Skip to content

Skip to table of contents

ਆਪਣਾ ਅਧਿਕਾਰ ਵਰਤੋ

ਆਪਣਾ ਅਧਿਕਾਰ ਵਰਤੋ

ਸੁਝਾਅ 3

ਆਪਣਾ ਅਧਿਕਾਰ ਵਰਤੋ

ਇਹ ਕਿਉਂ ਜ਼ਰੂਰੀ ਹੈ? ਮਾਪੇ (ਅੰਗ੍ਰੇਜ਼ੀ) ਨਾਂ ਦੇ ਰਸਾਲੇ ਅਨੁਸਾਰ ਪਰਿਵਾਰਾਂ ਉੱਤੇ ਕੀਤੇ ਅਧਿਐਨ ਦਿਖਾਉਂਦੇ ਹਨ ਕਿ “ਜਿਹੜੇ ਮਾਪੇ ਪਿਆਰ ਨਾਲ ਬੱਚਿਆਂ ਨੂੰ ਪੂਰਾ ਸਮਰਥਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਲੋੜੀਂਦਾ ਅਨੁਸ਼ਾਸਨ ਵੀ ਦਿੰਦੇ ਹਨ, ਉਨ੍ਹਾਂ ਦੇ ਬੱਚੇ ਪੜ੍ਹਾਈ ਵਿਚ ਤੇਜ਼ ਹੁੰਦੇ ਹਨ, ਚੰਗੀ ਤਰ੍ਹਾਂ ਮਿਲਦੇ-ਵਰਤਦੇ ਹਨ, ਉਨ੍ਹਾਂ ਦਾ ਆਪਣੇ ਤੇ ਭਰੋਸਾ ਹੁੰਦਾ ਹੈ ਅਤੇ ਉਹ ਉਨ੍ਹਾਂ ਬੱਚਿਆਂ ਨਾਲੋਂ ਜ਼ਿਆਦਾ ਖ਼ੁਸ਼ ਰਹਿੰਦੇ ਹਨ ਜਿਨ੍ਹਾਂ ਦੇ ਮਾਪੇ ਅਨੁਸ਼ਾਸਨ ਦੇਣ ਦੇ ਮਾਮਲੇ ਵਿਚ ਜਾਂ ਤਾਂ ਬਹੁਤ ਸਖ਼ਤ ਹਨ ਜਾਂ ਬਿਲਕੁਲ ਢਿੱਲੇ।”

ਸਮੱਸਿਆ: ਬਚਪਨ ਤੋਂ ਹੀ ਅਤੇ ਖ਼ਾਸਕਰ ਜਵਾਨੀ ਵਿਚ ਪੈਰ ਰੱਖਦੇ ਸਾਰ ਬੱਚੇ ਮਾਪਿਆਂ ਦੇ ਖ਼ਿਲਾਫ਼ ਜਾਣ ਦੀ ਕੋਸ਼ਿਸ਼ ਕਰਦੇ ਹਨ। ਮਾਪਿਆਂ ਦਾ ਅਧਿਕਾਰ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦਾ ਲਿਖਾਰੀ ਰੋਜ਼ਮੌਂਡ ਕਹਿੰਦਾ ਹੈ: “ਜਦ ਮਾਪੇ ਆਪਣਾ ਅਧਿਕਾਰ ਜਤਾਉਣ ਤੋਂ ਡਰਦੇ ਹਨ ਤੇ ਬੱਚਿਆਂ ਅੱਗੇ ਝੁਕ ਜਾਂਦੇ ਹਨ, ਤਾਂ ਬੱਚੇ ਝੱਟ ਉਨ੍ਹਾਂ ਦੀ ਇਸ ਕਮਜ਼ੋਰੀ ਦਾ ਫ਼ਾਇਦਾ ਉਠਾਉਣਾ ਸਿੱਖ ਜਾਂਦੇ ਹਨ। ਜਦ ਇਹ ਸਵਾਲ ਪੈਦਾ ਹੁੰਦਾ ਹੈ ਕਿ ‘ਘਰ ਵਿਚ ਕਿਸ ਦੀ ਚੱਲਣੀ ਚਾਹੀਦੀ ਹੈ?,’ ਉਦੋਂ ਜੇ ਮਾਪੇ ਆਪਣਾ ਅਧਿਕਾਰ ਨਹੀਂ ਜਤਾਉਂਦੇ, ਤਾਂ ਘਰ ਵਿਚ ਬੱਚਿਆਂ ਦਾ ਹੀ ਰਾਜ ਚੱਲੇਗਾ।”

ਹੱਲ: ਇਹ ਫ਼ਿਕਰ ਨਾ ਕਰੋ ਕਿ ਜੇ ਤੁਸੀਂ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਬੱਚਿਆਂ ਨੂੰ ਕੁਝ ਕਿਹਾ, ਤਾਂ ਉਹ ਤੁਹਾਡੇ ਨਾਲ ਰੁਸ ਜਾਣਗੇ ਜਾਂ ਉਨ੍ਹਾਂ ਦਾ ਦਿਲ ਟੁੱਟ ਜਾਵੇਗਾ। ਪਰਿਵਾਰ ਦੀ ਸ਼ੁਰੂਆਤ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਨੇ ਬੱਚਿਆਂ ਨੂੰ ਮਾਪਿਆਂ ਦੇ ਬਰਾਬਰ ਦਾ ਹੱਕ ਨਹੀਂ ਦਿੱਤਾ। ਪਰਿਵਾਰ ਨੂੰ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ, ਇਹ ਫ਼ੈਸਲਾ ਕਰਨ ਦਾ ਹੱਕ ਉਸ ਨੇ ਸਿਰਫ਼ ਮਾਪਿਆਂ ਨੂੰ ਦਿੱਤਾ ਹੈ। ਯਹੋਵਾਹ ਬੱਚਿਆਂ ਨੂੰ ਇਹ ਹੁਕਮ ਦਿੰਦਾ ਹੈ ਕਿ “ਆਪਣੇ ਮਾਪਿਆਂ ਦੇ ਆਗਿਆਕਾਰ ਰਹੋ।”—ਅਫ਼ਸੀਆਂ 3:14, 15; 6:1-4.

ਤੁਸੀਂ ਹੱਦੋਂ ਵੱਧ ਸਖ਼ਤੀ ਵਰਤੇ ਬਗੈਰ ਵੀ ਆਪਣਾ ਅਧਿਕਾਰ ਚਲਾ ਸਕਦੇ ਹੋ। ਕਿਵੇਂ? ਯਹੋਵਾਹ ਦੀ ਮਿਸਾਲ ਤੇ ਚੱਲ ਕੇ। ਯਹੋਵਾਹ ਸਾਡੇ ਤੋਂ ਜ਼ਬਰਨ ਆਪਣੀ ਮਰਜ਼ੀ ਪੂਰੀ ਕਰਾਉਣ ਦੀ ਤਾਕਤ ਰੱਖਦਾ ਹੈ, ਪਰ ਉਹ ਇੱਦਾਂ ਕਰਨ ਦੀ ਬਜਾਇ ਪਿਆਰ ਨਾਲ ਸਾਨੂੰ ਸਮਝਾਉਂਦਾ ਹੈ। ਉਸ ਦਾ ਬਚਨ ਕਹਿੰਦਾ ਹੈ: ‘ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ ਹੁੰਦੀ।’ (ਯਸਾਯਾਹ 48:18) ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਡਰ ਦੇ ਮਾਰੇ ਉਸ ਦਾ ਕਹਿਣਾ ਮੰਨੀਏ। ਉਹ ਤਾਂ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਪਿਆਰ ਹੋਣ ਕਰਕੇ ਉਸ ਦੀ ਆਗਿਆ ਮੰਨੀਏ। (1 ਯੂਹੰਨਾ 5:3) ਉਹ ਸਾਨੂੰ ਉਹੀ ਕੁਝ ਕਰਨ ਲਈ ਕਹਿੰਦਾ ਹੈ ਜੋ ਅਸੀਂ ਕਰ ਸਕਦੇ ਹਾਂ। ਉਹ ਜਾਣਦਾ ਹੈ ਕਿ ਜੇ ਅਸੀਂ ਉਸ ਦੇ ਨੈਤਿਕ ਮਿਆਰਾਂ ਅਨੁਸਾਰ ਚੱਲਾਂਗੇ, ਤਾਂ ਇਸ ਦਾ ਸਾਨੂੰ ਹੀ ਫ਼ਾਇਦਾ ਹੋਵੇਗਾ।—ਜ਼ਬੂਰਾਂ ਦੀ ਪੋਥੀ 19:7-11.

ਤੁਸੀਂ ਸੰਤੁਲਿਤ ਢੰਗ ਨਾਲ ਆਪਣੇ ਅਧਿਕਾਰ ਦੀ ਵਰਤੋਂ ਕਿਵੇਂ ਕਰ ਸਕਦੇ ਹੋ? ਪਹਿਲਾਂ ਤਾਂ ਤੁਹਾਨੂੰ ਖ਼ੁਦ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਯਹੋਵਾਹ ਤੁਹਾਡੇ ਤੋਂ ਇਸ ਤਰ੍ਹਾਂ ਕਰਨ ਦੀ ਆਸ ਰੱਖਦਾ ਹੈ। ਦੂਜਾ, ਤੁਹਾਨੂੰ ਇਹ ਵੀ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਅਨੁਸਾਰ ਜੀਣਾ ਹੀ ਤੁਹਾਡੇ ਲਈ ਤੇ ਤੁਹਾਡੇ ਬੱਚਿਆਂ ਲਈ ਸਭ ਤੋਂ ਚੰਗੀ ਗੱਲ ਹੈ।—ਰੋਮੀਆਂ 12:2.

ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਤੁਹਾਨੂੰ ਖ਼ਾਸ ਕਰਕੇ ਕੀ ਕਰਨ ਦੀ ਲੋੜ ਹੈ? (g 8/07)

[ਸਫ਼ਾ 5 ਉੱਤੇ ਸੁਰਖੀ]

“ਆਪਣੇ ਪੁੱਤ੍ਰ ਨੂੰ ਤਾੜ ਤਾਂ . . . ਉਹ ਤੇਰੇ ਜੀ ਨੂੰ ਨਿਹਾਲ ਕਰੇਗਾ।”—ਕਹਾਉਤਾਂ 29:17