ਇੰਨਾ ਜ਼ਿਆਦਾ ਭ੍ਰਿਸ਼ਟਾਚਾਰ ਕਿਉਂ?
ਇੰਨਾ ਜ਼ਿਆਦਾ ਭ੍ਰਿਸ਼ਟਾਚਾਰ ਕਿਉਂ?
“ਤੂੰ ਵੱਢੀ ਨਾ ਖਾਹ ਕਿਉਂ ਜੋ ਵੱਢੀ ਤੇਜ ਨਿਗਾਹ ਵਾਲੇ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ।”—ਕੂਚ 23:8.
ਅੱਜ ਤੋਂ 3,500 ਸਾਲ ਪਹਿਲਾਂ ਮੂਸਾ ਦੀ ਬਿਵਸਥਾ ਵਿਚ ਰਿਸ਼ਵਤਖ਼ੋਰੀ ਦੀ ਨਿੰਦਾ ਕੀਤੀ ਗਈ ਸੀ। ਸਦੀਆਂ ਦੌਰਾਨ ਉਦੋਂ ਤੋਂ ਲੈ ਕੇ ਹੁਣ ਤਕ ਭ੍ਰਿਸ਼ਟਾਚਾਰ-ਵਿਰੋਧੀ ਕਾਨੂੰਨਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਰ ਕਾਨੂੰਨ ਭ੍ਰਿਸ਼ਟਾਚਾਰ ਨੂੰ ਰੋਕਣ ਵਿਚ ਸਫ਼ਲ ਨਹੀਂ ਹੋਇਆ। ਹਰ ਦਿਨ ਕਰੋੜਾਂ ਹੀ ਲੋਕ ਰਿਸ਼ਵਤ ਦਿੰਦੇ ਤੇ ਲੈਂਦੇ ਹਨ ਅਤੇ ਕਰੋੜਾਂ ਹੀ ਲੋਕ ਇਸ ਦੇ ਨਤੀਜਿਆਂ ਨੂੰ ਭੁਗਤਦੇ ਹਨ।
ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਫੈਲਿਆ ਹੋਇਆ ਹੈ ਅਤੇ ਆਮ ਜਿਹੀ ਗੱਲ ਬਣ ਚੁੱਕਾ ਹੈ ਕਿ ਇਸ ਨੇ ਸਮਾਜਕ ਢਾਂਚੇ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ। ਕੁਝ ਦੇਸ਼ਾਂ ਵਿਚ ਤਾਂ ਰਿਸ਼ਵਤ ਦਿੱਤੇ ਬਿਨਾਂ ਕੋਈ ਵੀ ਕੰਮ ਨਹੀਂ ਕਰਵਾਇਆ ਜਾ ਸਕਦਾ। ਵੱਡੇ ਅਫ਼ਸਰਾਂ ਨੂੰ ਰਿਸ਼ਵਤ ਦੇ ਕੇ ਇਕ ਆਦਮੀ ਪੇਪਰਾਂ ਵਿੱਚੋਂ ਪਾਸ ਹੋ ਸਕਦਾ, ਡਰਾਈਵਿੰਗ ਲਸੰਸ ਬਣਵਾ ਕਰ ਸਕਦਾ, ਕਾਨਟ੍ਰੈਕਟ ਹਥਿਆ ਸਕਦਾ ਜਾਂ ਮੁਕੱਦਮਾ ਜਿੱਤ ਸਕਦਾ ਹੈ। ਪੈਰਿਸ ਦਾ ਇਕ ਵਕੀਲ ਆਰਨੋ ਮੌਂਟਬੁਰ ਅਫ਼ਸੋਸ ਪ੍ਰਗਟ ਕਰਦਾ ਹੈ ਕਿ “ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਫੈਲੇ ਹੋਏ ਪ੍ਰਦੂਸ਼ਣ ਵਾਂਗ ਹੈ ਜਿਸ ਵਿਚ ਲੋਕਾਂ ਦਾ ਦਮ ਘੁੱਟ ਰਿਹਾ ਹੈ।”
ਖ਼ਾਸਕਰ ਵਪਾਰ ਦੀ ਦੁਨੀਆਂ ਵਿਚ ਰਿਸ਼ਵਤਖ਼ੋਰੀ ਖੁੱਲ੍ਹਮ-ਖੁੱਲ੍ਹਾ ਚੱਲਦੀ ਹੈ। ਕੁਝ ਕੰਪਨੀਆਂ ਆਪਣੇ ਸਾਰੇ ਮੁਨਾਫ਼ੇ ਦਾ ਤੀਜਾ ਹਿੱਸਾ ਬੇਈਮਾਨ ਸਰਕਾਰੀ ਅਫ਼ਸਰਾਂ ਨੂੰ ਰਿਸ਼ਵਤ ਦੇਣ ਲਈ ਵੱਖ ਰੱਖਦੀਆਂ ਹਨ। ਦੀ ਇਕਾਨੋਮਿਸਟ ਬ੍ਰਿਟਿਸ਼ ਰਸਾਲੇ ਮੁਤਾਬਕ ਹਰ ਸਾਲ ਅੰਤਰਰਾਸ਼ਟਰੀ ਹਥਿਆਰਾਂ ਦੇ ਵਪਾਰ ਵਿਚ ਖ਼ਰਚ ਕੀਤੇ ਗਏ 1,07,500 ਕਰੋੜ ਰੁਪਏ ਦਾ 10 ਪ੍ਰਤਿਸ਼ਤ ਹਿੱਸਾ ਸੰਭਾਵੀ ਗਾਹਕਾਂ ਨੂੰ ਰਿਸ਼ਵਤ ਵਜੋਂ ਦਿੱਤਾ ਜਾਂਦਾ ਹੈ। ਭ੍ਰਿਸ਼ਟਾਚਾਰ ਦੇ ਵਧਣ ਨਾਲ ਬਹੁਤ ਭਿਆਨਕ ਨਤੀਜੇ ਨਿਕਲੇ ਹਨ। ਪਿਛਲੇ ਦਹਾਕੇ ਦੌਰਾਨ, “ਭਾਈ-ਭਤੀਜਾਵਾਦ ਨੇ ਕਈ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਨੂੰ ਤਬਾਹ ਕਰ ਦਿੱਤਾ ਹੈ, ਕਿਉਂਕਿ ਕੁਝ ਲੋਕ ਆਪਣੀ ਜਾਣ-ਪਛਾਣ ਦੇ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਬੇਈਮਾਨੀ ਕਰਦੇ ਹਨ।
ਜੀ ਹਾਂ, ਭ੍ਰਿਸ਼ਟਾਚਾਰ ਅਤੇ ਇਸ ਦੇ ਸਿੱਟੇ ਵਜੋਂ ਹੋਈ ਆਰਥਿਕ ਤਬਾਹੀ ਨੂੰ ਜ਼ਿਆਦਾਤਰ ਗ਼ਰੀਬ ਲੋਕ ਹੀ ਸਹਿਣ ਕਰਦੇ ਹਨ, ਕਿਉਂਕਿ ਗ਼ਰੀਬ ਲੋਕਾਂ ਕੋਲ ਤਾਂ ਰਿਸ਼ਵਤ ਦੇਣ ਲਈ ਪੈਸੇ ਹੀ ਨਹੀਂ ਹੁੰਦੇ। ਜਿਵੇਂ ਦੀ ਇਕਾਨੋਮਿਸਟ ਰਸਾਲਾ ਸੰਖੇਪ ਵਿਚ ਕਹਿੰਦਾ ਹੈ: “ਅਤਿਆਚਾਰ ਦਾ ਇਕ ਰੂਪ ਹੈ ਭ੍ਰਿਸ਼ਟਾਚਾਰ।” ਕੀ ਇਸ ਅਤਿਆਚਾਰ ਤੇ ਕਾਬੂ ਪਾਇਆ ਜਾ ਸਕਦਾ ਹੈ ਜਾਂ ਕੀ ਭ੍ਰਿਸ਼ਟਾਚਾਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ? ਇਸ ਸਵਾਲ ਦੇ ਜਵਾਬ ਲਈ, ਪਹਿਲਾਂ ਸਾਨੂੰ ਭ੍ਰਿਸ਼ਟਾਚਾਰ ਦੇ ਕੁਝ ਬੁਨਿਆਦੀ ਕਾਰਨਾਂ ਨੂੰ ਪਛਾਣਨਾ ਪਵੇਗਾ।
ਭ੍ਰਿਸ਼ਟਾਚਾਰ ਦੇ ਕੀ-ਕੀ ਕਾਰਨ ਹਨ?
ਲੋਕ ਈਮਾਨਦਾਰ ਹੋਣ ਦੀ ਬਜਾਇ ਬੇਈਮਾਨ ਹੋਣਾ ਕਿਉਂ ਪਸੰਦ ਕਰਦੇ ਹਨ? ਹੋ ਸਕਦਾ ਹੈ ਕਿ ਕਈਆਂ ਨੂੰ ਬੇਈਮਾਨੀ ਕਰਨੀ ਸਭ ਤੋਂ ਆਸਾਨ ਇਸ ਕਰਕੇ ਲੱਗੇ, ਕਿਉਂਕਿ ਉਹ ਜੋ ਕੁਝ ਹਾਸਲ ਕਰਨਾ ਚਾਹੁੰਦੇ ਹਨ ਉਹ ਸਿਰਫ਼ ਇਸੇ ਇੱਕੋ-ਇਕ ਤਰੀਕੇ ਦੁਆਰਾ ਹਾਸਲ ਕਰ ਸਕਦੇ ਹਨ। ਕਦੀ-ਕਦੀ ਇਕ ਵਿਅਕਤੀ ਸ਼ਾਇਦ ਰਿਸ਼ਵਤ ਦੇ ਕੇ ਸਜ਼ਾ ਤੋਂ ਸੌਖੇ ਤਰੀਕੇ ਨਾਲ ਬਚ ਜਾਵੇ। ਇਹ ਦੇਖਿਆ ਗਿਆ ਹੈ ਕਿ ਸਿਆਸਤਦਾਨ, ਪੁਲਸੀਏ ਅਤੇ ਜੱਜ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੋਈ ਵੀ ਕਾਰਵਾਈ ਨਹੀਂ ਕਰਦੇ। ਉਹ ਆਪ ਹੀ ਰਿਸ਼ਵਤ ਲੈਂਦੇ ਅਤੇ ਦਿੰਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕ ਉਨ੍ਹਾਂ ਦੀ ਨਕਲ ਕਰਦੇ ਹਨ।
ਜਿਉਂ-ਜਿਉਂ ਭ੍ਰਿਸ਼ਟਾਚਾਰ ਤੇਜ਼ੀ ਨਾਲ ਵਧਦਾ ਜਾਂਦਾ ਹੈ, ਤਿਉਂ-ਤਿਉਂ ਇਹ ਇਕ ਰਿਵਾਜ ਬਣਦਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਦੀ ਆਮਦਨੀ ਘੱਟ ਹੈ ਉਹ ਸੋਚਦੇ ਹਨ ਕਿ ਰਿਸ਼ਵਤ ਲੈਣ ਤੋਂ ਇਲਾਵਾ ਉਪਦੇਸ਼ਕ ਦੀ ਪੋਥੀ 8:11.
ਉਨ੍ਹਾਂ ਕੋਲ ਹੋਰ ਕੋਈ ਚਾਰਾ ਵੀ ਤੇ ਨਹੀਂ ਹੈ। ਉਨ੍ਹਾਂ ਨੂੰ ਆਪਣਾ ਗੁਜ਼ਾਰਾ ਤੋਰਨ ਲਈ ਰਿਸ਼ਵਤ ਲੈਣੀ ਹੀ ਪੈਂਦੀ ਹੈ। ਜਦੋਂ ਰਿਸ਼ਵਤ ਲੈਣ ਵਾਲੇ ਅਤੇ ਦੇਣ ਵਾਲੇ ਲੋਕਾਂ ਨੂੰ ਸਜ਼ਾ ਨਹੀਂ ਮਿਲਦੀ, ਤਾਂ ਦੂਜੇ ਲੋਕ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਵਾਜ਼ ਉਠਾਉਣ ਤੋਂ ਘਬਰਾਉਂਦੇ ਹਨ। ਰਾਜਾ ਸੁਲੇਮਾਨ ਨੇ ਟਿੱਪਣੀ ਕੀਤੀ: “ਤਾਬੜਤੋੜ ਬਦੀ ਦੀ ਸਜ਼ਾ ਦਾ ਹੁਕਮ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ।”—ਦੋ ਗੱਲਾਂ ਭ੍ਰਿਸ਼ਟਾਚਾਰ ਦੀ ਬਲਦੀ ਅੱਗ ਵਿਚ ਤੇਲ ਪਾਉਣ ਦਾ ਕੰਮ ਕਰਦੀਆਂ ਹਨ: ਖ਼ੁਦਗਰਜ਼ੀ ਅਤੇ ਲਾਲਚ। ਖ਼ੁਦਗਰਜ਼ੀ ਕਾਰਨ ਬੇਈਮਾਨ ਲੋਕ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਭ੍ਰਿਸ਼ਟਾਚਾਰ ਕਾਰਨ ਦੂਜਿਆਂ ਨੂੰ ਦੁੱਖ ਹੁੰਦਾ ਹੈ। ਉਹ ਰਿਸ਼ਵਤ ਲੈਣ-ਦੇਣ ਨੂੰ ਇਸ ਕਰਕੇ ਜਾਇਜ਼ ਠਹਿਰਾਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਇਸ ਤੋਂ ਫ਼ਾਇਦਾ ਮਿਲਦਾ ਹੈ। ਜਿੰਨੇ ਜ਼ਿਆਦਾ ਫ਼ਾਇਦੇ ਉਨ੍ਹਾਂ ਨੂੰ ਮਿਲਦੇ ਹਨ ਉੱਨੇ ਜ਼ਿਆਦਾ ਬੇਈਮਾਨ ਲੋਕ ਲਾਲਚੀ ਬਣਦੇ ਜਾਂਦੇ ਹਨ। ਸੁਲੇਮਾਨ ਨੇ ਟਿੱਪਣੀ ਕੀਤੀ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।” (ਉਪਦੇਸ਼ਕ ਦੀ ਪੋਥੀ 5:10) ਇਹ ਸੱਚ ਹੈ ਕਿ ਲਾਲਚ ਕਰਕੇ ਪੈਸਾ ਕਮਾਇਆ ਜਾ ਸਕਦਾ ਹੈ, ਪਰ ਇਸ ਨਾਲ ਇਕ ਵਿਅਕਤੀ ਭ੍ਰਿਸ਼ਟਾਚਾਰ ਅਤੇ ਗ਼ੈਰ-ਕਾਨੂੰਨੀ ਕੰਮਾਂ ਵਿਚ ਫਸ ਜਾਂਦਾ ਹੈ।
ਇਕ ਹੋਰ ਕਾਰਨ ਜੋ ਸਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਉਹ ਹੈ ਇਸ ਦੁਨੀਆਂ ਦਾ ਅਦਿੱਖ ਸ਼ਾਸਕ ਜਿਸ ਦੀ ਪਛਾਣ ਬਾਈਬਲ ਸ਼ਤਾਨ ਅਰਥਾਤ ਇਬਲੀਸ ਵਜੋਂ ਕਰਵਾਉਂਦੀ ਹੈ। (1 ਯੂਹੰਨਾ 5:19; ਪਰਕਾਸ਼ ਦੀ ਪੋਥੀ 12:9) ਸ਼ਤਾਨ ਬੜੀ ਸਰਗਰਮੀ ਨਾਲ ਭ੍ਰਿਸ਼ਟਾਚਾਰ ਨੂੰ ਸ਼ਹਿ ਦਿੰਦਾ ਹੈ। ਸਭ ਤੋਂ ਵੱਡੀ ਰਿਸ਼ਵਤ ਸ਼ਤਾਨ ਨੇ ਮਸੀਹ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ। ‘ਮੈਂ ਤੈਨੂੰ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਦੇ ਦਿਆਂਗਾ ਜੇ ਤੂੰ ਨਿਉਂ ਕੇ ਮੈਨੂੰ ਮੱਥਾ ਟੇਕੇਂ।’—ਮੱਤੀ 4:8, 9.
ਪਰ ਯਿਸੂ ਨੂੰ ਕੋਈ ਵੀ ਭ੍ਰਿਸ਼ਟ ਨਾ ਕਰ ਸਕਿਆ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਵੀ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ। ਕੀ ਮਸੀਹ ਦੀਆਂ ਸਿੱਖਿਆਵਾਂ ਭ੍ਰਿਸ਼ਟਾਚਾਰ ਨਾਲ ਲੜਨ ਦਾ ਅੱਜ ਇਕ ਅਸਰਦਾਰ ਔਜ਼ਾਰ ਹੋ ਸਕਦੀਆਂ ਹਨ? ਅਗਲਾ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ।