ਮਸੀਹ ਦਾ ਮਨ ਜਾਣੋ
ਮਸੀਹ ਦਾ ਮਨ ਜਾਣੋ
“ਪ੍ਰਭੁ [ਦੇ ਮਨ] ਨੂੰ ਕਿਨ ਜਾਣਿਆ ਹੈ ਭਈ ਉਹ ਨੂੰ ਸਮਝਾਵੇ? ਪਰ ਮਸੀਹ [ਦਾ ਮਨ] ਸਾਡੇ ਵਿੱਚ ਹੈ।”—1 ਕੁਰਿੰਥੀਆਂ 2:16.
1, 2. ਯਹੋਵਾਹ ਨੇ ਬਾਈਬਲ ਵਿਚ ਯਿਸੂ ਬਾਰੇ ਕਿਹੜੀ ਚੀਜ਼ ਪ੍ਰਗਟ ਕਰਨੀ ਜ਼ਰੂਰੀ ਸਮਝੀ ਸੀ?
ਯਿਸੂ ਦੀ ਸ਼ਕਲ-ਸੂਰਤ ਕਿਸ ਤਰ੍ਹਾਂ ਦੀ ਸੀ? ਉਹ ਗੋਰਾ ਸੀ ਜਾਂ ਕਾਲਾ? ਉਸ ਦੀਆਂ ਅੱਖਾਂ ਤੇ ਵਾਲ ਕਿਸ ਤਰ੍ਹਾਂ ਦੇ ਸਨ? ਉਹ ਕਿੰਨਾ ਕੁ ਲੰਬਾ ਸੀ? ਉਸ ਦਾ ਭਾਰ ਕਿੰਨਾ ਕੁ ਸੀ? ਸਦੀਆਂ ਦੌਰਾਨ ਚਿੱਤਰਕਾਰਾਂ ਨੇ ਯਿਸੂ ਨੂੰ ਕਈ ਵੱਖੋ-ਵੱਖਰੇ ਤਰੀਕਿਆਂ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਵਿੱਚੋਂ ਕਈ ਤਸਵੀਰਾਂ ਸਹੀ ਹਨ, ਪਰ ਕਈ ਬਿਲਕੁਲ ਗ਼ਲਤ। ਕਈਆਂ ਨੇ ਤਸਵੀਰ ਵਿਚ ਉਸ ਨੂੰ ਤੰਦਰੁਸਤ ਅਤੇ ਬਹਾਦਰ ਦਿਖਾਇਆ ਹੈ ਪਰ ਦੂਸਰਿਆਂ ਨੇ ਉਸ ਨੂੰ ਕਮਜ਼ੋਰ ਤੇ ਉਦਾਸ ਪੇਸ਼ ਕੀਤਾ ਹੈ।
2 ਲੇਕਿਨ, ਬਾਈਬਲ ਯਿਸੂ ਦੀ ਸ਼ਕਲ ਵੱਲ ਧਿਆਨ ਨਹੀਂ ਦਿੰਦੀ। ਇਸ ਦੀ ਬਜਾਇ, ਯਹੋਵਾਹ ਨੇ ਯਿਸੂ ਦਾ ਸੁਭਾਉ ਪ੍ਰਗਟ ਕਰਨਾ ਜ਼ਿਆਦਾ ਮਹੱਤਵਪੂਰਣ ਸਮਝਿਆ। ਇੰਜੀਲਾਂ ਦੇ ਬਿਰਤਾਂਤ ਸਿਰਫ਼ ਯਿਸੂ ਦੀਆਂ ਗੱਲਾਂ ਅਤੇ ਕੰਮਾਂ ਬਾਰੇ ਹੀ ਨਹੀਂ ਦੱਸਦੇ ਪਰ ਉਨ੍ਹਾਂ ਨਾਲ ਸੰਬੰਧਿਤ ਉਸ ਦੀ ਸੋਚਣੀ ਅਤੇ ਉਸ ਦੀਆਂ ਭਾਵਨਾਵਾਂ ਦੀ ਗਹਿਰਾਈ ਨੂੰ ਵੀ ਪ੍ਰਗਟ ਕਰਦੇ ਹਨ। ਪੌਲੁਸ ਰਸੂਲ ਅਨੁਸਾਰ ਇਹ ਸਾਰੀਆਂ ਗੱਲਾਂ ‘ਮਸੀਹ ਦੇ ਮਨ’ ਨੂੰ ਸੰਕੇਤ ਕਰਦੀਆਂ ਹਨ ਜਿਸ ਬਾਰੇ ਸਾਨੂੰ ਇੰਜੀਲ ਦਿਆਂ ਚਾਰ ਬਿਰਤਾਂਤਾਂ ਤੋਂ ਜ਼ਿਆਦਾ ਜਾਣਕਾਰੀ ਮਿਲ ਸਕਦੀ ਹੈ। (1 ਕੁਰਿੰਥੀਆਂ 2:16) ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਸੋਚਣੀ, ਉਸ ਦੀਆਂ ਭਾਵਨਾਵਾਂ, ਅਤੇ ਉਸ ਦੇ ਸੁਭਾਉ ਨੂੰ ਜਾਣੀਏ। ਕਿਉਂ? ਆਓ ਆਪਾਂ ਦੋ ਕਾਰਨ ਦੇਖੀਏ।
3. ਮਸੀਹ ਦਾ ਮਨ ਜਾਣ ਕੇ ਸਾਨੂੰ ਕਿਹੜੀ ਸਮਝ ਮਿਲ ਸਕਦੀ ਹੈ?
ਲੂਕਾ 10:22) ਇੱਥੇ ਮਾਨੋ ਯਿਸੂ ਇਸ ਤਰ੍ਹਾਂ ਕਹਿ ਰਿਹਾ ਸੀ ਕਿ ‘ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਯਹੋਵਾਹ ਕਿਸ ਤਰ੍ਹਾਂ ਦਾ ਹੈ ਤਾਂ ਮੇਰੇ ਵੱਲ ਦੇਖੋ।’ (ਯੂਹੰਨਾ 14:9) ਇਸ ਲਈ, ਜਦੋਂ ਅਸੀਂ ਇੰਜੀਲਾਂ ਦਾ ਅਧਿਐਨ ਕਰਦੇ ਹਾਂ ਅਤੇ ਯਿਸੂ ਦੀ ਸੋਚਣੀ ਅਤੇ ਉਸ ਦਿਆਂ ਜਜ਼ਬਾਤਾਂ ਬਾਰੇ ਸਿੱਖਦੇ ਹਾਂ, ਤਾਂ ਅਸਲ ਵਿਚ ਅਸੀਂ ਯਹੋਵਾਹ ਦੀ ਸੋਚਣੀ ਅਤੇ ਉਸ ਦਿਆਂ ਜਜ਼ਬਾਤਾਂ ਬਾਰੇ ਸਿੱਖ ਰਹੇ ਹੁੰਦੇ ਹਾਂ। ਇਸ ਤਰ੍ਹਾਂ ਦਾ ਗਿਆਨ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਸਾਡੀ ਮਦਦ ਕਰਦਾ ਹੈ।—ਯਾਕੂਬ 4:8.
3 ਪਹਿਲਾ ਕਾਰਨ ਇਹ ਹੈ ਕਿ ਮਸੀਹ ਦਾ ਮਨ ਸਾਨੂੰ ਯਹੋਵਾਹ ਦੇ ਮਨ ਦੀ ਇਕ ਝਲਕ ਦਿਖਾਉਂਦਾ ਹੈ। ਯਿਸੂ ਆਪਣੇ ਪਿਤਾ ਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕਹਿ ਸਕਦਾ ਸੀ ਕਿ “ਕੋਈ ਨਹੀਂ ਜਾਣਦਾ ਭਈ ਪੁੱਤ੍ਰ ਕੌਣ ਹੈ ਪਰ ਪਿਤਾ ਅਰ ਪਿਤਾ ਕੌਣ ਹੈ ਪਰ ਪੁੱਤ੍ਰ ਅਤੇ ਉਹ ਜਿਸ ਉੱਤੇ ਪੁੱਤ੍ਰ ਉਸ ਨੂੰ ਪਰਗਟ ਕੀਤਾ ਚਾਹੇ।” (4. ਜੇ ਅਸੀਂ ਸੱਚ-ਮੁੱਚ ਮਸੀਹ ਵਰਗੇ ਕੰਮ ਕਰਨੇ ਚਾਹੁੰਦੇ ਹਾਂ, ਤਾਂ ਸਾਨੂੰ ਪਹਿਲਾਂ ਕੀ ਸਿੱਖਣਾ ਚਾਹੀਦਾ ਹੈ ਅਤੇ ਕਿਉਂ?
4 ਦੂਸਰਾ ਕਾਰਨ ਇਹ ਹੈ ਕਿ ਮਸੀਹ ਦਾ ਮਨ ਜਾਣਨ ਨਾਲ ਸਾਨੂੰ ‘ਉਹ ਦੀ ਪੈੜ ਉੱਤੇ ਤੁਰਨ’ ਵਿਚ ਮਦਦ ਮਿਲਦੀ ਹੈ। (1 ਪਤਰਸ 2:21) ਯਿਸੂ ਦੀ ਪੈੜ ਉੱਤੇ ਤੁਰਨ ਦਾ ਮਤਲਬ ਸਿਰਫ਼ ਉਸ ਦੇ ਸ਼ਬਦ ਦੁਹਰਾਉਣੇ ਅਤੇ ਉਸ ਦਿਆਂ ਕੰਮਾਂ ਦੀ ਰੀਸ ਕਰਨੀ ਨਹੀਂ ਹੈ। ਖ਼ਿਆਲ ਅਤੇ ਜਜ਼ਬਾਤ ਸਾਡੀ ਕਹਿਣੀ ਤੇ ਕਰਨੀ ਉੱਤੇ ਪ੍ਰਭਾਵ ਪਾ ਸਕਦੇ ਹਨ। ਇਸ ਲਈ ਮਸੀਹ ਦੀ ਰੀਸ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਸ ਵਰਗਾ “ਸੁਭਾਉ” ਅਪਣਾਈਏ। (ਫ਼ਿਲਿੱਪੀਆਂ 2:5) ਯਾਨੀ ਕਿ ਜੇ ਅਸੀਂ ਸੱਚ-ਮੁੱਚ ਮਸੀਹ ਵਰਗੇ ਕੰਮ ਕਰਨੇ ਚਾਹੁੰਦੇ ਹਾਂ, ਤਾਂ ਅਪੂਰਣ ਹੋਣ ਦੇ ਬਾਵਜੂਦ ਸਾਨੂੰ ਪਹਿਲਾਂ ਉਸ ਵਾਂਗ ਸੋਚਣ ਅਤੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਫਿਰ ਆਓ ਆਪਾਂ ਇੰਜੀਲ ਦੇ ਲਿਖਾਰੀਆਂ ਤੋਂ ਮਸੀਹ ਬਾਰੇ ਹੋਰ ਜਾਣਕਾਰੀ ਹਾਸਲ ਕਰੀਏ। ਪਹਿਲਾਂ ਅਸੀਂ ਉਨ੍ਹਾਂ ਗੱਲਾਂ ਦੀ ਚਰਚਾ ਕਰਾਂਗੇ ਜਿਨ੍ਹਾਂ ਨੇ ਯਿਸੂ ਦਿਆਂ ਖ਼ਿਆਲਾਂ ਅਤੇ ਜਜ਼ਬਾਤਾਂ ਉੱਤੇ ਅਸਰ ਪਾਇਆ ਸੀ।
ਮਨੁੱਖ ਦੇ ਰੂਪ ਵਿਚ ਪੈਦਾ ਹੋਣ ਤੋਂ ਪਹਿਲਾਂ
5, 6. (ੳ) ਸਾਡੇ ਸਾਥੀ ਸਾਡੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਸਕਦੇ ਹਨ? (ਅ) ਧਰਤੀ ਤੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਜੇਠੇ ਪੁੱਤਰ ਨੇ ਕਿਸ ਤਰ੍ਹਾਂ ਦੀ ਸੰਗਤ ਰੱਖੀ ਸੀ, ਅਤੇ ਇਸ ਸੰਗਤ ਨੇ ਉਸ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਇਆ?
5 ਸਾਡੇ ਨਜ਼ਦੀਕੀ ਸਾਥੀ ਸਾਡੇ ਖ਼ਿਆਲਾਂ, ਜਜ਼ਬਾਤਾਂ, ਅਤੇ ਕੰਮਾਂ ਉੱਤੇ ਚੰਗਾ ਜਾਂ ਬੁਰਾ ਅਸਰ ਪਾ ਸਕਦੇ ਹਨ। * (ਕਹਾਉਤਾਂ 13:20) ਧਰਤੀ ਉੱਤੇ ਮਨੁੱਖ ਦੇ ਰੂਪ ਵਿਚ ਪੈਦਾ ਹੋਣ ਤੋਂ ਪਹਿਲਾਂ ਸਵਰਗ ਵਿਚ ਯਿਸੂ ਦੀ ਸੰਗਤ ਬਾਰੇ ਜ਼ਰਾ ਸੋਚੋ। ਯੂਹੰਨਾ ਦੀ ਇੰਜੀਲ ਯਿਸੂ ਦੇ ਉਸ ਜੀਵਨ ਵੱਲ ਧਿਆਨ ਖਿੱਚਦੀ ਹੈ ਜਦੋਂ ਉਹ ਅਜੇ ਸਵਰਗ ਵਿਚ ਸੀ ਅਤੇ ਉਹ ਪਰਮੇਸ਼ੁਰ ਦੀ ਥਾਂ ਬੋਲਦਾ ਸੀ, ਯਾਨੀ “ਸ਼ਬਦ” ਕਹਿਲਾਉਂਦਾ ਸੀ। ਯੂਹੰਨਾ ਕਹਿੰਦਾ ਹੈ: “ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ। ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ।” (ਯੂਹੰਨਾ 1:1, 2) ਕਿਉਂਜੋ ਯਹੋਵਾਹ ਦਾ ਕੋਈ ਆਰੰਭ ਨਹੀਂ ਸੀ, “ਆਦ ਵਿੱਚ” ਸ਼ਬਦ ਦਾ ਪਰਮੇਸ਼ੁਰ ਦੇ ਸੰਗ ਹੋਣਾ ਉਸ ਸਮੇਂ ਵੱਲ ਸੰਕੇਤ ਕਰਦਾ ਹੈ ਜਦ ਪਰਮੇਸ਼ੁਰ ਨੇ ਸ੍ਰਿਸ਼ਟੀ ਸ਼ੁਰੂ ਕੀਤੀ ਸੀ। (ਜ਼ਬੂਰ 90:2) ਯਿਸੂ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।” ਇਸ ਲਈ, ਉਹ ਬਾਕੀ ਦੂਤਾਂ ਅਤੇ ਵਿਸ਼ਵ ਦੀ ਸ੍ਰਿਸ਼ਟੀ ਤੋਂ ਪਹਿਲਾਂ ਸ੍ਰਿਸ਼ਟ ਕੀਤਾ ਗਿਆ ਸੀ।—ਕੁਲੁੱਸੀਆਂ 1:15; ਪਰਕਾਸ਼ ਦੀ ਪੋਥੀ 3:14.
6 ਕੁਝ ਵਿਗਿਆਨਕ ਅੰਦਾਜ਼ਿਆਂ ਅਨੁਸਾਰ, ਬ੍ਰਹਿਮੰਡ ਦੀ ਹੋਂਦ ਨੂੰ ਘੱਟੋ-ਘੱਟ 12 ਅਰਬ ਸਾਲ ਹੋਏ ਹਨ। ਜੇਕਰ ਇਹ ਅੰਦਾਜ਼ੇ ਥੋੜ੍ਹੇ-ਬਹੁਤੇ ਵੀ ਸਹੀ ਹਨ, ਤਾਂ ਆਦਮ ਦੀ ਸ੍ਰਿਸ਼ਟੀ ਤੋਂ ਪਹਿਲਾਂ ਪਰਮੇਸ਼ੁਰ ਦੇ ਜੇਠੇ ਪੁੱਤਰ ਨੇ ਆਪਣੇ ਪਿਤਾ ਨਾਲ ਅਰਬਾਂ ਹੀ ਸਾਲਾਂ ਲਈ ਨਜ਼ਦੀਕੀ ਸੰਗਤ ਦਾ ਆਨੰਦ ਮਾਣਿਆ ਸੀ। (ਮੀਕਾਹ 5:2 ਦੀ ਤੁਲਨਾ ਕਰੋ।) ਇਸ ਲਈ ਉਨ੍ਹਾਂ ਦੋਹਾਂ ਵਿਚਕਾਰ ਇਕ ਪ੍ਰੇਮਪੂਰਣ ਅਤੇ ਗਹਿਰਾ ਰਿਸ਼ਤਾ ਪੈਦਾ ਹੋਇਆ। ਮਨੁੱਖੀ ਹੋਂਦ ਤੋਂ ਪਹਿਲਾਂ ਇਹ ਜੇਠਾ ਪੁੱਤਰ, ਬੁੱਧ ਦਿਆਂ ਸ਼ਬਦਾਂ ਵਿਚ ਇਹ ਕਹਿੰਦਾ ਹੋਇਆ ਦਰਸਾਇਆ ਗਿਆ ਹੈ ਕਿ ‘ਮੈਂ ਨਿੱਤ ਯਹੋਵਾਹ ਨੂੰ ਰਿਝਾਉਂਦਾ ਤੇ ਸਦਾ ਉਹ ਦੇ ਅੱਗੇ ਖੇਡਦਾ ਰਹਿੰਦਾ’ ਸੀ। (ਕਹਾਉਤਾਂ 8:30) ਪ੍ਰੇਮ ਦੇ ਸ੍ਰੋਤ ਨਾਲ ਨਜ਼ਦੀਕੀ ਸੰਗਤ ਵਿਚ ਖਰਬਾਂ ਹੀ ਸਾਲ ਗੁਜ਼ਾਰਨ ਦੁਆਰਾ ਯਿਸੂ ਉੱਤੇ ਸੱਚ-ਮੁੱਚ ਡੂੰਘਾ ਅਸਰ ਪਿਆ ਹੋਣਾ! (1 ਯੂਹੰਨਾ 4:8) ਇਹ ਪੁੱਤਰ ਆਪਣੇ ਪਿਤਾ ਦੇ ਖ਼ਿਆਲ, ਜਜ਼ਬਾਤ, ਤੇ ਤੌਰ-ਤਰੀਕੇ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਸਾਰਿਆਂ ਨਾਲੋਂ ਬਿਹਤਰ ਢੰਗ ਵਿਚ ਉਸ ਦੀ ਰੀਸ ਕਰ ਸਕਦਾ ਸੀ।—ਮੱਤੀ 11:27.
ਮਨੁੱਖੀ ਜੀਵਨ ਅਤੇ ਪ੍ਰਭਾਵ
7. ਪਰਮੇਸ਼ੁਰ ਦੇ ਜੇਠੇ ਪੁੱਤਰ ਦਾ ਧਰਤੀ ਉੱਤੇ ਆਉਣ ਦਾ ਇਕ ਕਾਰਨ ਕੀ ਸੀ?
7 ਪਰਮੇਸ਼ੁਰ ਦੇ ਪੁੱਤਰ ਨੂੰ ਹੋਰ ਬਹੁਤ ਕੁਝ ਸਿੱਖਣ ਦੀ ਲੋੜ ਸੀ। ਯਹੋਵਾਹ ਦਾ ਮਕਸਦ ਸੀ ਕਿ ਉਸ ਦਾ ਪੁੱਤਰ ਅਜਿਹਾ ਤਰਸਵਾਨ ਪ੍ਰਧਾਨ ਜਾਜਕ ਬਣੇ ਜੋ ‘ਸਾਡੀਆਂ ਕਮਜ਼ੋਰੀਆਂ ਵਿਚ ਸਾਡਾ ਹਮਦਰਦੀ ਬਣ ਸਕੇ।’ (ਇਬਰਾਨੀਆਂ 4:15, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਨੁੱਖ ਦੇ ਰੂਪ ਵਿਚ ਧਰਤੀ ਉੱਤੇ ਆਉਣ ਦਾ ਇਕ ਕਾਰਨ ਸੀ ਕਿ ਉਹ ਇਸ ਜ਼ਿੰਮੇਵਾਰੀ ਨੂੰ ਠੀਕ ਤਰ੍ਹਾਂ ਪੂਰੀ ਕਰ ਸਕੇ। ਇਕ ਆਦਮੀ ਵਜੋਂ ਯਿਸੂ ਦੇ ਸਾਮ੍ਹਣੇ ਅਜਿਹੇ ਹਾਲਾਤ ਅਤੇ ਪ੍ਰਭਾਵ ਆਏ ਜੋ ਉਸ ਨੇ ਪਹਿਲਾਂ ਸਿਰਫ਼ ਸਵਰਗੋਂ ਦੇਖੇ ਹੀ ਸਨ। ਹੁਣ ਉਹ ਮਨੁੱਖੀ ਅਹਿਸਾਸ ਅਤੇ ਭਾਵਨਾਵਾਂ ਨੂੰ ਖ਼ੁਦ ਅਨੁਭਵ ਕਰ ਸਕਦਾ ਸੀ। ਕਦੀ-ਕਦੀ ਉਹ ਥੱਕ ਜਾਂਦਾ ਸੀ ਜਾਂ ਉਸ ਨੂੰ ਪਿਆਸ ਅਤੇ ਭੁੱਖ ਲੱਗਦੀ ਸੀ। (ਮੱਤੀ 4:2; ਯੂਹੰਨਾ 4:6, 7) ਇਸ ਤੋਂ ਵੀ ਵੱਧ, ਉਸ ਨੇ ਹਰ ਤਰ੍ਹਾਂ ਦੀਆਂ ਤੰਗੀਆਂ ਅਤੇ ਦੁੱਖ ਸਹਾਰੇ ਸਨ। ਇਸ ਤਰ੍ਹਾਂ ਉਸ ਨੇ “ਆਗਿਆਕਾਰੀ ਸਿੱਖੀ” ਅਤੇ ਉਹ ਪ੍ਰਧਾਨ ਜਾਜਕ ਦਾ ਕੰਮ ਪੂਰਾ ਕਰਨ ਦੇ ਕਾਬਲ ਬਣਿਆ।—ਇਬਰਾਨੀਆਂ 5:8-10.
8. ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਮੁਢਲਿਆਂ ਸਾਲਾਂ ਬਾਰੇ ਅਸੀਂ ਕੀ ਜਾਣਦੇ ਹਾਂ?
8 ਧਰਤੀ ਉੱਤੇ ਜ਼ਿੰਦਗੀ ਦੇ ਮੁਢਲਿਆਂ ਸਾਲਾਂ ਦੌਰਾਨ ਯਿਸੂ ਨੇ ਕੀ ਅਨੁਭਵ ਕੀਤਾ ਸੀ? ਉਸ ਦੇ ਬਚਪਨ ਬਾਰੇ ਬਹੁਤ ਕੁਝ ਨਹੀਂ ਦੱਸਿਆ ਗਿਆ। ਦਰਅਸਲ, ਸਿਰਫ਼ ਮੱਤੀ ਅਤੇ ਲੂਕਾ ਨੇ ਹੀ ਉਸ ਦੇ ਜਨਮ ਵੇਲੇ ਵਾਪਰੀਆਂ ਘਟਨਾਵਾਂ ਬਾਰੇ ਲਿਖਿਆ ਸੀ। ਇੰਜੀਲ ਦੇ ਲਿਖਾਰੀ ਜਾਣਦੇ ਸਨ ਕਿ ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਰਹਿੰਦਾ ਸੀ। ਉਸ ਦੇ ਸਵਰਗੀ ਜੀਵਨ ਕਾਰਨ ਉਹ ਸਮਝਦੇ ਸਨ ਕਿ ਉਹ ਇੰਨਾ ਚੰਗਾ ਮਨੁੱਖ ਕਿਉਂ ਬਣਿਆ। ਫਿਰ ਵੀ, ਯਿਸੂ ਪੂਰੀ ਤਰ੍ਹਾਂ ਇਕ ਇਨਸਾਨ ਸੀ। ਭਾਵੇਂ ਕਿ ਉਹ ਸੰਪੂਰਣ ਸੀ, ਉਹ ਇਕ ਬੱਚੇ ਵਜੋਂ ਪੈਦਾ ਹੋਇਆ ਜਿਸ ਨੇ ਬਚਪਨ ਤੋਂ ਜਵਾਨੀ ਤਕ ਵੱਡਾ ਹੋ ਕੇ ਗਿਆਨ ਵਿਚ ਵਧਣਾ ਸੀ। (ਲੂਕਾ 2:51, 52) ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਮੁਢਲਿਆਂ ਸਾਲਾਂ ਬਾਰੇ ਬਾਈਬਲ ਕੁਝ ਗੱਲਾਂ ਪ੍ਰਗਟ ਕਰਦੀ ਹੈ ਜਿਨ੍ਹਾਂ ਨੇ ਬਿਨਾਂ ਸ਼ੱਕ ਉਸ ਉੱਤੇ ਅਸਰ ਪਾਇਆ ਹੋਣਾ।
9. (ੳ) ਕੀ ਸੰਕੇਤ ਕਰਦਾ ਹੈ ਕਿ ਯਿਸੂ ਦਾ ਜਨਮ ਇਕ ਗ਼ਰੀਬ ਘਰਾਣੇ ਵਿਚ ਹੋਇਆ ਸੀ? (ਅ) ਯਿਸੂ ਕਿਸ ਤਰ੍ਹਾਂ ਦਿਆਂ ਹਾਲਾਤਾਂ ਵਿਚ ਵੱਡਾ ਹੋਇਆ ਸੀ?
9 ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ ਜਨਮ ਇਕ ਗ਼ਰੀਬ ਘਰਾਣੇ ਵਿਚ ਹੋਇਆ ਸੀ। ਉਸ ਦੇ ਪਰਿਵਾਰ ਦੀ ਗ਼ਰੀਬੀ ਦਾ ਸੰਕੇਤ ਉਸ ਭੇਟ ਤੋਂ ਮਿਲਦਾ ਹੈ ਜੋ ਯੂਸੁਫ਼ ਅਤੇ ਮਰਿਯਮ ਨੇ ਯਿਸੂ ਦੇ ਜਨਮ ਤੋਂ 40 ਦਿਨ ਬਾਅਦ ਹੈਕਲ ਨੂੰ ਲਿਆਂਦੀ ਸੀ। ਹੋਮ ਬਲੀ ਵਜੋਂ ਇਕ ਲੇਲੇ ਦਾ ਚੜ੍ਹਾਵਾ ਚੜ੍ਹਾਉਣ ਦੀ ਬਜਾਇ ਅਤੇ ਪਾਪ ਦੀ ਭੇਟ ਲਈ ਇਕ ਕਬੂਤਰ ਜਾਂ ਘੁੱਗੀ ਲਿਆਉਣ ਦੀ ਬਜਾਇ ਉਨ੍ਹਾਂ ਨੇ “ਖੁਮਰੀਆਂ ਦਾ ਇੱਕ ਜੋੜਾ ਯਾ ਕਬੂਤਰ ਦੇ ਦੋ ਬੱਚੇ ਬਲੀਦਾਨ ਕਰਨ” ਲਈ ਲਿਆਂਦੇ ਸਨ। (ਲੂਕਾ 2:24) ਮੂਸਾ ਦੀ ਬਿਵਸਥਾ ਅਨੁਸਾਰ ਗ਼ਰੀਬ ਲੋਕਾਂ ਲਈ ਇਹ ਪ੍ਰਬੰਧ ਕੀਤਾ ਗਿਆ ਸੀ। (ਲੇਵੀਆਂ 12:6-8) ਸਮੇਂ ਦੇ ਬੀਤਣ ਨਾਲ ਇਹ ਗ਼ਰੀਬ ਪਰਿਵਾਰ ਵਧਦਾ ਗਿਆ। ਯਿਸੂ ਦੇ ਚਮਤਕਾਰੀ ਜਨਮ ਤੋਂ ਬਾਅਦ ਯੂਸੁਫ਼ ਅਤੇ ਮਰਿਯਮ ਦੇ ਘੱਟੋ-ਘੱਟ ਛੇ ਹੋਰ ਬੱਚੇ ਹੋਏ ਸਨ। (ਮੱਤੀ 13:55, 56) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਸਾਧਾਰਣ ਹਾਲਾਤਾਂ ਵਿਚ ਇਕ ਵੱਡੇ ਪਰਿਵਾਰ ਵਿਚ ਪਲਿਆ ਸੀ।
10. ਕੀ ਦਿਖਾਉਂਦਾ ਹੈ ਕਿ ਮਰਿਯਮ ਅਤੇ ਯੂਸੁਫ਼ ਧਰਮੀ ਲੋਕ ਸਨ?
10 ਯਿਸੂ ਦੇ ਮਾਪੇ ਧਰਮੀ ਸਨ ਅਤੇ ਉਸ ਨਾਲ ਪਿਆਰ ਕਰਦੇ ਸਨ। ਉਸ ਦੀ ਮਾਂ, ਮਰਿਯਮ, ਇਕ ਬਹੁਤ ਚੰਗੀ ਔਰਤ ਸੀ। ਯਾਦ ਕਰੋ ਕਿ ਜਿਬਰਾਏਲ ਦੂਤ ਨੇ ਉਸ ਨੂੰ ਕੀ ਕਿਹਾ ਸੀ: “ਵਧਾਇਓਂ ਜਿਹ ਦੇ ਉੱਤੇ ਕਿਰਪਾ ਹੋਈ! ਪ੍ਰਭੁ ਤੇਰੇ ਨਾਲ ਹੈ।” (ਲੂਕਾ 1:28) ਯੂਸੁਫ਼ ਵੀ ਇਕ ਨੇਕ ਆਦਮੀ ਸੀ। ਬਿਵਸਥਾ ਅਨੁਸਾਰ ਹਰ ਸਾਲ ਵਫ਼ਾਦਾਰੀ ਨਾਲ ਉਹ ਪਸਾਹ ਮਨਾਉਣ ਲਈ 150 ਕਿਲੋਮੀਟਰ ਯਰੂਸ਼ਲਮ ਨੂੰ ਸਫ਼ਰ ਕਰਦਾ ਹੁੰਦਾ ਸੀ। ਭਾਵੇਂ ਕਿ ਇਹ ਸਫ਼ਰ ਸਿਰਫ਼ ਆਦਮੀਆਂ ਨੂੰ ਤੈ ਕਰਨਾ ਪੈਂਦਾ ਸੀ, ਮਰਿਯਮ ਵੀ ਯੂਸੁਫ਼ ਨਾਲ ਜਾਂਦੀ ਹੁੰਦੀ ਸੀ। (ਕੂਚ 23:17; ਲੂਕਾ 2:41) ਅਜਿਹੇ ਇਕ ਮੌਕੇ ਤੇ, 12 ਸਾਲ ਦੇ ਯਿਸੂ ਨੂੰ ਲੱਭਦੇ-ਫਿਰਦੇ ਯੂਸੁਫ਼ ਅਤੇ ਮਰਿਯਮ ਨੇ ਉਸ ਨੂੰ ਹੈਕਲ ਵਿਚ ਗੁਰੂਆਂ ਦੇ ਵਿਚਕਾਰ ਬੈਠਾ ਪਾਇਆ। ਯਿਸੂ ਨੇ ਆਪਣੇ ਫ਼ਿਕਰਮੰਦ ਮਾਪਿਆਂ ਨੂੰ ਕਿਹਾ: “ਭਲਾ, ਤੁਸੀਂ ਨਹੀਂ ਜਾਣਦੇ ਸਾਓ ਭਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ?” (ਲੂਕਾ 2:49) ਛੋਟੇ ਯਿਸੂ ਲਈ ਇਸ ਸ਼ਬਦ “ਪਿਤਾ” ਦਾ ਇਕ ਨਿੱਘਾ ਅਤੇ ਗਹਿਰਾ ਮਤਲਬ ਹੋਣਾ ਸੀ। ਇਕ ਗੱਲ ਸਪੱਸ਼ਟ ਹੈ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦਾ ਅਸਲੀ ਪਿਤਾ ਯਹੋਵਾਹ ਸੀ। ਲੇਕਿਨ, ਯੂਸੁਫ਼ ਨੇ ਉਸ ਦੀ ਦੇਖ-ਭਾਲ ਕਰਨ ਵਿਚ ਕੋਈ ਕਮੀ ਨਹੀਂ ਛੱਡੀ। ਨਿਸ਼ਚੇ ਹੀ, ਆਪਣੇ ਪਿਆਰੇ ਪੁੱਤਰ ਨੂੰ ਪਾਲਣ ਲਈ ਯਹੋਵਾਹ ਕਦੀ ਵੀ ਇਕ ਕਠੋਰ ਅਤੇ ਬੇਰਹਿਮ ਆਦਮੀ ਨੂੰ ਨਹੀਂ ਸੀ ਚੁਣ ਸਕਦਾ!
11. ਯਿਸੂ ਨੇ ਕਿਹੜੀ ਕਾਰੀਗਰੀ ਸਿੱਖੀ ਸੀ, ਅਤੇ ਬਾਈਬਲ ਦੇ ਜ਼ਮਾਨੇ ਵਿਚ ਇਸ ਕੰਮ ਵਿਚ ਕੀ-ਕੀ ਸ਼ਾਮਲ ਸੀ?
11 ਉਨ੍ਹਾਂ ਸਾਲਾਂ ਦੌਰਾਨ ਜਦੋਂ ਯਿਸੂ ਨਾਸਰਤ ਵਿਚ ਸੀ ਉਸ ਨੇ ਆਪਣੇ ਪਿਤਾ, ਯੂਸੁਫ਼, ਤੋਂ ਤਰਖਾਣ ਦਾ ਕੰਮ ਸਿੱਖਿਆ। ਯਿਸੂ ਨੇ ਇਸ ਕਾਰੀਗਰੀ ਨੂੰ ਇੰਨੀ ਚੰਗੀ ਤਰ੍ਹਾਂ ਸਿੱਖ ਲਿਆ ਸੀ ਕਿ ਉਹ ਮਰਕੁਸ 6:3) ਬਾਈਬਲ ਦੇ ਜ਼ਮਾਨੇ ਵਿਚ ਤਰਖਾਣ ਘਰ, ਫਰਨੀਚਰ (ਜਿਵੇਂ ਕਿ ਮੇਜ਼, ਕੁਰਸੀਆਂ ਅਤੇ ਮੰਜੇ), ਅਤੇ ਖੇਤੀ-ਬਾੜੀ ਲਈ ਸੰਦ ਬਣਾਉਂਦੇ ਹੁੰਦੇ ਸਨ। ਦੂਜੀ ਸਦੀ ਦੇ ਜਸਟਿਨ ਮਾਰਟਰ ਨੇ ਆਪਣੀ ਕਿਤਾਬ ਟ੍ਰਾਫ਼ੋ ਨਾਲ ਗੱਲਬਾਤ (ਯੂਨਾਨੀ) ਵਿਚ, ਯਿਸੂ ਬਾਰੇ ਕਿਹਾ ਕਿ “ਜਦੋਂ ਉਹ ਧਰਤੀ ਤੇ ਸੀ ਉਹ ਇਕ ਤਰਖਾਣ ਵਜੋਂ ਕੰਮ ਕਰਦਾ ਸੀ, ਉਹ ਹਲ ਤੇ ਜੂਲੇ ਬਣਾਉਂਦਾ ਹੁੰਦਾ ਸੀ।” ਉਸ ਜ਼ਮਾਨੇ ਦਾ ਤਰਖਾਣ ਲੱਕੜੀ ਖ਼ਰੀਦ ਨਹੀਂ ਸਕਦਾ ਸੀ ਇਸ ਲਈ ਅਜਿਹਾ ਕੰਮ ਸੌਖਾ ਨਹੀਂ ਸੀ। ਉਹ ਬਾਹਰ ਜਾ ਕੇ ਇਕ ਦਰਖ਼ਤ ਚੁਣਨ ਤੋਂ ਬਾਅਦ ਕੁਹਾੜੇ ਨਾਲ ਉਸ ਨੂੰ ਵੱਢ ਕੇ ਲੱਕੜੀ ਨੂੰ ਚੁੱਕ ਕੇ ਘਰ ਲੈ ਜਾਂਦਾ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਨੂੰ ਰੋਜ਼ੀ-ਰੋਟੀ ਕਮਾਉਣ ਬਾਰੇ, ਗਾਹਕਾਂ ਨਾਲ ਵਪਾਰ ਕਰਨ ਬਾਰੇ, ਅਤੇ ਔਖੇ-ਸੌਖੇ ਗੁਜ਼ਾਰਾ ਤੋਰਨ ਦੀਆਂ ਚੁਣੌਤੀਆਂ ਬਾਰੇ ਪਤਾ ਸੀ।
ਖ਼ੁਦ “ਤਰਖਾਣ” ਸੱਦਿਆ ਜਾਂਦਾ ਸੀ। (12. ਕੀ ਸੰਕੇਤ ਕਰਦਾ ਹੈ ਕਿ ਯੂਸੁਫ਼ ਦੀ ਮੌਤ ਯਿਸੂ ਤੋਂ ਪਹਿਲਾਂ ਹੋਈ ਸੀ, ਅਤੇ ਇਸ ਕਰਕੇ ਯਿਸੂ ਨੂੰ ਕੀ ਕਰਨਾ ਪਿਆ ਸੀ?
12 ਜੇਠਾ ਪੁੱਤਰ ਹੋਣ ਦੇ ਨਾਤੇ ਯਿਸੂ ਨੇ ਪਰਿਵਾਰ ਦੀ ਦੇਖ-ਭਾਲ ਵਿਚ ਮਦਦ ਵੀ ਕੀਤੀ ਹੋਣੀ ਸੀ, ਖ਼ਾਸ ਕਰਕੇ ਯੂਸੁਫ਼ ਦੀ ਮੌਤ ਤੋਂ ਬਾਅਦ। * ਜਨਵਰੀ 1, 1900 ਦੇ ਜ਼ਾਯੰਸ ਵਾਚ ਟਾਵਰ ਨੇ ਕਿਹਾ ਕਿ “ਪਤਾ ਚੱਲਦਾ ਹੈ ਕਿ ਯਿਸੂ ਹਾਲੇ ਛੋਟਾ ਸੀ ਜਦੋਂ ਯੂਸੁਫ਼ ਦੀ ਮੌਤ ਹੋਈ ਅਤੇ ਇਸ ਤੋਂ ਬਾਅਦ ਯਿਸੂ ਤਰਖਾਣ ਦਾ ਕੰਮ ਕਰਨ ਲੱਗ ਪਿਆ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣਿਆ। ਇਸ ਗੱਲ ਦਾ ਕੁਝ ਸਬੂਤ ਉਸ ਹਵਾਲੇ ਤੋਂ ਮਿਲਦਾ ਹੈ ਜਿਸ ਵਿਚ ਯਿਸੂ ਖ਼ੁਦ ਤਰਖਾਣ ਸੱਦਿਆ ਜਾਂਦਾ ਹੈ, ਅਤੇ ਉਸ ਦੀ ਮਾਤਾ ਅਤੇ ਭਰਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਪਰ ਯੂਸੁਫ਼ ਦਾ ਕੋਈ ਜ਼ਿਕਰ ਨਹੀਂ ਮਿਲਦਾ। (ਮਰਕੁਸ 6:3) . . . ਤਾਂ ਫਿਰ ਇਹ ਮੁਮਕਿਨ ਹੈ ਕਿ ਸਾਡੇ ਪ੍ਰਭੂ ਨੇ ਆਪਣੀ ਜ਼ਿੰਦਗੀ ਦੇ ਅਠਾਰਾਂ ਸਾਲ ਜੀਵਨ ਦੇ ਆਮ ਕੰਮਾਂ-ਕਾਰਾਂ ਵਿਚ ਗੁਜ਼ਾਰੇ। ਇਹ ਅਠਾਰਾਂ ਸਾਲ [ਲੂਕਾ 2:41-49 ਵਿਚ ਰਿਕਾਰਡ ਕੀਤੀ ਗਈ] ਘਟਨਾ ਤੋਂ ਲੈ ਕੇ ਉਸ ਦੇ ਬਪਤਿਸਮੇ ਤਕ ਸਨ।” ਯਿਸੂ, ਮਰਿਯਮ, ਅਤੇ ਉਸ ਦੇ ਦੂਸਰਿਆਂ ਬੱਚਿਆਂ ਨੂੰ ਉਸ ਦੁੱਖ-ਦਰਦ ਦਾ ਅਹਿਸਾਸ ਸੀ ਜੋ ਇਕ ਪਿਆਰੇ ਪਤੀ ਅਤੇ ਪਿਤਾ ਦੀ ਮੌਤ ਤੇ ਹੁੰਦਾ ਹੈ।
13. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਆਪਣੀ ਸੇਵਕਾਈ ਸਾਰਿਆਂ ਮਨੁੱਖਾਂ ਨਾਲੋਂ ਵੱਧ ਸਮਝ, ਗਿਆਨ, ਅਤੇ ਭਾਵਨਾਵਾਂ ਦੀ ਗਹਿਰਾਈ ਨਾਲ ਸ਼ੁਰੂ ਕੀਤੀ ਸੀ?
13 ਸਪੱਸ਼ਟ ਹੈ ਕਿ ਯਿਸੂ ਦੀ ਜ਼ਿੰਦਗੀ ਸੁਖਾਲੀ ਨਹੀਂ ਸੀ। ਇਸ ਦੀ ਬਜਾਇ, ਉਸ ਨੇ ਖ਼ੁਦ ਅਨੁਭਵ ਕੀਤਾ ਕਿ ਆਮ ਲੋਕ ਕਿਸ ਤਰ੍ਹਾਂ ਜੀਉਂਦੇ ਸਨ। ਫਿਰ, ਸੰਨ 29 ਵਿਚ, ਉਹ ਸਮਾਂ ਆ ਪਹੁੰਚਿਆ ਜਦੋਂ ਉਸ ਨੇ ਪਰਮੇਸ਼ੁਰ ਵੱਲੋਂ ਦਿੱਤੇ ਗਏ ਕੰਮ ਨੂੰ ਪੂਰਾ ਕਰਨਾ ਸੀ। ਉਸ ਸਾਲ ਦੀ ਪਤਝੜ ਵਿਚ ਉਸ ਨੇ ਪਾਣੀ ਵਿਚ ਬਪਤਿਸਮਾ ਲਿਆ ਅਤੇ ਉਹ ਪਰਮੇਸ਼ੁਰ ਦਾ ਅਧਿਆਤਮਿਕ ਪੁੱਤਰ ਬਣਿਆ। ‘ਅਕਾਸ਼ ਉਸ ਲਈ ਖੁਲ੍ਹ ਗਿਆ,’ ਯਾਨੀ ਕਿ ਉਸ ਨੂੰ ਹੁਣ ਸਵਰਗ ਵਿਚ ਆਪਣਾ ਪਹਿਲਾ ਜੀਵਨ, ਆਪਣੇ ਪਹਿਲੇ ਖ਼ਿਆਲ, ਅਤੇ ਆਪਣੀਆਂ ਪਹਿਲੀਆਂ ਭਾਵਨਾਵਾਂ ਯਾਦ ਆ ਗਈਆਂ। (ਲੂਕਾ 3:21, 22) ਇਸ ਲਈ ਜਦੋਂ ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਉਸ ਕੋਲ ਹੋਰ ਕਿਸੇ ਮਨੁੱਖ ਨਾਲੋਂ ਵੱਧ ਸਮਝ, ਗਿਆਨ, ਅਤੇ ਭਾਵਨਾਵਾਂ ਦੀ ਗਹਿਰਾਈ ਸੀ। ਇਸ ਲਈ ਚੰਗਾ ਹੈ ਕਿ ਇੰਜੀਲ ਦੇ ਲਿਖਾਰੀਆਂ ਨੇ ਯਿਸੂ ਦੀ ਸੇਵਕਾਈ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਜ਼ਿਆਦਾ ਲਿਖਿਆ ਸੀ। ਫਿਰ ਵੀ ਉਹ ਉਸ ਦੀਆਂ ਸਾਰੀਆਂ ਕਹੀਆਂ ਅਤੇ ਕੀਤੀਆਂ ਗਈਆਂ ਗੱਲਾਂ ਨੂੰ ਲਿਖ ਨਾ ਸਕੇ। (ਯੂਹੰਨਾ 21:25) ਪਰ ਜੋ ਪਰਮੇਸ਼ੁਰ ਨੇ ਉਨ੍ਹਾਂ ਤੋਂ ਲਿਖਵਾਇਆ ਸੀ ਉਹ ਸਾਨੂੰ ਸਭ ਤੋਂ ਉੱਤਮ ਮਨੁੱਖ ਦੀ ਜ਼ਿੰਦਗੀ ਵੱਲ ਦੇਖਣ ਦਾ ਮੌਕਾ ਦਿੰਦਾ ਹੈ।
ਯਿਸੂ ਕਿਹੋ ਜਿਹਾ ਆਦਮੀ ਸੀ
14. ਇੰਜੀਲ ਦੇ ਲਿਖਾਰੀ ਯਿਸੂ ਨੂੰ ਗਹਿਰੀਆਂ ਭਾਵਨਾਵਾਂ ਅਤੇ ਨਿੱਘੇ
14 ਇੰਜੀਲਾਂ ਤੋਂ ਯਿਸੂ ਬਾਰੇ ਇਹ ਪਤਾ ਲੱਗਦਾ ਹੈ ਕਿ ਉਹ ਗਹਿਰੀਆਂ ਭਾਵਨਾਵਾਂ ਅਤੇ ਨਿੱਘੇ ਸੁਭਾਅ ਵਾਲਾ ਆਦਮੀ ਸੀ। ਉਸ ਨੇ ਤਰ੍ਹਾਂ-ਤਰ੍ਹਾਂ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਸਨ: ਇਕ ਕੋੜ੍ਹੀ ਲਈ ਤਰਸ (ਮਰਕੁਸ 1:40, 41); ਉਨ੍ਹਾਂ ਲੋਕਾਂ ਲਈ ਦੁੱਖ ਜੋ ਉਸ ਦੀ ਨਹੀਂ ਸੁਣਦੇ ਸਨ (ਲੂਕਾ 19:41, 42); ਲਾਲਚੀ ਵਪਾਰੀਆਂ ਉੱਤੇ ਜਾਇਜ਼ ਗੁੱਸਾ (ਯੂਹੰਨਾ 2:13-17)। ਯਿਸੂ ਅਜਿਹਾ ਆਦਮੀ ਸੀ ਜੋ ਲੋਕਾਂ ਦੇ ਜਜ਼ਬਾਤ ਸਮਝ ਸਕਦਾ ਸੀ, ਉਸ ਨੇ ਆਪਣੀਆਂ ਭਾਵਨਾਵਾਂ ਛੁਪਾਈਆਂ ਨਹੀਂ, ਇੱਥੋਂ ਤਕ ਕਿ ਕਦੀ-ਕਦੀ ਉਸ ਨੇ ਹੰਝੂ ਵੀ ਵਹਾਏ ਸਨ। ਜਦੋਂ ਯਿਸੂ ਦੇ ਪਿਆਰੇ ਮਿੱਤਰ ਲਾਜ਼ਰ ਦੀ ਮੌਤ ਹੋਈ ਅਤੇ ਉਸ ਨੇ ਲਾਜ਼ਰ ਦੀ ਭੈਣ ਮਰਿਯਮ ਨੂੰ ਰੋਂਦਿਆਂ ਦੇਖਿਆ, ਤਾਂ ਉਸ ਦੇ ਦਿਲ ਉੱਤੇ ਇੰਨਾ ਗਹਿਰਾ ਪ੍ਰਭਾਵ ਪਿਆ ਕਿ ਸਾਰਿਆਂ ਦੇ ਸਾਮ੍ਹਣੇ ਉਸ ਕੋਲੋਂ ਆਪਣੇ ਹੰਝੂ ਰੋਕੇ ਨਾ ਗਏ।—ਯੂਹੰਨਾ 11:32-36.
15. ਦੂਸਰਿਆਂ ਬਾਰੇ ਯਿਸੂ ਦੇ ਸੋਚ-ਵਿਚਾਰਾਂ ਅਤੇ ਵਰਤਾਉ ਤੋਂ ਉਸ ਦੀਆਂ ਕੋਮਲ ਭਾਵਨਾਵਾਂ ਕਿਸ ਤਰ੍ਹਾਂ ਪ੍ਰਗਟ ਹੁੰਦੀਆਂ ਹਨ?
15 ਦੂਸਰਿਆਂ ਬਾਰੇ ਯਿਸੂ ਦੇ ਸੋਚ-ਵਿਚਾਰਾਂ ਅਤੇ ਉਨ੍ਹਾਂ ਨਾਲ ਉਸ ਦੇ ਸਲੂਕ ਤੋਂ ਦੇਖਿਆ ਜਾਂਦਾ ਹੈ ਕਿ ਉਸ ਦਾ ਸੁਭਾਅ ਕੋਮਲ ਸੀ। ਉਸ ਨੇ ਗ਼ਰੀਬਾਂ ਅਤੇ ਕੁਚਲੇ ਹੋਏ ਲੋਕਾਂ ਦੀ ਮਦਦ ਕੀਤੀ ਤਾਂਕਿ ਉਹ ‘ਆਪਣਿਆਂ ਜੀਆਂ ਵਿੱਚ ਅਰਾਮ ਪਾ’ ਸਕਣ। (ਮੱਤੀ 11:4, 5, 28-30) ਉਸ ਨੇ ਦੁਖੀ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਮਾਂ ਕੱਢਿਆ। ਮਿਸਾਲ ਲਈ, ਲਹੂ ਦੇ ਵਹਾਅ ਤੋਂ ਦੁਖੀ ਔਰਤ, ਜਿਸ ਨੇ ਹੌਲੀ-ਹੌਲੀ ਆ ਕੇ ਯਿਸੂ ਦੇ ਕੱਪੜੇ ਦਾ ਪੱਲਾ ਛੋਹਿਆ ਸੀ ਅਤੇ ਉਹ ਅੰਨ੍ਹਾ ਮੰਗਤਾ, ਜਿਸ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ ਸੀ। (ਮੱਤੀ 9:20-22; ਮਰਕੁਸ 10:46-52) ਯਿਸੂ ਦੂਸਰਿਆਂ ਵਿਚ ਚੰਗੇ ਗੁਣ ਦੇਖਦਾ ਸੀ ਅਤੇ ਉਨ੍ਹਾਂ ਦੀ ਸ਼ਲਾਘਾ ਕਰਦਾ ਸੀ; ਪਰ ਲੋੜ ਪੈਣ ਤੇ ਉਹ ਤਾੜਨਾ ਵੀ ਦਿੰਦਾ ਸੀ। (ਮੱਤੀ 16:23; ਯੂਹੰਨਾ 1:47; 8:44) ਉਸ ਸਮੇਂ ਤੇ ਔਰਤਾਂ ਦੇ ਹੱਕ ਬਹੁਤ ਹੀ ਘੱਟ ਹੁੰਦੇ ਸਨ, ਪਰ ਯਿਸੂ ਨੇ ਉਨ੍ਹਾਂ ਦੀ ਇੱਜ਼ਤ ਕੀਤੀ ਸੀ। (ਯੂਹੰਨਾ 4:9, 27) ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਕਈਆਂ ਔਰਤਾਂ ਨੇ ਆਪਣੀਆਂ ਚੀਜ਼ਾਂ ਵਰਤ ਕੇ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਿਉਂ ਕੀਤੀ ਸੀ।—ਲੂਕਾ 8:3.
16. ਕੀ ਦਿਖਾਉਂਦਾ ਹੈ ਕਿ ਯਿਸੂ ਦੇ ਵਿਚਾਰ ਜ਼ਿੰਦਗੀ ਅਤੇ ਆਮ ਚੀਜ਼ਾਂ ਬਾਰੇ ਸਹੀ ਸਨ?
16 ਜ਼ਿੰਦਗੀ ਬਾਰੇ ਯਿਸੂ ਦਾ ਵਿਚਾਰ ਬਹੁਤ ਹੀ ਸਹੀ ਸੀ। ਉਸ ਲਈ ਧਨ-ਦੌਲਤ ਜਾਂ ਚੀਜ਼ਾਂ ਸਭ ਤੋਂ ਮਹੱਤਵਪੂਰਣ ਨਹੀਂ ਸਨ। ਇਸ ਤਰ੍ਹਾਂ ਲੱਗਦਾ ਹੈ ਕਿ ਉਸ ਕੋਲ ਬਹੁਤੀਆਂ ਚੀਜ਼ਾਂ ਨਹੀਂ ਸਨ। ਉਸ ਨੇ ਕਿਹਾ ਕਿ ਉਸ ਕੋਲ “ਸਿਰ ਧਰਨ ਨੂੰ ਥਾਂ ਨਹੀਂ” ਸੀ। (ਮੱਤੀ 8:20) ਲੇਕਿਨ, ਜਦੋਂ ਦੂਸਰੇ ਖ਼ੁਸ਼ੀਆਂ ਮਨਾਉਂਦੇ ਸਨ ਤਾਂ ਯਿਸੂ ਬੁਰਾ ਨਹੀਂ ਸਮਝਦਾ ਸੀ ਸਗੋਂ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਲ ਹੁੰਦਾ ਸੀ। ਇਕ ਵਾਰ ਯਿਸੂ ਵਿਆਹ ਦੀ ਦਾਅਵਤ ਤੇ ਗਿਆ ਸੀ। ਅਜਿਹੇ ਸਮੇਂ ਆਮ ਤੌਰ ਤੇ ਸੰਗੀਤ, ਨਾਚ ਅਤੇ ਖ਼ੁਸ਼ੀਆਂ ਮਨਾਉਣ ਵਾਲੇ ਮੌਕੇ ਹੁੰਦੇ ਹਨ। ਜ਼ਾਹਰ ਹੈ ਕਿ ਯਿਸੂ ਇਸ ਰੌਣਕ-ਭਰੇ ਮੌਕੇ ਤੇ ਰੰਗ ਵਿਚ ਭੰਗ ਪਾਉਣ ਨਹੀਂ ਗਿਆ ਸੀ। ਯਿਸੂ ਨੇ ਇਸ ਹੀ ਮੌਕੇ ਤੇ ਆਪਣਾ ਪਹਿਲਾ ਚਮਤਕਾਰ ਕੀਤਾ ਸੀ। ਜਦੋਂ ਦਾਖ-ਰਸ ਖ਼ਤਮ ਹੋ ਗਈ ਉਸ ਨੇ ਪਾਣੀ ਨੂੰ ਵਧੀਆ ਮੈ ਵਿਚ ਬਦਲ ਦਿੱਤਾ, ਜੋ ਕਿ “ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ।” (ਜ਼ਬੂਰ 104:15; ਯੂਹੰਨਾ 2:1-11) ਇਸ ਤਰ੍ਹਾਂ ਜਸ਼ਨ ਜਾਰੀ ਰਿਹਾ ਅਤੇ ਵਿਆਹੁਤਾ ਜੋੜਾ ਸ਼ਰਮਿੰਦਗੀ ਤੋਂ ਬਚਿਆ। ਜ਼ਿੰਦਗੀ ਬਾਰੇ ਯਿਸੂ ਦਾ ਸਹੀ ਵਿਚਾਰ ਇਸ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਹੋਰ ਬਹੁਤ ਸਾਰੇ ਮੌਕਿਆਂ ਤੇ ਯਿਸੂ ਨੇ ਆਪਣੀ ਸੇਵਕਾਈ ਵਿਚ ਬਹੁਤ ਮਿਹਨਤ ਕੀਤੀ ਅਤੇ ਕਈ ਘੰਟੇ ਗੁਜ਼ਾਰੇ।—ਯੂਹੰਨਾ 4:34.
17. ਇਹ ਹੈਰਾਨੀ ਦੀ ਗੱਲ ਕਿਉਂ ਨਹੀਂ ਕਿ ਯਿਸੂ ਲਾਜਵਾਬ ਗੁਰੂ ਸੀ, ਅਤੇ ਉਸ ਦੀਆਂ ਸਿੱਖਿਆਵਾਂ ਨੇ ਕੀ ਦਿਖਾਇਆ ਸੀ?
17 ਯਿਸੂ ਲਾਜਵਾਬ ਗੁਰੂ ਸੀ। ਉਸ ਦੀਆਂ ਜ਼ਿਆਦਾਤਰ ਸਿੱਖਿਆਵਾਂ ਰੋਜ਼ ਦੀ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਦਰਸਾਉਂਦੀਆਂ ਸਨ, ਜਿਨ੍ਹਾਂ ਤੋਂ ਯਿਸੂ ਚੰਗੀ ਤਰ੍ਹਾਂ ਵਾਕਫ਼ ਸੀ। (ਮੱਤੀ 13:33; ਲੂਕਾ 15:8) ਉਸ ਦਾ ਸਿਖਾਉਣ ਦਾ ਢੰਗ ਬੇਮਿਸਾਲ ਸੀ—ਹਮੇਸ਼ਾ ਸਪੱਸ਼ਟ, ਸੌਖਾ ਅਤੇ ਲਾਭਦਾਇਕ। ਪਰ ਉਸ ਦੇ ਢੰਗ ਨਾਲੋਂ ਜ਼ਿਆਦਾ ਮਹੱਤਵਪੂਰਣ ਉਹ ਗੱਲਾਂ ਸਨ ਜੋ ਉਹ ਸਿਖਾਉਂਦਾ ਸੀ। ਉਸ ਦੀਆਂ ਸਿੱਖਿਆਵਾਂ ਨੇ ਦਿਖਾਇਆ ਕਿ ਉਸ ਦੀ ਦਿਲੀ ਇੱਛਾ ਇਹ ਸੀ ਕਿ ਉਸ ਦੇ ਸੁਣਨ ਵਾਲੇ ਯਹੋਵਾਹ ਦਿਆਂ ਖ਼ਿਆਲਾਂ, ਭਾਵਨਾਵਾਂ, ਅਤੇ ਰਾਹਾਂ ਨੂੰ ਜਾਣਨ।—ਯੂਹੰਨਾ 17:6-8.
18, 19. (ੳ) ਯਿਸੂ ਨੇ ਆਪਣੇ ਪਿਤਾ ਦਾ ਵਰਣਨ ਕਿਨ੍ਹਾਂ ਦ੍ਰਿਸ਼ਟਾਂਤਾਂ ਨਾਲ ਕੀਤਾ ਸੀ? (ਅ) ਅਗਲੇ ਲੇਖ ਵਿਚ ਕਿਸ ਗੱਲ ਦੀ ਚਰਚਾ ਕੀਤੀ ਜਾਵੇਗੀ?
18 ਯਿਸੂ ਅਕਸਰ ਦ੍ਰਿਸ਼ਟਾਂਤ ਇਸਤੇਮਾਲ ਕਰਕੇ ਲੋਕਾਂ ਨੂੰ ਆਪਣੇ ਪਿਤਾ ਬਾਰੇ ਸਿਖਾਉਂਦਾ ਸੀ। ਇਹ ਗੱਲਾਂ ਭੁੱਲਣ ਵਾਲੀਆਂ ਨਹੀਂ ਸਨ। ਯਹੋਵਾਹ ਦੀ ਦਇਆ ਬਾਰੇ ਸਾਧਾਰਣ ਗੱਲਬਾਤ ਕਰਨੀ ਇਕ ਗੱਲ ਹੈ, ਪਰ ਉਸ ਨੂੰ ਇਕ ਮਾਫ਼ ਕਰਨ ਵਾਲੇ ਪਿਤਾ ਵਾਂਗ ਦਰਸਾਉਣਾ ਵੱਖਰੀ ਗੱਲ ਹੈ। ਉਹ ਉਸ ਪਿਤਾ ਵਰਗਾ ਹੈ ਜੋ ਆਪਣੇ ਪੁੱਤਰ ਦੀ ਵਾਪਸੀ ਤੋਂ ਇੰਨਾ ਖ਼ੁਸ਼ ਹੁੰਦਾ ਹੈ ਕਿ ਉਹ ‘ਦੌੜ ਕੇ ਉਸ ਨੂੰ ਗਲੇ ਲਾ ਲੈਂਦਾ ਹੈ ਅਤੇ ਉਹ ਨੂੰ ਚੁੰਮਦਾ ਹੈ।’ (ਲੂਕਾ 15:11-24) ਯਿਸੂ ਨੇ ਉਸ ਸਖ਼ਤ ਸਭਿਆਚਾਰ ਨੂੰ ਰੱਦ ਕੀਤਾ ਜਿਸ ਵਿਚ ਧਾਰਮਿਕ ਆਗੂ ਆਮ ਲੋਕਾਂ ਨੂੰ ਤੁੱਛ ਸਮਝਦੇ ਸਨ। ਯਿਸੂ ਨੇ ਸਮਝਾਇਆ ਕਿ ਉਸ ਦਾ ਪਿਤਾ ਇਕ ਅਜਿਹਾ ਪਰਮੇਸ਼ੁਰ ਹੈ ਜਿਸ ਵੱਲ ਲੋਕ ਆ ਸਕਦੇ ਸਨ ਅਤੇ ਜਿਸ ਨੂੰ ਇਕ ਮਾਣ-ਭਰੇ ਫ਼ਰੀਸੀ ਦੀ ਦਿਖਾਵੇ ਭਰੀ ਪ੍ਰਾਰਥਨਾ ਨਾਲੋਂ ਇਕ ਨਿਮਰ ਮਸੂਲੀਏ ਦੀ ਬੇਨਤੀ ਪਸੰਦ ਸੀ। (ਲੂਕਾ ) ਯਿਸੂ ਨੇ ਯਹੋਵਾਹ ਨੂੰ ਪਰਵਾਹ ਕਰਨ ਵਾਲੇ ਪਰਮੇਸ਼ੁਰ ਵਜੋਂ ਪੇਸ਼ ਕੀਤਾ ਜੋ ਇਕ ਛੋਟੀ ਜਿਹੀ ਚਿੜੀ ਦੇ ਧਰਤੀ ਉੱਤੇ ਡਿੱਗਣ ਬਾਰੇ ਵੀ ਜਾਣਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਲਾਇਆ ਕਿ ‘ਡਰੋ ਨਾ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।’ ( 18:9-14ਮੱਤੀ 10:29, 31) ਅਸੀਂ ਸਮਝ ਸਕਦੇ ਹਾਂ ਕਿ ਲੋਕ ਯਿਸੂ ਦੇ “ਸਿਖਿਆਵਾਂ ਦੇਣ ਦੇ ਢੰਗ” ਤੋਂ ਕਿਉਂ ਹੈਰਾਨ ਹੋਏ ਸਨ ਅਤੇ ਉਸ ਵੱਲ ਕਿਉਂ ਖਿੱਚੇ ਜਾਂਦੇ ਸਨ। (ਮੱਤੀ 7:28, ਨਵਾਂ ਅਨੁਵਾਦ) ਇਕ ਮੌਕੇ ਤੇ ਤਾਂ ਇਕ “ਵੱਡੀ ਭੀੜ” ਰੋਟੀ ਖਾਧੇ ਬਗੈਰ ਉਸ ਦੇ ਨਾਲ ਤਿੰਨਾਂ ਦਿਨਾਂ ਲਈ ਰਹੀ!—ਮਰਕੁਸ 8:1, 2.
19 ਅਸੀਂ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਯਹੋਵਾਹ ਨੇ ਆਪਣੇ ਬਚਨ ਰਾਹੀਂ ਮਸੀਹ ਦਾ ਮਨ ਜਾਂ ਉਸ ਦੇ ਸਾਰੇ ਕੰਮ ਪ੍ਰਗਟ ਕੀਤੇ ਹਨ! ਲੇਕਿਨ, ਅਸੀਂ ਦੂਸਰਿਆਂ ਨਾਲ ਵਰਤਾਉ ਕਰਨ ਵਿਚ ਉਸ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ? ਇਸ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।
[ਫੁਟਨੋਟ]
^ ਪੈਰਾ 5 ਦੂਤ ਵੀ ਆਪਣੀ ਸੰਗਤ ਦੁਆਰਾ ਪ੍ਰਭਾਵਿਤ ਹੋ ਸਕਦੇ ਹਨ। ਇਸ ਗੱਲ ਦਾ ਸੰਕੇਤ ਪਰਕਾਸ਼ ਦੀ ਪੋਥੀ 12:3, 4 ਵਿਚ ਮਿਲਦਾ ਹੈ। ਇੱਥੇ ਸ਼ਤਾਨ ਨੂੰ “ਅਜਗਰ” ਸੱਦਿਆ ਗਿਆ ਹੈ ਅਤੇ ਉਸ ਦੇ ਪ੍ਰਭਾਵ ਕਰਕੇ ਹੋਰ ‘ਤਾਰੇ’ ਜਾਂ ਦੂਤ ਉਸ ਵਾਂਗ ਬਗਾਵਤ ਕਰਦੇ ਹਨ।—ਅੱਯੂਬ 38:7 ਦੀ ਤੁਲਨਾ ਕਰੋ।
^ ਪੈਰਾ 12 ਯੂਸੁਫ਼ ਦਾ ਆਖ਼ਰੀ ਜ਼ਿਕਰ ਉਦੋਂ ਕੀਤਾ ਜਾਂਦਾ ਹੈ ਜਦੋਂ 12 ਸਾਲਾਂ ਦਾ ਗੁਆਚਿਆ ਹੋਇਆ ਯਿਸੂ ਹੈਕਲ ਵਿਚ ਮਿਲਿਆ ਸੀ। ਯਿਸੂ ਦੀ ਸੇਵਕਾਈ ਦੀ ਸ਼ੁਰੂਆਤ ਤੇ ਕਾਨਾ ਦੇ ਪਿੰਡ ਵਿਚ ਇਕ ਵਿਆਹ ਹੋਇਆ ਸੀ। ਉਸ ਵਿਆਹ ਵਿਚ ਯੂਸੁਫ਼ ਦਾ ਕੋਈ ਜ਼ਿਕਰ ਨਹੀਂ ਹੈ। (ਯੂਹੰਨਾ 2:1-3) ਸੰਨ 33 ਵਿਚ, ਜਦੋਂ ਯਿਸੂ ਸੂਲੀ ਤੇ ਟੰਗਿਆ ਹੋਇਆ ਸੀ ਉਸ ਨੇ ਮਰਿਯਮ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਆਪਣੇ ਪਿਆਰੇ ਰਸੂਲ ਯੂਹੰਨਾ ਨੂੰ ਸੌਂਪੀ ਸੀ। ਜੇਕਰ ਯੂਸੁਫ਼ ਜੀਉਂਦਾ ਹੁੰਦਾ ਤਾਂ ਯਿਸੂ ਨੇ ਇਸ ਤਰ੍ਹਾਂ ਨਹੀਂ ਕਰਨਾ ਸੀ।—ਯੂਹੰਨਾ 19:26, 27.
ਕੀ ਤੁਹਾਨੂੰ ਯਾਦ ਹੈ?
• ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਮਸੀਹ ਬਾਰੇ ਜਾਣੀਏ?
• ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਨੇ ਸਵਰਗ ਵਿਚ ਕਿਸ ਤਰ੍ਹਾਂ ਦੀ ਸੰਗਤ ਰੱਖੀ ਸੀ?
• ਆਪਣੇ ਮਨੁੱਖੀ ਜੀਵਨ ਦੌਰਾਨ ਯਿਸੂ ਨੇ ਕਿਨ੍ਹਾਂ ਹਾਲਾਤਾਂ ਅਤੇ ਪ੍ਰਭਾਵਾਂ ਨੂੰ ਖ਼ੁਦ ਅਨੁਭਵ ਕੀਤਾ ਸੀ?
• ਇੰਜੀਲ ਦੇ ਲਿਖਾਰੀ ਯਿਸੂ ਦੇ ਸੁਭਾਉ ਬਾਰੇ ਕੀ ਦੱਸਦੇ ਹਨ?
[ਸਵਾਲ]
ਸੁਭਾਅ ਵਾਲੇ ਆਦਮੀ ਵਜੋਂ ਕਿਸ ਤਰ੍ਹਾਂ ਪ੍ਰਗਟ ਕਰਦੇ ਹਨ?
[ਸਫ਼ੇ 10 ਉੱਤੇ ਤਸਵੀਰ]
ਯਿਸੂ ਸਾਧਾਰਣ ਹਾਲਾਤਾਂ ਵਿਚ ਇਕ ਵੱਡੇ ਪਰਿਵਾਰ ਵਿਚ ਪਲਿਆ ਸੀ
[ਸਫ਼ੇ 12 ਉੱਤੇ ਤਸਵੀਰਾਂ]
ਬਾਰਾਂ ਸਾਲਾਂ ਦੇ ਯਿਸੂ ਦੀ ਸਮਝ ਅਤੇ ਜਵਾਬਾਂ ਤੋਂ ਗੁਰੂ ਹੈਰਾਨ ਸਨ