Skip to content

Skip to table of contents

“ਸਾਰਿਆਂ ਦਾ ਇਕ-ਦੂਜੇ ਤੋਂ ਭਰੋਸਾ ਉੱਠ ਚੁੱਕਾ ਹੈ”

“ਸਾਰਿਆਂ ਦਾ ਇਕ-ਦੂਜੇ ਤੋਂ ਭਰੋਸਾ ਉੱਠ ਚੁੱਕਾ ਹੈ”

“ਸਾਰਿਆਂ ਦਾ ਇਕ-ਦੂਜੇ ਤੋਂ ਭਰੋਸਾ ਉੱਠ ਚੁੱਕਾ ਹੈ”

ਪੱਛਮੀ ਅਫ਼ਰੀਕਾ ਵਿਚ ਇਕ 12 ਸਾਲ ਦਾ ਮੁੰਡਾ ਹਸਪਤਾਲ ਵਿਚ ਪਿਆ ਹੈ। ਕਿਉਂ? ਕਿਉਂਕਿ ਉਸ ਨੇ ਮਲੇਰੀਆ ਦੀ ਨਕਲੀ ਦਵਾਈ ਖਾਧੀ ਜੋ ਉਸ ਦੀ ਮਾਂ ਦਵਾਈਆਂ ਦੀ ਦੁਕਾਨ ਤੋਂ ਲਿਆਈ ਸੀ। ਹਸਪਤਾਲ ਦੇ ਇਕ ਡਾਕਟਰ ਨੇ ਕਿਹਾ, “15 ਸਾਲਾਂ ਤੋਂ ਅਸੀਂ ਦੇਖਦੇ ਆਏ ਹਾਂ ਕਿ ਨਕਲੀ ਦਵਾਈਆਂ ਦੁਕਾਨਾਂ ਤੇ ਸ਼ਰੇਆਮ ਵਿਕਦੀਆਂ ਹਨ।” *

ਏਸ਼ੀਆ ਵਿਚ ਇਕ ਨਵ-ਜੰਮੇ ਮੁੰਡੇ ਦੇ ਮਾਪਿਆਂ ਦੇ ਹੋਸ਼ ਉੱਡ ਗਏ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਹੜਾ ਦੁੱਧ ਉਹ ਬਾਜ਼ਾਰੋਂ ਲਿਆ ਕੇ ਆਪਣੇ ਬੱਚੇ ਨੂੰ ਪਿਲਾ ਰਹੇ ਸਨ, ਉਸ ਵਿਚ ਕਿਸੇ ਖ਼ਤਰਨਾਕ ਚੀਜ਼ ਦੀ ਮਿਲਾਵਟ ਕੀਤੀ ਗਈ ਸੀ। ਦੁੱਖ ਦੀ ਗੱਲ ਹੈ ਕਿ ਉਸ ਦੁੱਧ ਨੂੰ ਪੀਣ ਕਰਕੇ ਮੁੰਡੇ ਦੀ ਮੌਤ ਹੋ ਗਈ।

ਅਮਰੀਕਾ ਦੇ ਇਕ ਵੱਡੇ ਵਪਾਰੀ ਨੇ ਆਪਣੇ ਗਾਹਕਾਂ ਨੂੰ ਠੱਗ ਕੇ ਕਰੋੜਾਂ ਹੀ ਡਾਲਰ ਕਮਾਏ। ਹਜ਼ਾਰਾਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਪੈਨਸ਼ਨ ਦੇ ਪੈਸੇ ਵੀ ਗਾਇਬ ਹੋ ਗਏ! ਇਹ “ਇਸ ਸਦੀ ਦੀ ਸਭ ਤੋਂ ਵੱਡੀ ਠੱਗੀ” ਮੰਨੀ ਜਾਂਦੀ ਹੈ।

ਦੁਨੀਆਂ ਵਿਚ ਤਕਰੀਬਨ ਸਾਰਿਆਂ ਨਾਲ ਕਿਸੇ-ਨਾ-ਕਿਸੇ ਵੇਲੇ ਧੋਖਾ ਹੋ ਚੁੱਕਾ ਹੈ। ਫਰਾਂਸ ਦੀ ਇਕ ਅਖ਼ਬਾਰ ਮੁਤਾਬਕ ਅੱਜ ਦੁਨੀਆਂ ਦੀ ਆਰਥਿਕ ਹਾਲਤ ਮਾੜੀ ਇਸ ਕਰਕੇ ਹੈ ਕਿ ਕਿਉਂਕਿ “ਸਾਰਿਆਂ ਦਾ ਇਕ-ਦੂਜੇ ਤੋਂ ਭਰੋਸਾ ਉੱਠ ਚੁੱਕਾ ਹੈ।”

‘ਇਕ-ਦੂਜੇ ਤੋਂ ਭਰੋਸਾ ਉੱਠਣ’ ਦੇ ਕੀ ਕਾਰਨ ਹਨ? ਕੀ ਕੋਈ ਹੈ ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ? (g10-E 10)

[ਫੁਟਨੋਟ]

^ ਪੈਰਾ 2 ਇਹ ਰਿਪੋਰਟ ਪੈਰਿਸ, ਫਰਾਂਸ ਦੇ ਲ ਫਿਗਾਰੋ ਅਖ਼ਬਾਰ ਵਿਚ ਛਾਪੀ ਗਈ ਸੀ।