ਜੀ ਉਠਾਏ ਜਾਣ ਦੀ ਪੱਕੀ ਉਮੀਦ!
ਜੀ ਉਠਾਏ ਜਾਣ ਦੀ ਪੱਕੀ ਉਮੀਦ!
‘ਮੈਂ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਕਿ ਜੀ ਉੱਠਣਾ ਹੋਵੇਗਾ।’—ਰਸੂਲਾਂ ਦੇ ਕਰਤੱਬ 24:15.
1. ਅਸੀਂ ਇਹ ਉਮੀਦ ਕਿਉਂ ਰੱਖ ਸਕਦੇ ਹਾਂ ਕਿ ਮੁਰਦੇ ਜੀ ਉਠਾਏ ਜਾਣਗੇ?
ਯਹੋਵਾਹ ਨੇ ਸਾਨੂੰ ਜੀ ਉਠਾਏ ਜਾਣ ਦੀ ਉਮੀਦ ਵਿਚ ਭਰੋਸਾ ਰੱਖਣ ਦੇ ਚੰਗੇ ਕਾਰਨ ਦਿੱਤੇ ਹਨ। ਉਸ ਨੇ ਖ਼ੁਦ ਕਿਹਾ ਹੈ ਕਿ ਮੁਰਦੇ ਜੀ ਉਠਾਏ ਜਾਣਗੇ, ਯਾਨੀ ਕਿ ਉਹ ਦੁਬਾਰਾ ਜੀਉਣਗੇ। ਮਰੇ ਹੋਏ ਲੋਕਾਂ ਦੇ ਸੰਬੰਧ ਵਿਚ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ। (ਯਸਾਯਾਹ 55:11; ਲੂਕਾ 18:27) ਦਰਅਸਲ, ਪਰਮੇਸ਼ੁਰ ਪਹਿਲਾਂ ਹੀ ਆਪਣੀ ਸ਼ਕਤੀ ਦਿਖਾ ਚੁੱਕਾ ਹੈ ਕਿ ਉਹ ਮੁਰਦਿਆਂ ਨੂੰ ਜੀ ਉਠਾ ਸਕਦਾ ਹੈ।
2. ਜੀ ਉਠਾਏ ਜਾਣ ਦੀ ਉਮੀਦ ਤੋਂ ਸਾਨੂੰ ਕਿਸ ਤਰ੍ਹਾਂ ਲਾਭ ਹੋ ਸਕਦਾ ਹੈ?
2 ਯਹੋਵਾਹ ਨੇ ਆਪਣੇ ਪੁੱਤਰ, ਯਿਸੂ ਮਸੀਹ, ਰਾਹੀਂ ਮੁਰਦਿਆਂ ਨੂੰ ਜੀ ਉਠਾਉਣਾ ਹੈ। ਜੇ ਅਸੀਂ ਇਸ ਉਮੀਦ ਵਿਚ ਨਿਹਚਾ ਰੱਖੀਏ, ਤਾਂ ਇਹ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਸਮੇਂ ਹਿੰਮਤ ਦੇਵੇਗੀ ਅਤੇ ਸਾਡੇ ਸਵਰਗੀ ਪਿਤਾ ਪ੍ਰਤੀ ਮਰਦੇ ਦਮ ਤਕ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰੇਗੀ। ਜਿਉਂ-ਜਿਉਂ ਅਸੀਂ ਬਾਈਬਲ ਵਿਚ ਮੁਰਦਿਆਂ ਦੇ ਜੀ ਉਠਾਏ ਜਾਣ ਬਾਰੇ ਪੜ੍ਹਦੇ ਹਾਂ ਤਾਂ ਸੰਭਵ ਹੈ ਕਿ ਜੀ ਉਠਾਏ ਜਾਣ ਦੀ ਸਾਡੀ ਉਮੀਦ ਜ਼ਿਆਦਾ ਮਜ਼ਬੂਤ ਬਣਾਈ ਜਾਵੇਗੀ। ਯਾਦ ਰੱਖੋ ਕਿ ਇਹ ਸਾਰੇ ਚਮਤਕਾਰ ਸਰਬਸ਼ਕਤੀਮਾਨ ਪ੍ਰਭੂ ਯਹੋਵਾਹ ਦੀ ਸ਼ਕਤੀ ਦੁਆਰਾ ਕੀਤੇ ਗਏ ਸਨ।
ਉਨ੍ਹਾਂ ਨੇ ਆਪਣਿਆਂ ਮੁਰਦਿਆਂ ਨੂੰ ਫਿਰ ਤੋਂ ਜੀਉਂਦੇ ਦੇਖਿਆ
3. ਏਲੀਯਾਹ ਨੂੰ ਕੀ ਕਰਨ ਦੀ ਸ਼ਕਤੀ ਦਿੱਤੀ ਗਈ ਸੀ ਜਦੋਂ ਸਾਰਫਥ ਵਿਚ ਇਕ ਵਿਧਵਾ ਦਾ ਪੁੱਤਰ ਮਰ ਗਿਆ ਸੀ?
3 ਮਸੀਹ ਦੇ ਸਮੇਂ ਤੋਂ ਪਹਿਲਾਂ ਦੇ ਯਹੋਵਾਹ ਦੇ ਗਵਾਹਾਂ ਦੀ ਨਿਹਚਾ ਬਾਰੇ ਪੌਲੁਸ ਰਸੂਲ ਨੇ ਲਿਖਿਆ ਕਿ “ਤੀਵੀਆਂ ਨੇ ਆਪਣਿਆਂ ਮੁਰਦਿਆਂ ਇਬਰਾਨੀਆਂ 11:35; 12:1) ਉਨ੍ਹਾਂ ਤੀਵੀਆਂ ਵਿੱਚੋਂ ਇਕ ਗ਼ਰੀਬ ਵਿਧਵਾ ਕਨਾਨ ਦੇ ਸਾਰਫਥ ਨਗਰ ਵਿਚ ਰਹਿੰਦੀ ਸੀ। ਉਸ ਨੇ ਪਰਮੇਸ਼ੁਰ ਦੇ ਨਬੀ ਏਲੀਯਾਹ ਦੀ ਦੇਖ-ਭਾਲ ਕੀਤੀ ਸੀ। ਇਸ ਲਈ ਜਦੋਂ ਦੇਸ਼ ਵਿਚ ਕਾਲ ਪਿਆ, ਉਹ ਅਤੇ ਉਸ ਦਾ ਪੁੱਤਰ ਭੁੱਖ ਨਾਲ ਮਰਨ ਦੀ ਬਜਾਇ ਬਚਾਏ ਗਏ ਸਨ। ਯਹੋਵਾਹ ਨੇ ਚਮਤਕਾਰੀ ਢੰਗ ਨਾਲ ਉਸ ਦੇ ਆਟੇ ਅਤੇ ਤੇਲ ਨੂੰ ਮੁੱਕਣ ਨਹੀਂ ਦਿੱਤਾ ਸੀ। ਬਾਅਦ ਵਿਚ ਜਦੋਂ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ ਤਾਂ ਏਲੀਯਾਹ ਨੇ ਉਸ ਮੁੰਡੇ ਨੂੰ ਮੰਜੇ ਉੱਤੇ ਲਿਟਾ ਕੇ ਪ੍ਰਾਰਥਨਾ ਕੀਤੀ। ਫਿਰ ਏਲੀਯਾਹ ਨੇ ਆਪਣੇ ਆਪ ਨੂੰ ਤਿੰਨ ਵਾਰ ਮੁੰਡੇ ਉੱਤੇ ਪਸਾਰ ਕੇ ਬੇਨਤੀ ਕੀਤੀ ਕਿ “ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਮਿੰਨਤ ਹੈ ਕਿ ਏਸ ਮੁੰਡੇ ਦੇ ਪ੍ਰਾਣ ਫੇਰ ਉਹ ਦੇ ਵਿੱਚ ਆ ਜਾਣ।” ਪਰਮੇਸ਼ੁਰ ਨੇ ਉਸ ਮੁੰਡੇ ਵਿਚ ਫਿਰ ਤੋਂ ਜਾਨ ਪਾ ਦਿੱਤੀ ਸੀ। (1 ਰਾਜਿਆਂ 17:8-24) ਉਸ ਵਿਧਵਾ ਦੀ ਖ਼ੁਸ਼ੀ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਜਦੋਂ ਉਹ ਦਾ ਪੁੱਤਰ ਜੀ ਉਠਾਇਆ ਗਿਆ ਸੀ। ਉਸ ਦੀ ਨਿਹਚਾ ਦਾ ਕਿੰਨਾ ਵਧੀਆ ਫਲ! ਇਹ ਕਿਸੇ ਮੁਰਦੇ ਦੇ ਜੀ ਉੱਠਣ ਦਾ ਪਹਿਲਾ ਰਿਕਾਰਡ ਹੈ।
ਨੂੰ ਫੇਰ ਜੀ ਉੱਠਿਆਂ ਹੋਇਆਂ ਨੂੰ ਲੱਭਿਆ।” (4. ਅਲੀਸ਼ਾ ਨੇ ਸ਼ੂਨੇਮ ਵਿਚ ਕਿਹੜਾ ਚਮਤਕਾਰ ਕੀਤਾ ਸੀ?
4 ਸ਼ੂਨੇਮ ਦੇ ਨਗਰ ਵਿਚ ਰਹਿਣ ਵਾਲੀ ਇਕ ਹੋਰ ਤੀਵੀਂ ਸੀ ਜਿਸ ਦਾ ਮਰਿਆ ਹੋਇਆ ਪੁੱਤਰ ਜੀਉਂਦਾ ਕੀਤਾ ਗਿਆ ਸੀ। ਉਹ ਇਕ ਸਿਆਣੇ ਆਦਮੀ ਦੀ ਪਤਨੀ ਸੀ ਅਤੇ ਉਸ ਨੇ ਅਲੀਸ਼ਾ ਨਬੀ ਅਤੇ ਉਸ ਦੇ ਸੇਵਾਦਾਰ ਦੀ ਸੇਵਾ ਕੀਤੀ ਸੀ। ਇਸ ਕਰਕੇ ਉਸ ਨੂੰ ਪੁੱਤਰ ਦੀ ਬਰਕਤ ਮਿਲੀ ਸੀ। ਲੇਕਿਨ ਕੁਝ ਸਾਲ ਬਾਅਦ ਉਸ ਦੇ ਪੁੱਤਰ ਦੀ ਮੌਤ ਹੋ ਗਈ, ਇਸ ਲਈ ਉਸ ਨੇ ਨਬੀ ਨੂੰ ਘਰ ਬੁਲਾਇਆ। ਅਲੀਸ਼ਾ ਨੇ ਪ੍ਰਾਰਥਨਾ ਕੀਤੀ ਅਤੇ ਇਕ-ਦੋ ਹੋਰ ਚੀਜ਼ਾਂ ਕਰਨ ਤੋਂ ਬਾਅਦ “ਬੱਚੇ ਦਾ ਸਰੀਰ ਨਿੱਘਾ ਹੋ ਗਿਆ।” ਮੁੰਡੇ ਨੇ ‘ਸੱਤ ਵਾਰੀ ਛਿੱਕਿਆ ਅਤੇ ਆਪਣੀਆਂ ਅੱਖੀਆਂ ਖੋਲ੍ਹੀਆਂ।’ ਇਸ ਨੇ ਮਾਂ-ਪੁੱਤ ਦੋਨਾਂ ਨੂੰ ਬਹੁਤ ਖ਼ੁਸ਼ ਕੀਤਾ ਹੋਣਾ। (2 ਰਾਜਿਆਂ 4:8-37; 8:1-6) ਪਰ, ਉਹ ਇਸ ਤੋਂ ਵੀ ਜ਼ਿਆਦਾ ਖ਼ੁਸ਼ ਹੋਣਗੇ ਜਦੋਂ ਉਨ੍ਹਾਂ ਨੂੰ “ਉੱਤਮ ਕਿਆਮਤ” ਵਿਚ ਧਰਤੀ ਉੱਤੇ ਜੀ ਉਠਾਇਆ ਜਾਵੇਗਾ, ਅਤੇ ਉਨ੍ਹਾਂ ਦੇ ਸਾਮ੍ਹਣੇ ਕਦੀ ਵੀ ਨਾ ਮਰਨ ਦੀ ਉਮੀਦ ਹੋਵੇਗੀ! ਯਹੋਵਾਹ ਪਰਮੇਸ਼ੁਰ ਯਾਨੀ ਮੁਰਦਿਆਂ ਨੂੰ ਜੀਵਨ ਦੇਣ ਵਾਲੇ ਦਾ ਧੰਨਵਾਦ ਕਰਨ ਲਈ ਇਹ ਕਿੰਨਾ ਵਧੀਆ ਕਾਰਨ ਹੈ!—ਇਬਰਾਨੀਆਂ 11:35.
5. ਅਲੀਸ਼ਾ ਦੀ ਮੌਤ ਤੋਂ ਬਾਅਦ ਵੀ ਉਸ ਨੂੰ ਇਕ ਚਮਤਕਾਰ ਵਿਚ ਕਿਸ ਤਰ੍ਹਾਂ ਵਰਤਿਆ ਗਿਆ ਸੀ?
5 ਅਲੀਸ਼ਾ ਦੀ ਮੌਤ ਅਤੇ ਦਫ਼ਨਾਏ ਜਾਣ ਤੋਂ ਬਾਅਦ ਵੀ ਪਰਮੇਸ਼ੁਰ ਨੇ ਉਸ ਦੀਆਂ ਹੱਡੀਆਂ ਵਿਚ ਪਵਿੱਤਰ ਸ਼ਕਤੀ ਪਾਈ ਸੀ। ਅਸੀਂ ਪੜ੍ਹਦੇ ਹਾਂ ਕਿ ‘ਜਦ ਕੁਝ ਇਸਰਾਏਲੀ ਇੱਕ ਮਨੁੱਖ ਨੂੰ ਦੱਬਣ ਗਏ ਹੀ ਸਨ ਤਾਂ ਵੇਖੋ ਉਨ੍ਹਾਂ ਨੇ ਇੱਕ ਮੋਆਬੀ ਜੱਥਾ ਡਿੱਠਾ। ਸੋ ਉਨ੍ਹਾਂ ਨੇ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਰ ਜਦ ਉਸ ਮੁਰਦੇ ਨੇ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੋਹਿਆ ਤਾਂ ਉਹ ਟਹਿਕ ਪਿਆ ਅਰ ਆਪਣੇ ਪੈਰਾਂ ਉੱਤੇ ਖਲੋ ਗਿਆ।’ (2 ਰਾਜਿਆਂ 13:20, 21) ਉਹ ਆਦਮੀ ਕਿੰਨਾ ਹੈਰਾਨ ਅਤੇ ਖ਼ੁਸ਼ ਹੋਇਆ ਹੋਣਾ! ਉਸ ਵੇਲੇ ਸਾਡੀ ਖ਼ੁਸ਼ੀ ਦੀ ਕੋਈ ਸੀਮਾ ਨਹੀਂ ਹੋਵੇਗੀ ਜਦੋਂ ਸਾਡੇ ਅਜ਼ੀਜ਼ ਯਹੋਵਾਹ ਪਰਮੇਸ਼ੁਰ ਦੇ ਮਕਸਦ ਅਨੁਸਾਰ ਜੀ ਉਠਾਏ ਜਾਣਗੇ!
ਪਰਮੇਸ਼ੁਰ ਦੇ ਪੁੱਤਰ ਨੇ ਮੁਰਦੇ ਜੀ ਉਠਾਏ ਸਨ
6. ਨਾਇਨ ਦੇ ਨਗਰ ਦੇ ਲਾਗੇ ਯਿਸੂ ਨੇ ਕਿਹੜਾ ਚਮਤਕਾਰ ਕੀਤਾ ਸੀ ਅਤੇ ਇਹ ਘਟਨਾ ਸਾਡੇ ਉੱਤੇ ਕੀ ਅਸਰ ਪਾਉਂਦੀ ਹੈ?
6 ਪਰਮੇਸ਼ੁਰ ਦੇ ਪੁੱਤਰ, ਯਿਸੂ ਮਸੀਹ, ਨੇ ਸਾਨੂੰ ਇਸ ਗੱਲ ਉੱਤੇ ਭਰੋਸਾ ਰੱਖਣ ਲਈ ਚੰਗੇ ਕਾਰਨ ਦਿੱਤੇ ਹਨ ਕਿ ਮੁਰਦੇ ਜੀ ਉਠਾਏ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਸਦਾ ਦੇ ਜੀਵਨ ਦੀ ਉਮੀਦ ਮਿਲ ਸਕਦੀ ਹੈ। ਨਾਇਨ ਦੇ ਨਗਰ ਦੇ ਨੇੜੇ ਵਾਪਰੀ ਇਕ ਘਟਨਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਜਿਹੇ ਚਮਤਕਾਰ ਪਰਮੇਸ਼ੁਰ ਦੀ ਸ਼ਕਤੀ ਨਾਲ ਮੁਮਕਿਨ ਹਨ। ਇਕ ਵਾਰ ਯਿਸੂ ਨੇ ਇਕ ਭੀੜ ਨੂੰ ਦੇਖਿਆ ਜੋ ਇਕ ਨੌਜਵਾਨ ਦੀ ਅਰਥੀ ਨਗਰੋਂ ਬਾਹਰ ਲੈ ਜਾ ਰਹੀ ਸੀ, ਅਤੇ ਉਹ ਲੋਕ ਸੋਗ ਕਰ ਰਹੇ ਸਨ। ਉਹ ਮੁੰਡਾ ਇਕ ਵਿਧਵਾ ਦਾ ਇੱਕੋ ਇਕ ਬੱਚਾ ਸੀ। ਯਿਸੂ ਨੇ ਉਸ ਵਿਧਵਾ ਨੂੰ ਕਿਹਾ: “ਨਾ ਰੋ।” ਫਿਰ ਉਸ ਨੇ ਅਰਥੀ ਨੂੰ ਛੋਹਿਆ ਅਤੇ ਕਿਹਾ ਕਿ “ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ!” ਤਾਂ ਉਹ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ। (ਲੂਕਾ 7:11-15) ਇਹ ਚਮਤਕਾਰ ਸੱਚ-ਮੁੱਚ ਸਾਡੇ ਭਰੋਸੇ ਨੂੰ ਮਜ਼ਬੂਤ ਕਰਦਾ ਹੈ ਕਿ ਜੀ ਉਠਾਏ ਜਾਣ ਦੀ ਉਮੀਦ ਪੱਕੀ ਹੈ।
7. ਜੈਰੁਸ ਦੀ ਧੀ ਨਾਲ ਕੀ ਹੋਇਆ ਸੀ?
7 ਇਕ ਹੋਰ ਘਟਨਾ ਬਾਰੇ ਵੀ ਪੜ੍ਹੋ ਜਿਸ ਵਿਚ ਕਫ਼ਰਨਾਹੂਮ ਦੇ ਸਮਾਜ ਦਾ ਸਰਦਾਰ ਜੈਰੁਸ ਸ਼ਾਮਲ ਸੀ। ਉਸ ਨੇ ਆਪਣੀ 12 ਸਾਲਾਂ ਦੀ ਧੀ ਦੀ ਮਦਦ ਕਰਨ ਲਈ ਯਿਸੂ ਦੀ ਬੇਨਤੀ ਕੀਤੀ ਕਿਉਂ ਜੋ ਉਹ ਦਮ ਤੋੜਨ ਵਾਲੀ ਸੀ। ਪਰ ਜਲਦੀ ਹੀ ਲੋਕਾਂ ਨੇ ਉਸ ਨੂੰ ਦੱਸਿਆ ਕਿ ਉਹ ਮਰ ਗਈ ਸੀ। ਦੁਖੀ ਜੈਰੁਸ ਨੂੰ ਨਿਹਚਾ ਰੱਖਣ ਦਾ ਹੌਸਲਾ ਦਿੰਦੇ ਹੋਏ ਯਿਸੂ ਉਸ ਨਾਲ ਉਸ ਦੇ ਘਰ ਗਿਆ ਜਿੱਥੇ ਲੋਕਾਂ ਦੀ ਇਕ ਭੀੜ ਅਫ਼ਸੋਸ ਕਰਨ ਆਈ ਹੋਈ ਸੀ। ਜਦੋਂ ਯਿਸੂ ਨੇ ਕਿਹਾ ਕਿ “ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ,” ਤਾਂ ਉਹ ਸਾਰੇ ਯਿਸੂ ਉੱਤੇ ਹੱਸੇ। ਜੀ ਹਾਂ, ਕੁੜੀ ਸੱਚ-ਮੁੱਚ ਮਰੀ ਹੋਈ ਸੀ ਪਰ ਯਿਸੂ ਇਹ ਦਿਖਾਉਣ ਵਾਲਾ ਸੀ ਕਿ ਲੋਕ ਮੌਤ ਤੋਂ ਬਿਲਕੁਲ ਉਸੇ ਤਰ੍ਹਾਂ ਜੀ ਉਠਾਏ ਜਾ ਸਕਦੇ ਹਨ ਜਿਸ ਤਰ੍ਹਾਂ ਉਹ ਗਹਿਰੀ ਨੀਂਦ ਤੋਂ ਉਠਾਏ ਜਾ ਸਕਦੇ ਹਨ। ਕੁੜੀ ਦਾ ਹੱਥ ਫੜ ਕੇ ਉਸ ਨੇ ਕਿਹਾ: “ਕੁੜੀਏ, ਉੱਠ!” ਉਹ ਝੱਟ ਉੱਠ ਖੜੀ ਹੋਈ ਅਤੇ “ਉਹ ਦੇ ਮਾਪੇ ਅਚਰਜ ਰਹਿ ਗਏ।” (ਮਰਕੁਸ 5:35-43; ਲੂਕਾ 8:49-56) ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਿਵਾਰ ਦੇ ਜੀਅ ‘ਅਚਰਜ ਰਹਿ ਜਾਣਗੇ’ ਜਦੋਂ ਉਨ੍ਹਾਂ ਦੇ ਅਜ਼ੀਜ਼ ਫਿਰਦੌਸ ਵਰਗੀ ਧਰਤੀ ਉੱਤੇ ਮੌਤ ਤੋਂ ਜੀ ਉਠਾਏ ਜਾਣਗੇ।
8. ਲਾਜ਼ਰ ਦੇ ਮਰਨ ਤੋਂ ਬਾਅਦ ਯਿਸੂ ਨੇ ਕੀ ਕੀਤਾ ਸੀ?
ਯੂਹੰਨਾ 11:1-45) ਕੀ ਇਹ ਬਿਰਤਾਂਤ ਤੁਹਾਨੂੰ ਉਮੀਦ ਨਹੀਂ ਦਿੰਦਾ ਕਿ ਤੁਹਾਡੇ ਅਜ਼ੀਜ਼ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਫਿਰ ਤੋਂ ਜੀ ਉਠਾਏ ਜਾਣਗੇ?
8 ਲਾਜ਼ਰ ਦੇ ਬਿਰਤਾਂਤ ਤੋਂ ਵੀ ਸਾਨੂੰ ਉਮੀਦ ਮਿਲਦੀ ਹੈ। ਉਸ ਨੂੰ ਮਰੇ ਚਾਰ ਦਿਨ ਹੋ ਚੁੱਕੇ ਸਨ ਜਦੋਂ ਯਿਸੂ ਨੇ ਉਸ ਦੀ ਕਬਰ ਕੋਲ ਆ ਕੇ ਪੱਥਰ ਨੂੰ ਹਟਵਾਇਆ ਸੀ। ਯਿਸੂ ਨੇ ਸਾਰਿਆਂ ਦੇ ਸਾਮ੍ਹਣੇ ਪ੍ਰਾਰਥਨਾ ਕੀਤੀ ਤਾਂਕਿ ਲੋਕ ਜਾਣ ਸਕਣ ਕਿ ਉਹ ਪਰਮੇਸ਼ੁਰ ਦੀ ਦਿੱਤੀ ਹੋਈ ਸ਼ਕਤੀ ਉੱਤੇ ਭਰੋਸਾ ਰੱਖਦਾ ਸੀ। ਇਸ ਤੋਂ ਬਾਅਦ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ: “ਲਾਜ਼ਰ, ਬਾਹਰ ਆ!” ਅਤੇ ਉਹ ਬਾਹਰ ਆ ਗਿਆ! ਉਸ ਦੇ ਹੱਥ-ਪੈਰ ਹਾਲੇ ਕਫ਼ਨ ਨਾਲ ਬੰਨ੍ਹੇ ਹੋਏ ਸਨ ਅਤੇ ਉਸ ਦੇ ਮੂੰਹ ਉੱਤੇ ਰੁਮਾਲ ਲਪੇਟਿਆ ਹੋਇਆ ਸੀ। ਯਿਸੂ ਨੇ ਕਿਹਾ ਕਿ “ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।” ਇਹ ਚਮਤਕਾਰ ਦੇਖ ਕੇ ਉਨ੍ਹਾਂ ਲੋਕਾਂ ਵਿੱਚੋਂ ਕਈਆਂ ਨੇ ਯਿਸੂ ਵਿਚ ਨਿਹਚਾ ਕੀਤੀ ਜੋ ਲਾਜ਼ਰ ਦੀਆਂ ਭੈਣਾਂ, ਮਰਿਯਮ ਅਤੇ ਮਾਰਥਾ, ਕੋਲ ਅਫ਼ਸੋਸ ਕਰਨ ਆਏ ਸਨ। (9. ਅਸੀਂ ਪੂਰਾ ਵਿਸ਼ਵਾਸ ਕਿਉਂ ਕਰ ਸਕਦੇ ਹਾਂ ਕਿ ਯਿਸੂ ਹੁਣ ਮੁਰਦਿਆਂ ਨੂੰ ਜੀ ਉਠਾ ਸਕਦਾ ਹੈ?
9 ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲਾ ਕੈਦ ਵਿਚ ਸੀ ਤਾਂ ਯਿਸੂ ਨੇ ਉਸ ਨੂੰ ਹੌਸਲਾ ਦੇਣ ਲਈ ਇਹ ਸੰਦੇਸ਼ ਭੇਜਿਆ ਕਿ ‘ਅੰਨ੍ਹੇ ਸੁਜਾਖੇ ਹੁੰਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ।’ (ਮੱਤੀ 11:4-6) ਜਦ ਯਿਸੂ ਧਰਤੀ ਉੱਤੇ ਮੁਰਦਿਆਂ ਨੂੰ ਜੀ ਉਠਾ ਸਕਦਾ ਸੀ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਪਰਮੇਸ਼ੁਰ ਦੀ ਸ਼ਕਤੀ ਨਾਲ ਹੁਣ ਇਕ ਤਾਕਤਵਰ ਆਤਮਿਕ ਜੀਅ ਵਜੋਂ ਵੀ ਮੁਰਦਿਆਂ ਨੂੰ ਜੀ ਉਠਾ ਸਕਦਾ ਹੈ। ਸਾਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਭਵਿੱਖ ਵਿਚ “ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”—ਯੂਹੰਨਾ 5:28, 29; 11:25.
ਹੋਰ ਬਿਰਤਾਂਤ ਜੋ ਸਾਡੀ ਉਮੀਦ ਨੂੰ ਪੱਕਾ ਕਰਦੇ ਹਨ
10. ਇਕ ਰਸੂਲ ਦੁਆਰਾ ਕਿਸੇ ਨੂੰ ਜੀ ਉਠਾਉਣ ਦੀ ਪਹਿਲੀ ਰਿਪੋਰਟ ਬਾਰੇ ਦੱਸੋ।
10 ਜਦੋਂ ਯਿਸੂ ਨੇ ਆਪਣੇ ਰਸੂਲਾਂ ਨੂੰ ਰਾਜ ਪ੍ਰਚਾਰਕਾਂ ਵਜੋਂ ਘੱਲਿਆ ਸੀ ਤਾਂ ਉਸ ਨੇ ਹੁਕਮ ਦਿੱਤਾ ਕਿ “ਮੁਰਦਿਆਂ ਨੂੰ ਜਿਵਾਲੋ।” (ਮੱਤੀ 10:5-8) ਇਸ ਤਰ੍ਹਾਂ ਕਰਨ ਲਈ ਉਨ੍ਹਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਉੱਤੇ ਭਰੋਸਾ ਰੱਖਣ ਦੀ ਲੋੜ ਸੀ। ਮਿਸਾਲ ਲਈ ਦੋਰਕਸ (ਤਬਿਥਾ) ਨਾਂ ਦੀ ਇਕ ਨੇਕ ਭੈਣ ਯਾੱਪਾ ਸ਼ਹਿਰ ਵਿਚ ਰਹਿੰਦੀ ਹੁੰਦੀ ਸੀ। ਉਸ ਨੇ ਕਈ ਚੰਗੇ ਕੰਮ ਕੀਤੇ ਸਨ ਜਿਵੇਂ ਕਿ ਗ਼ਰੀਬ ਵਿਧਵਾਵਾਂ ਲਈ ਕੱਪੜੇ ਬਣਾਉਣੇ। ਸੰਨ 36 ਵਿਚ ਉਸ ਦੀ ਮੌਤ ਹੋ ਗਈ ਅਤੇ ਉਹ ਵਿਧਵਾਵਾਂ ਅਫ਼ਸੋਸ ਕਰਨ ਆਈਆਂ ਸਨ। ਉਸ ਨੂੰ ਦਫ਼ਨਾਉਣ ਲਈ ਤਿਆਰ ਕਰ ਕੇ ਚੁਬਾਰੇ ਵਿਚ ਰੱਖਿਆ ਗਿਆ। ਚੇਲਿਆਂ ਨੇ ਪਤਰਸ ਰਸੂਲ ਨੂੰ ਸ਼ਾਇਦ ਇਸ ਲਈ ਬੁਲਾਇਆ ਤਾਂਕਿ ਉਹ ਦਿਲਾਸਾ ਦੇ ਸਕੇ। (ਰਸੂਲਾਂ ਦੇ ਕਰਤੱਬ 9:32-38) ਪਤਰਸ ਨੇ ਚੁਬਾਰੇ ਤੋਂ ਸਾਰਿਆਂ ਨੂੰ ਘੱਲ ਕੇ ਪ੍ਰਾਰਥਨਾ ਕੀਤੀ ਅਤੇ ਕਿਹਾ: “ਹੇ ਤਬਿਥਾ, ਉੱਠ!” ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਉਹ ਉੱਠ ਕੇ ਬੈਠ ਗਈ। ਫਿਰ ਪਤਰਸ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਉਠਾਇਆ। ਇਹ ਪਹਿਲੀ ਰਿਪੋਰਟ ਹੈ ਜਿਸ ਵਿਚ ਇਕ ਰਸੂਲ ਨੇ ਕਿਸੇ ਨੂੰ ਜੀ ਉਠਾਇਆ ਸੀ ਅਤੇ ਇਸ ਕਾਰਨ ਕਈ ਵਿਸ਼ਵਾਸੀ ਬਣੇ। (ਰਸੂਲਾਂ ਦੇ ਕਰਤੱਬ 9:39-42) ਇਹ ਬਿਰਤਾਂਤ ਜੀ ਉਠਾਏ ਜਾਣ ਦੀ ਉਮੀਦ ਵਿਚ ਸਾਡੇ ਭਰੋਸੇ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ।
11. ਬਾਈਬਲ ਵਿਚ ਜੀ ਉੱਠਣ ਦੀ ਆਖ਼ਰੀ ਰਿਪੋਰਟ ਕਿਸ ਬਾਰੇ ਹੈ?
11 ਬਾਈਬਲ ਵਿਚ ਜੀ ਉਠਾਏ ਜਾਣ ਦੀ ਸਭ ਤੋਂ ਆਖ਼ਰੀ ਰਿਪੋਰਟ ਤ੍ਰੋਆਸ ਸ਼ਹਿਰ ਤੋਂ ਸੀ। ਪੌਲੁਸ ਆਪਣੇ ਤੀਸਰੇ ਮਿਸ਼ਨਰੀ ਦੌਰੇ ਤੇ ਇੱਥੇ ਰੁਕਿਆ ਸੀ ਅਤੇ ਉਸ ਨੇ ਅੱਧੀ ਰਾਤ ਤਕ ਆਪਣਾ ਭਾਸ਼ਣ ਜਾਰੀ ਰੱਖਿਆ। ਚੁਬਾਰੇ ਵਿਚ ਬਹੁਤ ਸਾਰੇ ਦੀਵੇ ਬਲ ਰਹੇ ਸਨ ਅਤੇ ਵੱਡੀ ਭੀੜ ਇਕੱਠੀ ਹੋਈ ਸੀ। ਯੂਤਖੁਸ ਨਾਂ ਦਾ ਇਕ ਜਵਾਨ ਸ਼ਾਇਦ ਰਸੂਲਾਂ ਦੇ ਕਰਤੱਬ 20:7-12) ਅੱਜ, ਪਰਮੇਸ਼ੁਰ ਦੇ ਸੇਵਕ ਇਸ ਗੱਲ ਤੋਂ ਬਹੁਤ ਦਿਲਾਸਾ ਪਾਉਂਦੇ ਹਨ ਕਿ ਉਨ੍ਹਾਂ ਦੇ ਵਫ਼ਾਦਾਰ ਸਾਥੀਆਂ ਨੂੰ, ਜੋ ਮਰ ਗਏ ਹਨ, ਦੁਬਾਰਾ ਜੀਵਨ ਬਖ਼ਸ਼ਿਆ ਜਾਵੇਗਾ।
ਥਕਾਵਟ ਅਤੇ ਗਰਮੀ ਦੇ ਕਾਰਨ ਤਾਕੀ ਵਿਚ ਬੈਠਾ ਉਨੀਂਦਾ ਹੋਇਆ ਤੀਸਰੀ ਮੰਜ਼ਲੋਂ ਹੇਠਾਂ ਡਿੱਗ ਪਿਆ ਸੀ। ਉਹ ਸਿਰਫ਼ ਬੇਹੋਸ਼ ਹੀ ਨਹੀਂ ਹੋਇਆ ਸੀ ਪਰ ਉਸ ਨੂੰ ‘ਮਰਿਆ ਹੋਇਆ ਚੁੱਕਿਆ ਗਿਆ।’ ਪੌਲੁਸ ਨੇ ਯੂਤਖੁਸ ਦਾ ਕਲਾਵਾ ਭਰਿਆ ਅਤੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਅਤੇ ਦੇਖਣ ਵਾਲਿਆਂ ਨੂੰ ਕਿਹਾ ਕਿ “ਤੁਸੀਂ ਰੌਲਾ ਨਾ ਪਾਓ ਕਿਉਂ ਜੋ ਉਹ ਦੀ ਜਾਨ ਉਸ ਵਿੱਚ ਹੈ।” ਪੌਲੁਸ ਦਾ ਮਤਲਬ ਸੀ ਕਿ ਮੁੰਡਾ ਜੀਉਂਦਾ ਹੋ ਗਿਆ ਸੀ। ਉੱਥੇ ਆਏ ਲੋਕਾਂ ਦਾ ਬਹੁਤ ਹੌਸਲਾ ਵਧਿਆ। (ਜੀ ਉਠਾਏ ਜਾਣ ਦੀ ਉਮੀਦ ਸਦੀਆਂ ਪੁਰਾਣੀ ਹੈ
12. ਰੋਮੀ ਹਾਕਮ ਫ਼ੇਲਿਕਸ ਦੇ ਸਾਮ੍ਹਣੇ ਪੌਲੁਸ ਨੇ ਕਿਹੜਾ ਵਿਸ਼ਵਾਸ ਪ੍ਰਗਟ ਕੀਤਾ ਸੀ?
12 ਜਦੋਂ ਪੌਲੁਸ ਰੋਮੀ ਹਾਕਮ ਫ਼ੇਲਿਕਸ ਦੇ ਸਾਮ੍ਹਣੇ ਪੇਸ਼ ਕੀਤਾ ਗਿਆ ਸੀ ਤਾਂ ਉਸ ਨੇ ਬਿਆਨ ਦਿੱਤਾ ਕਿ ‘ਮੈਂ ਸਾਰੀਆਂ ਗੱਲਾਂ ਨੂੰ ਮੰਨਦਾ ਹਾਂ ਜਿਹੜੀਆਂ ਸ਼ਰਾ ਨਾਲ ਮਿਲਦੀਆਂ ਹਨ ਅਤੇ ਜਿਹੜੀਆਂ ਨਬੀਆਂ ਵਿੱਚ ਲਿਖੀਆਂ ਹੋਈਆਂ ਹਨ। ਅਤੇ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।’ (ਰਸੂਲਾਂ ਦੇ ਕਰਤੱਬ 24:14, 15) ਪਰਮੇਸ਼ੁਰ ਦੇ ਬਚਨ ਦੇ ਕੁਝ ਹਿੱਸੇ, ਜਿਵੇਂ ਕਿ “ਸ਼ਰਾ,” ਮੁਰਦਿਆਂ ਦੇ ਜੀ ਉਠਾਏ ਜਾਣ ਵੱਲ ਕਿਸ ਤਰ੍ਹਾਂ ਸੰਕੇਤ ਕਰਦੇ ਹਨ?
13. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪਹਿਲੀ ਭਵਿੱਖਬਾਣੀ ਕਰਦੇ ਸਮੇਂ ਪਰਮੇਸ਼ੁਰ ਨੇ ਜੀ ਉਠਾਏ ਜਾਣ ਵੱਲ ਇਸ਼ਾਰਾ ਕੀਤਾ ਸੀ?
13 ਪਰਮੇਸ਼ੁਰ ਨੇ ਪਹਿਲੀ ਭਵਿੱਖਬਾਣੀ ਕਰਦੇ ਸਮੇਂ ਜੀ ਉਠਾਏ ਜਾਣ ਵੱਲ ਇਸ਼ਾਰਾ ਕੀਤਾ ਸੀ। ‘ਪੁਰਾਣੇ ਸੱਪ’ ਨੂੰ ਸਜ਼ਾ ਸੁਣਾਉਂਦੇ ਸਮੇਂ ਪਰਮੇਸ਼ੁਰ ਨੇ ਕਿਹਾ: “ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਪਰਕਾਸ਼ ਦੀ ਪੋਥੀ 12:9; ਉਤਪਤ 3:14, 15) ਤੀਵੀਂ ਦੀ ਸੰਤਾਨ ਦੀ ਅੱਡੀ ਨੂੰ ਡੰਗ ਮਾਰਨ ਦਾ ਮਤਲਬ ਇਹ ਸੀ ਕਿ ਯਿਸੂ ਮਸੀਹ ਨੂੰ ਮਾਰਿਆ ਜਾਵੇਗਾ। ਜੇਕਰ ਇਸ ਸੰਤਾਨ ਨੇ ਬਾਅਦ ਵਿਚ ਸੱਪ ਦੇ ਸਿਰ ਨੂੰ ਫੇਹਣਾ ਸੀ ਤਾਂ ਮਸੀਹ ਨੂੰ ਮੁਰਦਿਆਂ ਵਿੱਚੋਂ ਉੱਠਣਾ ਪੈਣਾ ਸੀ।
14. ਇਸ ਗੱਲ ਦਾ ਕੀ ਅਰਥ ਹੈ ਕਿ ਯਹੋਵਾਹ “ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ”?
14 ਯਿਸੂ ਨੇ ਕਿਹਾ: “ਇਹ ਗੱਲ ਕਿ ਮੁਰਦੇ ਜਿਵਾਲੇ ਜਾਂਦੇ ਹਨ ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪਰਗਟ ਕੀਤੀ ਹੈ ਜਦੋਂ ਉਹ ਪ੍ਰਭੁ ਨੂੰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਆਖਦਾ ਹੈ। ਪਰ ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ ਕਿਉਂ ਜੋ ਉਹ ਦੇ ਲੇਖੇ ਸੱਭੇ ਜੀਉਂਦੇ ਹਨ।” (ਲੂਕਾ 20:27, 37, 38; ਕੂਚ 3:6) ਅਬਰਾਹਾਮ, ਇਸਹਾਕ, ਅਤੇ ਯਾਕੂਬ ਸੱਚ-ਮੁੱਚ ਮਰ ਚੁੱਕੇ ਸਨ ਪਰ ਉਨ੍ਹਾਂ ਲਈ ਪਰਮੇਸ਼ੁਰ ਦਾ ਜੀ ਉਠਾਉਣ ਦਾ ਮਕਸਦ ਇੰਨਾ ਪੱਕਾ ਸੀ ਕਿ ਉਸ ਦੀ ਨਜ਼ਰ ਵਿਚ ਉਹ ਜੀਉਂਦਿਆਂ ਦੇ ਬਰਾਬਰ ਸਨ।
15. ਅਬਰਾਹਾਮ ਕੋਲ ਜੀ ਉਠਾਏ ਜਾਣ ਦੀ ਉਮੀਦ ਵਿਚ ਵਿਸ਼ਵਾਸ ਕਰਨ ਦਾ ਕਿਹੜਾ ਕਾਰਨ ਸੀ?
15 ਅਬਰਾਹਾਮ ਕੋਲ ਜੀ ਉਠਾਏ ਜਾਣ ਦੀ ਉਮੀਦ ਵਿਚ ਵਿਸ਼ਵਾਸ ਕਰਨ ਦਾ ਚੰਗਾ ਕਾਰਨ ਸੀ। ਜਦੋਂ ਉਹ ਅਤੇ ਉਸ ਦੀ ਪਤਨੀ, ਸਾਰਾਹ, ਕਾਫ਼ੀ ਬੁੱਢੇ ਸਨ ਅਤੇ ਬੱਚੇ ਪੈਦਾ ਕਰਨ ਦੀ ਉਨ੍ਹਾਂ ਦੀ ਉਮਰ ਲੰਘ ਚੁੱਕੀ ਸੀ ਤਾਂ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਉਨ੍ਹਾਂ ਨੂੰ ਇਕ ਪੁੱਤਰ ਬਖ਼ਸ਼ਿਆ। ਇਹ ਬਿਲਕੁਲ ਮੁਰਦਿਆਂ ਤੋਂ ਜੀ ਉੱਠਣ ਦੇ ਬਰਾਬਰ ਸੀ। (ਉਤਪਤ 18:9-11; 21:1-3; ਇਬਰਾਨੀਆਂ 11:11, 12) ਜਦੋਂ ਉਨ੍ਹਾਂ ਦਾ ਪੁੱਤਰ ਇਸਹਾਕ ਤਕਰੀਬਨ 25 ਸਾਲਾਂ ਦਾ ਸੀ ਤਾਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਉਸ ਦੀ ਬਲੀ ਚੜ੍ਹਾਉਣ ਲਈ ਕਿਹਾ। ਲੇਕਿਨ, ਜਦੋਂ ਅਬਰਾਹਾਮ ਉਸ ਦੀ ਜਾਨ ਕੁਰਬਾਨ ਕਰਨ ਵਾਲਾ ਸੀ ਤਾਂ ਯਹੋਵਾਹ ਦੇ ਦੂਤ ਨੇ ਉਸ ਦਾ ਹੱਥ ਰੋਕ ਲਿਆ ਸੀ। ਅਬਰਾਹਾਮ ਨੇ “ਵਿਚਾਰ ਕੀਤਾ ਜੋ ਪਰਮੇਸ਼ੁਰ [ਇਸਹਾਕ ਨੂੰ] ਮੁਰਦਿਆਂ ਵਿੱਚੋਂ ਭੀ ਉਠਾਲਣ ਨੂੰ ਸਮਰਥ ਹੈ ਜਿਨ੍ਹਾਂ ਵਿੱਚੋਂ ਉਹ ਨੇ ਮਾਨੋ ਉਹ ਨੂੰ ਪਰਾਪਤ ਵੀ ਕਰ ਲਿਆ।”—ਇਬਰਾਨੀਆਂ 11:17-19; ਉਤਪਤ 22:1-18.
16. ਅਬਰਾਹਾਮ ਮੌਤ ਦੀ ਨੀਂਦ ਵਿਚ ਕਿਸ ਚੀਜ਼ ਦੀ ਉਡੀਕ ਕਰ ਰਿਹਾ ਹੈ?
16 ਅਬਰਾਹਾਮ ਉਮੀਦ ਰੱਖਦਾ ਸੀ ਕਿ ਉਹ ਮਸੀਹਾ, ਯਾਨੀ ਵਾਅਦਾ ਕੀਤੀ ਗਈ ਸੰਤਾਨ, ਦੇ ਰਾਜ ਅਧੀਨ ਜੀ ਉੱਠੇਗਾ। ਮਨੁੱਖ ਦੇ ਰੂਪ ਵਿਚ ਪੈਦਾ ਹੋਣ ਤੋਂ ਪਹਿਲਾਂ ਹੀ ਪਰਮੇਸ਼ੁਰ ਦੇ ਪੁੱਤਰ ਨੇ ਸਵਰਗੋਂ ਅਬਰਾਹਾਮ ਦੀ ਨਿਹਚਾ ਦੇਖੀ ਸੀ। ਇਸ ਲਈ ਧਰਤੀ ਉੱਤੇ ਰਹਿੰਦੇ ਹੋਏ ਯਿਸੂ ਮਸੀਹ ਨੇ ਯਹੂਦੀਆਂ ਨੂੰ ਦੱਸਿਆ ਕਿ “ਤੁਹਾਡਾ ਪਿਤਾ ਅਬਰਾਹਾਮ ਮੇਰਾ ਦਿਨ ਵੇਖਣ ਨੂੰ ਅਨੰਦ ਸੀ।” (ਯੂਹੰਨਾ 8:56-58; ਕਹਾਉਤਾਂ 8:30, 31) ਅਬਰਾਹਾਮ ਹੁਣ ਮੌਤ ਦੀ ਨੀਂਦ ਸੌ ਰਿਹਾ ਹੈ ਅਤੇ ਪਰਮੇਸ਼ੁਰ ਦੇ ਮਸੀਹਾਈ ਰਾਜ ਦੇ ਅਧੀਨ ਧਰਤੀ ਉੱਤੇ ਜੀ ਉਠਾਏ ਜਾਣ ਦੀ ਉਡੀਕ ਕਰ ਰਿਹਾ ਹੈ।—ਇਬਰਾਨੀਆਂ 11:8-10, 13.
ਸ਼ਰਾ ਅਤੇ ਜ਼ਬੂਰਾਂ ਤੋਂ ਸਬੂਤ
17. ‘ਸਾਰੀਆਂ ਗੱਲਾਂ ਜਿਹੜੀਆਂ ਸ਼ਰਾ’ ਵਿਚ ਹਨ ਯਿਸੂ ਦੇ ਜੀ ਉਠਾਏ ਜਾਣ ਦਾ ਸਬੂਤ ਕਿਸ ਤਰ੍ਹਾਂ ਦਿੰਦੀਆਂ ਸਨ?
17 ਪੌਲੁਸ ਦੀ ਜੀ ਉਠਾਏ ਜਾਣ ਦੀ ਉਮੀਦ ਉਨ੍ਹਾਂ ਸਾਰੀਆਂ ਗੱਲਾਂ ਨਾਲ ਮਿਲਦੀ ਸੀ ਜਿਹੜੀਆਂ ਸ਼ਰਾ ਵਿਚ ਸਨ। ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਦੱਸਿਆ: “ਤੁਸਾਂ ਆਪਣੀ ਹਾੜੀ ਦੇ ਪਹਿਲੇ ਫਲ ਤੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ। ਅਤੇ [ਨੀਸਾਨ 16 ਤੇ] ਲੇਵੀਆਂ 23:9-14) ਸ਼ਾਇਦ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਪੌਲੁਸ ਨੇ ਲਿਖਿਆ ਕਿ “ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆਂ ਹੋਇਆਂ ਦਾ ਪਹਿਲਾ ਫਲ ਹੈ!” ‘ਪਹਿਲੇ ਫਲ’ ਵਜੋਂ ਯਿਸੂ 16 ਨੀਸਾਨ 33 ਸਾ.ਯੁ. ਦੇ ਦਿਨ ਜੀ ਉਠਾਇਆ ਗਿਆ ਸੀ। ਬਾਅਦ ਵਿਚ ਉਸ ਦੀ ਮੌਜੂਦਗੀ ਦੇ ਦੌਰਾਨ, ‘ਦੁਸਰਿਆਂ ਫਲਾਂ’ ਦਾ ਜੀ ਉੱਠਣਾ ਹੋਵੇਗਾ, ਜੋ ਉਸ ਦੇ ਮਸਹ ਕੀਤੇ ਹੋਏ ਪੈਰੋਕਾਰ ਹਨ।—1 ਕੁਰਿੰਥੀਆਂ 15:20-23; 2 ਕੁਰਿੰਥੀਆਂ 1:21; 1 ਯੂਹੰਨਾ 2:20, 27.
ਉਹ ਉਸ ਪੂਲੇ ਨੂੰ ਯਹੋਵਾਹ ਦੇ ਸਾਹਮਣੇ ਹਿਲਾਵੇ ਭਈ ਉਹ ਤੁਹਾਡੇ ਕੋਲੋਂ ਮੰਨਿਆ ਜਾਏ।” (18. ਪਤਰਸ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਯਿਸੂ ਦੇ ਜੀ ਉਠਾਏ ਜਾਣ ਬਾਰੇ ਜ਼ਬੂਰਾਂ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ?
18 ਜ਼ਬੂਰਾਂ ਵਿਚ ਵੀ ਜੀ ਉੱਠਣ ਦਾ ਸਬੂਤ ਮਿਲਦਾ ਹੈ। ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ, ਪਤਰਸ ਰਸੂਲ ਨੇ ਜ਼ਬੂਰਾਂ ਦੀ ਪੋਥੀ 16:8-11 ਤੋਂ ਹਵਾਲਾ ਦਿੰਦੇ ਹੋਏ ਕਿਹਾ: ‘ਦਾਊਦ [ਯਿਸੂ] ਦੇ ਵਿਖੇ ਆਖਦਾ ਹੈ,—ਮੈਂ ਪ੍ਰਭੁ [ਯਹੋਵਾਹ] ਨੂੰ ਆਪਣੇ ਸਨਮੁਖ ਸਦਾ ਵੇਖਿਆ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ। ਇਸ ਕਾਰਨ ਮੇਰਾ ਦਿਲ ਅਨੰਦ ਹੋਇਆ, ਅਤੇ ਮੇਰੀ ਜੀਭ ਨਿਹਾਲ ਹੋਈ—ਹਾਂ, ਮੇਰਾ ਸਰੀਰ ਭੀ ਆਸਾ ਵਿੱਚ ਵੱਸੇਗਾ, ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤ੍ਰ ਪੁਰਖ ਨੂੰ ਗਲਨ ਦੇਵੇਂਗਾ।” ਪਤਰਸ ਨੇ ਅੱਗੇ ਕਿਹਾ: “[ਦਾਊਦ] ਨੇ ਇਹ ਅੱਗਿਓਂ ਵੇਖ ਕੇ ਮਸੀਹ ਦੇ ਜੀ ਉੱਠਣ ਦੀ ਗੱਲ ਕੀਤੀ ਕਿ ਨਾ ਉਹ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਉਸ ਦਾ ਸਰੀਰ ਗਲਿਆ। ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਉਠਾਇਆ।”—ਰਸੂਲਾਂ ਦੇ ਕਰਤੱਬ 2:25-32.
19, 20. ਪਤਰਸ ਨੇ ਜ਼ਬੂਰਾਂ ਦੀ ਪੋਥੀ 118:22 ਤੋਂ ਕਦੋਂ ਹਵਾਲਾ ਦਿੱਤਾ ਸੀ, ਅਤੇ ਇਹ ਯਿਸੂ ਦੀ ਮੌਤ ਅਤੇ ਜੀ ਉਠਾਏ ਜਾਣ ਨਾਲ ਕੀ ਸੰਬੰਧ ਰੱਖਦਾ ਸੀ?
19 ਕੁਝ ਦਿਨ ਬਾਅਦ, ਪਤਰਸ ਨੇ ਮਹਾਸਭਾ ਸਾਮ੍ਹਣੇ ਖੜ੍ਹੇ ਹੋ ਕੇ ਜ਼ਬੂਰਾਂ ਤੋਂ ਫਿਰ ਹਵਾਲਾ ਦਿੱਤਾ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਇਕ ਲੰਗੜੇ ਮੰਗਤੇ ਨੂੰ ਕਿਸ ਤਰ੍ਹਾਂ ਠੀਕ ਕੀਤਾ ਤਾਂ ਰਸੂਲ ਨੇ ਜਵਾਬ ਵਿਚ ਕਿਹਾ: “ਤੁਸਾਂ ਸਭਨਾਂ ਨੂੰ ਅਤੇ ਇਸਰਾਏਲ ਦਿਆਂ ਸਾਰਿਆਂ ਲੋਕਾਂ ਨੂੰ ਮਲੂਮ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਹ ਨੂੰ ਤੁਸਾਂ ਸਲੀਬ ਉੱਤੇ ਚੜ੍ਹਾਇਆ ਅਤੇ ਜਿਹ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਉੱਸੇ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ। [ਯਿਸੂ] ਉਹ ਪੱਥਰ ਹੈ ਜਿਹ ਨੂੰ ਤੁਸਾਂ ਰਾਜਾਂ ਨੇ ਰੱਦਿਆ ਜਿਹੜਾ ਖੂੰਜੇ ਦਾ ਸਿਰਾ ਹੋ ਗਿਆ। ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।”—ਰਸੂਲਾਂ ਦੇ ਕਰਤੱਬ 4:10-12.
20 ਪਤਰਸ ਨੇ ਇੱਥੇ ਜ਼ਬੂਰਾਂ ਦੀ ਪੋਥੀ 118:22 ਤੋਂ ਹਵਾਲਾ ਦੇ ਕੇ ਉਸ ਦੇ ਸ਼ਬਦਾਂ ਨੂੰ ਯਿਸੂ ਦੀ ਮੌਤ ਅਤੇ ਜੀ ਉਠਾਏ ਜਾਣ ਤੇ ਲਾਗੂ ਕੀਤਾ। ਯਹੂਦੀਆਂ ਨੇ ਆਪਣੇ ਧਾਰਮਿਕ ਆਗੂਆਂ ਦੇ ਪ੍ਰਭਾਵ ਹੇਠ ਆ ਕੇ ਯਿਸੂ ਦਾ ਇਨਕਾਰ ਕੀਤਾ। (ਯੂਹੰਨਾ 19:14-18; ਰਸੂਲਾਂ ਦੇ ਕਰਤੱਬ 3:14, 15) “ਰਾਜਾਂ” ਦੁਆਰਾ “ਪੱਥਰ” ਨੂੰ ਰੱਦ ਕਰਨ ਦੇ ਨਤੀਜੇ ਵਜੋਂ ਯਿਸੂ ਦੀ ਮੌਤ ਹੋਈ ਸੀ। ਪਰ ‘ਪੱਥਰ ਦਾ ਖੂੰਜੇ ਦਾ ਸਿਰਾ ਹੋਣ’ ਦਾ ਅਰਥ ਹੈ ਕਿ ਉਸ ਨੂੰ ਸਵਰਗੀ ਤੇਜ ਲਈ ਜੀ ਉਠਾਇਆ ਗਿਆ ਹੈ। ਜ਼ਬੂਰਾਂ ਦੇ ਲਿਖਾਰੀ ਨੇ ਪਹਿਲਾਂ ਹੀ ਦੱਸਿਆ ਸੀ ਕਿ ‘ਇਹ ਯਹੋਵਾਹ ਦੀ ਵੱਲੋਂ ਹੈ।’ (ਜ਼ਬੂਰ 118:23) “ਪੱਥਰ” ਨੂੰ ਖੂੰਜੇ ਦਾ ਸਿਰਾ ਬਣਾਉਣ ਵਿਚ ਇਹ ਵੀ ਸ਼ਾਮਲ ਸੀ ਕਿ ਯਿਸੂ ਨੂੰ ਹੋਣ ਵਾਲੇ ਰਾਜੇ ਵਜੋਂ ਉੱਚਾ ਕੀਤਾ ਜਾਵੇ।—ਅਫ਼ਸੀਆਂ 1:19, 20.
ਜੀ ਉਠਾਏ ਜਾਣ ਦੀ ਉਮੀਦ ਤੋਂ ਹਿੰਮਤ ਮਿਲੀ
21, 22. ਅੱਯੂਬ 14:13-15 ਵਿਚ ਅੱਯੂਬ ਨੇ ਕਿਸ ਉਮੀਦ ਦਾ ਜ਼ਿਕਰ ਕੀਤਾ ਸੀ, ਅਤੇ ਇਸ ਤੋਂ ਸੋਗ ਕਰਨ ਵਾਲੇ ਅੱਜ ਕਿਸ ਤਰ੍ਹਾਂ ਦਿਲਾਸਾ ਪਾ ਸਕਦੇ ਹਨ?
21 ਭਾਵੇਂ ਕਿ ਅਸੀਂ ਖ਼ੁਦ, ਕਦੀ ਕਿਸੇ ਨੂੰ ਜੀ ਉਠਾਏ ਗਏ ਨਹੀਂ ਦੇਖਿਆ, ਅਸੀਂ ਬਾਈਬਲ ਵਿੱਚੋਂ ਅਜਿਹੇ ਬਿਰਤਾਂਤਾਂ ਵੱਲ ਧਿਆਨ ਦਿੱਤਾ ਹੈ ਜੋ ਜੀ ਉਠਾਏ ਜਾਣ ਦੀ ਉਮੀਦ ਵਿਚ ਸਾਡੇ ਭਰੋਸੇ ਨੂੰ ਪੱਕਾ ਕਰਦੇ ਹਨ। ਇਸ ਲਈ, ਅਸੀਂ ਨੇਕ ਆਦਮੀ ਅੱਯੂਬ ਵਰਗੀ ਉਮੀਦ ਰੱਖ ਸਕਦੇ ਹਾਂ। ਜਦੋਂ ਉਹ ਬਹੁਤ ਹੀ ਦੁਖੀ ਸੀ ਤਾਂ ਉਸ ਨੇ ਯਹੋਵਾਹ ਦੀ ਮਿੰਨਤ ਕੀਤੀ: “ਕਾਸ਼ ਕਿ ਤੂੰ [ਯਹੋਵਾਹ] ਮੈਨੂੰ ਪਤਾਲ ਵਿੱਚ ਲੁਕਾ ਦੇਵੇਂ . . . ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੇਂ! ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ? . . . ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਅੱਯੂਬ 14:13-15) ਪਰਮੇਸ਼ੁਰ ‘ਆਪਣੇ ਹੱਥਾਂ ਦੇ ਕੰਮ ਨੂੰ ਚਾਹੁੰਦਾ ਹੈ,’ ਯਾਨੀ ਉਹ ਅੱਯੂਬ ਨੂੰ ਜੀ ਉਠਾਉਣਾ ਚਾਹੁੰਦਾ ਹੈ। ਇਸ ਗੱਲ ਤੋਂ ਸਾਨੂੰ ਕਿੰਨੀ ਵਧੀਆ ਉਮੀਦ ਮਿਲਦੀ ਹੈ!
ਯੂਹੰਨਾ 11:35) ਪਰ, ਇਹ ਕਿੰਨੇ ਦਿਲਾਸੇ ਵਾਲੀ ਗੱਲ ਹੈ ਕਿ ਪਰਮੇਸ਼ੁਰ ਪੁਕਾਰੇਗਾ ਅਤੇ ਉਹ ਜੋ ਉਸ ਦੀ ਯਾਦਾਸ਼ਤ ਵਿਚ ਹਨ ਉਸ ਦੀ ਆਵਾਜ਼ ਸੁਣਨਗੇ! ਇਸ ਤਰ੍ਹਾਂ ਹੋਵੇਗਾ ਜਿਵੇਂ ਉਹ ਕਿਸੇ ਯਾਤਰਾ ਤੋਂ ਵਾਪਸ ਮੁੜੇ ਹਨ ਅਤੇ ਬੀਮਾਰ ਹੋਣ ਦੀ ਬਜਾਇ ਤੰਦਰੁਸਤ ਹੋਣਗੇ।
22 ਹੋ ਸਕਦਾ ਹੈ ਕਿ ਸਾਡੇ ਪਰਿਵਾਰ ਦਾ ਕੋਈ ਜੀਅ ਅੱਯੂਬ ਵਾਂਗ ਬਹੁਤ ਬੀਮਾਰ ਹੋ ਜਾਵੇ ਅਤੇ ਨਤੀਜੇ ਵਜੋਂ ਉਸ ਦੀ ਮੌਤ ਵੀ ਹੋ ਜਾਵੇ। ਸੋਗ ਕਰ ਰਹੇ ਵਿਅਕਤੀ ਸ਼ਾਇਦ ਦੁੱਖ ਦੇ ਹੰਝੂ ਵਹਾਉਣ, ਜਿਵੇਂ ਯਿਸੂ ਨੇ ਲਾਜ਼ਰ ਦੀ ਮੌਤ ਤੇ ਵਹਾਏ ਸਨ। (23. ਕੁਝ ਭੈਣਾਂ-ਭਰਾਵਾਂ ਨੇ ਜੀ ਉਠਾਏ ਜਾਣ ਦੀ ਆਪਣੀ ਉਮੀਦ ਕਿਸ ਤਰ੍ਹਾਂ ਦਿਖਾਈ ਹੈ?
23 ਇਕ ਵਫ਼ਾਦਾਰ ਸਿਆਣੀ ਮਸੀਹੀ ਭੈਣ ਦੀ ਮੌਤ ਤੇ ਕੁਝ ਭੈਣਾਂ-ਭਰਾਵਾਂ ਨੇ ਉਸ ਦੇ ਪਰਿਵਾਰ ਨੂੰ ਇਹ ਲਿਖਿਆ: “ਸਾਨੂੰ ਤਹੁਾਡੀ ਮਾਤਾ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਥੋੜ੍ਹੇ ਹੀ ਸਮੇਂ ਵਿਚ ਅਸੀਂ ਫਿਰ ਉਨ੍ਹਾਂ ਦਾ ਸੁਆਗਤ ਕਰਾਂਗੇ ਅਤੇ ਉਹ ਫਿਰ ਤੋਂ ਜਵਾਨ ਅਤੇ ਤੰਦਰੁਸਤ ਹੋਣਗੇ!” ਜੇਸਨ ਦੀ ਮੌਤ ਤੋਂ ਬਾਅਦ ਉਸ ਦੇ ਮਾਂ-ਬਾਪ ਨੇ ਕਿਹਾ: “ਅਸੀਂ ਬੇਤਾਬੀ ਨਾਲ ਉਸ ਦਿਨ ਦਾ ਇੰਤਜ਼ਾਰ ਕਰਦੇ ਹਾਂ ਜਦੋਂ ਜੇਸਨ ਜੀ ਉੱਠੇਗਾ! ਉਹ ਆਪਣੇ ਆਲੇ-ਦੁਆਲੇ ਉਸ ਫਿਰਦੌਸ ਨੂੰ ਦੇਖੇਗਾ ਜਿਸ ਨੂੰ ਉਹ ਬਹੁਤ ਚਾਹੁੰਦਾ ਹੁੰਦਾ ਸੀ। . . . ਉਸ ਨਾਲ ਪਿਆਰ ਕਰਨ ਵਾਲਿਆਂ ਸਾਰਿਆਂ ਲਈ ਇਹ ਕਿੰਨੀ ਵੱਡੀ ਪ੍ਰੇਰਣਾ ਹੈ ਕਿ ਅਸੀਂ ਵੀ ਉਸ ਨਾਲ ਉੱਥੇ ਹੋਈਏ।” ਜੀ ਹਾਂ, ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਸਾਡੇ ਕੋਲ ਜੀ ਉਠਾਏ ਜਾਣ ਦੀ ਪੱਕੀ ਉਮੀਦ ਹੈ!
ਤੁਹਾਡਾ ਜਵਾਬ ਕੀ ਹੈ?
• ਜੀ ਉਠਾਏ ਜਾਣ ਦੀ ਉਮੀਦ ਵਿਚ ਵਿਸ਼ਵਾਸ ਕਰਨ ਨਾਲ ਸਾਨੂੰ ਕਿਸ ਤਰ੍ਹਾਂ ਲਾਭ ਹੋ ਸਕਦਾ ਹੈ?
• ਬਾਈਬਲ ਦੇ ਕਿਹੜੇ ਬਿਰਤਾਂਤ ਹਨ ਜੋ ਸਾਨੂੰ ਜੀ ਉਠਾਏ ਜਾਣ ਵਿਚ ਉਮੀਦ ਰੱਖਣ ਦਾ ਕਾਰਨ ਦਿੰਦੇ ਹਨ?
• ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਜੀ ਉਠਾਏ ਜਾਣ ਦੀ ਉਮੀਦ ਸਦੀਆਂ ਪੁਰਾਣੀ ਹੈ?
• ਮੁਰਦਿਆਂ ਦੇ ਸੰਬੰਧ ਵਿਚ ਅਸੀਂ ਕਿਹੜੀ ਉਮੀਦ ਤੋਂ ਹਿੰਮਤ ਹਾਸਲ ਕਰ ਸਕਦੇ ਹਾਂ?
[ਸਵਾਲ]
[ਸਫ਼ੇ 10 ਉੱਤੇ ਤਸਵੀਰ]
ਯਹੋਵਾਹ ਦੀ ਸ਼ਕਤੀ ਨਾਲ ਏਲੀਯਾਹ ਨੇ ਵਿਧਵਾ ਦੇ ਪੁੱਤਰ ਨੂੰ ਜੀ ਉਠਾਇਆ ਸੀ
[ਸਫ਼ੇ 12 ਉੱਤੇ ਤਸਵੀਰ]
ਜਦੋਂ ਯਿਸੂ ਨੇ ਜੈਰੁਸ ਦੀ ਧੀ ਨੂੰ ਜੀ ਉਠਾਇਆ ਸੀ ਤਾਂ ਉਸ ਦੇ ਮਾਪੇ ਅਸਚਰਜ ਰਹਿ ਗਏ ਸਨ
[ਸਫ਼ੇ 15 ਉੱਤੇ ਤਸਵੀਰ]
ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ, ਪਤਰਸ ਰਸੂਲ ਨੇ ਦਲੇਰੀ ਨਾਲ ਸਾਬਤ ਕੀਤਾ ਕਿ ਯਿਸੂ ਮੁਰਦਿਆਂ ਤੋਂ ਜੀ ਉਠਾਇਆ ਗਿਆ ਸੀ