Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸਪੇਨ

ਦੱਖਣੀ ਸਪੇਨ ਦੇ ਲੋਰਕਾ ਸ਼ਹਿਰ ਵਿਚ 2011 ਨੂੰ ਇਕ ਭੁਚਾਲ਼ ਆਇਆ ਜਿਸ ਵਿਚ 9 ਜਣੇ ਮਾਰੇ ਗਏ ਅਤੇ ਦਰਜਨਾਂ ਹੀ ਜ਼ਖ਼ਮੀ ਹੋਏ। ਭੂ-ਵਿਗਿਆਨੀਆਂ ਨੇ ਪਤਾ ਲਾਇਆ ਹੈ ਕਿ ਜਿਨ੍ਹਾਂ ਥਾਵਾਂ ’ਤੇ ਖੇਤੀ-ਬਾੜੀ ਲਈ ਪਾਣੀ ਬਹੁਤ ਮਾਤਰਾ ਵਿਚ ਜ਼ਮੀਨ ਦੇ ਅੰਦਰੋਂ ਕੱਢਿਆ ਜਾਂਦਾ ਹੈ, ਉੱਥੇ ਭੁਚਾਲ਼ ਆਉਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਸੋ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਸ਼ਾਇਦ ਇਸ ਭੁਚਾਲ਼ ਦੇ ਕਸੂਰਵਾਰ ਇਨਸਾਨ ਹਨ।

ਚੀਨ

ਸਾਲ 2012 ਵਿਚ ਚੀਨ ਦੇ ਲੋਕਾਂ ਨੇ ਵਿਦੇਸ਼ਾਂ ਵਿਚ ਆਪਣੀਆਂ ਛੁੱਟੀਆਂ ’ਤੇ 102 ਅਰਬ ਡਾਲਰ ਖ਼ਰਚ ਕੀਤੇ। ਯੂ. ਐੱਨ. ਵਿਸ਼ਵ ਟੂਰਿਜ਼ਮ ਸੰਗਠਨ ਮੁਤਾਬਕ ਸੈਰ-ਸਪਾਟੇ ’ਤੇ ਖ਼ਰਚਾ ਕਰਨ ਵਾਲੇ ਚੀਨੀ ਲੋਕ ਸਭ ਤੋਂ ਪਹਿਲੇ ਨੰਬਰ ’ਤੇ ਹਨ। ਇਨ੍ਹਾਂ ਨੇ ਜਰਮਨੀ ਅਤੇ ਅਮਰੀਕਾ ਦੇ ਲੋਕਾਂ ਨਾਲੋਂ ਵੀ ਜ਼ਿਆਦਾ ਖ਼ਰਚਾ ਕੀਤਾ। ਜਰਮਨੀ ਦੇ ਲੋਕਾਂ ਨੇ ਸੈਰ-ਸਪਾਟੇ ’ਤੇ 83 ਅਰਬ ਡਾਲਰ ਅਤੇ ਅਮਰੀਕਾ ਦੇ ਲੋਕਾਂ ਨੇ 84 ਅਰਬ ਡਾਲਰ ਖ਼ਰਚ ਕੀਤੇ।

ਜਪਾਨ

ਇਕ ਬ੍ਰਿਟਿਸ਼ ਮੈਡੀਕਲ ਜਰਨਲ ਨੇ ਜਪਾਨ ਵਿਚ 68,000 ਲੋਕਾਂ ਉੱਤੇ ਤਕਰੀਬਨ 23 ਸਾਲਾਂ ਤਕ ਸਰਵੇਖਣ ਕੀਤਾ। ਖੋਜਕਾਰਾਂ ਨੇ ਪਤਾ ਲਾਇਆ ਕਿ 1920-1945 ਦੌਰਾਨ ਪੈਦਾ ਹੋਈਆਂ ਔਰਤਾਂ ਵਿੱਚੋਂ ਜਿਨ੍ਹਾਂ ਨੇ 20 ਸਾਲ ਦੀ ਉਮਰ ਤੋਂ ਪਹਿਲਾਂ ਹੀ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਸੀ ਉਨ੍ਹਾਂ ਦੀ ਉਮਰ ਹੋਰਨਾਂ ਔਰਤਾਂ ਨਾਲੋਂ ਦਸ ਸਾਲ ਘੱਟ ਗਈ। ਆਦਮੀਆਂ ਦੀ ਉਮਰ ਅੱਠ ਸਾਲ ਘੱਟ ਗਈ।

ਮੋਰੀਟਾਨਿਆ

ਇਸ ਦੇਸ਼ ਦੀ ਸਰਕਾਰ ਨੇ ਪੋਲੀਥੀਨ ਲਿਫ਼ਾਫ਼ੇ ਬਾਹਰੋਂ ਮੰਗਵਾਉਣੇ, ਬਣਾਉਣੇ ਅਤੇ ਇਨ੍ਹਾਂ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਹੈ ਕਿਉਂਕਿ ਸਮੁੰਦਰੀ ਜੀਵ-ਜੰਤੂ ਅਤੇ ਜਾਨਵਰ ਇਨ੍ਹਾਂ ਨੂੰ ਨਿਗਲ਼ ਕੇ ਮਰ ਸਕਦੇ ਹਨ। ਸਰਕਾਰ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ ਅਜਿਹੇ ਲਿਫ਼ਾਫ਼ੇ ਵਰਤਣ ਜਿਨ੍ਹਾਂ ਨਾਲ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਦੁਨੀਆਂ

ਸਾਲ 1980 ਤੋਂ ਲੈ ਕੇ ਅੱਜ ਤਕ ਬੀਮਾ ਕੰਪਨੀਆਂ ਨੂੰ ਮਹਿੰਗਾਈ ਕਾਰਨ ਹਰ 10 ਸਾਲਾਂ ਬਾਅਦ ਦੁਗਣਾ ਘਾਟਾ ਪੈ ਰਿਹਾ ਹੈ। ਕਿਉਂ? ਕਿਉਂਕਿ ਜਿਨ੍ਹਾਂ ਲੋਕਾਂ ਨੂੰ ਮੌਸਮ ਕਾਰਨ ਤਬਾਹੀ ਸਹਿਣੀ ਪਈ, ਬੀਮਾ ਕੰਪਨੀਆਂ ਨੂੰ ਉਨ੍ਹਾਂ ਲੋਕਾਂ ਨੂੰ ਮੁਆਵਜ਼ੇ ਵਜੋਂ ਲਗਭਗ ਹਰ ਸਾਲ 50 ਅਰਬ ਅਮਰੀਕੀ ਡਾਲਰ ਦੇਣੇ ਪਏ। (g14 03-E)