Skip to content

Skip to table of contents

ਬਾਈਬਲ ਸੇਧ ਅਤੇ ਉਮੀਦ ਦਿੰਦੀ ਹੈ

ਬਾਈਬਲ ਸੇਧ ਅਤੇ ਉਮੀਦ ਦਿੰਦੀ ਹੈ

ਬਾਈਬਲ ਸੇਧ ਅਤੇ ਉਮੀਦ ਦਿੰਦੀ ਹੈ

ਯਹੋਵਾਹ ਪਰਮੇਸ਼ੁਰ ਜਿੰਨਾ ਕੋਈ ਵੀ ਬੁੱਧੀਮਾਨ ਅਤੇ ਸ਼ਕਤੀਮਾਨ ਨਹੀਂ ਹੈ। ਉਹ ਪਿਆਰ ਦਾ ਸਾਗਰ ਹੈ। (1 ਯੂਹੰਨਾ 4:8) ਉਸ ਦੀ ਸਲਾਹ ਹਮੇਸ਼ਾ ਚੰਗੀ ਤੇ ਮੁਫ਼ਤ ਵੀ ਹੁੰਦੀ ਹੈ ਨਾਲੇ ਉਹ ਹਮੇਸ਼ਾ ਸਾਡਾ ਭਲਾ ਚਾਹੁੰਦਾ ਹੈ। ਉਹ ਕਹਿੰਦਾ ਹੈ: “ਓਏ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਹ ਦੇ ਕੋਲ ਚਾਂਦੀ ਨਹੀਂ, ਤੁਸੀਂ ਆਓ, ਲੈ ਲਓ ਅਤੇ ਖਾ ਲਓ, ਆਓ, ਬਿਨਾ ਚਾਂਦੀ, ਬਿਨਾ ਮੁੱਲ ਮਧ ਤੇ ਦੁੱਧ ਲੈ ਲਓ! ਜਿਹੜੀ ਰੋਟੀ ਨਹੀਂ, ਉਹ ਦੇ ਲਈ ਤੁਸੀਂ ਆਪਣੀ ਚਾਂਦੀ, ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਥਿੰਧਿਆਈ ਨਾਲ ਤ੍ਰਿਪਤ ਹੋ ਜਾਵੇ।” (ਯਸਾਯਾਹ 55:1, 2) ਇਹ ਗੱਲ ਸ਼ਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦੇ ਕੰਮਾਂ ਤੋਂ ਨਾਲੇ ਜਾਦੂਗਰਾਂ ਅਤੇ ਜੋਤਸ਼ੀਆਂ ਦੀ ਸਲਾਹ ਤੋਂ ਕਿੰਨੀ ਉਲਟ ਹੈ!

ਬਾਈਬਲ ਸਾਡੇ ਕਰਤਾਰ ਵੱਲੋਂ ਹੈ। ਇਹ ਸਾਨੂੰ ਉਮੀਦ ਦਿੰਦੀ ਹੈ, ਸਾਡੀ ਨਿਹਚਾ ਨੂੰ ਮਜ਼ਬੂਤ ਕਰਦੀ ਹੈ, ਜੀਣ ਦਾ ਮਕਸਦ ਦਿੰਦੀ ਹੈ ਅਤੇ ਸਭ ਤੋਂ ਵਧੀਆ ਸਲਾਹ ਦਿੰਦੀ ਹੈ। ਕਿਉਂ ਨਾ ਹੇਠਾਂ ਦਿੱਤੇ ਗਏ ਸਵਾਲਾਂ ਅਤੇ ਬਾਈਬਲ ਵਿੱਚੋਂ ਇਨ੍ਹਾਂ ਦੇ ਜਵਾਬਾਂ ਵੱਲ ਧਿਆਨ ਦਿਓ? (g11-E 02)

[ਸਫ਼ਾ 15 ਉੱਤੇ ਡੱਬੀ]

ਮੈਨੂੰ ਮਨ ਦੀ ਸ਼ਾਂਤੀ ਕਿਵੇਂ ਮਿਲ ਸਕਦੀ ਹੈ? ਬਾਈਬਲ ਕਹਿੰਦੀ ਹੈ: “ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਉਂ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।”—ਯਸਾਯਾਹ 48:17, 18.

ਕੀ ਦੁਨੀਆਂ ਵਿਚ ਬੁਰਾਈ ਹਮੇਸ਼ਾ ਰਹੇਗੀ? “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।” (ਕਹਾਉਤਾਂ 2:21, 22) ਬੁਰੇ ਦੂਤ ਅਤੇ ਬੁਰੇ ਇਨਸਾਨ ਹਮੇਸ਼ਾ ਲਈ ਖ਼ਤਮ ਕੀਤੇ ਜਾਣਗੇ।—ਪਰਕਾਸ਼ ਦੀ ਪੋਥੀ 20:10, 14.

ਕੀ ਬੀਮਾਰੀਆਂ ਅਤੇ ਦੁੱਖਾਂ ਨੂੰ ਕਦੇ ਖ਼ਤਮ ਕੀਤਾ ਜਾਵੇਗਾ? “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ [ਅੱਜ ਦੀਆਂ ਸਮੱਸਿਆਵਾਂ] ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.

ਦੂਜਿਆਂ ਵਾਂਗ ਰੱਬ ਕਦੇ ਵੀ “ਝੂਠ ਬੋਲ ਨਹੀਂ ਸੱਕਦਾ।” (ਤੀਤੁਸ 1:2) ਬਾਈਬਲ ਵਿਚ ਉਸ ਬਾਰੇ ਸੱਚਾਈ ਸਾਨੂੰ ਆਜ਼ਾਦ ਕਰਦੀ ਹੈ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦੀ ਹੈ।—ਯੂਹੰਨਾ 8:32; 17:3.