ਪਰਿਵਾਰੋ, ਤੁਸੀਂ ਕੀ ਸਿੱਖਿਆ?
ਪਰਿਵਾਰੋ, ਤੁਸੀਂ ਕੀ ਸਿੱਖਿਆ?
ਇਸ ਤਸਵੀਰ ਵਿਚ ਕੀ ਨਹੀਂ ਦਿਖਾਇਆ ਗਿਆ?
ਕਹਾਉਤਾਂ 18:10 ਅਤੇ 26:17 ਪੜ੍ਹੋ। ਹੁਣ ਜ਼ਰਾ ਤਸਵੀਰਾਂ ਵੱਲ ਦੇਖੋ। ਇਨ੍ਹਾਂ ਵਿਚ ਕੀ ਨਹੀਂ ਦਿਖਾਇਆ ਗਿਆ? ਆਪਣੇ ਜਵਾਬ ਹੇਠਾਂ ਖਾਲੀ ਥਾਂ ’ਤੇ ਲਿਖੋ। ਬਿੰਦੀਆਂ ਜੋੜ ਕੇ ਤਸਵੀਰਾਂ ਪੂਰੀਆਂ ਕਰੋ ਅਤੇ ਫਿਰ ਇਨ੍ਹਾਂ ਵਿਚ ਰੰਗ ਭਰੋ।
1 ․․․․․
2 ․․․․․
[ਡਾਇਆਗ੍ਰਾਮ]
(ਪ੍ਰਕਾਸ਼ਨ ਦੇਖੋ)
ਇਨ੍ਹਾਂ ਗੱਲਾਂ ’ਤੇ ਚਰਚਾ ਕਰੋ:
ਤੁਸੀਂ ਇਨ੍ਹਾਂ ਆਇਤਾਂ ਤੋਂ ਕੀ ਸਿੱਖਦੇ ਹੋ? ਬਰਕਤਾਂ ਪਾਉਣ ਲਈ ਕੀ ਸਿਰਫ਼ ਪਰਮੇਸ਼ੁਰ ਦਾ ਨਾਂ ਜਾਣਨਾ ਹੀ ਕਾਫ਼ੀ ਹੈ?
ਮਦਦ: ਜ਼ਬੂਰ 91:2; ਕਹਾਉਤਾਂ 3:5, 6 ਪੜ੍ਹੋ।
ਦੂਜਿਆਂ ਦੇ ਕੰਮਾਂ ਵਿਚ ਦਖ਼ਲ ਦੇਣਾ ਅਕਲਮੰਦੀ ਦੀ ਗੱਲ ਕਿਉਂ ਨਹੀਂ ਹੈ?
ਮਦਦ: ਗਲਾਤੀਆਂ 6:5-7; 1 ਥੱਸਲੁਨੀਕੀਆਂ 4:11; 1 ਪਤਰਸ 4:15 ਪੜ੍ਹੋ।
ਬਾਅਦ ਵਿਚ ਕਹਾਉਤਾਂ 26:18, 19 ਪੜ੍ਹੋ। ਕੀ ਭੱਦੇ ਮਜ਼ਾਕ ਕਰਨ ਵਿਚ ਕੋਈ ਬੁਰਾਈ ਹੈ?
ਮਦਦ: ਕਹਾਉਤਾਂ 14:13; 15:21; ਮੱਤੀ 7:12 ਪੜ੍ਹੋ।
ਪਰਿਵਾਰ ਲਈ:
ਕਹਾਉਤਾਂ 31:10-31 ਇਕੱਠੇ ਪੜ੍ਹੋ। ਪਰਿਵਾਰ ਦਾ ਇਕ ਮੈਂਬਰ ਸਿਰਫ਼ ਇਸ਼ਾਰਿਆਂ ਰਾਹੀਂ ਇਨ੍ਹਾਂ ਆਇਤਾਂ ਵਿਚ ਦੱਸੇ ਕਾਬਲ ਤੀਵੀਂ ਦੇ ਕੰਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ। ਬਾਕੀ ਸਾਰੇ ਪਰਿਵਾਰ ਦੇ ਮੈਂਬਰ ਇਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਫਿਰ ਇਸ ਬਾਰੇ ਚਰਚਾ ਕਰੋ ਕਿ ਕਾਬਲ ਬਣਨ ਲਈ ਕਿਹੜੇ ਕੰਮ ਸਿੱਖੇ ਜਾ ਸਕਦੇ ਹਨ।
ਰੱਖੋ ਤੇ ਸਿੱਖੋ
ਕੱਟੋ, ਮੋੜੋ ਤੇ ਰੱਖੋ
ਬਾਈਬਲ ਕਾਰਡ 10 ਸੁਲੇਮਾਨ
ਸਵਾਲ
ੳ. ਸੁਲੇਮਾਨ ਨੇ ਧਨ-ਦੌਲਤ ਜਾਂ ਲੰਬੀ ਉਮਰ ਲਈ ਪ੍ਰਾਰਥਨਾ ਕਰਨ ਦੀ ਬਜਾਇ ਉਸ ਨੇ ਕਿਸ ਲਈ ਪ੍ਰਾਰਥਨਾ ਕੀਤੀ?
ਅ. ਖਾਲੀ ਥਾਵਾਂ ਭਰੋ। ਸੁਲੇਮਾਨ ਨੇ _______ ਕਹਾਉਤਾਂ ਅਤੇ ________ ਗੀਤ ਲਿਖੇ।
ੲ. ਸੁਲੇਮਾਨ ਦਾ ਹੋਰ ਕਿਹੜਾ ਨਾਂ ਰੱਖਿਆ ਗਿਆ?
[ਚਾਰਟ]
4026 ਈ. ਪੂ. ਆਦਮ ਨੂੰ ਬਣਾਇਆ ਗਿਆ
ਲਗਭਗ 1000 ਈ. ਪੂ. ਤਕ ਜੀਉਂਦਾ ਰਿਹਾ
1 ਈ.
98 ਈ. ਬਾਈਬਲ ਦੀ ਅਖ਼ੀਰਲੀ ਕਿਤਾਬ ਲਿਖੀ ਗਈ
[ਨਕਸ਼ਾ]
ਸੁਲੇਮਾਨ ਦੀ ਬੁੱਧ ਸੁਣਨ ਲਈ ਸ਼ਬਾ ਦੀ ਰਾਣੀ ਨੇ 1,500 ਮੀਲ (2,400 ਕਿਲੋਮੀਟਰ) ਦਾ ਸਫ਼ਰ ਤੈਅ ਕੀਤਾ
ਸ਼ਬਾ
ਯਰੂਸ਼ਲਮ
ਸੁਲੇਮਾਨ
ਜਾਣ-ਪਛਾਣ
ਦਾਊਦ ਅਤੇ ਬਥ-ਸ਼ਬਾ ਦਾ ਦੂਜਾ ਪੁੱਤਰ। ਸੁਲੇਮਾਨ ਨੇ ਇਸਰਾਏਲ ’ਤੇ 40 ਸਾਲ ਰਾਜ ਕੀਤਾ। ਉਸ ਨੇ ਯਹੋਵਾਹ ਦੀ ਉਪਾਸਨਾ ਲਈ ਵੱਡਾ ਮੰਦਰ ਬਣਾਇਆ। (1 ਰਾਜਿਆਂ 5:2-5) ਯਹੋਵਾਹ ਨੇ ਸੁਲੇਮਾਨ ਰਾਹੀਂ ਕਹਾਉਤਾਂ, ਉਪਦੇਸ਼ਕ ਦੀ ਪੋਥੀ ਅਤੇ ਸਰੇਸ਼ਟ ਗੀਤ ਲਿਖਵਾਏ। ਦੂਸਰੀਆਂ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕਰਾ ਕੇ ਉਹ ਯਹੋਵਾਹ ਤੋਂ ਦੂਰ ਹੋ ਗਿਆ।—1 ਰਾਜਿਆਂ 11:1-6.
ਜਵਾਬ
ੳ. ਸੁਣਨ ਵਾਲਾ ਮਨ।—1 ਰਾਜਿਆਂ 3:5-14.
ਅ. 3,000, 1,005.—1 ਰਾਜਿਆਂ 4:29, 32.
ੲ. ਯਦੀਦਯਾਹ, ਜਿਸ ਦਾ ਮਤਲਬ ਹੈ “ਯਹੋਵਾਹ ਦਾ ਪਿਆਰਾ।”—2 ਸਮੂਏਲ 12:24, 25.
ਲੋਕ ਅਤੇ ਦੇਸ਼
3. ਮੇਰਾ ਨਾਂ ਕਲੋਈ ਹੈ। ਮੈਂ ਨੌਂ ਸਾਲਾਂ ਦੀ ਹਾਂ ਤੇ ਮੈਂ ਕੈਨੇਡਾ ਵਿਚ ਰਹਿੰਦੀ ਹਾਂ। ਤੁਹਾਡੇ ਖ਼ਿਆਲ ਵਿਚ ਕੈਨੇਡਾ ਵਿਚ ਯਹੋਵਾਹ ਦੇ ਗਵਾਹਾਂ ਦੀ ਕਿੰਨੀ ਗਿਣਤੀ ਹੈ? ਕੀ 55,000, 88,000 ਜਾਂ 1,10,000 ਹੈ?
4. ਕਿਹੜਾ ਨਿਸ਼ਾਨ ਦਿਖਾਉਂਦਾ ਹੈ ਕਿ ਮੈਂ ਕਿੱਥੇ ਰਹਿੰਦੀ ਹਾਂ? ਉਸ ਦੁਆਲੇ ਗੋਲ ਨਿਸ਼ਾਨ ਬਣਾਓ। ਇਕ ਨਿਸ਼ਾਨ ਉੱਥੇ ਲਗਾਓ ਜਿੱਥੇ ਤੁਸੀਂ ਰਹਿੰਦੇ ਹੋ ਤੇ ਦੇਖੋ ਕਿ ਤੁਸੀਂ ਕੈਨੇਡਾ ਤੋਂ ਕਿੰਨੇ ਕੁ ਦੂਰ ਹੋ।
ੳ
ਅ
ੲ
ਸ
ਬੱਚਿਓ, ਇਹ ਤਸਵੀਰਾਂ ਲੱਭੋ
ਕੀ ਤੁਸੀਂ ਇਸ ਰਸਾਲੇ ਵਿਚ ਇਹ ਤਸਵੀਰਾਂ ਲੱਭ ਸਕਦੇ ਹੋ? ਆਪਣੇ ਸ਼ਬਦਾਂ ਵਿਚ ਦੱਸੋ ਕਿ ਇਨ੍ਹਾਂ ਤਸਵੀਰਾਂ ਵਿਚ ਕੀ ਹੋ ਰਿਹਾ ਹੈ।
“ਪਰਿਵਾਰੋ, ਤੁਸੀਂ ਕੀ ਸਿੱਖਿਆ?” ਨਾਂ ਦੇ ਲੇਖ ਦੀਆਂ ਹੋਰ ਕਾਪੀਆਂ ਛਾਪਣ ਲਈ ਇਸ ਵੈੱਬ-ਸਾਈਟ ’ਤੇ ਜਾਓ: www.pr418.com
● “ਪਰਿਵਾਰੋ, ਤੁਸੀਂ ਕੀ ਸਿੱਖਿਆ?” ਦੇ ਜਵਾਬ ਸਫ਼ਾ 24 ’ਤੇ
30 ਅਤੇ 31 ਸਫ਼ਿਆਂ ਦੇ ਜਵਾਬ
1. ਮਜ਼ਬੂਤ ਬੁਰਜ
2. ਕੁੱਤਾ
3. 1,10,000
4. ੳ