Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਦਾਨੀਏਲ ਉਦੋਂ ਕਿੱਥੇ ਸੀ ਜਦੋਂ ਦੂਰਾ ਦੇ ਮੈਦਾਨ ਵਿਚ ਨਬੂਕਦਨੱਸਰ ਦੁਆਰਾ ਖੜ੍ਹੀ ਕੀਤੀ ਵੱਡੀ ਸਾਰੀ ਮੂਰਤ ਅੱਗੇ ਤਿੰਨ ਇਬਰਾਨੀ ਪਰਖੇ ਜਾ ਰਹੇ ਸਨ?

ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ, ਇਸ ਲਈ ਅੱਜ ਕੋਈ ਵੀ ਇਨਸਾਨ ਨਹੀਂ ਦੱਸ ਸਕਦਾ ਹੈ ਕਿ ਉਸ ਇਮਤਿਹਾਨ ਦੀ ਘੜੀ ਦੌਰਾਨ ਦਾਨੀਏਲ ਕਿੱਥੇ ਸੀ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਦਾਨੀਏਲ ਦਾ ਸਰਕਾਰੀ ਅਹੁਦਾ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨਾਲੋਂ ਉੱਚਾ ਸੀ ਜਾਂ ਉਸ ਨੂੰ ਨਬੂਕਦਨੱਸਰ ਦੀ ਖ਼ਾਸ ਮਿਹਰ ਪ੍ਰਾਪਤ ਸੀ ਜਿਸ ਕਰਕੇ ਦਾਨੀਏਲ ਨੂੰ ਦੂਰਾ ਦੇ ਮੈਦਾਨ ਵਿਚ ਜਾਣ ਦੀ ਕੋਈ ਲੋੜ ਨਹੀਂ ਸੀ। ਇਹ ਸੱਚ ਹੈ ਕਿ ਦਾਨੀਏਲ 2:49 ਸੰਕੇਤ ਕਰਦਾ ਹੈ ਕਿ ਕੁਝ ਸਮੇਂ ਲਈ ਦਾਨੀਏਲ ਦਾ ਅਹੁਦਾ ਉਸ ਦੇ ਤਿੰਨ ਸਾਥੀਆਂ ਨਾਲੋਂ ਉੱਚਾ ਸੀ। ਪਰ ਅਸੀਂ ਇਹ ਸਾਬਤ ਨਹੀਂ ਕਰ ਸਕਦੇ ਕਿ ਆਪਣੇ ਅਹੁਦੇ ਕਾਰਨ ਉਸ ਨੂੰ ਮੂਰਤ ਅੱਗੇ ਦੂਜਿਆਂ ਨਾਲ ਇਕੱਠੇ ਹੋਣ ਤੋਂ ਮੁਕਤ ਕੀਤਾ ਗਿਆ ਸੀ।

ਦਾਨੀਏਲ ਦੀ ਗ਼ੈਰ-ਹਾਜ਼ਰੀ ਦਾ ਕਾਰਨ ਦੱਸਣ ਦੀ ਕੋਸ਼ਿਸ਼ ਕਰਦਿਆਂ ਕਈਆਂ ਨੇ ਕਿਹਾ ਹੈ ਕਿ ਉਹ ਸ਼ਾਇਦ ਕਿਸੇ ਸਰਕਾਰੀ ਕੰਮ ਵਾਸਤੇ ਬਾਹਰ ਗਿਆ ਹੋਇਆ ਸੀ ਜਾਂ ਉਹ ਬੀਮਾਰ ਸੀ ਜਿਸ ਕਰਕੇ ਉਹ ਉੱਥੇ ਹਾਜ਼ਰ ਨਹੀਂ ਹੋ ਸਕਿਆ। ਪਰ ਬਾਈਬਲ ਇਸ ਬਾਰੇ ਕੁਝ ਨਹੀਂ ਕਹਿੰਦੀ। ਹਾਲਾਤ ਭਾਵੇਂ ਜੋ ਵੀ ਸਨ, ਬਾਬਲ ਦੇ ਖੁਣਸੀ ਅਫ਼ਸਰਾਂ ਨੂੰ ਦਾਨੀਏਲ ਉੱਤੇ ਦੋਸ਼ ਲਾਉਣ ਦਾ ਕੋਈ ਕਾਰਨ ਨਹੀਂ ਲੱਭਿਆ। ਜੇ ਕੋਈ ਕਾਰਨ ਹੁੰਦਾ, ਤਾਂ ਉਨ੍ਹਾਂ ਨੇ ਉਸ ਉੱਤੇ ਦੋਸ਼ ਲਾਉਣ ਦੇ ਇਸ ਮੌਕੇ ਨੂੰ ਹੱਥੋਂ ਨਹੀਂ ਸੀ ਖੁੰਝਣ ਦੇਣਾ। (ਦਾਨੀਏਲ 3:8) ਦਾਨੀਏਲ ਨੇ ਭਾਵੇਂ ਜਿਹੜੇ ਮਰਜ਼ੀ ਇਮਤਿਹਾਨ ਦਾ ਸਾਮ੍ਹਣਾ ਕੀਤਾ ਸੀ, ਪਰ ਇਹ ਗੱਲ ਪੱਕੀ ਹੈ ਕਿ ਇਸ ਘਟਨਾ ਤੋਂ ਪਹਿਲਾਂ ਅਤੇ ਬਾਅਦ ਵਿਚ ਦਾਨੀਏਲ ਨੇ ਆਪਣੀ ਖਰਿਆਈ ਬਣਾਈ ਰੱਖੀ ਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ। (ਦਾਨੀਏਲ 1:8; 5:17; 6:4, 10, 11) ਇਸ ਲਈ ਭਾਵੇਂ ਬਾਈਬਲ ਇਹ ਨਹੀਂ ਦੱਸਦੀ ਹੈ ਕਿ ਦਾਨੀਏਲ ਦੂਰਾ ਦੇ ਮੈਦਾਨ ਵਿਚ ਹਾਜ਼ਰ ਕਿਉਂ ਨਹੀਂ ਸੀ, ਪਰ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਦਾਨੀਏਲ ਨੇ ਉਸ ਮੌਕੇ ਤੇ ਸਮਝੌਤਾ ਨਹੀਂ ਕੀਤਾ ਸਗੋਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ।​—ਹਿਜ਼ਕੀਏਲ 14:14; ਇਬਰਾਨੀਆਂ 11:33.