Skip to content

Skip to table of contents

“ਮਿੱਤਰ ਦੀ ਚਪੇੜ”

“ਮਿੱਤਰ ਦੀ ਚਪੇੜ”

“ਮਿੱਤਰ ਦੀ ਚਪੇੜ”

ਪੌਲੁਸ ਰਸੂਲ ਨੂੰ ਪਹਿਲੀ ਸਦੀ ਦੇ ਕੁਝ ਗਲਾਤੀ ਮਸੀਹੀਆਂ ਨੂੰ ਸੁਧਾਰਨਾ ਪਿਆ ਸੀ। ਪੌਲੁਸ ਉਨ੍ਹਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਫੇਰ ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ?”​—ਗਲਾਤੀਆਂ 4:16.

“ਸੱਚੀ ਗੱਲ ਆਖਣ” ਕਰਕੇ ਪੌਲੁਸ ਉਨ੍ਹਾਂ ਦਾ ਵੈਰੀ ਨਹੀਂ ਬਣਿਆ ਸੀ। ਅਸਲ ਵਿਚ ਉਹ ਤਾਂ ਬਾਈਬਲ ਦੇ ਇਕ ਸਿਧਾਂਤ ਅਨੁਸਾਰ ਚੱਲ ਰਿਹਾ ਸੀ, ਯਾਨੀ “ਮਿੱਤਰ ਦੀ ਚਪੇੜ ਤੋਂ ਤੈਨੂੰ ਲਾਭ ਹੈ।” (ਕਹਾਉਤਾਂ 27:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਜਾਣਦਾ ਸੀ ਕਿ ਗ਼ਲਤੀ ਕਰਨ ਵਾਲਿਆਂ ਨੂੰ ਸੁਧਾਰ ਤੋਂ ਦੁੱਖ ਤਾਂ ਜ਼ਰੂਰ ਲੱਗੇਗਾ। ਲੇਕਿਨ ਉਹ ਇਹ ਵੀ ਜਾਣਦਾ ਸੀ ਕਿ ਪਰਮੇਸ਼ੁਰ ਸਿਰਫ਼ ਉਨ੍ਹਾਂ ਨੂੰ ਸੁਧਾਰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਜੇ ਉਹ ਕਿਸੇ ਨੂੰ ਸੁਧਾਰਨ ਤੋਂ ਪਿੱਛੇ ਹਟਦਾ ਤਾਂ ਉਸ ਵਿਅਕਤੀ ਨੂੰ ਸ਼ਾਇਦ ਪਰਮੇਸ਼ੁਰ ਦਾ ਪਿਆਰ ਵੀ ਨਹੀਂ ਮਿਲਦਾ। (ਇਬਰਾਨੀਆਂ 12:5-7) ਇਸ ਲਈ, ਉਨ੍ਹਾਂ ਦਾ ਪੱਕਾ ਮਿੱਤਰ ਹੋਣ ਕਰਕੇ ਅਤੇ ਕਲੀਸਿਯਾ ਦੀ ਰੱਖਿਆ ਕਰਨ ਲਈ ਪੌਲੁਸ ਇਨ੍ਹਾਂ ਮਸੀਹੀਆਂ ਨੂੰ ਸੁਧਾਰਨ ਵਿਚ ਝਿਜਕਿਆ ਨਹੀਂ।

ਅੱਜ ਯਹੋਵਾਹ ਦੇ ਗਵਾਹ ਇਸ ਹੁਕਮ ਨੂੰ ਪੂਰਾ ਕਰ ਰਹੇ ਹਨ: ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਯਿਸੂ ਮਸੀਹ ਨੇ ਤੁਹਾਨੂੰ ਹੁਕਮ ਦਿੱਤਾ ਹੈ।’ ਇਸ ਤਰ੍ਹਾਂ ਕਰਨ ਵਿਚ ਸੱਚੇ ਮਸੀਹੀ ਬਾਈਬਲ ਦੀਆਂ ਉਨ੍ਹਾਂ ਗੱਲਾਂ ਦੱਸਣ ਤੋਂ ਨਹੀਂ ਝਿਜਕਦੇ ਜੋ ਗ਼ਲਤ ਸਿੱਖਿਆਵਾਂ ਅਤੇ ਕੰਮ ਜ਼ਾਹਰ ਕਰਦੀਆਂ ਹਨ। (ਮੱਤੀ 15:9; 23:9; 28:19, 20; 1 ਕੁਰਿੰਥੀਆਂ 6:9, 10) ਵੈਰੀ ਬਣਨ ਦੀ ਬਜਾਇ, ਉਹ ਸੱਚੇ ਮਿੱਤਰ ਹਨ ਜੋ ਦੂਸਰਿਆਂ ਦਾ ਭਲਾ ਚਾਹੁੰਦੇ ਹਨ।

ਪਰਮੇਸ਼ੁਰ ਤੋਂ ਮਿਲੀ ਬੁੱਧ ਨਾਲ ਜ਼ਬੂਰਾਂ ਦਾ ਲਿਖਾਰੀ ਕਹਿ ਸਕਿਆ ਕਿ ਜੇ “ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ, ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ, ਮੇਰਾ ਸਿਰ ਉਸ ਤੋਂ ਇਨਕਾਰ ਨਾ ਕਰੇ।”​—ਜ਼ਬੂਰ 141:5.