Skip to content

Skip to table of contents

ਨੌਜਵਾਨ ਡਿਪਰੈਸ਼ਨ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ?

ਨੌਜਵਾਨ ਡਿਪਰੈਸ਼ਨ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ?

ਨੌਜਵਾਨ ਡਿਪਰੈਸ਼ਨ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ?

ਮੈਕਸੀਕੋ ਵਿਚ ਅੰਗ੍ਰੇਜ਼ੀ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਆਪਣੇ ਮਨ-ਮਰਜ਼ੀ ਦੇ ਵਿਸ਼ੇ ਉੱਤੇ ਇਕ ਲੇਖ ਲਿਖਣ ਲਈ ਕਿਹਾ ਗਿਆ ਸੀ। ਮਾਰਿਟਜ਼ਾ ਨੇ ਕਿਹਾ: “ਮੈਂ ਕੁਝ ਸਮੇਂ ਤੋਂ ਡਿਪਰੈਸ ਸੀ ਤੇ ਮੈਨੂੰ 8 ਸਤੰਬਰ 2001 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਵਿਚ ‘ਡਿਪਰੈਸ਼ਨ ਦੇ ਸ਼ਿਕਾਰ ਮੁੰਡੇ-ਕੁੜੀਆਂ ਲਈ ਮਦਦ’ ਨਾਂ ਦੀ ਲੇਖ-ਲੜੀ ਤੋਂ ਕਾਫ਼ੀ ਮਦਦ ਮਿਲੀ ਸੀ। ਸੋ ਮੈਂ ਲੇਖ ਲਿਖਣ ਲਈ ਇਸ ਰਸਾਲੇ ਵਿੱਚੋਂ ਜਾਣਕਾਰੀ ਲਈ ਤੇ ਮੈਨੂੰ ਬਹੁਤ ਚੰਗੇ ਨੰਬਰ ਮਿਲੇ। ਬਾਅਦ ਵਿਚ ਮੈਂ ਦੂਸਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਇਸ ਲੇਖ ਦੀ ਕਾਪੀ ਦਿੱਤੀ।”

ਦੋ ਸਾਲਾਂ ਬਾਅਦ ਮਾਰਿਟਜ਼ਾ ਆਪਣੇ ਪ੍ਰਚਾਰ ਕੰਮ ਦੇ ਦੌਰਾਨ ਇਕ ਵਿਦਿਆਰਥਣ ਨੂੰ ਮਿਲੀ ਜੋ ਅੰਗ੍ਰੇਜ਼ੀ ਦਾ ਉਹੀ ਕੋਰਸ ਕਰ ਰਹੀ ਸੀ। ਮਾਰਿਟਜ਼ਾ ਬੜੀ ਹੈਰਾਨ ਹੋਈ ਜਦੋਂ ਉਸ ਵਿਦਿਆਰਥਣ ਨੇ ਉਸ ਨੂੰ ਜਾਗਰੂਕ ਬਣੋ! ਰਸਾਲੇ ਦੇ ਉਸੇ ਲੇਖ ਦੀ ਕਾਪੀ ਦਿਖਾਈ। ਲੱਗਦਾ ਹੈ ਕਿ ਉਸ ਅਧਿਆਪਕ ਨੂੰ ਇਹ ਲੇਖ ਇੰਨਾ ਪਸੰਦ ਆਇਆ ਸੀ ਕਿ ਉਹ ਆਪਣੇ ਹਰ ਵਿਦਿਆਰਥੀ ਨੂੰ ਇਸ ਦੀ ਇਕ ਕਾਪੀ ਦਿੰਦੀ ਹੈ!

ਮੁੰਡੇ-ਕੁੜੀਆਂ ਵਿਚ ਡਿਪਰੈਸ਼ਨ ਬਾਰੇ ਹੋਰ ਜਾਣਕਾਰੀ ਲਈ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਕਿਤਾਬ ਦੇਖੋ। ਇਸ ਕਿਤਾਬ ਦੇ ਕੁਝ ਅਧਿਆਇ ਹਨ: “ਮੈਂ ਆਪਣੇ ਆਪ ਨੂੰ ਪਸੰਦ ਕਿਉਂ ਨਹੀਂ ਕਰਦਾ?,” “ਮੈਂ ਇੰਨਾ ਉਦਾਸ ਕਿਉਂ ਹੋ ਜਾਂਦਾ ਹਾਂ?” ਅਤੇ “ਮੈਂ ਆਪਣਾ ਇਕੱਲਾਪਣ ਕਿਵੇਂ ਦੂਰ ਕਰਾਂ?” ਹੋਰ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੀ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ ਸਫ਼ਾ 5 ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਸਕਦੇ ਹੋ। (g 4/08)

□ ਮੈਨੂੰ ਇਸ ਕਿਤਾਬ ਬਾਰੇ ਹੋਰ ਜਾਣਕਾਰੀ ਭੇਜੋ।

□ ਮੈਂ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।