Skip to content

Skip to table of contents

ਕੀ ਨਵੀਂ ਸਦੀ ਵਿਚ ਸ਼ਾਂਤੀ ਹੋਵੋਗੀ?

ਕੀ ਨਵੀਂ ਸਦੀ ਵਿਚ ਸ਼ਾਂਤੀ ਹੋਵੋਗੀ?

ਕੀ ਨਵੀਂ ਸਦੀ ਵਿਚ ਸ਼ਾਂਤੀ ਹੋਵੋਗੀ?

ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਨੇ ਸਾਲ 2000 ਨੂੰ ਸ਼ਾਂਤੀ ਦਾ ਸਭਿਆਚਾਰ ਦਾ ਅੰਤਰਰਾਸ਼ਟਰੀ ਸਾਲ ਘੋਸ਼ਿਤ ਕੀਤਾ। ਇਹ ਘੋਸ਼ਣਾ 14 ਸਤੰਬਰ 1999 ਨੂੰ ਪੈਰਿਸ ਅਤੇ ਨਿਊਯਾਰਕ ਸ਼ਹਿਰਾਂ ਵਿਚ ਕੀਤੀ ਗਈ। ਯੂਨੈਸਕੋ ਦੇ ਸਾਬਕਾ ਡਾਇਰੈਕਟਰ ਜਨਰਲ ਫੇਡੇਰੀਕੋ ਮੇਅਰ ਨੇ “ਸ਼ਾਂਤੀ ਅਤੇ ਅਹਿੰਸਾ ਲਈ ਇਕ ਵਿਸ਼ਵ-ਪੱਧਰੀ ਮੁਹਿੰਮ ਚਲਾਉਣ” ਦੀ ਜ਼ੋਰਦਾਰ ਅਪੀਲ ਕੀਤੀ।

ਯੂਨੈਸਕੋ ਦਾ ਨਾਅਰਾ ਇਹ ਹੈ: “ਕਿਉਂਕਿ ਲੜਾਈਆਂ ਇਨਸਾਨ ਦੇ ਮਨਾਂ ਤੋਂ ਹੀ ਸ਼ੁਰੂ ਹੁੰਦੀਆਂ ਹਨ, ਇਸ ਲਈ ਸ਼ਾਂਤੀ ਦੇ ਬੀਜ ਵੀ ਉਨ੍ਹਾਂ ਦੇ ਮਨਾਂ ਵਿਚ ਹੀ ਬੀਜਣੇ ਚਾਹੀਦੇ ਹਨ।” ਇਸੇ ਨਾਅਰੇ ਦੀ ਪੈਰਵੀ ਕਰਦੇ ਹੋਏ ਇਹ ਸੰਸਥਾ “ਸਿੱਖਿਆ, ਵਿਚਾਰ-ਵਟਾਂਦਰੇ ਅਤੇ ਸਹਿਯੋਗ” ਰਾਹੀਂ ਸ਼ਾਂਤੀ ਵਧਾਉਣਾ ਚਾਹੁੰਦੀ ਹੈ। ਮਿਸਟਰ ਮੇਅਰ ਨੇ ਟਿੱਪਣੀ ਦਿੱਤੀ ਕਿ ਸਿਰਫ਼ “ਸ਼ਾਂਤਮਈ ਹੋਣਾ ਜਾਂ ਸ਼ਾਂਤੀਵਾਦੀ ਹੋਣਾ ਹੀ ਕਾਫ਼ੀ ਨਹੀਂ, ਸਗੋਂ ਸ਼ਾਂਤੀ ਕਾਇਮ ਕਰਨ ਵਾਲੇ ਹੋਣਾ ਸਭ ਤੋਂ ਜ਼ਰੂਰੀ ਹੈ।”

ਦੁੱਖ ਦੀ ਗੱਲ ਹੈ ਕਿ ਸਾਲ 2000 ਵਿਚ ਸ਼ਾਂਤੀ ਦਾ ਨਾਮੋ-ਨਿਸ਼ਾਨ ਤਕ ਨਹੀਂ ਸੀ। ਅੱਜ ਦਾ ਇਤਿਹਾਸ ਯਾਨੀ ਸਾਲ 2000 ਦੀਆਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਇਨਸਾਨ ਦਿਲੋਂ ਜਤਨ ਕਰਨ ਦੇ ਬਾਵਜੂਦ ਵੀ ਲੜਾਈਆਂ ਅਤੇ ਮਾਰ-ਧਾੜ ਨੂੰ ਰੋਕ ਨਹੀਂ ਪਾਇਆ ਹੈ।

ਪਰ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਸਲ ਵਿਚ ਸ਼ਾਂਤੀ ਅਤੇ ਸਿੱਖਿਆ ਦਾ ਸਿੱਧਾ ਸੰਬੰਧ ਹੈ। ਕੁਝ 2,700 ਸਾਲ ਪਹਿਲਾਂ ਯਸਾਯਾਹ ਨਬੀ ਨੇ ਪਹਿਲਾਂ ਹੀ ਕਿਹਾ ਸੀ: “ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ।” (ਯਸਾਯਾਹ 54:13) ਇਸੇ ਨਬੀ ਨੂੰ ਪਹਿਲਾਂ ਹੀ ਇਕ ਅਜਿਹੇ ਸਮੇਂ ਬਾਰੇ ਪਤਾ ਸੀ ਜਦੋਂ ਸਾਰੀਆਂ ਕੌਮਾਂ ਦੇ ਲੋਕ ਯਹੋਵਾਹ ਪਰਮੇਸ਼ੁਰ ਦੀ ਸੱਚੀ ਭਗਤੀ ਕਰਨ ਲਈ ਆਉਣਗੇ ਤੇ ਉਹ ਉਸ ਦੇ ਰਾਹ ਸਿੱਖਣਗੇ। ਇਸ ਦਾ ਨਤੀਜਾ ਕੀ ਨਿਕਲੇਗਾ? “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।” (ਯਸਾਯਾਹ 2:2-4, ਟੇਢੇ ਟਾਈਪ ਸਾਡੇ।) ਇਸ ਭਵਿੱਖਬਾਣੀ ਦੀ ਪੂਰਤੀ ਵਿਚ ਯਹੋਵਾਹ ਦੇ ਗਵਾਹ ਵਿਸ਼ਵ-ਵਿਆਪੀ ਸਿੱਖਿਆ ਦੇ ਕੰਮ ਵਿਚ ਰੁੱਝੇ ਹੋਏ ਹਨ। ਇਸ ਰਾਹੀਂ ਲੱਖਾਂ ਹੀ ਲੋਕਾਂ ਨੂੰ ਕੌਮੀ ਅਤੇ ਨਸਲੀ ਨਫ਼ਰਤ ਉੱਤੇ ਕਾਬੂ ਪਾਉਣ ਵਿਚ ਮਦਦ ਮਿਲੀ ਹੈ ਜੋ ਕਿ ਜ਼ਿਆਦਾਤਰ ਲੜਾਈਆਂ ਦੀ ਜੜ੍ਹ ਹਨ।

ਪਰਮੇਸ਼ੁਰ ਦੇ ਰਾਜ ਵਿਚ ਕੋਈ ਵੀ ਲੜਾਈ ਨਹੀਂ ਹੋਵੇਗੀ। ਇਹ ਰਾਜ ਸਾਰੀ ਧਰਤੀ ਤੇ ਹਮੇਸ਼ਾ ਦੀ ਸ਼ਾਂਤੀ ਅਤੇ ਸੁਰੱਖਿਆ ਲਿਆਵੇਗਾ। (ਜ਼ਬੂਰ 72:7; ਦਾਨੀਏਲ 2:44) ਫਿਰ ਜ਼ਬੂਰਾਂ ਦੇ ਲਿਖਾਰੀ ਦੇ ਇਹ ਲਫ਼ਜ਼ ਪੂਰੇ ਹੋਣਗੇ: “ਯਹੋਵਾਹ ਦੇ ਕੰਮਾਂ ਨੂੰ ਵੇਖੋ, ਜਿਹ ਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ। ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।”​—ਜ਼ਬੂਰ 46:8, 9.