ਉਹ ਹਾਣੀਆਂ ਵੱਲੋਂ ਦਬਾਅ ਦਾ ਕਿੱਦਾਂ ਵਿਰੋਧ ਕਰਦੇ ਹਨ
ਉਹ ਹਾਣੀਆਂ ਵੱਲੋਂ ਦਬਾਅ ਦਾ ਕਿੱਦਾਂ ਵਿਰੋਧ ਕਰਦੇ ਹਨ
ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨੂੰ ਸਵੀਕਾਰ ਕਰਨ, ਇਸ ਲਈ ਉਹ ਆਪਣੇ ਹਾਣੀਆਂ ਦੇ ਵਿਚਾਰਾਂ ਅਤੇ ਕੰਮਾਂ ਅਨੁਸਾਰ ਚੱਲਦੇ ਹਨ। ਇਹ ਗੱਲ ਖ਼ਾਸ ਕਰਕੇ ਨੌਜਵਾਨਾਂ ਬਾਰੇ ਸੱਚ ਹੈ ਜਿਨ੍ਹਾਂ ਨੂੰ ਡ੍ਰੱਗਜ਼ ਅਤੇ ਅਨੈਤਿਕਤਾ ਤੋਂ ਬਚਣ ਲਈ ਬਹੁਤ ਦ੍ਰਿੜ੍ਹ ਹੋਣਾ ਪੈਂਦਾ ਹੈ। ਉਹ ਇਸ ਤਰ੍ਹਾਂ ਦੇ ਦਬਾਅ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹਨ?
ਪੋਲੈਂਡ ਵਿਚ ਰਹਿਣ ਵਾਲੀਆਂ ਦੋ ਕੁੜੀਆਂ ਨੇ ਲਿਖਿਆ: “ਸਾਡੇ ਬਹੁਤ ਸਾਰੇ ਹਾਣੀਆਂ ਵਿਚ ਦੁਨੀਆਂ ਦਾ ਬੁਰਾ ਰਵੱਈਆ ਦੇਖਿਆ ਜਾਂਦਾ ਹੈ। ਉਹ ਆਪਣੇ ਇਮਤਿਹਾਨਾਂ ਵਿਚ ਚੀਟ ਕਰਦੇ ਹਨ, ਗੰਦੀ ਬੋਲੀ ਬੋਲਦੇ ਹਨ, ਬੇਢੰਗੇ ਕੱਪੜੇ ਪਾਉਣ ਅਤੇ ਅਨੈਤਿਕ ਸੰਗੀਤ ਸੁਣਨਾ ਪਸੰਦ ਕਰਦੇ ਹਨ। ਅਸੀਂ ਬਹੁਤ ਖ਼ੁਸ਼ ਹਾਂ ਕਿ ਨੌਜਵਾਨਾਂ ਲਈ ਲੇਖ ਤਿਆਰ ਕੀਤੇ ਜਾਂਦੇ ਹਨ ਕਿਉਂਕਿ ਇਹ ਸਾਨੂੰ ਦੁਖੀ ਅਤੇ ਵਿਗੜੇ ਨੌਜਵਾਨਾਂ ਦੇ ਅਸਰ ਤੋਂ ਬਚਾਉਂਦੇ ਹਨ!
“ਅਸੀਂ ਦੱਸ ਨਹੀਂ ਸਕਦੀਆਂ ਕਿ ਅਸੀਂ ਕਿੰਨੀਆਂ ਖ਼ੁਸ਼ ਹਾਂ ਕਿ ਪਹਿਰਾਬੁਰਜ ਵਿਚ ਅਜਿਹੇ ਲੇਖ ਛਾਪੇ ਜਾਂਦੇ ਹਨ ਜੋ ਦਿਖਾਉਂਦੇ ਹਨ ਕਿ ਸਾਡੇ ਵਰਗੇ ਨੌਜਵਾਨਾਂ ਦੀ ਲੋੜ ਹੈ ਅਤੇ ਕਦਰ ਕੀਤੀ ਜਾਂਦੀ ਹੈ। ਸਾਨੂੰ ਬਾਈਬਲ ਵਿੱਚੋਂ ਜੋ ਵੀ ਸਲਾਹ ਮਿਲੀ ਹੈ ਇਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਹੀ ਰਾਹ ਤੇ ਚੱਲਣ ਵਿਚ ਸਾਡੀ ਮਦਦ ਕੀਤੀ ਹੈ। ਅਸੀਂ ਪੱਕੇ ਯਕੀਨ ਨਾਲ ਕਹਿ ਸਕਦੀਆਂ ਹਾਂ ਕਿ ਪਰਮੇਸ਼ੁਰ ਦੀ ਦਿਲੋਂ ਸੇਵਾ ਕਰਨੀ ਜੀਉਣ ਦਾ ਸਭ ਤੋਂ ਵਧੀਆ ਰਾਹ ਹੈ।”
ਹਾਂ, ਨੌਜਵਾਨ ਹਾਣੀਆਂ ਦੇ ਦਬਾਅ ਦਾ ਵਿਰੋਧ ਕਰ ਸਕਦੇ ਹਨ। ਆਪਣੀਆਂ “ਗਿਆਨ ਇੰਦਰੀਆਂ” ਨੂੰ ਸਿਖਲਾ ਕੇ ਮਸੀਹੀ ਨੌਜਵਾਨ ਬੁੱਧੀਮਾਨ ਫ਼ੈਸਲੇ ਕਰਨੇ ਸਿੱਖ ਸਕਦੇ ਹਨ। ਇਸ ਤਰ੍ਹਾਂ ਦੇ ਫ਼ੈਸਲੇ ‘ਜਗਤ ਦੀ ਆਤਮਾ’ ਨਹੀਂ ਸਗੋਂ ‘ਪਰਮੇਸ਼ੁਰ ਤੋਂ ਮਿਲੀ ਆਤਮਾ’ ਪ੍ਰਗਟ ਕਰਦੇ ਹਨ।—ਇਬਰਾਨੀਆਂ 5:14; 1 ਕੁਰਿੰਥੀਆਂ 2:12.