਈ ਤਕ ਜਾਂਦੀ ਹੈ।” ਇੰਜੀਨੀਅਰਾਂ ਨੂੰ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲ ਲਈ ਉਨ੍ਹਾਂ ਨੂੰ ਸਾਰਾ ਸਾਲ ਲਾਈਨ ਹੇਠਲੀ ਜ਼ਮੀਨ ਉੱਤੇ ਬਰਫ਼ ਜਮਾ ਕੇ ਰੱਖਣ ਦੀ ਲੋੜ ਸੀ ਤਾਂਕਿ ਲਾਈਨ ਟਿਕੀ ਰਹੇ। ਲਾਈਨ ਦੀ ਉਚਾਈ ਕਾਰਨ ਰੇਲ-ਗੱਡੀ ਦੇ ਡੱਬਿਆਂ ਵਿਚ ਹਵਾ ਪੰਪ ਕਰਨੀ ਪੈਂਦੀ ਹੈ ਤਾਂਕਿ ਲੋਕ ਆਸਾਨੀ ਨਾਲ ਸਾਹ ਲੈ ਸਕਣ। ਮੁਸਾਫ਼ਰਾਂ ਦੀ ਸਹੂਲਤ ਲਈ ਡੱਬਿਆਂ ਵਿਚ ਆਕਸੀਜਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ। (g 3/07)