Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

‘ਨਿਊ ਵਰਲਡ ਟ੍ਰਾਂਸਲੇਸ਼ਨ’ ਬਾਈਬਲ ਵਿਚ 1 ਪਤਰਸ 4:3 ਵਿਚ ਅਸੀਂ ਪੜ੍ਹਦੇ ਹਾਂ ਕਿ ਪਹਿਲਾਂ ਕੁਝ ਮਸੀਹੀਆਂ ਨੇ “ਨਾਜਾਇਜ਼ ਮੂਰਤੀ-ਪੂਜਾ” ਕੀਤੀ ਸੀ। ਪਰ ਕੀ ਹਰ ਕਿਸਮ ਦੀ ਮੂਰਤੀ-ਪੂਜਾ ਨਾਜਾਇਜ਼ ਅਤੇ ਪਰਮੇਸ਼ੁਰ ਦੁਆਰਾ ਮਨ੍ਹਾ ਨਹੀਂ ਹੈ?

ਜੀ ਹਾਂ, ਪਰਮੇਸ਼ੁਰ ਦੀ ਨਿਗਾਹ ਵਿਚ ਹਰ ਕਿਸਮ ਦੀ ਮੂਰਤੀ-ਪੂਜਾ ਨਾਜਾਇਜ਼ ਹੈ। ਜੋ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਹ ਮੂਰਤੀ-ਪੂਜਾ ਨਹੀਂ ਕਰਦੇ।​—1 ਕੁਰਿੰਥੀਆਂ 5:11; ਪਰਕਾਸ਼ ਦੀ ਪੋਥੀ 21:8.

ਇਸ ਤਰ੍ਹਾਂ ਲੱਗਦਾ ਹੈ ਕਿ ਪਤਰਸ ਰਸੂਲ ਮੂਰਤੀ-ਪੂਜਾ ਬਾਰੇ ਇਕ ਹੋਰ ਪੱਖੋਂ ਗੱਲ ਕਰ ਰਿਹਾ ਸੀ। ਇਕ ਕਾਰਨ ਇਹ ਹੈ ਕਿ ਪੁਰਾਣੀਆਂ ਕੌਮਾਂ ਵਿਚ ਮੂਰਤੀ-ਪੂਜਾ ਆਮ ਗੱਲ ਸੀ ਅਤੇ ਇਸ ਦੇ ਖ਼ਿਲਾਫ਼ ਕੋਈ ਕਾਨੂੰਨ ਨਹੀਂ ਸੀ। ਮੂਰਤੀ-ਪੂਜਾ ਤਾਂ ਕੁਝ ਕੌਮਾਂ ਜਾਂ ਸਰਕਾਰਾਂ ਦੀ ਪਾਲਸੀ ਵੀ ਸੀ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਮਸੀਹੀ ਬਣਨ ਤੋਂ ਪਹਿਲਾਂ ਕੁਝ ਲੋਕਾਂ ਨੇ ਕਾਨੂੰਨੀ ਪਾਬੰਦੀ ਤੋਂ ਬਿਨਾਂ ਮੂਰਤੀ-ਪੂਜਾ ਕੀਤੀ ਸੀ। ਮਿਸਾਲ ਵਜੋਂ ਇਹ ਵੀ ਨੋਟ ਕੀਤਾ ਜਾ ਸਕਦਾ ਹੈ ਕਿ ਬਾਬਲ ਦੇ ਬਾਦਸ਼ਾਹ ਨਬੂਕਦਨੱਸਰ ਨੇ ਸੋਨੇ ਦੀ ਇਕ ਮੂਰਤ ਖੜ੍ਹੀ ਕੀਤੀ ਸੀ, ਪਰ ਯਹੋਵਾਹ ਦੇ ਸੇਵਕਾਂ ਨੇ ਯਾਨੀ ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੇ ਉਸ ਮੋਹਰੇ ਮੱਥਾ ਟੇਕਣ ਤੋਂ ਇਨਕਾਰ ਕੀਤਾ ਸੀ।​—ਦਾਨੀਏਲ 3:1-12.

ਇਕ ਹੋਰ ਪੱਖੋਂ ਦੇਖਿਆ ਜਾਵੇ ਤਾਂ ਮੂਰਤੀ-ਪੂਜਾ ਦੀਆਂ ਕਈ ਰੀਤਾਂ ਕੁਦਰਤ ਦੇ ਕਾਨੂੰਨਾਂ ਜਾਂ ਅੰਤਹਕਰਣ ਦੀ ਨੇਕੀ ਦੇ ਖ਼ਿਲਾਫ਼ ਸਨ। (ਰੋਮੀਆਂ 2:14, 15) ਪੌਲੁਸ ਰਸੂਲ ਨੇ ਉਨ੍ਹਾਂ ਘਿਣਾਉਣੀਆਂ ਗੱਲਾਂ ਬਾਰੇ ਲਿਖਿਆ ਜੋ “ਸੁਭਾਉ ਦੇ ਵਿਰੁੱਧ” ਅਤੇ “ਮੁਕਾਲਕ ਦੇ ਕੰਮ” ਸਨ, ਅਤੇ ਅਕਸਰ ਇਹ ਧਾਰਮਿਕ ਰੀਤਾਂ ਵਿਚ ਗਿਣੀਆਂ ਜਾਂਦੀਆਂ ਸਨ। (ਰੋਮੀਆਂ 1:26, 27) ਆਦਮੀ ਅਤੇ ਔਰਤਾਂ ਅਜਿਹੀ ਮੂਰਤੀ-ਪੂਜਾ ਵਿਚ ਹਿੱਸਾ ਲੈ ਕੇ ਕੁਦਰਤ ਦੇ ਕਾਨੂੰਨ ਖ਼ਿਲਾਫ਼ ਜਾ ਰਹੇ ਸਨ, ਯਾਨੀ ਜਾਣ-ਬੁੱਝ ਕੇ ਗ਼ਲਤ ਕੰਮ ਕਰ ਰਹੇ ਸਨ। ਫਿਰ ਜਿਹੜੇ ਲੋਕ ਮਸੀਹੀ ਬਣੇ ਉਨ੍ਹਾਂ ਲਈ ਅਜਿਹੀਆਂ ਭ੍ਰਿਸ਼ਟ ਰੀਤਾਂ ਨੂੰ ਛੱਡਣਾ ਉਚਿਤ ਸੀ।

ਇਸ ਤੋਂ ਇਲਾਵਾ, ਅਜਿਹੀ ਮੂਰਤੀ-ਪੂਜਾ ਜੋ ਗ਼ੈਰ-ਯਹੂਦੀਆਂ ਵਿਚਕਾਰ ਆਮ ਸੀ, ਯਹੋਵਾਹ ਦੁਆਰਾ ਮਨ੍ਹਾ ਸੀ। ਇਸ ਤਰ੍ਹਾਂ ਉਹ ਗ਼ੈਰ-ਕਾਨੂੰਨੀ ਸਨ। *​—ਕੁਲੁੱਸੀਆਂ 3:5-7.

[ਫੁਟਨੋਟ]

^ ਪੈਰਾ 6 ਪਤਰਸ ਦੀ ਪਹਿਲੀ ਪੱਤਰੀ 4:3 ਵਿਚ ਯੂਨਾਨੀ ਪਾਠ ਦਾ ਅਸਲੀ ਮਤਲਬ “ਗ਼ੈਰ-ਕਾਨੂੰਨੀ ਮੂਰਤੀ-ਪੂਜਾ” ਹੈ। ਇਸ ਦਾ ਤਰਜਮਾ ਵੱਖਰੀਆਂ ਬਾਈਬਲਾਂ ਵਿਚ ਅਨੇਕ ਤਰ੍ਹਾਂ ਕੀਤਾ ਗਿਆ ਹੈ, ਜਿਵੇਂ ਕਿ “ਘਿਣਾਉਣੀਆਂ ਮੂਰਤੀ ਪੂਜਾਂ” ਅਤੇ “ਮਨ੍ਹਾ ਕੀਤੀ ਹੋਈ ਮੂਰਤੀ ਪੂਜਾ।”