Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਪਹਿਰਾਬੁਰਜ ਦੇ ਹਾਲ ਹੀ ਦੇ ਅੰਕ ਵਧੀਆ ਲੱਗੇ? ਜ਼ਰਾ ਪਰਖ ਕੇ ਦੇਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਆਪਸ ਵਿਚ ਛੋਟੇ-ਮੋਟੇ ਝਗੜੇ ਸੁਲਝਾਉਣ ਵਾਸਤੇ ਕਿਹੜੀ ਗੱਲ ਜ਼ਰੂਰੀ ਹੈ?

ਸਭ ਤੋਂ ਪਹਿਲਾਂ ਸਾਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਸਾਰਿਆਂ ਦੀ ਸੋਚਣੀ ਅਤੇ ਰਵੱਈਆ ਗ਼ਲਤ ਹੋ ਸਕਦਾ ਹੈ। ਫਿਰ ਸਾਨੂੰ ਧਿਆਨ ਨਾਲ ਸੋਚਣਾ ਚਾਹੀਦਾ ਕਿ ਸਮੱਸਿਆ ਦੀ ਜੜ੍ਹ ਦੂਸਰੇ ਜਣੇ ਦੀ ਬਜਾਇ ਕਿਤੇ ਅਸੀਂ ਤਾਂ ਨਹੀਂ ਹਾਂ।—8/15, ਸਫ਼ਾ 23.

ਰਸੂਲਾਂ ਦੇ ਕਰਤੱਬ 3:21 ਵਿਚ ਜ਼ਿਕਰ ਕੀਤੇ ਗਏ “ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾ” ਕਦੋਂ ਆਵੇਗਾ?

ਇਹ ਸੁਧਾਰ ਦਾ ਸਮਾਂ ਦੋ ਪੜਾਵਾਂ ਵਿਚ ਆਉਂਦਾ ਹੈ। ਪਹਿਲਾ, ਅਧਿਆਤਮਿਕ ਸੁਧਾਰ ਹੋਵੇਗਾ ਜੋ 1919 ਤੋਂ ਲੈ ਕੇ ਹੁੰਦਾ ਆਇਆ ਹੈ। ਇਸ ਤੋਂ ਬਾਅਦ ਇਕ ਹੋਰ ਸੁਧਾਰ ਉਦੋਂ ਹੋਵੇਗਾ ਜਦੋਂ ਇਸ ਧਰਤੀ ਉੱਤੇ ਜ਼ਮੀਨੀ ਫਿਰਦੌਸ ਸਥਾਪਿਤ ਕੀਤਾ ਜਾਵੇਗਾ।—9/1, ਸਫ਼ੇ 17, 18.

ਕਹਾਉਤਾਂ 6:6-8 ਅਨੁਸਾਰ, ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਕੀੜੀਆਂ ਦਾ ਕੋਈ ਆਗੂ ਨਹੀਂ ਹੁੰਦਾ, ਲੇਕਿਨ ਉਹ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕਰਦੀਆਂ ਹਨ?

ਕੀੜੀਆਂ ਦੀ ਇਕ ਰਾਣੀ ਹੁੰਦੀ ਹੈ, ਪਰ ਉਹ ਰਾਣੀ ਸਿਰਫ਼ ਇਸ ਲਈ ਹੁੰਦੀ ਹੈ ਕਿਉਂਕਿ ਉਹ ਆਂਡੇ ਦਿੰਦੀ ਹੈ ਅਤੇ ਉਨ੍ਹਾਂ ਦੀ ਦੇਖ-ਭਾਲ ਕਰਦੀ ਹੈ। ਕੀੜੀਆਂ ਵਾਂਗ ਸਾਨੂੰ ਵੀ ਮਿਹਨਤੀ ਹੋਣਾ ਚਾਹੀਦਾ ਹੈ। ਸਾਨੂੰ ਆਪਣਾ ਕੰਮ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ, ਭਾਵੇਂ ਸਾਡੇ ਉੱਤੇ ਕੋਈ ਨਿਗਾਹ ਰੱਖਣ ਵਾਲਾ ਹੋਵੇ ਜਾਂ ਨਾ।—9/15, ਸਫ਼ਾ 26.

ਇਹ ਜਾਣਦੇ ਹੋਏ ਕਿ ਯੋਸੀਯਾਹ ਲੜਾਈ ਵਿਚ ਮਾਰਿਆ ਗਿਆ ਸੀ, ਕੀ 2 ਰਾਜਿਆਂ 22:20 ਵਿਚ ਦਰਜ ਹੁਲਦਾਹ ਦੀ ਭਵਿੱਖਬਾਣੀ ਕਿ ਯੋਸੀਯਾਹ “ਸ਼ਾਂਤੀ” ਵਿਚ ਮਰੇਗਾ ਗ਼ਲਤ ਸੀ?

ਜੀ ਨਹੀਂ, ਯੋਸੀਯਾਹ 609-607 ਸਾ.ਯੁ.ਪੂ. ਵਿਚ ਹੋਈ ਤਬਾਹੀ ਤੋਂ ਪਹਿਲਾਂ ਹੀ ਮਰ ਗਿਆ ਸੀ ਜਦੋਂ ਬਾਬਲੀਆਂ ਨੇ ਯਰੂਸ਼ਲਮ ਨੂੰ ਘੇਰ ਕੇ ਉਸ ਦਾ ਨਾਸ਼ ਕੀਤਾ ਸੀ। ਇਸ ਲਈ ਉਹ ਸ਼ਾਂਤੀ ਵਿਚ ਮਰਿਆ।—9/15, ਸਫ਼ਾ 30.

ਸੁਲੇਮਾਨ ਇਕ ਪਤਨੀ ਦੀ ਤੁਲਨਾ “ਪਿਆਰੀ ਹਿਰਨੀ ਅਤੇ ਸੋਹਣੀ ਪਹਾੜੀ ਬੱਕਰੀ” ਨਾਲ ਕਰ ਕੇ ਉਸ ਦੇ ਵਧੀਆ ਗੁਣਾਂ ਵੱਲ ਕਿਵੇਂ ਧਿਆਨ ਦੇ ਰਿਹਾ ਸੀ? (ਕਹਾਉਤਾਂ 5:18, 19, ਨਿ ਵ)

ਇਕ ਪਹਾੜੀ ਜਾਂ ਜੰਗਲੀ ਬੱਕਰੀ ਦਾ ਸ਼ਾਂਤ ਸੁਭਾਅ ਅਤੇ ਛੈਲ-ਛਬੀਲਾ ਅੰਦਾਜ਼ ਹੁੰਦਾ ਹੈ। ਫਿਰ ਵੀ ਉਹ ਆਪਣੇ ਬੱਚਿਆਂ ਨੂੰ ਚਟਾਨਾਂ, ਯਾਨੀ ਪਥਰੀਲੀਆਂ ਥਾਵਾਂ ਤੇ ਜਨਮ ਦੇ ਸਕਦੀ ਹੈ, ਜਿੱਥੇ ਖਾਣ ਦੀ ਕਮੀ ਹੁੰਦੀ ਹੈ।—10/1, ਸਫ਼ੇ 30, 31.

ਹੈਨਰੀ ਗਰੂ ਅਤੇ ਜੋਰਜ ਸਟੋਰਜ਼ ਕੌਣ ਸਨ?

ਇਹ ਦੋਨੋਂ ਵਿਅਕਤੀ ਬਾਈਬਲ ਵਿਦਿਆਰਥੀ ਸਨ ਜੋ 19ਵੀਂ ਸਦੀ ਦੌਰਾਨ ਰਹਿੰਦੇ ਸਨ। ਗਰੂ ਨੇ ਇਹ ਸਿੱਖਿਆ ਕਿ ਤ੍ਰਿਏਕ ਦੇ ਸਿਧਾਂਤ, ਨਰਕ ਦੀ ਅੱਗ, ਅਤੇ ਅਮਰ ਆਤਮਾ ਦੀ ਸਿੱਖਿਆ ਨੂੰ ਮੰਨਣਾ ਗ਼ਲਤ ਸੀ ਕਿਉਂਕਿ ਇਹ ਸਿੱਖਿਆਵਾਂ ਬਾਈਬਲ ਤੋਂ ਨਹੀਂ ਸਨ। ਸਟੋਰਜ਼ ਨੂੰ ਪਤਾ ਲੱਗਾ ਕਿ ਕੁਝ ਲੋਕ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ। ਇਹ ਦੋਨੋਂ ਵਿਅਕਤੀ ਚਾਰਲਸ ਟੇਜ਼ ਰਸਲ ਦੇ ਪੂਰਵਜ ਸਨ, ਜਿਸ ਨੇ 1879 ਵਿਚ ਇਹ ਰਸਾਲਾ ਛਾਪਣਾ ਸ਼ੁਰੂ ਕੀਤਾ ਸੀ।—10/15, ਸਫ਼ੇ 26-30.

ਯਹੋਵਾਹ ਦੇ ਗਵਾਹ ਉਨ੍ਹਾਂ ਇਲਾਜਾਂ ਬਾਰੇ ਕੀ ਸੋਚਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਦਾ ਆਪਣਾ ਲਹੂ ਵਰਤਿਆ ਜਾ ਸਕਦਾ ਹੈ?

ਬਾਈਬਲ ਦੇ ਉੱਚੇ ਮਿਆਰਾਂ ਅਨੁਸਾਰ ਕਦਮ ਚੁੱਕਦੇ ਹੋਏ, ਉਹ ਆਪਣਾ ਲਹੂ ਕੱਢ ਕੇ ਰੱਖਦੇ ਨਹੀਂ, ਤਾਂਕਿ ਜ਼ਰੂਰਤ ਪੈਣ ਤੇ ਇਹ ਉਨ੍ਹਾਂ ਨੂੰ ਬਾਅਦ ਵਿਚ ਚੜ੍ਹਾਇਆ ਜਾ ਸਕੇ। ਹਰ ਮਸੀਹੀ ਨੂੰ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਓਪਰੇਸ਼ਨ, ਟੈੱਸਟ, ਜਾਂ ਇਲਾਜ ਦੌਰਾਨ ਉਸ ਦੇ ਲਹੂ ਨਾਲ ਕੀ ਕੀਤਾ ਜਾਵੇਗਾ। ਉਸ ਨੂੰ ਦੇਖਣਾ ਚਾਹੀਦਾ ਹੈ ਕਿ ਇਸ ਬਾਰੇ ਬਾਈਬਲ ਕੀ ਕਹਿੰਦੀ ਹੈ ਅਤੇ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਨੇ ਆਪਣਾ ਜੀਵਨ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਸੌਂਪਿਆ ਹੈ।—10/15, ਸਫ਼ੇ 30, 31.

ਸਾਲ 2000 ਦੇ ਸ਼ੁਰੂ ਵਿਚ ਕੀਤੇ ਗਏ ਸਰਵੇਖਣ ਤੋਂ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀ ਕਿਹੜੀ ਵੱਡੀ ਲੋੜ ਸਾਮ੍ਹਣੇ ਆਈ ਸੀ?

ਉਨ੍ਹਾਂ ਦੇਸ਼ਾਂ ਵਿਚ ਜਿੱਥੇ ਘੱਟ ਪੈਸੇ ਹਨ, ਉੱਥੇ 11,000 ਤੋਂ ਜ਼ਿਆਦਾ ਕਿੰਗਡਮ ਹਾਲ ਚਾਹੀਦੇ ਹਨ। ਅਜਿਹੇ ਦੇਸ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ, ਦੂਸਰਿਆਂ ਦੇਸ਼ਾਂ ਦੇ ਮਸੀਹੀ ਭਰਾਵਾਂ ਤੋਂ ਮਿਲਿਆ ਚੰਦਾ ਉਸਾਰੀ ਦੇ ਕੰਮ ਵਿਚ ਵਰਤਿਆ ਜਾਂਦਾ ਹੈ।—11/1, ਸਫ਼ਾ 30.

ਬਾਈਬਲ ਵਿਚ ਵਰਤੇ ਗਏ ਮੁਢਲੀ ਭਾਸ਼ਾ ਦੇ ਕਿਹੜੇ ਕੁਝ ਸ਼ਬਦ ਹਨ ਜੋ ਭਗਤੀ ਨਾਲ ਸੰਬੰਧ ਰੱਖਦੇ ਹਨ?

ਇਕ ਸ਼ਬਦ ਲਿਟੂਰਿਆ ਹੈ, ਜਿਸ ਦਾ ਤਰਜਮਾ “ਸੇਵਕਾਈ” ਕੀਤਾ ਗਿਆ ਹੈ। ਇਕ ਹੋਰ ਸ਼ਬਦ ਲਾਟਰਿਆ ਹੈ, ਜਿਸ ਦਾ ਦਾ ਤਰਜਮਾ “ਬੰਦਗੀ” ਜਾਂ “ਉਪਾਸਨਾ” ਕੀਤਾ ਜਾਂਦਾ ਹੈ। (ਇਬਰਾਨੀਆਂ 10:11; ਲੂਕਾ 2:36, 37)—11/15, ਸਫ਼ੇ 11, 12.

ਅਸੀਂ ਆਦਮ ਅਤੇ ਹੱਵਾਹ ਬਾਰੇ ਬਾਈਬਲ ਦੇ ਬਿਰਤਾਂਤ ਤੋਂ ਕਿਹੜਾ ਜ਼ਰੂਰੀ ਸਬਕ ਸਿੱਖ ਸਕਦੇ ਹਾਂ?

ਜਿਹੜੇ ਲੋਕ ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਤੋਂ ਆਜ਼ਾਦ ਸਮਝਦੇ ਹਨ ਉਹ ਬੇਵਕੂਫ਼ ਹਨ।—11/15, ਸਫ਼ੇ 24-7.

ਬਾਈਬਲ ਵਿਚ ਕਿਹੜਾ ਸਬੂਤ ਹੈ ਕਿ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਤਾਕਤ ਦਿੰਦਾ ਹੈ?

ਦਾਊਦ, ਹਬੱਕੂਕ, ਤੇ ਪੌਲੁਸ ਰਸੂਲ ਨੇ ਖ਼ੁਦ ਸਬੂਤ ਦਿੱਤਾ ਸੀ ਕਿ ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਾਕਤ ਦਿੱਤੀ ਸੀ। (ਜ਼ਬੂਰ 60:12; ਹਬੱਕੂਕ 3:19; ਫ਼ਿਲਿੱਪੀਆਂ 4:13) ਇਸ ਲਈ ਅਸੀਂ ਪੂਰਾ ਭਰੋਸਾ ਕਰ ਸਕਦੇ ਹਾਂ ਕਿ ਪਰਮੇਸ਼ੁਰ ਸਾਨੂੰ ਤਾਕਤ ਦੇਣੀ ਚਾਹੁੰਦਾ ਹੈ ਅਤੇ ਉਹ ਇਸ ਤਰ੍ਹਾਂ ਕਰਨ ਦੇ ਯੋਗ ਵੀ ਹੈ।—12/1, ਸਫ਼ੇ 10, 11.