Skip to content

Skip to table of contents

ਮੌਤ ਦਾ ਗਮ ਸਹਿਣ ਵਿਚ ਮਦਦ

ਮੌਤ ਦਾ ਗਮ ਸਹਿਣ ਵਿਚ ਮਦਦ

ਮੌਤ ਦਾ ਗਮ ਸਹਿਣ ਵਿਚ ਮਦਦ

◼ ਇਕ ਤੀਵੀਂ ਦੱਸਦੀ ਹੈ ਕਿ ਜਦ ਉਹ ਸਿਰਫ਼ 12 ਸਾਲਾਂ ਦਾ ਸੀ, ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਕਈ ਸਾਲ ਬਾਅਦ ਉਹ ਫ਼ਿਕਰਾਂ ਤੇ ਡਿਪਰੈਸ਼ਨ ਵਿਚ ਡੁੱਬੀ ਰਹੀ। ਉਸ ਨੇ ਕੈਨੇਡਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖਦੇ ਕਿਹਾ:

“ਮੈਂ ਦਿਲਾਸੇ ਲਈ ਤਰਸਦੀ ਰਹੀ, ਪਰ ਮੈਨੂੰ ਉਦੋਂ ਤਕ ਦਿਲਾਸਾ ਨਹੀਂ ਮਿਲਿਆ ਜਦ ਤਕ ਮੈਂ ਮੌਤ ਦਾ ਗਮ ਕਿੱਦਾਂ ਸਹੀਏ? ਨਾਮਕ ਬਰੋਸ਼ਰ ਨਹੀਂ ਪੜ੍ਹਿਆ ਤੇ ਮੈਂ ਆਪਣਾ ਗਮ ਸਹਿਣਾ ਸਿੱਖਿਆ। ਮੈਂ ਅਜੇ ਵੀ ਆਪਣੇ ਪਿਤਾ ਨੂੰ ਯਾਦ ਕਰ ਕੇ ਰੋਂਦੀ ਹਾਂ। ਪਰ ਬਰੋਸ਼ਰ ਅਤੇ ਬਾਈਬਲ ਦੇ ਹਵਾਲੇ ਪੜ੍ਹਨ ਤੋਂ ਬਾਅਦ ਮੈਨੂੰ ਬਹੁਤ ਦਿਲਾਸਾ ਮਿਲਿਆ ਹੈ। ਮੈਂ ਇਨ੍ਹਾਂ ਗੱਲਾਂ ਉੱਤੇ ਮਨਨ ਕਰਨਾ, ਰੱਬ ਨੂੰ ਪ੍ਰਾਰਥਨਾ ਕਰਨੀ ਅਤੇ ਰੱਬ ਦੇ ਵਾਅਦਿਆਂ ਉੱਤੇ ਭਰੋਸਾ ਰੱਖਣਾ ਸਿੱਖਿਆ ਹੈ। ਹੁਣ ਮੈਂ ਪਹਿਲਾਂ ਜਿੰਨਾ ਨਹੀਂ ਰੋਂਦੀ।

“ਮੇਰੇ ਲਈ ਇਸ ਬਰੋਸ਼ਰ ਦੇ ਸ਼ਬਦ ਅਤੇ ਬਾਈਬਲ ਦੇ ਹਵਾਲੇ ਬਹੁਤ ਪਿਆਰੇ ਹਨ। ਮੇਰੇ ਟੁੱਟੇ ਦਿਲ ਨੂੰ ਦੁਬਾਰਾ ਜੋੜਨ ਵਿਚ ਇਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਅਤੇ ਮੈਨੂੰ ਜੀਣ ਦੀ ਆਸ ਮਿਲੀ ਹੈ। ਜੇ ਕਿਸੇ ਨੂੰ ਦਿਲਾਸੇ ਦੀ ਲੋੜ ਹੈ, ਤਾਂ ਉਹ ਇਸ ਬਰੋਸ਼ਰ ਨੂੰ ਜ਼ਰੂਰ ਪੜ੍ਹੇ।”

ਕੀ ਤੁਹਾਡਾ ਵੀ ਕੋਈ ਅਜ਼ੀਜ਼ ਮੌਤ ਦੀ ਨੀਂਦ ਸੌਂ ਗਿਆ ਹੈ? ਕੀ ਤੁਸੀਂ ਅਜੇ ਸੋਗ ਕਰ ਰਹੇ ਹੋ? ਕੀ ਤੁਹਾਨੂੰ ਮਦਦ ਦੀ ਲੋੜ ਹੈ? ਬਾਈਬਲ ਮਰੇ ਹੋਏ ਅਜ਼ੀਜ਼ਾਂ ਲਈ ਕਿਹੜੀ ਉਮੀਦ ਪੇਸ਼ ਕਰਦੀ ਹੈ? ਸ਼ਾਇਦ ਤੁਹਾਨੂੰ ਮੌਤ ਦਾ ਗਮ ਕਿੱਦਾਂ ਸਹੀਏ? ਨਾਮਕ ਬਰੋਸ਼ਰ ਤੋਂ ਦਿਲਾਸਾ ਮਿਲੇ। ਸ਼ਾਇਦ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਨੂੰ ਇਸ ਬਰੋਸ਼ਰ ਤੋਂ ਮਦਦ ਮਿਲੇ। ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਤੁਸੀਂ ਆਪਣੇ ਲਈ ਇਹ ਬਰੋਸ਼ਰ ਮੰਗਵਾ ਸਕਦੇ ਹੋ। ਇਸ ਪਰਚੀ ਨੂੰ ਪੰਜਵੇਂ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਦਿਓ। (g 8/08)

□ ਮੈਨੂੰ ਮੌਤ ਦਾ ਗਮ ਕਿੱਦਾਂ ਸਹੀਏ? ਬਰੋਸ਼ਰ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ।

□ ਮੈਂ ਮੁਫ਼ਤ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।