Skip to content

Skip to table of contents

ਕੀ ਉਹ ਸੱਚ-ਮੁੱਚ ਇੰਨਾ ਚਿਰ ਜੀਉਂਦੇ ਰਹੇ ਸਨ?

ਕੀ ਉਹ ਸੱਚ-ਮੁੱਚ ਇੰਨਾ ਚਿਰ ਜੀਉਂਦੇ ਰਹੇ ਸਨ?

ਕੀ ਉਹ ਸੱਚ-ਮੁੱਚ ਇੰਨਾ ਚਿਰ ਜੀਉਂਦੇ ਰਹੇ ਸਨ?

ਬਾਈਬਲ ਮੁਤਾਬਕ ਆਦਮ 930 ਸਾਲਾਂ ਦਾ ਸੀ ਜਦ ਉਸ ਦੀ ਮੌਤ ਹੋਈ, ਸੇਥ 912 ਸਾਲਾਂ ਦਾ ਅਤੇ ਮਥੂਸਲਹ 969 ਸਾਲਾਂ ਦਾ—ਹਾਂ, ਹਜ਼ਾਰ ਸਾਲਾਂ ਤੋਂ ਸਿਰਫ਼ 31 ਸਾਲ ਘੱਟ! (ਉਤਪਤ 5:5, 8, 27) ਕੀ ਉਸ ਜ਼ਮਾਨੇ ਦੇ ਸਾਲ ਸਾਡੇ ਜ਼ਮਾਨੇ ਦੇ ਸਾਲਾਂ ਜਿੰਨੇ ਲੰਬੇ ਸਨ ਜਾਂ ਕੀ ਉਹ ਛੋਟੇ ਹੁੰਦੇ ਸਨ, ਸ਼ਾਇਦ ਕਈਆਂ ਦੇ ਕਹਿਣੇ ਮੁਤਾਬਕ ਸਾਡੇ ਸਮੇਂ ਦੇ ਮਹੀਨਿਆਂ ਦੀ ਲੰਬਾਈ ਦੇ ਬਰਾਬਰ?

ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਹ ਸਾਲ ਉੱਨੇ ਹੀ ਲੰਬੇ ਸਨ ਜਿੰਨੇ ਲੰਬੇ ਸਾਲ ਅੱਜ ਹਨ। ਜ਼ਰਾ ਸੋਚੋ: ਜੇ ਪੁਰਾਣੇ ਜ਼ਮਾਨੇ ਦਾ ਇਕ ਸਾਲ ਅੱਜ ਦੇ ਇਕ ਮਹੀਨੇ ਦੇ ਬਰਾਬਰ ਹੁੰਦਾ, ਤਾਂ ਇਨ੍ਹਾਂ ਬੰਦਿਆਂ ਨੇ ਕਿੰਨੀ ਉਮਰ ਦੇ ਹੋਣਾ ਸੀ ਜਦ ਇਨ੍ਹਾਂ ਦੇ ਔਲਾਦ ਪੈਦਾ ਹੋਈ: ਕੇਨਾਨ ਨੇ ਛੇ ਸਾਲ ਤੋਂ ਘੱਟ ਹੋਣਾ ਸੀ, ਮਹਲਲੇਲ ਤੇ ਹਨੋਕ ਨੇ ਪੰਜ ਕੁ ਸਾਲ ਦੇ ਹੋਣਾ ਸੀ। ਇੰਨੀ ਛੋਟੀ ਉਮਰ ਵਿਚ ਬਾਪ ਬਣਨਾ ਨਾਮੁਮਕਿਨ ਹੈ।—ਉਤਪਤ 5:12, 15, 21.

ਇਸ ਤੋਂ ਇਲਾਵਾ, ਉਸ ਜ਼ਮਾਨੇ ਦੇ ਲੋਕ ਦਿਨਾਂ, ਮਹੀਨਿਆਂ ਅਤੇ ਸਾਲਾਂ ਵਿਚਕਾਰ ਫ਼ਰਕ ਪਛਾਣਦੇ ਸਨ। (ਉਤਪਤ 1:14-16; 8:13) ਨੂਹ ਦੁਆਰਾ ਵਿਸਤਾਰ ਵਿਚ ਦੱਸੀਆਂ ਘਟਨਾਵਾਂ ਤੇ ਤਾਰੀਖ਼ਾਂ ਤੋਂ ਅਸੀਂ ਇਕ ਮਹੀਨੇ ਦੀ ਲੰਬਾਈ ਜਾਣ ਸਕਦੇ ਹਾਂ। ਜੇ ਅਸੀਂ ਉਤਪਤ 7:11, 24 ਦੀ ਤੁਲਨਾ ਉਤਪਤ 8:3, 4 ਨਾਲ ਕਰੀਏ, ਤਾਂ ਅਸੀਂ ਦੇਖਦੇ ਹਾਂ ਕਿ ਦੂਜੇ ਮਹੀਨੇ ਦੇ ਸਤਾਰ੍ਹਵੇਂ ਦਿਨ ਤੋਂ ਲੈ ਕੇ ਸੱਤਵੇਂ ਮਹੀਨੇ ਦੇ ਸਤਾਰ੍ਹਵੇਂ ਦਿਨ ਤਕ 150 ਦਿਨ ਬਣਦੇ ਹਨ। ਤਾਂ ਫਿਰ, ਨੂਹ ਦੇ ਜ਼ਮਾਨੇ ਵਿਚ ਵੀ 30 ਦਿਨਾਂ ਦਾ ਮਹੀਨਾ ਹੁੰਦਾ ਸੀ ਤੇ ਇਕ ਸਾਲ ਵਿਚ 12 ਮਹੀਨੇ ਹੁੰਦੇ ਸਨ।—ਉਤਪਤ 8:5-13.

ਪਰ ਲੋਕ 900 ਸਾਲ ਤਕ ਕਿੱਦਾਂ ਜ਼ਿੰਦਾ ਰਹਿ ਸਕਦੇ ਸਨ? ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਨਸਾਨ ਨੂੰ ਸਦਾ ਜ਼ਿੰਦਾ ਰਹਿਣ ਲਈ ਬਣਾਇਆ ਸੀ, ਪਰ ਆਦਮ ਦੇ ਪਾਪ ਕਾਰਨ ਸਾਨੂੰ ਵਿਰਸੇ ਵਿਚ ਨਾਮੁਕੰਮਲਤਾ ਅਤੇ ਮੌਤ ਮਿਲੀ ਹੈ। (ਉਤਪਤ 2:17; 3:17-19; ਰੋਮੀਆਂ 5:12) ਜਲ-ਪਰਲੋ ਤੋਂ ਪਹਿਲਾਂ ਦੇ ਲੋਕ ਸਾਡੇ ਤੋਂ ਜ਼ਿਆਦਾ ਤੰਦਰੁਸਤ ਹੁੰਦੇ ਸਨ ਤੇ ਉਨ੍ਹਾਂ ਵਿਚ ਅਜੇ ਇੰਨੇ ਨੁਕਸ ਨਹੀਂ ਸਨ ਆਏ ਜਿੰਨੇ ਅੱਜ ਸਾਡੇ ਵਿਚ ਹਨ। ਇਸ ਕਰਕੇ ਉਨ੍ਹਾਂ ਦੀ ਉਮਰ ਕਾਫ਼ੀ ਲੰਬੀ ਹੁੰਦੀ ਸੀ। ਮਿਸਾਲ ਲਈ, ਮਥੂਸਲਹ ਆਦਮ ਤੋਂ ਸਿਰਫ਼ ਸੱਤ ਪੀੜ੍ਹੀਆਂ ਬਾਅਦ ਪੈਦਾ ਹੋਇਆ ਸੀ।—ਲੂਕਾ 3:37, 38.

ਖ਼ੁਸ਼ੀ ਦੀ ਗੱਲ ਹੈ ਕਿ ਬਹੁਤ ਜਲਦ ਯਹੋਵਾਹ ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਜੋ ਯਿਸੂ ਮਸੀਹ ਦੀ ਕੁਰਬਾਨੀ ਵਿਚ ਨਿਹਚਾ ਕਰਦੇ ਹਨ, ਆਦਮ ਦੇ ਪਾਪ ਦੇ ਬੁਰੇ ਨਤੀਜਿਆਂ ਤੋਂ ਛੁਟਕਾਰਾ ਦਿਲਾਵੇਗਾ। “ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।” (ਰੋਮੀਆਂ 6:23) ਜੀ ਹਾਂ, ਉਹ ਸਮਾਂ ਆ ਰਿਹਾ ਹੈ ਜਦ ਮਥੂਸਲਹ ਦੇ 969 ਸਾਲ ਬਹੁਤ ਹੀ ਥੋੜ੍ਹੇ ਲੱਗਣਗੇ! (g 7/07)

[ਸਫ਼ਾ 21 ਉੱਤੇ ਗ੍ਰਾਫ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

1000

ਮਥੂਸਲਹ

ਆਦਮ

ਸੇਥ

900

 

 

 

800

 

 

 

700

 

 

 

600

 

 

 

500

 

 

 

400

 

 

 

300

 

 

 

200

 

 

 

100

ਅੱਜ ਮਨੁੱਖ ਦੀ ਔਸਤਨ ਉਮਰ