ਕੀ ਤੁਸੀਂ ਯਹੋਵਾਹ ਦੀਆਂ ਸਾਖੀਆਂ ਨਾਲ ਵੱਡੀ ਪ੍ਰੀਤ ਕਰਦੇ ਹੋ?
ਕੀ ਤੁਸੀਂ ਯਹੋਵਾਹ ਦੀਆਂ ਸਾਖੀਆਂ ਨਾਲ ਵੱਡੀ ਪ੍ਰੀਤ ਕਰਦੇ ਹੋ?
“ਮੇਰੀ ਜਾਨ ਨੇ ਤੇਰੀਆਂ ਸਾਖੀਆਂ ਦੀ ਪਾਲਨਾ ਕੀਤੀ, ਅਤੇ ਮੈਂ ਉਨ੍ਹਾਂ ਦੇ ਨਾਲ ਵੱਡੀ ਪ੍ਰੀਤ ਲਾਈ!”—ਜ਼ਬੂਰ 119:167.
1. ਯਹੋਵਾਹ ਵੱਲੋਂ ਦਿੱਤੀਆਂ ਯਾਦ-ਦਹਾਨੀਆਂ ਦਾ ਬਾਈਬਲ ਵਿਚ ਖ਼ਾਸ ਤੌਰ ਤੇ ਕਿੱਥੇ ਜ਼ਿਕਰ ਕੀਤਾ ਗਿਆ ਹੈ?
ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਖ਼ੁਸ਼ ਰਹਿਣ। ਪਰ ਸੱਚੀ ਖ਼ੁਸ਼ੀ ਦਾ ਆਨੰਦ ਮਾਣਨ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਨਿਯਮਾਂ ਤੇ ਚੱਲੀਏ ਅਤੇ ਉਸ ਦੇ ਹੁਕਮਾਂ ਨੂੰ ਮੰਨੀਏ। ਇਸ ਲਈ ਉਹ ਸਾਨੂੰ ਸਾਖੀਆਂ ਜਾਂ ਯਾਦ-ਦਹਾਨੀਆਂ ਦਿੰਦਾ ਹੈ। ਇਨ੍ਹਾਂ ਦਾ ਜ਼ਿਕਰ ਯਹੂਦਾਹ ਦੇ ਨੌਜਵਾਨ ਰਾਜਕੁਮਾਰ ਹਿਜ਼ਕੀਯਾਹ ਦੁਆਰਾ ਲਿਖੇ ਜ਼ਬੂਰ 119 ਵਿਚ ਵਾਰ-ਵਾਰ ਕੀਤਾ ਗਿਆ ਹੈ। ਇਹ ਸੋਹਣਾ ਗੀਤ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: “ਧੰਨ ਓਹ ਹਨ ਜਿਹੜੇ ਪਰਮ ਚਾਲ ਹਨ, ਜਿਹੜੇ ਯਹੋਵਾਹ ਦੀ ਬਿਵਸਥਾ ਉੱਤੇ ਚੱਲਦੇ ਹਨ! ਧੰਨ ਓਹ ਹਨ ਜਿਹੜੇ ਉਹ ਦੀਆਂ ਸਾਖੀਆਂ ਨੂੰ ਮੰਨਦੇ, ਅਤੇ ਮਨੋਂ ਤਨੋਂ ਉਹ ਨੂੰ ਭਾਲਦੇ ਹਨ!”—ਜ਼ਬੂਰ 119:1, 2.
2. ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਦਾ ਖ਼ੁਸ਼ੀ ਨਾਲ ਕੀ ਸੰਬੰਧ ਹੈ?
2 ਅਸੀਂ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈ ਕੇ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ‘ਯਹੋਵਾਹ ਦੀ ਬਿਵਸਥਾ ਉੱਤੇ ਚੱਲਦੇ ਹਾਂ।’ ਨਾਮੁਕੰਮਲ ਹੋਣ ਕਰਕੇ ਸਾਨੂੰ ਯਾਦ-ਦਹਾਨੀਆਂ ਦੀ ਬੜੀ ਲੋੜ ਪੈਂਦੀ ਹੈ। ਪੰਜਾਬੀ ਵਿਚ “ਸਾਖੀਆਂ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਹੈ ਕਿ ਪਰਮੇਸ਼ੁਰ ਸਾਨੂੰ ਆਪਣੇ ਨਿਯਮ, ਹੁਕਮ ਤੇ ਕਾਨੂੰਨ ਯਾਦ ਕਰਾਉਂਦਾ ਹੈ। (ਮੱਤੀ 10:18-20) ਅਸੀਂ ਤਦ ਹੀ ਖ਼ੁਸ਼ ਰਹਾਂਗੇ ਜੇ ਅਸੀਂ ਇਨ੍ਹਾਂ ਯਾਦ-ਦਹਾਨੀਆਂ ਵੱਲ ਧਿਆਨ ਦੇਵਾਂਗੇ ਕਿਉਂਕਿ ਇਹ ਸਾਨੂੰ ਉਨ੍ਹਾਂ ਅਧਿਆਤਮਿਕ ਕਮਜ਼ੋਰੀਆਂ ਤੋਂ ਬਚਾਉਂਦੀਆਂ ਹਨ ਜੋ ਸਾਡੇ ਉੱਤੇ ਬਿਪਤਾਵਾਂ ਲਿਆਉਂਦੀਆਂ ਹਨ।
ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਦੇ ਰਹੋ
3. ਜ਼ਬੂਰ 119:60, 61 ਤੋਂ ਸਾਨੂੰ ਕੀ ਭਰੋਸਾ ਮਿਲਦਾ ਹੈ?
3 ਜ਼ਬੂਰਾਂ ਦੇ ਲਿਖਾਰੀ ਲਈ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਬਹੁਤ ਅਹਿਮੀਅਤ ਰੱਖਦੀਆਂ ਸਨ। ਉਸ ਨੇ ਇਕ ਗੀਤ ਵਿਚ ਕਿਹਾ ਸੀ ਕਿ “ਮੈਂ ਛੇਤੀ ਕੀਤੀ ਅਤੇ ਢਿੱਲ ਨਾ ਲਾਈ, ਭਈ ਤੇਰੇ ਹੁਕਮਾਂ ਦੀ ਪਾਲਨਾ ਕਰਾਂ। ਦੁਸ਼ਟਾਂ ਦੇ ਬੰਨ੍ਹਾਂ ਨੇ ਮੈਨੂੰ ਵਲ ਲਿਆ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ।” (ਜ਼ਬੂਰ 119:60, 61) ਸਤਾਹਟ ਸਹਿਣ ਵਿਚ ਵੀ ਯਹੋਵਾਹ ਦੀਆਂ ਯਾਦ-ਦਹਾਨੀਆਂ ਸਾਡੀ ਬੜੀ ਮਦਦ ਕਰਦੀਆਂ ਹਨ ਕਿਉਂਕਿ ਸਾਨੂੰ ਪੂਰਾ ਭਰੋਸਾ ਹੈ ਕਿ ਸਾਡਾ ਸਵਰਗੀ ਪਿਤਾ ਉਨ੍ਹਾਂ ਬੰਦਸ਼ਾਂ ਦੀਆਂ ਰੱਸੀਆਂ ਨੂੰ ਕੱਟ ਸਕਦਾ ਹੈ ਜਿਨ੍ਹਾਂ ਨਾਲ ਸਾਡੇ ਵੈਰੀ ਸਾਨੂੰ ਬੰਨ੍ਹਦੇ ਹਨ। ਆਪਣੇ ਨਿਯਤ ਸਮੇਂ ਤੇ ਉਹ ਸਾਨੂੰ ਮੁਸ਼ਕਲਾਂ ਤੋਂ ਆਜ਼ਾਦ ਕਰਦਾ ਹੈ ਤਾਂਕਿ ਅਸੀਂ ਉਸ ਦੇ ਰਾਜ ਦਾ ਪ੍ਰਚਾਰ ਕਰਦੇ ਰਹੀਏ।—ਮਰਕੁਸ 13:10.
4. ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਪ੍ਰਤੀ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?
ਜ਼ਬੂਰ 119:24, 119) ਅੱਜ ਸਾਨੂੰ ਜ਼ਬੂਰਾਂ ਦੇ ਲਿਖਾਰੀ ਨਾਲੋਂ ਜ਼ਿਆਦਾ ਯਾਦ-ਦਹਾਨੀਆਂ ਦਿੱਤੀਆਂ ਗਈਆਂ ਹਨ। ਯੂਨਾਨੀ ਸ਼ਾਸਤਰ ਵਿਚ ਇਬਰਾਨੀ ਸ਼ਾਸਤਰ ਦੀਆਂ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਦੁਆਰਾ ਸਾਨੂੰ ਨਾ ਸਿਰਫ਼ ਇਸਰਾਏਲੀਆਂ ਨੂੰ ਦਿੱਤੀਆਂ ਯਹੋਵਾਹ ਦੀਆਂ ਹਿਦਾਇਤਾਂ ਬਾਰੇ ਯਾਦ ਕਰਾਇਆ ਜਾਂਦਾ ਹੈ, ਸਗੋਂ ਮਸੀਹੀ ਕਲੀਸਿਯਾ ਦੇ ਸੰਬੰਧ ਵਿਚ ਉਸ ਦੇ ਮਕਸਦਾਂ ਬਾਰੇ ਵੀ ਯਾਦ ਕਰਾਇਆ ਜਾਂਦਾ ਹੈ। ਜਦੋਂ ਯਹੋਵਾਹ ਦੇਖਦਾ ਹੈ ਕਿ ਸਾਨੂੰ ਉਸ ਦੇ ਨਿਯਮਾਂ ਬਾਰੇ ਯਾਦ ਕਰਾਏ ਜਾਣ ਦੀ ਲੋੜ ਹੈ, ਤਾਂ ਸਾਨੂੰ ਉਸ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਅਤੇ ‘ਯਹੋਵਾਹ ਦੀਆਂ ਸਾਖੀਆਂ ਨੂੰ ਫੜੀ ਰੱਖਣ’ ਨਾਲ ਅਸੀਂ ਉਨ੍ਹਾਂ ਪਾਪੀ ਇੱਛਾਵਾਂ ਤੋਂ ਬਚੇ ਰਹਾਂਗੇ ਜਿਨ੍ਹਾਂ ਕਰਕੇ ਪਰਮੇਸ਼ੁਰ ਨਾਰਾਜ਼ ਹੁੰਦਾ ਹੈ ਅਤੇ ਜੋ ਸਾਡੀ ਖ਼ੁਸ਼ੀ ਖੋਹ ਲੈਂਦੀਆਂ ਹਨ।—ਜ਼ਬੂਰ 119:31.
4 ਕਈ ਵਾਰੀ ਸਾਨੂੰ ਯਹੋਵਾਹ ਦੀਆਂ ਯਾਦ-ਦਹਾਨੀਆਂ ਦੁਆਰਾ ਤਾੜਨਾ ਵੀ ਦਿੱਤੀ ਜਾਂਦੀ ਹੈ। ਆਓ ਆਪਾਂ ਹਮੇਸ਼ਾ ਅਜਿਹੀ ਤਾੜਨਾ ਦੀ ਕਦਰ ਕਰੀਏ, ਜਿਵੇਂ ਜ਼ਬੂਰਾਂ ਦੇ ਲਿਖਾਰੀ ਨੇ ਕੀਤੀ ਸੀ। ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹੋਏ ਕਿਹਾ ਸੀ: ‘ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ ਹਨ। ਮੈਂ ਤੇਰੀਆਂ ਸਾਖੀਆਂ ਨਾਲ ਪ੍ਰੀਤ ਰੱਖਦਾ ਹਾਂ।’ (5. ਅਸੀਂ ਯਹੋਵਾਹ ਦੀਆਂ ਯਾਦ-ਦਹਾਨੀਆਂ ਨਾਲ ਵੱਡੀ ਪ੍ਰੀਤ ਕਿਵੇਂ ਕਰ ਸਕਦੇ ਹਾਂ?
5 ਸਾਨੂੰ ਯਹੋਵਾਹ ਦੀਆਂ ਯਾਦ-ਦਹਾਨੀਆਂ ਨਾਲ ਕਿੰਨੀ ਕੁ ਪ੍ਰੀਤ ਕਰਨੀ ਚਾਹੀਦੀ ਹੈ? ਜ਼ਬੂਰਾਂ ਦੇ ਲਿਖਾਰੀ ਨੇ ਇਹ ਗੀਤ ਗਾਇਆ: “ਮੇਰੀ ਜਾਨ ਨੇ ਤੇਰੀਆਂ ਸਾਖੀਆਂ ਦੀ ਪਾਲਨਾ ਕੀਤੀ, ਅਤੇ ਮੈਂ ਉਨ੍ਹਾਂ ਦੇ ਨਾਲ ਵੱਡੀ ਪ੍ਰੀਤ ਲਾਈ!” (ਟੇਢੇ ਟਾਈਪ ਸਾਡੇ।) (ਜ਼ਬੂਰ 119:167) ਜੇ ਅਸੀਂ ਇਹ ਸਮਝਦੇ ਹਾਂ ਕਿ ਇਹ ਯਾਦ-ਦਹਾਨੀਆਂ ਸਾਡੇ ਪਿਤਾ ਵੱਲੋਂ ਹਨ ਜੋ ਸਾਡੀ ਸੱਚ-ਮੁੱਚ ਪਰਵਾਹ ਕਰਦਾ ਹੈ, ਤਾਂ ਅਸੀਂ ਯਹੋਵਾਹ ਦੀਆਂ ਯਾਦ-ਦਹਾਨੀਆਂ ਨਾਲ ਵੱਡੀ ਪ੍ਰੀਤ ਕਰਾਂਗੇ। (1 ਪਤਰਸ 5:6, 7) ਸਾਨੂੰ ਉਸ ਦੀਆਂ ਯਾਦ-ਦਹਾਨੀਆਂ ਦੀ ਬੜੀ ਲੋੜ ਹੈ ਅਤੇ ਅਸੀਂ ਇਨ੍ਹਾਂ ਨਾਲ ਉਦੋਂ ਹੋਰ ਜ਼ਿਆਦਾ ਪ੍ਰੀਤ ਕਰਾਂਗੇ ਜਦੋਂ ਸਾਨੂੰ ਇਨ੍ਹਾਂ ਤੋਂ ਫ਼ਾਇਦਾ ਹੋਵੇਗਾ।
ਸਾਨੂੰ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਦੀ ਕਿਉਂ ਲੋੜ ਹੈ
6. ਕਿਹੜੇ ਇਕ ਕਾਰਨ ਕਰਕੇ ਸਾਨੂੰ ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਲੋੜ ਹੈ ਅਤੇ ਇਨ੍ਹਾਂ ਨੂੰ ਮੁੜ ਚੇਤੇ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰਦੀ ਹੈ?
6 ਇਸ ਦਾ ਇਕ ਕਾਰਨ ਹੈ ਕਿ ਅਸੀਂ ਭੁੱਲਣਹਾਰ ਹਾਂ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਜਿੱਦਾਂ-ਜਿੱਦਾਂ ਸਮਾਂ ਬੀਤਦਾ ਹੈ, ਲੋਕ ਆਮ ਕਰਕੇ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦੇ ਹਨ। . . . ਤੁਹਾਡੇ ਨਾਲ ਸ਼ਾਇਦ ਕਦੀ ਇੱਦਾਂ ਹੋਇਆ ਹੋਵੇ ਕਿ ਤੁਹਾਨੂੰ ਕੋਈ ਨਾਂ ਜਾਂ ਕੋਈ ਹੋਰ ਗੱਲ ਯਾਦ ਹੀ ਨਹੀਂ ਆਉਂਦੀ ਜੋ ਪਹਿਲਾਂ ਤੁਹਾਨੂੰ ਮੂੰਹ ਜ਼ਬਾਨੀ ਯਾਦ ਸੀ। . . . ਅਕਸਰ ਸਾਰਿਆਂ ਨਾਲ ਇੱਦਾਂ ਹੁੰਦਾ ਹੈ ਕਿ ਥੋੜ੍ਹੇ ਸਮੇਂ ਲਈ ਸਾਨੂੰ ਕੋਈ ਗੱਲ ਚੇਤੇ ਹੀ ਨਹੀਂ ਆਉਂਦੀ। ਇਸ ਨੂੰ ਰਿਟ੍ਰੀਵਲ ਫੇਲੇਅਰ (ਕਿਸੇ ਗੱਲ ਨੂੰ ਯਾਦ ਨਾ ਕਰ ਸਕਣਾ) ਕਿਹਾ ਜਾਂਦਾ ਹੈ। ਵਿਗਿਆਨੀ ਇਸ ਦੀ ਤੁਲਨਾ ਇਕ ਕਮਰੇ ਨਾਲ ਕਰਦੇ ਹਨ ਜਿਸ ਵਿਚ ਬਹੁਤ ਸਾਰਾ ਸਮਾਨ ਖਿੱਲਰਿਆ ਪਿਆ ਹੈ ਤੇ ਤੁਸੀਂ ਉਸ ਵਿੱਚੋਂ ਕੋਈ ਚੀਜ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ। . . . ਕਿਸੇ ਗੱਲ ਨੂੰ ਯਾਦ ਰੱਖਣ ਦਾ ਵਧੀਆ ਤਰੀਕਾ ਹੈ ਕਿ ਕਿਸੇ ਵਿਸ਼ੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲੈਣ ਤੋਂ ਬਾਅਦ ਉਸ ਨੂੰ ਯਾਦ ਰੱਖਣ ਲਈ ਉਸ ਦਾ ਵਾਰ-ਵਾਰ ਅਧਿਐਨ ਕੀਤਾ ਜਾਣਾ ਚਾਹੀਦਾ ਹੈ।” ਜਦੋਂ ਅਸੀਂ ਧਿਆਨ ਨਾਲ ਵਾਰ-ਵਾਰ ਅਧਿਐਨ ਕਰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਮੁੜ ਚੇਤੇ ਆਉਂਦੀਆਂ ਹਨ ਜਿਨ੍ਹਾਂ ਅਨੁਸਾਰ ਚੱਲਣ ਨਾਲ ਸਾਨੂੰ ਹੀ ਫ਼ਾਇਦਾ ਹੁੰਦਾ ਹੈ।
7. ਸਾਨੂੰ ਅੱਜ ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਕਿਉਂ ਹੈ?
ਜ਼ਬੂਰ 119:99-101) ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਨ ਨਾਲ ਅਸੀਂ “ਹਰ ਬੁਰੇ ਮਾਰਗ” ਉੱਤੇ ਚੱਲਣ ਤੋਂ ਬਚੇ ਰਹਾਂਗੇ ਅਤੇ ਦੁਨੀਆਂ ਦੇ ਲੋਕਾਂ ਵਾਂਗ ਨਹੀਂ ਬਣਾਂਗੇ ਜਿਨ੍ਹਾਂ ਦੀ “ਬੁੱਧ ਅਨ੍ਹੇਰੀ ਹੋਈ ਹੋਈ ਹੈ ਅਤੇ . . . ਓਹ ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ।”—ਅਫ਼ਸੀਆਂ 4:17-19.
7 ਸਾਨੂੰ ਅੱਜ ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ ਕਿਉਂਕਿ ਅੱਜ ਬੁਰਾਈ ਆਪਣੇ ਸਿਖਰ ਤੇ ਪਹੁੰਚ ਗਈ ਹੈ। ਜੇ ਅਸੀਂ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਵੱਲ ਧਿਆਨ ਦੇਵਾਂਗੇ, ਤਾਂ ਅਸੀਂ ਸਮਝਦਾਰ ਬਣਾਂਗੇ ਤੇ ਇਸ ਸੰਸਾਰ ਦੇ ਦੁਸ਼ਟ ਰਾਹਾਂ ਤੇ ਚੱਲਣ ਤੋਂ ਬਚੇ ਰਹਾਂਗੇ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਵੱਧ ਗਿਆਨ ਰੱਖਦਾ ਹਾਂ, ਕਿਉਂ ਜੋ ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ। ਬਜ਼ੁਰਗਾਂ ਨਾਲੋਂ ਮੈਂ ਬਹੁਤ ਜਾਚਦਾ ਹਾਂ, ਕਿਉਂ ਜੋ ਤੇਰੇ ਫ਼ਰਮਾਨਾਂ ਨੂੰ ਮੈਂ ਸਾਂਭਿਆ। ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ, ਤਾਂ ਜੋ ਮੈਂ ਤੇਰੇ ਬਚਨ ਦੀ ਪਾਲਨਾ ਕਰਾਂ।” (8. ਅਸੀਂ ਨਿਹਚਾ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਕਾਮਯਾਬ ਹੋ ਸਕਦੇ ਹਾਂ?
8 ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਦੀ ਸਾਨੂੰ ਇਸ ਕਰਕੇ ਵੀ ਲੋੜ ਹੈ ਕਿਉਂਕਿ ਇਹ “ਓੜਕ ਦੇ ਸਮੇਂ” ਵਿਚ ਬਹੁਤ ਸਾਰੇ ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਤਾਕਤ ਦਿੰਦੀਆਂ ਹਨ। (ਦਾਨੀਏਲ 12:4) ਅਜਿਹੀਆਂ ਯਾਦ-ਦਹਾਨੀਆਂ ਤੋਂ ਬਿਨਾਂ ਅਸੀਂ ‘ਸੁਣ ਕੇ ਭੁੱਲ ਜਾਣ ਵਾਲੇ’ ਇਨਸਾਨ ਬਣ ਜਾਵਾਂਗੇ। (ਯਾਕੂਬ 1:25) ਪਰ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਦੀ ਮਦਦ ਨਾਲ ਬਾਈਬਲ ਦਾ ਨਿੱਜੀ ਤੌਰ ਤੇ ਅਤੇ ਕਲੀਸਿਯਾ ਨਾਲ ਮਿਲ ਕੇ ਅਧਿਐਨ ਕਰਨ ਨਾਲ ਅਸੀਂ ਨਿਹਚਾ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਕਾਮਯਾਬ ਹੋਵਾਂਗੇ। (ਮੱਤੀ 24:45-47) ਅਜਿਹੇ ਅਧਿਆਤਮਿਕ ਪ੍ਰਬੰਧ ਸਾਡੀ ਇਹ ਦੇਖਣ ਵਿਚ ਮਦਦ ਕਰਦੇ ਹਨ ਕਿ ਜਦੋਂ ਅਸੀਂ ਮੁਸ਼ਕਲ ਹਾਲਾਤਾਂ ਵਿਚ ਹੁੰਦੇ ਹਾਂ, ਤਾਂ ਉਸ ਵੇਲੇ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।
ਸਭਾਵਾਂ ਕਿੰਨੀਆਂ ਜ਼ਰੂਰੀ ਹਨ
9. “ਮਨੁੱਖਾਂ ਨੂੰ ਦਾਨ” ਕੌਣ ਹਨ ਅਤੇ ਉਹ ਸਾਥੀ ਵਿਸ਼ਵਾਸੀਆਂ ਦੀ ਕਿਵੇਂ ਮਦਦ ਕਰਦੇ ਹਨ?
9 ਮਸੀਹੀ ਸਭਾਵਾਂ ਵਿਚ ਸਾਨੂੰ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਨਿਯੁਕਤ ਭਰਾ ਸਾਨੂੰ ਹਿਦਾਇਤਾਂ ਦਿੰਦੇ ਹਨ। ਪੌਲੁਸ ਰਸੂਲ ਨੇ ਲਿਖਿਆ ਸੀ ਕਿ ਜਦੋਂ ਯਿਸੂ “ਉਤਾਹਾਂ ਨੂੰ ਚੜ੍ਹਿਆ, ਓਨ ਬੰਧਨ ਨੂੰ ਬੰਨ੍ਹ ਲਿਆ, ਅਤੇ ਮਨੁੱਖਾਂ ਨੂੰ ਦਾਨ ਦਿੱਤੇ।” ਪੌਲੁਸ ਨੇ ਅੱਗੇ ਕਿਹਾ: “ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ।” (ਅਫ਼ਸੀਆਂ 4:8, 11, 12) ਸਾਨੂੰ ਇਨ੍ਹਾਂ “ਮਨੁੱਖਾਂ ਨੂੰ ਦਾਨ” ਜਾਂ ਬਜ਼ੁਰਗਾਂ ਪ੍ਰਤੀ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਸਭਾਵਾਂ ਵਿਚ ਸਾਡਾ ਧਿਆਨ ਯਹੋਵਾਹ ਦੀਆਂ ਯਾਦ-ਦਹਾਨੀਆਂ ਵੱਲ ਦਿਵਾਉਂਦੇ ਹਨ!
10. ਇਬਰਾਨੀਆਂ 10:24, 25 ਵਿਚ ਕਿਹੜੀ ਮੁੱਖ ਗੱਲ ਦੱਸੀ ਗਈ ਹੈ?
10 ਜੇ ਅਸੀਂ ਹਰ ਹਫ਼ਤੇ ਸਾਰੀਆਂ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੁੰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੁਆਰਾ ਕੀਤੇ ਪ੍ਰਬੰਧਾਂ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ। ਪੌਲੁਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਸਾਨੂੰ ਨਿਯਮਿਤ ਤੌਰ ਤੇ ਇਕੱਠੇ ਹੋਣ ਦੀ ਲੋੜ ਹੈ। ਉਸ ਨੇ ਲਿਖਿਆ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।”—ਇਬਰਾਨੀਆਂ 10:24, 25.
11. ਹਰ ਹਫ਼ਤੇ ਹੁੰਦੀਆਂ ਸਭਾਵਾਂ ਤੋਂ ਸਾਨੂੰ ਕੀ-ਕੀ ਫ਼ਾਇਦੇ ਹੁੰਦੇ ਹਨ?
11 ਸਭਾਵਾਂ ਤੋਂ ਜੋ ਫ਼ਾਇਦਾ ਹੁੰਦਾ ਹੈ, ਕੀ ਤੁਸੀਂ ਉਸ ਦੀ ਕਦਰ 1 ਕੁਰਿੰਥੀਆਂ 2:12; ਰਸੂਲਾਂ ਦੇ ਕਰਤੱਬ 15:31) ਜਨਤਕ ਸਭਾ ਵਿਚ ਭਾਸ਼ਣਕਾਰ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਦਿੰਦੇ ਹਨ, ਯਹੋਵਾਹ ਦੀਆਂ ਯਾਦ-ਦਹਾਨੀਆਂ ਯਾਦ ਕਰਾਉਂਦੇ ਹਨ ਅਤੇ ਯਿਸੂ ਦੀਆਂ “ਸਦੀਪਕ ਜੀਉਣ ਦੀਆਂ ਗੱਲਾਂ” ਦੱਸਦੇ ਹਨ। (ਯੂਹੰਨਾ 6:68; 7:46; ਮੱਤੀ 5:1–7:29) ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਸਾਡੀ ਸਿਖਾਉਣ ਦੀ ਕਲਾ ਨੂੰ ਹੋਰ ਜ਼ਿਆਦਾ ਨਿਖਾਰਿਆ ਜਾਂਦਾ ਹੈ। ਸੇਵਾ ਸਭਾ ਵਿਚ ਘਰ-ਘਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ, ਪੁਨਰ-ਮੁਲਾਕਾਤਾਂ ਕਰਨ, ਬਾਈਬਲ ਅਧਿਐਨ ਕਰਾਉਣ ਅਤੇ ਦੂਸਰੇ ਤਰੀਕਿਆਂ ਨਾਲ ਸੇਵਕਾਈ ਕਰਨ ਸੰਬੰਧੀ ਵਧੀਆ ਸਲਾਹ ਦਿੱਤੀ ਜਾਂਦੀ ਹੈ। ਕਲੀਸਿਯਾ ਪੁਸਤਕ ਅਧਿਐਨ ਦੇ ਛੋਟੇ ਗਰੁੱਪਾਂ ਵਿਚ ਸਾਨੂੰ ਟਿੱਪਣੀਆਂ ਕਰਨ ਦਾ ਜ਼ਿਆਦਾ ਮੌਕਾ ਮਿਲਦਾ ਹੈ ਜਿਨ੍ਹਾਂ ਦੁਆਰਾ ਅਕਸਰ ਸਾਨੂੰ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਚੇਤੇ ਕਰਾਈਆਂ ਜਾਂਦੀਆਂ ਹਨ।
ਕਰਦੇ ਹੋ? ਹਰ ਹਫ਼ਤੇ ਪਹਿਰਾਬੁਰਜ ਅਧਿਐਨ ਸਾਡੀ ਨਿਹਚਾ ਨੂੰ ਮਜ਼ਬੂਤ ਕਰਦਾ ਹੈ, ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਨ ਵਿਚ ਸਾਡੀ ਮਦਦ ਕਰਦਾ ਹੈ ਅਤੇ ‘ਜਗਤ ਦੇ ਆਤਮਾ’ ਦਾ ਵਿਰੋਧ ਕਰਨ ਲਈ ਸਾਨੂੰ ਸ਼ਕਤੀ ਦਿੰਦਾ ਹੈ। (12, 13. ਇਕ ਏਸ਼ੀਆਈ ਦੇਸ਼ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਮਸੀਹੀ ਸਭਾਵਾਂ ਲਈ ਕਿਵੇਂ ਕਦਰ ਦਿਖਾਈ ਹੈ?
12 ਕਲੀਸਿਯਾ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਨਾਲ ਸਾਨੂੰ ਪਰਮੇਸ਼ੁਰ ਦੇ ਹੁਕਮ ਯਾਦ ਰਹਿਣਗੇ ਅਤੇ ਲੜਾਈਆਂ, ਰੁਪਏ-ਪੈਸੇ ਦੀ ਤੰਗੀ ਦੇ ਸਮੇਂ ਅਤੇ ਨਿਹਚਾ ਦੀਆਂ ਦੂਸਰੀਆਂ ਅਜ਼ਮਾਇਸ਼ਾਂ ਵੇਲੇ ਅਸੀਂ ਅਧਿਆਤਮਿਕ ਤੌਰ ਤੇ ਮਜ਼ਬੂਤ ਰਹਾਂਗੇ। ਮਿਸਾਲ ਵਜੋਂ, ਇਕ ਏਸ਼ੀਆਈ ਦੇਸ਼ ਦੇ ਕੁਝ 70 ਮਸੀਹੀਆਂ ਨੇ ਸਭਾਵਾਂ ਦੀ ਅਹਿਮੀਅਤ ਨੂੰ ਪਛਾਣਿਆ। ਲੜਾਈ ਕਰਕੇ ਇਨ੍ਹਾਂ ਮਸੀਹੀਆਂ ਨੂੰ ਆਪਣੇ ਘਰ ਛੱਡ ਕੇ ਸੰਘਣੇ ਜੰਗਲ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਨੇ ਨਿਯਮਿਤ ਤੌਰ ਤੇ ਇਕੱਠੇ ਹੋਣ ਦਾ ਪੱਕਾ ਇਰਾਦਾ ਕੀਤਾ ਸੀ, ਇਸ ਲਈ ਉਹ ਲੜਾਈ ਨਾਲ ਤਬਾਹ ਹੋਏ ਆਪਣੇ ਸ਼ਹਿਰ ਵਿਚ ਵਾਪਸ ਗਏ। ਉੱਥੋਂ ਉਨ੍ਹਾਂ ਨੇ ਕਿੰਗਡਮ ਹਾਲ ਦਾ ਬਚਿਆ-ਖੁਚਿਆ ਸਾਮਾਨ ਇਕੱਠਾ ਕੀਤਾ ਤੇ ਉਸ ਨਾਲ ਜੰਗਲ ਵਿਚ ਕਿੰਗਡਮ ਹਾਲ ਬਣਾ ਲਿਆ।
13 ਉਸੇ ਦੇਸ਼ ਦੇ ਦੂਸਰੇ ਹਿੱਸੇ ਵਿਚ ਕਈ ਸਾਲਾਂ ਤਕ ਲੜਾਈ ਹੋਣ ਦੇ ਬਾਵਜੂਦ ਵੀ ਯਹੋਵਾਹ ਦੇ ਲੋਕ ਜੋਸ਼ ਨਾਲ ਉਸ ਦੀ ਸੇਵਾ ਕਰ ਰਹੇ ਹਨ। ਉਸ ਇਲਾਕੇ ਦੇ ਇਕ ਬਜ਼ੁਰਗ ਨੂੰ ਪੁੱਛਿਆ ਗਿਆ: “ਕਿਹੜੀ ਚੀਜ਼ ਨੇ ਭਰਾਵਾਂ ਨੂੰ ਇਕੱਠੇ ਰੱਖਣ ਵਿਚ ਸਭ ਤੋਂ ਜ਼ਿਆਦਾ ਮਦਦ ਕੀਤੀ?” ਉਸ ਨੇ ਕੀ ਜਵਾਬ ਦਿੱਤਾ? “ਉੱਨੀ ਸਾਲਾਂ ਵਿਚ ਅਸੀਂ ਕਦੀ ਇਕ ਵੀ ਸਭਾ ਕੈਂਸਲ ਨਹੀਂ ਕੀਤੀ। ਕਦੀ-ਕਦੀ ਬੰਬਾਰੀ ਜਾਂ ਦੂਸਰੀਆਂ ਮੁਸ਼ਕਲਾਂ ਕਰਕੇ ਕੁਝ ਭਰਾ ਸਭਾ ਵਾਲੀ ਥਾਂ ਨਹੀਂ ਪਹੁੰਚ ਪਾਉਂਦੇ ਸਨ, ਪਰ ਅਸੀਂ ਕਦੀ ਵੀ ਸਭਾ ਕੈਂਸਲ ਨਹੀਂ ਕੀਤੀ।” ਇਹ ਪਿਆਰੇ ਭੈਣ-ਭਰਾ ਸੱਚ-ਮੁੱਚ “ਆਪਸ ਵਿੱਚੀਂ ਇਕੱਠੇ ਹੋਣ” ਦੀ ਅਹਿਮੀਅਤ ਕਦੇ ਨਹੀਂ ਭੁੱਲੇ।
14. ਅਸੀਂ ਬਜ਼ੁਰਗ ਆੱਨਾ ਦੀ ਆਦਤ ਤੋਂ ਕੀ ਸਿੱਖ ਸਕਦੇ ਹਾਂ?
14 ਪੁਰਾਣੇ ਸਮੇਂ ਵਿਚ ਆੱਨਾ ਨਾਂ ਦੀ 84 ਸਾਲਾਂ ਦੀ ਇਕ ਵਿਧਵਾ ਕਦੀ ‘ਹੈਕਲ ਨੂੰ ਨਹੀਂ ਛੱਡਦੀ ਸੀ।’ ਇਸ ਕਰਕੇ ਜਦੋਂ ਯਿਸੂ ਦੇ ਮਾਤਾ-ਪਿਤਾ ਯਿਸੂ ਨੂੰ ਜਨਮ ਤੋਂ ਕੁਝ ਦਿਨਾਂ ਬਾਅਦ ਹੈਕਲ ਵਿਚ ਲੈ ਕੇ ਆਏ ਸਨ, ਤਾਂ ਆੱਨਾ ਹੈਕਲ ਵਿਚ ਹੀ ਸੀ। (ਲੂਕਾ 2:36-38) ਕੀ ਤੁਸੀਂ ਵੀ ਹਰ ਸਭਾ ਵਿਚ ਜਾਣ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ? ਕੀ ਤੁਸੀਂ ਅਸੈਂਬਲੀਆਂ ਅਤੇ ਸੰਮੇਲਨਾਂ ਦੇ ਹਰ ਸੈਸ਼ਨ ਵਿਚ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰਦੇ ਹੋ? ਇਨ੍ਹਾਂ ਸਭਾਵਾਂ ਵਿਚ ਸਾਨੂੰ ਜੋ ਵੀ ਅਧਿਆਤਮਿਕ ਸਿੱਖਿਆ ਮਿਲਦੀ ਹੈ, ਉਸ ਤੋਂ ਇਹ ਗੱਲ ਸਾਫ਼-ਸਾਫ਼ ਪਤਾ ਚੱਲਦੀ ਹੈ ਕਿ ਸਾਡਾ ਸਵਰਗੀ ਪਿਤਾ ਆਪਣੇ ਲੋਕਾਂ ਦੀ ਪਰਵਾਹ ਕਰਦਾ ਹੈ। (ਯਸਾਯਾਹ 40:11) ਇਨ੍ਹਾਂ ਮੌਕਿਆਂ ਤੇ ਸਾਡੀ ਖ਼ੁਸ਼ੀ ਵਿਚ ਵੀ ਵਾਧਾ ਹੁੰਦਾ ਹੈ ਜਿਨ੍ਹਾਂ ਵਿਚ ਹਾਜ਼ਰ ਹੋ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਕਦਰ ਕਰਦੇ ਹਾਂ।—ਨਹਮਯਾਹ 8:5-8, 12.
ਯਹੋਵਾਹ ਦੀਆਂ ਯਾਦ-ਦਹਾਨੀਆਂ ਕਰਕੇ ਦੂਸਰਿਆਂ ਤੋਂ ਅਲੱਗ
15, 16. ਯਹੋਵਾਹ ਦੀਆਂ ਯਾਦ-ਦਹਾਨੀਆਂ ਦਾ ਸਾਡੇ ਚਾਲ-ਚਲਣ ਉੱਤੇ ਕੀ ਅਸਰ ਪੈਂਦਾ ਹੈ?
15 ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਨ ਨਾਲ ਅਸੀਂ ਇਸ ਦੁਸ਼ਟ ਸੰਸਾਰ ਤੋਂ ਅਲੱਗ ਰਹਾਂਗੇ। ਉਦਾਹਰਣ ਲਈ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਵੱਲ ਧਿਆਨ ਦੇਣ ਨਾਲ ਅਸੀਂ ਵਿਭਚਾਰ ਕਰਨ ਤੋਂ ਬਚੇ ਰਹਾਂਗੇ। (ਬਿਵਸਥਾ ਸਾਰ 5:18; ਕਹਾਉਤਾਂ 6:29-35; ਇਬਰਾਨੀਆਂ 13:4) ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਨ ਨਾਲ ਝੂਠ ਬੋਲਣ, ਬੇਈਮਾਨੀ ਕਰਨ ਜਾਂ ਚੋਰੀ ਕਰਨ ਦੀ ਲਾਲਸਾ ਨੂੰ ਕਾਮਯਾਬੀ ਨਾਲ ਦਬਾਇਆ ਜਾ ਸਕਦਾ ਹੈ। (ਕੂਚ 20:15, 16; ਲੇਵੀਆਂ 19:11; ਕਹਾਉਤਾਂ 30:7-9; ਅਫ਼ਸੀਆਂ 4:25, 28; ਇਬਰਾਨੀਆਂ 13:18) ਯਹੋਵਾਹ ਦੀਆਂ ਯਾਦ-ਦਹਾਨੀਆਂ ਵੱਲ ਧਿਆਨ ਦੇਣ ਨਾਲ ਅਸੀਂ ਬਦਲਾ ਲੈਣ, ਮਨ ਵਿਚ ਵੈਰ ਰੱਖਣ ਜਾਂ ਕਿਸੇ ਉੱਤੇ ਤੁਹਮਤ ਲਾਉਣ ਤੋਂ ਵੀ ਪਰਹੇਜ਼ ਕਰਾਂਗੇ।—ਲੇਵੀਆਂ 19:16, 18; ਜ਼ਬੂਰ 15:1, 3.
16 ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਨ ਨਾਲ ਅਸੀਂ ਉਸ ਦੀ ਸੇਵਾ ਕਰਨ ਲਈ ਪਵਿੱਤਰ ਜਾਂ ਦੂਜਿਆਂ ਤੋਂ ਅਲੱਗ ਰਹਿੰਦੇ ਹਾਂ। ਇਸ ਲਈ ਇਸ ਸੰਸਾਰ ਤੋਂ ਅਲੱਗ ਰਹਿਣਾ ਕਿੰਨਾ ਜ਼ਰੂਰੀ ਹੈ! ਧਰਤੀ ਉੱਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਯਿਸੂ ਨੇ ਯਹੋਵਾਹ ਨੂੰ ਆਪਣੇ ਪੈਰੋਕਾਰਾਂ ਲਈ ਪ੍ਰਾਰਥਨਾ ਕੀਤੀ: “ਮੈਂ ਤੇਰਾ ਬਚਨ ਓਹਨਾਂ ਨੂੰ ਦਿੱਤਾ ਹੈ ਅਰ ਜਗਤ ਨੇ ਓਹਨਾਂ ਨਾਲ ਵੈਰ ਕੀਤਾ ਕਿਉਂ ਜੋ ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ। ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਓਹਨਾਂ ਨੂੰ ਸਚਿਆਈ ਨਾਲ ਪਵਿੱਤ੍ਰ ਕਰ। ਤੇਰਾ ਬਚਨ ਸਚਿਆਈ ਹੈ।” (ਯੂਹੰਨਾ 17:14-17) ਆਓ ਆਪਾਂ ਪਰਮੇਸ਼ੁਰ ਦੇ ਬਚਨ ਦੀ ਕਦਰ ਕਰਦੇ ਰਹੀਏ ਜੋ ਸਾਨੂੰ ਆਪਣੀ ਸੇਵਾ ਲਈ ਦੂਜਿਆਂ ਤੋਂ ਅਲੱਗ ਰੱਖਦਾ ਹੈ।
17. ਸਾਨੂੰ ਕੀ ਹੋ ਸਕਦਾ ਹੈ ਜੇ ਅਸੀਂ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਨੂੰ ਅਣਗੌਲਿਆਂ ਕਰਦੇ ਹਾਂ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
17 ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਭਗਤੀ ਨੂੰ ਸਵੀਕਾਰ ਕਰੇ। ਪਰ ਜੇ ਅਸੀਂ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਨੂੰ ਅਣਗੌਲਿਆਂ ਕਰਦੇ ਹਾਂ, ਤਾਂ ਇਸ ਸੰਸਾਰ ਦੀ ਆਤਮਾ ਸਾਨੂੰ ਆਪਣੇ ਵੱਸ ਵਿਚ ਕਰ ਲਵੇਗੀ ਜੋ ਅੱਜ ਲੋਕ ਆਪਣੀ ਬੋਲੀ, ਕਿਤਾਬਾਂ, ਮਨੋਰੰਜਨ ਅਤੇ ਚਾਲ-ਚਲਣ ਵਿਚ ਪ੍ਰਗਟ ਕਰਦੇ ਹਨ। ਅਸੀਂ ਇਸ ਸੰਸਾਰ ਦੀ ਤਰ੍ਹਾਂ ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਨਾਸ਼ੁਕਰੇ, ਅਪਵਿੱਤਰ, ਕਰੜੇ, ਕਾਹਲੇ, ਘਮੰਡੀ ਅਤੇ ਪਰਮੇਸ਼ੁਰ ਦੀ ਬਜਾਇ ਭੋਗ ਵਿਲਾਸ ਦੇ ਪ੍ਰੇਮੀ ਨਹੀਂ ਬਣਨਾ ਚਾਹੁੰਦੇ। ਇਹ ਉਨ੍ਹਾਂ ਲੋਕਾਂ ਦੇ ਕੁਝ ਕੁ ਔਗੁਣ ਹਨ ਜਿਹੜੇ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਹਨ। (2 ਤਿਮੋਥਿਉਸ 3:1-5) ਕਿਉਂਕਿ ਅਸੀਂ ਇਸ ਦੁਸ਼ਟ ਸੰਸਾਰ ਦੇ ਅੰਤ ਦੇ ਬਹੁਤ ਹੀ ਨੇੜੇ ਰਹਿੰਦੇ ਹਾਂ, ਇਸ ਲਈ ਆਓ ਆਪਾਂ ਪਰਮੇਸ਼ੁਰ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਰਹੀਏ ਤਾਂਕਿ ਅਸੀਂ ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਦੇ ਰਹੀਏ ਅਤੇ ‘ਉਹ ਦੇ ਬਚਨ ਦੇ ਅਨੁਸਾਰ ਚੌਕਸੀ ਕਰੀਏ।’—ਜ਼ਬੂਰ 119:9.
18. ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਨ ਨਾਲ ਅਸੀਂ ਕਿਹੜੇ ਸਹੀ ਕਦਮ ਚੁੱਕਾਂਗੇ?
ਬਿਵਸਥਾ ਸਾਰ 6:5; ਜ਼ਬੂਰ 4:5; ਕਹਾਉਤਾਂ 3:5, 6; ਮੱਤੀ 22:37; ਮਰਕੁਸ 12:30) ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਆਪਣੇ ਗੁਆਂਢੀ ਨੂੰ ਪਿਆਰ ਕਰਨ ਲਈ ਵੀ ਸਾਨੂੰ ਪ੍ਰੇਰਣਾ ਦਿੰਦੀਆਂ ਹਨ। (ਲੇਵੀਆਂ 19:18; ਮੱਤੀ 22:39) ਇਸੇ ਲਈ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਅਤੇ ਦੂਸਰਿਆਂ ਨਾਲ ‘ਪਰਮੇਸ਼ੁਰ ਦਾ ਗਿਆਨ’ ਸਾਂਝਾ ਕਰ ਕੇ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਲਈ ਪਿਆਰ ਦਿਖਾਉਂਦੇ ਹਾਂ।—ਕਹਾਉਤਾਂ 2:1-5.
18 ਯਹੋਵਾਹ ਦੀਆਂ ਯਾਦ-ਦਹਾਨੀਆਂ ਸਿਰਫ਼ ਇਹ ਦੇਖਣ ਵਿਚ ਹੀ ਸਾਡੀ ਮਦਦ ਨਹੀਂ ਕਰਦੀਆਂ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ। ਉਸ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਨ ਨਾਲ ਅਸੀਂ ਸਹੀ ਕਦਮ ਚੁੱਕਾਂਗੇ, ਯਹੋਵਾਹ ਵਿਚ ਪੂਰੇ ਦਿਲ ਨਾਲ ਭਰੋਸਾ ਰੱਖਾਂਗੇ ਅਤੇ ਉਸ ਨੂੰ ਆਪਣੇ ਪੂਰੇ ਦਿਲ, ਜਾਨ, ਮਨ ਤੇ ਸ਼ਕਤੀ ਨਾਲ ਪਿਆਰ ਕਰਾਂਗੇ। (ਯਹੋਵਾਹ ਦੀਆਂ ਯਾਦ-ਦਹਾਨੀਆਂ ਉੱਤੇ ਚੱਲਣ ਨਾਲ ਜ਼ਿੰਦਗੀ ਮਿਲਦੀ ਹੈ!
19. ਅਸੀਂ ਦੂਸਰਿਆਂ ਨੂੰ ਕਿਵੇਂ ਦਿਖਾ ਸਕਦੇ ਹਾਂ ਕਿ ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਨੀ ਮੁਮਕਿਨ ਹੈ ਅਤੇ ਇਸ ਤੋਂ ਸਾਨੂੰ ਫ਼ਾਇਦਾ ਹੁੰਦਾ ਹੈ?
19 ਜੇ ਅਸੀਂ ਯਹੋਵਾਹ ਦੀਆਂ ਯਾਦ-ਦਹਾਨੀਆਂ ਉੱਤੇ ਚੱਲਦੇ ਹਾਂ ਅਤੇ ਦੂਸਰਿਆਂ ਦੀ ਵੀ ਇਨ੍ਹਾਂ ਉੱਤੇ ਚੱਲਣ ਵਿਚ ਮਦਦ ਕਰਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵਾਂਗੇ। (1 ਤਿਮੋਥਿਉਸ 4:16) ਅਸੀਂ ਦੂਸਰਿਆਂ ਨੂੰ ਕਿਵੇਂ ਯਕੀਨ ਦਿਵਾ ਸਕਦੇ ਹਾਂ ਕਿ ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਨੀ ਮੁਮਕਿਨ ਹੈ ਅਤੇ ਇਸ ਨਾਲ ਫ਼ਾਇਦਾ ਹੁੰਦਾ ਹੈ? ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ। ਇਸ ਤੋਂ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਣ ਵਾਲਿਆਂ’ ਨੂੰ ਇਸ ਗੱਲ ਦਾ ਸਬੂਤ ਮਿਲੇਗਾ ਕਿ ਪਰਮੇਸ਼ੁਰ ਦੇ ਬਚਨ ਵਿਚ ਦਿਖਾਇਆ ਗਿਆ ਰਾਹ ਹੀ ਸਹੀ ਰਾਹ ਹੈ। (ਰਸੂਲਾਂ ਦੇ ਕਰਤੱਬ 13:48; ਨਿ ਵ) ਉਹ ਇਹ ਵੀ ਦੇਖਣਗੇ ਕਿ ‘ਸੱਚੀ ਮੁੱਚੀ ਪਰਮੇਸ਼ੁਰ ਸਾਡੇ ਵਿੱਚ ਹੈ’ ਅਤੇ ਉਹ ਸਾਡੇ ਨਾਲ ਮਿਲ ਕੇ ਸਰਬਸੱਤਾਵਾਨ ਪ੍ਰਭੂ ਯਹੋਵਾਹ ਦੀ ਭਗਤੀ ਕਰਨ ਲਈ ਪ੍ਰੇਰਿਤ ਹੋਣਗੇ।—1 ਕੁਰਿੰਥੀਆਂ 14:24, 25.
20, 21. ਯਹੋਵਾਹ ਦੀਆਂ ਯਾਦ-ਦਹਾਨੀਆਂ ਅਤੇ ਉਸ ਦੀ ਪਵਿੱਤਰ ਆਤਮਾ ਕੀ ਕਰਨ ਵਿਚ ਸਾਡੀ ਮਦਦ ਕਰਨਗੀਆਂ?
20 ਬਾਈਬਲ ਦਾ ਲਗਾਤਾਰ ਅਧਿਐਨ ਕਰਨ ਨਾਲ, ਸਿੱਖੀਆਂ ਗੱਲਾਂ ਉੱਤੇ ਅਮਲ ਕਰਨ ਨਾਲ ਅਤੇ ਯਹੋਵਾਹ ਵੱਲੋਂ ਕੀਤੇ ਸਾਰੇ ਅਧਿਆਤਮਿਕ ਪ੍ਰਬੰਧਾਂ ਦਾ ਫ਼ਾਇਦਾ ਲੈਣ ਨਾਲ ਅਸੀਂ ਉਸ ਦੀਆਂ ਯਾਦ-ਦਹਾਨੀਆਂ ਨਾਲ ਵੱਡੀ ਪ੍ਰੀਤ ਕਰਾਂਗੇ। ਜੇ ਅਸੀਂ ਇਨ੍ਹਾਂ ਯਾਦ-ਦਹਾਨੀਆਂ ਵੱਲ ਧਿਆਨ ਦੇਈਏ, ਤਾਂ ਅਸੀਂ “ਨਵੀਂ ਇਨਸਾਨੀਅਤ” ਨੂੰ ਪਹਿਨ ਸਕਾਂਗੇ ਜੋ “ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।” (ਅਫ਼ਸੀਆਂ 4:20-24) ਯਹੋਵਾਹ ਦੀਆਂ ਯਾਦ-ਦਹਾਨੀਆਂ ਅਤੇ ਉਸ ਦੀ ਪਵਿੱਤਰ ਆਤਮਾ ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ ਵਰਗੇ ਗੁਣ ਦਿਖਾਉਣ ਵਿਚ ਸਾਡੀ ਮਦਦ ਕਰਨਗੀਆਂ ਜੋ ਸ਼ਤਾਨ ਦੇ ਵੱਸ ਵਿਚ ਪਈ ਦੁਨੀਆਂ ਦੇ ਲੋਕਾਂ ਵਿਚ ਬਿਲਕੁਲ ਨਹੀਂ ਹਨ। (ਗਲਾਤੀਆਂ 5:22, 23; 1 ਯੂਹੰਨਾ 5:19) ਇਸ ਲਈ ਜਦੋਂ ਸਾਨੂੰ ਬਾਈਬਲ ਦਾ ਨਿੱਜੀ ਅਧਿਐਨ ਕਰਨ, ਨਿਯੁਕਤ ਬਜ਼ੁਰਗਾਂ ਰਾਹੀਂ ਜਾਂ ਸਭਾਵਾਂ, ਅਸੈਂਬਲੀਆਂ ਤੇ ਸੰਮੇਲਨਾਂ ਰਾਹੀਂ ਯਹੋਵਾਹ ਦੀਆਂ ਮੰਗਾਂ ਬਾਰੇ ਯਾਦ ਕਰਾਇਆ ਜਾਂਦਾ ਹੈ, ਤਾਂ ਸਾਨੂੰ ਇਹ ਸਾਰੇ ਪ੍ਰਬੰਧ ਕਰਨ ਵਾਸਤੇ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
21 ਕਿਉਂਕਿ ਅਸੀਂ ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਪਾਲਣਾ ਕਰਦੇ ਹਾਂ, ਇਸ ਲਈ ਅਸੀਂ ਧਾਰਮਿਕਤਾ ਦੀ ਖ਼ਾਤਰ ਸਤਾਏ ਜਾਣ ਤੇ ਵੀ ਖ਼ੁਸ਼ ਰਹਾਂਗੇ। (ਲੂਕਾ 6:22, 23) ਅਸੀਂ ਇਸ ਲਈ ਵੀ ਯਹੋਵਾਹ ਤੇ ਭਰੋਸਾ ਰੱਖਦੇ ਹਾਂ ਕਿ ਉਹ ਸਾਨੂੰ ਖ਼ਤਰਨਾਕ ਤੋਂ ਖ਼ਤਰਨਾਕ ਹਾਲਾਤਾਂ ਤੋਂ ਬਚਾਵੇਗਾ। ਇਹ ਹੁਣ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਰੀਆਂ ਕੌਮਾਂ ਹਰਮਿੱਗਦੋਨ ਵਿਚ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦੇ ਜੁੱਧ’ ਲਈ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ।—ਪਰਕਾਸ਼ ਦੀ ਪੋਥੀ 16:14-16.
22. ਯਹੋਵਾਹ ਦੀਆਂ ਯਾਦ-ਦਹਾਨੀਆਂ ਪ੍ਰਤੀ ਸਾਡਾ ਪੱਕਾ ਇਰਾਦਾ ਕੀ ਹੋਣਾ ਚਾਹੀਦਾ ਹੈ?
22 ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਦਾ ਦੀ ਜ਼ਿੰਦਗੀ ਦਾ ਤੋਹਫ਼ਾ ਮਿਲੇ, ਤਾਂ ਸਾਨੂੰ ਯਹੋਵਾਹ ਦੀਆਂ ਯਾਦ-ਦਹਾਨੀਆਂ ਨਾਲ ਵੱਡੀ ਪ੍ਰੀਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਉੱਤੇ ਪੂਰੇ ਦਿਲ ਨਾਲ ਚੱਲਣਾ ਚਾਹੀਦਾ ਹੈ। ਆਓ ਆਪਾਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਗੀਤ ਗਾਈਏ: “ਤੇਰੀਆਂ ਸਾਖੀਆਂ ਸਦਾ ਤੀਕ ਧਰਮ ਦੀਆਂ ਹਨ, ਮੈਨੂੰ ਸਮਝ ਦੇਹ ਤਾਂ ਮੈਂ ਜੀਉਂਦਾ ਰਹਾਂਗਾ।” (ਜ਼ਬੂਰ 119:144) ਇਸ ਲਈ ਆਓ ਆਪਾਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਪੱਕਾ ਇਰਾਦਾ ਕਰੀਏ: “ਮੈਂ [ਯਹੋਵਾਹ] ਤੈਨੂੰ ਪੁਕਾਰਿਆ, ਮੈਨੂੰ ਬਚਾ ਲੈ, ਅਤੇ ਮੈਂ ਤੇਰੀਆਂ ਸਾਖੀਆਂ ਦੀ ਪਾਲਨਾ ਕਰਾਂਗਾ!” (ਜ਼ਬੂਰ 119:146) ਜੀ ਹਾਂ, ਆਪਣੀ ਕਹਿਣੀ ਤੇ ਕਰਨੀ ਦੁਆਰਾ ਆਓ ਆਪਾਂ ਇਹ ਸਾਬਤ ਕਰੀਏ ਕਿ ਅਸੀਂ ਸੱਚ-ਮੁੱਚ ਯਹੋਵਾਹ ਦੀਆਂ ਯਾਦ-ਦਹਾਨੀਆਂ ਨਾਲ ਵੱਡੀ ਪ੍ਰੀਤ ਕਰਦੇ ਹਾਂ।
ਤੁਸੀਂ ਕਿਵੇਂ ਜਵਾਬ ਦਿਓਗੇ?
• ਜ਼ਬੂਰਾਂ ਦੇ ਲਿਖਾਰੀ ਦਾ ਯਹੋਵਾਹ ਦੀਆਂ ਯਾਦ-ਦਹਾਨੀਆਂ ਪ੍ਰਤੀ ਕੀ ਨਜ਼ਰੀਆ ਸੀ?
• ਸਾਨੂੰ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਦੀ ਕਿਉਂ ਲੋੜ ਹੈ?
• ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਚੇਤੇ ਕਰਾਉਣ ਵਿਚ ਸਭਾਵਾਂ ਕੀ ਭੂਮਿਕਾ ਨਿਭਾਉਂਦੀਆਂ ਹਨ?
• ਯਹੋਵਾਹ ਦੀਆਂ ਯਾਦ-ਦਹਾਨੀਆਂ ਸਾਨੂੰ ਇਸ ਸੰਸਾਰ ਤੋਂ ਕਿਵੇਂ ਅਲੱਗ ਰੱਖਦੀਆਂ ਹਨ?
[ਸਵਾਲ]
[ਸਫ਼ੇ 15 ਉੱਤੇ ਤਸਵੀਰ]
ਜ਼ਬੂਰਾਂ ਦਾ ਲਿਖਾਰੀ ਯਹੋਵਾਹ ਦੀਆਂ ਯਾਦ-ਦਹਾਨੀਆਂ ਨਾਲ ਵੱਡੀ ਪ੍ਰੀਤ ਕਰਦਾ ਸੀ
[ਸਫ਼ੇ 16, 17 ਉੱਤੇ ਤਸਵੀਰਾਂ]
ਆੱਨਾ ਵਾਂਗ, ਕੀ ਤੁਸੀਂ ਵੀ ਹਰ ਸਭਾ ਵਿਚ ਹਾਜ਼ਰ ਹੋਣ ਦਾ ਪੱਕਾ ਇਰਾਦਾ ਕੀਤਾ ਹੈ?
[ਸਫ਼ੇ 18 ਉੱਤੇ ਤਸਵੀਰ]
ਯਹੋਵਾਹ ਦੀਆਂ ਯਾਦ-ਦਹਾਨੀਆਂ ਤੇ ਚੱਲਣ ਨਾਲ ਅਸੀਂ ਉਸ ਦੀ ਸੇਵਾ ਕਰਨ ਲਈ ਸ਼ੁੱਧ ਰਹਿੰਦੇ ਹਾਂ