ਅਧਿਆਤਮਿਕ ਫਿਰਦੌਸ ਕੀ ਹੈ?
ਅਧਿਆਤਮਿਕ ਫਿਰਦੌਸ ਕੀ ਹੈ?
ਗੂਸਟੌਵੂ ਦਾ ਜਨਮ ਬ੍ਰਾਜ਼ੀਲ ਦੇ ਇਕ ਛੋਟੇ ਜਿਹੇ ਸ਼ਹਿਰ ਵਿਚ ਹੋਇਆ। * ਿਨੱਕੇ ਹੁੰਦਿਆਂ ਹੀ ਉਸ ਨੂੰ ਸਿਖਾਇਆ ਗਿਆ ਸੀ ਕਿ ਚੰਗੇ ਲੋਕੀ ਮਰਨ ਤੋਂ ਬਾਅਦ ਸਵਰਗ ਵਿਚ ਜਾਂਦੇ ਹਨ। ਉਸ ਨੂੰ ਪਰਮੇਸ਼ੁਰ ਦੇ ਇਸ ਮਕਸਦ ਬਾਰੇ ਕੁਝ ਵੀ ਨਹੀਂ ਪਤਾ ਸੀ ਕਿ ਇਕ ਅਜਿਹਾ ਸਮਾਂ ਆਉਣ ਵਾਲਾ ਹੈ ਜਦੋਂ ਵਫ਼ਾਦਾਰ ਇਨਸਾਨ ਫਿਰਦੌਸ ਵਰਗੀ ਧਰਤੀ ਉੱਤੇ ਮੁਕੰਮਲ ਜ਼ਿੰਦਗੀ ਦਾ ਮਜ਼ਾ ਉਠਾਉਣਗੇ। (ਪਰਕਾਸ਼ ਦੀ ਪੋਥੀ 21:3, 4) ਇਸ ਤੋਂ ਇਲਾਵਾ, ਉਸ ਨੂੰ ਅਧਿਆਤਮਿਕ ਫਿਰਦੌਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ। ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਅੱਜ ਵੀ ਇਕ ਅਧਿਆਤਮਿਕ ਫਿਰਦੌਸ ਵਿਚ ਰਹਿ ਸਕਦਾ ਹੈ।
ਕੀ ਤੁਸੀਂ ਕਦੇ ਅਜਿਹੇ ਅਧਿਆਤਮਿਕ ਫਿਰਦੌਸ ਬਾਰੇ ਸੁਣਿਆ ਹੈ? ਕੀ ਤੁਸੀਂ ਜਾਣਦੇ ਹੋ ਕਿ ਇਹ ਕੀ ਹੈ ਤੇ ਇਸ ਦਾ ਆਨੰਦ ਮਾਣਨ ਲਈ ਸਾਨੂੰ ਕੀ ਕਰਨਾ ਪਵੇਗਾ? ਜੇ ਕੋਈ ਇਨਸਾਨ ਵਾਕਈ ਖ਼ੁਸ਼ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਇਸ ਫਿਰਦੌਸ ਬਾਰੇ ਜਾਣਨ ਦੀ ਲੋੜ ਹੈ।
ਅਧਿਆਤਮਿਕ ਫਿਰਦੌਸ ਦਾ ਪਤਾ ਲਾਉਣਾ
ਸ਼ਾਇਦ ਤੁਹਾਨੂੰ ਇਹ ਗੱਲ ਬੜੀ ਅਜੀਬ ਜਿਹੀ ਲੱਗੇ ਕਿ ਅੱਜ ਵੀ ਇਨਸਾਨ ਫਿਰਦੌਸ ਵਿਚ ਰਹਿ ਸਕਦਾ ਹੈ। ਕਿਉਂ? ਕਿਉਂਕਿ ਅੱਜ ਦੁਨੀਆਂ ਦੁੱਖਾਂ ਨਾਲ ਭਰੀ ਪਈ ਹੈ। ਬਹੁਤੇ ਲੋਕ ਪੁਰਾਣੇ ਜ਼ਮਾਨੇ ਦੇ ਉਸ ਇਬਰਾਨੀ ਰਾਜੇ ਵਾਂਗ ਮਹਿਸੂਸ ਕਰਦੇ ਹਨ ਜਿਸ ਨੇ ਕਿਹਾ ਸੀ: “ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਓਹਨਾਂ ਦੇ ਸਖ਼ਤੀ ਕਰਨ ਵਾਲੇ ਬਲਵੰਤ ਸਨ ਪਰ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ।” (ਉਪਦੇਸ਼ਕ ਦੀ ਪੋਥੀ 4:1) ਅੱਜ ਦੁਨੀਆਂ ਵਿਚ ਰਾਜਨੀਤਿਕ, ਧਾਰਮਿਕ ਤੇ ਆਰਥਿਕ ਪੱਖੋਂ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਜਿਸ ਕਰਕੇ ਅਣਗਿਣਤ ਲੋਕ ਦੁੱਖ ਝੱਲ ਰਹੇ ਹਨ। ਇਨ੍ਹਾਂ ਲੋਕਾਂ ਨੂੰ ਨਾ ਤਾਂ ਕਿਤਿਓਂ ਰਾਹਤ ਮਿਲਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਹੈ। ਕਈ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੂੰ ਬਿੱਲਾਂ ਦੀ ਅਦਾਇਗੀ ਕਰਨ, ਆਪਣੇ ਬੱਚਿਆਂ ਨੂੰ ਪਾਲਣ-ਪੋਸਣ ਤੇ ਜ਼ਿੰਦਗੀ ਦੀਆਂ ਹੋਰ ਕਈ ਲੋੜਾਂ ਪੂਰੀਆਂ ਕਰਨ ਲਈ ਸਖ਼ਤ ਜੱਦੋ-ਜਹਿਦ ਕਰਨੀ ਪੈਂਦੀ ਹੈ। ਯਕੀਨਨ, ਅਜਿਹੇ ਲੋਕਾਂ ਨੂੰ ਵੀ ‘ਦਿਲਾਸਾ ਦੇਣ ਵਾਲੇ’ ਦੀ ਲੋੜ ਹੈ ਜੋ ਉਨ੍ਹਾਂ ਦੇ ਬੋਝ ਨੂੰ ਕੁਝ ਹੱਦ ਤਕ ਹਲਕਾ ਕਰ ਸਕੇ। ਇਨ੍ਹਾਂ ਸਾਰਿਆਂ ਲਈ ਫਿਰਦੌਸ ਵਰਗੇ ਹਾਲਾਤਾਂ ਵਿਚ ਰਹਿਣਾ ਇਕ ਸੁਪਨਾ ਹੀ ਹੈ।
ਤਾਂ ਫਿਰ ਅਧਿਆਤਮਿਕ ਫਿਰਦੌਸ ਕਿੱਥੇ ਹੈ? “ਫਿਰਦੌਸ” ਲਈ ਵਰਤੇ ਜਾਂਦੇ ਯੂਨਾਨੀ ਤੇ ਇਬਰਾਨੀ ਲਫ਼ਜ਼ਾਂ ਦਾ ਮਤਲਬ ਹੈ ਇਕ ਪਾਰਕ ਜਾਂ ਬਾਗ਼ ਵਰਗੀ ਥਾਂ, ਇਕ ਅਜਿਹੀ ਆਰਾਮ ਕਰਨ ਵਾਲੀ ਥਾਂ ਜਿੱਥੇ ਜਾਣ ਤੇ ਮਨ ਨੂੰ ਸੁੱਖ-ਚੈਨ ਮਿਲਦਾ ਹੈ। ਬਾਈਬਲ ਵਾਅਦਾ ਕਰਦੀ ਹੈ ਕਿ ਇਕ ਦਿਨ ਧਰਤੀ ਫਿਰਦੌਸ ਯਾਨੀ ਇਕ ਬਾਗ਼ ਵਰਗਾ ਘਰ ਬਣ ਜਾਵੇਗੀ ਜਿਸ ਵਿਚ ਸਾਰੇ ਪਾਪ-ਰਹਿਤ ਇਨਸਾਨ ਰਹਿਣਗੇ। (ਜ਼ਬੂਰ 37:10, 11) ਇਸ ਗੱਲ ਨੂੰ ਮੱਦੇ-ਨਜ਼ਰ ਰੱਖਦੇ ਹੋਏ, ਅਸੀਂ ਦੇਖਦੇ ਹਾਂ ਕਿ ਅਧਿਆਤਮਿਕ ਫਿਰਦੌਸ ਇਕ ਅਜਿਹਾ ਮਾਹੌਲ ਹੈ ਜੋ ਅੱਖਾਂ ਨੂੰ ਸਕੂਨ ਦਿੰਦਾ ਹੈ ਤੇ ਜਿੱਥੇ ਇਨਸਾਨ ਆਪਣੇ ਸੰਗੀ-ਸਾਥੀਆਂ ਤੇ ਪਰਮੇਸ਼ੁਰ ਨਾਲ ਸ਼ਾਂਤੀ ਦਾ ਆਨੰਦ ਮਾਣਦਾ ਹੈ। ਇਸ ਫਿਰਦੌਸ ਬਾਰੇ ਗੂਸਟੌਵੂ ਨੇ ਵੀ ਜਾਣਿਆ। ਇਸ ਫਿਰਦੌਸ ਦਾ ਆਨੰਦ ਮਾਣਨ ਵਾਲੇ ਲੋਕਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।
ਬਾਰਾਂ ਸਾਲ ਦੀ ਉਮਰ ਵਿਚ ਗੂਸਟੌਵੂ ਨੇ ਫ਼ੈਸਲਾ ਕੀਤਾ ਕਿ ਉਹ ਇਕ ਰੋਮਨ ਕੈਥੋਲਿਕ ਪਾਦਰੀ ਬਣੇਗਾ। ਆਪਣੇ ਮਾਪਿਆਂ ਦੀ ਇਜਾਜ਼ਤ ਨਾਲ ਉਸ ਨੇ ਪਾਦਰੀਆਂ ਦੇ ਟ੍ਰੇਨਿੰਗ ਕਾਲਜ ਵਿਚ ਦਾਖ਼ਲਾ ਲੈ ਲਿਆ। ਇੱਥੇ ਉਹ ਸੰਗੀਤ, ਥੀਏਟਰ ਤੇ ਰਾਜਨੀਤੀ ਵਿਚ ਹਿੱਸਾ ਲੈਣ ਲੱਗ ਪਿਆ ਤੇ ਚਰਚ ਨੇ ਇਹ ਸਭ ਕੁਝ ਨੌਜਵਾਨਾਂ ਨੂੰ ਲੁਭਾਉਣ ਲਈ ਕੀਤਾ ਸੀ। ਉਹ ਜਾਣਦਾ ਸੀ ਕਿ ਇਕ ਪਾਦਰੀ ਨੂੰ ਆਪਣੇ ਆਪ ਨੂੰ ਲੋਕਾਂ ਦੀ ਸੇਵਾ ਕਰਨ ਵਿਚ ਲਗਾ ਦੇਣਾ ਚਾਹੀਦਾ ਸੀ ਤੇ ਉਹ ਵਿਆਹ ਨਹੀਂ ਕਰਾ ਸਕਦਾ ਸੀ। ਪਰ, ਜਿਨ੍ਹਾਂ ਪਾਦਰੀਆਂ ਤੇ ਵਿਦਿਆਰਥੀਆਂ ਨੂੰ ਗੂਸਟੌਵੂ ਜਾਣਦਾ ਸੀ ਉਨ੍ਹਾਂ ਵਿੱਚੋਂ ਕੁਝ ਜਣੇ ਅਨੈਤਿਕ ਕੰਮ ਕਰਦੇ ਸਨ। ਅਜਿਹੇ ਮਾਹੌਲ ਵਿਚ ਛੇਤੀ ਹੀ ਗੂਸਟੌਵੂ ਨੇ ਹੱਦੋਂ ਵੱਧ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਯਕੀਨਨ, ਉਸ ਨੂੰ ਅਜੇ ਤਕ ਅਧਿਆਤਮਿਕ ਫਿਰਦੌਸ ਦਾ ਪਤਾ ਨਹੀਂ ਲੱਗਾ ਸੀ।
ਇਕ ਦਿਨ ਗੂਸਟੌਵੂ ਨੇ ਇਕ ਬਾਈਬਲ ਟ੍ਰੈਕਟ ਪੜ੍ਹਿਆ ਜਿਸ ਵਿਚ ਜ਼ਮੀਨੀ ਫਿਰਦੌਸ ਬਾਰੇ ਦੱਸਿਆ ਗਿਆ ਸੀ। ਇਸ ਨੂੰ ਪੜ੍ਹ
ਕੇ ਉਹ ਸੋਚਣ ਲੱਗ ਪਿਆ ਕਿ ਆਖ਼ਰ ਜ਼ਿੰਦਗੀ ਦਾ ਮਕਸਦ ਕੀ ਹੈ। ਉਹ ਕਹਿੰਦਾ ਹੈ: “ਹਾਲਾਂਕਿ ਮੈਂ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ, ਪਰ ਮੇਰੇ ਪੱਲੇ ਕੁਝ ਵੀ ਨਾ ਪਿਆ। ਇੱਥੋਂ ਤਕ ਕਿ ਮੈਨੂੰ ਇਹ ਵੀ ਨਾ ਪਤਾ ਲੱਗਾ ਕਿ ਪਰਮੇਸ਼ੁਰ ਦਾ ਆਪਣਾ ਇਕ ਨਾਂ ਹੈ।” ਉਸ ਨੇ ਟ੍ਰੇਨਿੰਗ ਕਾਲਜ ਛੱਡ ਦਿੱਤਾ ਅਤੇ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ ਤੇ ਉਨ੍ਹਾਂ ਕੋਲੋਂ ਬਾਈਬਲ ਸਮਝਣ ਵਿਚ ਮਦਦ ਮੰਗੀ। ਮਗਰੋਂ ਉਸ ਨੇ ਬੜੀ ਜਲਦੀ ਤਰੱਕੀ ਕਰ ਕੇ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤੀ। ਗੂਸਟੌਵੂ ਅਧਿਆਤਮਿਕ ਫਿਰਦੌਸ ਬਾਰੇ ਸਿੱਖ ਰਿਹਾ ਸੀ।ਪਰਮੇਸ਼ੁਰ ਦੇ ਨਾਮ ਦੇ ਲਈ ਇਕ ਪਰਜਾ
ਗੂਸਟੌਵੂ ਨੇ ਸਿੱਖਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ ਤੇ ਇਹ ਨਾਂ ਇਕ ਬਾਈਬਲ ਵਿਦਿਆਰਥੀ ਲਈ ਕੋਈ ਆਮ ਗੱਲ ਨਹੀਂ ਹੈ। (ਕੂਚ 6:3) ਸਗੋਂ ਇਹ ਸੱਚੀ ਭਗਤੀ ਦਾ ਇਕ ਅਹਿਮ ਹਿੱਸਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਮਸੀਹੀ ਬਣੇ ਪਰਾਈਆਂ ਕੌਮਾਂ ਦੇ ਲੋਕਾਂ ਬਾਰੇ ਚੇਲੇ ਯਾਕੂਬ ਨੇ ਕਿਹਾ: “ਪਰਮੇਸ਼ੁਰ ਨੇ . . . ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਓਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ।” (ਰਸੂਲਾਂ ਦੇ ਕਰਤੱਬ 15:14) ਪਹਿਲੀ ਸਦੀ ਵਿਚ ਮਸੀਹੀ ਕਲੀਸਿਯਾ ਹੀ ਉਸ ਦੇ ‘ਨਾਮ ਦੇ ਲਈ ਚੁਣੀ ਗਈ ਪਰਜਾ’ ਸੀ। ਕੀ ਅੱਜ ਵੀ ਪਰਮੇਸ਼ੁਰ ਦੇ ਨਾਂ ਦੇ ਲਈ ਕੋਈ ਪਰਜਾ ਹੈ? ਜੀ ਹਾਂ, ਗੂਸਟੌਵੂ ਨੂੰ ਪਤਾ ਲੱਗਾ ਕਿ ਉਹ ਪਰਜਾ ਯਹੋਵਾਹ ਦੇ ਗਵਾਹ ਹਨ।
ਯਹੋਵਾਹ ਦੇ ਗਵਾਹ ਕੁਝ 235 ਦੇਸ਼ਾਂ ਤੇ ਇਲਾਕਿਆਂ ਵਿਚ ਬੜੇ ਜੋਸ਼ ਨਾਲ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਸੇਵਕਾਂ ਦੀ ਗਿਣਤੀ 60 ਲੱਖ ਤੋਂ ਜ਼ਿਆਦਾ ਹੈ ਤੇ ਦਿਲਚਸਪੀ ਰੱਖਣ ਵਾਲੇ 80 ਲੱਖ ਲੋਕ ਉਨ੍ਹਾਂ ਦੀਆਂ ਸਭਾਵਾਂ ਵਿਚ ਆਉਂਦੇ ਹਨ। ਆਪਣੇ ਪ੍ਰਚਾਰ ਕੰਮ ਲਈ ਮਸ਼ਹੂਰ ਹੋਣ ਕਰਕੇ ਉਹ ਯਿਸੂ ਦੇ ਇਨ੍ਹਾਂ ਲਫ਼ਜ਼ਾਂ ਨੂੰ ਪੂਰਾ ਕਰਦੇ ਹਨ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।” (ਮੱਤੀ 24:14) ਪਰ ਗੂਸਟੌਵੂ ਨੂੰ ਇੰਜ ਕਿਉਂ ਲੱਗਾ ਕਿ ਸਿਰਫ਼ ਯਹੋਵਾਹ ਦੇ ਗਵਾਹ ਹੀ ਅਧਿਆਤਮਿਕ ਫਿਰਦੌਸ ਵਿਚ ਰਹਿੰਦੇ ਹਨ? ਉਹ ਕਹਿੰਦਾ ਹੈ: “ਮੈਂ ਜੋ ਕੁਝ ਦੁਨੀਆਂ ਵਿਚ ਤੇ ਖ਼ਾਸ ਕਰਕੇ ਕਾਲਜ ਵਿਚ ਦੇਖਿਆ ਸੀ, ਉਸ ਦੀ ਤੁਲਨਾ ਮੈਂ ਯਹੋਵਾਹ ਦੇ ਗਵਾਹਾਂ ਨਾਲ ਕੀਤੀ। ਸਭ ਤੋਂ ਵੱਡਾ ਫ਼ਰਕ ਜੋ ਮੈਂ ਦੇਖਿਆ ਉਹ ਸੀ ਪਿਆਰ ਜੋ ਸਿਰਫ਼ ਗਵਾਹਾਂ ਵਿਚ ਹੀ ਪਾਇਆ ਜਾਂਦਾ ਹੈ।
ਯਹੋਵਾਹ ਦੇ ਗਵਾਹਾਂ ਬਾਰੇ ਹੋਰ ਕਈ ਲੋਕਾਂ ਨੇ ਵੀ ਅਜਿਹੀਆਂ ਹੀ ਟਿੱਪਣੀਆਂ ਕੀਤੀਆਂ ਹਨ। ਬ੍ਰਾਜ਼ੀਲ ਦੀ ਇਕ ਮੀਰੀਅਮ ਨਾਂ ਦੀ ਤੀਵੀਂ ਨੇ ਕਿਹਾ: “ਨਾ ਤਾਂ ਮੈਂ ਤੇ ਨਾ ਹੀ ਮੇਰਾ ਪਰਿਵਾਰ ਇਹ ਜਾਣਦਾ ਸੀ ਕਿ ਖ਼ੁਸ਼ ਕਿਵੇਂ ਰਹੀਦਾ ਹੈ? ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਵਿਚ ਸੱਚਾ ਪਿਆਰ ਦੇਖਿਆ ਜੋ ਉਨ੍ਹਾਂ ਦੇ ਕੰਮਾਂ ਤੋਂ ਦਿੱਸਦਾ ਸੀ।” ਕਰੀਸਟੀਆਨ ਨਾਂ ਦੇ ਇਕ ਆਦਮੀ ਨੇ ਕਿਹਾ: “ਮੈਂ ਕਦੇ-ਕਦੇ ਜਾਦੂ-ਟੂਣੇ ਕਰਦਾ ਹੁੰਦਾ ਸੀ, ਪਰ ਧਰਮ ਮੇਰੇ ਲਈ ਕੋਈ ਮਾਅਨੇ ਨਹੀਂ ਸੀ ਰੱਖਦਾ। ਮੇਰੇ ਲਈ ਤਾਂ ਸਿਰਫ਼ ਮੇਰਾ ਰੁਤਬਾ ਤੇ ਇੰਜੀਨੀਅਰ ਵਜੋਂ ਮੇਰਾ ਕੰਮ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਸੀ। ਪਰ ਜਦੋਂ ਮੇਰੀ ਪਤਨੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਮੈਂ ਉਸ ਵਿਚ ਕਈ ਤਬਦੀਲੀਆਂ ਦੇਖੀਆਂ। ਮੇਰੀ ਪਤਨੀ ਨੂੰ ਜੋ ਮਸੀਹੀ ਤੀਵੀਂ ਸਟੱਡੀ ਕਰਾਉਣ ਆਉਂਦੀ ਸੀ, ਉਸ ਵਿਚ ਪਰਮੇਸ਼ੁਰ ਲਈ ਖ਼ੁਸ਼ੀ ਤੇ ਜੋਸ਼ ਨੂੰ ਦੇਖ ਕੇ ਮੈਂ ਬੜਾ ਪ੍ਰਭਾਵਿਤ ਹੋਇਆ।” ਲੋਕ ਯਹੋਵਾਹ ਦੇ ਗਵਾਹਾਂ ਦੀ ਇੰਨੀ ਤਾਰੀਫ਼ ਕਿਉਂ ਕਰਦੇ ਹਨ?
ਅਧਿਆਤਮਿਕ ਫਿਰਦੌਸ ਕੀ ਹੈ?
ਯਹੋਵਾਹ ਦੇ ਗਵਾਹ ਬਾਈਬਲ ਦੇ ਗਿਆਨ ਦੀ ਕਦਰ ਕਰਦੇ ਹਨ ਤੇ ਇਹੀ ਗੱਲ ਉਨ੍ਹਾਂ ਨੂੰ ਦੁਨੀਆਂ ਤੋਂ ਵੱਖਰਾ ਕਰਦੀ ਹੈ। ਉਹ ਮੰਨਦੇ ਹਨ ਕਿ ਬਾਈਬਲ ਸੱਚੀ ਹੈ ਤੇ ਇਹ ਪਰਮੇਸ਼ੁਰ ਦਾ ਬਚਨ ਹੈ। ਉਹ ਆਪਣੇ ਧਰਮ ਦੀਆਂ ਸਿਰਫ਼ ਮੂਲ ਗੱਲਾਂ ਸਿੱਖ ਕੇ ਹੀ ਸੰਤੁਸ਼ਟ ਨਹੀਂ ਹੋ ਜਾਂਦੇ। ਸਗੋਂ ਉਹ ਲਗਾਤਾਰ ਨਿੱਜੀ ਅਧਿਐਨ ਕਰਦੇ ਤੇ ਬਾਈਬਲ ਪੜ੍ਹਦੇ ਹਨ। ਜਿੰਨਾ ਜ਼ਿਆਦਾ ਇਕ ਵਿਅਕਤੀ ਯਹੋਵਾਹ ਦੇ ਗਵਾਹਾਂ ਨਾਲ ਸੰਗਤੀ ਕਰਦਾ ਹੈ ਉੱਨਾ ਜ਼ਿਆਦਾ ਉਹ ਬਾਈਬਲ ਵਿੱਚੋਂ ਪਰਮੇਸ਼ੁਰ ਤੇ ਉਸ ਦੀ ਇੱਛਾ ਬਾਰੇ ਸਿੱਖ ਲੈਂਦਾ ਹੈ।
ਅਜਿਹਾ ਗਿਆਨ ਯਹੋਵਾਹ ਦੇ ਗਵਾਹਾਂ ਨੂੰ ਵਹਿਮ-ਭਰਮ ਤੇ ਨੁਕਸਾਨਦੇਹ ਵਿਚਾਰਾਂ ਵਰਗੇ ਉਨ੍ਹਾਂ ਕੰਮਾਂ ਤੋਂ ਬਚਾਉਂਦਾ ਹੈ ਜੋ ਲੋਕਾਂ ਦੀ ਖ਼ੁਸ਼ੀ ਖੋਹ ਲੈਂਦੇ ਹਨ। ਯਿਸੂ ਨੇ ਕਿਹਾ: “ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” ਅਤੇ ਇਸ ਗੱਲ ਨੂੰ ਯਹੋਵਾਹ ਦੇ ਗਵਾਹਾਂ ਨੇ ਬਿਲਕੁਲ ਸੱਚ ਪਾਇਆ ਹੈ। (ਯੂਹੰਨਾ 8:32) ਜ਼ਰਾ ਫਰਨਾਂਡੂ ਨੂੰ ਹੀ ਲਓ ਜੋ ਇਕ ਸਮੇਂ ਜਾਦੂ-ਟੂਣੇ ਕਰਦਾ ਹੁੰਦਾ ਸੀ, ਹੁਣ ਉਹ ਕਹਿੰਦਾ ਹੈ: “ਸਦੀਪਕ ਜ਼ਿੰਦਗੀ ਬਾਰੇ ਸਿੱਖ ਕੇ ਮੈਨੂੰ ਬੜਾ ਹੀ ਸਕੂਨ ਮਿਲਿਆ। ਮੈਨੂੰ ਡਰ ਸੀ ਕਿ ਜਾਂ ਤਾਂ ਮੈਂ ਜਾਂ ਮੇਰੇ ਮਾਪੇ ਮਰ ਜਾਣਗੇ।” ਸੱਚਾਈ ਨੇ ਫਰਨਾਂਡੂ ਨੂੰ ਭੂਤਾਂ-ਪ੍ਰੇਤਾਂ ਦੀ ਦੁਨੀਆਂ ਤੋਂ ਅਤੇ ਮੌਤ ਤੋਂ ਬਾਅਦ ਦੀ ਜ਼ਿੰਦਗੀ ਦੇ ਝੂਠੇ ਡਰ ਤੋਂ ਆਜ਼ਾਦ ਕੀਤਾ।
ਬਾਈਬਲ ਦੱਸਦੀ ਹੈ ਕਿ ਫਿਰਦੌਸ ਦਾ ਪਰਮੇਸ਼ੁਰ ਦੇ ਗਿਆਨ ਨਾਲ ਗਹਿਰਾ ਸੰਬੰਧ ਹੈ। ਨਬੀ ਯਸਾਯਾਹ ਨੇ ਕਿਹਾ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਯਸਾਯਾਹ 11:9.
ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”—ਯਕੀਨਨ, ਯਸਾਯਾਹ ਨੇ ਜਿਸ ਸ਼ਾਂਤੀ ਬਾਰੇ ਦੱਸਿਆ ਉਸ ਲਈ ਸਿਰਫ਼ ਗਿਆਨ ਹੋਣਾ ਹੀ ਕਾਫ਼ੀ ਨਹੀਂ ਹੈ। ਇਕ ਇਨਸਾਨ ਨੂੰ ਸਿੱਖੀਆਂ ਗੱਲਾਂ ਤੇ ਅਮਲ ਕਰਨਾ ਪੈਣਾ ਹੈ। ਫਰਨਾਂਡੂ ਨੇ ਇਹ ਟਿੱਪਣੀ ਕੀਤੀ: “ਜਦੋਂ ਇਕ ਵਿਅਕਤੀ ਆਪਣੇ ਅੰਦਰ ਆਤਮਾ ਦੇ ਫਲ ਪੈਦਾ ਕਰਦਾ ਹੈ, ਤਾਂ ਉਹ ਅਧਿਆਤਮਿਕ ਫਿਰਦੌਸ ਵਿਚ ਆਪਣਾ ਯੋਗਦਾਨ ਪਾਉਂਦਾ ਹੈ।” ਫਰਨਾਂਡੂ ਇੱਥੇ ਪੌਲੁਸ ਰਸੂਲ ਦੁਆਰਾ ਦੱਸੇ ‘ਆਤਮਾ ਦੇ ਫਲਾਂ’ ਦਾ ਜ਼ਿਕਰ ਕਰ ਰਿਹਾ ਸੀ ਜੋ ਇਕ ਮਸੀਹੀ ਨੂੰ ਆਪਣੇ ਅੰਦਰ ਪੈਦਾ ਕਰਨੇ ਚਾਹੀਦੇ ਹਨ। ਪੌਲੁਸ ਮੁਤਾਬਕ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” ਆਤਮਾ ਦੇ ਫਲ ਹਨ।—ਗਲਾਤੀਆਂ 5:22, 23.
ਕੀ ਤੁਸੀਂ ਸਮਝ ਸਕਦੇ ਹੋ ਕਿ ਜੋ ਲੋਕ ਅਜਿਹੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਵਿਚ ਹੀ ਕਿਉਂ ਫਿਰਦੌਸ ਵਰਗਾ ਮਾਹੌਲ ਹੁੰਦਾ ਹੈ? ਇਨ੍ਹਾਂ ਲੋਕਾਂ ਵਿਚ ਹੀ ਅਧਿਆਤਮਿਕ ਫਿਰਦੌਸ ਹੈ ਜਿਸ ਬਾਰੇ ਨਬੀ ਸਫ਼ਨਯਾਹ ਨੇ ਵੀ ਭਵਿੱਖਬਾਣੀ ਕੀਤੀ ਸੀ। ਉਸ ਨੇ ਕਿਹਾ ਸੀ: “ਉਹ ਬਦੀ ਨਾ ਕਰਨਗੇ, ਨਾ ਓਹ ਝੂਠ ਬੋਲਣਗੇ, ਨਾ ਓਹਨਾਂ ਦੇ ਮੂੰਹ ਵਿੱਚ ਫਰੇਬੀ ਜੀਭ ਮਿਲੇਗੀ, ਕਿਉਂ ਜੋ ਓਹ ਚਰਨਗੇ ਅਤੇ ਲੰਮੇ ਪੈਣਗੇ, ਅਤੇ ਕੋਈ ਓਹਨਾਂ ਨੂੰ ਨਾ ਡਰਾਵੇਗਾ।”—ਸਫ਼ਨਯਾਹ 3:13.
ਪਿਆਰ ਦੀ ਅਹਿਮ ਭੂਮਿਕਾ
ਤੁਸੀਂ ਸ਼ਾਇਦ ਗੌਰ ਕੀਤਾ ਹੋਵੇਗਾ ਕਿ ਪੌਲੁਸ ਦੁਆਰਾ ਦੱਸੇ ਆਤਮਾ ਦੇ ਫਲਾਂ ਵਿੱਚੋਂ ਪਹਿਲਾ ਫਲ ਹੈ—ਪ੍ਰੇਮ। ਇਸ ਗੁਣ ਬਾਰੇ ਬਾਈਬਲ ਵਾਰ-ਵਾਰ ਦੱਸਦੀ ਹੈ। ਯਿਸੂ ਨੇ ਵੀ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਇਹ ਸੱਚ ਹੈ ਕਿ ਯਹੋਵਾਹ ਦੇ ਗਵਾਹ ਮੁਕੰਮਲ ਨਹੀਂ ਹਨ। ਉਨ੍ਹਾਂ ਵਿਚ ਵੀ ਯਿਸੂ ਦੇ ਚੇਲਿਆਂ ਵਾਂਗ ਕਦੇ-ਕਦੇ ਅਣਬਣ ਹੋ ਜਾਂਦੀ ਹੈ। ਪਰ ਉਹ ਇਕ-ਦੂਏ ਨੂੰ ਦਿਲੋਂ ਪਿਆਰ ਕਰਦੇ ਹਨ ਤੇ ਇਸ ਗੁਣ ਨੂੰ ਪੈਦਾ ਕਰਦੇ ਸਮੇਂ ਉਹ ਪਵਿੱਤਰ ਆਤਮਾ ਦੀ ਮਦਦ ਲਈ ਪ੍ਰਾਰਥਨਾ ਕਰਦੇ ਹਨ।
ਇਸੇ ਕਰਕੇ ਉਨ੍ਹਾਂ ਦਾ ਭਾਈਚਾਰਾ ਬੇਮਿਸਾਲ ਹੈ। ਉਨ੍ਹਾਂ ਵਿਚ ਨਾ ਤਾਂ ਕਬੀਲਾਪਰਸਤੀ ਤੇ ਨਾ ਹੀ ਕੌਮਪਰਸਤੀ ਦੀ ਭਾਵਨਾ ਪਾਈ ਜਾਂਦੀ ਹੈ। ਦਰਅਸਲ, ਜਦੋਂ ਕਈ ਗਵਾਹਾਂ ਨੂੰ 20ਵੀਂ ਸਦੀ ਦੇ ਆਖ਼ਰੀ ਸਾਲਾਂ ਵਿਚ ਨਸਲੀ ਤੇ ਜਾਤੀ ਕਤਲਾਮ ਦਾ ਸਾਮ੍ਹਣਾ ਕਰਨਾ ਪਿਆ, ਤਾਂ ਉਨ੍ਹਾਂ ਨੇ ਆਪਣੀਆਂ ਜਾਨਾਂ ਤੇ ਖੇਡ ਕੇ ਇਕ-ਦੂਏ ਦੀ ਹਿਫਾਜ਼ਤ ਕੀਤੀ। ਹਾਲਾਂਕਿ ਇਹ ਲੋਕ ਵੱਖੋ-ਵੱਖਰੀਆਂ ‘ਕੌਮਾਂ, ਗੋਤਾਂ, ਉੱਮਤਾਂ ਅਤੇ ਭਾਖਿਆਂ’ ਵਿੱਚੋਂ ਨਿਕਲ ਕੇ ਆਏ ਹਨ ਪਰ ਫੇਰ ਵੀ ਉਹ ਏਕਤਾ ਦਾ ਆਨੰਦ ਮਾਣਦੇ ਹਨ, ਪਰ ਇਸ ਨੂੰ ਸਮਝਣਾ ਉਦੋਂ ਤਕ ਮੁਸ਼ਕਲ ਹੈ ਜਦੋਂ ਤਕ ਤੁਸੀਂ ਖ਼ੁਦ ਇਸ ਨੂੰ ਮਹਿਸੂਸ ਨਹੀਂ ਕਰ ਲੈਂਦੇ।—ਪਰਕਾਸ਼ ਦੀ ਪੋਥੀ 7:9.
ਪਰਮੇਸ਼ੁਰੀ ਇੱਛਾ ਪੂਰੀ ਕਰਨ ਵਾਲੇ ਲੋਕਾਂ ਵਿਚ ਫਿਰਦੌਸ
ਅਧਿਆਤਮਿਕ ਫਿਰਦੌਸ ਵਿਚ ਲਾਲਚ, ਅਨੈਤਿਕਤਾ ਤੇ ਖ਼ੁਦਗਰਜ਼ੀ ਲਈ ਕੋਈ ਥਾਂ ਨਹੀਂ। ਮਸੀਹੀਆਂ ਨੂੰ ਇਹ ਕਿਹਾ ਗਿਆ ਹੈ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਜਦੋਂ ਅਸੀਂ ਸਾਫ਼-ਸੁਥਰੀ ਅਤੇ ਨੈਤਿਕ ਜ਼ਿੰਦਗੀ ਜੀਉਂਦੇ ਹਾਂ ਤੇ ਹੋਰ ਕਈ ਤਰੀਕਿਆਂ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਾਂ, ਤਾਂ ਅਸੀਂ ਅਧਿਆਤਮਿਕ ਫਿਰਦੌਸ ਬਣਾਉਣ ਵਿਚ ਮਦਦ ਕਰਦੇ ਤੇ ਨਾਲੋਂ-ਨਾਲ ਆਪਣੀ ਖ਼ੁਸ਼ੀ ਵੀ ਵਧਾਉਂਦੇ ਹਾਂ। ਕਾਰਲਾ ਨੇ ਇਸ ਨੂੰ ਬਿਲਕੁਲ ਸੱਚ ਪਾਇਆ। ਉਹ ਕਹਿੰਦੀ ਹੈ: “ਮੇਰੇ ਡੈਡੀ ਜੀ ਨੇ ਮੈਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਸਖ਼ਤ ਮਿਹਨਤ ਕਰਨੀ ਸਿਖਾਈ। ਹਾਲਾਂਕਿ ਮੈਨੂੰ ਯੂਨੀਵਰਸਿਟੀ ਦੀ ਪੜ੍ਹਾਈ ਨਾਲ ਫ਼ਾਇਦੇ ਤਾਂ ਹੋਏ, ਪਰ ਮੈਂ ਪਰਿਵਾਰ ਵਿਚਲੀ ਏਕਤਾ ਤੇ ਸੁਰੱਖਿਆ ਦੀ ਹਮੇਸ਼ਾ ਘਾਟ ਮਹਿਸੂਸ ਕੀਤੀ ਜੋ ਸਿਰਫ਼ ਪਰਮੇਸ਼ੁਰ ਦੇ ਬਚਨ ਦਾ ਗਿਆਨ ਹੀ ਦੇ ਸਕਦਾ ਹੈ।”
ਹਾਂ, ਅਧਿਆਤਮਿਕ ਫਿਰਦੌਸ ਦਾ ਆਨੰਦ ਮਾਣਨ ਨਾਲ ਜ਼ਿੰਦਗੀ ਦੇ ਦੁੱਖ-ਦਰਦ ਤਾਂ ਖ਼ਤਮ ਨਹੀਂ ਹੋ ਜਾਂਦੇ ਕਿਉਂਕਿ ਮਸੀਹੀ ਜ਼ਬੂਰ 55:22; 86:16, 17) ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਜੇ ਉਸ ਦੇ ਭਗਤ “ਮੌਤ ਦੀ ਛਾਂ ਦੀ ਵਾਦੀ” ਵਿਚ ਵੀ ਹੋਣ, ਤਾਂ ਵੀ ਉਹ ਉਨ੍ਹਾਂ ਦਾ ਸਾਥ ਨਹੀਂ ਛੱਡੇਗਾ। (ਜ਼ਬੂਰ 23:4) ਸਾਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਲੋੜ ਵੇਲੇ ਸਾਡੀ ਮਦਦ ਕਰਨ ਲਈ ਤਿਆਰ ਹੈ ਤੇ ਇਸੇ ਲਈ ਸਾਨੂੰ ‘ਪਰਮੇਸ਼ੁਰ ਦੀ ਉਹ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ’ ਕਾਇਮ ਰੱਖਣ ਵਿਚ ਮਦਦ ਮਿਲਦੀ ਹੈ। ਇਹੀ ਸ਼ਾਂਤੀ ਸਾਡੇ ਅਧਿਆਤਮਿਕ ਫਿਰਦੌਸ ਦੀ ਕੁੰਜੀ ਹੈ।—ਫ਼ਿਲਿੱਪੀਆਂ 4:7.
ਅਜੇ ਵੀ ਬੀਮਾਰ ਹੁੰਦੇ ਹਨ। ਉਨ੍ਹਾਂ ਦੇ ਆਪਣੇ ਹੀ ਦੇਸ਼ਾਂ ਵਿਚ ਦੰਗੇ-ਫ਼ਸਾਦ ਹੋ ਸਕਦੇ ਹਨ। ਕਈ ਭੈਣ-ਭਰਾ ਗ਼ਰੀਬੀ ਦਾ ਸਾਮ੍ਹਣਾ ਕਰਦੇ ਹਨ। ਪਰ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਗੂੜ੍ਹਾ ਰਿਸ਼ਤਾ ਹੋਣ ਕਰਕੇ ਅਸੀਂ ਉਸ ਕੋਲੋਂ ਮਦਦ ਮੰਗ ਸਕਦੇ ਹਾਂ ਕਿ ਉਹ ਸਾਨੂੰ ਇਨ੍ਹਾਂ ਦੁੱਖਾਂ ਨੂੰ ਝੱਲਣ ਦੀ ਤਾਕਤ ਦੇਵੇ। ਕਿਉਂਕਿ ਇਹ ਅਧਿਆਤਮਿਕ ਫਿਰਦੌਸ ਦਾ ਸਭ ਤੋਂ ਅਹਿਮ ਤੇ ਜ਼ਰੂਰੀ ਹਿੱਸਾ ਹੈ। ਯਕੀਨਨ, ਉਹ ਖ਼ੁਦ ਸਾਨੂੰ ‘ਆਪਣਾ ਭਾਰ ਉਸ ਉੱਤੇ ਸੁੱਟਣ’ ਲਈ ਕਹਿੰਦਾ ਹੈ। ਇਸ ਤੋਂ ਇਲਾਵਾ, ਕਈ ਭੈਣ-ਭਰਾ ਇਸ ਗੱਲ ਦਾ ਸਬੂਤ ਦੇ ਸਕਦੇ ਹਨ ਕਿ ਕਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਮੁਸ਼ਕਲ ਹਾਲਾਤਾਂ ਵਿਚ ਵੀ ਹੈਰਾਨੀਜਨਕ ਢੰਗ ਨਾਲ ਮਦਦ ਦਿੱਤੀ ਹੈ। (ਅਧਿਆਤਮਿਕ ਫਿਰਦੌਸ ਵਿਚ ਯੋਗਦਾਨ ਦੇਣਾ
ਜ਼ਿਆਦਾਤਰ ਲੋਕ ਇਕ ਪਾਰਕ ਜਾਂ ਬਾਗ਼ ਨੂੰ ਵੇਖ ਕੇ ਖ਼ੁਸ਼ ਹੁੰਦੇ ਹਨ। ਉਨ੍ਹਾਂ ਨੂੰ ਇਸ ਵਿਚ ਘੁੰਮਣਾ-ਫਿਰਨਾ ਜਾਂ ਸ਼ਾਇਦ ਇਕ ਬੈਂਚ ਤੇ ਬੈਠ ਕੇ ਨਜ਼ਾਰਿਆਂ ਦਾ ਮਜ਼ਾ ਉਠਾਉਣਾ ਚੰਗਾ ਲੱਗਦਾ ਹੈ। ਅਜਿਹੇ ਕਈ ਲੋਕ ਯਹੋਵਾਹ ਦੇ ਗਵਾਹਾਂ ਦੀ ਸੰਗਤੀ ਦਾ ਮਜ਼ਾ ਉਠਾਉਂਦੇ ਹਨ। ਉਨ੍ਹਾਂ ਨੂੰ ਗਵਾਹਾਂ ਨਾਲ ਸੰਗਤੀ ਕਰ ਕੇ ਸ਼ਾਂਤੀ ਮਿਲਦੀ ਹੈ ਤੇ ਤਾਜ਼ਗੀ ਮਹਿਸੂਸ ਹੁੰਦੀ ਹੈ। ਪਰ ਜੇ ਇਕ ਸੋਹਣੇ ਬਾਗ਼ ਨੂੰ ਫਿਰਦੌਸ ਵਾਂਗ ਕਾਇਮ ਰੱਖਣਾ ਹੈ, ਤਾਂ ਉਸ ਦੀ ਦੇਖ-ਭਾਲ ਕਰਨ ਦੀ ਲੋੜ ਹੁੰਦੀ ਹੈ। ਉਵੇਂ ਹੀ ਫਿਰਦੌਸ ਤੋਂ ਕੋਹਾਂ ਦੂਰ ਇਸ ਉਜਾੜ ਦੁਨੀਆਂ ਵਿਚ ਅਧਿਆਤਮਿਕ ਫਿਰਦੌਸ ਸਿਰਫ਼ ਇਸ ਕਰਕੇ ਕਾਇਮ ਹੈ ਕਿਉਂਕਿ ਯਹੋਵਾਹ ਦੇ ਗਵਾਹ ਇਸ ਨੂੰ ਬਣਾਈ ਰੱਖਣ ਲਈ ਜਤਨ ਕਰਦੇ ਹਨ ਤੇ ਪਰਮੇਸ਼ੁਰ ਉਨ੍ਹਾਂ ਦੇ ਜਤਨਾਂ ਉੱਤੇ ਬਰਕਤ ਦਿੰਦਾ ਹੈ। ਪਰ, ਕਿਵੇਂ ਇਕ ਇਨਸਾਨ ਫਿਰਦੌਸ ਵਿਚ ਲਾਹੇਵੰਦ ਯੋਗਦਾਨ ਪਾ ਸਕਦਾ ਹੈ?
ਪਹਿਲੀ ਗੱਲ, ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਨਾਲ ਸੰਗਤੀ ਕਰਨ, ਉਨ੍ਹਾਂ ਨਾਲ ਬਾਈਬਲ ਸਟੱਡੀ ਕਰ ਕੇ ਬਾਈਬਲ ਦਾ ਗਿਆਨ ਲੈਣ ਦੀ ਲੋੜ ਹੈ ਜੋ ਅਧਿਆਤਮਿਕ ਫਿਰਦੌਸ ਦੀ ਬੁਨਿਆਦ ਹੈ। ਕਾਰਲਾ ਦੱਸਦੀ ਹੈ: “ਅਧਿਆਤਮਿਕ ਭੋਜਨ ਬਿਨਾਂ ਅਧਿਆਤਮਿਕ ਫਿਰਦੌਸ ਨਹੀਂ ਹੋ ਸਕਦਾ।” ਇਸ ਵਿਚ ਪਰਮੇਸ਼ੁਰ ਦੇ ਬਚਨ ਦਾ ਬਾਕਾਇਦਾ ਅਧਿਐਨ ਕਰਨਾ ਤੇ ਪੜ੍ਹੀਆਂ ਗੱਲਾਂ ਤੇ ਸੋਚ-ਵਿਚਾਰ ਕਰਨਾ ਸ਼ਾਮਲ ਹੈ। ਜੋ ਗਿਆਨ ਤੁਸੀਂ ਲਿਆ ਹੈ, ਉਸ ਨਾਲ ਤੁਸੀਂ ਯਹੋਵਾਹ ਪਰਮੇਸ਼ੁਰ ਦੇ ਨੇੜੇ ਆਓਗੇ ਅਤੇ ਉਸ ਨਾਲ ਪਿਆਰ ਕਰਨਾ ਸਿੱਖੋਗੇ। ਤੁਸੀਂ ਪ੍ਰਾਰਥਨਾ ਵਿਚ ਉਸ ਨਾਲ ਗੱਲਬਾਤ ਕਰਨੀ ਸਿੱਖੋਗੇ ਤੇ ਉਸ ਦੀ ਇੱਛਾ ਪੂਰੀ ਕਰਨ ਲਈ ਉਸ ਕੋਲੋਂ ਅਗਵਾਈ ਤੇ ਤਾਕਤ ਲੈਣੀ ਸਿੱਖੋਗੇ। ਯਿਸੂ ਨੇ ਸਾਨੂੰ ਪ੍ਰਾਰਥਨਾ ਵਿਚ ਲੱਗੇ ਰਹਿਣ ਲਈ ਕਿਹਾ। (ਲੂਕਾ 11:9-13) ਪੌਲੁਸ ਰਸੂਲ ਨੇ ਕਿਹਾ: “ਨਿੱਤ ਪ੍ਰਾਰਥਨਾ ਕਰੋ।” (1 ਥੱਸਲੁਨੀਕੀਆਂ 5:17) ਸਾਨੂੰ ਪ੍ਰਾਰਥਨਾ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ ਹੈ ਤੇ ਜੇ ਤੁਸੀਂ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰਦੇ ਹੋ, ਤਾਂ ਪਰਮੇਸ਼ੁਰ ਤੁਹਾਡੀ ਜ਼ਰੂਰ ਸੁਣਦਾ ਹੈ ਕਿਉਂਕਿ ਤੁਸੀਂ ਅਧਿਆਤਮਿਕ ਫਿਰਦੌਸ ਦਾ ਇਕ ਅਹਿਮ ਹਿੱਸਾ ਹੋ।
ਜਿਉਂ-ਜਿਉਂ ਸਮਾਂ ਬੀਤਦਾ ਹੈ ਤਿਉਂ-ਤਿਉਂ ਸਿੱਖੀਆਂ ਹੋਈਆਂ ਗੱਲਾਂ ਨਾਲ ਤੁਹਾਡੀ ਜ਼ਿੰਦਗੀ ਹੋਰ ਵੀ ਬਿਹਤਰ ਬਣਦੀ ਜਾਵੇਗੀ ਤੇ ਅਖ਼ੀਰ ਤੁਸੀਂ ਦੂਜਿਆਂ ਨੂੰ ਇਸ ਬਾਰੇ ਦੱਸਣਾ ਚਾਹੋਗੇ। ਤੁਸੀਂ ਯਿਸੂ ਦੇ ਇਸ ਹੁਕਮ ਨੂੰ ਮੰਨਣ ਦੇ ਕਾਬਲ ਹੋ ਜਾਓਗੇ: “ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” (ਮੱਤੀ 5:16) ਦੂਜਿਆਂ ਨਾਲ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦਾ ਗਿਆਨ ਵੰਡਣ ਨਾਲ ਤੇ ਇਨ੍ਹਾਂ ਨੇ ਮਨੁੱਖਜਾਤੀ ਲਈ ਜੋ ਮਹਾਨ ਪਿਆਰ ਦਿਖਾਇਆ ਹੈ ਉਸ ਬਾਰੇ ਲੋਕਾਂ ਨੂੰ ਦੱਸਣ ਨਾਲ ਬੇਹੱਦ ਖ਼ੁਸ਼ੀ ਮਿਲਦੀ ਹੈ।
ਉਹ ਸਮਾਂ ਆ ਰਿਹਾ ਹੈ ਜਦੋਂ ਸਾਰੀ ਧਰਤੀ ਫਿਰਦੌਸ ਵਿਚ ਬਦਲ ਜਾਵੇਗੀ, ਯਾਨੀ ਇਕ ਬਾਗ਼ ਵਰਗੀ ਧਰਤੀ ਜਿੱਥੇ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੋਵੇਗਾ ਤੇ ਵਫ਼ਾਦਾਰ ਇਨਸਾਨਾਂ ਕੋਲ ਆਪੋ-ਆਪਣਾ ਘਰ ਹੋਵੇਗਾ। ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਅਧਿਆਤਮਿਕ ਫਿਰਦੌਸ ਦੀ ਮੌਜੂਦਗੀ ਪਰਮੇਸ਼ੁਰ ਯਹੋਵਾਹ ਦੀ ਤਾਕਤ ਦਾ ਸਬੂਤ ਤੇ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਉਹ ਕੀ-ਕੀ ਕਰ ਸਕਦਾ ਹੈ ਤੇ ਭਵਿੱਖ ਵਿਚ ਕੀ-ਕੀ ਕਰੇਗਾ।—2 ਤਿਮੋਥਿਉਸ 3:1.
ਅੱਜ ਵੀ ਅਧਿਆਤਮਿਕ ਫਿਰਦੌਸ ਦਾ ਮਜ਼ਾ ਉਠਾਉਣ ਵਾਲੇ ਲੋਕ ਯਸਾਯਾਹ 49:10 ਨੂੰ ਪੂਰਾ ਹੁੰਦਾ ਦੇਖਦੇ ਹਨ: “ਓਹ ਨਾ ਭੁੱਖੇ ਹੋਣਗੇ, ਨਾ ਤਿਹਾਏ ਹੋਣਗੇ, ਨਾ ਲੂ, ਨਾ ਧੁੱਪ ਓਹਨਾਂ ਨੂੰ ਮਾਰੇਗੀ, ਕਿਉਂ ਜੋ ਓਹਨਾਂ ਦਾ ਦਿਆਲੂ ਓਹਨਾਂ ਦੀ ਅਗਵਾਈ ਕਰੇਗਾ, ਅਤੇ ਪਾਣੀ ਦੇ ਸੋਤਿਆਂ ਕੋਲ ਓਹਨਾਂ ਨੂੰ ਲੈ ਜਾਵੇਗਾ।” ਜ਼ੂਜ਼ੇ ਦੀ ਮਿਸਾਲ ਇਸ ਆਇਤ ਦੀ ਸੱਚਾਈ ਨੂੰ ਸਾਬਤ ਕਰਦੀ ਹੈ। ਉਹ ਇਕ ਮਸ਼ਹੂਰ ਸੰਗੀਤਕਾਰ ਬਣਨਾ ਚਾਹੁੰਦਾ ਸੀ, ਪਰ ਉਸ ਨੂੰ ਮਸੀਹੀ ਕਲੀਸਿਯਾ ਨਾਲ ਮਿਲ ਕੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਨ ਵਿਚ ਜ਼ਿਆਦਾ ਤਸੱਲੀ ਮਿਲੀ। ਉਹ ਕਹਿੰਦਾ ਹੈ: “ਹੁਣ ਮੇਰੀ ਜ਼ਿੰਦਗੀ ਨੂੰ ਇਕ ਮਕਸਦ ਮਿਲ ਗਿਆ ਹੈ। ਮੈਂ ਮਸੀਹੀ ਭਾਈਚਾਰੇ ਵਿਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਹਾਂ ਤੇ ਮੈਂ ਜਾਣਦਾ ਹਾਂ ਕਿ ਯਹੋਵਾਹ ਅਜਿਹਾ ਪ੍ਰੇਮੀ ਪਿਤਾ ਹੈ ਜਿਸ ਤੇ ਅਸੀਂ ਭਰੋਸਾ ਰੱਖ ਸਕਦੇ ਹਾਂ।” ਜ਼ੂਜ਼ੇ ਅਤੇ ਉਸ ਵਰਗੇ ਲੱਖਾਂ ਹੀ ਹੋਰ ਲੋਕਾਂ ਨੂੰ ਜੋ ਖ਼ੁਸ਼ੀ ਮਿਲੀ ਹੈ ਉਸ ਬਾਰੇ ਜ਼ਬੂਰ 64:10 ਦੱਸਦਾ ਹੈ: “ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ, ਅਤੇ ਉਸ ਦੀ ਸ਼ਰਨ ਆਵੇਗਾ।” ਅਧਿਆਤਮਿਕ ਫਿਰਦੌਸ ਦੀ ਤਸਵੀਰ ਖਿੱਚਦਾ ਇਹ ਵਿਚਾਰ ਕਿੰਨਾ ਸੋਹਣਾ ਹੈ!
[ਫੁਟਨੋਟ]
^ ਪੈਰਾ 2 ਉੱਪਰ ਦੱਸੇ ਵਿਅਕਤੀ ਅਸਲੀ ਹਨ, ਪਰ ਕੁਝ ਨਾਂ ਬਦਲ ਦਿੱਤੇ ਗਏ ਹਨ।
[ਸਫ਼ੇ 10 ਉੱਤੇ ਤਸਵੀਰ]
ਅਧਿਆਤਮਿਕ ਫਿਰਦੌਸ ਦਾ ਮਜ਼ਾ ਉਠਾਉਂਦੇ ਹੋਏ ਇਸ ਨੂੰ ਫੈਲਾਉਣ ਵਿਚ ਮਦਦ ਕਰੋ!