Skip to content

Skip to table of contents

ਵਿਸ਼ੇਸ਼ ਸਰਟੀਫਿਕੇਟ

ਵਿਸ਼ੇਸ਼ ਸਰਟੀਫਿਕੇਟ

ਵਿਸ਼ੇਸ਼ ਸਰਟੀਫਿਕੇਟ

ਕਾਂਗੋ ਦੇਸ਼ ਵਿਚ ਕਾਂਗੋ ਅਤੇ ਅਫ਼ਰੀਕਾ ਦੇ ਪੱਤਰਕਾਰਾਂ ਦੀ ਇਕ ਐਸੋਸੀਏਸ਼ਨ ‘ਉਨ੍ਹਾਂ ਬੰਦਿਆਂ ਜਾਂ ਸੰਸਥਾਵਾਂ ਨੂੰ ਮਾਨਤਾ ਦਿੰਦੀ ਹੈ ਜੋ ਕਾਂਗੋ ਦੇ ਲੋਕਾਂ ਦੇ ਭਲੇ ਲਈ ਕੰਮ ਕਰਦੇ ਹਨ।’

ਪਿੱਛਲੇ ਸਾਲ 17 ਨਵੰਬਰ ਨੂੰ ਇਹ ਵਿਸ਼ੇਸ਼ ਸਰਟੀਫਿਕੇਟ ਯਹੋਵਾਹ ਦੇ ਗਵਾਹਾਂ ਨੂੰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ‘ਆਪਣੇ ਪ੍ਰਕਾਸ਼ਨਾਂ ਵਿਚ ਪਾਈ ਜਾਣ ਵਾਲੀ ਵਿਦਿਆ ਅਤੇ ਸਿੱਖਿਆ ਦੁਆਰਾ ਕਾਂਗੋ ਦੇ ਲੋਕਾਂ ਦੀ ਕਾਫ਼ੀ ਮਦਦ ਕੀਤੀ।’

ਕਿੰਸ਼ਾਸਾ ਦੇ ਅਖ਼ਬਾਰ ਲ ਫ਼ਾਰ ਨੇ ਇਸ ਮਾਨਤਾ ਬਾਰੇ ਕਿਹਾ ਕਿ ‘ਕਾਂਗੋ ਵਿਚ ਘੱਟ ਹੀ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਜਾਂ ਹੋਰ ਕੋਈ ਪ੍ਰਕਾਸ਼ਨ ਨਾ ਪੜ੍ਹੇ ਹੋਣ। ਇਹ ਰਸਾਲੇ ਜ਼ਿੰਦਗੀ ਦੇ ਹਰੇਕ ਵਿਸ਼ੇ ਬਾਰੇ ਚਰਚਾ ਕਰਦੇ ਹਨ।’ ਇਸ ਲੇਖ ਵਿਚ ਇਹ ਵੀ ਦੱਸਿਆ ਗਿਆ ਕਿ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਦਿਖਾਉਂਦੇ ਹਨ ਕਿ ‘ਅੱਜ ਦੀਆਂ ਸਮੱਸਿਆਵਾਂ ਨਾਲ ਕਿਵੇਂ ਨਜਿਿਠੱਆ ਜਾ ਸਕਦਾ ਹੈ ਅਤੇ ਵਰਤਮਾਨ ਘਟਨਾਵਾਂ ਦਾ ਅਸਲੀ ਅਰਥ’ ਕੀ ਹੈ। ਜਾਗਰੂਕ ਬਣੋ! ਰਸਾਲੇ ਦਾ ਹਰ ਅੰਕ ‘ਰਾਜਨੀਤਿਕ ਤੌਰ ਤੇ ਹਮੇਸ਼ਾ ਨਿਰਪੱਖ ਰਹਿੰਦਾ ਹੈ ਅਤੇ ਇਕ ਜਾਤ ਨੂੰ ਦੂਜੀ ਜਾਤ ਨਾਲੋਂ ਉੱਚਾ ਨਹੀਂ ਸਮਝਦਾ ਹੈ।’ ਇਸ ਤੋਂ ਇਲਾਵਾ, ਇਹ ਰਸਾਲੇ ‘ਸ੍ਰਿਸ਼ਟੀਕਰਤਾ ਦੇ ਉਸ ਸ਼ਾਂਤੀਪੂਰਣ ਅਤੇ ਸੁਰੱਖਿਅਤ ਨਵੇਂ ਸੰਸਾਰ ਦੇ ਵਾਅਦੇ ਵਿਚ ਵਿਸ਼ਵਾਸ ਵਧਾਉਂਦੇ ਹਨ ਜੋ ਮੌਜੂਦਾ ਦੁਸ਼ਟ, ਕੁਧਰਮੀ ਰੀਤੀ-ਵਿਵਸਥਾ ਦੀ ਥਾਂ ਲੈਣ ਵਾਲਾ ਹੈ।’

ਸੋ ਜਿਸ ਤਰ੍ਹਾਂ ਇਸ ਅਫ਼ਰੀਕੀ ਐਸੋਸੀਏਸ਼ਨ ਨੇ ਕਿਹਾ ਹੈ ਕਾਂਗੋ ਦੇ ਲੋਕਾਂ ਲਈ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਬੜੇ ਲਾਭਦਾਇਕ ਸਾਬਤ ਹੋਏ ਹਨ। ਇਹ ਪ੍ਰਕਾਸ਼ਨ ਸੈਂਕੜਿਆਂ ਹੀ ਭਾਸ਼ਾਵਾਂ ਵਿਚ ਮਿਲਦੇ ਹਨ ਅਤੇ ਇਨ੍ਹਾਂ ਵਿਚ ਉਮੀਦ ਵਾਲਾ ਸੰਦੇਸ਼ ਤੁਹਾਡੇ ਲਈ ਵੀ ਲਾਭਦਾਇਕ ਹੋ ਸਕਦਾ ਹੈ।

ਹੇਠਾਂ ਦਿੱਤੀ ਜਾਣਕਾਰੀ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਇਨ੍ਹਾਂ ਪ੍ਰਕਾਸ਼ਨਾਂ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹੋ।