ਤਮਾਮ ਲੋਕਾਂ ਲਈ ਇਕ ਪੁਸਤਕ
ਤਮਾਮ ਲੋਕਾਂ ਲਈ ਇਕ ਪੁਸਤਕ
ਇਹੋ-ਜਿਹੀ ਕਿਹੜੀ ਕਿਤਾਬ ਹੈ ਜੋ ਸਾਰੇ ਲੋਕਾਂ ਲਈ ਲਿਖੀ ਗਈ ਹੈ? ਅਮਰੀਕਾ ਦੇ ਕੋਲੋਰਾਡੋ ਵਿਚ ਰਹਿਣ ਵਾਲੀ ਇਕ ਔਰਤ ਨੂੰ ਤਮਾਮ ਲੋਕਾਂ ਲਈ ਇਕ ਪੁਸਤਕ ਨਾਮਕ ਬਰੋਸ਼ਰ ਮਿਲਿਆ। ਇਸ ਬਰੋਸ਼ਰ ਵਿਚ ਦੱਸਿਆ ਹੈ ਕਿ ਬਾਈਬਲ ਵਿਚ ਕੀ ਹੈ ਅਤੇ ਸਾਰਿਆਂ ਨੂੰ ਬਾਈਬਲ ਕਿਉਂ ਪੜ੍ਹਨੀ ਚਾਹੀਦੀ ਹੈ। ਉਸ ਨੇ ਬਰੋਸ਼ਰ ਲਈ ਧੰਨਵਾਦ ਕਰਦੇ ਹੋਏ ਚਿੱਠੀ ਵਿਚ ਲਿਖਿਆ:
“ਪੜ੍ਹ ਕੇ ਮਜ਼ਾ ਆ ਗਿਆ। ਮੈਂ ਇਸ ਦਾ ਇਕ-ਇਕ ਅੱਖਰ ਪੜ੍ਹਿਆ। ਬਰੋਸ਼ਰ ਬੰਦ ਕਰਨੇ ਨੂੰ ਜੀ ਨਹੀਂ ਕੀਤਾ। ਇਸ ਵਿਚ ਪਰਮੇਸ਼ੁਰ ਦੇ ਬਚਨ ਦੀਆਂ ਸਾਰੀਆਂ ਮੁੱਖ-ਮੁੱਖ ਗੱਲਾਂ ਦੱਸੀਆਂ ਗਈਆਂ ਹਨ ਅਤੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਕਿ ਬਾਈਬਲ ਅਤੇ ਵਿਗਿਆਨ ਦਾ ਆਪਸ ਵਿਚ ਕੀ ਮੇਲ ਹੈ। ਇਹ ਵੀ ਦੱਸਿਆ ਹੈ ਕਿ ਬਾਈਬਲ ਦਾ ਅਨੁਵਾਦ ਕਿੱਦਾਂ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਹੋਇਆ ਤਾਂਕਿ ਸਾਰੇ ਲੋਕ ਇਸ ਨੂੰ ਪੜ੍ਹ ਸਕਣ। ਨਾਲੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਬਾਈਬਲ ਨੂੰ ਖ਼ਤਮ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤਕ ਇਹ ਕਿਵੇਂ ਬਚੀ ਹੋਈ ਹੈ। ”
ਵਾਕਈ, ਬਾਈਬਲ ਵਰਗੀ ਹੋਰ ਕੋਈ ਕਿਤਾਬ ਹੈ ਹੀ ਨਹੀਂ। ਤੇ ਇਸ ਜਿੰਨੀ ਹੋਰ ਕੋਈ ਕਿਤਾਬ ਵੰਡੀ ਹੀ ਨਹੀਂ ਗਈ। ਭਾਵੇਂ ਬਾਈਬਲ ਲਗਭਗ 2,000 ਸਾਲ ਪਹਿਲਾਂ ਲਿਖੀ ਗਈ ਸੀ, ਫਿਰ ਵੀ ਇਹ ਵਿਗਿਆਨਕ ਤੌਰ ਤੇ ਸਹੀ ਹੈ ਅਤੇ ਇਸ ਵਿਚ ਦਰਜ ਸਿੱਖਿਆਵਾਂ ਤੋਂ ਸਾਨੂੰ ਅੱਜ ਵੀ ਫ਼ਾਇਦਾ ਹੁੰਦਾ ਹੈ।
ਤੁਸੀਂ ਇਸ ਬਰੋਸ਼ਰ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੀ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ ਸਫ਼ਾ 5 ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਸਕਦੇ ਹੋ। (g 08 02)
□ ਮੈਨੂੰ ਇਸ ਬਰੋਸ਼ਰ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ।
□ ਮੈਂ ਮੁਫ਼ਤ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।