ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਕੋਰੀਆ ਦੇ ਲੋਕ ਆਸਾਨੀ ਨਾਲ ਕ੍ਰਿਸਮਸ ਕਿਉਂ ਮਨਾਉਣ ਲੱਗੇ?
ਕੋਰੀਆ ਅਤੇ ਹੋਰ ਦੇਸ਼ਾਂ ਵਿਚ ਰਸੋਈ ਦੇ ਦੇਵਤੇ ਬਾਰੇ ਇਕ ਪੁਰਾਣੀ ਕਹਾਣੀ ਸੀ ਕਿ ਇਹ ਦੇਵਤਾ ਦਸੰਬਰ ਦੇ ਮਹੀਨੇ ਵਿਚ ਚਿਮਨੀ ਰਾਹੀਂ ਤੋਹਫ਼ੇ ਲਿਆਉਂਦਾ ਹੁੰਦਾ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਅਮਰੀਕੀ ਫ਼ੌਜੀਆਂ ਨੇ ਗਿਰਜਿਆਂ ਵਿਚ ਤੋਹਫ਼ੇ ਅਤੇ ਹੋਰ ਲੋੜੀਂਦਾ ਸਾਮਾਨ ਵੰਡਿਆ ਸੀ।—12/15, ਸਫ਼ੇ 4, 5.
• ਯਸਾਯਾਹ 21:8 ਦੀ ਪੂਰਤੀ ਵਿਚ ਪਰਮੇਸ਼ੁਰ ਨੇ ਸਾਡੇ ਜ਼ਮਾਨੇ ਵਿਚ ਕਿਨ੍ਹਾਂ ਨੂੰ ਰਾਖੇ ਦੇ ਤੌਰ ਤੇ ਇਸਤੇਮਾਲ ਕੀਤਾ ਹੈ?
ਮਸਹ ਕੀਤੇ ਹੋਏ ਮਸੀਹੀ ਰਾਖਾ ਵਰਗ ਵਜੋਂ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਬਾਈਬਲ ਦੀਆਂ ਭਵਿੱਖਬਾਣੀਆਂ ਦੇ ਸੰਬੰਧ ਵਿਚ ਸੰਸਾਰ-ਭਰ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਲੋਕਾਂ ਨੂੰ ਚੌਕਸ ਕੀਤਾ ਹੈ। ਉਨ੍ਹਾਂ ਨੇ ਬਾਈਬਲ ਦੇ ਵਿਦਿਆਰਥੀਆਂ ਦੀ ਮਦਦ ਵੀ ਕੀਤੀ ਹੈ ਤਾਂਕਿ ਉਹ ਬਾਈਬਲ ਵਿਰੋਧੀ ਸਿਧਾਂਤਾਂ ਜਾਂ ਰੀਤਾਂ ਨੂੰ ਪਛਾਣ ਸਕਣ ਅਤੇ ਉਨ੍ਹਾਂ ਤੋਂ ਦੂਰ ਰਹਿ ਸਕਣ।—1/1, ਸਫ਼ੇ 8, 9.
• “ਪੋਲਿਸ਼ ਬ੍ਰੈਦਰਨ” ਕੌਣ ਸਨ?
ਇਹ 16ਵੀਂ ਅਤੇ 17ਵੀਂ ਸਦੀਆਂ ਦੌਰਾਨ ਪੋਲੈਂਡ ਵਿਚ ਇਕ ਛੋਟਾ ਜਿਹਾ ਧਾਰਮਿਕ ਸਮੂਹ ਸਨ ਅਤੇ ਇਹ ਬਾਈਬਲ ਵਿਚ ਵਿਸ਼ਵਾਸ ਵਧਾਉਂਦੇ ਸਨ। ਉਹ ਤ੍ਰਿਏਕ, ਬੱਚਿਆਂ ਦਾ ਬਪਤਿਸਮਾ ਅਤੇ ਨਰਕ ਦੀ ਸਿੱਖਿਆ ਨੂੰ ਸਵੀਕਾਰ ਨਹੀਂ ਕਰਦੇ ਸਨ। ਪਰ ਅਖ਼ੀਰ ਵਿਚ ਸਖ਼ਤ ਵਿਰੋਧਤਾ ਦੇ ਕਾਰਨ ਉਹ ਹੋਰ ਮੁਲਕਾਂ ਵਿਚ ਖਿੰਡਰ ਗਏ।—1/1, ਸਫ਼ੇ 21-23.
• ਸਮਾਜਕ ਰੁਝਾਨਾਂ ਦੀ ਜਾਂਚ ਕਰਨ ਵਾਲੇ ਬੰਦਿਆਂ ਅਤੇ ਜੋਤਸ਼ੀਆਂ ਦੀਆਂ ਭਵਿੱਖਬਾਣੀਆਂ ਨਾਲੋਂ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਭਰੋਸਾ ਕਿਉਂ ਰੱਖਿਆ ਜਾ ਸਕਦਾ ਹੈ?
ਅਖਾਉਤੀ ਨਬੀ ਭਰੋਸੇਯੋਗ ਸਾਬਤ ਨਹੀਂ ਹੁੰਦੇ ਕਿਉਂਕਿ ਉਹ ਯਹੋਵਾਹ ਅਤੇ ਉਸ ਦੇ ਬਚਨ, ਬਾਈਬਲ, ਵੱਲ ਕੋਈ ਧਿਆਨ ਨਹੀਂ ਦਿੰਦੇ। ਸਿਰਫ਼ ਬਾਈਬਲ ਦੀਆਂ ਭਵਿੱਖਬਾਣੀਆਂ ਹੀ ਤੁਹਾਨੂੰ ਦੱਸ ਸਕਦੀਆਂ ਹਨ ਕਿ ਕਿਸੇ ਘਟਨਾ ਦਾ ਪਰਮੇਸ਼ੁਰ ਦੇ ਮਕਸਦ ਨਾਲ ਕੀ ਸੰਬੰਧ ਹੈ। ਇਨ੍ਹਾਂ ਵੱਲ ਧਿਆਨ ਦੇਣ ਦੁਆਰਾ ਤੁਹਾਡਾ ਪੂਰਾ ਪਰਿਵਾਰ ਸਦਾ ਲਈ ਖ਼ੁਸ਼ ਹੋ ਸਕਦਾ ਹੈ।—1/15, ਸਫ਼ਾ 3.
• ਕਿਹੜੇ ਕੁਝ ਸਬੂਤ ਸਾਨੂੰ ਯਕੀਨ ਦਿਲਾਉਂਦੇ ਹਨ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ?
ਅਸੀਂ ਸ਼ਤਾਨ ਦੇ ਧਰਤੀ ਉੱਤੇ ਸੁੱਟੇ ਜਾਣ ਦੇ ਅਸਰ ਦੇਖ ਸਕਦੇ ਹਾਂ। (ਪਰਕਾਸ਼ ਦੀ ਪੋਥੀ 12:9) ਅਸੀਂ ਪਰਕਾਸ਼ ਦੀ ਪੋਥੀ 17:9-11 ਵਿਚ ਦੱਸੇ ਗਏ ਅਖ਼ੀਰਲੇ “ਰਾਜੇ” ਦੇ ਸਮੇਂ ਵਿਚ ਜੀ ਰਹੇ ਹਾਂ। ਮਸੀਹ ਦੇ ਮਸਹ ਕੀਤੇ ਹੋਏ ਸੱਚੇ ਚੇਲਿਆਂ ਦੀ ਗਿਣਤੀ ਘੱਟ ਰਹੀ ਹੈ, ਪਰ ਜ਼ਾਹਰ ਹੈ ਕਿ ਉਨ੍ਹਾਂ ਵਿੱਚੋਂ ਕੁਝ ਉਦੋਂ ਵੀ ਧਰਤੀ ਉੱਤੇ ਹੋਣਗੇ ਜਦੋਂ ਵੱਡੀ ਬਿਪਤਾ ਸ਼ੁਰੂ ਹੋਵੇਗੀ।—1/15, ਸਫ਼ੇ 12, 13.
• ਹਬੱਕੂਕ ਦੀ ਪੋਥੀ ਕਦੋਂ ਲਿਖੀ ਗਈ ਸੀ, ਅਤੇ ਸਾਨੂੰ ਇਸ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
ਬਾਈਬਲ ਦੀ ਇਹ ਪੋਥੀ 628 ਸਾ.ਯੁ.ਪੂ. ਦੇ ਕਰੀਬ ਲਿਖੀ ਗਈ ਸੀ। ਇਸ ਵਿਚ ਯਹੋਵਾਹ ਦੁਆਰਾ ਪ੍ਰਾਚੀਨ ਯਹੂਦਾਹ ਅਤੇ ਬਾਬਲ ਲਈ ਸਜ਼ਾਵਾਂ ਦੱਸੀਆਂ ਗਈਆਂ ਹਨ। ਇਸ ਵਿਚ ਆਧੁਨਿਕ ਦੁਸ਼ਟ ਦੁਨੀਆਂ ਉੱਤੇ ਪਰਮੇਸ਼ੁਰ ਵੱਲੋਂ ਆਉਣ ਵਾਲੀ ਸਜ਼ਾ ਵੀ ਦੱਸੀ ਗਈ ਹੈ।—2/1, ਸਫ਼ਾ 8.
• ਬਾਈਬਲ ਵਿਚ ਸਾਨੂੰ ਪਤਵੰਤੀ ਪਤਨੀਆਂ ਲਈ ਇਕ ਸਿਆਣੀ ਮਾਂ ਦੀ ਸਲਾਹ ਕਿੱਥੇ ਮਿਲੇਗੀ?
ਅਜਿਹੀ ਸਲਾਹ ਸਾਨੂੰ ਕਹਾਉਤਾਂ ਦੀ ਕਿਤਾਬ ਦੇ ਅਖ਼ੀਰਲੇ ਅਧਿਆਇ, ਯਾਨੀ 31ਵੇਂ ਅਧਿਆਇ ਵਿਚ ਮਿਲਦੀ ਹੈ।—2/1, ਸਫ਼ੇ 30, 31.
• ਅਸੀਂ ਕਿਉਂ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਯਹੋਵਾਹ ਨੇ ਸਾਨੂੰ ਮਸੀਹ ਬਾਰੇ ਦੱਸਿਆ ਹੈ? (1 ਕੁਰਿੰਥੀਆਂ 2:16)
ਇੰਜੀਲਾਂ ਦੇ ਰਾਹੀਂ ਯਹੋਵਾਹ ਨੇ ਸਾਨੂੰ ਯਿਸੂ ਦੇ ਖ਼ਿਆਲਾਂ, ਭਾਵਨਾਵਾਂ, ਕੰਮਾਂ, ਅਤੇ ਉਨ੍ਹਾਂ ਗੱਲਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੂੰ ਉਹ ਪਹਿਲ ਦਿੰਦਾ ਸੀ। ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੁਆਰਾ ਅਸੀਂ ਯਿਸੂ ਵਰਗੇ ਹੋਰ ਵੀ ਬਣ ਸਕਦੇ, ਖ਼ਾਸ ਕਰਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ, ਜਿਸ ਰਾਹੀਂ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ।—2/15, ਸਫ਼ਾ 25.
• ਕੀ ਪਰਮੇਸ਼ੁਰ ਅੱਜ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ?
ਜੀ ਹਾਂ। ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਸਾਰੀਆਂ ਪ੍ਰਾਰਥਨਾਵਾਂ ਦੇ ਜਵਾਬ ਨਹੀਂ ਦਿੰਦਾ, ਪਰ ਫਿਰ ਵੀ ਅੱਜ ਦੇ ਦਿਨਾਂ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਅਜਿਹੇ ਲੋਕਾਂ ਦੀ ਮਦਦ ਕੀਤੀ ਹੈ ਜਿਨ੍ਹਾਂ ਨੇ ਉਸ ਨੂੰ ਦਿਲਾਸੇ ਲਈ ਪ੍ਰਾਰਥਨਾ ਕੀਤੀ ਸੀ। ਮਿਸਾਲ ਲਈ, ਉਸ ਨੇ ਲੋਕਾਂ ਨੂੰ ਆਪਣੇ ਵਿਆਹੁਤਾ ਜੀਵਨ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਵਿਚ ਮਦਦ ਕੀਤੀ ਹੈ।—3/1, ਸਫ਼ੇ 3-7.
• ਯਹੋਵਾਹ ਤੋਂ ਤਾਕਤ ਹਾਸਲ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?
ਅਸੀਂ ਪ੍ਰਾਰਥਨਾ ਵਿਚ ਉਸ ਤੋਂ ਤਾਕਤ ਮੰਗ ਸਕਦੇ ਹਾਂ, ਬਾਈਬਲ ਤੋਂ ਅਧਿਆਤਮਿਕ ਤਾਕਤ ਹਾਸਲ ਕਰ ਸਕਦੇ ਹਾਂ, ਅਤੇ ਮਸੀਹੀ ਸੰਗਤ ਰਾਹੀਂ ਅਸੀਂ ਯਹੋਵਾਹ ਤੋਂ ਤਾਕਤ ਹਾਸਲ ਕਰ ਸਕਦੇ ਹਾਂ।—3/1, ਸਫ਼ੇ 15, 16.
• ਮਾਪੇ ਆਪਣੇ ਬੱਚਿਆਂ ਨੂੰ ਸਭਾਵਾਂ ਤੋਂ ਹੋਰ ਲਾਭ ਹਾਸਲ ਕਰਾਉਣ ਲਈ ਕੀ ਕਰ ਸਕਦੇ ਹਨ?
ਕੁਝ ਮਾਪੇ ਸਭਾ ਤੋਂ ਪਹਿਲਾਂ ਆਪਣਿਆਂ ਬੱਚਿਆਂ ਨੂੰ ਥੋੜ੍ਹਾ ਚਿਰ ਸੁਲਾ ਲੈਂਦੇ ਹਨ ਤਾਂਕਿ ਉਹ ਸਭਾ ਵਿਚ ਜਾਗਦੇ ਰਹਿਣ। ਬੱਚੇ ਸਭਾਵਾਂ ਦੌਰਾਨ “ਨੋਟ” ਲਿਖ ਸਕਦੇ ਹਨ, ਉਹ ਜਾਣੇ-ਪਛਾਣੇ ਸ਼ਬਦ ਜਾਂ ਨਾਮ ਸੁਣਨ ਤੋਂ ਬਾਅਦ ਪੇਪਰ ਉੱਤੇ ਨਿਸ਼ਾਨ ਲਾ ਸਕਦੇ ਹਨ।—3/15, ਸਫ਼ੇ 17, 18.
• ਅਸੀਂ ਅੱਯੂਬ ਦੀ ਮਿਸਾਲ ਤੋਂ ਕੀ-ਕੀ ਸਿੱਖ ਸਕਦੇ ਹਾਂ?
ਅੱਯੂਬ ਨੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਪਹਿਲ ਦਿੱਤੀ, ਉਹ ਲੋਕਾਂ ਨਾਲ ਈਮਾਨਦਾਰ ਸੀ, ਉਹ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਸੀ, ਉਸ ਨੇ ਆਪਣੇ ਪਰਿਵਾਰ ਦੀਆਂ ਰੂਹਾਨੀ ਜ਼ਰੂਰਤਾਂ ਦਾ ਖ਼ਿਆਲ ਰੱਖਿਆ, ਅਤੇ ਉਹ ਪਰਤਾਵਿਆਂ ਦੇ ਬਾਵਜੂਦ ਵਫ਼ਾਦਾਰ ਰਿਹਾ।—3/15, ਸਫ਼ੇ 25-27.
• ਕੀ ਬਾਈਬਲ ਵਿਚ ਰਹੱਸਮਈ ਸੰਦੇਸ਼ ਪਾਏ ਜਾਂਦੇ ਹਨ?
ਨਹੀਂ। ਗੁਪਤ ਸੰਦੇਸ਼ ਬਾਰੇ ਅਜਿਹੇ ਦਾਅਵੇ ਹੋਰਨਾਂ ਕਿਤਾਬਾਂ ਬਾਰੇ ਵੀ ਕੀਤੇ ਜਾ ਸਕਦੇ ਹਨ। ਬਾਈਬਲ ਵਿੱਚੋਂ ਅਜਿਹੇ ਸੰਦੇਸ਼ ਕਿਸੇ ਕੰਮ ਦੇ ਨਹੀਂ ਹੋਣੇ ਸਨ ਕਿਉਂਕਿ ਇਬਰਾਨੀ ਹੱਥ-ਲਿਖਤਾਂ ਦੇ ਵੱਖੋ-ਵੱਖਰੇ ਸੰਸਕਰਣਾਂ ਵਿਚ ਸ਼ਬਦ-ਜੋੜ ਵਿਚ ਫ਼ਰਕ ਪੈਂਦਾ ਹੈ।—4/1, ਸਫ਼ੇ 30, 31.