ਨੈਤਿਕ ਤੌਰ ਤੇ ਸ਼ੁੱਧ ਰਹਿਣ ਸੰਬੰਧੀ ਪਰਮੇਸ਼ੁਰੀ ਨਜ਼ਰੀਆ
ਨੈਤਿਕ ਤੌਰ ਤੇ ਸ਼ੁੱਧ ਰਹਿਣ ਸੰਬੰਧੀ ਪਰਮੇਸ਼ੁਰੀ ਨਜ਼ਰੀਆ
“ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”—ਯਸਾਯਾਹ 48:17.
1, 2. (ੳ) ਜਿਨਸੀ ਸੰਬੰਧ ਕਾਇਮ ਕਰਨ ਬਾਰੇ ਆਮ ਲੋਕ ਕੀ ਸੋਚਦੇ ਹਨ? (ਅ) ਮਸੀਹੀਆਂ ਦਾ ਇਸ ਸੰਬੰਧੀ ਕੀ ਨਜ਼ਰੀਆ ਹੈ?
ਅੱਜ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਲੋਕ ਨੈਤਿਕ ਚਾਲ-ਚਲਣ ਨੂੰ ਇਕ ਨਿੱਜੀ ਮਾਮਲਾ ਸਮਝਦੇ ਹਨ। ਲੋਕ ਜਿਨਸੀ ਸੰਬੰਧਾਂ ਨੂੰ ਦੂਜਿਆਂ ਲਈ ਆਪਣੇ ਪਿਆਰ ਨੂੰ ਜ਼ਾਹਰ ਕਰਨ ਦਾ ਇਕ ਕੁਦਰਤੀ ਤਰੀਕਾ ਸਮਝਦੇ ਹਨ। ਉਹ ਸੋਚਦੇ ਹਨ ਕਿ ਉਹ ਜਦੋਂ ਵੀ ਚਾਹੁਣ ਦੂਜਿਆਂ ਨੂੰ ਇਸ ਤਰ੍ਹਾਂ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਨ। ਉਹ ਇਹ ਨਹੀਂ ਮੰਨਦੇ ਕਿ ਜਿਨਸੀ ਸੰਬੰਧ ਸਿਰਫ਼ ਆਪਣੇ ਵਿਆਹੁਤਾ ਸਾਥੀ ਨਾਲ ਹੀ ਕਾਇਮ ਕੀਤੇ ਜਾਣ। ਉਹ ਸੋਚਦੇ ਹਨ ਕਿ ਜੇ ਕਿਸੇ ਨੂੰ ਕੋਈ ਤਕਲੀਫ਼ ਨਹੀਂ, ਤਾਂ ਉਹ ਇਸ ਮਾਮਲੇ ਵਿਚ ਆਪਣੀ ਮਨ-ਮਰਜ਼ੀ ਕਰ ਸਕਦੇ ਹਨ। ਕਈ ਲੋਕ ਮੰਨਦੇ ਹਨ ਕਿ ਦੂਜਿਆਂ ਨੂੰ ਕਿਸੇ ਵੀ ਵਿਅਕਤੀ ਦੇ ਨੈਤਿਕ ਚਾਲ-ਚਲਣ ਨੂੰ ਪਰਖਣਾ ਨਹੀਂ ਚਾਹੀਦਾ ਹੈ, ਖ਼ਾਸ ਕਰਕੇ ਜਿਨਸੀ ਸੰਬੰਧ ਕਾਇਮ ਕਰਨ ਦੇ ਮਾਮਲੇ ਵਿਚ।
2 ਪਰ ਜਿਹੜੇ ਲੋਕ ਯਹੋਵਾਹ ਨੂੰ ਜਾਣਦੇ ਹਨ, ਉਨ੍ਹਾਂ ਦਾ ਨਜ਼ਰੀਆ ਅਲੱਗ ਹੈ। ਉਹ ਖ਼ੁਸ਼ੀ-ਖ਼ੁਸ਼ੀ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ ਕਿਉਂਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਉਹ ਜਾਣਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੇ ਭਲੇ ਲਈ ਉਨ੍ਹਾਂ ਨੂੰ ਹਿਦਾਇਤਾਂ ਦਿੰਦਾ ਹੈ ਜਿਨ੍ਹਾਂ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ ਤੇ ਜ਼ਿੰਦਗੀ ਵਿਚ ਖ਼ੁਸ਼ੀ ਮਿਲੇਗੀ। (ਯਸਾਯਾਹ 48:17) ਕਿਉਂਕਿ ਪਰਮੇਸ਼ੁਰ ਜ਼ਿੰਦਗੀ ਦਿੰਦਾ ਹੈ, ਇਸ ਲਈ ਉਨ੍ਹਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਆਪਣੇ ਸਰੀਰਾਂ ਨੂੰ ਵਰਤਣ ਸੰਬੰਧੀ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ, ਖ਼ਾਸ ਕਰਕੇ ਜਿਨਸੀ ਸੰਬੰਧ ਕਾਇਮ ਕਰਨ ਬਾਰੇ ਜਿਸ ਦੁਆਰਾ ਜੀਵਨ ਚੱਲਦਾ ਹੈ।
ਪਿਆਰ ਕਰਨ ਵਾਲੇ ਸਿਰਜਣਹਾਰ ਤੋਂ ਤੋਹਫ਼ਾ
3. ਜਿਨਸੀ ਸੰਬੰਧ ਕਾਇਮ ਕਰਨ ਬਾਰੇ ਈਸਾਈਆਂ ਨੂੰ ਕੀ ਸਿਖਾਇਆ ਗਿਆ ਹੈ, ਪਰ ਬਾਈਬਲ ਇਸ ਬਾਰੇ ਕੀ ਦੱਸਦੀ ਹੈ?
3 ਇਸ ਦੁਨੀਆਂ ਦੇ ਨਜ਼ਰੀਏ ਤੋਂ ਉਲਟ, ਈਸਾਈ-ਜਗਤ ਦੇ ਕੁਝ ਉਤਪਤ 2:25; ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਮੇਸ਼ੁਰ ਨੇ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” (ਉਤਪਤ 1:28) ਇਹ ਗੱਲ ਬਿਲਕੁਲ ਗ਼ਲਤ ਹੁੰਦੀ ਜੇ ਪਰਮੇਸ਼ੁਰ ਪਹਿਲਾਂ ਆਦਮ ਤੇ ਹੱਵਾਹ ਨੂੰ ਬੱਚੇ ਪੈਦਾ ਕਰਨ ਦਾ ਹੁਕਮ ਦਿੰਦਾ ਤੇ ਬਾਅਦ ਵਿਚ ਉਹ ਉਨ੍ਹਾਂ ਨੂੰ ਇਹ ਹੁਕਮ ਮੰਨਣ ਤੇ ਸਜ਼ਾ ਦਿੰਦਾ।—ਜ਼ਬੂਰ 19:8.
ਪਾਦਰੀਆਂ ਨੇ ਸਿਖਾਇਆ ਹੈ ਕਿ ਜਿਨਸੀ ਸੰਬੰਧ ਰੱਖਣਾ ਸ਼ਰਮਨਾਕ ਪਾਪ ਹੈ। ਅਦਨ ਦੇ ਬਾਗ਼ ਵਿਚ “ਪਹਿਲਾ ਪਾਪ” ਉਦੋਂ ਹੋਇਆ ਜਦੋਂ ਹੱਵਾਹ ਨੇ ਆਦਮ ਨੂੰ ਜਿਨਸੀ ਸੰਬੰਧ ਕਾਇਮ ਕਰਨ ਲਈ ਲੁਭਾਇਆ ਸੀ। ਪਰ ਬਾਈਬਲ ਇੰਜ ਨਹੀਂ ਕਹਿੰਦੀ। ਬਾਈਬਲ ਵਿਚ ਪਹਿਲੇ ਮਨੁੱਖੀ ਜੋੜੇ ਨੂੰ “ਆਦਮੀ ਅਤੇ ਉਸਦੀ ਪਤਨੀ” ਕਿਹਾ ਗਿਆ ਹੈ। (4. ਪਰਮੇਸ਼ੁਰ ਨੇ ਇਨਸਾਨ ਨੂੰ ਜਿਨਸੀ ਸੰਬੰਧ ਕਾਇਮ ਕਰਨ ਦੀ ਯੋਗਤਾ ਕਿਉਂ ਦਿੱਤੀ?
4 ਸਾਡੇ ਪਹਿਲੇ ਮਾਤਾ-ਪਿਤਾ ਨੂੰ ਦਿੱਤੇ ਗਏ ਉਸ ਹੁਕਮ ਦਾ, ਜੋ ਬਾਅਦ ਵਿਚ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਵੀ ਦਿੱਤਾ ਗਿਆ ਸੀ, ਮੁੱਖ ਮਕਸਦ ਸੀ: ਬੱਚੇ ਪੈਦਾ ਕਰਨੇ। (ਉਤਪਤ 9:1) ਪਰ ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਉਸ ਦੇ ਵਿਆਹੁਤਾ ਸੇਵਕਾਂ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਸਿਰਫ਼ ਬੱਚੇ ਪੈਦਾ ਕਰਨ ਲਈ ਹੀ ਜਿਨਸੀ ਸੰਬੰਧ ਕਾਇਮ ਕਰਨ। ਇਸ ਨਾਲ ਪਤੀ-ਪਤਨੀ ਦੋਵਾਂ ਦੀਆਂ ਭਾਵਾਤਮਕ ਅਤੇ ਜਿਨਸੀ ਲੋੜਾਂ ਵੀ ਪੂਰੀਆਂ ਹੋ ਸਕਦੀਆਂ ਹਨ ਅਤੇ ਦੋਵਾਂ ਨੂੰ ਇਸ ਤੋਂ ਆਨੰਦ ਮਿਲ ਸਕਦਾ ਹੈ। ਇਕ ਦੂਸਰੇ ਲਈ ਆਪਣੇ ਗਹਿਰੇ ਪਿਆਰ ਨੂੰ ਜ਼ਾਹਰ ਕਰਨ ਦਾ ਇਹ ਇਕ ਤਰੀਕਾ ਹੈ।—ਉਤਪਤ 26:8, 9; ਕਹਾਉਤਾਂ 5:18, 19; 1 ਕੁਰਿੰਥੀਆਂ 7:3-5.
ਪਰਮੇਸ਼ੁਰ ਵੱਲੋਂ ਪਾਬੰਦੀਆਂ
5. ਪਰਮੇਸ਼ੁਰ ਨੇ ਜਿਨਸੀ ਸੰਬੰਧ ਕਾਇਮ ਕਰਨ ਬਾਰੇ ਇਨਸਾਨ ਤੇ ਕਿਹੜੀਆਂ ਪਾਬੰਦੀਆਂ ਲਾਈਆਂ ਹਨ?
5 ਭਾਵੇਂ ਕਿ ਜਿਨਸੀ ਸੰਬੰਧ ਕਾਇਮ ਕਰਨ ਦੀ ਯੋਗਤਾ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ, ਪਰ ਇਸ ਨੂੰ ਇਕ ਹੱਦ ਵਿਚ ਰਹਿ ਕੇ ਵਰਤਿਆ ਜਾਣਾ ਚਾਹੀਦਾ ਹੈ। ਇਹ ਗੱਲ ਵਿਆਹ ਵਿਚ ਵੀ ਲਾਗੂ ਹੁੰਦੀ ਹੈ। (ਅਫ਼ਸੀਆਂ 5:28-30; 1 ਪਤਰਸ 3:1, 7) ਆਪਣੇ ਵਿਆਹੁਤਾ ਸਾਥੀ ਤੋਂ ਇਲਾਵਾ ਕਿਸੇ ਦੂਜੇ ਨਾਲ ਜਿਨਸੀ ਸੰਬੰਧ ਕਾਇਮ ਕਰਨੇ ਬਿਲਕੁਲ ਵਰਜੇ ਗਏ ਹਨ। ਬਾਈਬਲ ਇਸ ਬਾਰੇ ਸਾਫ਼-ਸਾਫ਼ ਦੱਸਦੀ ਹੈ। ਇਸਰਾਏਲੀਆਂ ਨੂੰ ਦਿੱਤੀ ਬਿਵਸਥਾ ਵਿਚ ਇਹ ਲਿਖਿਆ ਗਿਆ ਸੀ: “ਤੂੰ ਜ਼ਨਾਹ ਨਾ ਕਰ।” (ਕੂਚ 20:14) ਯਿਸੂ ਨੇ “ਹਰਾਮਕਾਰੀਆਂ” ਅਤੇ “ਜ਼ਨਾਹਕਾਰੀਆਂ” ਨੂੰ “ਬੁਰੇ ਖ਼ਿਆਲ” ਕਿਹਾ ਜੋ ਇਨਸਾਨ ਦੇ ਦਿਲ ਵਿਚ ਪੈਦਾ ਹੁੰਦੇ ਹਨ ਅਤੇ ਉਸ ਨੂੰ ਭ੍ਰਿਸ਼ਟ ਕਰਦੇ ਹਨ। (ਮਰਕੁਸ 7:21, 22) ਪਰਮੇਸ਼ੁਰ ਨੇ ਪੌਲੁਸ ਰਸੂਲ ਨੂੰ ਪ੍ਰੇਰਿਆ ਕਿ ਉਹ ਕੁਰਿੰਥੁਸ ਦੇ ਮਸੀਹੀਆਂ ਨੂੰ ਸਲਾਹ ਦੇਵੇ: “ਹਰਾਮਕਾਰੀ ਤੋਂ ਭੱਜੋ।” (1 ਕੁਰਿੰਥੀਆਂ 6:18) ਇਬਰਾਨੀਆਂ ਨੂੰ ਆਪਣੀ ਚਿੱਠੀ ਵਿਚ ਪੌਲੁਸ ਨੇ ਲਿਖਿਆ ਸੀ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।”—ਇਬਰਾਨੀਆਂ 13:4.
6. ਬਾਈਬਲ ਵਿਚ “ਹਰਾਮਕਾਰੀ” ਸ਼ਬਦ ਨੂੰ ਕਿਹੜੇ ਅਰਥਾਂ ਵਿਚ ਵਰਤਿਆ ਗਿਆ ਹੈ?
6 ਇੱਥੇ “ਹਰਾਮਕਾਰੀ” ਸ਼ਬਦ ਦਾ ਮਤਲਬ ਕੀ ਹੈ? ਹਰਾਮਕਾਰੀ ਸ਼ਬਦ ਯੂਨਾਨੀ ਸ਼ਬਦ ਪੋਰਨੀਆ ਤੋਂ ਅਨੁਵਾਦ ਕੀਤਾ ਗਿਆ ਹੈ ਜੋ ਕਈ ਵਾਰ ਅਣਵਿਆਹੇ ਲੋਕਾਂ ਦੇ ਆਪਸ ਵਿਚ ਜਿਨਸੀ ਸੰਬੰਧਾਂ ਨੂੰ ਦੱਸਣ ਲਈ ਵਰਤਿਆ ਜਾਂਦਾ ਹੈ। (1 ਕੁਰਿੰਥੀਆਂ 6:9) ਬਾਈਬਲ ਦੇ ਕਈ ਹੋਰ ਹਵਾਲਿਆਂ ਵਿਚ, ਜਿਵੇਂ ਮੱਤੀ 5:32 ਅਤੇ 19:9 ਵਿਚ ਇਸ ਸ਼ਬਦ ਨੂੰ ਕਈ ਦੂਸਰੇ ਵੱਡੇ ਅਰਥਾਂ ਵਿਚ ਵਰਤਿਆ ਗਿਆ ਹੈ ਜਿਵੇਂ ਕਿ ਜ਼ਨਾਹ, ਆਪਣੇ ਰਿਸ਼ਤੇਦਾਰਾਂ ਅਤੇ ਪਸ਼ੂਆਂ ਨਾਲ ਜਿਨਸੀ ਸੰਬੰਧ ਕਾਇਮ ਕਰਨ ਨੂੰ ਵੀ ਹਰਾਮਕਾਰੀ ਕਿਹਾ ਗਿਆ ਹੈ। ਅਣਵਿਆਹੇ ਆਦਮੀ ਤੇ ਤੀਵੀਂ ਵਿਚ ਦੂਸਰੇ ਜਿਨਸੀ ਸੰਬੰਧ, ਜਿਵੇਂ ਮੂੰਹ ਨਾਲ ਸੰਭੋਗ ਕਰਨਾ ਅਤੇ ਗੁਦਾ-ਸੰਭੋਗ (oral and anal sex) ਤੇ ਦੂਸਰੇ ਵਿਅਕਤੀ ਦੇ ਗੁਪਤ ਅੰਗਾਂ ਨੂੰ ਪਲੋਸ ਕੇ ਉਸ ਦੀ ਕਾਮੁਕਤਾ ਭੜਕਾਉਣ ਨੂੰ ਵੀ ਪੋਰਨੀਆ ਕਿਹਾ ਗਿਆ ਹੈ। ਪਰਮੇਸ਼ੁਰ ਦੇ ਬਚਨ ਵਿਚ ਇਨ੍ਹਾਂ ਸਾਰੇ ਕੰਮਾਂ ਨੂੰ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਵਰਜਿਆ ਗਿਆ ਹੈ।—ਲੇਵੀਆਂ 20:10, 13, 15, 16; ਰੋਮੀਆਂ 1:24, 26, 27, 32. *
ਪਰਮੇਸ਼ੁਰ ਦੇ ਨੈਤਿਕ ਨਿਯਮਾਂ ਤੋਂ ਫ਼ਾਇਦਾ ਲੈਣਾ
7. ਆਪਣੇ ਆਪ ਨੂੰ ਨੈਤਿਕ ਤੌਰ ਤੇ ਸ਼ੁੱਧ ਰੱਖਣ ਨਾਲ ਸਾਨੂੰ ਕੀ ਫ਼ਾਇਦੇ ਹੋਣਗੇ?
7 ਯਹੋਵਾਹ ਵੱਲੋਂ ਜਿਨਸੀ ਸੰਬੰਧ ਕਾਇਮ ਕਰਨ ਬਾਰੇ ਦਿੱਤੇ ਨਿਯਮਾਂ ਉੱਤੇ ਚੱਲਣਾ ਨਾਮੁਕੰਮਲ ਇਨਸਾਨਾਂ ਲਈ ਔਖਾ ਹੋ ਸਕਦਾ ਹੈ। ਬਾਰ੍ਹਵੀਂ ਸਦੀ ਦੇ ਮਸ਼ਹੂਰ ਯਹੂਦੀ ਫ਼ਿਲਾਸਫ਼ਰ ਮਾਈਮੋਨਡੀਜ਼ ਨੇ ਲਿਖਿਆ ਸੀ: “ਤੌਰਾਤ [ਮੂਸਾ ਦੀ ਬਿਵਸਥਾ] ਵਿਚ ਕੋਈ ਵੀ ਨਿਯਮ ਮੰਨਣਾ ਇੰਨਾ ਔਖਾ ਨਹੀਂ ਹੈ ਜਿੰਨਾ ਕਿ ਨਾਜਾਇਜ਼ ਜਿਨਸੀ ਸੰਬੰਧ ਕਾਇਮ ਨਾ ਕਰਨ ਦਾ ਨਿਯਮ।” ਪਰ ਜੇ ਅਸੀਂ ਪਰਮੇਸ਼ੁਰ ਦੇ ਨਿਯਮਾਂ ਤੇ ਚੱਲਦੇ ਹਾਂ, ਤਾਂ ਸਾਨੂੰ ਇਸ ਦਾ ਬਹੁਤ ਫ਼ਾਇਦਾ ਹੁੰਦਾ ਹੈ। (ਯਸਾਯਾਹ 48:18) ਉਦਾਹਰਣ ਲਈ, ਜੇ ਅਸੀਂ ਇਸ ਨਿਯਮ ਉੱਤੇ ਚੱਲਦੇ ਹਾਂ, ਤਾਂ ਜਿਨਸੀ ਬੀਮਾਰੀਆਂ ਤੋਂ ਸਾਡਾ ਬਚਾਅ ਹੋਵੇਗਾ ਜਿਨ੍ਹਾਂ ਵਿੱਚੋਂ ਕੁਝ ਬੀਮਾਰੀਆਂ ਲਾਇਲਾਜ ਅਤੇ ਜਾਨਲੇਵਾ ਹਨ। * ਇਸ ਨਾਲ ਕੁੜੀਆਂ ਦਾ ਕੁਆਰੀਆਂ ਮਾਵਾਂ ਬਣਨ ਤੋਂ ਬਚਾਅ ਹੁੰਦਾ ਹੈ। ਪਰਮੇਸ਼ੁਰੀ ਬੁੱਧੀ ਨੂੰ ਵਰਤਣ ਨਾਲ ਸਾਡਾ ਅੰਤਹਕਰਣ ਸ਼ੁੱਧ ਹੁੰਦਾ ਹੈ। ਇਨ੍ਹਾਂ ਨਿਯਮਾਂ ਤੇ ਚੱਲਣ ਨਾਲ ਸਾਨੂੰ ਆਪਣੇ ਤੇ ਮਾਣ ਹੋਵੇਗਾ ਅਤੇ ਸਾਡੇ ਰਿਸ਼ਤੇਦਾਰ, ਦੋਸਤ-ਮਿੱਤਰ, ਸਾਡੇ ਬੱਚੇ ਅਤੇ ਮਸੀਹੀ ਭੈਣ-ਭਰਾ ਸਾਡੀ ਇੱਜ਼ਤ ਕਰਨਗੇ। ਇਸ ਨਾਲ ਅਸੀਂ ਜਿਨਸੀ ਸੰਬੰਧ ਕਾਇਮ ਕਰਨ ਬਾਰੇ ਸਹੀ ਰਵੱਈਆ ਰੱਖਾਂਗੇ ਜਿਸ ਨਾਲ ਸਾਡੇ ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਹੋਣਗੀਆਂ। ਇਕ ਮਸੀਹੀ ਕੁੜੀ ਨੇ ਲਿਖਿਆ: “ਪਰਮੇਸ਼ੁਰ ਦੇ ਬਚਨ ਦੀ ਸੱਚਾਈ ਹੀ ਸਾਡੀ ਰੱਖਿਆ ਕਰਦੀ ਹੈ। ਮੇਰਾ ਅਜੇ ਵਿਆਹ ਨਹੀਂ ਹੋਇਆ। ਜਿਸ ਮਸੀਹੀ ਆਦਮੀ ਨਾਲ ਮੈਂ ਵਿਆਹ ਕਰਾਂਗੀ ਉਸ ਨੂੰ ਇਹ ਦੱਸਣ ਵਿਚ ਮੈਨੂੰ ਬੜੀ ਖ਼ੁਸ਼ੀ ਹੋਵੇਗੀ ਕਿ ਮੈਂ ਆਪਣੇ ਆਪ ਨੂੰ ਪਾਕ ਤੇ ਪਵਿੱਤਰ ਰੱਖਿਆ ਹੈ।”
8. ਸਾਡਾ ਸ਼ੁੱਧ ਚਾਲ-ਚਲਣ ਕਿਵੇਂ ਸ਼ੁੱਧ ਭਗਤੀ ਨੂੰ ਫੈਲਾ ਸਕਦਾ ਹੈ?
8 ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖ ਕੇ ਅਸੀਂ ਲੋਕਾਂ ਦੇ ਮਨਾਂ ਵਿੱਚੋਂ ਸੱਚੀ ਉਪਾਸਨਾ ਬਾਰੇ ਕਈ ਗ਼ਲਤਫ਼ਹਿਮੀਆਂ ਕੱਢ ਸਕਦੇ ਹਾਂ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਵੱਲ ਖਿੱਚ ਸਕਦੇ ਹਾਂ। ਪਤਰਸ ਰਸੂਲ ਨੇ ਲਿਖਿਆ ਸੀ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।” (1 ਪਤਰਸ 2:12) ਯਹੋਵਾਹ ਦੀ ਭਗਤੀ ਨਾ ਕਰਨ ਵਾਲੇ ਲੋਕ ਭਾਵੇਂ ਸਾਡੇ ਸ਼ੁੱਧ ਚਾਲ-ਚਲਣ ਵੱਲ ਧਿਆਨ ਨਹੀਂ ਦਿੰਦੇ, ਤਾਂ ਵੀ ਅਸੀਂ ਇਹ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਸਵਰਗੀ ਪਿਤਾ ਸਾਡੇ ਚਾਲ-ਚਲਣ ਨੂੰ ਦੇਖਦਾ ਹੈ, ਉਸ ਨੂੰ ਸਵੀਕਾਰ ਕਰਦਾ ਹੈ ਅਤੇ ਉਸ ਦੇ ਨਿਯਮਾਂ ਉੱਤੇ ਚੱਲਣ ਦੇ ਸਾਡੇ ਜਤਨਾਂ ਨੂੰ ਦੇਖ ਕੇ ਖ਼ੁਸ਼ ਹੁੰਦਾ ਹੈ।—ਕਹਾਉਤਾਂ 27:11; ਇਬਰਾਨੀਆਂ 4:13.
9. ਸਾਨੂੰ ਯਹੋਵਾਹ ਦੇ ਨਿਯਮਾਂ ਤੇ ਕਿਉਂ ਭਰੋਸਾ ਰੱਖਣਾ ਚਾਹੀਦਾ ਹੈ, ਭਾਵੇਂ ਅਸੀਂ ਇਨ੍ਹਾਂ ਨੂੰ ਦੇਣ ਦੇ ਕਾਰਨਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ? ਉਦਾਹਰਣ ਦੇ ਕੇ ਸਮਝਾਓ।
9 ਪਰਮੇਸ਼ੁਰ ਵਿਚ ਨਿਹਚਾ ਕਰਨ ਵਿਚ ਇਸ ਗੱਲ ਉੱਤੇ ਭਰੋਸਾ ਰੱਖਣਾ ਵੀ ਸ਼ਾਮਲ ਹੈ ਕਿ ਉਸ ਨੂੰ ਪਤਾ ਹੈ ਕਿ ਕਿਸ ਗੱਲ ਵਿਚ ਸਾਡਾ ਭਲਾ ਹੈ, ਉਦੋਂ ਵੀ ਜਦੋਂ ਸਾਨੂੰ ਉਸ ਵੱਲੋਂ ਦਿੱਤੇ ਨਿਯਮਾਂ ਦੇ ਕਾਰਨਾਂ ਦੀ ਸਮਝ ਨਹੀਂ ਆਉਂਦੀ। ਮੂਸਾ ਦੀ ਬਿਵਸਥਾ ਦੇ ਇਕ ਨਿਯਮ ਉੱਤੇ ਗੌਰ ਕਰੋ। ਇਸਰਾਏਲੀਆਂ ਨੂੰ ਇਹ ਹੁਕਮ ਦਿੱਤਾ ਗਿਆ ਸੀ ਕਿ ਯੁੱਧ ਦੇ ਸਮੇਂ ਮਲ, ਫ਼ੌਜੀ ਛਾਉਣੀ ਦੇ ਬਾਹਰ ਦੱਬਿਆ ਜਾਵੇ। (ਬਿਵਸਥਾ ਸਾਰ 23:13, 14) ਸ਼ਾਇਦ ਕੁਝ ਇਸਰਾਏਲੀ ਹੈਰਾਨ ਹੋਏ ਹੋਣੇ ਕਿ ਉਨ੍ਹਾਂ ਨੂੰ ਇਹ ਨਿਯਮ ਕਿਉਂ ਦਿੱਤਾ ਗਿਆ ਸੀ; ਕੁਝ ਨੇ ਸੋਚਿਆ ਹੋਣਾ ਕਿ ਇਹ ਨਿਯਮ ਐਵੇਂ ਹੀ ਦਿੱਤਾ ਗਿਆ ਸੀ। ਪਰ ਹੁਣ ਮੈਡੀਕਲ ਸਾਇੰਸ ਨੂੰ ਇਹ ਪਤਾ ਲੱਗਾ ਹੈ ਕਿ ਇਸ ਨਿਯਮ ਨਾਲ ਪਾਣੀ ਦੇ ਸੋਮੇ ਗੰਦੇ ਹੋਣ ਤੋਂ ਬਚੇ ਰਹੇ ਅਤੇ ਲੋਕਾਂ ਨੂੰ ਮੱਛਰਾਂ-ਮੱਖੀਆਂ ਨਾਲ ਫੈਲਣ ਵਾਲੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਇਆ। ਇਸੇ ਤਰ੍ਹਾਂ, ਸਿਰਫ਼ ਵਿਆਹੁਤਾ ਸਾਥੀ ਨਾਲ ਹੀ ਜਿਨਸੀ ਸੰਬੰਧ ਕਾਇਮ ਕਰਨ ਬਾਰੇ ਦਿੱਤੇ ਨਿਯਮ ਪਿੱਛੇ ਕਈ ਅਧਿਆਤਮਿਕ, ਸਮਾਜਕ, ਭਾਵਾਤਮਕ, ਸਰੀਰਕ ਅਤੇ ਮਨੋਵਿਗਿਆਨਕ ਕਾਰਨ ਹਨ। ਆਓ ਆਪਾਂ ਬਾਈਬਲ ਵਿੱਚੋਂ ਕੁਝ ਵਿਅਕਤੀਆਂ ਦੀਆਂ ਉਦਾਹਰਣਾਂ ਉੱਤੇ ਗੌਰ ਕਰੀਏ ਜਿਨ੍ਹਾਂ ਨੇ ਆਪਣੇ ਆਪ ਨੂੰ ਨੈਤਿਕ ਤੌਰ ਤੇ ਸ਼ੁੱਧ ਰੱਖਿਆ ਸੀ।
ਯੂਸੁਫ਼ ਨੂੰ ਉਸ ਦੇ ਨੈਤਿਕ ਚਾਲ-ਚਲਣ ਕਰਕੇ ਬਰਕਤਾਂ ਮਿਲੀਆਂ
10. ਕਿਸ ਨੇ ਯੂਸੁਫ਼ ਨੂੰ ਅਨੈਤਿਕ ਕੰਮ ਕਰਨ ਲਈ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਨੇ ਕੀ ਕਿਹਾ ਸੀ?
10 ਤੁਸੀਂ ਯਾਕੂਬ ਦੇ ਪੁੱਤਰ, ਯੂਸੁਫ਼ ਬਾਰੇ ਜਾਣਦੇ ਹੀ ਹੋਵੋਗੇ। ਸਤਾਰਾਂ ਸਾਲ ਦੀ ਉਮਰ ਵਿਚ ਉਸ ਨੂੰ ਮਿਸਰੀ ਫ਼ਿਰਊਨ ਦੇ ਜਲਾਦਾਂ ਦੇ ਸਰਦਾਰ ਪੋਟੀਫ਼ਰ ਦਾ ਗ਼ੁਲਾਮ ਬਣਾ ਦਿੱਤਾ ਗਿਆ। ਯਹੋਵਾਹ ਨੇ ਯੂਸੁਫ਼ ਨੂੰ ਅਸੀਸ ਦਿੱਤੀ ਤੇ ਕੁਝ ਸਮੇਂ ਬਾਅਦ ਉਸ ਨੂੰ ਪੋਟੀਫ਼ਰ ਦੇ ਘਰ ਦਾ ਮੁਖ਼ਤਿਆਰ ਬਣਾ ਦਿੱਤਾ ਗਿਆ। ਜਦੋਂ ਉਹ ਵੀਹਾਂ ਕੁ ਸਾਲਾਂ ਦਾ ਹੋਇਆ, ਤਾਂ ਯੂਸੁਫ਼ “ਰੂਪਵੰਤ ਅਰ ਸੋਹਣਾ” ਹੋ ਗਿਆ। ਪੋਟੀਫ਼ਰ ਦੀ ਤੀਵੀਂ ਯੂਸੁਫ਼ ਉੱਤੇ ਮੋਹਿਤ ਹੋ ਗਈ ਤੇ ਉਸ ਨੇ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਯੂਸੁਫ਼ ਨੇ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਸਮਝਾਇਆ ਕਿ ਇਸ ਤਰ੍ਹਾਂ ਕਰਨ ਨਾਲ ਉਹ ਸਿਰਫ਼ ਆਪਣੇ ਸੁਆਮੀ ਨੂੰ ਹੀ ਧੋਖਾ ਨਹੀਂ ਦੇਵੇਗਾ, ਸਗੋਂ ਇਹ ‘ਪਰਮੇਸ਼ੁਰ ਦੇ ਵਿਰੁੱਧ ਪਾਪ’ ਵੀ ਹੋਵੇਗਾ। ਯੂਸੁਫ਼ ਨੇ ਇਸ ਤਰ੍ਹਾਂ ਕਿਉਂ ਕਿਹਾ ਸੀ?—ਉਤਪਤ 39:1-9.
11, 12. ਚਾਹੇ ਕਿ ਪਰਮੇਸ਼ੁਰ ਨੇ ਹਰਾਮਕਾਰੀ ਅਤੇ ਬਦਚਲਣੀ ਨਾ ਕਰਨ ਦੇ ਸੰਬੰਧ ਵਿਚ ਲਿਖਤੀ ਰੂਪ ਵਿਚ ਕੋਈ ਨਿਯਮ ਨਹੀਂ ਦਿੱਤਾ ਸੀ, ਪਰ ਯੂਸੁਫ਼ ਨੇ ਸ਼ਾਇਦ ਕਿਨ੍ਹਾਂ ਕਾਰਨਾਂ ਕਰਕੇ ਇਹ ਕੰਮ ਕਰਨ ਤੋਂ ਇਨਕਾਰ ਕੀਤਾ ਸੀ?
ਉਤਪਤ 39:11) ਪਰ ਯੂਸੁਫ਼ ਜਾਣਦਾ ਸੀ ਕਿ ਇਹ ਕੰਮ ਪਰਮੇਸ਼ੁਰ ਤੋਂ ਲੁਕਿਆ ਨਹੀਂ ਰਹਿ ਸਕਦਾ।
11 ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਯੂਸੁਫ਼ ਨੇ ਇਸ ਡਰੋਂ ਅਨੈਤਿਕ ਕੰਮ ਕਰਨ ਤੋਂ ਇਨਕਾਰ ਨਹੀਂ ਕੀਤਾ ਕਿ ਲੋਕਾਂ ਨੂੰ ਇਸ ਬਾਰੇ ਪਤਾ ਚੱਲ ਜਾਵੇਗਾ। ਯੂਸੁਫ਼ ਆਪਣੇ ਪਰਿਵਾਰ ਤੋਂ ਬਹੁਤ ਦੂਰ ਰਹਿੰਦਾ ਸੀ ਤੇ ਉਸ ਦਾ ਪਿਤਾ ਸੋਚਦਾ ਸੀ ਕਿ ਯੂਸੁਫ਼ ਮਰ ਗਿਆ ਸੀ। ਜੇ ਉਹ ਪੋਟੀਫ਼ਰ ਦੀ ਤੀਵੀਂ ਨਾਲ ਜਿਨਸੀ ਸੰਬੰਧ ਕਾਇਮ ਕਰਦਾ, ਤਾਂ ਉਸ ਦੇ ਪਰਿਵਾਰ ਨੂੰ ਇਸ ਦਾ ਪਤਾ ਹੀ ਨਹੀਂ ਲੱਗਣਾ ਸੀ। ਇਸ ਪਾਪ ਬਾਰੇ ਸ਼ਾਇਦ ਪੋਟੀਫ਼ਰ ਅਤੇ ਉਸ ਦੇ ਨੌਕਰਾਂ ਨੂੰ ਵੀ ਪਤਾ ਨਹੀਂ ਲੱਗਣਾ ਸੀ ਕਿਉਂਕਿ ਉਹ ਕਈ ਵਾਰੀ ਘਰ ਹੀ ਨਹੀਂ ਹੁੰਦੇ ਸਨ। (12 ਯੂਸੁਫ਼ ਯਹੋਵਾਹ ਬਾਰੇ ਜਿੰਨਾ ਕੁ ਜਾਣਦਾ ਸੀ ਉਸ ਉੱਤੇ ਉਸ ਨੇ ਜ਼ਰੂਰ ਵਿਚਾਰ ਕੀਤਾ ਹੋਣਾ। ਉਹ ਜਾਣਦਾ ਸੀ ਕਿ ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਕੀ ਕਿਹਾ ਸੀ: “ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਉਤਪਤ 2:24) ਇਸ ਤੋਂ ਇਲਾਵਾ, ਯੂਸੁਫ਼ ਇਹ ਵੀ ਜਾਣਦਾ ਸੀ ਕਿ ਜਦੋਂ ਇਕ ਫਿਲਿਸਤੀਨੀ ਰਾਜੇ ਨੇ ਉਸ ਦੀ ਪੜਦਾਦੀ ਸਾਰਾਹ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਯਹੋਵਾਹ ਨੇ ਰਾਜੇ ਨੂੰ ਕਿਹਾ ਕਿ “ਵੇਖ ਤੂੰ ਏਸ ਤੀਵੀਂ ਦੇ ਕਾਰਨ ਜਿਹ ਨੂੰ ਤੂੰ ਲਿਆ ਹੈ ਮਰਨ ਵਾਲਾ ਹੈਂ ਕਿਉਂਜੋ ਉਹ ਵਿਆਹੀ ਹੋਈ ਹੈ। . . . ਮੈਂ ਤੈਨੂੰ ਆਪਣੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ ਕਿਉਂਕਿ ਮੈਂ ਤੈਨੂੰ ਉਹ ਨੂੰ ਛੋਹਣ ਨਹੀਂ ਦਿੱਤਾ।” (ਟੇਢੇ ਟਾਈਪ ਸਾਡੇ) (ਉਤਪਤ 20:3, 6) ਇਸ ਤਰ੍ਹਾਂ ਚਾਹੇ ਯਹੋਵਾਹ ਨੇ ਲਿਖਤੀ ਰੂਪ ਵਿਚ ਨਿਯਮ ਨਹੀਂ ਦਿੱਤੇ ਸਨ, ਪਰ ਉਸ ਨੇ ਵਿਆਹ ਬਾਰੇ ਆਪਣਾ ਨਜ਼ਰੀਆ ਲੋਕਾਂ ਨੂੰ ਸਾਫ਼-ਸਾਫ਼ ਦੱਸਿਆ ਸੀ। ਯੂਸੁਫ਼ ਨੇ ਆਪਣੀ ਸ਼ੁੱਧ ਨੈਤਿਕ ਸੋਚ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਦੀ ਇੱਛਾ ਕਰਕੇ ਅਨੈਤਿਕ ਕੰਮ ਕਰਨ ਤੋਂ ਇਨਕਾਰ ਕੀਤਾ।
13. ਯੂਸੁਫ਼ ਪੋਟੀਫ਼ਰ ਦੀ ਤੀਵੀਂ ਤੋਂ ਬਚਣ ਲਈ ਉਸ ਤੋਂ ਦੂਰ-ਦੂਰ ਕਿਉਂ ਨਹੀਂ ਰਹਿ ਸਕਦਾ ਸੀ?
13 ਪਰ ਪੋਟੀਫ਼ਰ ਦੀ ਤੀਵੀਂ ਉਸ ਦੇ ਪਿੱਛੇ ਪਈ ਰਹੀ ਤੇ ਉਹ ਉਸ ਨਾਲ ਸੰਭੋਗ ਕਰਨ ਲਈ “ਨਿੱਤ ਦਿਹਾੜੇ” ਮਿੰਨਤਾਂ ਕਰਦੀ ਰਹੀ। ਕੀ ਯੂਸੁਫ਼ ਪੋਟੀਫ਼ਰ ਦੀ ਤੀਵੀਂ ਤੋਂ ਬਚਣ ਲਈ ਉਸ ਤੋਂ ਦੂਰ-ਦੂਰ ਨਹੀਂ ਰਹਿ ਸਕਦਾ ਸੀ? ਨਹੀਂ, ਕਿਉਂਕਿ ਇਕ ਗ਼ੁਲਾਮ ਹੋਣ ਕਰਕੇ ਉਸ ਨੂੰ ਘਰ ਵਿਚ ਕਈ ਕੰਮ ਕਰਨੇ ਪੈਂਦੇ ਸਨ ਤੇ ਉਹ ਆਪਣੀ ਇਸ ਹਾਲਤ ਤੋਂ ਬਾਹਰ ਨਹੀਂ ਨਿਕਲ ਸਕਦਾ ਸੀ। ਪੁਰਾਣੀਆਂ ਲੱਭਤਾਂ ਦੇ ਵਿਗਿਆਨੀਆਂ ਅਨੁਸਾਰ ਮਿਸਰੀ ਘਰ ਇਸ ਤਰ੍ਹਾਂ ਬਣਾਏ ਜਾਂਦੇ ਸਨ ਕਿ ਗੁਦਾਮ ਵਿਚ ਜਾਣ ਲਈ ਘਰ ਦੇ ਮੁੱਖ ਹਿੱਸਿਆਂ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਸੀ। ਇਸ ਕਰਕੇ ਯੂਸੁਫ਼ ਲਈ ਪੋਟੀਫ਼ਰ ਦੀ ਤੀਵੀਂ ਤੋਂ ਦੂਰ-ਦੂਰ ਰਹਿਣਾ ਨਾਮੁਮਕਿਨ ਸੀ।—ਉਤਪਤ 39:10.
14. (ੳ) ਜਦੋਂ ਯੂਸੁਫ਼ ਪੋਟੀਫ਼ਰ ਦੀ ਤੀਵੀਂ ਕੋਲੋਂ ਭੱਜ ਗਿਆ, ਤਾਂ ਉਸ ਤੋਂ ਬਾਅਦ ਕੀ ਹੋਇਆ? (ਅ) ਯਹੋਵਾਹ ਨੇ ਯੂਸੁਫ਼ ਨੂੰ ਉਸ ਦੀ ਵਫ਼ਾਦਾਰੀ ਦਾ ਕੀ ਇਨਾਮ ਦਿੱਤਾ?
14 ਇਕ ਦਿਨ ਪੋਟੀਫ਼ਰ ਦੀ ਤੀਵੀਂ ਤੇ ਯੂਸੁਫ਼ ਦੋਵੇਂ ਘਰ ਵਿਚ ਇਕੱਲੇ ਸਨ। ਉਹ ਉਸ ਕੋਲ ਆਈ ਅਤੇ ਉਸ ਨੂੰ ਕਿਹਾ: “ਮੇਰੇ ਨਾਲ ਲੇਟ।” ਯੂਸੁਫ਼ ਉੱਥੋਂ ਭੱਜ ਗਿਆ। ਇਸ ਤੇ ਉਹ ਬੜੀ ਜਲ਼-ਬਲ਼ ਗਈ ਤੇ ਉਸ ਨੇ ਉਲਟਾ ਯੂਸੁਫ਼ ਉੱਤੇ ਦੋਸ਼ ਲਾਇਆ ਕਿ ਉਸ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾ ਨਤੀਜਾ ਕੀ ਨਿਕਲਿਆ? ਕੀ ਯਹੋਵਾਹ ਨੇ ਉਸੇ ਵੇਲੇ ਯੂਸੁਫ਼ ਨੂੰ ਆਪਣੀ ਖਰਿਆਈ ਬਣਾਈ ਰੱਖਣ ਦਾ ਇਨਾਮ ਦਿੱਤਾ? ਨਹੀਂ। ਯੂਸੁਫ਼ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਅਤੇ ਉਸ ਦੇ ਪੈਰਾਂ ਵਿਚ ਬੇੜੀਆਂ ਪਾ ਦਿੱਤੀਆਂ ਗਈਆਂ। (ਉਤਪਤ 39:12-20; ਜ਼ਬੂਰ 105:18) ਯਹੋਵਾਹ ਨੇ ਯੂਸੁਫ਼ ਨਾਲ ਹੋਈ ਬੇਇਨਸਾਫ਼ੀ ਨੂੰ ਦੇਖਿਆ ਅਤੇ ਅਖ਼ੀਰ ਉਸ ਨੂੰ ਜੇਲ੍ਹ ਵਿੱਚੋਂ ਕੱਢ ਕੇ ਸ਼ਾਹੀ ਮਹਿਲ ਵਿਚ ਉੱਚੀ ਪਦਵੀ ਦਿੱਤੀ। ਉਹ ਮਿਸਰ ਦਾ ਦੂਸਰਾ ਸਭ ਤੋਂ ਸ਼ਕਤੀਸ਼ਾਲੀ ਆਦਮੀ ਬਣ ਗਿਆ। ਉੱਥੇ ਉਸ ਦਾ ਵਿਆਹ ਹੋਇਆ ਤੇ ਬੱਚੇ ਹੋਏ। (ਉਤਪਤ 41:14, 15, 39-45, 50-52) ਨਾਲੇ ਅੱਜ ਤੋਂ 3,500 ਸਾਲ ਪਹਿਲਾਂ ਯੂਸੁਫ਼ ਦੀ ਖਰਿਆਈ ਨੂੰ ਰਿਕਾਰਡ ਵੀ ਕੀਤਾ ਗਿਆ ਤਾਂਕਿ ਯਹੋਵਾਹ ਦੇ ਸਾਰੇ ਵਫ਼ਾਦਾਰ ਸੇਵਕ ਇਸ ਉੱਤੇ ਵਿਚਾਰ ਕਰ ਸਕਣ। ਪਰਮੇਸ਼ੁਰ ਦੇ ਸਹੀ ਨਿਯਮਾਂ ਉੱਤੇ ਚੱਲਣ ਨਾਲ ਉਸ ਨੂੰ ਕਿੰਨੀਆਂ ਬਰਕਤਾਂ ਮਿਲੀਆਂ! ਇਸੇ ਤਰ੍ਹਾਂ ਅੱਜ ਸਾਨੂੰ ਨੈਤਿਕ ਤੌਰ ਤੇ ਸ਼ੁੱਧ ਰਹਿਣ ਦੇ ਫ਼ੌਰਨ ਲਾਭ ਭਾਵੇਂ ਨਾ ਦਿਖਾਈ ਦੇਣ, ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਚਾਲ-ਚਲਣ ਨੂੰ ਦੇਖਦਾ ਹੈ ਅਤੇ ਸਹੀ ਸਮੇਂ ਤੇ ਸਾਨੂੰ ਬਰਕਤਾਂ ਦੇਵੇਗਾ।—2 ਇਤਹਾਸ 16:9.
ਅੱਯੂਬ ਦਾ “ਆਪਣੀਆਂ ਅੱਖਾਂ ਨਾਲ ਨੇਮ”
15. ਅੱਯੂਬ ਨੇ “ਆਪਣੀਆਂ ਅੱਖਾਂ ਨਾਲ” ਕਿਹੜਾ “ਨੇਮ” ਬੰਨ੍ਹਿਆ ਸੀ?
15 ਅੱਯੂਬ ਨੇ ਵੀ ਆਪਣੀ ਖਰਿਆਈ ਕਾਇਮ ਰੱਖੀ। ਜਦੋਂ ਸ਼ਤਾਨ ਨੇ ਉਸ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਲਿਆਂਦੀਆਂ ਸਨ, ਤਾਂ ਅੱਯੂਬ ਨੇ ਆਪਣੀ ਜ਼ਿੰਦਗੀ ਤੇ ਵਿਚਾਰ ਕੀਤਾ ਅਤੇ ਕਿਹਾ ਕਿ ਜੇ ਉਸ ਨੇ ਯਹੋਵਾਹ ਦੁਆਰਾ ਬਣਾਏ ਜਿਨਸੀ ਸੰਬੰਧਾਂ ਦੇ ਸਿਧਾਂਤ ਅਤੇ ਹੋਰ ਦੂਸਰੇ ਸਿਧਾਂਤਾਂ ਦੀ ਉਲੰਘਣਾ ਕੀਤੀ ਸੀ, ਤਾਂ ਉਹ ਸਜ਼ਾ ਭੁਗਤਣ ਲਈ ਤਿਆਰ ਸੀ। ਅੱਯੂਬ ਨੇ ਕਿਹਾ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰਾਂ ਅੱਖ ਮਟਕਾਵਾਂ?” (ਅੱਯੂਬ 31:1) ਅੱਯੂਬ ਇਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਨੂੰ ਬਣਾਈ ਰੱਖਣ ਲਈ ਉਸ ਨੇ ਕਿਸੇ ਵੀ ਤੀਵੀਂ ਵੱਲ ਲਲਚਾਈਆਂ ਨਜ਼ਰਾਂ ਨਾਲ ਨਾ ਦੇਖਣ ਦਾ ਪੱਕਾ ਇਰਾਦਾ ਕੀਤਾ ਸੀ। ਬੇਸ਼ੱਕ ਉਸ ਨੂੰ ਰੋਜ਼ ਤੀਵੀਆਂ ਨਾਲ ਮਿਲਣਾ-ਗਿਲਣਾ ਪੈਂਦਾ ਹੋਣਾ ਤੇ ਲੋੜ ਪੈਣ ਤੇ ਉਹ ਉਨ੍ਹਾਂ ਦੀ ਮਦਦ ਵੀ ਕਰਦਾ ਹੋਣਾ। ਪਰ ਉਸ ਨੇ ਕਦੀ ਉਨ੍ਹਾਂ ਨਾਲ ਪਿਆਰ ਦੀਆਂ ਪੀਂਘਾਂ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਉੱਤੇ ਮੁਸੀਬਤਾਂ ਆਉਣ ਤੋਂ ਪਹਿਲਾਂ, ਉਹ ਬਹੁਤ ਹੀ ਅਮੀਰ ਆਦਮੀ ਸੀ ਅਤੇ “ਪੂਰਬ ਦੇ ਸਾਰੇ ਲੋਕਾਂ ਵਿੱਚ ਸਭ ਤੋਂ ਵੱਡਾ ਮਨੁੱਖ ਸੀ।” (ਅੱਯੂਬ 1:3) ਪਰ ਉਸ ਨੇ ਬਹੁਤ ਸਾਰੀਆਂ ਤੀਵੀਆਂ ਨੂੰ ਆਪਣੇ ਵੱਲ ਖਿੱਚਣ ਲਈ ਆਪਣੀ ਦੌਲਤ ਨਹੀਂ ਵਰਤੀ। ਉਸ ਨੇ ਕਦੀ ਵੀ ਕੁਆਰੀਆਂ ਕੁੜੀਆਂ ਨਾਲ ਨਾਜਾਇਜ਼ ਸੰਬੰਧ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
16. (ੳ) ਅੱਯੂਬ ਵਿਆਹੁਤਾ ਮਸੀਹੀਆਂ ਲਈ ਕਿਵੇਂ ਇਕ ਬਿਹਤਰੀਨ ਮਿਸਾਲ ਹੈ? (ਅ) ਮਲਾਕੀ ਦੇ ਦਿਨਾਂ ਵਿਚ ਆਦਮੀਆਂ ਦਾ ਰਵੱਈਆ ਅੱਯੂਬ ਨਾਲੋਂ ਕਿਵੇਂ ਵੱਖਰਾ ਸੀ ਤੇ ਅੱਜ ਦੇ ਬਾਰੇ ਕੀ ਕਿਹਾ ਜਾ ਸਕਦਾ ਹੈ?
16 ਇਸ ਤਰ੍ਹਾਂ ਅੱਯੂਬ ਚੰਗੇ-ਮੰਦੇ ਦੋਵੇਂ ਹਾਲਾਤਾਂ ਵਿਚ ਨੈਤਿਕ ਤੌਰ ਤੇ ਸ਼ੁੱਧ ਰਿਹਾ। ਯਹੋਵਾਹ ਨੇ ਇਹ ਸਭ ਕੁਝ ਦੇਖ ਕੇ ਉਸ ਨੂੰ ਭਰਪੂਰ ਬਰਕਤਾਂ ਦਿੱਤੀਆਂ। (ਅੱਯੂਬ 1:10; 42:12) ਅੱਯੂਬ ਨੇ ਵਿਆਹੁਤਾ ਮਸੀਹੀ ਆਦਮੀਆਂ ਤੇ ਤੀਵੀਆਂ ਦੋਵਾਂ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਇਸੇ ਕਰਕੇ ਯਹੋਵਾਹ ਅੱਯੂਬ ਨੂੰ ਇੰਨਾ ਪਿਆਰ ਕਰਦਾ ਸੀ! ਇਸ ਤੋਂ ਉਲਟ, ਅੱਜ ਬਹੁਤ ਸਾਰੇ ਲੋਕਾਂ ਦਾ ਰਵੱਈਆ ਮਲਾਕੀ ਦੇ ਦਿਨਾਂ ਦੇ ਲੋਕਾਂ ਨਾਲ ਮਿਲਦਾ-ਜੁਲਦਾ ਹੈ। ਉਸ ਸਮੇਂ ਬਹੁਤ ਸਾਰੇ ਪਤੀਆਂ ਨੇ ਛੋਟੀ ਉਮਰ ਦੀਆਂ ਤੀਵੀਆਂ ਨਾਲ ਵਿਆਹ ਕਰਾਉਣ ਲਈ ਆਪਣੀਆਂ ਪਤਨੀਆਂ ਨੂੰ ਛੱਡ ਦਿੱਤਾ ਸੀ। ਇਸ ਗੱਲ ਦੀ ਮਲਾਕੀ ਨੇ ਬਹੁਤ ਨਿੰਦਿਆ ਕੀਤੀ। ਯਹੋਵਾਹ ਦੀ ਜਗਵੇਦੀ, ਛੁੱਟੜ ਤੀਵੀਆਂ ਦੇ ਹੰਝੂਆਂ ਨਾਲ ਭਰ ਗਈ ਸੀ ਅਤੇ ਯਹੋਵਾਹ ਨੇ ਉਨ੍ਹਾਂ ਆਦਮੀਆਂ ਨੂੰ ਨਿੰਦਿਆ ਜਿਨ੍ਹਾਂ ਨੇ ਆਪਣੀਆਂ ਪਤਨੀਆਂ ਨਾਲ “ਬੇਪਰਤੀਤੀ ਕੀਤੀ” ਸੀ।—ਮਲਾਕੀ 2:13-16.
ਇਕ ਪਾਕ ਕੁਆਰੀ
17. ਸ਼ੂਲੰਮੀਥ ਕੁੜੀ ਕਿਵੇਂ “ਇੱਕ ਬੰਦ ਕੀਤੀ ਹੋਈ ਬਾੜੀ” ਵਰਗੀ ਸੀ?
17 ਤੀਸਰੀ ਮਿਸਾਲ ਸ਼ੂਲੰਮੀਥ ਕੁਆਰੀ ਕੁੜੀ ਦੀ ਸੀ। ਉਸ ਨੇ ਵੀ ਆਪਣੀ ਖਰਿਆਈ ਬਣਾਈ ਰੱਖੀ। ਉਸ ਦੀ ਜਵਾਨੀ ਤੇ ਖ਼ੂਬਸੂਰਤੀ ਨੇ ਨਾ ਸਿਰਫ਼ ਇਕ ਚਰਵਾਹੇ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਸਗੋਂ ਇਸਰਾਏਲ ਦੇ ਅਮੀਰ ਬਾਦਸ਼ਾਹ ਸੁਲੇਮਾਨ ਦਾ ਵੀ ਧਿਆਨ ਖਿੱਚਿਆ ਸੀ। ਸਰੇਸ਼ਟ ਗੀਤ ਕਿਤਾਬ ਵਿਚ ਦੱਸੀ ਗਈ ਦਿਲਚਸਪ ਕਹਾਣੀ ਵਿਚ ਸ਼ੂਲੰਮੀਥ ਕੁੜੀ ਪਾਕ-ਪਵਿੱਤਰ ਰਹੀ ਜਿਸ ਕਰਕੇ ਲੋਕਾਂ ਨੇ ਉਸ ਦੀ ਇੱਜ਼ਤ ਕੀਤੀ। ਭਾਵੇਂ ਕਿ ਉਸ ਨੇ ਸੁਲੇਮਾਨ ਦੇ ਪਿਆਰ ਨੂੰ ਠੁਕਰਾ ਦਿੱਤਾ ਸੀ, ਪਰ ਫਿਰ ਵੀ ਉਹ ਉਸ ਦੀ ਕਹਾਣੀ ਨੂੰ ਲਿਖਣ ਲਈ ਪ੍ਰੇਰਿਤ ਹੋਇਆ। ਜਿਸ ਚਰਵਾਹੇ ਨਾਲ ਉਹ ਪਿਆਰ ਕਰਦੀ ਸੀ, ਉਸ ਨੇ ਵੀ ਉਸ ਦੇ ਸ਼ੁੱਧ ਚਾਲ-ਚਲਣ ਕਰਕੇ ਉਸ ਦੀ ਇੱਜ਼ਤ ਕੀਤੀ। ਇਕ ਵਾਰ ਉਸ ਨੇ ਕਿਹਾ ਕਿ ਇਹ ਸ਼ੂਲੰਮੀਥ ਕੁੜੀ “ਇੱਕ ਬੰਦ ਕੀਤੀ ਹੋਈ ਬਾੜੀ” ਵਰਗੀ ਸੀ। (ਸਰੇਸ਼ਟ ਗੀਤ 4:12) ਪੁਰਾਣੇ ਇਸਰਾਏਲ ਦੇ ਸੋਹਣੇ ਬਾਗ਼ਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ, ਖੁਸ਼ਬੂਦਾਰ ਫੁੱਲ ਅਤੇ ਵੱਡੇ-ਵੱਡੇ ਦਰਖ਼ਤ ਲੱਗੇ ਹੁੰਦੇ ਸਨ। ਇਨ੍ਹਾਂ ਬਾਗ਼ਾਂ ਦੇ ਚਾਰੇ ਪਾਸੇ ਵਾੜ ਲਾਈ ਹੁੰਦੀ ਸੀ ਜਾਂ ਕੰਧ ਕੀਤੀ ਹੁੰਦੀ ਸੀ ਤੇ ਅੰਦਰ ਜਾਣ ਲਈ ਇਕ ਦਰਵਾਜ਼ਾ ਹੁੰਦਾ ਸੀ ਜਿਸ ਨੂੰ ਜਿੰਦਾ ਲਾਇਆ ਹੁੰਦਾ ਸੀ। (ਯਸਾਯਾਹ 5:5) ਉਸ ਚਰਵਾਹੇ ਦੀ ਨਜ਼ਰ ਵਿਚ ਸ਼ੂਲੰਮੀਥ ਦੀ ਪਵਿੱਤਰਤਾ ਅਤੇ ਖ਼ੂਬਸੂਰਤੀ ਅਜਿਹੇ ਹੀ ਸੋਹਣੇ ਬਾਗ਼ ਵਰਗੀ ਸੀ। ਉਹ ਪੂਰੀ ਤਰ੍ਹਾਂ ਪਾਕ ਤੇ ਪਵਿੱਤਰ ਰਹੀ। ਉਸ ਦਾ ਪਿਆਰ ਸਿਰਫ਼ ਉਸ ਦੇ ਹੋਣ ਵਾਲੇ ਪਤੀ ਲਈ ਹੀ ਸੀ।
18. ਯੂਸੁਫ਼, ਅੱਯੂਬ ਅਤੇ ਸ਼ੂਲੰਮੀਥ ਕੁੜੀ ਦੀਆਂ ਕਹਾਣੀਆਂ ਸਾਨੂੰ ਕਿਹੜੀ ਗੱਲ ਯਾਦ ਕਰਾਉਂਦੀਆਂ ਹਨ?
18 ਸ਼ੂਲੰਮੀਥ ਕੁੜੀ ਨੇ ਅੱਜ ਮਸੀਹੀ ਕੁੜੀਆਂ ਲਈ ਚੰਗੇ ਚਾਲ-ਚਲਣ ਦੀ ਇਕ ਵਧੀਆ ਮਿਸਾਲ ਕਾਇਮ ਕੀਤੀ। ਯਹੋਵਾਹ ਨੇ ਸ਼ੂਲੰਮੀਥ ਕੁੜੀ ਦੇ ਚੰਗੇ ਚਾਲ-ਚਲਣ ਨੂੰ ਦੇਖਿਆ ਤੇ ਉਸ ਦੀ ਸ਼ਲਾਘਾ ਕੀਤੀ। ਨਾਲੇ ਜਿਵੇਂ ਉਸ ਨੇ ਯੂਸੁਫ਼ ਅਤੇ ਅੱਯੂਬ ਨੂੰ ਬਰਕਤਾਂ ਦਿੱਤੀਆਂ ਸਨ, ਉਸੇ ਤਰ੍ਹਾਂ ਉਸ ਨੂੰ ਵੀ ਬਰਕਤਾਂ ਦਿੱਤੀਆਂ। ਸਾਡੇ ਲਾਭ ਲਈ ਉਨ੍ਹਾਂ ਦੀਆਂ ਖਰਿਆਈ ਦੀਆਂ ਮਿਸਾਲਾਂ ਪਰਮੇਸ਼ੁਰ ਦੇ ਬਚਨ ਵਿਚ ਦਰਜ ਕੀਤੀਆਂ ਗਈਆਂ ਹਨ। ਅੱਜ ਖਰਿਆਈ ਬਣਾਈ ਰੱਖਣ ਦੇ ਸਾਡੇ ਜਤਨਾਂ ਨੂੰ ਚਾਹੇ ਬਾਈਬਲ ਵਿਚ ਦਰਜ ਨਹੀਂ ਕੀਤਾ ਜਾਂਦਾ, ਪਰ ਜਿਹੜੇ ਯਹੋਵਾਹ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰਮੇਸ਼ੁਰ ਉਨ੍ਹਾਂ ਦੇ ਨਾਂ “ਯਾਦਗੀਰੀ ਦੀ ਪੁਸਤਕ” ਵਿਚ ਲਿਖਦਾ ਹੈ। ਆਓ ਆਪਾਂ ਕਦੇ ਇਹ ਨਾ ਭੁੱਲੀਏ ਕਿ ਜਦੋਂ ਅਸੀਂ ਆਪਣੇ ਆਪ ਨੂੰ ਨੈਤਿਕ ਤੌਰ ਤੇ ਸ਼ੁੱਧ ਰੱਖਣ ਦੀ ਵਫ਼ਾਦਾਰੀ ਨਾਲ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਇਸ ਵੱਲ ਧਿਆਨ ਦਿੰਦਾ ਹੈ।—ਮਲਾਕੀ 3:16.
19. (ੳ) ਨੈਤਿਕ ਤੌਰ ਤੇ ਸ਼ੁੱਧ ਰਹਿਣ ਪ੍ਰਤੀ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ? (ਅ) ਅਗਲੇ ਲੇਖ ਵਿਚ ਕਿਸ ਗੱਲ ਤੇ ਚਰਚਾ ਕੀਤੀ ਜਾਵੇਗੀ?
19 ਚਾਹੇ ਯਹੋਵਾਹ ਵਿਚ ਵਿਸ਼ਵਾਸ ਨਾ ਕਰਨ ਵਾਲੇ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ, ਪਰ ਸਾਨੂੰ ਆਪਣੇ ਪਿਆਰੇ ਸਿਰਜਣਹਾਰ ਦਾ ਕਹਿਣਾ ਮੰਨਣ ਵਿਚ ਖ਼ੁਸ਼ੀ ਹੁੰਦੀ ਹੈ। ਪਰਮੇਸ਼ੁਰ ਨੇ ਸਾਨੂੰ ਨੈਤਿਕਤਾ ਦੇ ਉੱਚੇ ਸਿਧਾਂਤ ਦਿੱਤੇ ਹਨ। ਸਾਨੂੰ ਇਨ੍ਹਾਂ ਤੇ ਮਾਣ ਹੋਣਾ ਚਾਹੀਦਾ ਹੈ ਤੇ ਇਨ੍ਹਾਂ ਤੇ ਚੱਲਣਾ ਚਾਹੀਦਾ ਹੈ। ਅਸੀਂ ਨੈਤਿਕ ਤੌਰ ਤੇ ਸ਼ੁੱਧ ਰਹਿਣ ਨਾਲ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਕਰਕੇ ਖ਼ੁਸ਼ ਹੋ ਸਕਦੇ ਹਾਂ ਅਤੇ ਅਨੰਤ ਖ਼ੁਸ਼ੀਆਂ ਭਰੇ ਭਵਿੱਖ ਦੀ ਆਸ਼ਾ ਰੱਖ ਸਕਦੇ ਹਾਂ। ਪਰ ਅਸੀਂ ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਕੀ ਕਰ ਸਕਦੇ ਹਾਂ? ਅਗਲੇ ਲੇਖ ਵਿਚ ਇਸ ਅਹਿਮ ਸਵਾਲ ਉੱਤੇ ਚਰਚਾ ਕੀਤੀ ਜਾਵੇਗੀ।
[ਫੁਟਨੋਟ]
^ ਪੈਰਾ 6 ਪਹਿਰਾਬੁਰਜ 15 ਮਾਰਚ 1983 (ਅੰਗ੍ਰੇਜ਼ੀ) ਦੇ ਸਫ਼ੇ 29-31 ਦੇਖੋ।
^ ਪੈਰਾ 7 ਬੜੇ ਦੁੱਖ ਦੀ ਗੱਲ ਹੈ ਕਿ ਕੁਝ ਨਿਰਦੋਸ਼ ਮਸੀਹੀਆਂ ਨੂੰ ਆਪਣੇ ਅਵਿਸ਼ਵਾਸੀ ਵਿਆਹੁਤਾ ਸਾਥੀਆਂ ਤੋਂ ਜਿਨਸੀ ਬੀਮਾਰੀਆਂ ਲੱਗ ਜਾਂਦੀਆਂ ਹਨ ਕਿਉਂਕਿ ਉਹ ਪਰਮੇਸ਼ੁਰ ਦੀ ਸਲਾਹ ਨਹੀਂ ਮੰਨਦੇ।
ਕੀ ਤੁਸੀਂ ਸਮਝਾ ਸਕਦੇ ਹੋ?
• ਜਿਨਸੀ ਸੰਬੰਧ ਕਾਇਮ ਕਰਨ ਬਾਰੇ ਬਾਈਬਲ ਕੀ ਸਿੱਖਿਆ ਦਿੰਦੀ ਹੈ?
• ਬਾਈਬਲ ਵਿਚ “ਹਰਾਮਕਾਰੀ” ਦਾ ਕੀ-ਕੀ ਮਤਲਬ ਹੈ?
• ਨੈਤਿਕ ਤੌਰ ਤੇ ਸ਼ੁੱਧ ਰਹਿਣ ਨਾਲ ਸਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ?
• ਯੂਸੁਫ਼, ਅੱਯੂਬ ਅਤੇ ਸ਼ੂਲੰਮੀਥ ਕੁੜੀ ਅੱਜ ਦੇ ਮਸੀਹੀਆਂ ਲਈ ਬਿਹਤਰੀਨ ਉਦਾਹਰਣ ਕਿਉਂ ਹਨ?
[ਸਵਾਲ]
[ਸਫ਼ੇ 9 ਉੱਤੇ ਤਸਵੀਰ]
ਯੂਸੁਫ਼ ਅਨੈਤਿਕਤਾ ਤੋਂ ਭੱਜ ਗਿਆ
[ਸਫ਼ੇ 10 ਉੱਤੇ ਤਸਵੀਰ]
ਸ਼ੂਲੰਮੀਥ ਕੁੜੀ “ਇੱਕ ਬੰਦ ਕੀਤੀ ਹੋਈ ਬਾੜੀ” ਵਾਂਗ ਸੀ
[ਸਫ਼ੇ 11 ਉੱਤੇ ਤਸਵੀਰ]
ਅੱਯੂਬ ਨੇ “ਆਪਣੀਆਂ ਅੱਖਾਂ ਨਾਲ ਨੇਮ” ਬੰਨ੍ਹਿਆ ਸੀ