Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਪਹਿਰਾਬੁਰਜ ਦੇ ਹਾਲ ਹੀ ਦੇ ਅੰਕ ਵਧੀਆ ਲੱਗੇ ਸਨ? ਜ਼ਰਾ ਪਰਖ ਕੇ ਦੇਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਅੱਯੂਬ ਦੇ 38ਵੇਂ ਅਧਿਆਇ ਵਿਚ ਦਰਜ ਕੀਤੇ ਗਏ ਸਵਾਲਾਂ ਉੱਤੇ ਸਾਨੂੰ ਅੱਜ ਧਿਆਨ ਕਿਉਂ ਦੇਣਾ ਚਾਹੀਦਾ ਹੈ?

ਅੱਜ ਦੇ ਵਿਗਿਆਨੀ ਵੀ ਉਨ੍ਹਾਂ ਅਚੰਭਿਆਂ ਵਿੱਚੋਂ ਕਈ ਨਹੀਂ ਸਮਝ ਸਕਦੇ ਜਿਨ੍ਹਾਂ ਵੱਲ ਯਹੋਵਾਹ ਨੇ ਸਾਡਾ ਧਿਆਨ ਖਿੱਚਿਆ ਸੀ। ਇਨ੍ਹਾਂ ਅਚੰਭਿਆਂ ਵਿਚ ਬਹੁਤ ਕੁਝ ਸ਼ਾਮਲ ਹੈ ਜਿਵੇਂ ਕਿ ਗ੍ਰੈਵਟੀ ਦੀ ਖਿੱਚ ਧਰਤੀ ਨੂੰ ਇਕ ਜਗ੍ਹਾ ਤੇ ਟਿਕਾ ਕੇ ਕਿਵੇਂ ਰੱਖਦੀ ਹੈ, ਬਰਫ਼ ਦੇ ਕਿਣਕਿਆਂ ਦੀਆਂ ਵੱਖੋ-ਵੱਖਰੀਆਂ ਕਿਸਮਾਂ ਕਿਉਂ ਹਨ, ਮੀਂਹ ਦੀਆਂ ਬੂੰਦਾਂ ਕਿਵੇਂ ਬਣਦੀਆਂ ਹਨ, ਅਤੇ ਤੂਫ਼ਾਨ ਦੇ ਬੱਦਲਾਂ ਵਿਚ ਤਾਕਤ ਕਿਵੇਂ ਹੁੰਦੀ ਹੈ।​—4/15, ਸਫ਼ੇ 4-11.

ਨਿਰਾਸ਼ਾ ਦੀਆਂ ਭਾਵਨਾਵਾਂ ਦਾ ਸਾਮ੍ਹਣਾ ਕਰਨ ਲਈ ਬਾਈਬਲ ਦੀਆਂ ਕਿਨ੍ਹਾਂ ਮਿਸਾਲਾਂ ਤੋਂ ਸਾਨੂੰ ਮਦਦ ਮਿਲ ਸਕਦੀ ਹੈ?

ਆਸਾਫ਼, ਬਾਰੂਕ, ਅਤੇ ਨਾਓਮੀ ਨੂੰ ਕਿਸੇ-ਨ-ਕਿਸੇ ਵੇਲੇ ਨਿਰਾਸ਼ਾ ਦੀਆਂ ਭਾਵਨਾਵਾਂ ਨੇ ਕੁਚਲਿਆ ਸੀ ਅਤੇ ਬਾਈਬਲ ਵਿਚ ਉਨ੍ਹਾਂ ਦੀ ਮਿਸਾਲ ਦੇ ਬਿਰਤਾਂਤ ਸਾਨੂੰ ਉਹ ਜਾਣਕਾਰੀ ਦਿੰਦੇ ਹਨ ਜਿਸ ਨਾਲ ਅਸੀਂ ਨਿਰਾਸ਼ਾ ਦੀਆਂ ਭਾਵਨਾਵਾਂ ਦਾ ਸਾਮ੍ਹਣਾ ਕਰ ਸਕਦੇ ਹਾਂ।​—4/15, ਸਫ਼ੇ 22-4.

ਕਿਹੜੇ ਕੁਝ ਫ਼ਾਇਦੇਮੰਦ ਤਰੀਕੇ ਹਨ ਜਿਨ੍ਹਾਂ ਰਾਹੀਂ ਅਸੀਂ ਮਸੀਹੀ ਵਿਧਵਾਵਾਂ ਦੀ ਮਦਦ ਕਰ ਸਕਦੇ ਹਾਂ?

ਦਇਆ ਦਿਖਾ ਕੇ ਦੋਸਤ-ਮਿੱਤਰ ਪੁੱਛ ਸਕਦੇ ਹਨ ਕਿ ਉਹ ਕਿਸ ਤਰ੍ਹਾਂ ਮਦਦ ਕਰ ਸਕਦੇ ਹਨ। ਅਤੇ ਜਿਨ੍ਹਾਂ ਵਿਧਵਾਵਾਂ ਨੂੰ ਮਾਲੀ ਤੌਰ ਤੇ ਸੱਚ-ਮੁੱਚ ਮਦਦ ਦੀ ਲੋੜ ਹੋਵੇ ਉਨ੍ਹਾਂ ਦੀ ਸ਼ਾਇਦ ਪਰਿਵਾਰ ਦੇ ਮੈਂਬਰ ਜਾਂ ਦੂਸਰੇ ਲੋਕ ਮਦਦ ਕਰ ਸਕਦੇ ਹਨ। ਮਸੀਹੀ ਭੈਣ-ਭਰਾ ਵੀ ਦੋਸਤੀ ਦਾ ਹੱਥ ਵਧਾ ਕੇ ਅਤੇ ਰੂਹਾਨੀ ਤੌਰ ਤੇ ਸਹਾਰਾ ਤੇ ਦਿਲਾਸਾ ਦੇਣ ਦੁਆਰਾ ਮਦਦ ਕਰ ਸਕਦੇ ਹਨ।​—5/1, ਸਫ਼ੇ 5-7.

ਕੁਰਿੰਥੀਆਂ ਦੀ ਪਹਿਲੀ ਪੱਤ੍ਰੀ 7:39 ਦੀ ਸਲਾਹ ਦੇ ਅਨੁਸਾਰ ਇਹ ਕਿਉਂ ਮਹੱਤਵਪੂਰਣ ਹੈ ਕਿ ਅਸੀਂ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਾਈਏ?

ਅਵਿਸ਼ਵਾਸੀ ਨਾਲ ਵਿਆਹ ਕਰਾਉਣ ਦੇ ਨਤੀਜੇ ਅਕਸਰ ਬਹੁਤ ਬੁਰੇ ਸਾਬਤ ਹੋਏ ਹਨ। ਪਰ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਪਰਮੇਸ਼ੁਰ ਤੋਂ ਮਿਲੀ ਸਲਾਹ ਨੂੰ ਮੰਨਣ ਦੁਆਰਾ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹਾਂ। ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਦੇ ਹਾਂ, ਤਾਂ ਸਾਡਾ ਮਨ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ। (1 ਯੂਹੰਨਾ 3:21, 22)​—5/15, ਸਫ਼ੇ 20-1.

ਜਦ ਕਿ ਯਹੋਵਾਹ ਹੀ ਸਾਡਿਆਂ ਪਾਪਾਂ ਨੂੰ ਮਾਫ਼ ਕਰ ਸਕਦਾ ਹੈ, ਤਾਂ ਫਿਰ ਮਸੀਹੀਆਂ ਨੂੰ ਕਲੀਸਿਯਾ ਦੇ ਬਜ਼ੁਰਗਾਂ ਕੋਲ ਜਾ ਕੇ ਆਪਣੇ ਗੰਭੀਰ ਪਾਪ ਕਬੂਲ ਕਿਉਂ ਕਰਨੇ ਚਾਹੀਦੇ ਹਨ?

ਜੀ ਹਾਂ, ਜੇਕਰ ਇਕ ਮਸੀਹੀ ਕੋਈ ਗੰਭੀਰ ਪਾਪ ਕਰੇ ਤਾਂ ਉਸ ਨੂੰ ਯਹੋਵਾਹ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। (2 ਸਮੂਏਲ 12:13) ਜਿਸ ਤਰ੍ਹਾਂ ਨਾਥਾਨ ਨਬੀ ਨੇ ਦਾਊਦ ਦੀ ਮਦਦ ਕੀਤੀ ਸੀ, ਕਲੀਸਿਯਾ ਦੇ ਸਿਆਣੇ ਬਜ਼ੁਰਗ ਪਛਤਾਵਾ ਕਰਨ ਵਾਲੇ ਪਾਪੀਆਂ ਦੀ ਮਦਦ ਕਰ ਸਕਦੇ ਹਨ। ਸਾਨੂੰ ਯਾਕੂਬ 5:14, 15 ਵਿਚ ਬਜ਼ੁਰਗਾਂ ਕੋਲ ਜਾਣ ਲਈ ਸਲਾਹ ਦਿੱਤੀ ਜਾਂਦੀ ਹੈ।​—6/1, ਸਫ਼ਾ 31.

ਸਾਨੂੰ ਅਨਾਥਾਂ ਅਤੇ ਵਿਧਵਾਵਾਂ ਦੀ ਦੇਖ-ਭਾਲ ਕਿਉਂ ਕਰਨੀ ਚਾਹੀਦੀ ਹੈ?

ਇਤਿਹਾਸਕ ਰਿਕਾਰਡ ਦਿਖਾਉਂਦਾ ਹੈ ਕਿ ਪ੍ਰਾਚੀਨ ਇਬਰਾਨੀ ਲੋਕਾਂ ਅਤੇ ਮੁਢਲੇ ਮਸੀਹੀਆਂ ਵਿਚਕਾਰ ਅਨਾਥਾਂ ਅਤੇ ਵਿਧਵਾਵਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਹਮੇਸ਼ਾ ਪਰਮੇਸ਼ੁਰ ਦੀ ਭਗਤੀ ਕਰਨ ਦਾ ਹਿੱਸਾ ਰਿਹਾ ਸੀ। (ਕੂਚ 22:22, 23; ਗਲਾਤੀਆਂ 2:9, 10; ਯਾਕੂਬ 1:27) ਪੌਲੁਸ ਰਸੂਲ ਨੇ ਗ਼ਰੀਬ ਵਿਧਵਾਵਾਂ ਦੀ ਦੇਖ-ਭਾਲ ਕਰਨ ਲਈ ਬਾਈਬਲ ਵਿਚ ਮਸੀਹੀਆਂ ਨੂੰ ਸਪੱਸ਼ਟ ਹਿਦਾਇਤਾਂ ਦਿੱਤੀਆਂ ਸਨ। (1 ਤਿਮੋਥਿਉਸ 5:3-16)​—6/15, ਸਫ਼ੇ 9-11.

ਸਾਡੀ ਜ਼ਿੰਦਗੀ ਖ਼ੁਸ਼ੀ ਭਰੀ ਅਤੇ ਚੰਗੀ ਕਿਵੇਂ ਬਣ ਸਕਦੀ ਹੈ?

ਸਾਨੂੰ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਬਣਾਈ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਵਿਚ ਬਾਈਬਲ ਦਾ ਅਧਿਐਨ ਕਰਨਾ ਬਹੁਤ ਹੀ ਜ਼ਰੂਰੀ ਹੈ।​—7/1, ਸਫ਼ੇ 4, 5.

ਕੀ ਇਨਸਾਨ ਦੀ ਕੋਈ ਅਜਿਹੀ ਆਤਮਾ ਹੈ ਜੋ ਸਰੀਰ ਦੇ ਮਰਨ ਤੋਂ ਬਾਅਦ ਜ਼ਿੰਦਾ ਰਹਿੰਦੀ ਹੈ?

ਭਾਵੇਂ ਕਿ ਲੋਕ ਮੰਨਦੇ ਹਨ ਕਿ ਸਰੀਰ ਨਹੀਂ ਪਰ ਆਤਮਾ ਅਮਰ ਹੈ, ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ ਹੈ। ਬਾਈਬਲ ਦਿਖਾਉਂਦੀ ਹੈ ਕਿ ਜਦੋਂ ਇਨਸਾਨ ਮਰ ਜਾਂਦਾ ਹੈ, ਉਹ ਮਿੱਟੀ ਵਿਚ ਫਿਰ ਮੁੜ ਜਾਂਦਾ ਹੈ, ਉਹ ਕਿਤੇ ਹੋਰ ਜੀਉਂਦਾ ਨਹੀਂ ਰਹਿੰਦਾ। ਪਰ ਪਰਮੇਸ਼ੁਰ ਕੋਲ ਉਸ ਨੂੰ ਦੁਬਾਰਾ ਜੀਵਨ ਬਖ਼ਸ਼ਣ ਦੀ ਯੋਗਤਾ ਹੈ। ਇਸ ਲਈ ਭਵਿੱਖ ਵਿਚ ਜੀਵਨ ਦੀ ਕੋਈ ਵੀ ਆਸ਼ਾ ਪਰਮੇਸ਼ੁਰ ਉੱਤੇ ਨਿਰਭਰ ਕਰਦੀ ਹੈ। (ਉਪਦੇਸ਼ਕ ਦੀ ਪੋਥੀ 12:7)​—7/15, ਸਫ਼ੇ 3-6.

ਜਦੋਂ ਤਿੰਨ ਇਬਰਾਨੀ ਦੂਰਾ ਦੇ ਮੈਦਾਨ ਵਿਚ ਅਜ਼ਮਾਏ ਗਏ ਸਨ, ਤਾਂ ਉਦੋਂ ਦਾਨੀਏਲ ਕਿੱਥੇ ਸੀ?

ਬਾਈਬਲ ਵਿਚ ਸਾਨੂੰ ਇਹ ਦੱਸਿਆ ਨਹੀਂ ਗਿਆ। ਹੋ ਸਕਦਾ ਹੈ ਕਿ ਦਾਨੀਏਲ ਦੀ ਪਦਵੀ ਕਰਕੇ ਉਸ ਨੂੰ ਹਾਜ਼ਰ ਹੋਣ ਦੀ ਜ਼ਰੂਰਤ ਨਹੀਂ ਸੀ, ਜਾਂ ਹੋ ਸਕਦਾ ਹੈ ਕਿ ਉਸ ਨੂੰ ਕਿਸੇ ਸਰਕਾਰੀ ਕੰਮ ਲਈ ਕਿਤੇ ਭੇਜਿਆ ਗਿਆ ਸੀ। ਪਰ ਅਸੀਂ ਪੂਰਾ ਵਿਸ਼ਵਾਸ ਕਰ ਸਕਦੇ ਹਾਂ ਕਿ ਉਸ ਨੇ ਸਮਝੌਤਾ ਨਹੀਂ ਕੀਤਾ, ਸਗੋਂ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖੀ।​—8/1, ਸਫ਼ਾ 31.