Skip to content

Skip to table of contents

ਤੁਸੀਂ ਇਸ ਵਿਚ ਜ਼ਰੂਰ ਸ਼ਾਮਲ ਹੋਵੋ

ਤੁਸੀਂ ਇਸ ਵਿਚ ਜ਼ਰੂਰ ਸ਼ਾਮਲ ਹੋਵੋ

ਤੁਸੀਂ ਇਸ ਵਿਚ ਜ਼ਰੂਰ ਸ਼ਾਮਲ ਹੋਵੋ

“ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਆਪਣੇ ਸਵਰਗੀ ਪਰਮੇਸ਼ੁਰ ਤੋਂ ਮਿਲਦਾ ਹੈ।​—ਯਾਕੂਬ 1:17.

ਪਰਮੇਸ਼ੁਰ ਨੇ ਪਾਪੀ ਮਨੁੱਖਜਾਤੀ ਨੂੰ ਇਕ ਸਭ ਤੋਂ ਵੱਡਾ ਦਾਨ ਦਿੱਤਾ। ਉਸ ਨੇ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦੇਣ ਲਈ ਆਪਣੇ ਇਕਲੌਤੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ। ਯਿਸੂ ਨੇ ਇਕ ਮੁਕਤੀਦਾਤੇ ਵਜੋਂ ਸਾਡੇ ਲਈ ਆਪਣੀ ਜਾਨ ਦਿੱਤੀ ਜਿਸ ਦੇ ਸਦਕਾ ਸਾਨੂੰ ਸੋਹਣੇ ਬਾਗ਼ ਵਰਗੀ ਧਰਤੀ ਤੇ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ। ਇਸੇ ਲਈ ਲੂਕਾ 22:19 ਵਿਚ ਸਾਨੂੰ ਉਸ ਦੀ ਮੌਤ ਦਾ ਯਾਦਗਾਰੀ ਦਿਨ ਮਨਾਉਣ ਲਈ ਕਿਹਾ ਗਿਆ ਹੈ।

ਯਹੋਵਾਹ ਦੇ ਗਵਾਹ ਯਿਸੂ ਦੇ ਇਸ ਹੁਕਮ ਨੂੰ ਮੰਨਦੇ ਹਨ ਤੇ ਉਹ ਤੁਹਾਨੂੰ ਵੀ ਇਸ ਸਮਾਰੋਹ ਵਿਚ ਆਉਣ ਦਾ ਨਿੱਘਾ ਸੱਦਾ ਦਿੰਦੇ ਹਨ। ਇਸ ਸਾਲ ਇਹ ਸਮਾਰੋਹ ਐਤਵਾਰ, 8 ਅਪ੍ਰੈਲ 2001 ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। ਇਹ ਤਾਰੀਖ਼ ਬਾਈਬਲ ਦੇ ਚੰਦਰ-ਕਲੰਡਰ ਮੁਤਾਬਕ ਨੀਸਾਨ 14 ਨਾਲ ਮੇਲ ਖਾਂਦੀ ਹੈ। ਇਸ ਤਾਰੀਖ਼ ਨੂੰ ਨੋਟ ਕਰ ਲਓ ਤਾਂਕਿ ਤੁਸੀਂ ਭੁੱਲ ਨਾ ਜਾਓ। ਜੋ ਵਿਅਕਤੀ ਤੁਹਾਨੂੰ ਇਹ ਸੱਦਾ ਦਿੰਦਾ ਹੈ, ਉਹ ਤੁਹਾਨੂੰ ਇਸ ਦੀ ਸਹੀ ਥਾਂ ਅਤੇ ਸਹੀ ਸਮੇਂ ਬਾਰੇ ਦੱਸ ਸਕਦਾ ਹੈ।