ਆਪਣੀ ਅਨਮੋਲ ਵਿਰਾਸਤ ਦੀ ਤੁਹਾਨੂੰ ਕਿੰਨੀ ਕੁ ਕਦਰ ਹੈ?
ਆਪਣੀ ਅਨਮੋਲ ਵਿਰਾਸਤ ਦੀ ਤੁਹਾਨੂੰ ਕਿੰਨੀ ਕੁ ਕਦਰ ਹੈ?
“ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।”—ਮੱਤੀ 25:34.
1. ਲੋਕਾਂ ਨੂੰ ਵਿਰਸੇ ਵਿਚ ਕੀ-ਕੀ ਮਿਲਦਾ ਹੈ?
ਦੁਨੀਆਂ ਵਿਚ ਹਰ ਇਨਸਾਨ ਨੂੰ ਆਪਣੇ ਮਾਂ-ਪਿਓ ਤੋਂ ਵਿਰਸੇ ਵਿਚ ਕੁਝ ਨਾ ਕੁਝ ਜ਼ਰੂਰ ਮਿਲਦਾ ਹੈ। ਕੁਝ ਲੋਕਾਂ ਨੂੰ ਵਿਰਸੇ ਵਿਚ ਬਹੁਤ ਧਨ-ਦੌਲਤ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਮਿਲਦੀ ਹੈ। ਕਈਆਂ ਦੇ ਪੱਲੇ ਗ਼ਰੀਬੀ ਹੀ ਪੈਂਦੀ ਹੈ। ਕੁਝ ਹਾਲਾਤਾਂ ਵਿਚ, ਕੁਝ ਪੀੜ੍ਹੀਆਂ ਦੇ ਲੋਕ ਜ਼ਿੰਦਗੀ ਦੇ ਕੌੜੇ ਤਜਰਬਿਆਂ ਕਰਕੇ ਆਪਣੇ ਬੱਚਿਆਂ ਨੂੰ ਵਿਰਸੇ ਵਿਚ ਕਿਸੇ ਦੂਸਰੀ ਨਸਲ ਦੇ ਨਾਲ ਨਫ਼ਰਤ ਦਿੰਦੇ ਹਨ। ਪਰ ਸਾਨੂੰ ਸਾਰਿਆਂ ਨੂੰ ਵਿਰਸੇ ਵਿਚ ਇਕ ਚੀਜ਼ ਜ਼ਰੂਰ ਮਿਲੀ ਹੈ। ਸਾਨੂੰ ਪਹਿਲੇ ਇਨਸਾਨ, ਆਦਮ ਤੋਂ ਵਿਰਸੇ ਵਿਚ ਪਾਪ ਮਿਲਿਆ ਹੈ। ਵਿਰਸੇ ਵਿਚ ਮਿਲੇ ਇਸ ਪਾਪ ਕਰਕੇ ਅਸੀਂ ਸਾਰੇ ਮਰਦੇ ਹਾਂ।—ਉਪਦੇਸ਼ਕ ਦੀ ਪੋਥੀ 9:2, 10; ਰੋਮੀਆਂ 5:12.
2, 3. ਯਹੋਵਾਹ ਆਦਮ ਤੇ ਹੱਵਾਹ ਦੇ ਬੱਚਿਆਂ ਨੂੰ ਪਹਿਲਾਂ ਕਿਹੜੀਆਂ ਚੀਜ਼ਾਂ ਵਿਰਸੇ ਵਿਚ ਦੇਣ ਵਾਲਾ ਸੀ, ਪਰ ਉਨ੍ਹਾਂ ਨੂੰ ਇਹ ਚੀਜ਼ਾਂ ਕਿਉਂ ਨਹੀਂ ਮਿਲੀਆਂ?
2 ਇਕ ਪਿਆਰ ਕਰਨ ਵਾਲਾ ਸਵਰਗੀ ਪਿਤਾ ਹੋਣ ਕਰਕੇ ਯਹੋਵਾਹ ਨੇ ਸ਼ੁਰੂ ਵਿਚ ਇਨਸਾਨ ਨੂੰ ਇਕ ਬਹੁਤ ਹੀ ਵੱਖਰੀ ਚੀਜ਼ ਵਿਰਸੇ ਵਿਚ ਪੇਸ਼ ਕੀਤੀ ਸੀ। ਉਹ ਚੀਜ਼ ਸੀ ਸੋਹਣੀ ਧਰਤੀ ਉੱਤੇ ਮੁਕੰਮਲ ਅਨੰਤ ਜ਼ਿੰਦਗੀ। ਸਾਡੇ ਪਹਿਲੇ ਮਾਤਾ-ਪਿਤਾ, ਆਦਮ ਤੇ ਹੱਵਾਹ ਨੂੰ ਬਿਲਕੁਲ ਮੁਕੰਮਲ ਬਣਾਇਆ ਗਿਆ ਸੀ। ਉਨ੍ਹਾਂ ਵਿਚ ਕੋਈ ਘਾਟ ਨਹੀਂ ਸੀ। ਯਹੋਵਾਹ ਪਰਮੇਸ਼ੁਰ ਨੇ ਇਨਸਾਨ ਨੂੰ ਧਰਤੀ ਤੋਹਫ਼ੇ ਵਜੋਂ ਦਿੱਤੀ ਸੀ। (ਜ਼ਬੂਰ 115:16) ਸਾਰੀ ਧਰਤੀ ਨੂੰ ਬਾਗ਼ ਬਣਾਇਆ ਜਾਣਾ ਸੀ, ਇਸ ਲਈ ਉਸ ਨੇ ਅਦਨ ਦਾ ਬਾਗ਼ ਇਕ ਨਮੂਨੇ ਵਜੋਂ ਬਣਾਇਆ। ਉਸ ਨੇ ਸਾਡੇ ਪਹਿਲੇ ਮਾਤਾ-ਪਿਤਾ ਨੂੰ ਇਹ ਦਿਲਚਸਪ ਕੰਮ ਕਰਨ ਲਈ ਦਿੱਤਾ ਸੀ। ਉਨ੍ਹਾਂ ਨੇ ਬੱਚੇ ਪੈਦਾ ਕਰਨੇ ਸਨ, ਪੂਰੀ ਧਰਤੀ ਅਤੇ ਸਾਰੇ ਦਰਖ਼ਤਾਂ ਅਤੇ ਜਾਨਵਰਾਂ ਦੀ ਦੇਖਭਾਲ ਕਰਨੀ ਸੀ ਅਤੇ ਫਿਰਦੌਸ ਦੀਆਂ ਹੱਦਾਂ ਨੂੰ ਪੂਰੀ ਧਰਤੀ ਉੱਤੇ ਫੈਲਾਉਣਾ ਸੀ। (ਉਤਪਤ 1:28; 2:8, 9, 15) ਉਨ੍ਹਾਂ ਦੇ ਬੱਚਿਆਂ ਨੇ ਵੀ ਇਸ ਕੰਮ ਵਿਚ ਹਿੱਸਾ ਲੈਣਾ ਸੀ। ਉਨ੍ਹਾਂ ਨੂੰ ਵਿਰਸੇ ਵਿਚ ਕਿੰਨੀਆਂ ਵਧੀਆ ਚੀਜ਼ਾਂ ਮਿਲਣੀਆਂ ਸਨ!
3 ਪਰ ਜੇ ਆਦਮ, ਹੱਵਾਹ ਤੇ ਉਨ੍ਹਾਂ ਦੇ ਬੱਚੇ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਆਨੰਦ ਲੈਣਾ ਚਾਹੁੰਦੇ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਨਾਲ ਇਕ ਚੰਗਾ ਰਿਸ਼ਤਾ ਜੋੜਨਾ ਪੈਣਾ ਸੀ। ਆਦਮ ਤੇ ਹੱਵਾਹ ਨੇ ਯਹੋਵਾਹ ਨੂੰ ਪਿਆਰ ਕਰਨਾ ਸੀ ਤੇ ਉਸ ਦੀ ਆਗਿਆ ਮੰਨਣੀ ਸੀ। ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਜੋ ਦਿੱਤਾ ਸੀ, ਉਸ ਦੀ ਉਨ੍ਹਾਂ ਨੇ ਕਦਰ ਨਹੀਂ ਕੀਤੀ ਤੇ ਉਸ ਦੇ ਹੁਕਮ ਨੂੰ ਤੋੜਿਆ। ਇਸ ਲਈ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਗਿਆ ਅਤੇ ਪਰਮੇਸ਼ੁਰ ਉਨ੍ਹਾਂ ਨੂੰ ਭਵਿੱਖ ਵਿਚ ਜਿਹੜੀਆਂ ਚੰਗੀਆਂ-ਚੰਗੀਆਂ ਚੀਜ਼ਾਂ ਦੇਣ ਵਾਲਾ ਸੀ, ਉਨ੍ਹਾਂ ਨੂੰ ਉਹ ਗੁਆ ਬੈਠੇ। ਇਸ ਕਰਕੇ ਉਹ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਵਿਰਸੇ ਵਿਚ ਨਾ ਦੇ ਸਕੇ।—ਉਤਪਤ 2:16, 17; 3:1-24.
4. ਆਦਮ ਜਿਹੜੀ ਵਿਰਾਸਤ ਤੋਂ ਹੱਥ ਧੋ ਬੈਠਾ ਸੀ, ਉਹ ਵਿਰਾਸਤ ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ?
4 ਪਰ ਯਹੋਵਾਹ ਪਰਮੇਸ਼ੁਰ ਨੇ ਉਸ ਵੇਲੇ ਦਇਆ ਦਿਖਾਉਂਦੇ ਹੋਏ ਇਹ ਇੰਤਜ਼ਾਮ ਕੀਤਾ ਕਿ ਆਦਮ ਜਿਹੜੀ ਵਿਰਾਸਤ ਤੋਂ ਹੱਥ ਧੋ ਬੈਠਾ ਸੀ, ਉਹ ਉਸ ਦੇ ਬੱਚਿਆਂ ਨੂੰ ਮਿਲੇ। ਕਿਵੇਂ? ਪਰਮੇਸ਼ੁਰ ਵੱਲੋਂ ਨਿਯਤ ਕੀਤੇ ਸਮੇਂ ਤੇ ਉਸ ਦੇ ਆਪਣੇ ਪੁੱਤਰ ਨੇ ਆਦਮ ਦੇ ਬੱਚਿਆਂ ਲਈ ਆਪਣੀ ਮੁਕੰਮਲ ਜ਼ਿੰਦਗੀ ਕੁਰਬਾਨ ਕੀਤੀ। ਇਸ ਤਰ੍ਹਾਂ ਮਸੀਹ ਨੇ ਸਾਰੇ ਲੋਕਾਂ ਨੂੰ ਖ਼ਰੀਦ ਲਿਆ। ਪਰ ਇਹ ਵਿਰਾਸਤ ਉਨ੍ਹਾਂ ਨੂੰ ਆਪਣੇ ਆਪ ਹੀ ਨਹੀਂ ਮਿਲਣੀ। ਉਨ੍ਹਾਂ ਨੂੰ ਯਿਸੂ ਦੀ ਪਾਪ ਤੋਂ ਮੁਕਤੀ ਦੇਣ ਵਾਲੀ ਕੁਰਬਾਨੀ ਉੱਤੇ ਨਿਹਚਾ ਕਰਨੀ ਪੈਣੀ ਹੈ ਅਤੇ ਆਗਿਆ ਮੰਨ ਕੇ ਇਸ ਨਿਹਚਾ ਨੂੰ ਦਿਖਾਉਣ ਦੁਆਰਾ ਪਰਮੇਸ਼ੁਰ ਦੇ ਸਾਮ੍ਹਣੇ ਖੜ੍ਹੇ ਹੋਣ ਦੇ ਕਾਬਲ ਬਣਨ ਦੀ ਲੋੜ ਹੈ। (ਯੂਹੰਨਾ 3:16, 36; 1 ਤਿਮੋਥਿਉਸ 2:5, 6; ਇਬਰਾਨੀਆਂ 2:9; 5:9) ਕੀ ਤੁਸੀਂ ਆਪਣੇ ਕੰਮਾਂ ਦੁਆਰਾ ਦਿਖਾਉਂਦੇ ਹੋ ਕਿ ਤੁਸੀਂ ਇਸ ਇੰਤਜ਼ਾਮ ਦੀ ਕਦਰ ਕਰਦੇ ਹੋ?
ਅਬਰਾਹਾਮ ਰਾਹੀਂ ਦਿੱਤੀ ਗਈ ਵਿਰਾਸਤ
5. ਅਬਰਾਹਾਮ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਪ੍ਰਤੀ ਕਦਰ ਕਿਵੇਂ ਦਿਖਾਈ?
5 ਧਰਤੀ ਉੱਤੇ ਆਪਣੇ ਮਕਸਦ ਨੂੰ ਪੂਰਾ ਕਰਦੇ ਹੋਏ ਯਹੋਵਾਹ ਉਤਪਤ 12:1, 2, 7) ਅਬਰਾਹਾਮ ਦਾ ਰਵੱਈਆ ਕੀ ਸੀ? ਉਹ ਕਿਤੇ ਵੀ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ ਸੀ ਤਾਂਕਿ ਉਸ ਦੀ ਸੰਤਾਨ ਨੂੰ ਵਿਰਸੇ ਵਿਚ ਉਹ ਦੇਸ਼ ਮਿਲੇ। ਅਬਰਾਹਾਮ ਨੇ ਆਪਣੀ ਮੌਤ ਤਕ ਉਸ ਪਰਾਏ ਦੇਸ਼ ਵਿਚ 100 ਸਾਲ ਤਕ ਯਹੋਵਾਹ ਦੀ ਸੇਵਾ ਕੀਤੀ। (ਉਤਪਤ 12:4; 25:8-10) ਕੀ ਤੁਸੀਂ ਇਸ ਤਰ੍ਹਾਂ ਕਰਦੇ? ਯਹੋਵਾਹ ਨੇ ਕਿਹਾ ਕਿ ਅਬਰਾਹਾਮ ਉਸ ਦਾ “ਦੋਸਤ” ਸੀ।—ਯਸਾਯਾਹ 41:8.
ਨੇ ਅਬਰਾਹਾਮ ਉੱਤੇ ਖ਼ਾਸ ਮਿਹਰ ਕੀਤੀ। ਪਰਮੇਸ਼ੁਰ ਨੇ ਇਸ ਵਫ਼ਾਦਾਰ ਆਦਮੀ ਨੂੰ ਆਪਣਾ ਦੇਸ਼ ਛੱਡ ਕੇ ਉਸ ਦੇਸ਼ ਜਾਣ ਲਈ ਕਿਹਾ ਜੋ ਪਰਮੇਸ਼ੁਰ ਨੇ ਉਸ ਨੂੰ ਦਿਖਾਉਣਾ ਸੀ। ਅਬਰਾਹਾਮ ਨੇ ਦਿੱਲੋਂ ਯਹੋਵਾਹ ਦੀ ਗੱਲ ਮੰਨੀ। ਜਦੋਂ ਅਬਰਾਹਾਮ ਉਸ ਦੇਸ਼ ਵਿਚ ਪਹੁੰਚ ਗਿਆ, ਤਾਂ ਯਹੋਵਾਹ ਨੇ ਕਿਹਾ ਕਿ ਅਬਰਾਹਾਮ ਨੂੰ ਇਹ ਦੇਸ਼ ਵਿਰਸੇ ਵਿਚ ਨਹੀਂ ਮਿਲੇਗਾ, ਸਗੋਂ ਉਸ ਦੇ ਬੱਚਿਆਂ ਨੂੰ ਮਿਲੇਗਾ। (6. (ੳ) ਅਬਰਾਹਾਮ ਨੇ ਆਪਣੇ ਪੁੱਤਰ ਦੀ ਬਲੀ ਚੜ੍ਹਾਉਣ ਲਈ ਤਿਆਰ ਰਹਿਣ ਦੁਆਰਾ ਕੀ ਦਿਖਾਇਆ ਸੀ? (ਅ) ਅਬਰਾਹਾਮ ਨੇ ਆਪਣੀ ਸੰਤਾਨ ਨੂੰ ਕਿਹੜੀ ਅਨਮੋਲ ਵਿਰਾਸਤ ਦਿੱਤੀ ਸੀ?
6 ਅਬਰਾਹਾਮ ਨੇ ਆਪਣੇ ਘਰ ਇਕ ਪੁੱਤਰ ਦੇ ਪੈਦਾ ਹੋਣ ਦੀ ਕਈ ਸਾਲਾਂ ਤਕ ਉਡੀਕ ਕੀਤੀ ਸੀ। ਉਸ ਨੂੰ ਆਪਣਾ ਪੁੱਤਰ, ਇਸਹਾਕ ਬਹੁਤ ਹੀ ਪਿਆਰਾ ਸੀ। ਜਦੋਂ ਇਸਹਾਕ ਵੱਡਾ ਹੋ ਗਿਆ, ਤਾਂ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਦੀ ਯਹੋਵਾਹ ਅੱਗੇ ਬਲੀ ਚੜ੍ਹਾ ਦੇਵੇ। ਅਬਰਾਹਾਮ ਇਹ ਨਹੀਂ ਜਾਣਦਾ ਸੀ ਕਿ ਉਹ ਆਪਣੇ ਪੁੱਤਰ ਨੂੰ ਬਲੀ ਚੜ੍ਹਾਉਣ ਦੁਆਰਾ ਇਹ ਦਿਖਾਉਣ ਜਾ ਰਿਹਾ ਸੀ ਕਿ ਯਹੋਵਾਹ ਆਪ ਕਿਵੇਂ ਆਪਣੇ ਪੁੱਤਰ ਦੀ ਜ਼ਿੰਦਗੀ ਰਿਹਾਈ-ਕੀਮਤ ਵਜੋਂ ਦੇਵੇਗਾ। ਉਸ ਨੇ ਯਹੋਵਾਹ ਦੀ ਗੱਲ ਮੰਨੀ ਤੇ ਜਦੋਂ ਉਹ ਇਸਹਾਕ ਨੂੰ ਕਤਲ ਕਰਨ ਹੀ ਵਾਲਾ ਸੀ, ਤਾਂ ਯਹੋਵਾਹ ਦੇ ਇਕ ਦੂਤ ਨੇ ਉਸ ਨੂੰ ਰੋਕ ਦਿੱਤਾ। (ਉਤਪਤ 22:9-14) ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਨੇ ਅਬਰਾਹਾਮ ਨਾਲ ਜੋ ਵਾਅਦੇ ਕੀਤੇ ਸਨ, ਉਹ ਇਸਹਾਕ ਦੇ ਜ਼ਰੀਏ ਪੂਰੇ ਹੋਣਗੇ। ਇਸ ਲਈ ਅਬਰਾਹਾਮ ਨੂੰ ਪੂਰਾ ਵਿਸ਼ਵਾਸ ਸੀ ਕਿ ਜੇ ਲੋੜ ਪਈ, ਤਾਂ ਯਹੋਵਾਹ ਇਸਹਾਕ ਨੂੰ ਦੁਬਾਰਾ ਜੀਉਂਦਾ ਵੀ ਕਰ ਸਕਦਾ ਸੀ, ਭਾਵੇਂ ਕਿ ਉਸ ਵੇਲੇ ਤਕ ਅਜੇ ਕਿਸੇ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਗਿਆ ਸੀ। (ਉਤਪਤ 17:15-18; ਇਬਰਾਨੀਆਂ 11:17-19) ਅਬਰਾਹਾਮ ਆਪਣੇ ਪੁੱਤਰ ਨੂੰ ਵੀ ਕੁਰਬਾਨ ਕਰਨ ਤੋਂ ਨਹੀਂ ਹਿਚਕਿਚਾਇਆ, ਇਸ ਲਈ ਯਹੋਵਾਹ ਨੇ ਐਲਾਨ ਕੀਤਾ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤਪਤ 22:15-18) ਇਸ ਤੋਂ ਪਤਾ ਚੱਲਦਾ ਹੈ ਕਿ ਉਤਪਤ 3:15 ਵਿਚ ਜ਼ਿਕਰ ਕੀਤੀ ਗਈ ਸੰਤਾਨ, ਯਾਨੀ ਮਸੀਹਾਈ ਮੁਕਤੀਦਾਤਾ, ਅਬਰਾਹਾਮ ਦੀ ਪੀੜ੍ਹੀ ਵਿੱਚੋਂ ਜਨਮ ਲਵੇਗਾ। ਉਸ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਕਿੰਨੀ ਵਧੀਆ ਵਿਰਾਸਤ ਦਿੱਤੀ!
7. ਅਬਰਾਹਾਮ, ਇਸਹਾਕ ਅਤੇ ਯਾਕੂਬ ਨੇ ਕਿਵੇਂ ਆਪਣੀ ਵਿਰਾਸਤ ਲਈ ਕਦਰ ਦਿਖਾਈ ਸੀ?
7 ਯਹੋਵਾਹ ਉਸ ਵੇਲੇ ਜੋ ਵੀ ਕਰ ਰਿਹਾ ਸੀ, ਅਬਰਾਹਾਮ ਉਸ ਦੀ ਅਹਿਮੀਅਤ ਨਹੀਂ ਜਾਣਦਾ ਸੀ ਤੇ ਨਾ ਹੀ ਉਸ ਦਾ ਪੁੱਤਰ ਇਸਹਾਕ ਤੇ ਉਸ ਦਾ ਪੋਤਾ ਯਾਕੂਬ ਜਾਣਦੇ ਸਨ, “ਜਿਹੜੇ ਉਹ ਦੇ ਸੰਗ ਓਸੇ ਵਾਇਦੇ ਦੇ ਅਧਕਾਰੀ ਸਨ।” ਪਰ ਇਨ੍ਹਾਂ ਸਾਰਿਆਂ ਨੂੰ ਯਹੋਵਾਹ ਵਿਚ ਪੂਰਾ ਭਰੋਸਾ ਸੀ। ਉਨ੍ਹਾਂ ਨੇ ਉਸ ਦੇਸ਼ ਦੇ ਕਿਸੇ ਵੀ ਸ਼ਹਿਰੀ ਰਾਜੇ ਨਾਲ ਸੰਬੰਧ ਨਹੀਂ ਰੱਖਿਆ ਕਿਉਂਕਿ ਉਹ ਉਸ ਤੋਂ ਇਕ ਵਧੀਆ “ਨਗਰ” ਦੀ ਉਡੀਕ ਕਰ ਰਹੇ ਸਨ “ਜਿਹ ਦੀਆਂ ਨੀਹਾਂ ਹਨ ਅਤੇ ਜਿਹ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ੁਰ ਹੈ।” (ਇਬਰਾਨੀਆਂ 11:8-10, 13-16) ਪਰ ਅਬਰਾਹਾਮ ਦੀ ਸੰਤਾਨ ਵਿੱਚੋਂ ਸਾਰਿਆਂ ਨੇ ਉਸ ਵਿਰਾਸਤ ਦੀ ਕਦਰ ਨਹੀਂ ਕੀਤੀ ਜੋ ਉਨ੍ਹਾਂ ਨੂੰ ਅਬਰਾਹਾਮ ਤੋਂ ਮਿਲੀ ਸੀ।
ਕੁਝ ਲੋਕਾਂ ਨੇ ਉਸ ਵਿਰਾਸਤ ਨੂੰ ਤੁੱਛ ਸਮਝਿਆ
8. ਏਸਾਓ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਆਪਣੀ ਅਨਮੋਲ ਵਿਰਾਸਤ ਦੀ ਬਿਲਕੁਲ ਕਦਰ ਨਹੀਂ ਸੀ?
8 ਇਸਹਾਕ ਦੇ ਵੱਡੇ ਮੁੰਡੇ ਏਸਾਓ ਨੇ ਜੇਠੇ ਹੋਣ ਦੇ ਆਪਣੇ ਉਤਪਤ 25:29-34; ਇਬਰਾਨੀਆਂ 12:14-17) ਜਿਸ ਕੌਮ ਦੁਆਰਾ ਅਬਰਾਹਾਮ ਨਾਲ ਕੀਤੇ ਯਹੋਵਾਹ ਦੇ ਵਾਅਦੇ ਪੂਰੇ ਹੋਣੇ ਸਨ, ਉਹ ਯਾਕੂਬ ਤੋਂ ਆਉਣੀ ਸੀ। ਪਰਮੇਸ਼ੁਰ ਨੇ ਯਾਕੂਬ ਦਾ ਨਾਂ ਬਦਲ ਕੇ ਇਸਰਾਏਲ ਰੱਖ ਦਿੱਤਾ। ਉਨ੍ਹਾਂ ਨੂੰ ਇਹ ਖ਼ਾਸ ਵਿਰਾਸਤ ਮਿਲਣ ਨਾਲ ਕਿਹੜੇ ਫ਼ਾਇਦੇ ਹੋਣੇ ਸਨ?
ਅਧਿਕਾਰ ਦੀ ਬਿਲਕੁਲ ਕਦਰ ਨਹੀਂ ਕੀਤੀ। ਉਸ ਨੇ ਪਵਿੱਤਰ ਚੀਜ਼ਾਂ ਨੂੰ ਤੁੱਛ ਸਮਝਿਆ। ਇਸ ਲਈ ਇਕ ਦਿਨ ਜਦੋਂ ਏਸਾਓ ਭੁੱਖਾ ਸੀ, ਤਾਂ ਉਸ ਨੇ ਆਪਣੀ ਭੁੱਖ ਮਿਟਾਉਣ ਲਈ ਆਪਣੇ ਭਰਾ ਯਾਕੂਬ ਨੂੰ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ। ਇਸ ਦੀ ਕੀਮਤ? ਇਕ ਡੰਗ ਦੀ ਰੋਟੀ ਅਤੇ ਦਾਲ! (9. ਆਪਣੀ ਅਧਿਆਤਮਿਕ ਵਿਰਾਸਤ ਕਰਕੇ ਯਾਕੂਬ ਜਾਂ ਇਸਰਾਏਲ ਦੀ ਸੰਤਾਨ ਨੂੰ ਕਿਹੜੀ ਮੁਕਤੀ ਮਿਲੀ ਸੀ?
9 ਜਦੋਂ ਕਾਲ ਪਿਆ ਸੀ, ਤਾਂ ਯਾਕੂਬ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਮਿਸਰ ਚਲਾ ਗਿਆ। ਉੱਥੇ ਉਨ੍ਹਾਂ ਦਾ ਪਰਿਵਾਰ ਬਹੁਤ ਵਧਿਆ, ਪਰ ਉਹ ਉੱਥੇ ਗ਼ੁਲਾਮ ਬਣ ਗਏ। ਫਿਰ ਵੀ ਯਹੋਵਾਹ ਅਬਰਾਹਾਮ ਨਾਲ ਬੰਨ੍ਹੇ ਨੇਮ ਨੂੰ ਨਹੀਂ ਭੁੱਲਿਆ। ਆਪਣੇ ਨਿਯਤ ਸਮੇਂ ਤੇ ਪਰਮੇਸ਼ੁਰ ਨੇ ਇਸਰਾਏਲ ਦੀ ਸੰਤਾਨ ਨੂੰ ਗ਼ੁਲਾਮੀ ਤੋਂ ਛੁਡਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਉਸ “ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ” ਲੈ ਕੇ ਜਾਵੇਗਾ ਜਿਸ ਧਰਤੀ ਜਾਂ ਦੇਸ਼ ਨੂੰ ਦੇਣ ਦਾ ਵਾਅਦਾ ਉਸ ਨੇ ਅਬਰਾਹਾਮ ਨਾਲ ਕੀਤਾ ਸੀ।—ਕੂਚ 3:7, 8; ਉਤਪਤ 15:18-21.
10. ਸੀਨਈ ਪਹਾੜ ਦੇ ਕੋਲ ਇਸਰਾਏਲ ਦੀ ਸੰਤਾਨ ਨੂੰ ਮਿਲੀ ਵਿਰਾਸਤ ਵਿਚ ਹੋਰ ਕਿਹੜਾ ਇਕ ਸ਼ਾਨਦਾਰ ਵਾਧਾ ਹੋਇਆ ਸੀ?
10 ਜਦੋਂ ਇਸਰਾਏਲ ਦੀ ਸੰਤਾਨ ਵਾਅਦਾ ਕੀਤੇ ਹੋਏ ਦੇਸ਼ ਨੂੰ ਜਾ ਰਹੀ ਸੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਸੀਨਈ ਪਹਾੜ ਕੋਲ ਇਕੱਠਾ ਕੀਤਾ। ਉੱਥੇ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ। ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ।” (ਕੂਚ 19:5, 6) ਜਦੋਂ ਲੋਕਾਂ ਨੇ ਆਪਣੀ ਇੱਛਾ ਨਾਲ ਇਕ ਆਵਾਜ਼ ਵਿਚ ਇਸ ਗੱਲ ਲਈ ਸਹਿਮਤੀ ਪ੍ਰਗਟ ਕੀਤੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਬਿਵਸਥਾ ਦਿੱਤੀ ਜੋ ਉਸ ਨੇ ਪਹਿਲਾਂ ਕਦੀ ਕਿਸੇ ਨੂੰ ਨਹੀਂ ਦਿੱਤੀ ਸੀ।—ਜ਼ਬੂਰ 147:19, 20.
11. ਇਸਰਾਏਲ ਦੀ ਸੰਤਾਨ ਨੂੰ ਅਧਿਆਤਮਿਕ ਵਿਰਾਸਤ ਵਿਚ ਕਿਹੜੀਆਂ ਅਨਮੋਲ ਚੀਜ਼ਾਂ ਦਿੱਤੀਆਂ ਗਈਆਂ ਸਨ?
11 ਉਸ ਨਵੀਂ ਕੌਮ ਨੂੰ ਕਿੰਨੀ ਵਧੀਆ ਅਧਿਆਤਮਿਕ ਵਿਰਾਸਤ ਮਿਲੀ ਸੀ! ਉਹ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰਦੇ ਸਨ। ਉਸ ਨੇ ਉਨ੍ਹਾਂ ਨੂੰ ਮਿਸਰ ਤੋਂ ਛੁਡਾਇਆ ਸੀ। ਉਨ੍ਹਾਂ ਨੇ ਸੀਨਈ ਪਹਾੜ ਉੱਤੇ ਬਿਵਸਥਾ ਦਿੱਤੇ ਜਾਣ ਦੌਰਾਨ ਵਾਪਰੀਆਂ ਭੈ-ਦਾਇਕ ਘਟਨਾਵਾਂ ਨੂੰ ਆਪਣੀ ਅੱਖੀਂ ਦੇਖਿਆ ਸੀ। ਅਤੇ ਜਦੋਂ ਉਨ੍ਹਾਂ ਨੂੰ ਨਬੀਆਂ ਦੁਆਰਾ ‘ਪਰਮੇਸ਼ੁਰ ਦੀਆਂ ਹੋਰ ਬਾਣੀਆਂ’ ਦਿੱਤੀਆਂ ਗਈਆਂ ਸਨ, ਤਾਂ ਉਨ੍ਹਾਂ ਦੀ ਵਿਰਾਸਤ ਵਿਚ ਹੋਰ ਵਾਧਾ ਹੋਇਆ। (ਰੋਮੀਆਂ 3:1, 2) ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਗਵਾਹ ਬਣਾਇਆ। (ਯਸਾਯਾਹ 43:10-12) ਮਸੀਹਾ ਨੇ ਉਨ੍ਹਾਂ ਦੀ ਕੌਮ ਵਿਚ ਪੈਦਾ ਹੋਣਾ ਸੀ। ਬਿਵਸਥਾ ਰਾਹੀਂ ਉਸ ਦੀ ਪਛਾਣ ਹੋਣੀ ਸੀ। ਅਤੇ ਬਿਵਸਥਾ ਨੇ ਮਸੀਹਾ ਦੀ ਲੋੜ ਨੂੰ ਸਮਝਣ ਵਿਚ ਇਸਰਾਏਲੀਆਂ ਦੀ ਮਦਦ ਕਰਨੀ ਸੀ। (ਗਲਾਤੀਆਂ 3:19, 24) ਇਸ ਤੋਂ ਇਲਾਵਾ, ਉਨ੍ਹਾਂ ਨੂੰ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤਰ ਕੌਮ ਵਜੋਂ ਮਸੀਹਾਈ ਸੰਤਾਨ ਨਾਲ ਸੇਵਾ ਕਰਨ ਦਾ ਮੌਕਾ ਦਿੱਤਾ ਜਾਣਾ ਸੀ।—ਰੋਮੀਆਂ 9:4, 5.
12. ਭਾਵੇਂ ਕਿ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਗਏ, ਪਰ ਉਨ੍ਹਾਂ ਨੂੰ ਉੱਥੇ ਕੀ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲਿਆ?
12 ਯਹੋਵਾਹ ਆਪਣਾ ਵਾਅਦਾ ਨਿਭਾਉਂਦੇ ਹੋਏ ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਗਿਆ। ਪਰ ਜਿਵੇਂ ਕਿ ਬਾਅਦ ਵਿਚ ਪੌਲੁਸ ਰਸੂਲ ਨੇ ਸਮਝਾਇਆ, ਉਨ੍ਹਾਂ ਵਿਚ ਨਿਹਚਾ ਦੀ ਘਾਟ ਹੋਣ ਕਰਕੇ ਉਨ੍ਹਾਂ ਨੂੰ ਉਸ ਦੇਸ਼ ਵਿਚ “ਅਰਾਮ” ਨਾ ਮਿਲਿਆ। ਪੂਰੀ ਕੌਮ ਵਜੋਂ, ਉਹ ਆਦਮ ਤੇ ਹੱਵਾਹ ਦੇ ਬਣਾਏ ਜਾਣ ਤੋਂ ਬਾਅਦ ਸ਼ੁਰੂ ਹੋਏ “ਪਰਮੇਸ਼ੁਰ ਦੇ ਅਰਾਮ” ਦੇ ਦਿਨ ਵਿਚ ਨਾ ਵੜ ਸਕੇ ਕਿਉਂਕਿ ਉਹ ਇਸ ਆਰਾਮ ਦੇ ਦਿਨ ਦੇ ਮਕਸਦ ਨੂੰ ਜਾਣਨ ਅਤੇ ਉਸ ਅਨੁਸਾਰ ਕੰਮ ਕਰਨ ਤੋਂ ਨਾਕਾਮਯਾਬ ਰਹੇ।—ਇਬਰਾਨੀਆਂ 4:3-10.
13. ਆਪਣੀ ਅਧਿਆਤਮਿਕ ਵਿਰਾਸਤ ਦੀ ਕਦਰ ਨਾ ਕਰਨ ਕਰਕੇ ਇਕ ਕੌਮ ਵਜੋਂ ਇਸਰਾਏਲੀ ਕਿਹੜੀ ਚੀਜ਼ ਤੋਂ ਹੱਥ ਧੋ ਬੈਠੇ?
13 ਪੈਦਾਇਸ਼ੀ ਇਸਰਾਏਲੀਆਂ ਵਿੱਚੋਂ ਹੀ ਉਨ੍ਹਾਂ ਵਿਅਕਤੀਆਂ ਦੀ ਗਿਣਤੀ ਪੂਰੀ ਹੋ ਸਕਦੀ ਸੀ ਜਿਨ੍ਹਾਂ ਨੇ ਮਸੀਹ ਦੇ ਨਾਲ ਜਾਜਕਾਂ ਦੀ ਪਾਤਸ਼ਾਹੀ ਅਤੇ ਪਵਿੱਤਰ ਕੌਮ ਵਜੋਂ ਉਸ ਦੇ ਸਵਰਗੀ ਰਾਜ ਵਿਚ ਸ਼ਾਸਨ ਕਰਨਾ ਸੀ। ਪਰ ਉਨ੍ਹਾਂ ਨੇ ਆਪਣੀ ਅਨਮੋਲ ਵਿਰਾਸਤ ਦੀ ਕਦਰ ਨਹੀਂ ਕੀਤੀ। ਜਦੋਂ ਮਸੀਹਾ ਆਇਆ, ਤਾਂ ਕੁਝ ਕੁ ਪੈਦਾਇਸ਼ੀ ਇਸਰਾਏਲੀ ਹੀ ਉਸ ਦੇ ਪਿੱਛੇ ਚੱਲੇ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਾਜਕਾਂ ਦੀ ਪਾਤਸ਼ਾਹੀ ਵਿਚ ਥੋੜ੍ਹੇ ਜਿਹੇ ਇਸਰਾਏਲੀਆਂ ਨੂੰ ਸ਼ਾਮਲ ਕੀਤਾ ਗਿਆ। ਪੈਦਾਇਸ਼ੀ ਇਸਰਾਏਲ ਤੋਂ ਰਾਜ ਲੈ ਲਿਆ ਗਿਆ ਅਤੇ ‘ਪਰਾਈ ਕੌਮ ਨੂੰ ਦੇ ਦਿੱਤਾ ਗਿਆ ਜਿਹੜੀ ਉਹ ਦੇ ਫਲ ਦਿੰਦੀ।’ (ਮੱਤੀ 21:43) ਉਹ ਕਿਹੜੀ ਕੌਮ ਹੈ?
ਸਵਰਗ ਵਿਚ ਇਕ ਵਿਰਾਸਤ
14, 15. (ੳ) ਯਿਸੂ ਦੀ ਮੌਤ ਤੋਂ ਬਾਅਦ, ਕੌਮਾਂ ਨੂੰ ਅਬਰਾਹਾਮ ਦੀ “ਅੰਸ” ਦੁਆਰਾ ਕਿਵੇਂ ਬਰਕਤਾਂ ਮਿਲਣੀਆਂ ਸ਼ੁਰੂ ਹੋਈਆਂ? (ਅ) “ਪਰਮੇਸ਼ੁਰ ਦੇ ਇਸਰਾਏਲ” ਦੇ ਮੈਂਬਰਾਂ ਨੂੰ ਵਿਰਾਸਤ ਵਿਚ ਕੀ ਮਿਲਿਆ ਹੈ?
14 ਜਿਸ ਕੌਮ ਨੂੰ ਰਾਜ ਦਿੱਤਾ ਗਿਆ ਸੀ ਉਹ ‘ਪਰਮੇਸ਼ੁਰ ਦਾ ਇਸਰਾਏਲ’ ਜਾਂ ਅਧਿਆਤਮਿਕ ਇਸਰਾਏਲ ਸੀ। ਇਹ ਯਿਸੂ ਮਸੀਹ ਦੇ ਆਤਮਾ ਤੋਂ ਜੰਮੇ 1,44,000 ਪੈਰੋਕਾਰਾਂ ਨਾਲ ਬਣਿਆ ਹੈ। (ਗਲਾਤੀਆਂ 6:16; ਪਰਕਾਸ਼ ਦੀ ਪੋਥੀ 5:9, 10; 14:1-3) ਉਨ੍ਹਾਂ 1,44,000 ਵਿੱਚੋਂ ਕੁਝ ਪੈਦਾਇਸ਼ੀ ਇਸਰਾਏਲੀ ਸਨ, ਪਰ ਜ਼ਿਆਦਾ ਕਰਕੇ ਪਰਾਈਆਂ ਜਾਂ ਦੂਸਰੀਆਂ ਕੌਮਾਂ ਦੇ ਲੋਕ ਸਨ। ਇਸ ਤਰੀਕੇ ਨਾਲ ਯਹੋਵਾਹ ਦਾ ਅਬਰਾਹਾਮ ਨਾਲ ਕੀਤਾ ਵਾਅਦਾ ਕਿ ਉਸ ਦੀ “ਅੰਸ” ਤੋਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ, ਪੂਰਾ ਹੋਣਾ ਸ਼ੁਰੂ ਹੋਇਆ। (ਰਸੂਲਾਂ ਦੇ ਕਰਤੱਬ 3:25, 26; ਗਲਾਤੀਆਂ 3:8, 9) ਉਸ ਦੇ ਪੂਰਾ ਹੋਣ ਦੇ ਸ਼ੁਰੂ ਵਿਚ, ਵੱਖਰੀਆਂ ਕੌਮਾਂ ਦੇ ਲੋਕਾਂ ਨੂੰ ਆਤਮਾ ਨਾਲ ਮਸਹ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਆਪਣੇ ਅਧਿਆਤਮਿਕ ਪੁੱਤਰਾਂ ਵਜੋਂ ਗੋਦ ਲਿਆ ਜਿਹੜੇ ਯਿਸੂ ਮਸੀਹ ਦੇ ਭਰਾ ਬਣੇ। ਇਸ ਤਰ੍ਹਾਂ ਉਹ ਵੀ ਉਸ “ਅੰਸ” ਦਾ ਹਿੱਸਾ ਬਣ ਗਏ।—ਗਲਾਤੀਆਂ 3:28, 29.
15 ਆਪਣੀ ਮੌਤ ਤੋਂ ਪਹਿਲਾਂ, ਯਿਸੂ ਨੇ ਉਸ ਨਵੀਂ ਕੌਮ ਦੇ ਭਾਵੀ ਯਹੂਦੀ ਮੈਂਬਰਾਂ ਨਾਲ ਇਕ ਨਵਾਂ ਨੇਮ ਬੰਨਿਆ ਸੀ ਜੋ ਕਿ ਉਸ ਦੇ ਆਪਣੇ ਖ਼ੂਨ ਨਾਲ ਸ਼ੁਰੂ ਹੋਣਾ ਸੀ। ਉਸ ਨੇਮ ਵਿਚ ਸ਼ਾਮਲ ਵਿਅਕਤੀਆਂ ਨੂੰ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਨ ਤੇ “ਸਦਾ ਲਈ ਸੰਪੂਰਨ” ਕੀਤਾ ਜਾਣਾ ਸੀ। (ਇਬਰਾਨੀਆਂ 10:14-18) ਉਨ੍ਹਾਂ ਨੂੰ “ਧਰਮੀ” ਠਹਿਰਾਇਆ ਜਾ ਸਕਦਾ ਸੀ ਅਤੇ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਸਨ। (1 ਕੁਰਿੰਥੀਆਂ 6:11) ਇਸ ਤਰ੍ਹਾਂ ਉਹ ਆਦਮ ਵਰਗੇ ਬਣੇ ਜਦੋਂ ਉਸ ਨੇ ਪਾਪ ਨਹੀਂ ਕੀਤਾ ਸੀ। ਪਰ ਉਨ੍ਹਾਂ ਨੇ ਧਰਤੀ ਉੱਤੇ ਫਿਰਦੌਸ ਵਿਚ ਨਹੀਂ ਰਹਿਣਾ ਹੈ। ਯਿਸੂ ਨੇ ਕਿਹਾ ਸੀ ਕਿ ਉਹ ਸਵਰਗ ਵਿਚ ਉਨ੍ਹਾਂ ਲਈ ਇਕ ਥਾਂ ਤਿਆਰ ਕਰਨ ਜਾ ਰਿਹਾ ਸੀ। (ਯੂਹੰਨਾ 14:2, 3) ਉਹ ‘ਸੁਰਗ ਵਿੱਚ ਆਪਣੇ ਲਈ ਧਰੇ ਅਧਕਾਰ’ ਨੂੰ ਪ੍ਰਾਪਤ ਕਰਨ ਲਈ ਧਰਤੀ ਉੱਤੇ ਆਪਣੀ ਜ਼ਿੰਦਗੀ ਨੂੰ ਛੱਡਦੇ ਹਨ। (1 ਪਤਰਸ 1:4) ਉੱਥੇ ਉਹ ਕੀ ਕਰਦੇ ਹਨ? ਯਿਸੂ ਨੇ ਦੱਸਿਆ: ‘ਮੈਂ ਤੁਹਾਡੇ ਲਈ ਇੱਕ ਰਾਜ ਠਹਿਰਾਉਂਦਾ ਹਾਂ।’—ਲੂਕਾ 22:29.
16. ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿਹੜੀ ਦਿਲਚਸਪ ਸੇਵਾ ਕਰਨ ਦਾ ਮੌਕਾ ਮਿਲੇਗਾ?
16 ਜਿਹੜੇ ਵਿਅਕਤੀ ਮਸੀਹ ਨਾਲ ਸਵਰਗ ਤੋਂ ਰਾਜ ਕਰਨਗੇ, ਉਹ ਦੂਸਰੀਆਂ ਚੀਜ਼ਾਂ ਦੇ ਨਾਲ-ਨਾਲ ਯਹੋਵਾਹ ਦੀ ਸਰਬਸੱਤਾ ਦੇ ਖ਼ਿਲਾਫ਼ ਹੋਈ ਬਗਾਵਤ ਦਾ ਪੂਰੀ ਧਰਤੀ ਤੋਂ ਨਾਮੋ-ਨਿਸ਼ਾਨ ਮਿਟਾਉਣ ਵਿਚ ਮਦਦ ਕਰਨਗੇ। (ਪਰਕਾਸ਼ ਦੀ ਪੋਥੀ 2:26, 27) ਅਬਰਾਹਾਮ ਦੀ ਅਧਿਆਤਮਿਕ ਅੰਸ ਦਾ ਹਿੱਸਾ ਹੋਣ ਕਰਕੇ ਉਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸੰਪੂਰਣ ਜ਼ਿੰਦਗੀ ਦੀ ਬਰਕਤ ਦੇਣ ਵਿਚ ਹਿੱਸਾ ਪਾਉਣਗੇ। (ਰੋਮੀਆਂ 8:17-21) ਉਨ੍ਹਾਂ ਕੋਲ ਕਿੰਨੀ ਅਨਮੋਲ ਵਿਰਾਸਤ ਹੈ!—ਅਫ਼ਸੀਆਂ 1:16-18.
17. ਮਸਹ ਕੀਤਾ ਹੋਇਆ ਬਕੀਆ ਆਪਣੀ ਵਿਰਾਸਤ ਵਿੱਚੋਂ ਕਿਹੜੀ ਚੀਜ਼ ਦਾ ਅੱਜ ਆਨੰਦ ਮਾਣ ਰਿਹਾ ਹੈ?
17 ਪਰ ਯਿਸੂ ਦੇ ਮਸਹ ਕੀਤੇ ਹੋਏ ਪੈਰੋਕਾਰਾਂ ਨੂੰ ਵਿਰਾਸਤ ਵਿੱਚੋਂ ਕੁਝ ਚੀਜ਼ਾਂ ਹੁਣ ਵੀ ਮਿਲੀਆਂ ਹਨ। ਕਿਹੜੀਆਂ ਚੀਜ਼ਾਂ? ਯਿਸੂ ਨੇ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਜਾਣਨ ਵਿਚ ਉਨ੍ਹਾਂ ਦੀ ਮਦਦ ਕੀਤੀ। (ਮੱਤੀ 11:27; ਯੂਹੰਨਾ 17:3, 26) ਆਪਣੀ ਸਿੱਖਿਆ ਤੇ ਮਿਸਾਲ ਦੁਆਰਾ ਉਸ ਨੇ ਉਨ੍ਹਾਂ ਨੂੰ ਸਿਖਾਇਆ ਕਿ ‘ਯਹੋਵਾਹ ਵਿਚ ਭਰੋਸਾ’ ਰੱਖਣ ਦਾ ਕੀ ਮਤਲਬ ਹੈ ਤੇ ਉਸ ਦੀ ਆਗਿਆ ਮੰਨਣ ਵਿਚ ਕਿਹੜੀਆਂ-ਕਿਹੜੀਆਂ ਗੱਲਾਂ ਸ਼ਾਮਲ ਹਨ। (ਇਬਰਾਨੀਆਂ 2:13; 5:7-9) ਯਿਸੂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਸੱਚਾਈ ਦੱਸੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਨੂੰ ਸਮਝਣ ਵਿਚ ਪਵਿੱਤਰ ਆਤਮਾ ਉਨ੍ਹਾਂ ਦੀ ਮਦਦ ਕਰੇਗੀ। (ਯੂਹੰਨਾ 14:24-26) ਉਸ ਨੇ ਪਰਮੇਸ਼ੁਰ ਦੇ ਰਾਜ ਦੀ ਅਹਿਮੀਅਤ ਉਨ੍ਹਾਂ ਦੇ ਦਿਲਾਂ-ਦਿਮਾਗਾਂ ਵਿਚ ਬਿਠਾਈ। (ਮੱਤੀ 6:10, 33) ਯਿਸੂ ਨੇ ਉਨ੍ਹਾਂ ਨੂੰ ਯਰੂਸ਼ਲਮ, ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਤਕ ਗਵਾਹੀ ਦੇਣ ਅਤੇ ਚੇਲੇ ਬਣਾਉਣ ਦਾ ਕੰਮ ਵੀ ਸੌਂਪਿਆ।—ਮੱਤੀ 24:14; 28:19, 20; ਰਸੂਲਾਂ ਦੇ ਕਰਤੱਬ 1:8.
ਵੱਡੀ ਭੀੜ ਲਈ ਇਕ ਅਨਮੋਲ ਵਿਰਾਸਤ
18. ਯਹੋਵਾਹ ਦੁਆਰਾ ਅਬਰਾਹਾਮ ਨਾਲ ਕੀਤਾ ਵਾਅਦਾ ਕਿ ਉਸ ਦੀ “ਅੰਸ” ਦੁਆਰਾ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ, ਅੱਜ ਕਿਵੇਂ ਪੂਰਾ ਹੋ ਰਿਹਾ ਹੈ?
18 ਇਹ ਸੰਭਵ ਹੈ ਕਿ ਅਧਿਆਤਮਿਕ ਇਸਰਾਏਲ ਦੀ ਯਾਨੀ ਰਾਜ ਦੇ ਵਾਰਸਾਂ ਦੇ “ਛੋਟੇ ਝੁੰਡ” ਦੇ ਮੈਂਬਰਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। (ਲੂਕਾ 12:32) ਹੁਣ ਕਈ ਦਹਾਕਿਆਂ ਤੋਂ ਯਹੋਵਾਹ ਸਾਰੀਆਂ ਕੌਮਾਂ ਵਿੱਚੋਂ ਇਕ ਵੱਡੀ ਭੀੜ ਇਕੱਠੀ ਕਰਨ ਵੱਲ ਧਿਆਨ ਦੇ ਰਿਹਾ ਹੈ। ਇਸ ਤਰ੍ਹਾਂ ਯਹੋਵਾਹ ਦੁਆਰਾ ਅਬਰਾਹਾਮ ਨਾਲ ਕੀਤਾ ਵਾਅਦਾ ਕਿ ਉਸ ਦੀ “ਅੰਸ” ਦੁਆਰਾ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ, ਅੱਜ ਵੱਡੇ ਪੱਧਰ ਤੇ ਪੂਰਾ ਹੋ ਰਿਹਾ ਹੈ। ਇਹ ਧੰਨ ਲੋਕ ਖ਼ੁਸ਼ੀ ਨਾਲ ਯਹੋਵਾਹ ਦੀ ਪਵਿੱਤਰ ਸੇਵਾ ਕਰਦੇ ਹਨ ਅਤੇ ਇਸ ਗੱਲ ਨੂੰ ਜਾਣਦੇ ਹਨ ਕਿ ਉਨ੍ਹਾਂ ਦੀ ਮੁਕਤੀ ਪਰਮੇਸ਼ੁਰ ਦੇ ਲੇਲੇ, ਯਿਸੂ ਮਸੀਹ ਵਿਚ ਨਿਹਚਾ ਕਰਨ ਤੇ ਨਿਰਭਰ ਕਰਦੀ ਹੈ। (ਪਰਕਾਸ਼ ਦੀ ਪੋਥੀ 7:9, 10) ਕੀ ਤੁਸੀਂ ਉਸ ਖ਼ੁਸ਼ਗਵਾਰ ਭੀੜ ਦਾ ਹਿੱਸਾ ਬਣਨ ਲਈ ਯਹੋਵਾਹ ਦੇ ਸੱਦੇ ਨੂੰ ਸਵੀਕਾਰ ਕੀਤਾ ਹੈ?
19. ਸਾਰੀਆਂ ਕੌਮਾਂ ਦੇ ਲੋਕ ਕਿਹੜੀ ਵਿਰਾਸਤ ਦੇ ਮਿਲਣ ਦੀ ਉਡੀਕ ਕਰ ਰਹੇ ਹਨ?
19 ਜਿਹੜੇ ਲੋਕ ਛੋਟੇ ਝੁੰਡ ਦਾ ਹਿੱਸਾ ਨਹੀਂ ਹਨ, ਉਨ੍ਹਾਂ ਨੂੰ ਯਹੋਵਾਹ ਕਿਹੜੀ ਅਨਮੋਲ ਵਿਰਾਸਤ ਪੇਸ਼ ਕਰ ਰਿਹਾ ਹੈ? ਇਹ ਸਵਰਗ ਵਿਚ ਜ਼ਿੰਦਗੀ ਦੀ ਵਿਰਾਸਤ ਨਹੀਂ ਹੈ। ਇਹ ਉਹੀ ਵਿਰਾਸਤ ਹੈ ਜੋ ਆਦਮ ਆਪਣੇ ਬੱਚਿਆਂ ਨੂੰ ਦੇ ਸਕਦਾ ਸੀ ਯਾਨੀ ਪੂਰੀ ਧਰਤੀ ਉੱਤੇ ਫਿਰਦੌਸ ਵਿਚ ਮੁਕੰਮਲ ਸਦੀਪਕ ਜ਼ਿੰਦਗੀ ਦਾ ਮੌਕਾ। ਉਸ ਵੇਲੇ ਦੁਨੀਆਂ ਵਿਚ “ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” (ਪਰਕਾਸ਼ ਦੀ ਪੋਥੀ 21:4) ਇਸ ਲਈ ਬਾਈਬਲ ਕਹਿੰਦੀ ਹੈ: “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ, ਦੇਸ ਵਿੱਚ ਵੱਸ ਅਤੇ ਸੱਚਿਆਈ ਉੱਤੇ ਪਲ। ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ। ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰ 37:3, 4, 10, 11, 29.
20. ‘ਹੋਰ ਭੇਡਾਂ’ ਮਸਹ ਕੀਤੇ ਹੋਏ ਮਸੀਹੀਆਂ ਦੀ ਅਧਿਆਤਮਿਕ ਵਿਰਾਸਤ ਦਾ ਕਿਵੇਂ ਆਨੰਦ ਮਾਣ ਰਹੀਆਂ ਹਨ?
20 ਯਿਸੂ ਦੀਆਂ ‘ਹੋਰ ਭੇਡਾਂ’ ਨੂੰ ਸਵਰਗੀ ਰਾਜ ਦੇ ਜ਼ਮੀਨੀ ਇਲਾਕੇ ਵਿਚ ਵਿਰਾਸਤ ਮਿਲੇਗੀ। (ਯੂਹੰਨਾ 10:16ੳ) ਭਾਵੇਂ ਉਹ ਸਵਰਗ ਵਿਚ ਨਹੀਂ ਰਹਿਣਗੇ, ਪਰ ਜਿਹੜੀ ਅਧਿਆਤਮਿਕ ਵਿਰਾਸਤ ਦਾ ਮਸਹ ਕੀਤੇ ਹੋਏ ਵਿਅਕਤੀ ਆਨੰਦ ਲੈਂਦੇ ਹਨ, ਉਸ ਦਾ ਕਾਫ਼ੀ ਹਿੱਸਾ ਹੋਰ ਭੇਡਾਂ ਨੂੰ ਵੀ ਦਿੱਤਾ ਜਾਂਦਾ ਹੈ। ਮਸਹ ਕੀਤੇ ਹੋਏ ਮਸੀਹੀਆਂ ਦੇ ਇਕ ਗਰੁੱਪ, ਯਾਨੀ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਦੂਸਰੀਆਂ ਭੇਡਾਂ ਨੂੰ ਪਰਮੇਸ਼ੁਰ ਦੇ ਬਚਨ ਵਿਚ ਦੱਸੇ ਅਨਮੋਲ ਵਾਅਦਿਆਂ ਦੀ ਸਮਝ ਦਿੱਤੀ ਹੈ। (ਮੱਤੀ 24:45-47; 25:34) ਮਸਹ ਕੀਤੇ ਹੋਏ ਮਸੀਹੀ ਅਤੇ ਦੂਸਰੀਆਂ ਭੇਡਾਂ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਜਾਣਦੀਆਂ ਹਨ ਅਤੇ ਉਸ ਦੀ ਭਗਤੀ ਕਰਦੀਆਂ ਹਨ। (ਯੂਹੰਨਾ 17:20, 21) ਇਹ ਮਿਲ ਕੇ ਯਹੋਵਾਹ ਦਾ ਧੰਨਵਾਦ ਕਰਦੇ ਹਨ ਕਿ ਉਸ ਨੇ ਪਾਪ ਨੂੰ ਖ਼ਤਮ ਕਰਨ ਲਈ ਯਿਸੂ ਦੀ ਕੁਰਬਾਨੀ ਦਾ ਇੰਤਜ਼ਾਮ ਕੀਤਾ। ਉਹ ਇਕ ਚਰਵਾਹੇ, ਯਿਸੂ ਮਸੀਹ ਦੀ ਅਗਵਾਈ ਅਧੀਨ ਮਿਲ ਕੇ ਸੇਵਾ ਕਰਦੇ ਹਨ। (ਯੂਹੰਨਾ 10:16ਅ) ਉਹ ਸਾਰੇ ਇਕ ਪਿਆਰ ਕਰਨ ਵਾਲੇ ਵਿਸ਼ਵ-ਵਿਆਪੀ ਭਾਈਚਾਰੇ ਦੇ ਮੈਂਬਰ ਹਨ। ਉਹ ਮਿਲ ਕੇ ਯਹੋਵਾਹ ਅਤੇ ਉਸ ਦੇ ਰਾਜ ਦੀ ਗਵਾਹੀ ਦੇਣ ਦੇ ਵਿਸ਼ੇਸ਼ ਸਨਮਾਨ ਦਾ ਆਨੰਦ ਲੈਂਦੇ ਹਨ। ਜੀ ਹਾਂ, ਜੇ ਤੁਸੀਂ ਯਹੋਵਾਹ ਦੇ ਸਮਰਪਿਤ ਅਤੇ ਬਪਤਿਸਮਾ-ਪ੍ਰਾਪਤ ਸੇਵਕ ਹੋ, ਤਾਂ ਇਹ ਸਭ ਕੁਝ ਤੁਹਾਨੂੰ ਅਧਿਆਤਮਿਕ ਵਿਰਾਸਤ ਵਿਚ ਮਿਲੇਗਾ।
21, 22. ਅਸੀਂ ਸਾਰੇ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੀ ਅਧਿਆਤਮਿਕ ਵਿਰਾਸਤ ਦੀ ਪੂਰੀ ਤਰ੍ਹਾਂ ਕਦਰ ਕਰਦੇ ਹਾਂ?
ਇਬਰਾਨੀਆਂ 10:24, 25) ਕੀ ਇਹ ਵਿਰਾਸਤ ਤੁਹਾਡੇ ਲਈ ਇੰਨੀ ਅਨਮੋਲ ਹੈ ਕਿ ਤੁਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਪਰਮੇਸ਼ੁਰ ਦੀ ਸੇਵਾ ਕਰਦੇ ਰਹੋਗੇ? ਕੀ ਤੁਸੀਂ ਇਸ ਦੀ ਇੰਨੀ ਜ਼ਿਆਦਾ ਕਦਰ ਕਰਦੇ ਹੋ ਕਿ ਤੁਸੀਂ ਅਜਿਹੇ ਰਾਹ ਉੱਤੇ ਚੱਲਣ ਦੇ ਲਾਲਚ ਵਿਚ ਨਹੀਂ ਫੱਸੋਗੇ ਜਿਸ ਕਰਕੇ ਤੁਸੀਂ ਇਸ ਵਿਰਾਸਤ ਤੋਂ ਹੱਥ ਧੋ ਬੈਠੋਗੇ?
21 ਇਹ ਅਧਿਆਤਮਿਕ ਵਿਰਾਸਤ ਤੁਹਾਡੇ ਲਈ ਕਿੰਨੀ ਕੁ ਅਨਮੋਲ ਹੈ? ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਹਿੱਸਾ ਬਣਾਉਣ ਲਈ ਕੀ ਤੁਸੀਂ ਇਸ ਦੀ ਪੂਰੀ ਕਦਰ ਕਰਦੇ ਹੋ? ਕੀ ਤੁਸੀਂ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਸੰਸਥਾ ਦੁਆਰਾ ਸਾਰੀਆਂ ਮਸੀਹੀ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਦੀ ਸਲਾਹ ਨੂੰ ਮੰਨ ਕੇ ਆਪਣੀ ਕਦਰ ਦਿਖਾ ਰਹੇ ਹੋ? (22 ਆਓ ਆਪਾਂ ਸਾਰੇ ਪਰਮੇਸ਼ੁਰ ਵੱਲੋਂ ਦਿੱਤੀ ਇਸ ਅਨਮੋਲ ਅਧਿਆਤਮਿਕ ਵਿਰਾਸਤ ਨੂੰ ਸੰਭਾਲ ਕੇ ਰੱਖੀਏ। ਅਤੇ ਆਪਣੀ ਨਜ਼ਰ ਫਿਰਦੌਸ ਉੱਤੇ ਟਿਕਾਈ ਰੱਖੀਏ ਤੇ ਉਨ੍ਹਾਂ ਅਧਿਆਤਮਿਕ ਕੰਮਾਂ ਵਿਚ ਪੂਰਾ ਹਿੱਸਾ ਲਈਏ ਜੋ ਪਰਮੇਸ਼ੁਰ ਨੇ ਹੁਣ ਸਾਨੂੰ ਕਰਨ ਲਈ ਦਿੱਤੇ ਹਨ। ਯਹੋਵਾਹ ਨਾਲ ਰਿਸ਼ਤਾ ਜੋੜ ਕੇ ਆਪਣੀਆਂ ਜ਼ਿੰਦਗੀਆਂ ਜੀਉਣ ਦੁਆਰਾ ਅਸੀਂ ਇਸ ਗੱਲ ਦਾ ਪੱਕਾ ਸਬੂਤ ਦਿੰਦੇ ਹਾਂ ਕਿ ਪਰਮੇਸ਼ੁਰ ਵੱਲੋਂ ਮਿਲੀ ਵਿਰਾਸਤ ਸਾਡੇ ਲਈ ਕਿੰਨੀ ਅਨਮੋਲ ਹੈ। ਆਓ ਅਸੀਂ ਵੀ ਉਨ੍ਹਾਂ ਨਾਲ ਮਿਲ ਕੇ ਕਹੀਏ: “ਹੇ ਮੇਰੇ ਪਰਮੇਸ਼ੁਰ, ਹੇ ਪਾਤਸ਼ਾਹ, ਮੈਂ ਤੈਨੂੰ ਸਲਾਹਾਂਗਾ, ਤੇਰੇ ਨਾਮ ਨੂੰ ਜੁੱਗੋ ਜੁੱਗ ਮੁਬਾਰਕ ਆਖਾਂਗਾ!”—ਜ਼ਬੂਰ 145:1.
ਤੁਸੀਂ ਕਿਵੇਂ ਸਮਝਾਓਗੇ?
• ਜੇ ਆਦਮ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦਾ, ਤਾਂ ਉਹ ਸਾਨੂੰ ਵਿਰਸੇ ਵਿਚ ਕੀ ਦੇ ਸਕਦਾ ਸੀ?
• ਅਬਰਾਹਾਮ ਦੀ ਸੰਤਾਨ ਨੂੰ ਜਿਹੜੀ ਵਿਰਾਸਤ ਮਿਲਣੀ ਸੀ, ਉਸ ਪ੍ਰਤੀ ਉਨ੍ਹਾਂ ਦਾ ਰਵੱਈਆ ਕੀ ਸੀ?
• ਮਸੀਹ ਦੇ ਮਸਹ ਕੀਤੇ ਹੋਏ ਪੈਰੋਕਾਰਾਂ ਨੂੰ ਵਿਰਾਸਤ ਵਿਚ ਕੀ-ਕੀ ਦਿੱਤਾ ਗਿਆ?
• ਵੱਡੀ ਭੀੜ ਨੂੰ ਕਿਹੜੀ ਵਿਰਾਸਤ ਮਿਲਣੀ ਹੈ ਅਤੇ ਉਹ ਕਿਵੇਂ ਦਿਖਾ ਸਕਦੇ ਹਨ ਕਿ ਉਹ ਸੱਚ-ਮੁੱਚ ਇਸ ਦੀ ਕਦਰ ਕਰਦੇ ਹਨ?
[ਸਵਾਲ]
[ਸਫ਼ੇ 20 ਉੱਤੇ ਤਸਵੀਰਾਂ]
ਅਬਰਾਹਾਮ ਦੀ ਸੰਤਾਨ ਨੂੰ ਅਨਮੋਲ ਵਿਰਾਸਤ ਦੇਣ ਦਾ ਵਾਅਦਾ ਕੀਤਾ ਗਿਆ ਸੀ
[ਸਫ਼ੇ 23 ਉੱਤੇ ਤਸਵੀਰਾਂ]
ਕੀ ਤੁਸੀਂ ਆਪਣੀ ਅਧਿਆਤਮਿਕ ਵਿਰਾਸਤ ਦੀ ਕਦਰ ਕਰਦੇ ਹੋ?