Skip to content

Skip to table of contents

ਕੀ ਤੁਸੀਂ ਸੁਪਨਿਆਂ ਦੀ ਦੁਨੀਆਂ ਵਿਚ ਰਹਿੰਦੇ ਹੋ?

ਕੀ ਤੁਸੀਂ ਸੁਪਨਿਆਂ ਦੀ ਦੁਨੀਆਂ ਵਿਚ ਰਹਿੰਦੇ ਹੋ?

ਕੀ ਤੁਸੀਂ ਸੁਪਨਿਆਂ ਦੀ ਦੁਨੀਆਂ ਵਿਚ ਰਹਿੰਦੇ ਹੋ?

● ਤੁਸੀਂ ਜ਼ਿੰਦਗੀ ਵਿਚ ਕੀ ਹਾਸਲ ਕਰਨਾ ਚਾਹੁੰਦੇ ਹੋ? ਕੀ ਤੁਸੀਂ ਉਹ ਹਾਸਲ ਕਰਨ ਦੀ ਆਸ ਰੱਖਦੇ ਹੋ ਜੋ ਤੁਹਾਡੀ ਪਹੁੰਚ ਵਿਚ ਹੈ ਜਾਂ ਕੀ ਤੁਸੀਂ ਸੁਪਨਿਆਂ ਦੀ ਦੁਨੀਆਂ ਵਿਚ ਰਹਿੰਦੇ ਹੋ? ਇਨਸਾਨਾਂ ਦੇ ਸੁਭਾਅ ਨੂੰ ਜਾਣਦੇ ਹੋਏ ਇਕ ਰਾਜੇ ਨੇ ਇਹ ਵਧੀਆ ਸਲਾਹ ਦਿੱਤੀ: ‘ਜਿੰਨਾ ਕਿਸੇ ਕੋਲ ਹੈ, ਉਸ ਉਤੇ ਸੰਤੋਖ ਕਰਨਾ ਭਲਾ ਹੈ ਅਤੇ ਹਰ ਚੀਜ਼ ਦੀ ਇੱਛਾ ਰੱਖਣ ਦਾ ਕੋਈ ਲਾਭ ਨਹੀਂ ਹੈ। ਇਹ ਸਭ ਵਿਅਰਥ ਹੈ ਅਤੇ ਹਵਾ ਦੇ ਪਿੱਛੇ ਦੌੜਨ ਬਰਾਬਰ ਹੈ।’—ਉਪਦੇਸ਼ਕ 6:9, CL.

‘ਜਿੰਨਾ ਸਾਡੇ ਕੋਲ ਹੈ’ ਸਾਨੂੰ ਉਸ ਵਿਚ ਹੀ ਖ਼ੁਸ਼ ਰਹਿਣਾ ਚਾਹੀਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਸੁਧਾਰ ਨਹੀਂ ਕਰ ਸਕਦੇ। ਬਾਈਬਲ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਸਮਝਦਾਰ ਇਨਸਾਨ ਨੂੰ ਸੁਪਨਿਆਂ ਵਿਚ ਨਹੀਂ ਰਹਿਣਾ ਚਾਹੀਦਾ। ਸ਼ਾਇਦ ਕੋਈ ਇਹ ਸੁਪਨਾ ਦੇਖਦਾ ਹੋਵੇ ਕਿ ਉਸ ਦਾ ਵੱਡਾ ਨਾਮ ਹੋਵੇ, ਢੇਰ ਸਾਰਾ ਪੈਸਾ ਹੋਵੇ, ਵਧੀਆ ਜੀਵਨ ਸਾਥੀ ਜਾਂ ਚੰਗੀ ਸਿਹਤ ਹੋਵੇ।

ਇਹ ਵੀ ਹੋ ਸਕਦਾ ਹੈ ਕਿ ਜਿਹੜੇ ਲੋਕ ਧਨ-ਦੌਲਤ ਵਰਗੀਆਂ ਚੀਜ਼ਾਂ ਨੂੰ ਹਾਸਲ ਕਰ ਲੈਂਦੇ ਹਨ ਉਹ ਫਿਰ ਵੀ ਖ਼ੁਸ਼ ਨਹੀਂ ਹੁੰਦੇ। ਬਾਈਬਲ ਸਾਫ਼-ਸਾਫ਼ ਦੱਸਦੀ ਹੈ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ, ਇਹ ਵੀ ਵਿਅਰਥ ਹੈ।” (ਉਪਦੇਸ਼ਕ ਦੀ ਪੋਥੀ 5:10) ਇਸ ਲਈ ਸਮਝਦਾਰ ਇਨਸਾਨ ਉਸ ਨਾਲ ਖ਼ੁਸ਼ ਹੁੰਦੇ ਹਨ ਜੋ ਉਨ੍ਹਾਂ ਕੋਲ ਹੈ। ਉਹ ਇਸ ਸੱਚਾਈ ਨੂੰ ਮੰਨਦੇ ਹਨ ਕਿ “ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ।”—1 ਤਿਮੋਥਿਉਸ 6:7.

ਇਨਸਾਨਾਂ ਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਪਰਮੇਸ਼ੁਰ ਦੇ ਕਹਿਣੇ ਅਨੁਸਾਰ ਚੱਲਦੇ ਰਹਿਣ ਅਤੇ ਉਸ ਦੀ ਸੇਵਾ ਕਰਨ ਤੋਂ ਮਿਲਦੀ ਹੈ। (ਲੂਕਾ 11:28) ਯਿਸੂ ਮਸੀਹ ਨੇ ਕਿਹਾ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਇਹ ਵਾਕ ਜਾਂ ਗੱਲਾਂ ਬਾਈਬਲ ਵਿਚ ਦੱਸੀਆਂ ਗਈਆਂ ਹਨ ਤੇ ਅਸੀਂ ਇਨ੍ਹਾਂ ਨੂੰ ਮੁਫ਼ਤ ਵਿਚ ਹੀ ਸਿੱਖ ਸਕਦੇ ਹਾਂ।

ਅਜਿਹੀ ਇਕ ਗੱਲ ਜ਼ਬੂਰ 37:4 ਵਿਚ ਪਾਈ ਜਾਂਦੀ ਹੈ ਜਿੱਥੇ ਲਿਖਿਆ ਹੈ: “ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ੀ ਅਨੁਭਵ ਕਰੋ, ਅਤੇ ਉਹ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ।” (ERV) ਸਰਬਸ਼ਕਤੀਮਾਨ ਪਰਮੇਸ਼ੁਰ ਹੋਣ ਦੇ ਨਾਤੇ ਯਹੋਵਾਹ ਸਾਨੂੰ ਉਹ ਚੀਜ਼ਾਂ ਦੇਵੇਗਾ ਜੋ ਕੋਈ ਵੀ ਇਨਸਾਨ ਨਹੀਂ ਦੇ ਸਕਦਾ ਹੈ। ਉਹ ਸਾਨੂੰ ਵਧੀਆ ਸਿਹਤ ਤੇ ਇਸ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜਿਸ ਵਿਚ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ। (ਪਰਕਾਸ਼ ਦੀ ਪੋਥੀ 21:3, 4) ਅਸੀਂ ਇਨ੍ਹਾਂ ਸ਼ਬਦਾਂ ’ਤੇ ਪੂਰਾ ਭਰੋਸਾ ਰੱਖ ਸਕਦੇ ਹਾਂ। (g11-E 02)