Skip to content

Skip to table of contents

ਖਿਡੌਣਿਆਂ ਨਾਲੋਂ ਵੀ ਪਿਆਰੀ ਚੀਜ਼

ਖਿਡੌਣਿਆਂ ਨਾਲੋਂ ਵੀ ਪਿਆਰੀ ਚੀਜ਼

ਖਿਡੌਣਿਆਂ ਨਾਲੋਂ ਵੀ ਪਿਆਰੀ ਚੀਜ਼

ਕੀ ਕੋਈ ਨਿਆਣਾ ਖਿਡੌਣਿਆਂ ਤੋਂ ਜ਼ਿਆਦਾ ਕਿਸੇ ਕਿਤਾਬ ਨੂੰ ਪਿਆਰ ਕਰ ਸਕਦਾ ਹੈ? ਇਹ ਚਮਤਕਾਰ ਹੋ ਸਕਦਾ ਹੈ ਜੇ ਮਾਪੇ ਛੋਟੀ ਉਮਰ ਤੋਂ ਬੱਚੇ ਨੂੰ ਕਿਤਾਬਾਂ ਵਿੱਚੋਂ ਪੜ੍ਹ ਕੇ ਸੁਣਾਉਣ। ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਵਿਚ ਰਹਿਣ ਵਾਲੇ ਮੀਬਰਾਹਟੁ ਤੇ ਐਂਜਲਾ ਨੇ ਕੁਝ ਇੱਦਾਂ ਹੀ ਕੀਤਾ। ਉਨ੍ਹਾਂ ਨੇ ਆਪਣੀ ਬੇਟੀ ਜੂਲੀਐਨਾ ਦੇ ਜਨਮ ਤੋਂ ਹੀ ਉਸ ਨੂੰ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਤੋਂ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ।

ਉਹ ਲਿਖਦੇ ਹਨ ਕਿ “ਇੱਦਾਂ ਕਰਨ ਨਾਲ ਉਹ ਕਿਤਾਬ ਨੂੰ ਕਾਫ਼ੀ ਪਸੰਦ ਕਰਨ ਲੱਗ ਪਈ। ਜੂਲੀਐਨਾ 12 ਮਹੀਨਿਆਂ ਦੀ ਸੀ ਜਦ ਉਹ ਸਾਨੂੰ ਇਸ ਕਿਤਾਬ ਵਿੱਚੋਂ ਪੜ੍ਹ ਕੇ ਸੁਣਾਉਣ ਲਈ ਕਹਿੰਦੀ ਹੁੰਦੀ ਸੀ। ਉਸ ਨੇ ਤਾਂ ਇਸ ਕਿਤਾਬ ਦਾ ਨਾਂ ਵੀ ਰੱਖ ਦਿੱਤਾ ਸੀ​—ਯਿਸੂ ਦੀ ਕਿਤਾਬ। ਜੂਲੀਐਨਾ ਹੁਣ ਤਿੰਨਾਂ ਸਾਲਾਂ ਦੀ ਹੈ। ਉਹ ਰੋਜ਼ ਉਸ ਘੜੀ ਦੀ ਉਡੀਕ ਕਰਦੀ ਰਹਿੰਦੀ ਹੈ ਕਿ ਕਦ ਅਸੀਂ ਉਸ ਨੂੰ ਗੋਦੀ ਵਿਚ ਬਿਠਾ ਕੇ ਕਿਤਾਬ ਪੜ੍ਹ ਕੇ ਸੁਣਾਵਾਂਗੇ। ਅਸੀਂ ਵਧਾ-ਚੜ੍ਹਾ ਕੇ ਨਹੀਂ ਕਹਿ ਰਹੇ, ਉਹ ਵਾਕਈ ਇਸ ਕਿਤਾਬ ਨੂੰ ਆਪਣੇ ਕਿਸੇ ਵੀ ਖਿਡੌਣੇ ਨਾਲੋਂ ਜ਼ਿਆਦਾ ਪਿਆਰ ਕਰਦੀ ਹੈ। ਇਸ ਕਿਤਾਬ ਵਿਚਲੀਆਂ ਤਸਵੀਰਾਂ ਤੇ ਮਿਸਾਲਾਂ ਰਾਹੀਂ ਤੁਸੀਂ ਬੱਚੇ ਨੂੰ ਆਸਾਨੀ ਨਾਲ ਕੋਈ ਗੱਲ ਸਮਝਾ ਸਕਦੇ ਹੋ। ਅਸੀਂ ਖ਼ੁਦ ਵੀ ਇਸ ਕਿਤਾਬ ਤੋਂ ਕਾਫ਼ੀ ਕੁਝ ਸਿੱਖਿਆ ਹੈ।”

ਇਸ ਕਿਤਾਬ ਦੇ 256  ਸਫ਼ੇ ਹਨ ਜੋ ਇਸ ਰਸਾਲੇ ਦੇ ਸਫ਼ਿਆਂ ਜਿੱਡੇ ਹਨ। ਇਸ ਕਿਤਾਬ ਦੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਹੇਠਾਂ ਦਿੱਤੀ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਸਕਦੇ ਹੋ। (g 1/08)

□ ਮੈਨੂੰ ਇਸ ਕਿਤਾਬ ਬਾਰੇ ਹੋਰ ਜਾਣਕਾਰੀ ਭੇਜੋ।

□ ਮੈਂ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।