Skip to content

Skip to table of contents

4. ਬਾਹਰ ਖਾਣਾ ਖਾਣ ਵੇਲੇ ਧਿਆਨ ਰੱਖੋ

4. ਬਾਹਰ ਖਾਣਾ ਖਾਣ ਵੇਲੇ ਧਿਆਨ ਰੱਖੋ

4. ਬਾਹਰ ਖਾਣਾ ਖਾਣ ਵੇਲੇ ਧਿਆਨ ਰੱਖੋ

ਅਮਰੀਕਾ ਵਿਚ ਰਹਿਣ ਵਾਲਾ ਜੈੱਫ 38 ਸਾਲਾਂ ਦਾ ਸਿਹਤਮੰਦ ਆਦਮੀ ਸੀ। ਇਕ ਦਿਨ ਉਹ ਆਪਣੇ ਪਰਿਵਾਰ ਨਾਲ ਰੈਸਟੋਰੈਂਟ ਵਿਚ ਖਾਣਾ ਖਾਣ ਗਿਆ। ਇਕ ਮਹੀਨੇ ਬਾਅਦ ਉਸ ਦਾ ਜਿਗਰ ਫੇਲ੍ਹ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਦਾ ਕਾਰਨ ਕੀ ਸੀ? ਉਸ ਨੇ ਹਰੇ ਪਿਆਜ਼ ਖਾਧੇ ਸਨ ਜਿਨ੍ਹਾਂ ਵਿਚ ਹੈਪੀਟਾਇਟਿਸ ਏ ਬੈਕਟੀਰੀਆ ਸਨ।

ਇਕ ਪੱਛਮੀ ਦੇਸ਼ ਵਿਚ ਲੋਕ ਲਗਭਗ ਅੱਧਾ ਪੈਸਾ ਰੈਸਟੋਰੈਂਟ ਵਿਚ ਖਾਣਾ ਖਾਣ ’ਤੇ ਖ਼ਰਚਦੇ ਹਨ। ਪਰ ਉਸੇ ਦੇਸ਼ ਵਿਚ ਰੈਸਟੋਰੈਂਟ ਦੇ ਖਾਣੇ ਨਾਲ ਲਗਭਗ ਅੱਧੀਆਂ ਬੀਮਾਰੀਆਂ ਲੱਗਦੀਆਂ ਹਨ।

ਜੇ ਤੁਸੀਂ ਰੈਸਟੋਰੈਂਟ ਵਿਚ ਖਾਣਾ ਖਾਣ ਜਾਂਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਕੋਈ ਹੋਰ ਤੁਹਾਡੇ ਲਈ ਖ਼ਰੀਦਦਾਰੀ ਕਰਦਾ ਹੈ, ਰਸੋਈ ਸਾਫ਼ ਕਰਦਾ ਤੇ ਖਾਣਾ ਪਕਾਉਂਦਾ ਹੈ। ਫਿਰ ਵੀ ਤੁਸੀਂ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਕਿੱਥੇ ਖਾਣਾ ਖਾਓਗੇ, ਕੀ ਖਾਓਗੇ ਤੇ ਬਚਿਆ ਹੋਇਆ ਖਾਣਾ ਘਰ ਲੈ ਕੇ ਜਾਓਗੇ ਕਿ ਨਹੀਂ।

ਆਪਣੇ ਆਲੇ-ਦੁਆਲੇ ਦੇਖੋ।

ਬ੍ਰਾਜ਼ੀਲ ਤੋਂ ਡਾਈਓਨ ਕਹਿੰਦੀ ਹੈ: “ਜਦੋਂ ਅਸੀਂ ਕਿਸੇ ਰੈਸਟੋਰੈਂਟ ਵਿਚ ਪਹਿਲੀ ਵਾਰ ਜਾਂਦੇ ਹਾਂ, ਤਾਂ ਮੈਂ ਦੇਖਦੀ ਹਾਂ ਕਿ ਮੇਜ਼ ਅਤੇ ਉਸ ’ਤੇ ਵਿਛੇ ਕੱਪੜੇ ਅਤੇ ਭਾਂਡੇ ਸਾਫ਼ ਹਨ ਕਿ ਨਹੀਂ। ਨਾਲੇ ਮੈਂ ਇਹ ਵੀ ਦੇਖਦੀ ਹਾਂ ਕਿ ਬਹਿਰੇ ਸਾਫ਼-ਸੁਥਰੇ ਹਨ ਕਿ ਨਹੀਂ। ਜੇ ਨਹੀਂ, ਤਾਂ ਅਸੀਂ ਕਿਸੇ ਹੋਰ ਰੈਸਟੋਰੈਂਟ ਵਿਚ ਖਾਣਾ ਖਾਣ ਚਲੇ ਜਾਂਦੇ ਹਾਂ।” ਕੁਝ ਦੇਸ਼ਾਂ ਵਿਚ ਸਿਹਤ ਅਧਿਕਾਰੀ ਅਕਸਰ ਰੈਸਟੋਰੈਂਟ ਆ ਕੇ ਉੱਥੇ ਦੀ ਸਾਫ਼-ਸਫ਼ਾਈ ਦੇਖਦੇ ਹਨ ਤੇ ਉਸ ਮੁਤਾਬਕ ਰੈਸਟੋਰੈਂਟ ਨੂੰ ਨੰਬਰ ਦਿੰਦੇ ਹਨ। ਇਨ੍ਹਾਂ ਨੰਬਰਾਂ ਦੇ ਆਧਾਰ ਤੇ ਉਹ ਲੋਕਾਂ ਨੂੰ ਰਿਪੋਰਟ ਦਿੰਦੇ ਹਨ ਕਿ ਕਿਹੜੇ ਰੈਸਟੋਰੈਂਟ ਵਿਚ ਕਿੰਨੀ ਕੁ ਸਫ਼ਾਈ ਹੈ।

ਬਚਿਆ ਹੋਇਆ ਖਾਣਾ ਘਰ ਲੈ ਜਾਣ ਵੇਲੇ ਸਾਵਧਾਨੀ ਵਰਤੋ।

ਯੂ. ਐੱਸ. ਖ਼ੁਰਾਕ ਅਤੇ ਡ੍ਰੱਗਜ਼ ਵਿਭਾਗ ਸਲਾਹ ਦਿੰਦਾ ਹੈ: “ਜੇ ਤੁਸੀਂ ਖਾਣਾ ਖਾਣ ਤੋਂ ਬਾਅਦ ਦੋ ਘੰਟਿਆਂ ਦੇ ਅੰਦਰ-ਅੰਦਰ ਘਰ ਨਹੀਂ ਪਹੁੰਚ ਸਕਦੇ, ਤਾਂ ਬਚਿਆ ਖਾਣਾ ਪੈਕ ਨਾ ਕਰਵਾਓ।” ਜੇ ਪੈਕ ਕਰਵਾਇਆ ਹੈ, ਤਾਂ ਖਾਣ ਤੋਂ ਬਾਅਦ ਸਿੱਧਾ ਘਰ ਆ ਕੇ ਉਸ ਨੂੰ ਫਰਿੱਜ ਵਿਚ ਰੱਖ ਦਿਓ, ਖ਼ਾਸ ਕਰਕੇ ਜੇ ਤਾਪਮਾਨ 32 ਡਿਗਰੀ ਸੈਲਸੀਅਸ (90 ਡਿਗਰੀ ਫਾਰਨਹੀਟ) ਤੋਂ ਵੱਧ ਹੈ।

ਜੇ ਤੁਸੀਂ ਇਨ੍ਹਾਂ ਲੇਖਾਂ ਵਿਚ ਦੱਸੀਆਂ ਚਾਰ ਗੱਲਾਂ ਨੂੰ ਲਾਗੂ ਕਰੋਗੇ, ਤਾਂ ਤੁਹਾਡਾ ਭੋਜਨ ਤੁਹਾਡੀ ਸਿਹਤ ਲਈ ਚੰਗਾ ਹੋਵੇਗਾ।

(g12-E 06)

[ਸਫ਼ਾ 7 ਉੱਤੇ ਡੱਬੀ/ਤਸਵੀਰ]

ਆਪਣੇ ਬੱਚਿਆਂ ਨੂੰ ਸਿਖਾਓ: “ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਾਂ ਕਿ ਉਹ ਅਜਿਹਾ ਖਾਣਾ ਨਾ ਖਾਣ ਜਿਸ ਨਾਲ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ।”—ਨੋਏਮੀ, ਫ਼ਿਲਪੀਨ