Skip to content

Skip to table of contents

“ਪਬਲਿਕ ਲਈ ਇਕ ਲੁਕਿਆ ਹੋਇਆ ਖ਼ਤਰਾ”

“ਪਬਲਿਕ ਲਈ ਇਕ ਲੁਕਿਆ ਹੋਇਆ ਖ਼ਤਰਾ”

“ਪਬਲਿਕ ਲਈ ਇਕ ਲੁਕਿਆ ਹੋਇਆ ਖ਼ਤਰਾ”

ਇਹ ਪਤਾ ਲਗਾਉਣ ਲਈ ਕਿ ਕਿੰਨੇ ਕੁ ਲੋਕ ਇੰਟਰਨੈੱਟ ਉੱਤੇ ਔਨ-ਲਾਈਨ ਸੈਕਸ ਸਾਈਟਾਂ ਨੂੰ ਦੇਖਦੇ ਹਨ ਹਾਲ ਹੀ ਦੇ ਸਮੇਂ ਵਿਚ ਇਕ ਸਰਵੇਖਣ ਕੀਤਾ ਗਿਆ ਸੀ। ਅਮਰੀਕਾ ਵਿਚ ਇੰਟਰਨੈੱਟ ਵਰਤਣ ਵਾਲਿਆਂ ਵਿੱਚੋਂ ਘੱਟੋ-ਘੱਟ 2,00,000 ਲੋਕਾਂ ਨੇ ਕਿਸੇ-ਨ-ਕਿਸੇ ਤਰ੍ਹਾਂ ਦੇ ਸੈਕਸ ਸਾਈਟ ਨੂੰ ਖੋਲ੍ਹ ਕੇ ਦੇਖਿਆ ਹੈ। ਬਹੁਤ ਸਾਰੇ ਲੋਕ ਹੁਣ ਆਪਣੀਆਂ ਲਿੰਗੀ ਇੱਛਾਵਾਂ ਇੰਟਰਨੈੱਟ ਰਾਹੀਂ ਪੂਰੀਆਂ ਕਰ ਰਹੇ ਹਨ। ਇਸ ਸਰਵੇਖਣ ਨੂੰ ਕਰਨ ਵਾਲਾ ਮਨੋਵਿਗਿਆਨੀ ਡਾ. ਐਲ. ਕੂਪਰ ਕਹਿੰਦਾ ਹੈ ਕਿ “ਇਹ ਪਬਲਿਕ ਲਈ ਇਕ ਲੁਕਿਆ ਹੋਇਆ ਖ਼ਤਰਾ ਹੈ ਕਿਉਂਕਿ ਬਹੁਤ ਸਾਰੇ ਲੋਕ ਜਾਣਦੇ ਨਹੀਂ ਕਿ ਇਹ ਖ਼ਤਰਾ ਹੈ ਜਾਂ ਫਿਰ ਮੰਨਦੇ ਨਹੀਂ ਕਿ ਇਹ ਖ਼ਤਰਾ ਹੈ।”

ਸਾਈਬਰ ਸੈਕਸ ਦਾ ਪ੍ਰਭਾਵ ਖ਼ਾਸ ਕਰਕੇ ਕਿਨ੍ਹਾਂ ਉੱਤੇ ਪੈ ਸਕਦਾ ਹੈ? ਡਾ. ਕੂਪਰ ਅੱਗੇ ਕਹਿੰਦਾ ਹੈ ਕਿ “ਜ਼ਿਆਦਾ ਪ੍ਰਭਾਵ ਉਨ੍ਹਾਂ ਉੱਤੇ ਪੈਂਦਾ ਹੈ ਜਿਨ੍ਹਾਂ ਨੂੰ ਲਿੰਗੀ ਇੱਛਾਵਾਂ ਪੂਰੀਆਂ ਕਰਨ ਵਿਚ ਜਾਂ ਤਾਂ ਕੋਈ ਰੁਕਾਵਟ ਸੀ ਜਾਂ ਪੂਰੀਆਂ ਕਰਨ ਵਿਚ ਉਨ੍ਹਾਂ ਨੂੰ ਕੋਈ ਦਬਾਅ ਸੀ” ਪਰ ਹੁਣ “ਉਨ੍ਹਾਂ ਨੂੰ ਲਿੰਗੀ ਇੱਛਾਵਾਂ ਪੂਰੀਆਂ ਕਰਨ ਲਈ ਬੇਅੰਤ ਮੌਕੇ ਮਿਲਦੇ ਹਨ।”

ਸੈਕਸ ਸਾਈਟ ਦੇਖਣ ਵਾਲੇ ਜ਼ਿਆਦਾ ਲੋਕ ਇਹ ਸੋਚਦੇ ਹਨ ਕਿ ਇਸ ਵਿਚ ਕੋਈ ਖ਼ਤਰਾ ਨਹੀਂ ਹੈ। ਪਰ ਕੀ ਉਹ ਸਹੀ ਹਨ? ਜਿਸ ਤਰ੍ਹਾਂ ਕਿ ਅਮਲੀ ਉੱਤੇ ਡ੍ਰੱਗਜ਼ ਦਾ ਪਹਿਲਾਂ ਜਿੰਨਾ ਅਸਰ ਨਹੀਂ ਪੈਂਦਾ, ਉਸੇ ਤਰ੍ਹਾਂ ਸਾਈਬਰ ਸੈਕਸ ਦੇ ਬਹੁਤੇ ਅਮਲੀ ਆਪਣੀਆਂ ਲਿੰਗੀ ਇੱਛਾਵਾਂ ਪੂਰੀਆਂ ਕਰਨ ਲਈ ਇੰਟਰਨੈੱਟ ਤੋਂ ਪਹਿਲਾਂ ਨਾਲੋਂ ਜ਼ਿਆਦਾ ਨਸ਼ਾ ਲੋਚਦੇ ਹਨ। ਇਸ ਆਦਤ ਕਰਕੇ ਕਈ ਆਪਣੀ ਨੌਕਰੀ ਨੂੰ ਅਤੇ ਆਪਣੇ ਸਾਥੀ ਨਾਲ ਰਿਸ਼ਤਾ ਨੂੰ ਵੀ ਸ਼ਾਇਦ ਖ਼ਤਰੇ ਵਿਚ ਪਾਉਣ!

ਲੇਕਿਨ ਜਿਹੜੇ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਉਹ ਇੰਟਰਨੈੱਟ ਤੇ ਇਸ ਤਰ੍ਹਾਂ ਦੇ ਸਾਈਟ ਖੋਲ੍ਹ ਕੇ ਦੇਖਦੇ ਹੀ ਨਹੀਂ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ। ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਕ੍ਰੋਧ ਅਣਆਗਿਆਕਾਰੀ ਦੇ ਪੁੱਤ੍ਰਾਂ ਉੱਤੇ ਪੈਂਦਾ ਹੈ।” (ਕੁਲੁੱਸੀਆਂ 3:5, 6) ਜੇਕਰ ਇਕ ਵਿਅਕਤੀ ਨੇ ਗ਼ਲਤ ਲਿੰਗੀ ਇੱਛਾਵਾਂ ਦੇ ਮਾਮਲੇ ਵਿਚ ‘ਆਪਣੇ ਅੰਗਾਂ ਨੂੰ ਮਾਰ ਸੁੱਟਣਾ’ ਹੈ, ਤਾਂ ਉਸ ਦਾ ਯਹੋਵਾਹ ਪਰਮੇਸ਼ੁਰ ਲਈ ਬਹੁਤ ਹੀ ਗਹਿਰਾ ਪ੍ਰੇਮ ਹੋਣਾ ਜ਼ਰੂਰੀ ਹੈ। (ਜ਼ਬੂਰ 97:10) ਜੇਕਰ ਇਹ ਵਿਅਕਤੀ ਸਾਈਬਰ ਸੈਕਸ ਦੇ ਖ਼ਤਰੇ ਵੱਲ ਖਿੱਚਿਆ ਜਾ ਰਿਹਾ ਹੈ, ਤਾਂ ਉਸ ਨੂੰ ਯਹੋਵਾਹ ਦਾ ਬਚਨ ਯਾਨੀ ਬਾਈਬਲ ਸਟੱਡੀ ਕਰਨ ਦੁਆਰਾ ਆਪਣਾ ਪ੍ਰੇਮ ਹੋਰ ਵੀ ਮਜ਼ਬੂਤ ਬਣਾਉਣਾ ਚਾਹੀਦਾ ਹੈ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੇ ਆਪਣੇ ਇਰਾਦੇ ਵਿਚ ਪੂਰਾ ਉਤਰਨ ਲਈ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲਾਂ ਵਿਚ ਉਹ ਚੰਗੇ ਲੋਕਾਂ ਨਾਲ ਮਿੱਤਰਤਾ ਪਾ ਸਕਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਮਦਦ ਮਿਲੇਗੀ।