Skip to content

Skip to table of contents

“ਕਿੰਨਾ ਚੰਗਾ ਹੋਵੇ ਜੇ ਸਾਰੇ ਜਣੇ ਇਸ ਕਿਤਾਬ ਨੂੰ ਪੜ੍ਹਨ!”

“ਕਿੰਨਾ ਚੰਗਾ ਹੋਵੇ ਜੇ ਸਾਰੇ ਜਣੇ ਇਸ ਕਿਤਾਬ ਨੂੰ ਪੜ੍ਹਨ!”

“ਕਿੰਨਾ ਚੰਗਾ ਹੋਵੇ ਜੇ ਸਾਰੇ ਜਣੇ ਇਸ ਕਿਤਾਬ ਨੂੰ ਪੜ੍ਹਨ!”

ਜਿਸ ਔਰਤ ਨੇ ਇੱਦਾਂ ਕਿਹਾ ਸੀ, ਉਹ ਯਹੋਵਾਹ ਦੇ ਨੇੜੇ ਰਹੋ ਨਾਂ ਦੀ ਕਿਤਾਬ ਬਾਰੇ ਗੱਲ ਕਰ ਰਹੀ ਸੀ। ਉਸ ਨੇ ਅੱਗੇ ਕਿਹਾ: “ਇਸ ਕਿਤਾਬ ਰਾਹੀਂ ਮੈਂ ਦੇਖਿਆ ਹੈ ਕਿ ਯਹੋਵਾਹ ਸਾਡੇ ਨਾਲ ਕਿੰਨਾ ਪਿਆਰ ਕਰਦਾ ਹੈ, ਹੁਣ ਮੈਂ ਵੀ ਹੋਰਨਾਂ ਨਾਲ ਅੱਗੇ ਨਾਲੋਂ ਜ਼ਿਆਦਾ ਪਿਆਰ ਕਰਾਂਗੀ।” ਇਕ ਹੋਰ ਔਰਤ, ਜੋ ਇਸ ਕਿਤਾਬ ਲਈ ਬਹੁਤ ਧੰਨਵਾਦੀ ਹੈ, ਨੇ ਕਿਹਾ: “ਇਹ ਕਿਤਾਬ ਮੈਨੂੰ ਬਹੁਤ ਪਸੰਦ ਆਈ। ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ ਕਿ ਇਸ ਤੋਂ ਮੈਨੂੰ ਕਿੰਨਾ ਫ਼ਾਇਦਾ ਹੋਇਆ ਹੈ। . . . ਜਿੱਦਾਂ-ਜਿੱਦਾਂ ਮੈਂ ਇਸ ਕਿਤਾਬ ਨੂੰ ਪੜ੍ਹਦੀ ਜਾਂਦੀ ਹਾਂ, ਉੱਦਾਂ-ਉੱਦਾਂ ਮੇਰਾ ਹੌਸਲਾ ਵਧਦਾ ਜਾਂਦਾ ਹੈ।”

ਯਹੋਵਾਹ ਦੇ ਨੇੜੇ ਰਹੋ ਕਿਤਾਬ ਦੇ ਚਾਰ ਮੁੱਖ ਹਿੱਸੇ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਪ੍ਰਮੁੱਖ ਗੁਣਾਂ ਸ਼ਕਤੀ, ਇਨਸਾਫ਼, ਬੁੱਧ ਅਤੇ ਪਿਆਰ ਬਾਰੇ ਚਰਚਾ ਕੀਤੀ ਗਈ ਹੈ। ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਇਕ ਔਰਤ ਨੇ ਕਿਹਾ: “ਇਸ ਕਿਤਾਬ ਦੁਆਰਾ ਮੈਂ ਆਪਣੇ ਸਵਰਗੀ ਪਿਤਾ ਯਹੋਵਾਹ ਦੇ ਸਦਗੁਣਾਂ ਬਾਰੇ ਜਾਣ ਸਕੀ ਹਾਂ। ਮੈਂ ਇਹ ਵੀ ਦੇਖਿਆ ਹੈ ਕਿ ਮੈਂ ਵੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਆਪਣੇ ਵਿਚ ਅਜਿਹੇ ਚੰਗੇ ਗੁਣ ਪੈਦਾ ਕਰ ਸਕਦੀ ਹਾਂ।”

26ਵੇਂ ਅਧਿਆਇ ਦਾ ਵਿਸ਼ਾ ਹੈ: “ਪਰਮੇਸ਼ੁਰ ‘ਮਾਫ਼ ਕਰਨ ਵਾਲਾ ਹੈ।’” ਯੋਆਨਾ ਪੋਲੈਂਡ ਵਿਚ ਰਹਿਣ ਵਾਲੀ ਇਕ ਨੌਜਵਾਨ ਲੜਕੀ ਹੈ ਅਤੇ ਉਸ ਨੇ ਇਹ ਅਧਿਆਇ ਪੜ੍ਹਨ ਤੋਂ ਬਾਅਦ ਕਿਹਾ: “ਮੈਂ ਇਸ ਕਿਤਾਬ ਦੇ ਵਿਚਾਰਾਂ ਨੂੰ ਇਕ ਕੀਮਤੀ ਖ਼ਜ਼ਾਨਾ ਸਮਝਦੀ ਹਾਂ। ਹਾਂ, ਅਜਿਹਾ ਖ਼ਜ਼ਾਨਾ ਜੋ ਮੇਰੀ ਜ਼ਿੰਦਗੀ ਲਈ ਬਹੁਤ ਮਾਅਨੇ ਰੱਖਦਾ ਹੈ।”

ਸਾਨੂੰ ਪੂਰਾ ਯਕੀਨ ਹੈ ਕਿ 320 ਸਫ਼ਿਆਂ ਵਾਲੀ ਇਸ ਕਿਤਾਬ ਤੋਂ ਤੁਹਾਨੂੰ ਬਹੁਤ ਮਦਦ ਅਤੇ ਦਿਲਾਸਾ ਮਿਲੇਗਾ। ਹੋਰ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੀ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ ਸਫ਼ਾ 5 ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਸਕਦੇ ਹੋ। (g 9/07)

□ ਮੈਨੂੰ ਇਸ ਕਿਤਾਬ ਬਾਰੇ ਹੋਰ ਜਾਣਕਾਰੀ ਭੇਜ ਦਿਓ।

□ ਮੈਂ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।