Skip to content

Skip to table of contents

ਸੱਤਵਾਂ ਰਾਜ਼: ਪੱਕੀ ਨੀਂਹ ਧਰੋ

ਸੱਤਵਾਂ ਰਾਜ਼: ਪੱਕੀ ਨੀਂਹ ਧਰੋ

ਸੱਤਵਾਂ ਰਾਜ਼: ਪੱਕੀ ਨੀਂਹ ਧਰੋ

ਇਸ ਦਾ ਕੀ ਮਤਲਬ ਹੈ? ਸੁਖੀ ਪਰਿਵਾਰ ਆਪਣੇ ਆਪ ਹੀ ਮਜ਼ਬੂਤ ਨਹੀਂ ਰਹਿੰਦੇ। ਜਿਸ ਤਰ੍ਹਾਂ ਇਕ ਘਰ ਪੱਕੀ ਨੀਂਹ ਤੋਂ ਬਿਨਾਂ ਕਈ ਦਹਾਕਿਆਂ ਲਈ ਆਪਣੇ ਆਪ ਹੀ ਖੜ੍ਹਾ ਨਹੀਂ ਰਹਿੰਦਾ ਉਸੇ ਤਰ੍ਹਾਂ ਇਕ ਪਰਿਵਾਰ ਦੀ ਵੀ ਪੱਕੀ ਨੀਂਹ ਹੋਣੀ ਜ਼ਰੂਰੀ ਹੈ। ਸੁਖੀ ਪਰਿਵਾਰ ਅਜਿਹੀ ਸਲਾਹ ’ਤੇ ਟਿਕੇ ਹਨ ਜੋ ਉਨ੍ਹਾਂ ਨੂੰ ਮਜ਼ਬੂਤ ਬਣਾਉਂਦੀ ਹੈ।

ਇਹ ਜ਼ਰੂਰੀ ਕਿਉਂ ਹੈ? ਕਿਤਾਬਾਂ, ਰਸਾਲਿਆਂ ਤੇ ਟੀ.ਵੀ. ਪ੍ਰੋਗ੍ਰਾਮਾਂ ਵਿਚ ਪਰਿਵਾਰਾਂ ਨੂੰ ਬਹੁਤ ਸਾਰੀ ਸਲਾਹ ਦਿੱਤੀ ਜਾਂਦੀ ਹੈ। ਜਦ ਮੁਸ਼ਕਲਾਂ ਪੈਦਾ ਹੁੰਦੀਆਂ ਹਨ, ਤਾਂ ਕਈ ਸਲਾਹਕਾਰ ਜੋੜਿਆਂ ਨੂੰ ਇਕੱਠੇ ਰਹਿਣ ਦੀ ਹੱਲਾਸ਼ੇਰੀ ਦਿੰਦੇ ਹਨ, ਪਰ ਦੂਜੇ ਉਨ੍ਹਾਂ ਨੂੰ ਅਲੱਗ ਹੋਣ ਲਈ ਕਹਿੰਦੇ ਹਨ। ਮਾਹਰ ਵੀ ਇਸ ਬਾਰੇ ਆਪਣੀ ਸਲਾਹ ਬਦਲਦੇ ਰਹਿੰਦੇ ਹਨ। ਉਸ ਡਾਕਟਰ ਦੀ ਮਿਸਾਲ ਲੈ ਲਓ ਜੋ ਨੌਜਵਾਨਾਂ ਦੀਆਂ ਮੁਸ਼ਕਲਾਂ ਬਾਰੇ ਸਲਾਹ ਦੇਣ ਲਈ ਮੰਨੀ-ਪ੍ਰਮੰਨੀ ਹੈ। ਉਸ ਨੇ 1994 ਵਿਚ ਆਪਣੇ ਕੈਰੀਅਰ ਦੇ ਸ਼ੁਰੂ ਬਾਰੇ ਗੱਲ ਕਰਦੀ ਹੋਈ ਲਿਖਿਆ: “ਮੈਂ ਸੋਚਦੀ ਹੁੰਦੀ ਸੀ ਕਿ ਬੱਚਿਆਂ ਲਈ ਬਿਹਤਰ ਸੀ ਕਿ ਉਨ੍ਹਾਂ ਦੇ ਮਾਪੇ ਜੁਦਾ ਹੋ ਕੇ ਖ਼ੁਸ਼ ਰਹਿਣ ਨਾ ਕਿ ਇਕੱਠੇ ਰਹਿ ਕੇ ਦੁਖੀ ਹੋਣ। ਮੈਨੂੰ ਲੱਗਦਾ ਸੀ ਕਿ ਮੁਸੀਬਤ ਭਰੇ ਘਰ ਵਿਚ ਰਹਿਣ ਨਾਲੋਂ ਬੱਚਿਆਂ ਲਈ ਇਹ ਬਿਹਤਰ ਸੀ ਕਿ ਉਨ੍ਹਾਂ ਦੇ ਮਾਪੇ ਤਲਾਕ ਲੈ ਲੈਣ।” ਪਰ ਦੋ ਦਹਾਕਿਆਂ ਦੇ ਤਜਰਬੇ ਤੋਂ ਬਾਅਦ ਉਸ ਨੇ ਆਪਣੇ ਖ਼ਿਆਲ ਬਦਲ ਲਏ ਹਨ। ਉਹ ਦੱਸਦੀ ਹੈ ਕਿ “ਤਲਾਕ ਬੱਚਿਆਂ ਨੂੰ ਚਕਨਾਚੂਰ ਕਰ ਦਿੰਦਾ ਹੈ।”

ਭਾਵੇਂ ਲੋਕਾਂ ਦੀ ਸਲਾਹ ਬਦਲਦੀ ਰਹਿੰਦੀ ਹੈ, ਪਰ ਸਭ ਤੋਂ ਵਧੀਆ ਸਲਾਹ ਹਮੇਸ਼ਾ ਪਰਮੇਸ਼ੁਰ ਦੇ ਬਚਨ, ਬਾਈਬਲ, ਵਿਚ ਪਾਏ ਜਾਂਦੇ ਅਸੂਲਾਂ ’ਤੇ ਆਧਾਰਿਤ ਹੁੰਦੀ ਹੈ। ਇਸ ਲੇਖਾਂ ਦੀ ਲੜੀ ਨੂੰ ਪੜ੍ਹਦੇ ਵੇਲੇ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਸਫ਼ੇ 3-8 ਉੱਤੇ ਵਿਸ਼ੇ ਦੇ ਨਾਲ-ਨਾਲ ਬਾਈਬਲ ਦਾ ਇਕ ਅਸੂਲ ਵੀ ਦਿੱਤਾ ਗਿਆ ਹੈ। ਅਜਿਹੇ ਅਸੂਲਾਂ ਨੂੰ ਲਾਗੂ ਕਰ ਕੇ ਕਈ ਪਰਿਵਾਰ ਸੁਖੀ ਬਣੇ ਹਨ। ਹੋਰਨਾਂ ਪਰਿਵਾਰਾਂ ਵਾਂਗ ਸੁਖੀ ਪਰਿਵਾਰਾਂ ਵਿਚ ਵੀ ਮੁਸ਼ਕਲਾਂ ਆਉਂਦੀਆਂ ਹਨ। ਫ਼ਰਕ ਇੰਨਾ ਹੈ ਕਿ ਉਨ੍ਹਾਂ ਦੇ ਵਿਆਹ ਤੇ ਪਰਿਵਾਰ ਬਾਈਬਲ ਦੀ ਸਲਾਹ ’ਤੇ ਟਿਕੇ ਹੋਏ ਹਨ ਜਿਸ ਕਰਕੇ ਉਹ ਮਜ਼ਬੂਤ ਹਨ। ਅਸੀਂ ਬਾਈਬਲ ਦੀ ਸਲਾਹ ਤੋਂ ਇਹੀ ਉਮੀਦ ਰੱਖਦੇ ਹਾਂ ਕਿਉਂਕਿ ਇਹ ਯਹੋਵਾਹ ਪਰਮੇਸ਼ੁਰ ਤੋਂ ਹੈ ਜੋ ਪਰਿਵਾਰ ਦੀ ਸ਼ੁਰੂਆਤ ਕਰਨ ਵਾਲਾ ਹੈ।—2 ਤਿਮੋਥਿਉਸ 3:16, 17.

ਇਸ ਤਰ੍ਹਾਂ ਕਰ ਕੇ ਦੇਖੋ। ਬਾਈਬਲ ਦੇ ਉਨ੍ਹਾਂ ਹਵਾਲਿਆਂ ਦੀ ਲਿਸਟ ਬਣਾਓ ਜੋ ਸਫ਼ੇ 3-8 ਉੱਤੇ ਦਿੱਤੇ ਗਏ ਹਨ। ਬਾਈਬਲ ਦੇ ਹੋਰ ਹਵਾਲੇ ਵੀ ਲਿਖੋ ਜਿਨ੍ਹਾਂ ਰਾਹੀਂ ਤੁਹਾਡੀ ਮਦਦ ਹੋਈ ਹੈ। ਇਸ ਲਿਸਟ ਨੂੰ ਆਪਣੇ ਕੋਲ ਰੱਖੋ ਤੇ ਲੋੜ ਪੈਣ ਤੇ ਇਨ੍ਹਾਂ ਹਵਾਲਿਆਂ ਨੂੰ ਪੜ੍ਹੋ।

ਪੱਕਾ ਫ਼ੈਸਲਾ ਕਰੋ। ਠਾਣ ਲਓ ਕਿ ਤੁਸੀਂ ਆਪਣੇ ਪਰਿਵਾਰ ਵਿਚ ਬਾਈਬਲ ਦੇ ਅਸੂਲ ਲਾਗੂ ਕਰੋਗੇ। (g09 10)

[ਸਫ਼ਾ 8, 9 ਉੱਤੇ ਤਸਵੀਰ]

ਜੇ ਤੁਹਾਡਾ ਪਰਿਵਾਰ ਬਾਈਬਲ ਦੀ ਸਲਾਹ ’ਤੇ ਟਿਕਿਆ ਰਹੇਗਾ, ਤਾਂ ਤੁਸੀਂ ਮੁਸੀਬਤ ਦਾ ਹਰ ਤੂਫ਼ਾਨ ਝੱਲ ਸਕੋਗੇ