ਨਿਮਰਤਾ ਉਹ ਗੁਣ ਜੋ ਸੱਤ-ਸੰਤੋਖ ਵਧਾਉਂਦਾ ਹੈ
ਨਿਮਰਤਾ ਉਹ ਗੁਣ ਜੋ ਸੱਤ-ਸੰਤੋਖ ਵਧਾਉਂਦਾ ਹੈ
ਇਸ ਸੰਸਾਰ ਵਿਚ ਕਿੰਨਾ ਸੱਤ-ਸੰਤੋਖ ਹੁੰਦਾ ਜੇਕਰ ਹਰੇਕ ਵਿਅਕਤੀ ਨਿਮਰ ਹੁੰਦਾ। ਲੋਕ ਇਕ ਦੂਜੇ ਉੱਤੇ ਘੱਟ ਬੋਝ ਪਾਉਂਦੇ, ਪਰਿਵਾਰਾਂ ਵਿਚ ਘੱਟ ਝਗੜੇ ਹੁੰਦੇ, ਬਿਜ਼ਨਿਸਾਂ ਵਾਲੇ ਇਕ ਦੂਜੇ ਨਾਲ ਘੱਟ ਮੁਕਾਬਲਾ ਕਰਦੇ, ਅਤੇ ਕੌਮਾਂ ਆਪਸ ਵਿਚ ਸ਼ਾਂਤਮਈ ਹੁੰਦੀਆਂ। ਕੀ ਤੁਸੀਂ ਅਜਿਹੇ ਮਾਹੌਲ ਵਿਚ ਰਹਿਣਾ ਪਸੰਦ ਨਹੀਂ ਕਰਦੇ?
ਯਹੋਵਾਹ ਪਰਮੇਸ਼ੁਰ ਨੇ ਅਜਿਹੇ ਨਵੇਂ ਸੰਸਾਰ ਦਾ ਵਾਅਦਾ ਕੀਤਾ ਹੈ, ਜਿੱਥੇ ਨਿਮਰਤਾ ਦਾ ਗੁਣ ਕਮਜ਼ੋਰੀ ਨਹੀਂ, ਪਰ ਇਕ ਖੂਬੀ ਸਮਝਿਆ ਜਾਵੇਗਾ। ਉਸ ਦੇ ਸੱਚੇ ਸੇਵਕ ਉਸ ਸੰਸਾਰ ਵਿਚ ਰਹਿਣ ਲਈ ਤਿਆਰੀ ਕਰ ਰਹੇ ਹਨ। (2 ਪਤਰਸ 3:13) ਹਾਂ, ਉਹ ਹੁਣ ਨਿਮਰਤਾ, ਜਾਂ ਅਧੀਨਗੀ ਦੇ ਗੁਣ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਉਂ? ਕਿਉਂਕਿ ਯਹੋਵਾਹ ਉਨ੍ਹਾਂ ਤੋਂ ਇਸ ਗੁਣ ਦੀ ਮੰਗ ਕਰਦਾ ਹੈ। ਉਸ ਦੇ ਨਬੀ ਮੀਕਾਹ ਨੇ ਲਿਖਿਆ ਕਿ “ਹੇ ਆਦਮੀ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”—ਮੀਕਾਹ 6:8.
ਨਿਮਰਤਾ ਦੇ ਕਈ ਰੂਪ ਹੋ ਸਕਦੇ ਹਨ। ਜੋ ਵਿਅਕਤੀ ਘਮੰਡੀ ਜਾਂ ਹੰਕਾਰੀ ਨਹੀਂ ਹੁੰਦਾ ਉਸ ਨੂੰ ਨਿਮਰ ਸੱਦਿਆ ਜਾ ਸਕਦਾ ਹੈ। ਜਿਹੜਾ ਬੰਦਾ ਆਪਣੀਆਂ ਖੂਬੀਆਂ, ਕਾਮਯਾਬੀਆਂ, ਅਤੇ ਧੰਨ-ਦੌਲਤ ਬਾਰੇ ਸ਼ੇਖ਼ੀ ਨਹੀਂ ਮਾਰਦਾ ਉਸ ਨੂੰ ਵੀ ਨਿਮਰ ਸੱਦਿਆ ਜਾ ਸਕਦਾ ਹੈ। ਇਕ ਪੁਸਤਕ ਅਨੁਸਾਰ, ‘ਜਿਹੜਾ ਵਿਅਕਤੀ ਆਪਣੀਆਂ ਹੱਦਾਂ ਨੂੰ ਪਛਾਣਦਾ ਹੈ’ ਉਸ ਨੂੰ ਵੀ
ਨਿਮਰ ਸੱਦਿਆ ਜਾ ਸਕਦਾ ਹੈ। ਇਕ ਨਿਮਰ ਇਨਸਾਨ ਚੰਗੇ ਚਾਲ-ਚੱਲਣ ਦੀਆਂ ਹੱਦਾਂ ਤੋਂ ਬਾਹਰ ਨਹੀਂ ਜਾਂਦਾ। ਉਹ ਇਹ ਵੀ ਜਾਣਦਾ ਹੈ ਕਿ ਜੋ ਕੰਮ ਉਸ ਨੂੰ ਕਰਨੇ ਚਾਹੀਦੇ ਹਨ ਅਤੇ ਜੋ ਕੰਮ ਉਹ ਕਰ ਸਕਦਾ ਹੈ, ਇਨ੍ਹਾਂ ਦੇ ਸੰਬੰਧ ਵਿਚ ਵੀ ਹੱਦਾਂ ਹਨ। ਉਹ ਜਾਣਦਾ ਹੈ ਕਿ ਜੀਵਨ ਵਿਚ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਉੱਤੇ ਉਸ ਦਾ ਕੋਈ ਹੱਕ ਨਹੀਂ ਹੈ। ਨਿਮਰ ਲੋਕ ਸਾਨੂੰ ਸੱਚ-ਮੁੱਚ ਮਨਭਾਉਂਦੇ ਲੱਗਦੇ ਹਨ। ਜੋਸਫ਼ ਐਡੀਸਨ ਨਾਂ ਦੇ ਅੰਗ੍ਰੇਜ਼ੀ ਕਵੀ ਨੇ ਲਿਖਿਆ ਕਿ “ਅਸਲੀ ਨਿਮਰਤਾ ਜਿੰਨੀ ਪਿਆਰੀ ਹੋਰ ਕੋਈ ਚੀਜ਼ ਨਹੀਂ ਹੈ।”ਅਪੂਰਣ ਹੋਣ ਕਰਕੇ ਇਨਸਾਨ ਕੁਦਰਤੀ ਤੌਰ ਤੇ ਨਿਮਰ ਨਹੀਂ ਹੁੰਦੇ ਹਨ। ਸਾਨੂੰ ਇਹ ਗੁਣ ਅਪਣਾਉਣ ਲਈ ਮਿਹਨਤ ਕਰਨੀ ਪੈਂਦੀ ਹੈ। ਸਾਨੂੰ ਹੌਸਲਾ ਦੇਣ ਲਈ ਬਾਈਬਲ ਵਿਚ ਕਈ ਘਟਨਾਵਾਂ ਬਾਰੇ ਦੱਸਿਆ ਗਿਆ ਹੈ ਜੋ ਨਿਮਰਤਾ ਦੇ ਵੱਖ-ਵੱਖ ਰੂਪ ਦਿਖਾਉਂਦੀਆਂ ਹਨ।
ਦੋ ਨਿਮਰ ਰਾਜੇ
ਦਾਊਦ ਯਹੋਵਾਹ ਦਾ ਇਕ ਬਹੁਤ ਵੱਡਾ ਭਗਤ ਸੀ। ਉਸ ਨੂੰ ਜਵਾਨੀ ਵਿਚ ਹੀ ਇਸਰਾਏਲ ਦੇਸ਼ ਦੇ ਅਗਲੇ ਰਾਜੇ ਵਜੋਂ ਮਸਹ ਕੀਤਾ ਗਿਆ ਸੀ। ਪਰ, ਉਸ ਸਮੇਂ ਦੇ ਰਾਜਾ ਸ਼ਾਊਲ ਨੇ ਦਾਊਦ ਨੂੰ ਬਹੁਤ ਸਤਾਉਣਾ ਸ਼ੁਰੂ ਕੀਤਾ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਉਸ ਨੇ ਦਾਊਦ ਨੂੰ ਭਗੌੜੇ ਵਾਂਗ ਜੀਉਣ ਲਈ ਮਜਬੂਰ ਕੀਤਾ।—1 ਸਮੂਏਲ 16:1, 11-13; 19:9, 10; 26:2, 3.
ਇਨ੍ਹਾਂ ਹਾਲਾਤਾਂ ਵਿਚ ਵੀ ਦਾਊਦ ਇਹ ਨਹੀਂ ਭੁੱਲਿਆ ਕਿ ਆਪਣੀ ਜਾਨ ਬਚਾਉਣ ਲਈ, ਕਿਹੜਾ ਕਦਮ ਸਹੀ ਸੀ ਅਤੇ ਕਿਹੜਾ ਕਦਮ ਗ਼ਲਤ। ਇਕ ਸਮੇਂ ਦਾਊਦ ਅਤੇ ਅਬੀਸ਼ਈ ਦੋਵੇਂ ਉਜਾੜ ਵਿਚ ਸਨ। ਜਦੋਂ ਅਬੀਸ਼ਈ ਨੇ ਸੁੱਤੇ ਪਏ ਸ਼ਾਊਲ ਨੂੰ ਮਾਰਨ ਬਾਰੇ ਸੋਚਿਆ, ਤਾਂ ਦਾਊਦ ਨੇ ਉਸ ਨੂੰ ਰੋਕ ਕੇ ਕਿਹਾ ਕਿ “ਯਹੋਵਾਹ ਨਾ ਕਰੇ ਜੋ ਮੈਂ ਯਹੋਵਾਹ ਦੇ ਮਸਹ ਹੋਏ ਉੱਤੇ ਹੱਥ ਚਲਾਵਾਂ।” (1 ਸਮੂਏਲ 26:8-11) ਹਾਂ, ਦਾਊਦ ਜਾਣਦਾ ਸੀ ਕਿ ਸ਼ਾਊਲ ਨੂੰ ਰਾਜ-ਗੱਦੀ ਤੋਂ ਉਤਾਰਨਾ ਉਹ ਦਾ ਕੰਮ ਨਹੀਂ ਸੀ। ਦਾਊਦ ਨੇ ਮੌਕੇ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਇਆ। ਇਸੇ ਤਰ੍ਹਾਂ ਅੱਜ ਵੀ ਪਰਮੇਸ਼ੁਰ ਦੇ ਸੇਵਕ ਜਾਣਦੇ ਹਨ ਕਿ ਯਹੋਵਾਹ ਦੀ ਮਰਜ਼ੀ ਮੁਤਾਬਕ ਅਜਿਹੀਆਂ ਕਈ ਗੱਲਾਂ ਹਨ ਜੋ ਉਹ ਨਹੀਂ ਕਰ ਸਕਦੇ, ਉਦੋਂ ਵੀ ਨਹੀਂ ਜਦੋਂ ਉਨ੍ਹਾਂ ਦੀਆਂ ਜਾਨਾਂ ਖ਼ਤਰੇ ਵਿਚ ਹੋਣ।—ਰਸੂਲਾਂ ਦੇ ਕਰਤੱਬ 15:28, 29; 21:25.
ਰਾਜਾ ਦਾਊਦ ਦੇ ਨੌਜਵਾਨ ਪੁੱਤਰ ਸੁਲੇਮਾਨ ਨੇ ਵੀ ਇਕ ਵੱਖਰੇ ਤਰੀਕੇ ਵਿਚ ਨਿਮਰਤਾ ਦਿਖਾਈ ਸੀ। ਜਦੋਂ ਸੁਲੇਮਾਨ ਨੂੰ ਰਾਜਾ ਬਣਾਇਆ ਗਿਆ ਸੀ, ਉਹ ਰਾਜੇ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਲ ਨਹੀਂ ਮਹਿਸੂਸ ਕਰਦਾ ਸੀ। ਉਸ ਨੇ ਪ੍ਰਾਰਥਨਾ ਕੀਤੀ ਕਿ “ਹੇ ਯਹੋਵਾਹ, ਮੇਰੇ ਪਰਮੇਸ਼ੁਰ ਤੈਂ ਆਪਣੇ ਦਾਸ ਨੂੰ ਮੇਰੇ ਪਿਤਾ ਦਾਊਦ ਦੇ ਥਾਂ ਪਾਤਸ਼ਾਹ ਬਣਾਇਆ ਹੈ ਪਰ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਹਾਂ।” ਇਸ ਤੋਂ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਸੁਲੇਮਾਨ ਇਸ ਕੰਮ ਲਈ ਨਾਕਾਬਲ ਮਹਿਸੂਸ ਕਰਦਾ ਸੀ। ਇਸ ਲਈ ਉਹ ਨਿਮਰ ਸੀ, ਮਤਲਬ ਕਿ ਉਹ ਘਮੰਡੀ ਜਾਂ ਹੰਕਾਰੀ ਨਹੀਂ ਸੀ। ਸੁਲੇਮਾਨ ਨੇ ਯਹੋਵਾਹ ਤੋਂ ਸਮਝ ਮੰਗੀ ਅਤੇ ਉਸ ਦੀ ਮੰਗ ਪੂਰੀ ਕੀਤੀ ਗਈ।—1 ਰਾਜਿਆਂ 3:4-12.
ਮਸੀਹਾ ਅਤੇ ਉਸ ਤੋਂ ਪਹਿਲਾਂ ਆਉਣ ਵਾਲਾ
ਸੁਲੇਮਾਨ ਦੇ ਸਮੇਂ ਤੋਂ ਕੁਝ 1,000 ਸਾਲ ਬਾਅਦ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਮਸੀਹਾ ਲਈ ਰਾਹ ਤਿਆਰ ਕੀਤਾ। ਮਸਹ ਕੀਤੇ ਹੋਏ ਯਿਸੂ ਤੋਂ ਪਹਿਲਾਂ ਆਉਣ ਵਾਲੇ ਸੇਵਕ ਵਜੋਂ, ਯੂਹੰਨਾ ਬਾਈਬਲ ਦੀ ਭਵਿੱਖਬਾਣੀ ਪੂਰੀ ਕਰ ਰਿਹਾ ਸੀ। ਉਹ ਇਸ ਸਨਮਾਨ ਕਰਕੇ ਸ਼ੇਖ਼ੀ ਮਾਰ ਸਕਦਾ ਸੀ। ਮਸੀਹਾ ਦਾ ਰਿਸ਼ਤੇਦਾਰ ਹੋਣ ਕਰਕੇ ਯੂਹੰਨਾ ਆਪਣੀ ਵਡਿਆਈ ਕਰਵਾਉਣ ਦੀ ਕੋਸ਼ਿਸ਼ ਵੀ ਕਰ ਸਕਦਾ ਸੀ। ਪਰ ਯੂਹੰਨਾ ਨੇ ਲੋਕਾਂ ਨੂੰ ਦੱਸਿਆ ਕਿ ਉਹ ਯਿਸੂ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਵੀ ਨਹੀਂ ਸੀ। ਅਤੇ ਜਦੋਂ ਯਿਸੂ ਯਰਦਨ ਨਦੀ ਤੇ ਬਪਤਿਸਮਾ ਲੈਣ ਲਈ ਆਇਆ, ਯੂਹੰਨਾ ਨੇ ਕਿਹਾ ਕਿ “ਮੈਨੂੰ ਤਾਂ ਤੈਥੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈਂ?” ਇਸ ਤੋਂ ਪਤਾ ਚੱਲਦਾ ਹੈ ਕਿ ਯੂਹੰਨਾ ਸ਼ੇਖ਼ੀਬਾਜ਼ ਨਹੀਂ ਪਰ ਨਿਮਰ ਸੀ।—ਮੱਤੀ 3:14; ਮਲਾਕੀ 4:5, 6; ਲੂਕਾ 1:13-17; ਯੂਹੰਨਾ 1:26, 27.
ਆਪਣੇ ਬਪਤਿਸਮੇ ਤੋਂ ਬਾਅਦ, ਯਿਸੂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਪ੍ਰਚਾਰ ਕਰਨ ਵਿਚ ਆਪਣਾ ਪੂਰਾ ਸਮਾਂ ਲਗਾਇਆ। ਭਾਵੇਂ ਕਿ ਯਿਸੂ ਇਕ ਸੰਪੂਰਣ ਮਨੁੱਖ ਸੀ, ਉਸ ਨੇ ਕਿਹਾ ਕਿ “ਮੈਂ ਆਪ ਕੁਝ ਨਹੀਂ ਕਰ ਸੱਕਦਾ। . . . ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ।” ਇਸ ਤੋਂ ਇਲਾਵਾ, ਯਿਸੂ ਮਨੁੱਖਾਂ ਤੋਂ ਵਡਿਆਈ ਨਹੀਂ ਭਾਲਦਾ ਸੀ, ਪਰ ਹਰ ਕੰਮ ਲਈ ਯਹੋਵਾਹ ਦੀ ਹੀ ਵਡਿਆਈ ਕਰਦਾ ਸੀ। (ਯੂਹੰਨਾ 5:30, 41-44) ਉਹ ਕਿੰਨਾ ਨਿਮਰ ਸੀ!
ਇਹ ਸਪੱਸ਼ਟ ਹੈ ਕਿ ਦਾਊਦ, ਸੁਲੇਮਾਨ, ਯੂਹੰਨਾ, ਅਤੇ ਸੰਪੂਰਣ ਮਨੁੱਖ ਯਿਸੂ ਵਰਗੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੇ ਨਿਮਰਤਾ ਦਿਖਾਈ। ਉਨ੍ਹਾਂ ਨੇ ਨਾ ਤਾਂ ਸ਼ੇਖ਼ੀ ਮਾਰੀ ਅਤੇ ਨਾ ਹੀ ਉਹ ਘਮੰਡੀ ਸਨ। ਇਨ੍ਹਾਂ ਦੀਆਂ ਮਿਸਾਲਾਂ ਅੱਜ ਯਹੋਵਾਹ ਦੇ ਸੇਵਕਾਂ ਨੂੰ ਚੰਗਾ ਕਾਰਨ ਦਿੰਦੀਆਂ ਹਨ ਕਿ ਉਹ ਵੀ ਨਿਮਰ ਹੋਣ। ਪਰ, ਨਿਮਰਤਾ ਅਪਣਾਉਣ ਦੇ ਹੋਰ ਵੀ ਕਾਰਨ ਹਨ।
ਇਨ੍ਹਾਂ ਔਖਿਆਂ ਸਮਿਆਂ ਵਿਚ ਸੱਚੇ ਮਸੀਹੀਆਂ ਲਈ ਨਿਮਰਤਾ ਬਹੁਤ ਜ਼ਰੂਰੀ ਹੈ। ਇਸ ਗੁਣ ਕਰਕੇ ਅਸੀਂ ਯਹੋਵਾਹ ਪਰਮੇਸ਼ੁਰ ਨਾਲ ਅਤੇ ਦੂਸਰਿਆਂ ਲੋਕਾਂ ਨਾਲ ਸ਼ਾਂਤੀ ਦਾ ਆਨੰਦ ਮਾਣ ਸਕਦੇ ਹਾਂ। ਅਸੀਂ ਖ਼ੁਦ ਵੀ ਮਨ ਦੀ ਸ਼ਾਂਤੀ ਪਾਉਂਦੇ ਹਾਂ।
ਯਹੋਵਾਹ ਪਰਮੇਸ਼ੁਰ ਨਾਲ ਸ਼ਾਂਤੀ
ਯਹੋਵਾਹ ਨਾਲ ਸ਼ਾਂਤੀ ਸਿਰਫ਼ ਉਦੋਂ ਹੀ ਮੁਮਕਿਨ ਹੋ ਸਕਦੀ ਹੈ ਜਦੋਂ ਅਸੀਂ ਸੱਚੀ ਉਪਾਸਨਾ ਦੀਆਂ ਹੱਦਾਂ ਤੋਂ ਬਾਹਰ ਨਹੀਂ ਜਾਂਦੇ। ਸਾਡੇ ਪਹਿਲੇ ਮਾਂ-ਬਾਪ, ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੀਆਂ ਹੱਦਾਂ ਪਾਰ ਕੀਤੀਆਂ ਅਤੇ ਉਹ ਮਨੁੱਖਜਾਤੀ ਵਿੱਚੋਂ ਸਭ ਤੋਂ ਪਹਿਲੇ ਘਮੰਡੀ ਇਨਸਾਨ ਬਣੇ। ਉਨ੍ਹਾਂ ਨੇ ਯਹੋਵਾਹ ਸਾਮ੍ਹਣੇ ਆਪਣੀ ਨੇਕਨਾਮੀ ਖੋਹਣ ਉਤਪਤ 3:1-5, 16-19) ਉਨ੍ਹਾਂ ਨੂੰ ਕਿੰਨੀ ਵੱਡੀ ਕੀਮਤ ਚੁਕਾਉਣੀ ਪਈ!
ਦੇ ਨਾਲ-ਨਾਲ ਆਪਣਾ ਘਰ, ਭਵਿੱਖ, ਅਤੇ ਆਪਣੀਆਂ ਜਾਨਾਂ ਵੀ ਖੋਹ ਦਿੱਤੀਆਂ। (ਆਓ ਅਸੀਂ ਆਦਮ ਅਤੇ ਹੱਵਾਹ ਦੀ ਗ਼ਲਤੀ ਤੋਂ ਸਬਕ ਸਿੱਖੀਏ ਕਿਉਂਕਿ ਜਿਵੇਂ ਅਸੀਂ ਦੇਖਿਆ ਹੈ ਸੱਚੀ ਉਪਾਸਨਾ ਸਾਡੇ ਚਾਲ-ਚੱਲਣ ਉੱਤੇ ਪਾਬੰਦੀਆਂ ਲਾਉਂਦੀ ਹੈ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ “ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” (1 ਕੁਰਿੰਥੀਆਂ 6:9, 10) ਯਹੋਵਾਹ ਆਪਣੀ ਬੁੱਧੀ ਨਾਲ ਸਾਡੇ ਭਲੇ ਲਈ ਹੀ ਇਹ ਪਾਬੰਦੀਆਂ ਲਾਉਂਦਾ ਹੈ, ਅਤੇ ਅਸੀਂ ਇਨ੍ਹਾਂ ਦੀ ਪਾਲਣਾ ਕਰ ਕੇ ਅਕਲਮੰਦੀ ਦਿਖਾਉਂਦੇ ਹਾਂ। (ਯਸਾਯਾਹ 48:17, 18) ਕਹਾਉਤਾਂ 11:2 ਸਾਨੂੰ ਦੱਸਦਾ ਹੈ ਕਿ “ਦੀਨਾਂ ਦੇ ਨਾਲ ਬੁੱਧ ਹੈ।”
ਪਰ ਫਿਰ ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਕੋਈ ਧਾਰਮਿਕ ਸੰਸਥਾ ਕਹੇ ਕਿ ਤੁਸੀਂ ਇਨ੍ਹਾਂ ਸੀਮਾਵਾਂ ਦੀ ਉਲੰਘਣਾ ਕਰ ਕੇ ਵੀ ਰੱਬ ਨੂੰ ਮਨਜ਼ੂਰ ਹੋ? ਉਹ ਸੰਸਥਾ ਸਾਨੂੰ ਗ਼ਲਤ ਮਾਰਗ ਤੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ, ਨਿਮਰਤਾ ਸਾਨੂੰ ਯਹੋਵਾਹ ਪਰਮੇਸ਼ੁਰ ਨਾਲ ਇਕ ਗੂੜ੍ਹਾ ਰਿਸ਼ਤਾ ਵਧਾਉਣ ਵਿਚ ਮਦਦ ਦਿੰਦੀ ਹੈ।
ਮਨੁੱਖਾਂ ਨਾਲ ਸ਼ਾਂਤੀ
ਨਿਮਰਤਾ ਦਾ ਗੁਣ ਦੂਜਿਆਂ ਲੋਕਾਂ ਨਾਲ ਵੀ ਸ਼ਾਂਤੀ ਵਧਾਉਂਦਾ ਹੈ। ਉਦਾਹਰਣ ਲਈ, ਜਦੋਂ ਮਾਪੇ ਖ਼ੁਦ ਸਿੱਧੀ-ਸਾਦੀ ਰਹਿਣੀ-ਬਹਿਣੀ ਦੀ ਚੰਗੀ ਮਿਸਾਲ ਕਾਇਮ ਕਰਦੇ ਹਨ ਅਤੇ ਰੂਹਾਨੀ ਗੱਲਾਂ ਨੂੰ ਜ਼ਿਆਦਾ ਮਹੱਤਤਾ ਦਿੰਦੇ ਹਨ, ਤਾਂ ਸੰਭਵ ਹੈ ਕਿ ਉਨ੍ਹਾਂ ਦੇ ਬੱਚੇ ਵੀ ਇਹੀ ਰਵੱਈਆ ਅਪਣਾਉਣਗੇ। ਇਸ ਨਾਲ ਛੋਟੇ ਬੱਚੇ ਸੰਤੁਸ਼ਟ ਰਹਿਣਗੇ ਭਾਵੇਂ ਕਿ ਉਨ੍ਹਾਂ ਨੂੰ ਹਮੇਸ਼ਾ ਉਹ ਸਭ ਕੁਝ ਨਾ ਮਿਲੇ ਜੋ ਉਹ ਚਾਹੁੰਦੇ ਹਨ। ਇਹ ਗੱਲਾਂ ਉਨ੍ਹਾਂ ਨੂੰ ਸਾਦਾ ਜੀਵਨ ਬਤੀਤ ਕਰਨ ਵਿਚ ਮਦਦ ਦੇਣਗੀਆਂ, ਅਤੇ ਪਰਿਵਾਰ ਵਿਚ ਸੱਤ-ਸੰਤੋਖ ਹੋਵੇਗਾ।
ਕਲੀਸਿਯਾ ਦੀ ਦੇਖ-ਭਾਲ ਕਰਨ ਵਾਲਿਆਂ ਨੂੰ ਖ਼ਾਸ ਕਰ ਕੇ ਨਿਮਰ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰ ਨੂੰ ਗ਼ਲਤ ਤਰੀਕੇ ਵਿਚ ਨਹੀਂ ਵਰਤਣਾ ਚਾਹੀਦਾ। ਮਿਸਾਲ ਲਈ, ਮਸੀਹੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ “ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਨਾ ਵਧੋ।” (1 ਕੁਰਿੰਥੀਆਂ 4:6) ਕਲੀਸਿਯਾ ਦੇ ਬਜ਼ੁਰਗ ਜਾਣਦੇ ਹਨ ਕਿ ਉਨ੍ਹਾਂ ਨੂੰ ਆਪਣੀਆਂ ਨਿੱਜੀ ਪਸੰਦਾਂ ਕਰਕੇ ਦੂਜਿਆਂ ਉੱਤੇ ਰੋਹਬ ਨਹੀਂ ਜਮਾਉਣਾ ਚਾਹੀਦਾ। ਇਸ ਦੀ ਬਜਾਇ, ਚਾਲ-ਚੱਲਣ, ਪਹਿਰਾਵੇ, ਸ਼ਿੰਗਾਰ, ਜਾਂ ਮਨੋਰੰਜਨ ਦਿਆਂ ਮਾਮਲਿਆਂ ਵਿਚ ਉਹ ਭੈਣਾਂ-ਭਰਾਵਾਂ ਨੂੰ ਬਾਈਬਲ ਤੋਂ ਸਹੀ ਤੌਰ-ਤਰੀਕਿਆਂ ਬਾਰੇ ਸਲਾਹ ਦਿੰਦੇ ਹਨ। (2 ਤਿਮੋਥਿਉਸ 3:14-17) ਜਦੋਂ ਕਲੀਸਿਯਾ ਵਿਚ ਭੈਣ-ਭਰਾ ਇਹ ਦੇਖਦੇ ਹਨ ਕਿ ਬਜ਼ੁਰਗ ਬਾਈਬਲ ਦੀਆਂ ਸੀਮਾਵਾਂ ਦੇ ਅਨੁਸਾਰ ਚੱਲਦੇ ਹਨ, ਤਾਂ ਉਹ ਇਨ੍ਹਾਂ ਭਰਾਵਾਂ ਦੀ ਇੱਜ਼ਤ ਕਰਦੇ ਹਨ ਅਤੇ ਇਸ ਕਰਕੇ ਕਲੀਸਿਯਾ ਵਿਚ ਪਿਆਰ ਅਤੇ ਸੱਤ-ਸੰਤੋਖ ਵਾਲਾ ਮਾਹੌਲ ਪੈਦਾ ਹੁੰਦਾ ਹੈ।
ਮਨ ਦੀ ਸ਼ਾਂਤੀ
ਨਿਮਰ ਇਨਸਾਨ ਮਨ ਦੀ ਸ਼ਾਂਤੀ ਦਾ ਆਨੰਦ ਮਾਣਦਾ ਹੈ। ਉਹ ਇਕ ਅਭਿਮਾਨੀ ਵਿਅਕਤੀ ਦੀ ਤਰ੍ਹਾਂ ਹਰ ਵੇਲੇ ਅੱਗੇ ਨਿਕਲਣ ਤੇ ਤੁਲਿਆ ਨਹੀਂ ਹੁੰਦਾ। ਇਸ ਦਾ ਇਹ ਮਤਲਬ ਨਹੀਂ ਕਿ ਉਸ ਦੇ ਕੋਈ ਫ਼ਿਲਿੱਪੀਆਂ 4:9.
ਨਿੱਜੀ ਟੀਚੇ ਨਹੀਂ ਹੁੰਦੇ। ਮਿਸਾਲ ਲਈ, ਉਹ ਸ਼ਾਇਦ ਕਲੀਸਿਯਾ ਵਿਚ ਜ਼ਿਆਦਾ ਜ਼ਿੰਮੇਵਾਰੀ ਦੀ ਇੱਛਾ ਰੱਖਦਾ ਹੋਵੇ, ਪਰ ਉਹ ਪਰਮੇਸ਼ੁਰ ਵੱਲੋਂ ਇਸ ਦੀ ਉਡੀਕ ਕਰਦਾ ਹੈ, ਅਤੇ ਕਲੀਸਿਯਾ ਵਿਚ ਜੋ ਵੀ ਉਸ ਨੂੰ ਸਨਮਾਨ ਮਿਲਦਾ ਹੈ ਉਹ ਉਸ ਲਈ ਯਹੋਵਾਹ ਦੀ ਵਡਿਆਈ ਕਰਦਾ ਹੈ। ਇਸ ਨੂੰ ਨਿੱਜੀ ਸਫ਼ਲਤਾ ਨਹੀਂ ਸਮਝਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਨਿਮਰ ਵਿਅਕਤੀ “ਸ਼ਾਂਤੀ ਦਾਤਾ ਪਰਮੇਸ਼ੁਰ” ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬੰਨ੍ਹਦਾ ਹੈ।—ਫ਼ਰਜ਼ ਕਰੋ ਕਿ ਸਾਡੇ ਥਾਂ ਕਿਸੇ ਦੂਸਰੇ ਭੈਣ-ਭਰਾ ਨੂੰ ਕੋਈ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਨਿਮਰਤਾ ਦੀ ਕਮੀ ਕਰਕੇ ਆਪਣੇ ਆਪ ਵੱਲ ਧਿਆਨ ਖਿੱਚਣ ਦੀ ਬਜਾਇ, ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਅਸੀਂ ਨਿਮਰ ਹੋ ਕੇ ਚੁੱਪ ਰਹੀਏ? ਨਿਮਰ ਇਨਸਾਨ ਦੂਸਰਿਆਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ। ਇਸ ਕਰਕੇ ਉਸ ਕੋਲ ਮਨ ਦੀ ਸ਼ਾਂਤੀ ਹੁੰਦੀ ਹੈ ਅਤੇ ਉਸ ਦੀ ਸਿਹਤ ਉੱਤੇ ਚੰਗਾ ਅਸਰ ਪੈਂਦਾ ਹੈ।
ਨਿਮਰਤਾ ਅਪਣਾਉਣੀ ਅਤੇ ਕਾਇਮ ਰੱਖਣੀ
ਆਦਮ ਅਤੇ ਹੱਵਾਹ ਨਿਮਰ ਨਹੀਂ ਰਹੇ ਅਤੇ ਵਿਰਸੇ ਵਿਚ ਉਨ੍ਹਾਂ ਦੀ ਸੰਤਾਨ ਨੇ ਵੀ ਇਹ ਔਗੁਣ ਪਾਇਆ। ਅਸੀਂ ਆਪਣੇ ਪਹਿਲੇ ਮਾਪਿਆਂ ਵਾਂਗ ਇਸ ਤਰ੍ਹਾਂ ਦੀ ਗ਼ਲਤੀ ਕਰਨ ਤੋਂ ਕਿਸ ਤਰ੍ਹਾਂ ਬੱਚ ਸਕਦੇ ਹਾਂ? ਅਸੀਂ ਨਿਮਰਤਾ ਦਾ ਵਧੀਆ ਗੁਣ ਕਿਸ ਤਰ੍ਹਾਂ ਅਪਣਾ ਸਕਦੇ ਹਾਂ?
ਪਹਿਲਾਂ ਤਾਂ ਸਾਨੂੰ ਇਸ ਸੱਚਾਈ ਦੀ ਕਦਰ ਕਰਨੀ ਚਾਹੀਦੀ ਹੈ ਕਿ ਇਸ ਵਿਸ਼ਵ ਦੇ ਕਰਤਾਰ, ਯਹੋਵਾਹ ਦੇ ਸੰਬੰਧ ਵਿਚ ਅਸੀਂ ਕਿੰਨੇ ਮਾਮੂਲੀ ਹਾਂ। ਅਸੀਂ ਆਪਣੀਆਂ ਨਿੱਜੀ ਕਾਮਯਾਬੀਆਂ ਦੀ ਤੁਲਨਾ ਰੱਬ ਦੀਆਂ ਕਰਨੀਆਂ ਨਾਲ ਕਦੇ ਵੀ ਨਹੀਂ ਕਰ ਸਕਦੇ। ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕ ਅੱਯੂਬ ਨੂੰ ਪੁੱਛਿਆ ਕਿ “ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀਉਂ ਰੱਖੀ? ਦੱਸ, ਜੇ ਤੂੰ ਸਮਝ ਰੱਖਦਾ ਹੈਂ!” (ਅੱਯੂਬ 38:4) ਅੱਯੂਬ ਕੋਈ ਜਵਾਬ ਨਹੀਂ ਦੇ ਸਕਿਆ। ਅੱਯੂਬ ਦੀ ਤਰ੍ਹਾਂ ਸਾਡਾ ਗਿਆਨ, ਸਾਡੀ ਯੋਗਤਾ, ਅਤੇ ਸਾਡੇ ਤਜਰਬੇ ਵੀ ਬਹੁਤ ਕਮ ਹਨ। ਕੀ ਇਸ ਵਿਚ ਸਾਡਾ ਹੀ ਭਲਾ ਨਹੀਂ ਹੈ ਕਿ ਅਸੀਂ ਆਪਣੀਆਂ ਕਮੀਆਂ ਨੂੰ ਸਵੀਕਾਰ ਕਰੀਏ?
ਇਸ ਤੋਂ ਇਲਾਵਾ, ਬਾਈਬਲ ਸਾਨੂੰ ਦੱਸਦੀ ਹੈ ਕਿ “ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ।” ਇਸ ਵਿਚ ‘ਜੰਗਲ ਦੇ ਸਾਰੇ ਦਰਿੰਦੇ, ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ’ ਵੀ ਸ਼ਾਮਲ ਹਨ। ਯਹੋਵਾਹ ਕਹਿ ਸਕਦਾ ਹੈ ਕਿ “ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ।” (ਜ਼ਬੂਰ 24:1; 50:10; ਹੱਜਈ 2:8) ਸਾਡੇ ਕੋਲ ਕੀ ਹੈ ਜਿਸ ਦੀ ਤੁਲਨਾ ਅਸੀਂ ਯਹੋਵਾਹ ਦੀ ਅਮਾਨਤ ਨਾਲ ਕਰ ਸਕਦੇ ਹਾਂ? ਅਮੀਰ ਤੋਂ ਅਮੀਰ ਇਨਸਾਨ ਵੀ ਆਪਣੀ ਧਨ-ਦੌਲਤ ਬਾਰੇ ਕੋਈ ਸ਼ੇਖ਼ੀ ਨਹੀਂ ਮਾਰ ਸਕਦਾ! ਇਸ ਕਰਕੇ, ਪੌਲੁਸ ਰਸੂਲ ਦੀ ਸਲਾਹ ਉੱਤੇ ਚੱਲਣਾ ਅਕਲਮੰਦੀ ਦੀ ਗੱਲ ਹੋਵੇਗੀ ਜੋ ਉਸ ਨੇ ਰੋਮ ਵਿਚ ਮਸੀਹੀਆਂ ਨੂੰ ਦਿੱਤੀ ਸੀ: “ਮੈਂ ਤਾਂ ਓਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ।”—ਰੋਮੀਆਂ 12:3.
ਪਰਮੇਸ਼ੁਰ ਦੇ ਅਜਿਹੇ ਸੇਵਕਾਂ ਵਜੋਂ ਜੋ ਨਿਮਰਤਾ ਦਾ ਗੁਣ ਵਧਾਉਣਾ ਚਾਹੁੰਦੇ ਹਨ, ਸਾਨੂੰ ਆਤਮਾ ਦੇ ਫਲ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਲੂਕਾ 11:13) ਕਿਉਂ? ਕਿਉਂਕਿ ਨਿਮਰ ਬਣਨ ਵਿਚ ਆਤਮਾ ਦਾ ਹਰੇਕ ਗੁਣ, ਯਾਨੀ ਕਿ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਅਤੇ ਸੰਜਮ ਸਾਡੀ ਮਦਦ ਕਰੇਗਾ। (ਗਲਾਤੀਆਂ 5:22, 23) ਮਿਸਾਲ ਲਈ, ਜੇ ਸਾਡੇ ਕੋਲ ਲੋਕਾਂ ਲਈ ਪ੍ਰੇਮ ਹੈ, ਤਾਂ ਅਸੀਂ ਸ਼ੇਖ਼ੀ ਨਹੀਂ ਮਾਰਾਂਗੇ ਅਤੇ ਨਾ ਹੀ ਘਮੰਡੀ ਹੋਵਾਂਗੇ। ਅਤੇ ਜੇ ਸਾਡੇ ਕੋਲ ਸੰਜਮ ਹੈ, ਤਾਂ ਅਸੀਂ ਨਿਮਰਤਾ ਦਿਖਾਉਂਦੇ ਹੋਏ ਸੋਚ-ਸਮਝ ਕੇ ਹਰ ਕਦਮ ਚੁੱਕਾਂਗੇ।
ਆਓ ਅਸੀਂ ਸਾਵਧਾਨ ਰਹੀਏ! ਸਾਨੂੰ ਘਮੰਡ ਦੇ ਫੰਦਿਆਂ ਵਿਚ ਫਸਣ ਤੋਂ ਸਦਾ ਬੱਚ ਕੇ ਰਹਿਣਾ ਚਾਹੀਦਾ ਹੈ। ਇਸ ਲੇਖ ਵਿਚ ਜ਼ਿਕਰ ਕੀਤੇ ਗਏ ਦੋ ਰਾਜੇ ਹਮੇਸ਼ਾ ਹੀ ਨਿਮਰ ਨਹੀਂ ਰਹੇ। ਰਾਜਾ ਦਾਊਦ ਨੇ ਜਲਦਬਾਜ਼ੀ ਨਾਲ ਯਹੋਵਾਹ ਦੀ ਮਰਜ਼ੀ ਤੋਂ ਬਿਨਾਂ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਵਾਈ। ਰਾਜਾ ਸੁਲੇਮਾਨ ਨੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਿਚ ਨਿਮਰਤਾ ਦੀ ਬੇਹੱਦ ਕਮੀ ਦਿਖਾਈ!—2 ਸਮੂਏਲ 24:1-10; 1 ਰਾਜਿਆਂ 11:1-13.
ਜਿੰਨਾ ਚਿਰ ਇਹ ਦੁਸ਼ਟ ਸੰਸਾਰ ਜਾਰੀ ਰਹੇਗਾ, ਸਾਨੂੰ ਨਿਮਰ ਰਹਿਣ ਬਾਰੇ ਧਿਆਨ ਰੱਖਣਾ ਚਾਹੀਦਾ ਹੈ। ਪਰ ਇਸ ਗੁਣ ਨੂੰ ਪੈਦਾ ਕਰਨ ਦਾ ਵਧੀਆ ਫਲ ਮਿਲੇਗਾ। ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਸਿਰਫ਼ ਨਿਮਰ ਲੋਕ ਹੀ ਹੋਣਗੇ। ਉਹ ਨਿਮਰਤਾ ਦੇ ਗੁਣ ਨੂੰ ਇਕ ਖੂਬੀ ਸਮਝਣਗੇ, ਨਾ ਕਿ ਕਮਜ਼ੋਰੀ। ਉਹ ਕਿੰਨਾ ਚੰਗਾ ਸਮਾਂ ਹੋਵੇਗਾ ਜਦੋਂ ਸਾਰੇ ਪਰਿਵਾਰ ਨਿਮਰਤਾ ਕਰਕੇ ਸੱਤ-ਸੰਤੋਖ ਨਾਲ ਬਖ਼ਸ਼ੇ ਜਾਣਗੇ!
[ਸਫ਼ੇ 23 ਉੱਤੇ ਤਸਵੀਰ]
ਯਿਸੂ ਨੇ ਨਿਮਰਤਾ ਦਿਖਾ ਕੇ ਹਰ ਕੰਮ ਲਈ ਯਹੋਵਾਹ ਦੀ ਵਡਿਆਈ ਕੀਤੀ