ਖ਼ਤਰੇ ਤੋਂ ਦੂਰ ਰਹੋ!
ਖ਼ਤਰੇ ਤੋਂ ਦੂਰ ਰਹੋ!
ਜੁਆਲਾਮੁਖੀ ਪਹਾੜਾਂ ਦੇ ਵਿਗਿਆਨੀਆਂ ਦਾ ਇਹ ਕੰਮ ਹੈ ਕਿ ਉਹ ਸਾਰੇ ਸਬੂਤ ਦੇਖਣ ਅਤੇ ਉਨ੍ਹਾਂ ਦੀ ਜਾਂਚ ਕਰਨ ਤੋਂ ਬਾਅਦ, ਜੇ ਕੋਈ ਖ਼ਤਰਾ ਆ ਰਿਹਾ ਹੋਵੇ ਉਸ ਦੀ ਚੇਤਾਵਨੀ ਦੇਣ। (ਫੂਗਨ ਪਹਾੜ ਦੇ ਫਟਣ ਤੋਂ ਬਾਅਦ, ਖ਼ਤਰੇ ਦੇ ਇਲਾਕੇ ਵਿੱਚੋਂ ਲੋਕਾਂ ਨੂੰ ਬਾਹਰ ਰੱਖਣ ਦਾ ਕੰਮ ਪੁਲਸ ਦੇ ਹੱਥ ਵਿਚ ਸੀ।) ਇਸੇ ਤਰ੍ਹਾਂ ਬਾਈਬਲ ਪੜ੍ਹਨ ਵਾਲਿਆਂ ਦਾ ਕੰਮ ਹੈ ਕਿ ਉਹ ‘ਜੁਗ ਦੇ ਅੰਤ ਦਾ ਲੱਛਣ’ ਦੇਖਣ ਅਤੇ ਹੋਰਨਾਂ ਨੂੰ ਖ਼ਬਰਦਾਰ ਕਰਨ।—ਮੱਤੀ 24:3.
ਬਾਈਬਲ ਦੇ ਉਸੇ ਅਧਿਆਇ ਵਿਚ ਜਿੱਥੇ ਸਾਨੂੰ ਆ ਰਹੀ ਤਬਾਹੀ ਬਾਰੇ ਖ਼ਬਰਦਾਰ ਕੀਤਾ ਗਿਆ ਹੈ, ਅਸੀਂ ਉਸ ਤੋਂ ਪਹਿਲਾਂ ਹੋਣ ਵਾਲੀਆਂ ਘਟਨਾਵਾਂ ਬਾਰੇ ਪੜ੍ਹ ਸਕਦੇ ਹਾਂ: “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ। . . . ਬਹੁਤ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ। . . . ਅਤੇ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:7-14.
ਇਸ ਭਵਿੱਖਬਾਣੀ ਦੀ ਪੂਰਤੀ ਹੁੰਦੀ ਦੇਖਣ ਲਈ ਸਾਨੂੰ ਖ਼ਬਰਾਂ ਦੀ ਡੂੰਘੀ ਜਾਂਚ ਕਰਨ ਦੀ ਜ਼ਰੂਰਤ ਨਹੀਂ ਹੈ। ਖ਼ਾਸ ਕਰਕੇ 1914 ਤੋਂ ਅਸੀਂ ਇਹ ਚੀਜ਼ਾਂ ਹੁੰਦੀਆਂ ਦੇਖ ਰਹੇ ਹਾਂ। ਇਸ ਸਦੀ ਵਿਚ ਦੋ ਮਹਾਂ ਯੁੱਧ, ਕਈ ਘਰੇਲੂ ਲੜਾਈਆਂ, ਸਥਾਨਕ ਦੰਗੇ-ਫ਼ਸਾਦ, ਅਤੇ ਨਸਲੀ ਤੇ ਮਜ਼ਹਬੀ ਲੜਾਈਆਂ ਹੋ ਚੁੱਕੀਆਂ ਹਨ। ਮਨੁੱਖਜਾਤੀ ਨੇ ਇਨ੍ਹਾਂ ਲੜਾਈਆਂ ਅਤੇ ਕੁਦਰਤੀ ਤਬਾਹੀਆਂ ਦੇ ਨਤੀਜੇ ਵਜੋਂ ਕਾਲ਼ ਸਹੇ ਅਤੇ ਤੰਗੀਆਂ ਕੱਟੀਆਂ ਹਨ। ਭੁਚਾਲਾਂ ਨੇ ਕਈਆਂ ਦੀਆਂ ਜਾਨਾਂ ਲਈਆਂ ਹਨ। ਥਾਂ-ਥਾਂ ਅਜੀਬ ਤਰ੍ਹਾਂ ਦੇ ਆਗੂਆਂ ਨੇ ਫ਼ਿਰਕੇ ਸ਼ੁਰੂ ਕੀਤੇ ਹਨ ਅਤੇ ਉਨ੍ਹਾਂ ਦੇ ਚੇਲੇ ਕੱਟੜ ਹਨ। “ਕੁਧਰਮ ਦੇ ਵਧਣ” ਨੇ ਲੋਕਾਂ ਦੀ ਮੁਹੱਬਤ ਮਿਟਾ ਦਿੱਤੀ ਹੈ, ਅਤੇ ਅੱਜ-ਕੱਲ੍ਹ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ।
ਸੰਸਾਰ ਭਰ ਵਿਚ ਪ੍ਰਚਾਰ ਕੀਤਾ ਜਾਣਾ ਲੱਛਣ ਦਾ ਇਕ ਹੋਰ ਪਹਿਲੂ ਹੈ ਅਤੇ ਇਹ ਵੀ ਪੂਰਾ ਹੋ ਰਿਹਾ ਹੈ। ਜ਼ਰਾ ਇਸ ਰਸਾਲੇ ਦੀ ਜਿਲਦ ਦੁਬਾਰਾ ਦੇਖੋ, ਅਤੇ ਤੁਸੀਂ ਸਿਰਲੇਖ ਦੇ ਨਾਲ ਇਹ ਸ਼ਬਦ ਪੜ੍ਹੋਗੇ ਕਿ ਇਹ ਰਸਾਲਾ “ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ।” ਪਹਿਰਾਬੁਰਜ ਰਸਾਲੇ ਦੀਆਂ 2 ਕਰੋੜ 20 ਲੱਖ ਕਾਪੀਆਂ 132 ਭਾਸ਼ਾਵਾਂ ਵਿਚ ਛਾਪੀਆਂ ਜਾਂਦੀਆਂ ਹਨ, ਅਤੇ ਸਾਰੀ ਦੁਨੀਆਂ ਵਿਚ “ਰਾਜ ਦੀ ਇਸ ਖ਼ੁਸ਼ ਖ਼ਬਰੀ 2 ਤਿਮੋਥਿਉਸ 3:1-5; 2 ਪਤਰਸ 3:3, 4; ਪਰਕਾਸ਼ ਦੀ ਪੋਥੀ 6:1-8 ਦੀ ਤੁਲਨਾ ਕਰੋ।
ਦਾ ਪਰਚਾਰ” ਕਰਨ ਵਾਲੇ ਗਵਾਹ ਖ਼ਾਸ ਕਰ ਕੇ ਇਸ ਰਸਾਲੇ ਨੂੰ ਵਰਤਦੇ ਹਨ। ਇਸ ਖ਼ੁਸ਼ ਖ਼ਬਰੀ ਵਿਚ ਇਹ ਸੰਦੇਸ਼ ਵੀ ਸ਼ਾਮਲ ਹੈ ਕਿ ਸਾਰੇ ਵਿਸ਼ਵ ਦੇ ਕਰਤਾਰ, ਯਹੋਵਾਹ ਪਰਮੇਸ਼ੁਰ ਨੇ ਸਵਰਗ ਵਿਚ ਆਪਣਾ ਰਾਜ ਸਥਾਪਿਤ ਕੀਤਾ ਹੈ ਜੋ ਇਸ ਦੁਸ਼ਟ ਰੀਤੀ ਵਿਵਸਥਾ ਨੂੰ ਮਿਟਾ ਕੇ ਧਰਤੀ ਨੂੰ ਫਿਰਦੌਸ ਬਣਾ ਦੇਵੇਗਾ। ਜੁਗ ਦੇ ਅੰਤ ਦੇ ਲੱਛਣ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਜਲਦੀ ਹੁਣ ਕੁਝ ਕਰੇਗਾ। ਇਸ ਕਰਕੇ ਅਸੀਂ ਜਾਣਦੇ ਹਾਂ ਕਿ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ।—ਯਹੋਵਾਹ ਦਾ ਵੱਡਾ ਅਤੇ ਹੌਲਨਾਕ ਦਿਨ
ਜਦੋਂ ਸਜ਼ਾ ਲਿਆਉਣ ਲਈ ਯਹੋਵਾਹ ਦਾ ਵੇਲਾ ਆਵੇਗਾ, ਤਾਂ ਕੀ ਹੋਵੇਗਾ? ਉਹ ਉਸ ਵੇਲੇ ਬਾਰੇ ਖ਼ੁਦ ਦੱਸਦਾ ਹੈ: “ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ, ਲਹੂ, ਅੱਗ, ਧੂੰਏਂ ਦਾ ਥੰਮ੍ਹ। ਸੂਰਜ ਅਨ੍ਹੇਰਾ ਅਤੇ ਚੰਦ ਲਹੂ ਹੋ ਜਾਵੇਗਾ, ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ!”—ਯੋਏਲ 2:30, 31.
ਉਹ ਦਿਨ ਹਰ ਕਿਸੇ ਸਥਾਨਕ ਜੁਆਲਾਮੁਖੀ ਦੇ ਫਟਣ ਨਾਲੋਂ ਜ਼ਿਆਦਾ ਭਿਆਨਕ ਅਤੇ ਖ਼ਤਰਨਾਕ ਹੋਵੇਗਾ ਅਤੇ ਉਹ ਦਿਨ ਜਲਦੀ ਆਉਣ ਵਾਲਾ ਹੈ। ਸਫ਼ਨਯਾਹ ਨਬੀ ਦੱਸਦਾ ਹੈ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ, . . . ਉਹ ਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ, ਹਾਂ, ਧਰਤੀ ਦੇ ਸਭ ਵਾਸੀਆਂ ਦਾ ਅਚਾਣਕ ਅੰਤ ਕਰ ਦੇਵੇਗਾ!” ਭਾਵੇਂ “ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਓਹਨਾਂ ਦਾ ਸੋਨਾ ਨਾ ਓਹਨਾਂ ਦੀ ਚਾਂਦੀ ਓਹਨਾਂ ਨੂੰ ਛੁਡਾਵੇਗੀ,” ਫਿਰ ਵੀ ਉਸ ਹੌਲਨਾਕ ਦਿਨ ਵਿੱਚੋਂ ਬਚਣ ਦਾ ਇਕ ਤਰੀਕਾ ਹੈ।—ਸਫ਼ਨਯਾਹ 1:14-18.
ਸਫ਼ਨਯਾਹ ਉਸ ਬਾਰੇ ਦੱਸਦਾ ਹੈ: “ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਤੱਤਾ ਕ੍ਰੋਧ ਤੁਹਾਡੇ ਉੱਤੇ ਆਵੇ, ਏਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆਵੇ! ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, . . . ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਦ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁਕੇ ਰਹੋਗੇ!” (ਸਫ਼ਨਯਾਹ 2:2, 3) ਅਸੀਂ ‘ਯਹੋਵਾਹ ਨੂੰ, ਧਾਰਮਿਕਤਾ ਨੂੰ, ਅਤੇ ਮਸਕੀਨੀ ਨੂੰ ਭਾਲ ਕੇ’ ਪਨਾਹ ਲੈ ਸਕਦੇ ਹਾਂ। ਯਹੋਵਾਹ ਨੂੰ ਅੱਜ ਕੌਣ ਭਾਲ ਰਹੇ ਹਨ?
“ਯਹੋਵਾਹ” ਦਾ ਨਾਂ ਸੁਣ ਕੇ ਤੁਹਾਨੂੰ ਸ਼ਾਇਦ ਯਹੋਵਾਹ ਦੇ ਗਵਾਹਾਂ ਦਾ ਖ਼ਿਆਲ ਆਵੇ ਕਿਉਂਕਿ ਉਹ ਪ੍ਰਚਾਰ ਦਾ ਕੰਮ ਕਰਦੇ ਹਨ। ਤੁਹਾਨੂੰ ਇਹ ਰਸਾਲਾ ਸ਼ਾਇਦ ਕਿਸੇ ਗਵਾਹ ਨੇ ਦਿੱਤਾ ਹੋਵੇ। ਉਹ ਚੰਗੇ ਇਨਸਾਨਾਂ ਵਿਚ ਗਿਣੇ ਜਾਂਦੇ ਹਨ ਜੋ ਆਪਣੇ ਨੇਕ ਚਾਲ-ਚਲਣ ਲਈ ਮਸ਼ਹੂਰ ਹਨ। ਉਹ ‘ਨਵੀਂ ਇਨਸਾਨੀਅਤ’ ਪਹਿਨਣ ਦੀ ਕੋਸ਼ਿਸ਼ ਕਰਦੇ ਹਨ ਜਿਸ ਵਿਚ ਮਸਕੀਨੀ ਸਿੱਖਣੀ ਪੈਂਦੀ ਹੈ। (ਕੁਲੁੱਸੀਆਂ 3:8-10) ਉਹ ਸਵੀਕਾਰ ਕਰਦੇ ਹਨ ਕਿ ਉਹ ਇਹ ਇਸ ਲਈ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਸਥਾਨਕ ਕਲੀਸਿਯਾਵਾਂ ਦੁਆਰਾ ਯਹੋਵਾਹ ਦੇ ਜ਼ਮੀਨੀ ਸੰਗਠਨ ਦੇ ਜ਼ਰੀਏ ਸਿੱਖਿਆ ਮਿਲਦੀ ਹੈ। ਜੀ ਹਾਂ, ਤੁਸੀਂ ਸਾਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਸੰਗ ‘ਸਾਰੇ ਗੁਰਭਾਈਆਂ’ ਨਾਲ ਪਨਾਹ ਲੈ ਸਕਦੇ ਹੋ।—1 ਪਤਰਸ 5:9.
ਹੁਣ ਪਨਾਹ ਲਵੋ
ਯਹੋਵਾਹ ਨੂੰ ਭਾਲ ਕੇ ਪਨਾਹ ਲੈਣ ਲਈ ਸਾਨੂੰ ਉਸ ਦੇ ਮਿੱਤਰ ਬਣਨਾ ਪਵੇਗਾ। ਮਿੱਤਰ ਬਣਨ ਲਈ ਕੀ ਕਰਨਾ ਪਵੇਗਾ? ਬਾਈਬਲ ਕਹਿੰਦੀ ਹੈ: “ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।” (ਯਾਕੂਬ 4:4) ਪਰਮੇਸ਼ੁਰ ਦੇ ਮਿੱਤਰ ਬਣਨ ਲਈ ਸਾਨੂੰ ਇਸ ਸੰਸਾਰ ਨਾਲੋਂ ਮੋਹ ਤੋੜਨਾ ਪਵੇਗਾ ਕਿਉਂਕਿ ਸੰਸਾਰ ਪਰਮੇਸ਼ੁਰ ਪ੍ਰਤੀ ਬਾਗ਼ੀ ਰਵੱਈਆ ਦਿਖਾਉਂਦਾ ਹੈ।
ਬਾਈਬਲ ਸਾਨੂੰ ਸਾਵਧਾਨ ਕਰਦੀ ਹੈ ਕਿ “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਅਤੇ ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:15-17) ਜ਼ਿਆਦਾਤਰ ਲੋਕ ਅੱਜ-ਕੱਲ੍ਹ ਸੈਕਸ, ਪੈਸੇ, ਅਤੇ ਮਸ਼ਹੂਰੀ ਵਰਗੀਆਂ ਚੀਜ਼ਾਂ ਮਗਰ ਲੱਗੇ ਹੋਏ ਹਨ। ਪਰ ਯਹੋਵਾਹ ਦੇ ਮਿੱਤਰ ਬਣਨ ਵਾਸਤੇ ਸਾਨੂੰ ਅਜਿਹੀਆਂ ਕਾਮਨਾਵਾਂ ਉੱਤੇ ਕਾਬੂ ਕਰਨਾ ਪਵੇਗਾ।—ਕੁਲੁੱਸੀਆਂ 3:5-8.
ਤੁਸੀਂ ਸ਼ਾਇਦ ਇਹ ਰਸਾਲਾ ਕਦੇ-ਕਦੇ ਪੜ੍ਹਿਆ ਹੋਵੇ ਅਤੇ ਇਸ ਵਿਚ ਚਰਚਾ ਕੀਤੀਆਂ ਗਈਆਂ ਭਵਿੱਖਬਾਣੀਆਂ ਨਾਲ ਤੁਸੀਂ ਸਹਿਮਤ ਵੀ ਹੋਵੋ। ਇਸ ਦੇ ਬਾਵਜੂਦ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਰੱਖਣ ਤੋਂ ਹਿਚਕਚਾਉਂਦੇ ਹੋ। ਪਰ ਜੇਕਰ ਸਾਡੇ ਸਾਮ੍ਹਣੇ ਕੋਈ ਤਬਾਹੀ ਖੜ੍ਹੀ ਹੋਵੇ ਤਾਂ ਕੀ ਚੇਤਾਵਨੀ ਸੁਣਨੀ
ਕਾਫ਼ੀ ਹੈ? ਜਿਵੇਂ ਅਸੀਂ ਫੂਗਨ ਪਹਾੜ ਦੇ ਫਟਣ ਤੋਂ ਦੇਖਿਆ ਹੈ, ਸਾਨੂੰ ਚੇਤਾਵਨੀ ਸੁਣਨ ਤੋਂ ਬਾਅਦ ਕੁਝ ਕਰਨ ਦੀ ਵੀ ਲੋੜ ਹੈ। ਯਾਦ ਰੱਖੋ ਕਿ ਸਭ ਤੋਂ ਪਹਿਲਾਂ ਤਾਜ਼ੀਆਂ-ਤਾਜ਼ੀਆਂ ਖ਼ਬਰਾਂ ਚਾਹੁਣ ਵਾਲੇ ਘੱਟੋਂ-ਘੱਟ 15 ਰਿਪੋਰਟਰ ਅਤੇ ਫੋਟੋਗ੍ਰਾਫਰ ਆਪਣੀਆਂ ਜਾਨਾਂ ਗੁਆ ਬੈਠੇ। ਇਕ ਫੋਟੋਗ੍ਰਾਫਰ ਦੀ ਫੋਟੋ ਖਿੱਚਦੇ-ਖਿੱਚਦੇ ਮੌਤ ਹੋ ਗਈ। ਜੁਆਲਾਮੁਖੀ ਦੇ ਇਕ ਵਿਗਿਆਨੀ ਨੇ ਕਿਹਾ ਸੀ: “ਜੇ ਇਕ ਦਿਨ ਮੈਨੂੰ ਮਰਨਾ ਪਿਆ, ਮੈਂ ਕਿਸੇ ਜੁਆਲਾਮੁਖੀ ਦੇ ਲਾਗੇ ਹੋਣਾ ਚਾਹੁੰਦਾ ਹਾਂ।” ਉਸ ਦੇ ਦਿਲ ਦੀ ਗੱਲ ਪੂਰੀ ਹੋ ਗਈ। ਇਹ ਸਾਰੇ ਲੋਕ ਜੋਸ਼ ਨਾਲ ਆਪਣੇ ਕੰਮ-ਧੰਦੇ ਵਿਚ ਲੱਗੇ ਹੋਏ ਸਨ। ਪਰ ਉਨ੍ਹਾਂ ਨੇ ਚੇਤਾਵਨੀ ਵੱਲ ਧਿਆਨ ਨਾ ਦੇ ਕੇ ਲਾਪਰਵਾਹੀ ਦੀ ਕੀਮਤ ਆਪਣੀਆਂ ਜਾਨਾਂ ਨਾਲ ਚੁਕਾਈ।ਅੱਜ-ਕੱਲ੍ਹ ਕਈਆਂ ਲੋਕਾਂ ਨੇ ਸੁਣਿਆ ਹੈ ਕਿ ਪਰਮੇਸ਼ੁਰ ਨੇ ਇਸ ਰੀਤੀ ਵਿਵਸਥਾ ਦਾ ਨਾਸ਼ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਕੁਝ ਹੱਦ ਤਕ ਉਹ ਇਹ ਵੀ ਜਾਣਦੇ ਹਨ ਕਿ ਇਹ ਚੇਤਾਵਨੀ ਜਾਇਜ਼ ਹੈ। “ਹਾਂ, ਕਦੀ-ਨ-ਕਦੀ ਤਾਂ ਇਹ ਹੋਵੇਗਾ,” ਉਹ ਕਹਿੰਦੇ ਹਨ, “ਪਰ ਸਾਡੇ ਸਮੇਂ ਵਿਚ ਨਹੀਂ।” ਉਹ ਆਪਣੇ ਮਨ ਵਿਚ ਯਹੋਵਾਹ ਦੇ ਦਿਨ ਨੂੰ ਟਾਲ਼ ਦਿੰਦੇ ਹਨ ਤਾਂਕਿ ਉਹ ਆਪਣਾ ਪੂਰਾ ਧਿਆਨ ਉਨ੍ਹਾਂ ਚੀਜ਼ਾਂ ਵੱਲ ਲਗਾ ਸਕਣ ਜੋ ਉਨ੍ਹਾਂ ਨੂੰ ਸਭ ਤੋਂ ਮਹੱਤਵਪੂਰਣ ਲੱਗਦੀਆਂ ਹਨ।
ਬਾਰੂਕ ਨੇ ਵੀ ਇਸੇ ਤਰ੍ਹਾਂ ਕੁਝ ਸੋਚਿਆ ਸੀ। ਯਿਰਮਿਯਾਹ ਨਬੀ ਦੇ ਸਕੱਤਰ ਵਜੋਂ, ਬਾਰੂਕ ਨੇ ਹਿੰਮਤ ਨਾਲ ਇਸਰਾਏਲੀਆਂ ਨੂੰ ਯਰੂਸ਼ਲਮ ਦੀ ਆ ਰਹੀ ਤਬਾਹੀ ਬਾਰੇ ਚੇਤਾਵਨੀ ਦਿੱਤੀ ਸੀ। ਪਰ ਇਕ ਵਾਰ ਉਹ ਆਪਣੇ ਕੰਮ ਤੋਂ ਅੱਕ ਗਿਆ ਸੀ। ਯਹੋਵਾਹ ਨੇ ਉਸ ਨੂੰ ਇਹ ਕਹਿ ਕੇ ਸੁਧਾਰਿਆ: ‘ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ। ਤੂੰ ਨਾ ਲੱਭ।’ “ਵੱਡੀਆਂ ਚੀਜ਼ਾਂ” ਭਾਵੇਂ ਦੌਲਤ, ਮਸ਼ਹੂਰੀ, ਜਾਂ ਕੋਈ ਹੋਰ ਸੁਖ ਸੀ, ਬਾਰੂਕ ਨੂੰ ਇਹ ਭਾਲਣੀਆਂ ਨਹੀਂ ਚਾਹੀਦੀਆਂ ਸਨ। ਉਸ ਨੂੰ ਸਿਰਫ਼ ਇਕ ਚੀਜ਼ ਵੱਲ ਆਪਣਾ ਚਿਤ ਲਾਉਣਾ ਚਾਹੀਦਾ ਸੀ—ਲੋਕਾਂ ਨੂੰ ਪਰਮੇਸ਼ੁਰ ਦੇ ਮਾਰਗਾਂ ਉੱਤੇ ਚੱਲਣ ਵਿਚ ਮਦਦ ਦੇ ਕੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ। ਇਸ ਤਰ੍ਹਾਂ ਕਰ ਕੇ ‘ਲੁੱਟ ਦੇ ਮਾਲ ਵਜੋਂ ਉਸ ਦੀ ਜਾਨ ਬਖ਼ਸ਼ੀ’ ਜਾਣੀ ਸੀ। (ਯਿਰਮਿਯਾਹ 45:1-5) ਇਸੇ ਤਰ੍ਹਾਂ “ਆਪਣੇ ਲਈ ਵੱਡੀਆਂ ਚੀਜ਼ਾਂ” ਭਾਲਣ ਦੀ ਬਜਾਇ ਸਾਨੂੰ ਵੀ ਯਹੋਵਾਹ ਨੂੰ ਭਾਲਣਾ ਚਾਹੀਦਾ ਹੈ, ਜਿਸ ਕਰਕੇ ਸਾਡੀਆਂ ਜਾਨਾਂ ਬਖ਼ਸ਼ੀਆਂ ਜਾਣਗੀਆਂ।
ਫੂਗਨ ਪਹਾੜ ਤੇ ਕੁਝ ਬਾਰਾਂ ਅੱਗ ਬੁਝਾਉਣ ਵਾਲੇ ਅਤੇ ਪੁਲਸ ਦੇ ਬੰਦੇ ਡਿਊਟੀ ਤੇ ਸਨ ਜਦੋਂ ਤੱਪਦਾ ਲਾਵਾ ਉਨ੍ਹਾਂ ਤੇ ਆ ਪਿਆ। ਉਹ ਖ਼ਤਰੇ ਵਿਚ ਪਏ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਉਨ੍ਹਾਂ ਨੇਕ-ਨੀਅਤ ਲੋਕਾਂ ਵਰਗੇ ਸਨ ਜੋ ਸੰਸਾਰ ਨੂੰ ਬਿਹਤਰ ਬਣਾਉਣ ਵਿਚ ਰੁੱਝੇ ਹੋਏ ਹਨ। ਪਰ ਉਨ੍ਹਾਂ ਦੇ ਨੇਕ ਇਰਾਦਿਆਂ ਦੇ ਬਾਵਜੂਦ “ਜੋ ਵਿੰਗਾ ਹੈ ਸੋ ਸਿੱਧਾ ਨਹੀਂ ਬਣ ਸੱਕਦਾ।” (ਉਪਦੇਸ਼ਕ ਦੀ ਪੋਥੀ 1:15) ਇਹ ਵਿੰਗਾ ਸੰਸਾਰ ਸਿੱਧਾ ਨਹੀਂ ਕੀਤਾ ਜਾ ਸਕਦਾ। ਕੀ ਉਸ ਸੰਸਾਰ ਨੂੰ ਬਚਾ ਕੇ, ਜਿਸ ਨੂੰ ਪਰਮਾਤਮਾ ਖ਼ਤਮ ਕਰਨ ਵਾਲਾ ਹੈ, ਆਪਣੇ ਆਪ ਨੂੰ “ਸੰਸਾਰ ਦਾ ਮਿੱਤਰ” ਬਣਾਉਣਾ ਅਕਲਮੰਦੀ ਦੀ ਗੱਲ ਹੈ?
ਬਚ ਨਿਕਲਣ ਤੋਂ ਬਾਅਦ ਤੁਸੀਂ ਦੂਰ ਰਹੋ
ਖ਼ਤਰੇ ਵਿਚ ਪਏ ਸੰਸਾਰ ਤੋਂ ਦੂਰ ਭੱਜਣਾ ਇਕ ਗੱਲ ਹੈ, ਪਰ ‘ਭਾਈਆਂ ਦੀ ਪੂਰੀ ਸਭਾ’ ਦੇ ਨਿੱਘ ਵਿਚ ਰਹਿਣਾ ਇਕ ਹੋਰ ਗੱਲ ਹੈ। (1 ਪਤਰਸ 2:17, ਨਿ ਵ) ਉਨ੍ਹਾਂ ਕਿਸਾਨਾਂ ਨੂੰ ਨਾ ਭੁੱਲੋ ਜੋ ਆਪਣੇ ਘਰ ਖਾਲੀ ਕਰਨ ਤੋਂ ਬਾਅਦ ਫੂਗਨ ਪਹਾੜ ਦੇ ਲਾਗੇ ਆਪਣੇ ਖੇਤ ਅਤੇ ਆਪਣੀਆਂ ਫ਼ਸਲਾਂ ਦੇਖਣ ਲਈ ਵਾਪਸ ਗਏ। ਸ਼ਾਇਦ ਉਹ ਵਾਪਸ ਜਾ ਕੇ ਅੱਗੇ ਵਾਂਗ ਆਪਣੀ ਜ਼ਿੰਦਗੀ ਗੁਜ਼ਾਰਨੀ ਚਾਹੁੰਦੇ ਸਨ। ਪਰ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਵਾਪਸ ਜਾਣ ਦਾ ਫ਼ੈਸਲਾ ਗ਼ਲਤ ਸੀ। ਉਹ ਸ਼ਾਇਦ ਇਸ ਇਲਾਕੇ ਵਿਚ ਵਾਰ-ਵਾਰ ਮੁੜ ਕੇ ਆਏ ਸਨ। ਪਹਿਲਾਂ-ਪਹਿਲਾਂ ਉਹ ਸ਼ਾਇਦ ਥੋੜ੍ਹੇ ਹੀ ਸਮੇਂ ਲਈ ਖ਼ਤਰੇ ਦੇ ਇਲਾਕੇ ਵਿਚ ਗਏ ਅਤੇ ਕੁਝ ਵੀ ਨਾ ਹੋਇਆ। ਫਿਰ ਉਹ ਸ਼ਾਇਦ ਉੱਥੇ ਥੋੜ੍ਹੀ ਜ਼ਿਆਦਾ ਦੇਰ ਰੁਕੇ ਅਤੇ ਫਿਰ ਵੀ ਕੁਝ ਨਹੀਂ ਹੋਇਆ। ਹੋ ਸਕਦਾ ਹੈ ਕਿ ਘੜੀ-ਮੁੜੀ ਵਾਪਸ ਜਾਣ ਨਾਲ ਉਨ੍ਹਾਂ ਦੀ ਹਿੰਮਤ ਵੱਧਦੀ ਗਈ ਅਤੇ ਉਹ ਖ਼ਤਰੇ ਦੇ ਇਲਾਕੇ ਵਿਚ ਜ਼ਿਆਦਾ ਦੇਰ ਰਹਿਣ ਲੱਗ ਪਏ।
ਯਿਸੂ ਮਸੀਹ ਨੇ “ਜੁਗ ਦੇ ਅੰਤ” ਵਿਚ ਅਜਿਹੀ ਸਥਿਤੀ ਬਾਰੇ ਦੱਸਿਆ ਸੀ। ਉਸ ਨੇ ਕਿਹਾ: “ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।”—ਮੱਤੀ 24:3, 38, 39.
ਧਿਆਨ ਦਿਓ ਕਿ ਯਿਸੂ ਨੇ ਖਾਣ-ਪੀਣ ਅਤੇ ਵਿਆਹ ਕਰਾਉਣ ਬਾਰੇ ਗੱਲ ਕੀਤੀ ਸੀ। ਯਹੋਵਾਹ ਦੀਆਂ ਨਜ਼ਰਾਂ ਵਿਚ ਇਨ੍ਹਾਂ ਵਿੱਚੋਂ ਕੋਈ ਚੀਜ਼ ਗ਼ਲਤ ਨਹੀਂ ਹੈ। ਫਿਰ ਗ਼ਲਤ ਕੀ ਸੀ? ਨੂਹ ਦੇ ਜ਼ਮਾਨੇ ਦੇ ਲੋਕਾਂ ਨੇ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਆਪਣੇ ਰੋਜ਼ ਦੇ ਕੰਮਾਂ ਵਿਚ ਲੱਗੇ ਰਹੇ। ਖ਼ਤਰੇ ਦੇ ਵੇਲੇ, ਅਸੀਂ ਅੱਗੇ ਵਰਗੀ ਜ਼ਿੰਦਗੀ ਨਹੀਂ ਜੀ ਸਕਦੇ। ਇਸ ਸੰਸਾਰ ਤੋਂ ਅਲੱਗ ਹੋਣ ਤੋਂ ਬਾਅਦ, ਸਖ਼ਤ ਕੋਸ਼ਿਸ਼ ਕਰੋ 1 ਕੁਰਿੰਥੀਆਂ 7:31) ਸ਼ਾਇਦ ਕਿਸੇ ਦੇ ਜਾਣੇ ਬਿਨਾਂ, ਤੁਸੀਂ ਸੁਰੱਖਿਆ ਵਾਲੀ ਰੂਹਾਨੀ ਜਗ੍ਹਾ ਤੋਂ ਬਾਹਰ ਭਟਕ ਕੇ ਸਹੀ-ਸਲਾਮਤ ਵਾਪਸ ਆ ਸਕਦੇ ਹੋ। ਪਰ ਹੋ ਸਕਦਾ ਹੈ ਕਿ ਇਹ ਤੁਹਾਡੀ ਹਿੰਮਤ ਵਧਾਵੇ ਅਤੇ ਤੁਸੀਂ ਸੰਸਾਰ ਵਿਚ ਵਾਪਸ ਜਾ ਕੇ ਜ਼ਿਆਦਾ ਦੇਰ ਰੁਕਣ ਲੱਗ ਪਵੋ। ਤੁਸੀਂ ਸੋਚਣ ਲੱਗ ਸਕਦੇ ਹੋ ਕਿ “ਅੰਤ ਤਾਂ ਅੱਜ ਨਹੀਂ ਆਉਣ ਵਾਲਾ।”
ਕਿ ਤੁਸੀਂ ਵਾਪਸ ਉਸ ਦੇ ਫ਼ਾਇਦੇ ਉਠਾਉਣ ਜਾਂ ਮਜ਼ੇ ਲੈਣ ਲਈ ਖਿੱਚੇ ਨਾ ਜਾਓ ਕਿਉਂਕਿ ਸੰਸਾਰ ਦਾ ਨਾਸ਼ ਕੀਤਾ ਜਾਵੇਗਾ। (ਨਾਲੇ ਉਨ੍ਹਾਂ ਤਿੰਨ ਟੈਕਸੀ ਡਰਾਈਵਰਾਂ ਬਾਰੇ ਸੋਚੋ ਜੋ ਰਿਪੋਰਟਰਾਂ ਅਤੇ ਫੋਟੋਗ੍ਰਾਫਰਾਂ ਦਾ ਇੰਤਜ਼ਾਰ ਕਰਦੇ-ਕਰਦੇ ਆਪਣੀਆਂ ਜਾਨਾਂ ਤੱਪਦੇ ਲਾਵੇ ਕਾਰਨ ਗੁਆ ਬੈਠੇ। ਕੁਝ ਲੋਕ ਸ਼ਾਇਦ ਸੰਸਾਰ ਵਿਚ ਵਾਪਸ ਜਾਣ ਵਾਲਿਆਂ ਨਾਲ ਸੰਗਤ ਰੱਖਣ। ਇਹ ਗੱਲ ਸਪੱਸ਼ਟ ਹੈ ਕਿ ਖ਼ਤਰੇ ਦੇ ਇਲਾਕੇ ਵਿਚ ਕਿਸੇ ਕਾਰਨ ਵੀ ਵਾਪਸ ਜਾਣਾ ਮੂਰਖਤਾ ਹੈ।
ਫੂਗਨ ਪਹਾੜ ਦੇ ਫਟਣ ਦੇ ਵੇਲੇ ਜਿੰਨੇ ਲੋਕ ਮਰੇ ਉਨ੍ਹਾਂ ਦੇ ਕਦਮ ਖ਼ਤਰੇ ਦੇ ਇਲਾਕੇ ਵਿਚ ਸਨ। ਭਾਵੇਂ ਉਹ ਜਾਣਦੇ ਸਨ ਕਿ ਕਿਸੇ-ਨ-ਕਿਸੇ ਦਿਨ ਪਹਾੜ ਫਟਣ ਵਾਲਾ ਹੈ, ਉਨ੍ਹਾਂ ਵਿੱਚੋਂ ਕਿਸੇ ਨੇ ਨਹੀਂ ਸੋਚਿਆ ਕਿ ਇਹ ਉਸ ਦਿਨ ਹੋਵੇਗਾ। ਇਸ ਸੰਸਾਰ ਦੇ ਅੰਤ ਦਾ ਲੱਛਣ ਦੇਖ ਕੇ ਕਈ ਮੰਨਦੇ ਹਨ ਕਿ ਯਹੋਵਾਹ ਦਾ ਦਿਨ ਆਵੇਗਾ ਪਰ ਹਾਲੇ ਨਹੀਂ। ਕਈ ਤਾਂ ਇਹ ਵੀ ਮੰਨਦੇ ਹਨ ਕਿ ਉਹ ਦਿਨ ਦੂਰ ਹੈ। ਅਜਿਹਾ ਰਵੱਈਆ ਖ਼ਤਰਨਾਕ ਹੈ।
ਪਤਰਸ ਰਸੂਲ ਨੇ ਸਾਨੂੰ ਖ਼ਬਰਦਾਰ ਕੀਤਾ ਕਿ ਯਹੋਵਾਹ ਦਾ “ਦਿਨ ਚੋਰ ਵਾਂਙੁ ਆਵੇਗਾ।” ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਅਤੇ ਸਾਨੂੰ ‘ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹਿਣਾ ਚਾਹੀਦਾ ਹੈ ਅਤੇ ਜਤਨ ਕਰਨਾ ਚਾਹੀਦਾ ਹੈ ਭਈ ਅਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੀਏ।’ (2 ਪਤਰਸ 3:10-14) ਇਸ ਦੁਸ਼ਟ ਸੰਸਾਰ ਦੀ ਤਬਾਹੀ ਤੋਂ ਬਾਅਦ, ਸਾਡੇ ਸਾਮ੍ਹਣੇ ਪਰਮੇਸ਼ੁਰ ਦੇ ਰਾਜ ਅਧੀਨ ਫਿਰਦੌਸ ਵਰਗੀ ਧਰਤੀ ਦੀ ਸੰਭਾਵਨਾ ਹੈ। ਸਾਡੇ ਵਿੱਚੋਂ ਕੋਈ ਵੀ, ਕਦੇ ਵੀ, ਕਿਸੇ ਕਾਰਨ ਵੀ, ਖ਼ਤਰੇ ਦੇ ਇਲਾਕੇ ਵਿਚ ਜਾਣ ਦੀ ਹਿੰਮਤ ਨਾ ਕਰੇ, ਕਿਉਂਕਿ ਸੰਸਾਰ ਵਿਚ ਵਾਪਸ ਜਾਣ ਦਾ ਉਹ ਦਿਨ ਯਹੋਵਾਹ ਦਾ ਦਿਨ ਹੋ ਸਕਦਾ ਹੈ।
ਯਹੋਵਾਹ ਦੇ ਲੋਕਾਂ ਦੇ ਸੰਗ ਪਨਾਹ ਲਵੋ ਅਤੇ ਉਨ੍ਹਾਂ ਦੇ ਨਾਲ ਰਹੋ।
[ਸਫ਼ੇ 7 ਉੱਤੇ ਤਸਵੀਰਾਂ]
ਯਹੋਵਾਹ ਦੇ ਲੋਕਾਂ ਸੰਗ ਪਨਾਹ ਲੈ ਕੇ ਉਨ੍ਹਾਂ ਦੇ ਨਾਲ ਰਹੋ
[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Iwasa/Sipa Press