Skip to content

Skip to table of contents

ਦੂਜਾ ਰਾਜ਼: ਸਾਥ ਨਿਭਾਓ

ਦੂਜਾ ਰਾਜ਼: ਸਾਥ ਨਿਭਾਓ

ਦੂਜਾ ਰਾਜ਼: ਸਾਥ ਨਿਭਾਓ

“ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”—ਮੱਤੀ 19:6.

ਇਸ ਦਾ ਕੀ ਮਤਲਬ ਹੈ? ਸੁਖੀ ਜੋੜੇ ਮੰਨਦੇ ਹਨ ਕਿ ਵਿਆਹ ਦਾ ਬੰਧਨ ਉਮਰ ਭਰ ਲਈ ਹੈ। ਜਦ ਕੋਈ ਮੁਸ਼ਕਲ ਖੜ੍ਹੀ ਹੁੰਦੀ ਹੈ, ਤਾਂ ਸਾਥ ਛੱਡਣ ਦੀ ਬਜਾਇ ਉਹ ਮੁਸ਼ਕਲ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਜਦ ਪਤੀ-ਪਤਨੀ ਇਕ ਦੂਸਰੇ ਦਾ ਸਾਥ ਨਿਭਾਉਂਦੇ ਹਨ, ਤਾਂ ਉਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ। ਉਨ੍ਹਾਂ ਨੂੰ ਭਰੋਸਾ ਹੁੰਦਾ ਹੈ ਕਿ ਉਹ ਇਕ-ਦੂਜੇ ਦੇ ਵਫ਼ਾਦਾਰ ਰਹਿਣਗੇ।

ਇਹ ਜ਼ਰੂਰੀ ਕਿਉਂ ਹੈ? ਸਾਥ ਨਿਭਾਉਣਾ ਉਹ ਧਾਗਾ ਹੈ ਜੋ ਰਿਸ਼ਤੇ ਨੂੰ ਬੰਨ੍ਹ ਕੇ ਰੱਖਦਾ ਹੈ। ਪਰ ਕਈ ਮੁਸ਼ਕਲਾਂ ਖੜ੍ਹੀਆਂ ਹੋਣ ਤੋਂ ਬਾਅਦ ਪਤੀ-ਪਤਨੀ ਨੂੰ ਸ਼ਾਇਦ ਲੱਗੇ ਕਿ ਉਨ੍ਹਾਂ ਨੂੰ ਰੱਸੇ ਨਾਲ ਬੰਨ੍ਹ ਕੇ ਰੱਖਿਆ ਗਿਆ ਹੈ। ਮਰਦੇ ਦਮ ਤਕ ਸਾਥ ਨਿਭਾਉਣ ਦੀਆਂ ਕਸਮਾਂ ਉਨ੍ਹਾਂ ਨੂੰ ਸ਼ਾਇਦ ਇਕ ਫੰਦਾ ਲੱਗੇ ਜਿਸ ਵਿੱਚੋਂ ਉਹ ਨਿਕਲਣਾ ਚਾਹੁਣ। ਹੋ ਸਕਦਾ ਹੈ ਕਿ ਉਹ ਇਕ-ਦੂਜੇ ਨਾਲ ਇਕੱਠੇ ਤਾਂ ਰਹਿਣ, ਪਰ ਉਨ੍ਹਾਂ ਦੇ ਦਿਲ ਇਕ-ਦੂਜੇ ਤੋਂ ਦੂਰ ਹੋਣ। ਇਸ ਕਰਕੇ ਦਿਲ ਖੋਲ੍ਹ ਕੇ ਜ਼ਰੂਰੀ ਗੱਲਾਂ ਕਰਨ ਦੀ ਬਜਾਇ ਉਹ ਚੁੱਪ ਵੱਟ ਲੈਂਦੇ ਹਨ।

ਇਸ ਤਰ੍ਹਾਂ ਕਰ ਕੇ ਦੇਖੋ। ਇਹ ਦੇਖਣ ਲਈ ਕਿ ਤੁਸੀਂ ਆਪਣੇ ਸਾਥੀ ਦਾ ਕਿੰਨਾ ਕੁ ਸਾਥ ਨਿਭਾਉਂਦੇ ਹੋ ਹੇਠਲੇ ਸਵਾਲਾਂ ਦੇ ਜਵਾਬ ਦਿਓ।

ਜਦ ਸਾਡੀ ਕੋਈ ਅਣਬਣ ਹੋ ਜਾਂਦੀ ਹੈ, ਤਾਂ ਕੀ ਮੈਂ ਸੋਚਦਾ ਹਾਂ ਕਿ ਕਾਸ਼ ਮੈਂ ਇਸ ਨਾਲ ਵਿਆਹ ਨਾ ਕੀਤਾ ਹੁੰਦਾ?

ਕੀ ਮੈਂ ਆਪਣੇ ਸਾਥੀ ਦੇ ਨਹੀਂ, ਬਲਕਿ ਕਿਸੇ ਹੋਰ ਦੇ ਸੁਪਨੇ ਦੇਖਦਾ ਹਾਂ?

ਕੀ ਮੈਂ ਆਪਣੇ ਸਾਥੀ ਨੂੰ ਕਦੇ ਕਹਿੰਦਾ ਹਾਂ: “ਮੈਂ ਤੈਨੂੰ ਛੱਡ ਕੇ ਚੱਲਾ” ਜਾਂ “ਮੈਂ ਕਿਸੇ ਹੋਰ ਨੂੰ ਲੱਭਾਂਗਾ ਜੋ ਮੇਰੀ ਕਦਰ ਕਰਦਾ ਹੈ”?

ਪੱਕਾ ਫ਼ੈਸਲਾ ਕਰੋ। ਸਾਥ ਨਿਭਾਉਣ ਦੇ ਇਰਾਦੇ ਨੂੰ ਪੱਕਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? (ਕੁਝ ਸੁਝਾਅ: ਆਪਣੇ ਸਾਥੀ ਨੂੰ ਪ੍ਰੇਮ-ਪੱਤਰ ਲਿਖੋ, ਕੰਮ ਤੇ ਆਪਣੇ ਸਾਥੀ ਦੀ ਤਸਵੀਰ ਰੱਖੋ ਜਾਂ ਕੰਮ ਤੋਂ ਰੋਜ਼ ਆਪਣੇ ਸਾਥੀ ਨੂੰ ਫ਼ੋਨ ਕਰੋ।)

ਸਾਥ ਨਿਭਾਉਣ ਦੇ ਇਰਾਦੇ ਨੂੰ ਪੱਕਾ ਕਰਨ ਲਈ ਕਿਉਂ ਨਾ ਹੋਰ ਸੁਝਾਅ ਸੋਚੋ ਅਤੇ ਆਪਣੇ ਸਾਥੀ ਨੂੰ ਪੁੱਛੋ ਕਿ ਉਸ ਨੂੰ ਸਭ ਤੋਂ ਚੰਗਾ ਕਿਹੜਾ ਲੱਗਦਾ ਹੈ? (g09 10)

[ਸਫ਼ਾ 4 ਉੱਤੇ ਤਸਵੀਰ]

ਇਕ ਜੰਗਲੇ ਦੀ ਤਰ੍ਹਾਂ ਸਾਥ ਨਿਭਾਉਣਾ ਤੁਹਾਡੇ ਰਿਸ਼ਤੇ ਨੂੰ ਬਚਾ ਸਕਦਾ ਹੈ

[ਕ੍ਰੈਡਿਟ ਲਾਈਨ]

© Corbis/age fotostock