ਯਹੋਵਾਹ ਦੀ ਤਾਕਤ ਵਿਚ ਦਿਲਾਸਾ ਪਾਵੋ
ਯਹੋਵਾਹ ਦੀ ਤਾਕਤ ਵਿਚ ਦਿਲਾਸਾ ਪਾਵੋ
“ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।”—ਜ਼ਬੂਰ 94:19.
ਦਿਲਾਸਾ ਭਾਲਣ ਵਾਲੇ ਸਾਰੇ ਲੋਕਾਂ ਨੂੰ ਬਾਈਬਲ ਵਿੱਚੋਂ ਤਸੱਲੀ ਮਿਲ ਸਕਦੀ ਹੈ। ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਵਰਲਡ ਬੁੱਕ ਐਨਸਾਈਕਲੋਪੀਡੀਆ ਕਿਉਂ ਕਹਿੰਦਾ ਹੈ ਕਿ “ਦੁੱਖ-ਤਕਲੀਫ਼ ਅਤੇ ਚਿੰਤਾ ਦੇ ਵੇਲੇ ਬਹੁਤ ਸਾਰੇ ਲੋਕ ਦਿਲਾਸੇ, ਉਮੀਦ, ਅਤੇ ਅਗਵਾਈ ਲਈ ਬਾਈਬਲ ਵੱਲ ਮੁੜੇ ਹਨ।” ਬਾਈਬਲ ਵੱਲ ਕਿਉਂ?
ਕਿਉਂਕਿ ਸਾਡੇ ਸਿਰਜਣਹਾਰ ਅਤੇ ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਨੇ ਬਾਈਬਲ ਲਿਖਵਾਈ ਹੈ, ਅਤੇ ਉਹ “ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।” (2 ਕੁਰਿੰਥੀਆਂ 1:3, 4) ਉਹ “ਦਿਲਾਸੇ ਦਾ ਪਰਮੇਸ਼ੁਰ” ਹੈ। (ਰੋਮੀਆਂ 15:5) ਯਹੋਵਾਹ ਨੇ ਸਾਨੂੰ ਰਾਹਤ ਦੇ ਕੇ ਸਾਡੇ ਲਈ ਇਕ ਮਿਸਾਲ ਵੀ ਛੱਡੀ ਹੈ। ਉਸ ਨੇ ਸਾਨੂੰ ਉਮੀਦ ਅਤੇ ਦਿਲਾਸਾ ਦੇਣ ਵਾਸਤੇ ਆਪਣਾ ਇਕਲੌਤਾ ਬੇਟਾ, ਯਿਸੂ ਮਸੀਹ, ਧਰਤੀ ਤੇ ਭੇਜਿਆ। ਯਿਸੂ ਨੇ ਸਿਖਾਇਆ ਕਿ “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ ਕਿ ਉਹ “ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ, ਉਹੋ ਸਾਡਾ ਮੁਕਤੀ ਦਾਤਾ ਪਰਮੇਸ਼ੁਰ ਹੈ!” (ਜ਼ਬੂਰ 68:19) ਪਰਮੇਸ਼ੁਰ ਦਾ ਭੈ ਰੱਖਣ ਵਾਲਾ ਇਨਸਾਨ ਭਰੋਸੇ ਨਾਲ ਕਹਿ ਸਕਦਾ ਹੈ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।”—ਜ਼ਬੂਰ 16:8.
ਬਾਈਬਲ ਦੇ ਇਹ ਹਵਾਲੇ ਦਿਖਾਉਂਦੇ ਹਨ ਕਿ ਯਹੋਵਾਹ ਸਾਡੇ ਨਾਲ ਕਿੰਨਾ ਪਿਆਰ ਕਰਦਾ ਹੈ। ਇਹ ਸਪੱਸ਼ਟ ਹੈ ਕਿ ਯਹੋਵਾਹ ਸਿਰਫ਼ ਸਾਨੂੰ ਦਿਲਾਸਾ ਦੇਣਾ ਅਤੇ ਸਾਡੇ ਦੁੱਖ ਦੂਰ ਹੀ ਨਹੀਂ ਕਰਨੇ ਚਾਹੁੰਦਾ ਹੈ, ਪਰ ਉਹ ਇਸ ਤਰ੍ਹਾਂ ਕਰ ਵੀ ਸਕਦਾ ਹੈ। “ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ।” (ਯਸਾਯਾਹ 40:29) ਤਾਂ ਫਿਰ ਅਸੀਂ ਉਸ ਦੀ ਤਾਕਤ ਵਿਚ ਕਿਸ ਤਰ੍ਹਾਂ ਦਿਲਾਸਾ ਪਾ ਸਕਦੇ ਹਾਂ?
ਯਹੋਵਾਹ ਸਾਡੀ ਦੇਖ-ਭਾਲ ਕਿਸ ਤਰ੍ਹਾਂ ਕਰਦਾ ਹੈ?
ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂਰ 55:22) ਜੀ ਹਾਂ, ਯਹੋਵਾਹ ਪਰਮੇਸ਼ੁਰ ਸਾਡੇ ਵਿਚ ਦਿਲਚਸਪੀ ਲੈਂਦਾ ਹੈ। ਪਤਰਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਦਿਲਾਸਾ ਦੇਣ ਲਈ ਕਿਹਾ ਕਿ “[ਪਰਮੇਸ਼ੁਰ] ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਯਿਸੂ ਮਸੀਹ ਨੇ ਇਹ ਕਹਿ ਕੇ ਸਾਨੂੰ ਦੱਸਿਆ ਕਿ ਪਰਮੇਸ਼ੁਰ ਸਾਨੂੰ ਬਹੁਮੁੱਲਾ ਸਮਝਦਾ ਹੈ: “ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ। ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਲੂਕਾ 12:6, 7) ਉਹ ਸਾਡੀ ਇੰਨੀ ਪਰਵਾਹ ਕਰਦਾ ਹੈ ਕਿ ਉਹ ਸਾਡੇ ਬਾਰੇ ਛੋਟੀ ਤੋਂ ਛੋਟੀ ਗੱਲ ਵੀ ਜਾਣਦਾ ਹੈ। ਉਹ ਤਾਂ ਉਹ ਚੀਜ਼ਾਂ ਵੀ ਜਾਣਦਾ ਹੈ ਜਿਹੜੀਆਂ ਅਸੀਂ ਵੀ ਨਹੀਂ ਜਾਣਦੇ ਕਿਉਂਕਿ ਉਹ ਸਾਡੇ ਵਿਚ ਦਿਲਚਸਪੀ ਲੈਂਦਾ ਹੈ।
ਪਿੱਛਲੇ ਲੇਖ ਵਿਚ ਸਵੇਤਲਾਨਾ ਨਾਂ ਦੀ ਕੁੜੀ, ਜੋ ਵੇਸਵਾ ਦਾ ਕੰਮ ਕਰ ਰਹੀ ਸੀ, ਆਤਮ-ਹੱਤਿਆ ਕਰਨ ਵਾਲੀ ਹੀ ਸੀ ਪਰ ਉਸ ਨੂੰ ਯਹੋਵਾਹ ਦੇ ਗਵਾਹ ਮਿਲ ਪਏ। ਉਸ ਸਮੇਂ ਉਸ ਨੂੰ ਪਤਾ ਲੱਗਾ ਕਿ ਯਹੋਵਾਹ ਪਰਮੇਸ਼ੁਰ ਨੂੰ ਉਸ ਦੀ ਪਰਵਾਹ ਸੀ। ਸਵੇਤਲਾਨਾ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਜਿਸ ਰਾਹੀਂ ਉਹ ਯਹੋਵਾਹ ਬਾਰੇ ਚੰਗੀ ਤਰ੍ਹਾਂ ਜਾਣਨ ਲੱਗੀ। ਯਹੋਵਾਹ ਦਾ ਪਿਆਰ ਪਾ ਕੇ ਉਸ ਨੇ ਆਪਣੀ ਜ਼ਿੰਦਗੀ ਦਾ ਰਾਹ ਬਦਲਿਆ ਅਤੇ ਪਰਮੇਸ਼ੁਰ ਨੂੰ ਸਮਰਪਿਤ ਹੋ ਗਈ। ਇਸ ਤਰ੍ਹਾਂ ਸਵੇਤਲਾਨਾ ਨੇ ਆਪਣੇ ਆਪ ਦਾ ਮਾਣ ਕਰਨਾ ਸਿੱਖਿਆ ਅਤੇ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਬਾਵਜੂਦ ਖ਼ੁਸ਼ ਹੋਣਾ ਸਿੱਖਿਆ। ਹੁਣ ਉਹ ਕਹਿੰਦੀ ਹੈ ਕਿ “ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਮੈਨੂੰ ਕਦੇ ਨਹੀਂ ਤਿਆਗੇਗਾ। ਮੈਂ ਜਾਣ ਲਿਆ ਹੈ ਕਿ 1 ਪਤਰਸ 5:7 ਦੀ ਗੱਲ ਸੱਚ ਹੈ। ਉੱਥੇ ਲਿਖਿਆ ਹੈ: ‘ਆਪਣੀ ਸਾਰੀ ਚਿੰਤਾ [ਯਹੋਵਾਹ] ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।’”
ਬਾਈਬਲ ਦੀ ਉਮੀਦ ਦਿਲਾਸਾ ਦਿੰਦੀ ਹੈ
ਪਰਮੇਸ਼ੁਰ ਖ਼ਾਸ ਕਰਕੇ ਬਾਈਬਲ ਦੇ ਜ਼ਰੀਏ ਦਿਲਾਸਾ ਅਤੇ ਤਸੱਲੀ ਦਿੰਦਾ ਹੈ। ਬਾਈਬਲ ਵਿਚ ਭਵਿੱਖ ਬਾਰੇ ਸ਼ਾਨਦਾਰ ਉਮੀਦ ਹੈ। ਪੌਲੁਸ ਰਸੂਲ ਨੇ ਲਿਖਿਆ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਪੌਲੁਸ ਨੇ ਤਸੱਲੀ ਅਤੇ ਆਸ਼ਾ ਦਾ ਸੰਬੰਧ ਸਪੱਸ਼ਟ ਕੀਤਾ ਜਦੋਂ ਉਸ ਨੇ ਲਿਖਿਆ: “ਸਾਡਾ ਪਿਤਾ ਪਰਮੇਸ਼ੁਰ ਜਿਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਭਲੀ ਆਸਾ ਦਿੱਤੀ ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਓਹਨਾਂ ਨੂੰ ਹਰੇਕ ਸ਼ੁਭ ਕਰਮ ਅਤੇ ਬਚਨ ਵਿੱਚ ਦ੍ਰਿੜ੍ਹ ਕਰੇ।” (2 ਥੱਸਲੁਨੀਕੀਆਂ 2:16, 17) ਇਸ “ਭਲੀ ਆਸਾ” ਵਿਚ ਫਿਰਦੌਸ ਵਰਗੀ ਧਰਤੀ ਉੱਤੇ ਖ਼ੁਸ਼ੀ ਨਾਲ ਹਮੇਸ਼ਾ ਲਈ ਜੀਉਣ ਦੀ ਉਮੀਦ ਵੀ ਹੈ।—2 ਪਤਰਸ 3:13.
ਪਿੱਛਲੇ ਲੇਖ ਵਿਚ ਲਾਇਮਨਿਸ ਨਾਂ ਦੇ ਅਪਾਹਜ ਸ਼ਰਾਬੀ ਨੂੰ ਇਸ ਸ਼ਾਨਦਾਰ ਯਸਾਯਾਹ 35:5, 6) ਉਸ ਫਿਰਦੌਸ ਵਿਚ ਜੀਉਣ ਵਾਸਤੇ ਲਾਇਮਨਿਸ ਨੇ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਲਿਆਂਦੀਆਂ। ਉਸ ਨੇ ਪੀਣੀ ਛੱਡ ਦਿੱਤੀ। ਉਸ ਦੇ ਗੁਆਂਢੀਆਂ ਅਤੇ ਦੋਸਤਾਂ ਨੇ ਉਸ ਦੀ ਜ਼ਿੰਦਗੀ ਵਿਚ ਇਹ ਸਾਰੀਆਂ ਬਦਲੀਆਂ ਦੇਖੀਆਂ ਹਨ। ਹੁਣ ਉਹ ਕਈਆਂ ਹੋਰਨਾਂ ਲੋਕਾਂ ਨਾਲ ਬਾਈਬਲ ਸਟੱਡੀ ਕਰਦਾ ਹੈ ਅਤੇ ਉਨ੍ਹਾਂ ਨੂੰ ਬਾਈਬਲ ਤੋਂ ਉਮੀਦ ਅਤੇ ਦਿਲਾਸਾ ਦਿੰਦਾ ਹੈ।
ਉਮੀਦ ਤੋਂ ਮਦਦ ਮਿਲੀ। ਉਸ ਨੇ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਬਾਰੇ ਪ੍ਰਕਾਸ਼ਨ ਲੈ ਕੇ ਪੜ੍ਹੇ। ਉਸ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦੇ ਰਾਜ ਅਧੀਨ, ਨਵੇਂ ਸੰਸਾਰ ਵਿਚ ਉਸ ਦੀ ਬੀਮਾਰੀ ਬਿਲਕੁਲ ਚੰਗੀ ਕੀਤੀ ਜਾਵੇਗੀ। ਬਾਈਬਲ ਵਿਚ ਉਸ ਨੇ ਤੰਦਰੁਸਤ ਕੀਤੇ ਜਾਣ ਬਾਰੇ ਇਹ ਸ਼ਾਨਦਾਰ ਵਾਅਦਾ ਪੜ੍ਹਿਆ: “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।” (ਪ੍ਰਾਰਥਨਾ ਰਾਹੀਂ ਦਿਲਾਸਾ
ਜਦੋਂ ਕਿਸੇ ਗੱਲ ਕਰਕੇ ਸਾਡੇ ਦਿਲ ਵਿਚ ਦਰਦ ਹੁੰਦੀ ਹੈ ਤਾਂ ਅਸੀਂ ਯਹੋਵਾਹ ਤੋਂ ਪ੍ਰਾਰਥਨਾ ਰਾਹੀਂ ਦਿਲਾਸਾ ਪਾ ਸਕਦੇ ਹਾਂ। ਇਸ ਤਰ੍ਹਾਂ ਸਾਡਾ ਭਾਰ ਹੌਲ਼ਾ ਹੋ ਸਕਦਾ ਹੈ। ਸਾਡੀਆਂ ਅਰਦਾਸਾਂ ਦੌਰਾਨ ਸਾਨੂੰ ਸ਼ਾਇਦ ਬਾਈਬਲ ਵਿੱਚੋਂ ਕੁਝ ਗੱਲਾਂ ਯਾਦ ਆਉਣ ਜਿਨ੍ਹਾਂ ਤੋਂ ਸਾਨੂੰ ਦਿਲਾਸਾ ਮਿਲੇ। ਬਾਈਬਲ ਵਿਚ ਸਭ ਤੋਂ ਲੰਬਾ ਜ਼ਬੂਰ ਇਕ ਬਹੁਤ ਹੀ ਸੋਹਣੀ ਪ੍ਰਾਰਥਨਾ ਵਰਗਾ ਹੈ। ਉਸ ਦੇ ਲੇਖਕ ਨੇ ਗਾ ਕੇ ਕਿਹਾ: “ਹੇ ਯਹੋਵਾਹ, ਮੈਂ ਤੇਰੇ ਪਰਾਚੀਨ ਨਿਆਵਾਂ ਨੂੰ ਚੇਤੇ ਰੱਖਿਆ ਹੈ, ਅਤੇ ਮੈਨੂੰ ਦਿਲਾਸਾ ਮਿਲਿਆ।” (ਜ਼ਬੂਰ 119:52) ਜਦੋਂ ਸਾਡੇ ਹਾਲਾਤ ਬਹੁਤ ਹੀ ਖ਼ਰਾਬ ਹੁੰਦੇ ਹਨ, ਖ਼ਾਸ ਕਰਕੇ ਸਹਿਤ ਦੇ ਮਾਮਲਿਆਂ ਵਿਚ, ਤਾਂ ਅਕਸਰ ਕੋਈ ਹੱਲ ਲੱਭਣਾ ਸੌਖਾ ਨਹੀਂ ਹੁੰਦਾ। ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਕਰੀਏ। ਕਈਆਂ ਨੇ ਇਹ ਦੇਖਿਆ ਹੈ ਕਿ ਜਦ ਉਹ ਸਭ ਕੁਝ ਕਰ ਚੁੱਕੇ ਹਨ, ਤਾਂ ਪਰਮਾਤਮਾ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਿਲਾਸਾ ਮਿਲਦਾ ਹੈ ਅਤੇ ਕਦੇ-ਕਦੇ ਮੁਸੀਬਤ ਦਾ ਅਜਿਹਾ ਹੱਲ ਮਿਲਦਾ ਹੈ ਜਿਸ ਦੀ ਉਨ੍ਹਾਂ ਨੂੰ ਉਮੀਦ ਵੀ ਨਹੀਂ ਸੀ।—1 ਕੁਰਿੰਥੀਆਂ 10:13.
ਪੈਟ ਨੇ ਪ੍ਰਾਰਥਨਾ ਤੋਂ ਅਜਿਹਾ ਦਿਲਾਸਾ ਪਾਇਆ ਜਦੋਂ ਉਸ ਨੂੰ ਅਚਾਨਕ ਹਸਪਤਾਲ ਜਾਣਾ ਪਿਆ ਸੀ। ਠੀਕ ਹੋਣ ਤੋਂ ਬਾਅਦ ਉਸ ਨੇ ਕਿਹਾ: “ਮੈਂ ਦੁਆ ਕੀਤੀ ਅਤੇ ਸਭ ਕੁਝ ਯਹੋਵਾਹ ਦੇ ਹੱਥਾਂ ਵਿਚ ਛੱਡਣਾ ਸਿੱਖਿਆ। ਮੈਂ ਉਸ ਉੱਤੇ ਭਰੋਸਾ ਕਰਨਾ ਸਿੱਖਿਆ ਕਿ ਉਸ ਦੀ ਮਰਜ਼ੀ ਪੂਰੀ ਹੋਵੇ। ਇਸ ਸਾਰੇ ਸਮੇਂ ਦੌਰਾਨ ਮੈਨੂੰ ਮਨ ਦੀ ਸ਼ਾਂਤੀ ਮਿਲੀ; ਮੈਂ ਫ਼ਿਲਿੱਪੀਆਂ 4:6, 7 ਤੇ ਦੱਸੀ ਗਈ ਪਰਮੇਸ਼ੁਰ ਦੀ ਸ਼ਾਂਤੀ ਦਾ ਅਸਰ ਮਹਿਸੂਸ ਕਰ ਰਹੀ ਸੀ।” ਉੱਥੇ ਪੌਲੁਸ ਸਾਨੂੰ ਕਹਿੰਦਾ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” ਇਹ ਹਵਾਲਾ ਸਾਨੂੰ ਕਿੰਨੀ ਤਸੱਲੀ ਦੇ ਸਕਦਾ ਹੈ!
ਪਵਿੱਤਰ ਸ਼ਕਤੀ ਤੋਂ ਦਿਲਾਸਾ
ਯਿਸੂ ਨੇ ਆਪਣੀ ਮੌਤ ਤੋਂ ਇਕ ਸ਼ਾਮ ਪਹਿਲਾਂ ਆਪਣੇ ਰਸੂਲਾਂ ਨੂੰ ਸਮਝਾਇਆ ਸੀ ਕਿ ਉਹ ਉਨ੍ਹਾਂ ਨੂੰ ਛੱਡ ਕੇ ਜਾ ਰਿਹਾ ਸੀ। ਇਹ ਜਾਣ ਕੇ ਉਹ ਦੁਖੀ ਹੋਏ ਅਤੇ ਉਨ੍ਹਾਂ ਨੇ ਸੋਗ ਕੀਤਾ। (ਯੂਹੰਨਾ 13:33, 36; 14:27-31) ਯਿਸੂ ਨੇ ਪਛਾਣਿਆ ਸੀ ਕਿ ਉਨ੍ਹਾਂ ਨੂੰ ਅੱਗੇ ਹੋਰ ਦਿਲਾਸੇ ਦੀ ਜ਼ਰੂਰਤ ਹੋਣੀ ਸੀ। ਉਸ ਨੇ ਵਾਅਦਾ ਕੀਤਾ ਕਿ “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ [ਜਾਂ, ਦਿਲਾਸਾ ਦੇਣ ਵਾਲਾ] ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ।” (ਯੂਹੰਨਾ 14:16) ਯਿਸੂ ਇੱਥੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਗੱਲ ਕਰ ਰਿਹਾ ਸੀ। ਕਈਆਂ ਗੱਲਾਂ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਰਸੂਲਾਂ ਦੀ ਮਦਦ ਕੀਤੀ ਅਤੇ ਅਜ਼ਮਾਇਸ਼ਾਂ ਦੌਰਾਨ ਉਨ੍ਹਾਂ ਨੂੰ ਦਿਲਾਸਾ ਦਿੱਤਾ ਤਾਂਕਿ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਤਕੜੇ ਹੋਣ।—ਰਸੂਲਾਂ ਦੇ ਕਰਤੱਬ 4:31.
ਏਂਜੀ, ਜਿਸ ਦਾ ਪਤੀ ਵੱਡੇ ਹਾਦਸੇ ਤੋਂ ਬਾਅਦ ਮੌਤ ਦੇ ਬੂਹੇ ਤੇ ਖੜ੍ਹਾ ਸੀ, ਆਪਣੀ ਬਿਪਤਾ ਅਤੇ ਦਰਦ ਦੇ ਥੱਲੇ ਢਹੀ ਨਹੀਂ ਸੀ। ਉਸ ਦੀ ਮਦਦ ਕਿਸ ਨੇ ਕੀਤੀ ਸੀ? ਉਹ ਦੱਸਦੀ ਹੈ: “ਯਹੋਵਾਹ ਦੀ ਪਵਿੱਤਰ ਸ਼ਕਤੀ ਤੋਂ ਬਿਨਾਂ ਅਸੀਂ ਇਹ ਸਭ ਕੁਝ ਨਾ ਹੀ ਸਹਿ ਸਕਦੇ ਸੀ ਅਤੇ ਨਾ ਹੀ ਮਜ਼ਬੂਤ ਰਹਿ ਸਕਦੇ ਸੀ। ਸਾਡੀਆਂ ਕਮਜ਼ੋਰੀਆਂ ਰਾਹੀਂ ਯਹੋਵਾਹ ਦੀ ਤਾਕਤ ਜ਼ਾਹਰ ਹੋਈ ਅਤੇ ਬਿਪਤਾ ਦੇ ਵੇਲੇ ਉਹ ਸਾਡਾ ਗੜ੍ਹ ਸਾਬਤ ਹੋਇਆ।”
ਭਾਈਚਾਰੇ ਤੋਂ ਦਿਲਾਸਾ
ਇਕ ਇਨਸਾਨ ਦੇ ਹਾਲਾਤ ਜੋ ਮਰਜ਼ੀ ਕਿਉਂ ਨਾ ਹੋਣ ਅਤੇ ਉਹ ਕਿਸੇ ਵੀ ਦੁੱਖ-ਤਕਲੀਫ਼ ਰਾਹੀਂ ਕਿਉਂ ਨਾ ਜੀ ਰਿਹਾ ਹੋਵੇ, ਉਸ ਨੂੰ ਯਹੋਵਾਹ ਦੀਆਂ ਕਲੀਸਿਯਾਵਾਂ ਦੇ ਭਾਈਚਾਰੇ ਤੋਂ ਦਿਲਾਸਾ ਮਿਲ ਸਕਦਾ ਹੈ। ਇਸ ਭਾਈਚਾਰੇ ਤੋਂ ਰੂਹਾਨੀ ਮਦਦ ਅਤੇ 2 ਕੁਰਿੰਥੀਆਂ 7:5-7.
ਸਹਾਰਾ ਮਿਲਦਾ ਹੈ। ਉਸ ਵਿਚ ਸਾਨੂੰ ਅਜਿਹੇ ਲੋਕ ਮਿਲ ਸਕਦੇ ਹਨ ਜੋ ਸਾਡੀ ਪਰਵਾਹ ਕਰਨਗੇ, ਸਾਨੂੰ ਦਿਲਾਸਾ ਦੇਣਗੇ, ਜੋ ਸਾਨੂੰ ਬਿਪਤਾ ਦੇ ਵੇਲੇ ਤਸੱਲੀ ਦੇਣ ਲਈ ਤਿਆਰ ਹੋਣਗੇ।—ਮਸੀਹੀ ਕਲੀਸਿਯਾ ਦੇ ਮੈਂਬਰਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ‘ਮੌਕਾ ਮਿਲਣ ਤੇ ਸਭਨਾਂ ਨਾਲ ਭਲਾ ਕਰਣ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।’ (ਗਲਾਤੀਆਂ 6:10) ਉਨ੍ਹਾਂ ਨੂੰ ਬਾਈਬਲ ਤੋਂ ਸਿੱਖਿਆ ਮਿਲਦੀ ਹੈ ਜੋ ਉਨ੍ਹਾਂ ਨੂੰ ਇਕ ਦੂਜੇ ਲਈ ਗੂੜ੍ਹਾ ਪ੍ਰੇਮ ਦਿਖਾਉਣ ਲਈ ਪ੍ਰੇਰਦੀ ਹੈ। (ਰੋਮੀਆਂ 12:10; 1 ਪਤਰਸ 3:8) ਕਲੀਸਿਯਾ ਵਿਚ ਭੈਣ-ਭਰਾ ਇਕ ਦੂਏ ਨੂੰ ਪਿਆਰ ਕਰਨਾ ਅਤੇ ਹਮਦਰਦੀ ਦਿਖਾਉਣਾ ਚਾਹੁੰਦੇ ਹਨ।—ਅਫ਼ਸੀਆਂ 4:32.
ਜੋਅ ਅਤੇ ਰਿਬੈਕਾ ਦੇ ਬੇਟੇ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਸੀਹੀ ਕਲੀਸਿਯਾ ਦੇ ਭਾਈਚਾਰੇ ਤੋਂ ਦਿਲਾਸਾ ਮਿਲਿਆ। ਉਹ ਕਹਿੰਦੇ ਹਨ: “ਯਹੋਵਾਹ ਅਤੇ ਉਸ ਦੀ ਪਿਆਰ-ਭਰੀ ਕਲੀਸਿਯਾ ਨੇ ਸਾਡੀ ਔਖੀ ਘੜੀ ਵਿਚ ਸਾਡੀ ਮਦਦ ਕੀਤੀ। ਸਾਨੂੰ ਸੈਂਕੜੇ ਕਾਰਡ, ਚਿੱਠੀਆਂ, ਅਤੇ ਫ਼ੋਨ ਆਏ। ਇਸ ਤੋਂ ਸਾਨੂੰ ਪਤਾ ਲੱਗਾ ਕਿ ਸਾਡਾ ਭਾਈਚਾਰਾ ਕਿੰਨਾ ਪਿਆਰਾ ਹੈ। ਜਦੋਂ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਅਸੀਂ ਕੀ ਕਰੀਏ, ਲਾਗੇ ਦੀਆਂ ਕਲੀਸਿਯਾਵਾਂ ਤੋਂ ਭੈਣਾਂ-ਭਰਾਵਾਂ ਨੇ ਆ ਕੇ ਸਾਡਾ ਘਰ ਸਾਫ਼ ਕੀਤਾ ਅਤੇ ਸਾਡੇ ਲਈ ਰੋਟੀ ਤਿਆਰ ਕੀਤੀ।”
ਦਿਲਾਸਾ ਪਾਵੋ!
ਜਦੋਂ ਬਿਪਤਾ ਦੀਆਂ ਹਨੇਰੀਆਂ ਵਗਦੀਆਂ ਹਨ, ਅਤੇ ਦੁੱਖ-ਤਕਲੀਫ਼ ਮੀਂਹ ਵਾਂਗ ਆ ਪੈਂਦੀ ਹੈ, ਤਾਂ ਯਹੋਵਾਹ ਸਾਨੂੰ ਦਿਲਾਸਾ ਦੇਣ ਵਾਸਤੇ ਤਿਆਰ ਹੁੰਦਾ ਹੈ। ਜ਼ਬੂਰਾਂ ਦੀ ਪੋਥੀ ਵਿਚ ਉਸ ਦੀ ਮਦਦ ਬਾਰੇ ਇਸ ਤਰ੍ਹਾਂ ਲਿਖਿਆ ਹੈ: “ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ, ਅਤੇ ਉਹ ਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ।” (ਜ਼ਬੂਰ 91:4) ਇੱਥੇ ਅਸੀਂ ਸ਼ਾਇਦ ਇਕ ਉਕਾਬ ਬਾਰੇ ਸੋਚੀਏ ਜੋ ਖ਼ਤਰਾ ਦੇਖ ਕੇ ਆਪਣੇ ਪਰ ਖੋਲ੍ਹ ਕੇ ਆਪਣੇ ਬੱਚਿਆਂ ਦੀ ਰੱਖਿਆ ਕਰਦਾ ਹੈ। ਯਹੋਵਾਹ ਇਸ ਤੋਂ ਕਿਤੇ ਵੱਧ ਉਨ੍ਹਾਂ ਦੀ ਰੱਖਿਆ ਕਰਦਾ ਹੈ ਜੋ ਉਸ ਵਿਚ ਪਨਾਹ ਲੈਂਦੇ ਹਨ।—ਜ਼ਬੂਰ 7:1.
ਜੇਕਰ ਤੁਸੀਂ ਪਰਮੇਸ਼ੁਰ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿ ਉਹ ਕਿਹੋ ਜਿਹਾ ਹੈ, ਉਸ ਦੇ ਉਦੇਸ਼ ਕੀ ਹਨ, ਅਤੇ ਉਹ ਦਿਲਾਸਾ ਕਿਸ ਤਰ੍ਹਾਂ ਦੇ ਸਕਦਾ ਹੈ, ਤਾਂ ਕਿਉਂ ਨਾ ਤੁਸੀਂ ਬਾਈਬਲ ਦੀ ਸਟੱਡੀ ਕਰੋ। ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰਨ ਵਾਸਤੇ ਤਿਆਰ ਅਤੇ ਖ਼ੁਸ਼ ਹੋਣਗੇ। ਜੀ ਹਾਂ ਤੁਸੀਂ ਵੀ ਯਹੋਵਾਹ ਦੀ ਤਾਕਤ ਵਿਚ ਦਿਲਾਸਾ ਪਾ ਸਕਦੇ ਹੋ!
[ਸਫ਼ੇ 7 ਉੱਤੇ ਤਸਵੀਰਾਂ]
ਭਵਿੱਖ ਲਈ ਬਾਈਬਲ ਦੀ ਉਮੀਦ ਤੋਂ ਸਾਨੂੰ ਦਿਲਾਸਾ ਮਿਲ ਸਕਦਾ ਹੈ