“ਜਾਗਦੇ ਰਹੋ”
“ਜਾਗਦੇ ਰਹੋ”
“ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।”—ਮੱਤੀ 24:42.
1. ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਨ ਵਾਲੇ ਸੇਵਕ ਆਪਣੀ ਸਮਰਪਿਤ ਸੇਵਾ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ? ਮਿਸਾਲ ਦਿਓ।
ਲੰਬੇ ਸਮੇਂ ਤੋਂ ਬਹੁਤ ਸਾਰੇ ਵਫ਼ਾਦਾਰ ਭੈਣ-ਭਰਾ ਯਹੋਵਾਹ ਦੀ ਸੇਵਾ ਕਰਦੇ ਆਏ ਹਨ। ਉਨ੍ਹਾਂ ਨੇ ਸੱਚਾਈ ਉਸ ਵੇਲੇ ਸਿੱਖੀ ਜਦੋਂ ਉਹ ਅਜੇ ਜਵਾਨ ਹੀ ਸਨ। ਇਕ ਭਾਰੇ ਮੁੱਲ ਦਾ ਮੋਤੀ ਲੱਭਣ ਵਾਲੇ ਵਪਾਰੀ ਵਾਂਗ ਜਿਸ ਨੇ ਇਸ ਨੂੰ ਖ਼ਰੀਦਣ ਲਈ ਆਪਣਾ ਸਭ ਕੁਝ ਵੇਚ ਦਿੱਤਾ ਸੀ, ਬਾਈਬਲ ਦੇ ਉਨ੍ਹਾਂ ਸਿੱਖਿਆਰਥੀਆਂ ਨੇ ਆਪਣੇ ਆਪ ਦਾ ਇਨਕਾਰ ਕੀਤਾ ਅਤੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸਮਰਪਿਤ ਕੀਤੀਆਂ ਹਨ। (ਮੱਤੀ 13:45, 46; ਮਰਕੁਸ 8:34) ਧਰਤੀ ਲਈ ਪਰਮੇਸ਼ੁਰ ਦੇ ਉਦੇਸ਼ ਦੇ ਪੂਰੇ ਹੋਣ ਵਿਚ ਉਨ੍ਹਾਂ ਨੂੰ ਆਪਣੇ ਅੰਦਾਜ਼ੇ ਤੋਂ ਜ਼ਿਆਦਾ ਇੰਤਜ਼ਾਰ ਕਰਨਾ ਪਿਆ ਹੈ। ਉਹ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ! ਉਹ ਭਰਾ ਏ. ਐੱਚ. ਮੈਕਮਿਲਨ ਨਾਲ ਸਹਿਮਤ ਹਨ ਜਿਸ ਨੇ ਲਗਭਗ 60 ਸਾਲਾਂ ਲਈ ਲਗਨ ਨਾਲ ਸੇਵਾ ਕਰਨ ਤੋਂ ਬਾਅਦ ਕਿਹਾ: “ਮੈਂ ਆਪਣੀ ਨਿਹਚਾ ਨੂੰ ਕਾਇਮ ਰੱਖਣ ਵਿਚ ਪਹਿਲਾਂ ਨਾਲੋਂ ਅੱਜ ਕਿਤੇ ਜ਼ਿਆਦਾ ਦ੍ਰਿੜ੍ਹ ਹਾਂ। ਹੁਣ ਮੇਰੀ ਜ਼ਿੰਦਗੀ ਵਿਚ ਮਕਸਦ ਹੈ। ਅਤੇ ਬਿਨਾਂ ਕਿਸੇ ਡਰ ਤੋਂ ਮੈਂ ਹਾਲੇ ਵੀ ਇਸੇ [ਨਿਹਚਾ] ਕਰਕੇ ਭਵਿੱਖ ਦਾ ਸਾਮ੍ਹਣਾ ਕਰ ਸਕਦਾ ਹਾਂ।”
2. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਸਮੇਂ-ਸਿਰ ਸਲਾਹ ਦਿੱਤੀ ਸੀ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਵੱਲ ਧਿਆਨ ਦੇਵਾਂਗੇ?
2 ਤੁਹਾਡੇ ਬਾਰੇ ਕੀ? ਤੁਹਾਡੀ ਉਮਰ ਜੋ ਵੀ ਹੋਵੇ, ਯਿਸੂ ਦਿਆਂ ਸ਼ਬਦਾਂ ਵੱਲ ਧਿਆਨ ਦਿਓ: “ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।” (ਮੱਤੀ 24:42) ਇਸ ਸਾਦੇ ਜਿਹੇ ਵਾਕ ਵਿਚ ਇਕ ਗਹਿਰੀ ਸੱਚਾਈ ਪਾਈ ਜਾਂਦੀ ਹੈ। ਸਾਨੂੰ ਨਹੀਂ ਪਤਾ ਕਿ ਪ੍ਰਭੂ ਇਸ ਦੁਸ਼ਟ ਰੀਤੀ ਦਾ ਨਿਆਉਂ ਕਰਨ ਲਈ ਕਿਹੜੇ ਦਿਨ ਆਵੇਗਾ ਅਤੇ ਸਾਡੇ ਲਈ ਇਹ ਜਾਣਨਾ ਜ਼ਰੂਰੀ ਵੀ ਨਹੀਂ ਹੈ। ਸਗੋਂ ਸਾਨੂੰ ਇਸ ਤਰ੍ਹਾਂ ਜੀਉਣਾ ਚਾਹੀਦਾ ਹੈ ਕਿ ਜਦੋਂ ਵੀ ਪ੍ਰਭੂ ਆਵੇ ਤਾਂ ਸਾਨੂੰ ਪਛਤਾਉਣਾ ਨਾ ਪਵੇ। ਇਸ ਦੇ ਸੰਬੰਧ ਵਿਚ, ਸਾਨੂੰ ਬਾਈਬਲ ਵਿਚ ਕਿਹੜੀਆਂ ਮਿਸਾਲਾਂ ਮਿਲਦੀਆਂ ਹਨ ਜੋ ਸਾਨੂੰ ਜਾਗਦੇ ਜਾਂ ਸੁਚੇਤ ਰਹਿਣ ਵਿਚ ਮਦਦ ਦਿੰਦੀਆਂ ਹਨ? ਯਿਸੂ ਨੇ ਇਸ ਜ਼ਰੂਰਤ ਨੂੰ ਕਿਸ ਤਰ੍ਹਾਂ ਸਮਝਾਇਆ ਸੀ? ਅਤੇ ਅੱਜ ਸਾਡੇ ਕੋਲ ਕਿਹੜੇ ਸਬੂਤ ਹਨ ਜੋ ਸਾਬਤ ਕਰਦੇ ਹਨ ਕਿ ਅਸੀਂ ਇਸ ਅਧਰਮੀ ਸੰਸਾਰ ਦੇ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ?
ਚੇਤਾਵਨੀ ਭਰੀ ਮਿਸਾਲ
3. ਅੱਜ-ਕੱਲ੍ਹ ਦੇ ਕਈ ਲੋਕ ਨੂਹ ਦੇ ਜ਼ਮਾਨੇ ਦਿਆਂ ਲੋਕਾਂ ਵਰਗੇ ਕਿਸ ਤਰ੍ਹਾਂ ਹਨ?
3 ਕਈ ਤਰੀਕਿਆਂ ਵਿਚ ਅੱਜ-ਕੱਲ੍ਹ ਦੇ ਲੋਕ ਉਨ੍ਹਾਂ ਆਦਮੀਆਂ-ਔਰਤਾਂ ਵਰਗੇ ਹਨ ਜੋ ਨੂਹ ਦੇ ਜ਼ਮਾਨੇ ਵਿਚ ਰਹਿੰਦੇ ਸਨ। ਉਸ ਵੇਲੇ ਧਰਤੀ ਹਿੰਸਾ ਨਾਲ ਭਰੀ ਹੋਈ ਸੀ ਅਤੇ ਇਨਸਾਨ ਦੀ ਹਰ ਸੋਚ “ਸਾਰਾ ਦਿਨ ਬੁਰੀ ਹੀ ਰਹਿੰਦੀ” ਸੀ। (ਉਤਪਤ 6:5) ਉਨ੍ਹਾਂ ਵਿੱਚੋਂ ਜ਼ਿਆਦਾ ਲੋਕ ਰੋਜ਼ ਦਿਆਂ ਕੰਮਾਂ ਵਿਚ ਰੁੱਝੇ ਹੋਏ ਸਨ। ਪਰ, ਜਲ-ਪਰਲੋ ਲਿਆਉਣ ਤੋਂ ਪਹਿਲਾਂ ਯਹੋਵਾਹ ਨੇ ਉਨ੍ਹਾਂ ਨੂੰ ਤੋਬਾ ਕਰਨ ਦਾ ਮੌਕਾ ਦਿੱਤਾ। ਉਸ ਨੇ ਨੂਹ ਨੂੰ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਅਤੇ ਨੂਹ ਨੇ ਉਹ ਹੁਕਮ ਮੰਨਿਆ—ਉਸ ਨੇ ‘ਧਰਮ ਦੇ ਪ੍ਰਚਾਰਕ’ ਵਜੋਂ ਸ਼ਾਇਦ 40 ਜਾਂ 50 ਸਾਲਾਂ ਤਕ, ਜਾਂ ਇਸ ਤੋਂ ਵੀ ਜ਼ਿਆਦਾ ਸਾਲਾਂ ਲਈ, ਸੇਵਾ ਕੀਤੀ। (2 ਪਤਰਸ 2:5) ਲੇਕਿਨ, ਲੋਕਾਂ ਨੇ ਨੂਹ ਦੇ ਚੇਤਾਵਨੀ ਭਰੇ ਸੰਦੇਸ਼ ਨੂੰ ਨਹੀਂ ਸੁਣਿਆ, ਯਾਨੀ ਉਹ ਜਾਗਦੇ ਨਹੀਂ ਰਹੇ ਸਨ। ਇਸ ਲਈ, ਅਖ਼ੀਰ ਵਿਚ ਸਿਰਫ਼ ਨੂਹ ਅਤੇ ਉਸ ਦਾ ਪਰਿਵਾਰ ਹੀ ਯਹੋਵਾਹ ਦੀ ਸਜ਼ਾ ਤੋਂ ਬਚਿਆ।—ਮੱਤੀ 24:37-39.
4. ਨੂਹ ਦੀ ਸੇਵਕਾਈ ਕਿਸ ਤਰੀਕੇ ਵਿਚ ਸਫ਼ਲ ਸੀ, ਅਤੇ ਇਹ ਕਿਉਂ ਕਿਹਾ ਜਾ ਸਕਦਾ ਹੈ ਕਿਤੁਹਾਡਾ ਪ੍ਰਚਾਰ ਦਾ ਕੰਮ ਵੀ ਸਫ਼ਲ ਹੈ?
4 ਕੀ ਨੂਹ ਦਾ ਪ੍ਰਚਾਰ ਸਫ਼ਲ ਰਿਹਾ ਸੀ? ਸੁਣਨ ਵਾਲਿਆਂ ਦੀ ਥੋੜ੍ਹੀ ਗਿਣਤੀ ਤੋਂ ਅੰਦਾਜ਼ਾ ਨਾ ਲਾਓ। ਭਾਵੇਂ ਕਿ ਉਸ ਨੂੰ ਸੁਣਨ ਵਾਲੇ ਬਹੁਤ ਘੱਟ ਸਨ, ਫਿਰ ਵੀ ਨੂਹ ਦੇ ਪ੍ਰਚਾਰ ਨੇ ਆਪਣਾ ਮਕਸਦ ਪੂਰਾ ਕੀਤਾ। ਕਿਉਂ? ਕਿਉਂਕਿ ਇਸ ਨੇ ਲੋਕਾਂ ਨੂੰ ਇਹ ਚੁਣਨ ਦਾ ਚੰਗਾ ਮੌਕਾ ਦਿੱਤਾ ਕਿ ਉਹ ਯਹੋਵਾਹ ਦੀ ਸੇਵਾ ਕਰਨਗੇ ਜਾਂ ਨਹੀਂ। ਉਸ ਖੇਤਰ ਬਾਰੇ ਕੀ ਜਿੱਥੇ ਤੁਸੀਂ ਪ੍ਰਚਾਰ ਕਰਦੇ ਹੋ? ਭਾਵੇਂ ਕਿ ਥੋੜ੍ਹੇ ਹੀ ਲੋਕ ਸੰਦੇਸ਼ ਨੂੰ ਸੁਣਦੇ ਹੋਣ ਫਿਰ ਵੀ ਤੁਸੀਂ ਬਹੁਤ ਸਫ਼ਲ ਹੋ ਰਹੇ ਹੋ। ਕਿਉਂ? ਕਿਉਂਕਿ ਪ੍ਰਚਾਰ ਕਰਨ ਦੁਆਰਾ ਤੁਸੀਂ ਪਰਮੇਸ਼ੁਰ ਵੱਲੋਂ ਚੇਤਾਵਨੀ ਸੁਣਾ ਰਹੇ ਹੋ, ਅਤੇ ਇਸ ਤਰ੍ਹਾਂ ਤੁਸੀਂ ਉਸ ਹੁਕਮ ਨੂੰ ਪੂਰਾ ਕਰ ਰਹੇ ਹੋ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਦਿੱਤਾ ਸੀ।—ਮੱਤੀ 24:14; 28:19, 20.
ਪਰਮੇਸ਼ੁਰ ਦੇ ਨਬੀ ਰੱਦ ਕੀਤੇ ਗਏ ਸਨ
5. (ੳ) ਹਬੱਕੂਕ ਦੇ ਜ਼ਮਾਨੇ ਵਿਚ ਯਹੂਦਾਹ ਵਿਚ ਕਿਸ ਤਰ੍ਹਾਂ ਦੇ ਹਾਲਾਤ ਫੈਲੇ ਹੋਏ ਸਨ, ਅਤੇ ਲੋਕਾਂ ਦਾ ਭਵਿੱਖ ਦੇ ਸੰਦੇਸ਼ ਪ੍ਰਤੀ ਕੀ ਰਵੱਈਆ ਸੀ? (ਅ) ਯਹੂਦਾਹ ਦੇ ਲੋਕਾਂ ਨੇ ਯਹੋਵਾਹ ਦੇ ਨਬੀਆਂ ਲਈ ਕਿਸ ਤਰ੍ਹਾਂ ਵਿਰੋਧਤਾ ਦਿਖਾਈ ਸੀ?
5 ਜਲ-ਪਰਲੋ ਤੋਂ ਕਈ ਸਦੀਆਂ ਬਾਅਦ, ਯਹੂਦਾਹ ਦੇ ਰਾਜ ਵਿਚ ਹਾਲਾਤ ਬਹੁਤ ਵਿਗੜ ਗਏ ਸਨ। ਮੂਰਤੀ-ਪੂਜਾ, ਬੇਇਨਸਾਫ਼ੀ, ਜ਼ੁਲਮ, ਅਤੇ ਕਤਲ ਆਮ ਗੱਲਾਂ ਬਣ ਗਈਆਂ ਸਨ। ਯਹੋਵਾਹ ਨੇ ਲੋਕਾਂ ਨੂੰ ਇਹ ਚੇਤਾਵਨੀ ਦੇਣ ਲਈ ਹਬੱਕੂਕ ਨੂੰ ਭੇਜਿਆ ਕਿ ਜੇ ਉਹ ਤੋਬਾ ਨਾ ਕਰਨਗੇ ਤਾਂ ਕਸਦੀਆਂ, ਯਾਨੀ ਬਾਬਲੀਆਂ ਦੇ ਹੱਥੀਂ ਉਨ੍ਹਾਂ ਉੱਤੇ ਬਿਪਤਾ ਆਵੇਗੀ। (ਹਬੱਕੂਕ 1:5-7) ਪਰ ਲੋਕਾਂ ਨੇ ਨਹੀਂ ਸੁਣਿਆ। ਉਨ੍ਹਾਂ ਨੇ ਸ਼ਾਇਦ ਸੋਚਿਆ, ‘ਲੈ ਤਾਂ, ਕੁਝ ਸੌ ਸਾਲ ਪਹਿਲਾਂ ਯਸਾਯਾਹ ਨਬੀ ਨੇ ਵੀ ਇਸੇ ਤਰ੍ਹਾਂ ਦੀ ਚੇਤਾਵਨੀ ਦਿੱਤੀ ਸੀ, ਪਰ ਹਾਲੇ ਤਕ ਤਾਂ ਕੁਝ ਨਹੀਂ ਹੋਇਆ!’ (ਯਸਾਯਾਹ 39:6, 7) ਯਹੂਦਾਹ ਦੇ ਕਈ ਅਧਿਕਾਰੀਆਂ ਨੇ ਸਿਰਫ਼ ਸੰਦੇਸ਼ ਨੂੰ ਹੀ ਨਹੀਂ ਰੱਦ ਕੀਤਾ ਪਰ ਨਬੀਆਂ ਦਾ ਵੀ ਵਿਰੋਧ ਕੀਤਾ ਸੀ। ਇਕ ਮੌਕੇ ਤੇ ਉਨ੍ਹਾਂ ਨੇ ਯਿਰਮਿਯਾਹ ਨਬੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਅਤੇ ਜੇ ਅਹੀਕਾਮ ਨੇ ਦਖ਼ਲ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਉਹ ਯਿਰਮਿਯਾਹ ਨੂੰ ਮਾਰ ਹੀ ਸੁੱਟਦੇ। ਪਰਮੇਸ਼ੁਰ ਦੁਆਰਾ ਪ੍ਰੇਰਿਤ ਇਕ ਹੋਰ ਸੰਦੇਸ਼ ਨੂੰ ਸੁਣ ਕੇ ਰਾਜਾ ਯਹੋਯਾਕੀਮ ਗੁੱਸੇ ਨਾਲ ਭੜਕ ਉੱਠਿਆ ਅਤੇ ਉਸ ਨੇ ਖ਼ੁਦ ਊਰੀਯਾਹ ਨਬੀ ਨੂੰ ਜਾਨੋਂ ਮਾਰ ਦਿੱਤਾ।—ਯਿਰਮਿਯਾਹ 26:21-24.
6. ਯਹੋਵਾਹ ਨੇ ਹਬੱਕੂਕ ਦੀ ਨਿਹਚਾ ਕਿਸ ਤਰ੍ਹਾਂ ਵਧਾਈ ਸੀ?
6 ਪਰਮੇਸ਼ੁਰ ਨੇ ਯਿਰਮਿਯਾਹ ਨੂੰ ਇਹ ਦੱਸਣ ਲਈ ਪ੍ਰੇਰਿਤ ਕੀਤਾ ਕਿ ਯਹੂਦਾਹ 70 ਸਾਲਾਂ ਲਈ ਵਿਰਾਨ ਹੋਵੇਗਾ। ਯਿਰਮਿਯਾਹ ਦੇ ਇਸ ਸੰਦੇਸ਼ ਵਾਂਗ, ਹਬੱਕੂਕ ਦਾ ਸੰਦੇਸ਼ ਵੀ ਜ਼ੋਰਦਾਰ ਸੀ ਅਤੇ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ। (ਯਿਰਮਿਯਾਹ 25:8-11) ਇਸ ਲਈ, ਅਸੀਂ ਹਬੱਕੂਕ ਦੇ ਦੁੱਖ ਨੂੰ ਸਮਝ ਸਕਦੇ ਹਾਂ ਜਦੋਂ ਉਸ ਨੇ ਕਿਹਾ “ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ, ਅਤੇ ਤੂੰ ਨਾ ਸੁਣੇਂਗਾ? ਯਾ ਮੈਂ ਤੇਰੇ ਅੱਗੇ ‘ਜ਼ੁਲਮ’ ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ?” (ਹਬੱਕੂਕ 1:2) ਯਹੋਵਾਹ ਨੇ ਕਿਰਪਾ ਦਿਖਾਈ ਅਤੇ ਨਿਹਚਾ ਵਧਾਉਣ ਵਾਲੇ ਇਨ੍ਹਾਂ ਸ਼ਬਦਾਂ ਨਾਲ ਹਬੱਕੂਕ ਨੂੰ ਜਵਾਬ ਦਿੱਤਾ: “ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਉਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3) ਤਾਂ ਫਿਰ, ਬੇਇਨਸਾਫ਼ੀ ਅਤੇ ਜ਼ੁਲਮ ਨੂੰ ਖ਼ਤਮ ਕਰਨ ਲਈ ਯਹੋਵਾਹ ਨੇ ਇਕ ‘ਸਮਾਂ ਠਹਿਰਾਇਆ ਹੋਇਆ’ ਸੀ। ਜੇਕਰ ਹਬੱਕੂਕ ਨੂੰ ਲੱਗਦਾ ਸੀ ਕਿ ਬਹੁਤ ਚਿਰ ਲੱਗ ਰਿਹਾ ਹੈ, ਤਾਂ ਵੀ ਉਸ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਸੀ ਅਤੇ ਨਾ ਹੀ ਆਪਣੀ ਸੇਵਕਾਈ ਵਿਚ ਢਿੱਲੇ ਪੈਣਾ ਚਾਹੀਦਾ ਸੀ। ਇਸ ਦੀ ਬਜਾਇ, ਉਸ ਨੂੰ ‘ਉਹ ਦੀ ਉਡੀਕ ਕਰਨੀ’ ਚਾਹੀਦੀ ਸੀ ਅਤੇ ਯਹੋਵਾਹ ਤੇ ਭਰੋਸਾ ਰੱਖਣਾ ਚਾਹੀਦਾ ਸੀ ਕਿਉਂਕਿ ਯਹੋਵਾਹ ਦਾ ਦਿਨ ਚਿਰ ਨਾ ਲਾਵੇਗਾ!
7. ਪਹਿਲੀ ਸਦੀ ਸਾ.ਯੁ. ਵਿਚ ਯਰੂਸ਼ਲਮ ਦੁਬਾਰਾ ਨਾਸ਼ ਦੇ ਯੋਗ ਕਿਉਂ ਠਹਿਰਾਇਆ ਗਿਆ ਸੀ?
7 ਹਬੱਕੂਕ ਨਾਲ ਯਹੋਵਾਹ ਦੀ ਗੱਲਬਾਤ ਤੋਂ ਵੀਹ ਕੁ ਸਾਲ ਬਾਅਦ ਯਹੂਦਾਹ ਦੀ ਰਾਜਧਾਨੀ, ਯਰੂਸ਼ਲਮ, ਨਾਸ਼ ਕੀਤੀ ਗਈ ਸੀ। ਬਾਅਦ ਵਿਚ ਉਸ ਨੂੰ ਮੁੜ ਕੇ ਉਸਾਰਿਆ ਗਿਆ ਅਤੇ ਜਿਨ੍ਹਾਂ ਗ਼ਲਤ ਕੰਮਾਂ ਕਰਕੇ ਹਬੱਕੂਕ ਇੰਨਾ ਦੁਖੀ ਹੋਇਆ ਸੀ, ਉਨ੍ਹਾਂ ਨੂੰ ਠੀਕ ਕੀਤਾ ਗਿਆ। ਪਰੰਤੂ ਪਹਿਲੀ ਸਦੀ ਸਾ.ਯੁ. ਵਿਚ, ਯਰੂਸ਼ਲਮ ਸ਼ਹਿਰ ਦੇ ਵਾਸੀਆਂ ਦੀ ਬੇਵਫ਼ਾਈ ਕਰਕੇ ਇਸ ਨੂੰ ਇਕ ਵਾਰ ਫਿਰ ਨਾਸ਼ ਦੇ ਯੋਗ ਠਹਿਰਾਇਆ ਗਿਆ ਸੀ। ਪਰ ਯਹੋਵਾਹ ਨੇ ਦਇਆ ਨਾਲ ਨੇਕਦਿਲ ਲੋਕਾਂ ਦੇ ਬਚਾਅ ਲਈ ਪ੍ਰਬੰਧ ਕੀਤਾ। ਇਸ ਵਾਰ ਉਸ ਨੇ ਆਪਣਾ ਸੰਦੇਸ਼ ਸੁਣਾਉਣ ਲਈ ਆਪਣੇ ਸਭ ਤੋਂ ਵੱਡੇ ਨਬੀ, ਯਾਨੀ ਯਿਸੂ ਮਸੀਹ ਨੂੰ ਇਸਤੇਮਾਲ ਕੀਤਾ। ਯਿਸੂ ਨੇ 33 ਸਾ.ਯੁ. ਵਿਚ ਆਪਣੇ ਚੇਲਿਆਂ ਨੂੰ ਕਿਹਾ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ। ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ।”—ਲੂਕਾ 21:20, 21.
8. (ੳ) ਯਿਸੂ ਦੀ ਮੌਤ ਤੋਂ ਬਾਅਦ ਜਿਉਂ-ਜਿਉਂ ਸਮਾਂ ਬੀਤਦਾ ਗਿਆ ਕਈਆਂ ਮਸੀਹੀਆਂ ਨੇ ਸ਼ਾਇਦ ਕੀ ਕੀਤਾ ਸੀ? (ਅ) ਯਰੂਸ਼ਲਮ ਦੇ ਭਵਿੱਖ ਬਾਰੇ ਯਿਸੂ ਦੇ ਸ਼ਬਦ ਕਿਸ ਤਰ੍ਹਾਂ ਪੂਰੇ ਹੋਏ ਸਨ?
8 ਜਿਉਂ-ਜਿਉਂ ਸਾਲ ਬੀਤਦੇ ਗਏ, ਯਰੂਸ਼ਲਮ ਵਿਚ ਰਹਿਣ ਵਾਲੇ ਵਫ਼ਾਦਾਰ ਮਸੀਹੀਆਂ ਦੇ ਮਨਾਂ ਵਿਚ ਸ਼ਾਇਦ ਇਹ ਸਵਾਲ ਉੱਠਿਆ ਹੋਵੇ ਕਿ ਯਿਸੂ ਦੀ ਇਹ ਭਵਿੱਖਬਾਣੀ ਕਦੋਂ ਪੂਰੀ ਹੋਵੇਗੀ। ਆਖ਼ਰਕਾਰ, ਜ਼ਰਾ ਉਨ੍ਹਾਂ ਕੁਰਬਾਨੀਆਂ ਬਾਰੇ ਸੋਚੋ ਜੋ ਉਨ੍ਹਾਂ ਵਿੱਚੋਂ ਕਈਆਂ ਨੇ ਕੀਤੀਆਂ ਸੀ। ਸ਼ਾਇਦ ਉਨ੍ਹਾਂ ਨੇ ਰੂਹਾਨੀ ਤੌਰ ਤੇ ਜਾਗਦੇ ਰਹਿਣ ਦੇ ਆਪਣੇ ਪੱਕੇ ਇਰਾਦੇ ਕਾਰਨ ਵਪਾਰ ਦੇ ਕਈ ਵਧੀਆ ਮੌਕਿਆਂ ਨੂੰ ਠੁਕਰਾ ਦਿੱਤਾ ਸੀ। ਸਮੇਂ ਦੇ ਲੰਘਣ ਨਾਲ ਕੀ ਉਨ੍ਹਾਂ ਵਿੱਚੋਂ ਕੁਝ ਥੱਕ ਗਏ ਸਨ? ਕੀ ਉਨ੍ਹਾਂ ਨੇ ਇਹ ਸਿੱਟਾ ਕੱਢਿਆ ਕਿ ਉਹ ਆਪਣਾ ਸਮਾਂ ਬਰਬਾਦ ਕਰ ਰਹੇ ਸਨ, ਅਤੇ ਇਹ ਸੋਚਿਆ ਕਿ ਯਿਸੂ ਦੇ ਸ਼ਬਦ ਉਨ੍ਹਾਂ ਦੀ ਪੀੜ੍ਹੀ ਤੇ ਨਹੀਂ ਪਰ ਕਿਸੀ ਆਉਣ ਵਾਲੀ ਪੀੜ੍ਹੀ ਉੱਤੇ ਲਾਗੂ ਹੁੰਦੇ ਹਨ? ਯਿਸੂ ਦੀ ਭਵਿੱਖਬਾਣੀ 66 ਸਾ.ਯੁ. ਵਿਚ ਪੂਰੀ ਹੋਣ ਲੱਗ ਪਈ ਜਦ ਰੋਮੀ ਫ਼ੌਜਾਂ ਨੇ ਯਰੂਸ਼ਲਮ ਨੂੰ ਘੇਰ ਲਿਆ। ਜਿਹੜੇ ਲੋਕ ਜਾਗਦੇ ਜਾਂ ਸੁਚੇਤ ਰਹੇ ਉਨ੍ਹਾਂ ਨੇ ਇਸ ਨਿਸ਼ਾਨ ਨੂੰ ਪਛਾਣ ਲਿਆ ਅਤੇ ਉਹ ਸ਼ਹਿਰ ਛੱਡ ਕੇ ਭੱਜ ਗਏ। ਉਨ੍ਹਾਂ ਨੂੰ ਯਰੂਸ਼ਲਮ ਬਰਬਾਦ ਹੁੰਦਾ ਨਹੀਂ ਦੇਖਣਾ ਪਿਆ।
ਜਾਗਦੇ ਰਹਿਣ ਦੀ ਜ਼ਰੂਰਤ ਨੂੰ ਦਰਸਾਇਆ ਗਿਆ
9, 10. (ੳ) ਮਾਲਕ ਦੀ ਉਡੀਕ ਕਰਨ ਵਾਲਿਆਂ ਨੌਕਰਾਂ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਬਾਰੇ ਦੱਸੋ। (ਅ) ਨੌਕਰਾਂ ਲਈ ਮਾਲਕ ਦੀ ਉਡੀਕ ਕਰਨੀ ਕਿਉਂ ਔਖੀ ਹੋ ਸਕਦੀ ਸੀ? (ੲ) ਨੌਕਰਾਂ ਲਈ ਧੀਰਜ ਰੱਖਣਾ ਲਾਭਦਾਇਕ ਕਿਉਂ ਸੀ?
9 ਜਾਗਦੇ ਰਹਿਣ ਦੀ ਜ਼ਰੂਰਤ ਉੱਤੇ ਜ਼ੋਰ ਦਿੰਦੇ ਹੋਏ, ਯਿਸੂ ਨੇ ਆਪਣੇ ਚੇਲਿਆਂ ਦੀ ਤੁਲਨਾ ਉਨ੍ਹਾਂ ਨੌਕਰਾਂ ਨਾਲ ਕੀਤੀ ਜੋ ਆਪਣੇ ਮਾਲਕ ਦੀ ਵਿਆਹ ਤੋਂ ਵਾਪਸ ਆਉਣ ਦੀ ਉਡੀਕ ਕਰ ਰਹੇ ਸਨ। ਉਹ ਜਾਣਦੇ ਸੀ ਕਿ ਮਾਲਕ ਕਿਸ ਰਾਤ ਨੂੰ ਆਵੇਗਾ, ਪਰ ਉਹ ਇਹ ਨਹੀਂ ਜਾਣਦੇ ਸੀ ਕਿ ਉਹ ਕਿਸ ਘੜੀ ਆਵੇਗਾ। ਕੀ ਉਹ ਪਹਿਲੇ ਪਹਿਰ, ਦੂਜੇ ਪਹਿਰ, ਜਾਂ ਤੀਜੇ ਪਹਿਰ ਆਵੇਗਾ? ਉਹ ਨਹੀਂ ਜਾਣਦੇ ਸਨ। ਯਿਸੂ ਨੇ ਕਿਹਾ: “ਜੇ [ਮਾਲਕ] ਦੁਪਹਿਰ ਨੂੰ ਯਾ ਤੀਏ ਪਹਿਰ ਨੂੰ ਆਵੇ ਅਤੇ ਇਹੋ ਜਿਹਾ ਵੇਖੇ [ਯਾਨੀ, ਉਨ੍ਹਾਂ ਨੂੰ ਜਾਗਦੇ ਵੇਖੇ] ਤਾਂ ਓਹ ਨੌਕਰ ਧੰਨ ਹਨ।” (ਲੂਕਾ 12:35-38) ਇਨ੍ਹਾਂ ਨੌਕਰਾਂ ਦੀ ਬੇਕਰਾਰੀ ਬਾਰੇ ਜ਼ਰਾ ਸੋਚੋ! ਹਰ ਆਵਾਜ਼, ਹਰ ਹਿਲਦਾ-ਜੁਲਦਾ ਪਰਛਾਵਾਂ ਉਨ੍ਹਾਂ ਦੀ ਬੇਕਰਾਰੀ ਨੂੰ ਵਧਾਇਆ ਹੋਵੇਗਾ: ‘ਕਿਤੇ ਸਾਡਾ ਮਾਲਕ ਤਾਂ ਨਹੀਂ ਆ ਗਿਆ?’
10 ਉਦੋਂ ਕੀ ਜੇਕਰ ਮਾਲਕ ਰਾਤ ਦੇ ਦੂਜੇ ਪਹਿਰ ਦੌਰਾਨ ਆ ਜਾਵੇ, ਜੋ ਕਿ ਨੌਂ ਤੋਂ ਲੈ ਕੇ ਰਾਤ ਦੇ ਬਾਰਾਂ ਵਜੇ ਤਕ ਸੀ? ਕੀ ਸਾਰੇ ਨੌਕਰ, ਇੱਥੋਂ ਤਕ ਕਿ ਉਹ ਵੀ ਜਿਹੜੇ ਤੜਕੇ ਤੋਂ ਕੰਮ ਕਰਦੇ ਰਹੇ ਸਨ, ਉਸ ਦਾ ਸੁਆਗਤ ਕਰਨ ਲਈ ਤਿਆਰ ਹੋਣਗੇ? ਜਾਂ ਕੀ ਉਨ੍ਹਾਂ ਵਿੱਚੋਂ ਕਈ ਸੌਂ ਗਏ ਹੋਣਗੇ? ਉਦੋਂ ਕੀ ਜੇ ਮਾਲਕ ਰਾਤ ਦੇ ਤੀਜੇ ਪਹਿਰ ਦੌਰਾਨ ਆਵੇ, ਮਤਲਬ ਕਿ ਉਸ ਵੇਲੇ ਜੋ ਰਾਤ ਦੇ ਬਾਰਾਂ ਵਜੇ ਤੋਂ ਲੈ ਕੇ ਸਵੇਰ ਦੇ ਤਿੰਨ ਵਜੇ ਤਕ ਸੀ? ਕੀ ਕੁਝ ਨੌਕਰ ਹੌਸਲਾ ਹਾਰ ਗਏ ਹੋਣਗੇ, ਜਾਂ ਆਪਣੇ ਮਾਲਕ ਦੇ ਚਿਰ ਲਾਉਣ ਕਾਰਨ ਖਿੱਝ ਗਏ ਹੋਣਗੇ? * ਸਿਰਫ਼ ਉਹੀ ਨੌਕਰ ਧੰਨ ਕਹਾਏ ਜਾਣਗੇ ਜੋ ਮਾਲਕ ਦੇ ਆਉਣ ਤੇ ਜਾਗਦੇ ਹੋਣਗੇ। ਕਹਾਉਤਾਂ 13:12 ਦੇ ਸ਼ਬਦ ਉਨ੍ਹਾਂ ਉੱਤੇ ਸੱਚ-ਮੁੱਚ ਲਾਗੂ ਹੋਣਗੇ ਹਨ: “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਬਿਰਛ ਹੈ।”
11. ਜਾਗਦੇ ਜਾਂ ਸੁਚੇਤ ਰਹਿਣ ਵਿਚ ਪ੍ਰਾਰਥਨਾ ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ?
11 ਇਸ ਜਾਪਦੇ ਚਿਰ ਦੌਰਾਨ, ਰੂਹਾਨੀ ਤੌਰ ਤੇ ਜਾਗਦੇ ਰਹਿਣ ਵਿਚ ਯਿਸੂ ਦੇ ਚੇਲਿਆਂ ਦੀ ਕੀ ਮਦਦ ਕਰ ਸਕਦਾ ਹੈ? ਆਪਣੀ ਗਿਰਫ਼ਤਾਰੀ ਤੋਂ ਕੁਝ ਸਮੇਂ ਪਹਿਲਾਂ ਗਥਸਮਨੀ ਦੇ ਬਾਗ਼ ਮੱਤੀ 26:41) ਕਈ ਸਾਲ ਬਾਅਦ, ਪਤਰਸ, ਜੋ ਉਸ ਮੌਕੇ ਤੇ ਹਾਜ਼ਰ ਸੀ, ਨੇ ਆਪਣੇ ਸੰਗੀ ਮਸੀਹੀਆਂ ਨੂੰ ਵੀ ਇਸੇ ਤਰ੍ਹਾਂ ਦੀ ਸਲਾਹ ਦਿੱਤੀ। ਉਸ ਨੇ ਲਿਖਿਆ: “ਪਰ ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਲਈ ਸੁਚੇਤ ਰਹੋ।” (1 ਪਤਰਸ 4:7) ਇਹ ਗੱਲ ਸਾਫ਼ ਹੈ ਕਿ ਦਿਲੋਂ ਪ੍ਰਾਰਥਨਾ ਕਰਨੀ ਸਾਡੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ। ਜੀ ਹਾਂ, ਸੁਚੇਤ ਰਹਿਣ ਵਾਸਤੇ ਸਾਨੂੰ ਲਗਾਤਾਰ ਯਹੋਵਾਹ ਤੋਂ ਬੇਨਤੀ ਕਰਨੀ ਚਾਹੀਦੀ ਹੈ।—ਰੋਮੀਆਂ 12:12; 1 ਥੱਸਲੁਨੀਕੀਆਂ 5:17.
ਵਿਚ ਯਿਸੂ ਨੇ ਆਪਣੇ ਤਿੰਨ ਰਸੂਲਾਂ ਨੂੰ ਦੱਸਿਆ: “ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ।” (12. ਫ਼ਜ਼ੂਲ ਅੰਦਾਜ਼ੇ ਲਗਾਉਣ ਅਤੇ ਉਡੀਕ ਕਰਨ ਵਿਚ ਕੀ ਫ਼ਰਕ ਹੈ?
12 ਧਿਆਨ ਦਿਓ ਕਿ ਪਤਰਸ ਨੇ ਇਹ ਵੀ ਕਿਹਾ ਸੀ: “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ।” ਕਿੰਨਾ ਕੁ ਨੇੜੇ? ਮਨੁੱਖਾਂ ਲਈ ਉਸ ਦਿਨ ਅਤੇ ਘੜੀ ਬਾਰੇ ਠੀਕ-ਠੀਕ ਪਤਾ ਕਰਨ ਦਾ ਕੋਈ ਤਰੀਕਾ ਨਹੀਂ ਹੈ। (ਮੱਤੀ 24:36) ਬਾਈਬਲ ਸਾਨੂੰ ਫ਼ਜ਼ੂਲ ਅੰਦਾਜ਼ੇ ਲਗਾਉਣ ਬਾਰੇ ਨਹੀਂ ਪਰ ਅੰਤ ਦੀ ਉਡੀਕ ਵਿਚ ਰਹਿਣ ਦਾ ਹੌਸਲਾ ਦਿੰਦੀ ਹੈ। ਅੰਦਾਜ਼ੇ ਲਗਾਉਣ ਅਤੇ ਉਡੀਕ ਕਰਨ ਵਿਚ ਬਹੁਤ ਫ਼ਰਕ ਹੈ। (2 ਤਿਮੋਥਿਉਸ 4:3, 4; ਤੀਤੁਸ 3:9 ਦੀ ਤੁਲਨਾ ਕਰੋ।) ਅੰਤ ਦੀ ਉਡੀਕ ਵਿਚ ਰਹਿਣ ਦਾ ਇਕ ਤਰੀਕਾ ਕੀ ਹੈ? ਉਸ ਸਬੂਤ ਵੱਲ ਪੂਰਾ ਧਿਆਨ ਦੇਣਾ ਜੋ ਸਾਬਤ ਕਰਦਾ ਹੈ ਕਿ ਅੰਤ ਨੇੜੇ ਹੈ। ਇਸ ਲਈ, ਆਓ ਆਪਾਂ ਛੇ ਸਬੂਤਾਂ ਵੱਲ ਦੇਖੀਏ ਜੋ ਦਿਖਾਉਂਦੇ ਹਨ ਕਿ ਅਸੀਂ ਇਸ ਅਧਰਮੀ ਸੰਸਾਰ ਦੇ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ।
ਵਿਸ਼ਵਾਸ ਦਿਲਾਉਣ ਵਾਲੇ ਛੇ ਸਬੂਤ
13. ਦੂਸਰੇ ਤਿਮੋਥਿਉਸ ਦੇ ਤੀਜੇ ਅਧਿਆਇ ਵਿਚ ਦਰਜ ਪੌਲੁਸ ਦੀ ਭਵਿੱਖਬਾਣੀ ਤੁਹਾਨੂੰ ਕਿਸ ਤਰ੍ਹਾਂ ਯਕੀਨ ਦਿਲਾਉਂਦੀ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ?
13ਪਹਿਲਾ ਸਬੂਤ ਇਹ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਬਾਰੇ ਪੌਲੁਸ ਰਸੂਲ ਦੀ ਭਵਿੱਖਬਾਣੀ ਦੀ ਪੂਰਤੀ ਸਾਫ਼-ਸਾਫ਼ ਦੇਖ ਸਕਦੇ ਹਾਂ। ਪੌਲੁਸ ਨੇ ਲਿਖਿਆ: “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ, ਤੂੰ ਇਨ੍ਹਾਂ ਤੋਂ ਵੀ ਪਰੇ ਰਹੁ। ਪਰ ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋਥਿਉਸ 3:1-5, 13) ਕੀ ਅਸੀਂ ਇਸ ਭਵਿੱਖਬਾਣੀ ਨੂੰ ਆਪਣੇ ਦਿਨਾਂ ਵਿਚ ਪੂਰੀ ਹੁੰਦੀ ਨਹੀਂ ਦੇਖਦੇ ਹਾਂ? ਸਿਰਫ਼ ਸੱਚਾਈ ਨੂੰ ਅੱਖੋਂ-ਓਹਲੇ ਕਰਨ ਵਾਲੇ ਹੀ ਇਸ ਦਾ ਇਨਕਾਰ ਕਰ ਸਕਦੇ ਹਨ! *
14. ਇਬਲੀਸ ਦੇ ਸੰਬੰਧ ਵਿਚ ਪਰਕਾਸ਼ ਦੀ ਪੋਥੀ 12:9 ਦੇ ਸ਼ਬਦ ਕਿਸ ਤਰ੍ਹਾਂ ਪੂਰੇ ਹੋ ਰਹੇ ਹਨ, ਅਤੇ ਬਹੁਤ ਜਲਦ ਉਸ ਨੂੰ ਕੀ ਹੋਵੇਗਾ?
14ਦੂਸਰਾ ਸਬੂਤ ਇਹ ਹੈ ਕਿ ਅਸੀਂ ਪਰਕਾਸ਼ ਦੀ ਪੋਥੀ 12:9 ਦੀ ਪੂਰਤੀ ਵਿਚ, ਸ਼ਤਾਨ ਅਤੇ ਉਸ ਦੇ ਦੂਤਾਂ ਦੇ ਧਰਤੀ ਉੱਤੇ ਸੁੱਟੇ ਜਾਣ ਦੇ ਅਸਰ ਦੇਖ ਸਕਦੇ ਹਾਂ। ਉੱਥੇ ਅਸੀਂ ਪੜ੍ਹਦੇ ਹਾਂ: “ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ।” ਇਸ ਦੇ ਨਤੀਜੇ ਵਜੋਂ ਧਰਤੀ ਉੱਤੇ ਮੁਸੀਬਤਾਂ-ਹੀ-ਮੁਸੀਬਤਾਂ ਆਈਆਂ ਹਨ। ਸੱਚ-ਮੁੱਚ, ਖ਼ਾਸ ਕਰਕੇ 1914 ਤੋਂ ਲੈ ਕੇ ਮਨੁੱਖਜਾਤੀ ਉੱਤੇ ਬਹੁਤ ਦੁੱਖ ਆਏ ਹਨ। ਪਰ ਪਰਕਾਸ਼ ਦੀ ਪੋਥੀ ਵਿਚ ਭਵਿੱਖਬਾਣੀ ਇਹ ਵੀ ਕਹਿੰਦੀ ਹੈ ਕਿ ਜਦੋਂ ਇਬਲੀਸ ਧਰਤੀ ਤੇ ਸੁੱਟਿਆ ਜਾਂਦਾ ਹੈ ਤਾਂ ਉਹ ਜਾਣਦਾ ਹੈ ‘ਭਈ ਉਸ ਦਾ ਸਮਾਂ ਥੋੜਾ ਹੀ ਰਹਿੰਦਾ ਹੈ।’ (ਪਰਕਾਸ਼ ਦੀ ਪੋਥੀ 12:12) ਇਸ ਸਮੇਂ ਦੌਰਾਨ ਸ਼ਤਾਨ ਮਸੀਹ ਦੇ ਮਸਹ ਕੀਤੇ ਹੋਏ ਚੇਲਿਆਂ ਨਾਲ ਯੁੱਧ ਕਰਦਾ ਹੈ। (ਪਰਕਾਸ਼ ਦੀ ਪੋਥੀ 12:17) ਅਸੀਂ ਆਪਣੇ ਸਮੇਂ ਵਿਚ ਉਸ ਦੇ ਹਮਲਿਆਂ ਦੇ ਅਸਰ ਜ਼ਰੂਰ ਦੇਖੇ ਹਨ। * ਲੇਕਿਨ, ਜਲਦੀ ਸ਼ਤਾਨ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ ਤਾਂਕਿ “ਉਹ ਕੌਮਾਂ ਨੂੰ ਫੇਰ ਨਾ ਭਰਮਾਵੇ।”—ਪਰਕਾਸ਼ ਦੀ ਪੋਥੀ 20:1-3.
15. ਪਰਕਾਸ਼ ਦੀ ਪੋਥੀ 17:9-11 ਕਿਸ ਤਰ੍ਹਾਂ ਸਾਬਤ ਕਰਦੀ ਹੈ ਕਿ ਅਸੀਂ ਅੰਤ ਦੇ ਸਮੇਂ ਵਿਚ ਜੀ ਰਹੇ ਹਾਂ?
15ਤੀਸਰਾ ਸਬੂਤ ਇਹ ਹੈ ਕਿ ਅਸੀਂ ਪਰਕਾਸ਼ ਦੀ ਪੋਥੀ 17:9-11 ਦੀ ਭਵਿੱਖਬਾਣੀ ਦੇ ਅੱਠਵੇਂ ਅਤੇ ਅਖ਼ੀਰਲੇ “ਰਾਜੇ” ਦੇ ਸਮੇਂ ਵਿਚ ਜੀ ਰਹੇ ਹਾਂ। ਇੱਥੇ ਯੂਹੰਨਾ ਰਸੂਲ ਸੱਤ ਰਾਜਿਆਂ ਦੀ ਗੱਲ ਕਰਦਾ ਹੈ ਜੋ ਸੱਤ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ—ਮਿਸਰੀ, ਅੱਸ਼ੂਰੀ, ਬਾਬਲੀ, ਮਾਦੀ-ਫ਼ਾਰਸੀ, ਯੂਨਾਨੀ, ਰੋਮੀ, ਅਤੇ ਐਂਗਲੋ-ਅਮਰੀਕੀ ਜੋ ਕਿ ਦੂਹਰੀ ਵਿਸ਼ਵ ਸ਼ਕਤੀ ਹੈ। ਉਹ ‘ਅੱਠਵਾਂ ਰਾਜਾ’ ਵੀ ਦੇਖਦਾ ਹੈ ਜੋ “ਉਨ੍ਹਾਂ ਸੱਤਾਂ ਵਿੱਚੋਂ ਹੈ।” ਇਹ ਅੱਠਵਾਂ ਰਾਜਾ, ਜਿਹੜਾ ਯੂਹੰਨਾ ਨੇ ਅੰਤ ਵਿਚ ਦੇਖਿਆ ਸੀ, ਸੰਯੁਕਤ ਰਾਸ਼ਟਰ-ਸੰਘ ਨੂੰ ਦਰਸਾਉਂਦਾ ਹੈ। ਯੂਹੰਨਾ ਕਹਿੰਦਾ ਹੈ ਕਿ ਇਹ ਅੱਠਵਾਂ ਰਾਜਾ “ਨਸ਼ਟ ਹੋ ਜਾਵੇਗਾ,” ਅਤੇ ਇਸ ਤੋਂ ਬਾਅਦ ਧਰਤੀ ਉੱਤੇ ਕਿਸੇ ਵੀ ਹੋਰ ਰਾਜੇ ਦਾ ਜ਼ਿਕਰ ਨਹੀਂ ਕੀਤਾ ਜਾਂਦਾ। *
16. ਨਬੂਕਦਨੱਸਰ ਦੇ ਸੁਪਨੇ ਦੀ ਮੂਰਤ ਦੀਆਂ ਪੂਰੀਆਂ ਹੋਈਆਂ ਗੱਲਾਂ ਕਿਸ ਤਰ੍ਹਾਂ ਸੰਕੇਤ ਕਰਦੀਆਂ ਹਨ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ?
16ਚੌਥਾ ਸਬੂਤ ਇਹ ਹੈ ਕਿ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜੋ ਨਬੂਕਦਨੱਸਰ ਦੇ ਸੁਪਨੇ ਦੀ ਮੂਰਤ ਦੇ ਪੈਰਾਂ ਦੁਆਰਾ ਦਰਸਾਇਆ ਗਿਆ ਹੈ। ਦਾਨੀਏਲ ਨਬੀ ਨੇ ਇਸ ਵੱਡੀ ਮੂਰਤ ਦੇ ਭੇਤ-ਭਰੇ ਸੁਪਨੇ ਦਾ ਅਰਥ ਸਮਝਾਇਆ ਸੀ। ਇਹ ਮੂਰਤ ਇਕ ਆਦਮੀ ਦੇ ਰੂਪ ਜਿਹੀ ਸੀ। (ਦਾਨੀਏਲ 2:36-43) ਮੂਰਤ ਦੇ ਚਾਰ ਧਾਤੀ ਹਿੱਸੇ ਵੱਖੋ-ਵੱਖਰੀਆਂ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ। ਸਿਰ ਬਾਬਲੀ ਸਾਮਰਾਜ ਨੂੰ ਅਤੇ ਪੈਰ ਤੇ ਪੈਰਾਂ ਦੀਆਂ ਉਂਗਲੀਆਂ ਅੱਜ ਰਾਜ ਕਰ ਰਹੀਆਂ ਸਰਕਾਰਾਂ ਨੂੰ ਦਰਸਾਉਂਦੇ ਹਨ। ਮੂਰਤ ਵਿਚ ਦਰਸਾਈਆਂ ਗਈਆਂ ਸਾਰੀਆਂ ਵਿਸ਼ਵ ਸ਼ਕਤੀਆਂ ਰਾਜ ਕਰ ਚੁੱਕੀਆਂ ਹਨ। ਅਸੀਂ ਹੁਣ ਉਸ ਸਮੇਂ ਵਿਚ ਜੀ ਰਹੇ ਹਾਂ ਜੋ ਸੁਪਨੇ ਵਿਚ ਦੇਖੀ ਗਈ ਮੂਰਤ ਦੇ ਪੈਰਾਂ ਦੁਆਰਾ ਦਰਸਾਇਆ ਗਿਆ ਹੈ। ਇਸ ਤੋਂ ਬਾਅਦ ਹੋਰ ਵਿਸ਼ਵ ਸ਼ਕਤੀਆਂ ਦੇ ਆਉਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। *
17. ਰਾਜ-ਪ੍ਰਚਾਰ ਦਾ ਸਾਡਾ ਕੰਮ ਕਿਸ ਤਰ੍ਹਾਂ ਹੋਰ ਸਬੂਤ ਦਿੰਦਾ ਹੈ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ?
17ਪੰਜਵਾਂ ਸਬੂਤ ਇਹ ਹੈ ਕਿ ਅਸੀਂ ਪ੍ਰਚਾਰ ਦਾ ਕੰਮ ਸੰਸਾਰ ਭਰ ਵਿਚ ਕੀਤਾ ਜਾ ਰਿਹਾ ਦੇਖਦੇ ਹਾਂ। ਯਿਸੂ ਨੇ ਕਿਹਾ ਸੀ ਕਿ ਇਸ ਰੀਤੀ ਦੇ ਅੰਤ ਤੋਂ ਪਹਿਲਾਂ ਇਹ ਕੀਤਾ ਜਾਵੇਗਾ। ਯਿਸੂ ਨੇ ਕਿਹਾ ਸੀ ਕਿ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਅੱਜ ਇਸ ਭਵਿੱਖਬਾਣੀ ਦੀ ਪੂਰਤੀ ਬਹੁਤ ਵੱਡੇ ਪੈਮਾਨੇ ਤੇ ਹੋ ਰਹੀ ਹੈ। ਇਹ ਸੱਚ ਹੈ ਕਿ ਹਾਲੇ ਵੀ ਅਜਿਹੇ ਖੇਤਰ ਹਨ ਜਿਨ੍ਹਾਂ ਵਿਚ ਪ੍ਰਚਾਰ ਨਹੀਂ ਕੀਤਾ ਗਿਆ ਹੈ, ਪਰ ਹੋ ਸਕਦਾ ਹੈ ਕਿ ਯਹੋਵਾਹ ਵੱਲੋਂ ਨਿਸ਼ਚਿਤ ਸਮੇਂ ਤੇ ਬਹੁਤ ਸਾਰਾ ਕੰਮ ਕਰਨ ਦਾ ਵੱਡਾ ਮੌਕਾ ਮਿਲੇਗਾ। (1 ਕੁਰਿੰਥੀਆਂ 16:9) ਫਿਰ ਵੀ, ਬਾਈਬਲ ਇਹ ਨਹੀਂ ਕਹਿੰਦੀ ਕਿ ਯਹੋਵਾਹ ਉਸ ਸਮੇਂ ਤਕ ਉਡੀਕ ਕਰੇਗਾ ਜਦ ਤਕ ਧਰਤੀ ਉੱਤੇ ਸਾਰਿਆਂ ਨੂੰ ਨਿੱਜੀ ਤੌਰ ਤੇ ਪ੍ਰਚਾਰ ਕੀਤਾ ਜਾਵੇ। ਇਸ ਦੀ ਬਜਾਇ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਉਦੋਂ ਤਕ ਕੀਤਾ ਜਾਵੇਗਾ ਜਦ ਤਕ ਯਹੋਵਾਹ ਚਾਹੁੰਦਾ ਹੈ। ਫਿਰ ਅੰਤ ਆਵੇਗਾ।—ਮੱਤੀ 10:23 ਦੀ ਤੁਲਨਾ ਕਰੋ।
18. ਕੁਝ ਮਸਹ ਕੀਤੇ ਹੋਏ ਭੈਣ-ਭਰਾ ਕਿੱਥੇ ਹੋਣਗੇ ਜਦੋਂ ਵੱਡੀ ਬਿਪਤਾ ਸ਼ੁਰੂ ਹੋਵੇਗੀ, ਅਤੇ ਇਹ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ?
18ਛੇਵਾਂ ਸਬੂਤ ਇਹ ਹੈ ਕਿ ਮਸੀਹ ਦੇ ਮਸਹ ਕੀਤੇ ਹੋਏ ਸੱਚੇ ਚੇਲਿਆਂ ਦੀ ਗਿਣਤੀ ਘੱਟ ਰਹੀ ਹੈ, ਪਰ ਜ਼ਾਹਰ ਹੈ ਕਿ ਉਨ੍ਹਾਂ ਵਿੱਚੋਂ ਕੁਝ ਉਦੋਂ ਵੀ ਧਰਤੀ ਉੱਤੇ ਹੋਣਗੇ ਜਦੋਂ ਵੱਡੀ ਬਿਪਤਾ ਸ਼ੁਰੂ ਹੋਵੇਗੀ। ਬਕੀਏ ਦੇ ਕਾਫ਼ੀ ਭੈਣ-ਭਰਾ ਹੁਣ ਬਹੁਤ ਸਿਆਣੇ ਹਨ ਅਤੇ ਸਾਲਾਂ ਦੇ ਦੌਰਾਨ ਉਨ੍ਹਾਂ ਦੀ ਗਿਣਤੀ ਘੱਟਦੀ ਆਈ ਹੈ। ਲੇਕਿਨ ਵੱਡੀ ਬਿਪਤਾ ਵੱਲ ਸੰਕੇਤ ਕਰਦੇ ਹੋਏ ਯਿਸੂ ਕਹਿੰਦਾ ਹੈ: “ਜੇ ਓਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਓਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ।” (ਮੱਤੀ 24:21, 22) ਤਾਂ ਫਿਰ, ਗੱਲ ਸਾਫ਼ ਹੈ ਕਿ ਜਦੋਂ ਵੱਡੀ ਬਿਪਤਾ ਸ਼ੁਰੂ ਹੋਵੇਗੀ, ਉਦੋਂ “ਚੁਣਿਆਂ ਹੋਇਆਂ” ਵਿੱਚੋਂ, ਯਾਨੀ ਮਸਹ ਕੀਤੇ ਹੋਇਆਂ ਵਿੱਚੋਂ ਕੁਝ ਭੈਣ-ਭਰਾ ਹਾਲੇ ਵੀ ਧਰਤੀ ਤੇ ਹੋਣਗੇ। *
ਭਵਿੱਖ ਵਿਚ ਕੀ ਹੈ?
19, 20. ਅੱਗੇ ਨਾਲੋਂ ਸੁਚੇਤ ਅਤੇ ਜਾਗਦੇ ਰਹਿਣ ਦੀ ਹੁਣ ਸਾਨੂੰ ਜ਼ਿਆਦਾ ਜ਼ਰੂਰਤ ਕਿਉਂ ਹੈ?
19 ਭਵਿੱਖ ਵਿਚ ਸਾਡੇ ਲਈ ਕੀ ਹੈ? ਆਉਣ ਵਾਲੇ ਸਮੇਂ ਵਿਚ ਅਨੋਖੀਆਂ ਘਟਨਾਵਾਂ ਹੋਣ ਵਾਲੀਆਂ ਹਨ! ਪੌਲੁਸ ਨੇ ਚੇਤਾਵਨੀ ਦਿੱਤੀ ਕਿ “ਪ੍ਰਭੁ [ਯਹੋਵਾਹ] ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ।” ਅਜਿਹੇ ਵਿਅਕਤੀਆਂ ਵੱਲ ਸੰਕੇਤ ਕਰਦੇ ਹੋਏ ਜੋ ਆਪਣੇ ਆਪ ਨੂੰ ਬਹੁਤ ਚੁਸਤ ਸਮਝਦੇ 1 ਥੱਸਲੁਨੀਕੀਆਂ 5:2, 3, 6) ਸੱਚ-ਮੁੱਚ, ਜਿਹੜੇ ਲੋਕ ਅਮਨ-ਚੈਨ ਅਤੇ ਸੁਖ-ਸ਼ਾਂਤੀ ਲਈ ਮਨੁੱਖੀ ਸੰਸਥਾਵਾਂ ਉੱਤੇ ਭਰੋਸਾ ਰੱਖ ਰਹੇ ਹਨ ਉਹ ਅਸਲੀਅਤ ਤੋਂ ਮੂੰਹ ਮੋੜ ਰਹੇ ਹਨ। ਅਜਿਹੇ ਵਿਅਕਤੀ ਮਾਨੋ ਗਹਿਰੀ ਨੀਂਦ ਵਿਚ ਸੁੱਤੇ ਪਏ ਹਨ!
ਹਨ, ਉਹ ਕਹਿੰਦਾ ਹੈ: “ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ . . . ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ।” ਇਸ ਲਈ ਪੌਲੁਸ ਆਪਣੇ ਪਾਠਕਾਂ ਨੂੰ ਹੌਸਲਾ ਦਿੰਦਾ ਹੈ ਕਿ “ਅਸੀਂ ਹੋਰਨਾਂ ਵਾਂਙੁ ਨਾ ਸਵੀਏਂ ਸਗੋਂ ਜਾਗਦੇ ਰਹੀਏ ਅਰ ਸੁਚੇਤ ਰਹੀਏ।” (20 ਇਸ ਰੀਤੀ-ਵਿਵਸਥਾ ਦਾ ਨਾਸ਼ ਅਚਾਨਕ ਹੀ ਆ ਜਾਵੇਗਾ। ਇਸ ਲਈ, ਯਹੋਵਾਹ ਦੇ ਦਿਨ ਨੂੰ ਉਡੀਕਦੇ ਰਹੋ। ਪਰਮੇਸ਼ੁਰ ਨੇ ਖ਼ੁਦ ਹਬੱਕੂਕ ਨੂੰ ਦੱਸਿਆ ਸੀ ਕਿ “ਉਹ ਚਿਰ ਨਾ ਲਾਵੇਗਾ”! ਸੱਚ-ਮੁੱਚ, ਜਾਗਦੇ ਰਹਿਣ ਦੀ ਜ਼ਰੂਰਤ ਹੁਣ ਅੱਗੇ ਨਾਲੋਂ ਵੀ ਜ਼ਿਆਦਾ ਹੈ।
[ਫੁਟਨੋਟ]
^ ਪੈਰਾ 10 ਮਾਲਕ ਨੇ ਆਪਣੇ ਨੌਕਰਾਂ ਨੂੰ ਆਪਣੀ ਵਾਪਸੀ ਦਾ ਕੋਈ ਖ਼ਾਸ ਸਮਾਂ ਨਹੀਂ ਦੱਸਿਆ ਸੀ। ਇਸ ਲਈ ਉਸ ਨੂੰ ਆਪਣੇ ਆਉਣ-ਜਾਣ ਬਾਰੇ ਉਨ੍ਹਾਂ ਨੂੰ ਦੱਸਣਾ ਜ਼ਰੂਰੀ ਨਹੀਂ ਸੀ ਅਤੇ ਨਾ ਹੀ ਆਪਣੇ ਮੁੜਨ ਵਿਚ ਜਾਪਦੀ ਦੇਰੀ ਬਾਰੇ ਆਪਣੇ ਨੌਕਰਾਂ ਨੂੰ ਕੋਈ ਸਫ਼ਾਈ ਦੇਣ ਦੀ ਜ਼ਰੂਰਤ ਸੀ।
^ ਪੈਰਾ 13 ਇਸ ਭਵਿੱਖਬਾਣੀ ਬਾਰੇ ਹੋਰ ਜਾਣਕਾਰੀ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਦਾ 11ਵਾਂ ਅਧਿਆਇ ਦੇਖੋ।
^ ਪੈਰਾ 14 ਹੋਰ ਜਾਣਕਾਰੀ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ ਵਿਚ) ਪੁਸਤਕ ਦੇ ਸਫ਼ੇ 180-6 ਦੇਖੋ।
^ ਪੈਰਾ 16 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਪੁਸਤਕ ਦਾ ਚੌਥਾ ਅਧਿਆਇ ਦੇਖੋ।
^ ਪੈਰਾ 18 ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਵਿਚ ਮਨੁੱਖ ਦਾ ਪੁੱਤਰ ਵੱਡੀ ਬਿਪਤਾ ਦੌਰਾਨ ਆਪਣੀ ਮਹਿਮਾ ਵਿਚ ਆਵੇਗਾ ਅਤੇ ਨਿਆਉਂ ਕਰਨ ਲਈ ਬੈਠੇਗਾ। ਉਹ ਇਸ ਆਧਾਰ ਤੇ ਲੋਕਾਂ ਦਾ ਨਿਆਉਂ ਕਰਦਾ ਹੈ ਕਿ ਉਨ੍ਹਾਂ ਨੇ ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਨੂੰ ਸਹਾਰਾ ਦਿੱਤਾ ਸੀ ਕਿ ਨਹੀਂ। ਨਿਆਉਂ ਕਰਨ ਦਾ ਇਹ ਤਰੀਕਾ ਬੇਕਾਰ ਹੋਵੇਗਾ ਜੇ ਨਿਆਉਂ ਦੇ ਸਮੇਂ ਤੇ ਮਸੀਹ ਦੇ ਭਰਾ ਧਰਤੀ ਤੇ ਨਾ ਹੋਣ।—ਮੱਤੀ 25:31-46.
ਕੀ ਤੁਹਾਨੂੰ ਯਾਦ ਹੈ?
• ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਸਾਨੂੰ ਜਾਗਦੇ ਜਾਂ ਸੁਚੇਤ ਰਹਿਣ ਵਿਚ ਮਦਦ ਦੇ ਸਕਦੀਆਂ ਹਨ?
• ਯਿਸੂ ਨੇ ਜਾਗਦੇ ਰਹਿਣ ਦੀ ਜ਼ਰੂਰਤ ਨੂੰ ਕਿਸ ਤਰ੍ਹਾਂ ਦਰਸਾਇਆ ਸੀ?
• ਕਿਹੜੇ ਛੇ ਸਬੂਤ ਸਾਬਤ ਕਰਦੇ ਹਨ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ?
[ਸਵਾਲ]
[ਸਫ਼ੇ 9 ਉੱਤੇ ਤਸਵੀਰ]
ਏ. ਐੱਚ. ਮੈਕਮਿਲਨ ਨੇ ਲਗਭਗ 60 ਸਾਲਾਂ ਲਈ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਸੀ
[ਸਫ਼ੇ 10 ਉੱਤੇ ਤਸਵੀਰ]
ਯਿਸੂ ਨੇ ਆਪਣੇ ਚੇਲਿਆਂ ਦੀ ਤੁਲਨਾ ਅਜਿਹੇ ਨੌਕਰਾਂ ਨਾਲ ਕੀਤੀ ਜੋ ਜਾਗਦੇ ਰਹਿੰਦੇ ਹਨ