Skip to content

Skip to table of contents

ਬੱਚਿਆਂ ਨੂੰ ਪਰਮੇਸ਼ੁਰ ਦੇ ਰਾਹਾਂ ਤੇ ਚੱਲਣਾ ਸਿਖਾਓ

ਬੱਚਿਆਂ ਨੂੰ ਪਰਮੇਸ਼ੁਰ ਦੇ ਰਾਹਾਂ ਤੇ ਚੱਲਣਾ ਸਿਖਾਓ

ਬੱਚਿਆਂ ਨੂੰ ਪਰਮੇਸ਼ੁਰ ਦੇ ਰਾਹਾਂ ਤੇ ਚੱਲਣਾ ਸਿਖਾਓ

ਜੋ ਮਾਪੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਿੱਖਿਆ ਦਿੰਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਸਦਕਾ ਮਿੱਠੇ ਫਲ ਮਿਲਦੇ ਹਨ। ਡੋਰਿਅਨ ਨਾਂ ਦਾ ਇਕ ਲੜਕਾ ਦੱਖਣੀ ਅਮਰੀਕਾ ਦੇ ਪੀਰੂ ਦੇਸ਼ ਵਿਚ ਰਹਿੰਦਾ ਹੈ। ਉਹ ਚਾਰ ਸਾਲ ਦਾ ਸੀ ਜਦ ਉਸ ਨੇ ਆਪਣੀ ਕਲੀਸਿਯਾ ਦੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਪਹਿਲੀ ਵਾਰ ਭਾਸ਼ਣ ਦਿੱਤਾ। ਜਦ ਉਹ ਪਬਲਿਕ ਸਕੂਲ ਜਾਣ ਲੱਗਾ, ਤਾਂ ਉਹ ਹੋਰਨਾਂ ਬੱਚਿਆਂ ਅਤੇ ਆਪਣੀ ਅਧਿਆਪਕਾ ਨੂੰ ਬਾਈਬਲ ਵਿੱਚੋਂ ਹਵਾਲੇ ਦਿਖਾ ਕੇ ਸਮਝਾ ਸਕਦਾ ਸੀ ਕਿ ਉਹ ਕ੍ਰਿਸਮਸ ਕਿਉਂ ਨਹੀਂ ਮਨਾਉਂਦਾ।

ਹਾਲ ਹੀ ਵਿਚ ਪੰਜ ਸਾਲਾਂ ਦੇ ਡੋਰਿਅਨ ਨੂੰ ਸਾਰੇ ਸਕੂਲ ਦੇ ਸਾਮ੍ਹਣੇ ਯਾਨੀ 500 ਵਿਦਿਆਰਥੀਆਂ ਦੇ ਸਾਮ੍ਹਣੇ “ਫ਼ਾਦਰਜ਼ ਡੇ” ਬਾਰੇ ਭਾਸ਼ਣ ਦੇਣ ਲਈ ਕਿਹਾ ਗਿਆ। ਉਸ ਨੇ ਅਫ਼ਸੀਆਂ 6:4 ਦੇ ਹਵਾਲੇ ਤੇ ਇਕ ਦਸ ਮਿੰਟ ਦਾ ਭਾਸ਼ਣ ਤਿਆਰ ਕੀਤਾ ਜਿਸ ਦਾ ਵਿਸ਼ਾ ਸੀ: “ਪਿਤਾ ਦੀਆਂ ਜ਼ਿੰਮੇਵਾਰੀਆਂ।” ਭਾਸ਼ਣ ਦੀ ਸਮਾਪਤੀ ਤੇ ਉਸ ਨੇ ਕਿਹਾ: “ਬੱਚਿਆਂ ਨੂੰ ਸਾਲ ਵਿਚ ਸਿਰਫ਼ ਇਕ ਦਿਨ ਹੀ ਨਹੀਂ, ਸਗੋਂ ਹਰ ਦਿਨ ਆਪਣੇ ਮਾਪਿਆਂ ਦਾ ਆਦਰ ਕਰਨਾ ਅਤੇ ਉਨ੍ਹਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ।”

1943 ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਸ਼ੁਰੂ ਕੀਤਾ ਗਿਆ ਸੀ। ਇਹ ਸਕੂਲ ਭਾਸ਼ਣ ਦੇਣ ਦੀ ਯੋਗਤਾ ਨੂੰ ਸੁਧਾਰਨ ਲਈ ਹਰ ਹਫ਼ਤੇ ਚਲਾਇਆ ਜਾਂਦਾ ਹੈ ਅਤੇ ਇਸ ਵਿਚ ਛੋਟੇ-ਵੱਡੇ ਸਭ ਹਿੱਸਾ ਲੈ ਸਕਦੇ ਹਨ। ਬੱਚਿਆਂ ਨੂੰ ਮਾਪਿਆਂ ਤੋਂ ਮਿਲੀ ਤਾਲੀਮ ਦੇ ਨਾਲ-ਨਾਲ ਇਸ ਸਕੂਲ ਦੁਆਰਾ ਵੀ ਵਧੀਆ ਸਿੱਖਿਆ ਮਿਲਦੀ ਹੈ।—ਕਹਾਉਤਾਂ 22:6.

ਨਵੰਬਰ 2005 ਵਿਚ ਸਵਿਟਜ਼ਰਲੈਂਡ ਵਿਚ ਰਹਿਣ ਵਾਲਾ ਜ਼ੀਮੌਂ ਛੇ ਸਾਲ ਦਾ ਸੀ ਜਦੋਂ ਉਸ ਨੇ ਮੀਟਿੰਗ ਵਿਚ ਪਹਿਲੀ ਵਾਰ ਬਾਈਬਲ-ਰੀਡਿੰਗ ਕੀਤੀ। ਇਕ ਸਾਲ ਬਾਅਦ ਯਹੋਵਾਹ ਦੇ ਗਵਾਹਾਂ ਦੇ ਇਕ ਵੱਡੇ ਸੰਮੇਲਨ ਵਿਚ ਉਸ ਦੀ ਇੰਟਰਵਿਊ ਲਈ ਗਈ। ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਬਾਰੇ ਉਸ ਦਾ ਕੀ ਰਵੱਈਆ ਸੀ?

ਜ਼ੀਮੌਂ ਮੀਟਿੰਗਾਂ ਵਿਚ ਜਾਣਾ ਬਹੁਤ ਪਸੰਦ ਕਰਦਾ ਹੈ। ਚਾਹੇ ਉਹ ਥੱਕਿਆ ਕਿਉਂ ਨਾ ਹੋਵੇ, ਉਹ ਫਿਰ ਵੀ ਹਰ ਮੀਟਿੰਗ ਵਿਚ ਜਾਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਇਲਾਵਾ, ਉਹ ਆਪਣੇ ਪਰਿਵਾਰ ਦੇ ਨਾਲ ਪ੍ਰਚਾਰ ਦੇ ਕੰਮ ਵਿਚ ਵੀ ਹਿੱਸਾ ਲੈਂਦਾ ਹੈ। ਉਹ ਹਰ ਮਹੀਨੇ ਵੱਖ-ਵੱਖ ਉਮਰ ਦੇ ਲੋਕਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀਆਂ 30 ਤੋਂ 50 ਕਾਪੀਆਂ ਵੰਡਦਾ ਹੈ। ਜ਼ੀਮੌਂ ਦਾ ਪਿਤਾ ਯਹੋਵਾਹ ਦਾ ਗਵਾਹ ਨਹੀਂ, ਲੇਕਿਨ ਜ਼ੀਮੌਂ ਅਕਸਰ ਉਸ ਨਾਲ ਬਾਈਬਲ ਬਾਰੇ ਗੱਲਬਾਤ ਕਰਦਾ ਹੈ ਅਤੇ ਉਸ ਨੂੰ ਪਰਿਵਾਰ ਦੇ ਨਾਲ ਮੀਟਿੰਗਾਂ ਵਿਚ ਜਾਣ ਲਈ ਉਤਸ਼ਾਹਿਤ ਕਰਦਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਜੋ ਮਾਪੇ ਆਪਣੇ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਪਾਲਦੇ ਹਨ, ਉਨ੍ਹਾਂ ਨੂੰ ਬਹੁਤ ਬਰਕਤਾਂ ਮਿਲਦੀਆਂ ਹਨ ਜਦ ਉਨ੍ਹਾਂ ਦੇ ਬੱਚੇ ਇਸ ਵਧੀਆ ਸਿੱਖਿਆ ਉੱਤੇ ਚੱਲਦੇ ਹਨ।—ਅਫ਼ਸੀਆਂ 6:4; ਯਾਕੂਬ 3:17, 18. (g 8/07)

[ਸਫ਼ਾ 26 ਉੱਤੇ ਤਸਵੀਰ]

ਡੋਰਿਅਨ ਸਕੂਲ ਵਿਚ

[ਸਫ਼ਾ 26 ਉੱਤੇ ਤਸਵੀਰ]

ਜ਼ੀਮੌਂ ਕਿੰਗਡਮ ਹਾਲ ਵਿਚ