ਕੀ ਤੁਹਾਨੂੰ ਇਸ ਤੇ ਯਕੀਨ ਕਰਨਾ ਚਾਹੀਦਾ ਹੈ?
ਕੀ ਤੁਹਾਨੂੰ ਇਸ ਤੇ ਯਕੀਨ ਕਰਨਾ ਚਾਹੀਦਾ ਹੈ?
ਇਕ 12 ਸਾਲਾਂ ਦਾ ਵਿਦਿਆਰਥੀ ਬੀਜ ਗਣਿਤ (ਅਲਜਬਰਾ) ਦੇ ਮੁਢਲੇ ਸਿਧਾਂਤ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਅਧਿਆਪਕ ਨੇ ਕਲਾਸ ਵਿਚ ਬੀਜ ਗਣਿਤ ਦਾ ਇਕ ਸਿੱਧਾ ਜਿਹਾ ਹਿਸਾਬ ਸਮਝਾਇਆ।
ਅਧਿਆਪਕ ਨੇ ਸ਼ੁਰੂ ਵਿਚ ਕਿਹਾ: “ਮੰਨ ਲਓ x=y ਤੇ ਇਨ੍ਹਾਂ ਦੋਹਾਂ ਦਾ ਮੁੱਲ 1 ਹੈ।”
‘ਇੱਥੇ ਤਕ ਤਾਂ ਠੀਕ ਹੈ,’ ਵਿਦਿਆਰਥੀ ਨੇ ਸੋਚਿਆ।
ਹਿਸਾਬ ਦੀਆਂ ਚਾਰ ਕੁ ਲਾਈਨਾਂ ਤੋਂ ਬਾਅਦ, ਜੋ ਬਿਲਕੁਲ ਠੀਕ ਲੱਗਦੀਆਂ ਸਨ, ਅਧਿਆਪਕ ਨੇ ਇਕ ਹੈਰਾਨੀਜਨਕ ਸਿੱਟਾ ਕੱਢਿਆ। ਉਸ ਨੇ ਕਿਹਾ: “ਇਸ ਲਈ 2=1!”
“ਇਸ ਨੂੰ ਗ਼ਲਤ ਸਾਬਤ ਕਰ ਕੇ ਦਿਖਾਓ,” ਉਸ ਨੇ ਬੌਂਦਲੇ ਹੋਏ ਵਿਦਿਆਰਥੀਆਂ ਨੂੰ ਕਿਹਾ।
ਇਸ ਵਿਦਿਆਰਥੀ ਨੂੰ ਅਜੇ ਬੀਜ ਗਣਿਤ ਬਾਰੇ ਬਹੁਤ ਘੱਟ ਜਾਣਕਾਰੀ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਨੂੰ ਗ਼ਲਤ ਕਿਵੇਂ ਸਾਬਤ ਕਰੇ। ਅਧਿਆਪਕ ਦੇ ਹਿਸਾਬ ਦੀ ਇਕ-ਇਕ ਲਾਈਨ ਬਿਲਕੁਲ ਸਹੀ ਲੱਗਦੀ ਸੀ। ਤਾਂ ਫਿਰ ਕੀ ਉਸ ਨੂੰ ਏਸ ਹੈਰਾਨੀਜਨਕ ਨਤੀਜੇ ਨੂੰ ਮੰਨ ਲੈਣਾ ਚਾਹੀਦਾ ਸੀ? ਆਖ਼ਰ ਉਸ ਦਾ ਅਧਿਆਪਕ ਹਿਸਾਬ-ਕਿਤਾਬ ਵਿਚ ਉਸ ਨਾਲੋਂ ਜ਼ਿਆਦਾ ਮਾਹਰ ਸੀ। ਜੀ ਨਹੀਂ, ਵਿਦਿਆਰਥੀ ਨੂੰ ਹਰਗਿਜ਼ ਨਹੀਂ ਮੰਨਣਾ ਚਾਹੀਦਾ ਸੀ! ‘ਮੈਨੂੰ ਇਸ ਨੂੰ ਗ਼ਲਤ ਸਾਬਤ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਮੇਰਾ ਦਿਮਾਗ਼ ਕਹਿੰਦਾ ਹੈ ਕਿ ਇਹ ਬਿਲਕੁਲ ਗ਼ਲਤ ਹੈ।’ (ਕਹਾਉਤਾਂ 14:15, 18) ਇਹ ਵਿਦਿਆਰਥੀ ਜਾਣਦਾ ਸੀ ਕਿ ਉਸ ਦਾ ਅਧਿਆਪਕ ਜਾਂ ਕਲਾਸ ਦਾ ਕੋਈ ਵੀ ਵਿਦਿਆਰਥੀ ਦੋ ਰੁਪਈਏ ਦੇ ਬਦਲੇ ਇਕ ਰੁਪਈਆ ਨਹੀਂ ਲਵੇਗਾ!
ਆਖ਼ਰਕਾਰ ਬੀਜ ਗਣਿਤ ਦੇ ਇਸ ਵਿਦਿਆਰਥੀ ਨੂੰ ਉਸ ਹਿਸਾਬ ਵਿਚ ਗ਼ਲਤੀ ਲੱਭ ਪਈ। ਪਰ, ਇਸ ਦੌਰਾਨ ਵਿਦਿਆਰਥੀ ਨੇ ਇਕ ਅਹਿਮ ਸਬਕ ਸਿੱਖਿਆ ਕਿ ਜੇਕਰ ਕੋਈ ਚੋਖਾ ਗਿਆਨਵਾਨ ਵਿਅਕਤੀ ਧਿਆਨ ਨਾਲ ਘੜ ਕੇ ਕੋਈ ਦਲੀਲ ਪੇਸ਼ ਕਰੇ, ਜੋ ਦੇਖਣ ਨੂੰ ਬਿਲਕੁਲ ਸਹੀ ਲੱਗੇ, ਤਾਂ ਸੁਣਨ ਵਾਲੇ ਨੂੰ ਇਸ ਗ਼ਲਤ ਦਲੀਲ ਨੂੰ ਸਿਰਫ਼ ਇਸ ਲਈ ਨਹੀਂ ਮੰਨ ਲੈਣਾ ਚਾਹੀਦਾ ਕਿ ਉਹ ਇਸ ਨੂੰ ਇਸ ਸਮੇਂ ਗ਼ਲਤ ਸਾਬਤ ਨਹੀਂ ਕਰ ਸਕਦਾ। ਇਹ ਵਿਦਿਆਰਥੀ ਅਸਲ ਵਿਚ 1 ਯੂਹੰਨਾ 4:1 ਦੀ ਚੰਗੀ ਸਲਾਹ ਨੂੰ ਮੰਨ ਰਿਹਾ ਸੀ ਕਿ ਹਰ ਕੋਈ ਸੁਣੀ-ਸੁਣਾਈ ਗੱਲ ਛੇਤੀ ਕਿਤੇ ਨਾ ਮੰਨੋ, ਭਾਵੇਂ ਉਹ ਕਿਸੇ ਮੰਨੇ-ਪ੍ਰਮੰਨੇ ਸ੍ਰੋਤ ਤੋਂ ਕਿਉਂ ਨਾ ਹੋਵੇ।
ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਆਪਣੀ ਪੁਰਾਣੀ ਸੋਚ ਤੇ ਜ਼ਿੱਦ ਨਾਲ ਅੜੇ ਰਹਿਣਾ ਚਾਹੀਦਾ ਹੈ। ਉਸ ਜਾਣਕਾਰੀ ਵੱਲ ਧਿਆਨ ਨਾ ਦੇਣਾ ਇਕ ਵੱਡੀ ਗ਼ਲਤੀ ਹੁੰਦੀ ਹੈ ਜਿਸ ਨਾਲ ਗ਼ਲਤ ਵਿਚਾਰਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਪਰ, ਜੇ ਕੋਈ ਇਹ ਕਹਿ ਕੇ ਤੁਹਾਡੇ ਉੱਤੇ ਦਬਾਅ ਪਾਵੇ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਗਿਆਨਵਾਨ ਹੈ ਅਤੇ ਉਸ ਕੋਲ ਜ਼ਿਆਦਾ ਅਧਿਕਾਰ ਹੈ, ਤਾਂ ਵੀ ਤੁਹਾਨੂੰ ‘ਆਪਣੇ ਮਨੋਂ ਛੇਤੀ ਨਹੀਂ ਡੋਲਣਾ’ ਚਾਹੀਦਾ। (2 ਥੱਸਲੁਨੀਕੀਆਂ 2:2) ਜੀ ਹਾਂ, ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪਰਖ ਰਿਹਾ ਸੀ। ਪਰ, ਕਈ ਵਾਰ ਗੱਲਾਂ ਇੰਨੀਆਂ ਮਾਮੂਲੀ ਨਹੀਂ ਹੁੰਦੀਆਂ। ਲੋਕ ਸਾਨੂੰ ਹੱਦੋਂ ਵੱਧ “ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ” ਫਸਾ ਸਕਦੇ ਹਨ।—ਅਫ਼ਸੀਆਂ 4:14; 2 ਤਿਮੋਥਿਉਸ 2:14, 23, 24.
ਕੀ ਮਾਹਰਾਂ ਦੀ ਗੱਲ ਹਮੇਸ਼ਾ ਸਹੀ ਹੁੰਦੀ ਹੈ?
ਚਾਹੇ ਮਾਹਰ ਇਕ ਖੇਤਰ ਵਿਚ ਕਿੰਨੇ ਵੀ ਗਿਆਨਵਾਨ ਕਿਉਂ ਨਾ ਹੋਣ, ਉਨ੍ਹਾਂ ਦੇ ਵਿਚਾਰ ਇਕ-ਦੂਜੇ ਨਾਲੋਂ ਵੱਖਰੇ ਹੋ ਸਕਦੇ ਹਨ। ਮਿਸਾਲ ਵਜੋਂ, ਡਾਕਟਰੀ ਵਿਗਿਆਨ ਵਿਚ ਬੀਮਾਰੀ ਦੇ ਕਾਰਨਾਂ ਉੱਤੇ ਚੱਲ ਰਹੀ ਚਰਚਾ ਵੱਲ ਗੌਰ ਕਰੋ। ਹਾਵਰਡ ਯੂਨੀਵਰਸਿਟੀ ਤੋਂ ਡਾਕਟਰੀ ਦੇ ਇਕ ਪ੍ਰੋਫ਼ੈਸਰ ਨੇ ਲਿਖਿਆ ਕਿ “ਸਾਇੰਸਦਾਨਾਂ ਵਿਚ ਇਸ ਗੱਲ ਬਾਰੇ ਗਰਮਾ-ਗਰਮ ਬਹਿਸ ਚੱਲ ਰਹੀ ਹੈ ਕਿ ਬੀਮਾਰੀ ਦਾ ਕਾਰਨ ਕੁਦਰਤੀ ਹੈ ਜਾਂ ਇਹ ਸਾਡੇ ਵਾਤਾਵਰਣ ਅਤੇ ਸਾਡੀ ਪਰਵਰਿਸ਼ ਦੇ ਕਾਰਨ ਹੁੰਦੀ ਹੈ।” ਕਿਸਮਤ ਉੱਤੇ ਭਰੋਸਾ ਕਰਨ ਵਾਲੇ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੰਦੇ ਹਨ ਕਿ ਵੱਖ-ਵੱਖ ਬੀਮਾਰੀਆਂ ਲੱਗਣ ਵਿਚ ਸਾਡੀਆਂ ਜੀਨਾਂ ਦਾ ਵੱਡਾ ਹੱਥ ਹੈ। ਪਰ, ਦੂਸਰੇ ਲੋਕ ਕਹਿੰਦੇ ਹਨ ਕਿ ਵਾਤਾਵਰਣ ਅਤੇ ਸਾਡੇ ਜੀਉਣ ਦੇ ਢੰਗ ਦਾ ਬੀਮਾਰੀਆਂ ਲੱਗਣ ਵਿਚ ਵੱਡਾ ਹੱਥ ਹੈ। ਦੋਵੇਂ ਗਰੁੱਪ ਆਪੋ-ਆਪਣੇ ਵਿਚਾਰ ਮੰਨਵਾਉਣ ਲਈ ਆਪਣੀ ਜਾਂਚ ਤੋਂ ਆਪੋ-ਆਪਣੇ ਸਬੂਤ ਪੇਸ਼ ਕਰ ਰਹੇ ਹਨ। ਇਸ ਦੇ ਬਾਵਜੂਦ, ਇਹ ਵਾਦ-ਵਿਵਾਦ ਚੱਲਦਾ ਜਾਂਦਾ ਹੈ।
ਕਈ ਮਸ਼ਹੂਰ ਬੁੱਧੀਮਾਨ ਵਿਅਕਤੀ ਵਾਰ-ਮ-ਵਾਰ ਗ਼ਲਤ ਸਾਬਤ ਹੋਏ ਹਨ, ਹਾਲਾਂਕਿ ਉਨ੍ਹਾਂ ਵੱਲੋਂ ਸਿਖਾਈ ਗਈ ਗੱਲ ਇਕ ਸਮੇਂ ਤੇ ਬਿਲਕੁਲ ਸਹੀ ਸਮਝੀ ਜਾਂਦੀ ਸੀ। ਫ਼ਿਲਾਸਫ਼ਰ ਬਰਟਰੈਂਡ ਰਸਲ ਮੁਤਾਬਕ ਅਰਸਤੂ “ਸਾਰੇ ਫ਼ਿਲਾਸਫ਼ਰਾਂ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਫ਼ਿਲਾਸਫ਼ਰ” ਸੀ। ਪਰ, ਰਸਲ ਇਹ ਵੀ ਕਹਿੰਦਾ ਹੈ ਕਿ ਅਰਸਤੂ ਦੇ ਕਈ ਸਿਧਾਂਤ “ਬਿਲਕੁਲ ਗ਼ਲਤ” ਸਨ। ਰਸਲ ਨੇ ਆਪਣੀ ਕਿਤਾਬ ਪੱਛਮੀ ਫ਼ਿਲਾਸਫ਼ੀ ਦਾ ਇਤਿਹਾਸ (ਅੰਗ੍ਰੇਜ਼ੀ) ਵਿਚ ਲਿਖਿਆ: “ਆਧੁਨਿਕ ਸਮਿਆਂ ਦੌਰਾਨ ਸਾਇੰਸ, ਤਰਕ-ਸ਼ਾਸਤਰ, ਜਾਂ ਫ਼ਿਲਾਸਫ਼ੀ ਵਿਚ ਜਿੰਨੀ ਵੀ ਤਰੱਕੀ ਹੋਈ ਹੈ ਉਸ ਦਾ ਅਰਸਤੂ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੇ ਬਹੁਤ ਵਿਰੋਧ ਕੀਤਾ ਹੈ।”
‘ਝੂਠਾ ਗਿਆਨ’
ਮੁਢਲੇ ਮਸੀਹੀ ਸ਼ਾਇਦ ਸੁਕਰਾਤ, ਪਲੈਟੋ, ਅਤੇ ਅਰਸਤੂ ਵਰਗੇ ਕਈਆਂ ਮਸ਼ਹੂਰ ਯੂਨਾਨੀ ਫ਼ਿਲਾਸਫ਼ਰਾਂ ਦੇ ਚੇਲਿਆਂ ਨੂੰ ਮਿਲੇ ਸਨ। ਉਸ ਸਮੇਂ ਦੇ ਪੜ੍ਹੇ-ਲਿਖੇ ਲੋਕ ਆਪਣੇ ਆਪ ਨੂੰ ਮਸੀਹੀਆਂ ਨਾਲੋਂ ਬਹੁਤ ਜ਼ਿਆਦਾ ਬੁੱਧੀਮਾਨ ਸਮਝਦੇ ਸਨ। ਯਿਸੂ ਦੇ ਬਹੁਤ ਸਾਰੇ ਚੇਲੇ “ਬਾਹਲੇ ਬੁੱਧਵਾਨ” ਨਹੀਂ ਮੰਨੇ ਜਾਂਦੇ ਸਨ। (1 ਕੁਰਿੰਥੀਆਂ 1:26) ਅਸਲ ਵਿਚ ਫ਼ਿਲਾਸਫ਼ੀ-ਪੜ੍ਹੇ ਵਿਦਵਾਨਾਂ ਮੁਤਾਬਕ ਮਸੀਹੀ ਜੋ ਵੀ ਵਿਸ਼ਵਾਸ ਕਰਦੇ ਸਨ ਉਹ ਨਿਰੀ “ਮੂਰਖਤਾਈ” ਜਾਂ ਬਕਵਾਸ ਸੀ।—1 ਕੁਰਿੰਥੀਆਂ 1:23.
ਜੇ ਤੁਸੀਂ ਉਨ੍ਹਾਂ ਮੁਢਲੇ ਮਸੀਹੀਆਂ ਵਿਚ ਹੁੰਦੇ, ਤਾਂ ਕੀ ਤੁਸੀਂ ਉਸ ਸਮੇਂ ਦੇ ਬੁੱਧੀਮਾਨ ਵਰਗ ਦੀਆਂ ਕਾਇਲ ਕਰਨ ਵਾਲੀਆਂ ਦਲੀਲਾਂ ਤੋਂ, ਜਾਂ ਉਨ੍ਹਾਂ ਦੀ ਬੁੱਧੀਮਤਾ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦੇ? (ਕੁਲੁੱਸੀਆਂ 2:4) ਪੌਲੁਸ ਰਸੂਲ ਮੁਤਾਬਕ ਏਦਾਂ ਕਰਨ ਦਾ ਕੋਈ ਕਾਰਨ ਨਹੀਂ ਸੀ। ਉਸ ਨੇ ਮਸੀਹੀਆਂ ਨੂੰ ਚੇਤੇ ਕਰਾਇਆ ਕਿ ਯਹੋਵਾਹ “ਬੁੱਧਵਾਨਾਂ ਦੀ ਬੁੱਧ” ਅਤੇ “ਚਤਰਿਆਂ ਦੀ ਚਤਰਾਈ” ਨੂੰ ਮੂਰਖਤਾ ਸਮਝਦਾ ਹੈ। (1 ਕੁਰਿੰਥੀਆਂ 1:19) ਉਹ ਅੱਗੇ ਪੁੱਛਦਾ ਹੈ: “ਇਨ੍ਹਾਂ ਫ਼ਿਲਾਸਫ਼ਰਾਂ, ਲਿਖਾਰੀਆਂ, ਅਤੇ ਦੁਨੀਆਂ ਦੇ ਆਲੋਚਕਾਂ ਨੇ ਆਪਣੀ ਬੁੱਧ ਦਿਖਾਉਣ ਲਈ ਕੀ ਕਰ ਕੇ ਦਿਖਾਇਆ ਹੈ?” (1 ਕੁਰਿੰਥੀਆਂ 1:20; ਫ਼ਿਲਿਪਸ) ਪੌਲੁਸ ਦੇ ਜ਼ਮਾਨੇ ਦੇ ਫ਼ਿਲਾਸਫ਼ਰ, ਲਿਖਾਰੀ, ਅਤੇ ਆਲੋਚਕ ਆਪਣੀ ਤੇਜ਼ ਬੁੱਧ ਦੇ ਬਾਵਜੂਦ, ਮਾਨਵਜਾਤੀ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਦੱਸ ਸਕੇ ਸਨ।
ਇਸ ਲਈ, ਮਸੀਹੀਆਂ ਨੇ ਉਸ ਚੀਜ਼ ਤੋਂ ਬਚ ਕੇ ਰਹਿਣਾ ਸਿੱਖਿਆ ਜਿਸ ਨੂੰ ਪੌਲੁਸ ਨੇ ‘ਝੂਠ ਮੂਠ ਦਾ ਗਿਆਨ’ ਕਿਹਾ। (1 ਤਿਮੋਥਿਉਸ 6:20) ਪੌਲੁਸ ਨੇ ਅਜਿਹੇ ਗਿਆਨ ਨੂੰ “ਝੂਠ ਮੂਠ” ਇਸ ਲਈ ਕਿਹਾ ਕਿਉਂਕਿ ਇਹ ਪਰਮੇਸ਼ੁਰ ਵੱਲੋਂ ਨਹੀਂ ਸੀ ਜਿਸ ਤੋਂ ਉਨ੍ਹਾਂ ਦੇ ਸਿਧਾਂਤ ਪਰਖੇ ਜਾ ਸਕਦੇ ਸਨ। (ਅੱਯੂਬ 28:12; ਕਹਾਉਤਾਂ 1:7) ਇਸ ਤੋਂ ਇਲਾਵਾ, ਮਹਾਂ ਧੋਖੇਬਾਜ਼, ਸ਼ਤਾਨ ਦੁਆਰਾ ਅੰਨ੍ਹੇ ਕੀਤੇ ਜਾਣ ਕਰਕੇ ਇਸ ਗਿਆਨ ਨੂੰ ਚਿਪਕ ਕੇ ਰਹਿਣ ਵਾਲੇ ਕਦੇ ਵੀ ਸੱਚਾਈ ਪ੍ਰਾਪਤ ਕਰਨ ਦੀ ਉਮੀਦ ਨਹੀਂ ਰੱਖ ਸਕਦੇ ਸਨ।—1 ਕੁਰਿੰਥੀਆਂ 2:6-8, 14; 3:18-20; 2 ਕੁਰਿੰਥੀਆਂ 4:4; 11:14; ਪਰਕਾਸ਼ ਦੀ ਪੋਥੀ 12:9.
ਬਾਈਬਲ—ਪਰਮੇਸ਼ੁਰ ਵੱਲੋਂ ਅਗਵਾਈ
ਮੁਢਲੇ ਮਸੀਹੀਆਂ ਨੇ ਕਦੇ ਵੀ ਇਸ ਗੱਲ ਤੇ ਸ਼ੱਕ ਨਹੀਂ ਕੀਤਾ ਸੀ ਕਿ ਪਰਮੇਸ਼ੁਰ ਨੇ ਆਪਣੀ ਇੱਛਾ, ਆਪਣੇ ਮਕਸਦ, ਅਤੇ ਸਿਧਾਂਤ ਸ਼ਾਸਤਰ ਵਿਚ ਪ੍ਰਗਟ ਕੀਤੇ ਸਨ। (2 ਤਿਮੋਥਿਉਸ 3:16, 17) ਇਸੇ ਭਰੋਸੇ ਨੇ ਉਨ੍ਹਾਂ ਨੂੰ ‘ਫ਼ੈਲਸੂਫ਼ੀ ਅਤੇ ਲਾਗ ਲਪੇਟ ਜੋ ਮਨੁੱਖਾਂ ਦੀਆਂ ਰੀਤਾਂ ਦੇ ਅਨੁਸਾਰ ਹਨ’ ਦਾ ਸ਼ਿਕਾਰ ਹੋਣ ਤੋਂ ਬਚਾਇਆ। (ਕੁਲੁੱਸੀਆਂ 2:8) ਅੱਜ ਵੀ ਹਾਲਾਤ ਉੱਦਾਂ ਦੇ ਹੀ ਹਨ। ਲੋਕਾਂ ਦੇ ਉਲਝਾਉਣ ਵਾਲੇ ਅਤੇ ਵੱਖੋ-ਵੱਖਰੇ ਵਿਚਾਰਾਂ ਤੋਂ ਉਲਟ, ਪਰਮੇਸ਼ੁਰ ਦਾ ਬਚਨ ਇਕ ਠੋਸ ਚਟਾਨ ਦੀ ਤਰ੍ਹਾਂ ਹੈ ਜਿਸ ਉੱਤੇ ਅਸੀਂ ਪੱਕਾ ਯਕੀਨ ਕਰ ਸਕਦੇ ਹਾਂ। (ਯੂਹੰਨਾ 17:17; 1 ਥੱਸਲੁਨੀਕੀਆਂ 2:13; 2 ਪਤਰਸ 1:21) ਜੀ ਹਾਂ, ਜੇ ਪਰਮੇਸ਼ੁਰ ਦਾ ਬਚਨ ਨਾ ਹੁੰਦਾ ਤਾਂ ਇਨਸਾਨਾਂ ਦੀਆਂ ਫ਼ਿਲਾਸਫ਼ੀਆਂ ਤੇ ਵਿਚਾਰਾਂ ਉੱਤੇ ਯਕੀਨ ਕਰਨਾ ਕਿੰਨਾ ਔਖਾ ਹੁੰਦਾ ਜੋ ਨਿੱਤ ਬਦਲਦੇ ਰਹਿੰਦੇ ਹਨ।—ਮੱਤੀ 7:24-27.
ਪਰ ਕੋਈ ਸ਼ਾਇਦ ਇਹ ਪੁੱਛੇ ਕਿ ‘ਜ਼ਰਾ ਸੋਚੋ। ਕੀ ਇਹ ਸੱਚ ਨਹੀਂ ਕਿ ਵਿਗਿਆਨ ਨੇ ਬਾਈਬਲ ਨੂੰ ਗ਼ਲਤ ਸਾਬਤ ਕੀਤਾ ਹੈ? ਬਾਈਬਲ ਵੀ ਇਨਸਾਨਾਂ ਦੀਆਂ ਬਦਲਦੀਆਂ ਫ਼ਿਲਾਸਫ਼ੀਆਂ ਵਾਂਗ ਹੈ ਅਤੇ ਇਸ ਉੱਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ।’ ਮਿਸਾਲ ਲਈ, ਬਰਟਰੈਂਡ ਰਸਲ ਨੇ ਦਾਅਵਾ ਕੀਤਾ ਕਿ “ਇਹ ਸਿੱਧ ਕਰਨ ਲਈ ਕਿ ਧਰਤੀ ਵਿਸ਼ਵ ਦਾ ਕੇਂਦਰ ਨਹੀਂ ਹੈ, ਕੋਪਰਨਿਕਸ, ਕੈਪਲਰ, ਅਤੇ ਗਲੀਲੀਓ ਨੂੰ ਅਰਸਤੂ ਅਤੇ ਬਾਈਬਲ ਦੋਹਾਂ ਦਾ ਮੁਕਾਬਲਾ ਕਰਨਾ ਪਿਆ ਸੀ।” (ਟੇਢੇ ਟਾਈਪ ਸਾਡੇ।) ਮਿਸਾਲ ਵਜੋਂ ਕੀ ਇਹ ਵੀ ਗੱਲ ਸੱਚ ਨਹੀਂ ਕਿ ਅੱਜ ਸ੍ਰਿਸ਼ਟੀਵਾਦੀ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਬਾਈਬਲ ਤਾਂ ਇਹ ਕਹਿੰਦੀ ਹੈ ਕਿ ਧਰਤੀ 24 ਘੰਟਿਆਂ ਵਾਲੇ ਛੇਆਂ ਦਿਨਾਂ ਵਿਚ ਬਣਾਈ ਗਈ ਸੀ, ਪਰ ਸਬੂਤਾਂ ਤੋਂ ਤਾਂ ਇਹ ਪਤਾ ਲੱਗਦਾ ਹੈ ਕਿ ਧਰਤੀ ਅਰਬਾਂ ਸਾਲ ਪੁਰਾਣੀ ਹੈ?
ਅਸਲ ਵਿਚ, ਬਾਈਬਲ ਇਹ ਨਹੀਂ ਕਹਿੰਦੀ ਕਿ ਧਰਤੀ ਵਿਸ਼ਵ ਦਾ ਕੇਂਦਰ ਹੈ। ਇਹ ਚਰਚ ਦੇ ਆਗੂਆਂ ਦੀ ਸਿੱਖਿਆ ਸੀ ਜੋ ਖ਼ੁਦ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਨਹੀਂ ਚੱਲਦੇ ਉਤਪਤ 1:1, 5, 8, 13, 19, 23, 31; 2:3, 4) ਈਮਾਨਦਾਰੀ ਨਾਲ ਬਾਈਬਲ ਦੀ ਜਾਂਚ ਕਰਨ ਤੇ ਪਤਾ ਲੱਗਦਾ ਹੈ ਕਿ ਬੇਸ਼ੱਕ ਬਾਈਬਲ ਇਕ ਸਾਇੰਸ ਦੀ ਕਿਤਾਬ ਨਹੀਂ ਹੈ, ਪਰ ਯਕੀਨਨ ਇਹ ਮੂਰਖਤਾਈ ਵੀ ਨਹੀਂ ਹੈ। ਅਸਲ ਵਿਚ ਇਹ ਵਿਗਿਆਨ ਦੁਆਰਾ ਸਾਬਤ ਕੀਤੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। *
ਸਨ। ਉਤਪਤ ਦਾ ਬਿਰਤਾਂਤ ਸ੍ਰਿਸ਼ਟੀ ਦੇ ਹਰ ਦਿਨ ਨੂੰ 24 ਘੰਟਿਆਂ ਤਕ ਸੀਮਿਤ ਨਹੀਂ ਕਰਦਾ, ਇਸ ਲਈ ਹੋ ਸਕਦਾ ਹੈ ਕਿ ਧਰਤੀ ਅਰਬਾਂ ਸਾਲ ਪੁਰਾਣੀ ਹੋਵੇ। (ਤਰਕ ਕਰਨ ਦੀ ਸ਼ਕਤੀ
ਯਿਸੂ ਦੇ ਕਈ ਚੇਲੇ ਬਹੁਤੇ ਪੜ੍ਹੇ-ਲਿਖੇ ਨਹੀਂ ਸਨ ਸਗੋਂ ਉਹ ਸਾਧਾਰਣ ਜਿਹੇ ਆਦਮੀ ਤੇ ਔਰਤਾਂ ਸਨ। ਪਰ ਫਿਰ ਵੀ, ਉਨ੍ਹਾਂ ਦੇ ਪਿਛੋਕੜਾਂ ਦੇ ਬਾਵਜੂਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਰਕ ਕਰਨ ਅਤੇ ਸੋਚਣ-ਸਮਝਣ ਦੀ ਸ਼ਕਤੀ ਬਖ਼ਸ਼ੀ ਸੀ। ਪੌਲੁਸ ਰਸੂਲ ਨੇ ਆਪਣੇ ਸੰਗੀ ਮਸੀਹੀਆਂ ਨੂੰ ਇਸੇ ਤਰਕ ਸ਼ਕਤੀ ਦਾ ਪੂਰਾ-ਪੂਰਾ ਇਸਤੇਮਾਲ ਕਰਨ ਨੂੰ ਕਿਹਾ ਸੀ ਤਾਂਕਿ ਉਹ “ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ” ਜਾਣ ਸਕਣ।—ਰੋਮੀਆਂ 12:1, 2.
ਪਰਮੇਸ਼ੁਰ ਵੱਲੋਂ ਤਰਕ ਕਰਨ ਦੀ ਸ਼ਕਤੀ ਨਾਲ ਮੁਢਲੇ ਮਸੀਹੀ ਸਪੱਸ਼ਟ ਤੌਰ ਤੇ ਦੇਖ ਸਕੇ ਕਿ ਹਰ ਤਰ੍ਹਾਂ ਦੀ ਫ਼ਿਲਾਸਫ਼ੀ ਜਾਂ ਸਿੱਖਿਆ, ਜੋ ਪਰਮੇਸ਼ੁਰ ਦੇ ਬਚਨ ਮੁਤਾਬਕ ਨਹੀਂ ਸੀ, ਬੇਕਾਰ ਸੀ। ਕੁਝ ਮਾਮਲਿਆਂ ਵਿਚ ਉਨ੍ਹਾਂ ਦੇ ਦਿਨਾਂ ਦੇ ਬੁੱਧੀਮਾਨ ਵਿਅਕਤੀ ਅਸਲ ਵਿਚ, ‘ਸਚਿਆਈ ਨੂੰ ਦਬਾ’ ਕੇ ਆਪਣੇ ਆਲੇ-ਦੁਆਲੇ ਉਨ੍ਹਾਂ ਸਬੂਤਾਂ ਨੂੰ ਅੱਖੋਂ-ਓਹਲੇ ਕਰ ਰਹੇ ਸਨ ਜਿਹੜੇ ਪਰਮੇਸ਼ੁਰ ਦੀ ਹੋਂਦ ਦੀ ਸਾਫ਼-ਸਾਫ਼ ਗਵਾਹੀ ਦਿੰਦੇ ਸਨ। ਪੌਲੁਸ ਰਸੂਲ ਨੇ ਲਿਖਿਆ ਕਿ “ਓਹ ਆਪ ਨੂੰ ਬੁੱਧੀਵਾਨ ਮੰਨ ਕੇ ਮੂਰਖ ਬਣ ਗਏ।” ਕਿਉਂ ਜੋ ਉਨ੍ਹਾਂ ਨੇ ਪਰਮੇਸ਼ੁਰ ਦੀ ਸੱਚਾਈ ਅਤੇ ਉਸ ਦੇ ਮਕਸਦਾਂ ਨੂੰ ਕਬੂਲ ਨਹੀਂ ਕੀਤਾ ਇਸ ਕਰਕੇ ਉਹ “ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਓਹਨਾਂ ਦੇ ਬੁੱਧਹੀਣ ਮਨ ਅਨ੍ਹੇਰੇ ਹੋ ਗਏ।”—ਰੋਮੀਆਂ 1:18-22; ਯਿਰਮਿਯਾਹ 8:8, 9.
ਉਹ ਜਿਹੜੇ ਇਹ ਦਾਅਵਾ ਕਰਦੇ ਹਨ ਕਿ ਉਹੀ ਬੁੱਧੀਮਾਨ ਹਨ, ਇਹ ਸਿੱਟਾ ਕੱਢਦੇ ਹਨ ਕਿ “ਕੋਈ ਪਰਮੇਸ਼ੁਰ ਨਹੀਂ” ਜਾਂ “ਬਾਈਬਲ ਭਰੋਸੇਯੋਗ ਨਹੀਂ” ਜਾਂ “ਇਹ ਅੰਤ ਦੇ ਦਿਨ” ਨਹੀਂ ਹਨ। ਇਸ ਤਰ੍ਹਾਂ ਦੇ ਵਿਚਾਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਸੇ ਤਰ੍ਹਾਂ ਦੀ ਮੂਰਖਤਾ ਹੈ ਜਿਵੇਂ ਕਿ ਇਹ ਕਹਿਣਾ ਕਿ “2=1.” (1 ਕੁਰਿੰਥੀਆਂ 3:19) ਲੋਕੀ ਭਾਵੇਂ ਕਿੰਨੇ ਵੀ ਮੰਨੇ-ਪ੍ਰਮੰਨੇ ਜਾਂ ਬੁੱਧੀਮਾਨ ਕਿਉਂ ਨਾ ਹੋਣ, ਪਰ ਜੇ ਉਨ੍ਹਾਂ ਦੇ ਸਿੱਟੇ ਪਰਮੇਸ਼ੁਰ, ਉਸ ਦੇ ਬਚਨ, ਜਾਂ ਦਿਮਾਗ਼ੀ ਸੋਚ-ਸਮਝ ਤੋਂ ਉਲਟ ਹਨ ਤਾਂ ਤੁਹਾਨੂੰ ਉਨ੍ਹਾਂ ਨੂੰ ਮੰਨਣ ਦੀ ਲੋੜ ਨਹੀਂ ਹੈ। ਅਖ਼ੀਰ ਵਿਚ ਇਹੋ ਕਹਿਣਾ ਬੁੱਧੀਮਤਾ ਹੈ ਕਿ “ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ।”—ਰੋਮੀਆਂ 3:4.
[ਫੁਟਨੋਟ]
^ ਪੈਰਾ 20 ਜ਼ਿਆਦਾ ਜਾਣਕਾਰੀ ਲਈ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਅੰਗ੍ਰੇਜ਼ੀ ਵਿਚ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? ਅਤੇ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ?, ਨਾਮਕ ਕਿਤਾਬਾਂ ਦੇਖੋ।
[ਸਫ਼ੇ 31 ਉੱਤੇ ਤਸਵੀਰਾਂ]
ਇਨਸਾਨਾਂ ਦੇ ਵੱਖੋ-ਵੱਖਰੇ ਬਦਲਦੇ ਵਿਚਾਰਾਂ ਤੋਂ ਉਲਟ ਬਾਈਬਲ ਸਾਨੂੰ ਵਿਸ਼ਵਾਸ ਦਾ ਇਕ ਪੱਕਾ ਆਧਾਰ ਦਿੰਦੀ ਹੈ
[ਕ੍ਰੈਡਿਟ ਲਾਈਨਾਂ]
Left, Epicurus: Photograph taken by courtesy of the British Museum; upper middle, Plato: National Archaeological Museum, Athens, Greece; right, Socrates: Roma, Musei Capitolini